ਜਰੂਰੀ ਨਹੀਂ ਸਹਮਣੇ ਵਾਲਾ ਵੀ ਤੁਹਾਡੇ ਵਾਲੀ ਸੋਚ ਰੱਖਦਾ ਹੈ

ਜਰੂਰੀ ਨਹੀਂ ਸਹਮਣੇ ਵਾਲਾ ਵੀ ਤੁਹਾਡੇ ਵਾਲੀ ਸੋਚ ਰੱਖਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਹਰ ਬੰਦੇ ਦੀ ਸੋਚ ਵੱਖਰੀ ਹੈ। ਕੋਈ ਇੱਕ ਦੂਜੇ ਦੀ ਸੋਚ ਨੂੰ ਬਦਲ ਨਹੀਂ ਸਕਦਾ। ਜੇ ਤੁਸੀਂ ਕਿਸੇ ਦਾ ਭਲਾ ਕਰਦੇ ਹੋ, ਤਾਂ ਜਰੂਰੀ ਨਹੀਂ ਹੈ। ਦੂਜਾ ਬੰਦਾ ਵੀ ਤੁਹਾਡਾ ਭਲਾ ਹੀ ਕਰੇਗਾ। ਹੋ ਸਕਦਾ ਹੈ, ਖਾਂਦਾਂ-ਖਾਦਾਂ ਥਾਲੀ ਵਿੱਚ ਛੇਕ ਕਰ ਦੇਵੇ। ਜਰੂਰੀ ਨਹੀਂ ਸਹਮਣੇ ਵਾਲਾ ਵੀ ਤੁਹਾਡੇ ਵਾਲੀ ਸੋਚ ਰੱਖਦਾ ਹੈ। ਕਈ ਬਾਰ ਬੰਦਾ, ਕੁੱਤਾ ਪਾਲ ਲੈਂਦਾ ਹੈ। ਉਹ ਵੀ ਜਦੋਂ ਹੱਲਕਦਾ ਹੈ। ਸਬ ਤੋਂ ਪਹਿਲਾਂ, ਮਾਲਕ ਨੂੰ ਹੀ ਬੁਰਕ ਮਾਰਦਾ ਹੈ। ਕਈ ਆਪਦੇ ਘਰ ਵਿੱਚ, ਕਿਸੇ ਦੀ ਮਦੱਦ ਕਰਨ ਲਈ ਰੱਖ ਲੈਂਦੇ ਹਨ। ਬਾਹਰਲੇ ਦੇਸ਼ਾਂ ਵਿੱਚ ਇਹ ਚਲਦਾ ਰਹਿੰਦਾ ਹੈ। ਜਦੋਂ ਬੰਦਾ ਆਪਣਾ ਜੱਦੀ ਘਰ ਛੱਡ ਕੇ ਜਾਂਦਾ ਹੈ। ਉਸ ਨੂੰ ਘਰੋਂ ਬਾਹਰ ਨਿੱਕਲਦੇ ਹੀ ਕਿਸੇ ਦੀ ਮਦੱਦ ਲੈਣੀ ਪੈਂਦੀ ਹੈ। ਕਿਸੇ ਦੇ ਨਾਲ ਦੂਜੇ ਦੇ ਘਰ ਵਿੱਚ ਰਹਿੱਣਾਂ ਵੀ ਪੈਂਦਾ ਹੈ। ਇਸ ਤਰਾਂ ਦੀ ਹਾਲਤ ਵਿੱਚ ਜੇ ਕੋਈ ਰਹਿੱਣ ਨੂੰ ਥਾਂ ਦਿੰਦਾ ਹੈ। ਭਾਵੇਂ ਉਸ ਦਾ ਮੁੱਲ ਵੀ ਦਿੱਤਾ ਜਾਵੇ। ਉਹ ਵੀ ਥੋੜਾ ਹੁੰਦਾ ਹੈ। ਸਿਆਣਾਂ ਬੰਦਾ ਤਾਂ ਕਿਸੇ ਨੂੰ ਆਪਦੇ ਨਾਲ ਰੱਖਦਾ ਹੀ ਨਹੀਂ ਹੈ। ਜਿਹੜੇ ਲੋਕਾਂ ਨੂੰ ਐਵੇ ਹੀ ਦੂਜਿਆਂ ਉਤੇ ਤਰਸ ਆਉਂਦਾ ਰਹਿੰਦਾ ਹੈ। ਉਹੀ ਯਾਰ ਮਾਰ ਖਾਂਦੇ ਹਨ। ਕਈ ਤਾਂ ਨਾਲ ਰਹਿ ਕੇ, ਇੱਜ਼ਤਾਂ ਹੀ ਤੱਕਦੇ ਹਨ। ਧੀਆਂ ਭੈਣਾਂ ਉਤੇ ਅੱਖ ਲਾ ਲੈਂਦੇ ਹਨ। ਕਈ ਬਾਰ ਕਸੂਰ ਦੋਂਨਾਂ ਧਿਰਾਂ ਦਾ ਹੁੰਦਾ ਹੈ। ਪਰ ਜਿਸ ਨੇ ਅੱਗਲੇ ਦੇ ਘਰ ਵਿੱਚ ਰਹਿੱਣ ਦੀ ਜਗ੍ਹਾ ਲਈ ਹੈ। ਕਸੂਰ ਉਸ ਦਾ ਵੱਧ ਹੁੰਦਾ ਹੈ। ਬੰਦੇ ਨੂੰ ਲੰਮੀ ਸੋਚ ਰੱਖਣੀ ਚਾਹੀਦੀ ਹੈ। ਜੋ ਸਿਰ ਢੱਕਣ ਨੂੰ ਛੱਤ ਦਿੰਦਾ ਹੈ। ਉਸ ਦਾ ਸਨਮਾਨ ਕਰਨਾਂ ਜਰੂਰੀ ਹੈ। ਨਾਂ ਕਿ ਗੇਮ ਖੇਡਣ ਦਾ ਢੰਗ ਲੱਭਿਆ ਜਾਵੇ। ਇੱਕ ਪਰਿਵਾਰ ਨੇ ਆਪਣੇ ਨਾਲ ਆਪਣਾਂ ਪੇਡੂ ਰੱਖ ਲਿਆ। ਉਹ ਕੁੱਝ ਖ਼ੱਰਚਾ ਪਾਣੀ ਵੀ ਦੇ ਦਿੰਦਾ ਸੀ। ਉਨਾਂ ਨਾਲ ਉਨਾਂ ਦੀ ਤੂੰ-ਤੂੰ, ਮੈਂ-ਮੈ ਹੋ ਗਈ। ਉਸ ਨੇ ਉਨਾਂ ਦੀ ਗੌਰਮਿੰਟ ਨੂੰ ਰਿਪੋਟ ਕਰ ਦਿੱਤੀ, " ਇਹ ਲੋਕਾਂ ਨੂੰ ਕਿਰਾਏ ਉਤੇ ਰੱਖਦੇ ਹਨ। " ਮਦੱਦ ਕਰਨ ਵਾਲੇ ਨੂੰ ਦੇਣੇ ਦੇ ਲੈਣੇ ਪੈ ਗਏ।
ਅਗਰ ਕਿਸੇ ਦੇ ਦਿਲ ਵਿੱਚ ਬੁਰਾਈ ਹੋਵੇ। ਉਹ ਕਿਸੇ ਦਾ ਬੁਰਾ ਵੀ ਕਰ ਦੇਵੇ। ਜਰੂਰੀ ਨਹੀਂ ਹੈ। ਜਿਸ ਦਾ ਬੁਰਾ ਕੀਤਾ ਜਾਵੇ। ਉਹ ਵੀ ਬੁਰਾ ਹੀ ਕਰੇਗਾ। ਕਈ ਬਾਰ ਮਨ ਨੂੰ ਲੱਗਦਾ ਹੁੰਦਾ ਹੈ। ਦੂਜਾ ਬੰਦਾ ਠੀਕ ਨਹੀਂ ਹੈ। ਪਰ ਕੋਈ ਬਾਰ ਸੋਚ ਦੇ ਉਲਟ ਹੋ ਜਾਂਦਾ ਹੈ। ਅੱਗਲਾਂ ਇੰਨਾਂ ਵਧੀਆਂ ਸਲੂਕ ਕਰਦਾ ਹੈ। ਮਨ ਆਪੇ ਸ਼ਰਮੀਦਾ ਹੋ ਜਾਂਦਾ ਹੈ। ਮੈਂ ਇਕੱ ਬਾਰ ਨੌਕਰੀ ਦੀ ਇੰਟਰਵਿਊ ਦੇਣ ਗਈ। ਸਹਮਣੇ ਵਾਲਾ ਬੰਦਾ ਗੰਜਾ ਸੀ। ਮੈਨੂੰ ਫਿਲਮਾਂ ਵਾਲੇ ਅਮਰੀਸ਼ ਪੂਰੀ ਵਰਗਾ ਲੱਗਾ। ਸ਼ਕਲ ਵੀ ਬਹੁਤ ਡਰਾਉਣੀ, ਦੇਖ ਬੰਦਾ ਮੈਂਨੂੰ ਖੜੂਸ ਲੱਗਾ। ਮੈਂ ਮਨ ਵਿੱਚ ਸੋਚਿਆ, " ਇਸ ਨਾਲ ਕਿਹੜਾ ਕੰਮ ਕਰੇਗਾ? ਇਸ ਨੇ ਮੈਂਨੂੰ ਨੌਕਰੀ ਉਤੇ ਰੱਖ ਹੀ ਲੈਣਾਂ ਹੈ। ਫਿਰ ਹਰ ਰੋਜ਼ ਮੱਥੇ ਲੱਗਿਆ ਕਰੇਗਾ। " ਮੈਂ ਉਥੋਂ ਜਾਂਣ ਲਈ ਉਠਣ ਹੀ ਲੱਗੀ ਸੀ। ਉਸ ਨੇ ਮੇਰੇ ਵੱਲ ਮੁਸਕਰਾ ਕੇ ਦੇਖਿਆ। ਮੇਰੇ ਨਾਲ ਬਹੁਤ ਵਧੀਆ ਵਜ਼ਨਦਾਰ ਗੱਲਾਂ ਕੀਤੀਆਂ। ਮੈਨੂੰ ਸਾਰਾ ਕੰਮ ਬਹੁਤ ਵਧੀਆ ਲਹਿਜੇ ਨਾਲ ਦੱਸਿਆ। ਸਬ ਤੋਂ ਪਹਿਲਾਂ ਮੈਨੂੰ ਕਿਚਨ ਦਿਖਾਈ। ਚਾਹ ਕੌਫ਼ੀ ਦੀਆਂ ਚੀਜ਼ਾਂ ਦੇਖਾਈਆਂ। ਆਪ ਮੇਰੇ ਲਈ ਕੌਫ਼ੀ ਬੱਣਾਂ ਕੇ ਦਿੱਤੀ। ਮੈਨੂੰ ਬਹੁਤ ਚੰਗਾ ਲੱਗਾ। ਜਿਥੇ ਵੀ ਮੈਂ ਨੌਕਰੀ ਕਰਾਂ। ਕਿਚਨ ਜਰੂਰ ਹੋਣੀ ਚਾਹੀਦੀ ਹੈ। ਤਾਂ ਕੇ ਖਾਂਣ ਵਾਲੀਆਂ ਚੀਜ਼ਾਂ ਗਰਮ ਕੀਤੀਆਂ ਜਾ ਸਕਣ। ਉਸ ਨੇ ਉਦੋਂ ਹੀ ਕਈ ਗੱਲਾਂ ਮੈਨੂੰ ਕੰਪਿਊਟਰ ਦੀਆਂ ਸਮਝਾਈਆਂ। ਜੋ ਅੱਜ ਤੱਕ ਮੇਰੇ ਕੰਮ ਆ ਰਹੀਆਂ ਹਨ। ਬੋਲੀ ਦਾ ਲਹਿਜ਼ਾ ਬਹੁਤ ਸ਼ੁੱਧ ਸੀ। ਉਸ ਦੇ ਚੰਗੇ ਸਲੂਕ ਤੋਂ ਮੈਨੂੰ ਬਹੁਤ ਰਾਹਤ ਮਹਿਸੂਸ ਹੋਈ। ਅਸਲ ਵਿੱਚ ਮੈਂ ਉਦੋਂ ਸੋਚਿਆ ਸੀ। ਕਦੇ ਵੀ ਅੰਨਦਾਜ਼ੇ ਨਾਂ ਲਗਾਏ ਜਾਂਣ। ਅੰਨਦਾਜ਼ੇ ਗੱਲ਼ਤ ਸਾਬਤ ਹੁੰਦੇ ਹਨ। ਦੂਜੇ ਬੰਦੇ ਦਾ ਦਿਮਾਗ ਆਪਣੀ ਸੋਚ ਨਾਲ ਪੜ੍ਹਨਾਂ ਠੀਕ ਨਹੀਂ ਹੈ। ਸਾਡੀ ਸੋਚ ਬਹੁਤ ਥੋੜੀ ਹੈ। ਬੰਦੇ ਬਹੁਤ ਤਰਾਂ ਦੇ ਮਿਲਦੇ ਹਨ। ਕਈ ਲੋਕ ਮੂੰਹ ਉਤੇ ਬਹੁਤ ਮਿੱਠੇ ਹੁੰਦੇ ਹਨ। ਲੱਗਦਾ ਹੀ ਨਹੀਂ ਹੈ। ਇਹ ਪਿੱਠ ਪਿਛੇ ਬੁਰਆਈ ਕਰਨਗੇ। ਜਦੋਂ ਕੋਈ ਦੂਜਾ ਬੰਦਾ ਉਸ ਬਾਰੇ ਦੱਸਦਾ ਹੈ। ਬਹੁਤ ਵੱਡਾ ਝੱਟਕਾ ਲੱਗਦਾ ਹੈ। ਜਿਹੜੇ ਲੋਕ ਦੂਜਿਆਂ ਦੀ ਬੁਰਾਈ ਨਾਂ ਕਰਨ ਦਾ ਭਾਸ਼ਨ ਦਿੰਦੇ ਹਨ। ਆਪਣੇ ਆਪ ਨੂੰ ਬਹੁਤ ਪਵਿੱਤਰ ਦੱਸਦੇ ਹਨ। ਜਦੋਂ ਉਨਾਂ ਦੇ ਬਾਰੇ ਅਸਲੀਅਤ, ਅਸਲੀ ਜਿੰਦਗੀ ਦਾ ਪਤਾ ਲੱਗਦਾ ਹੈ। ਬੰਦੇ ਨੂੰ 420 ਦੇ ਝੱਟਕੇ ਲੱਗਦੇ ਹਨ। ਪਰ ਦੂਜੇ ਨੂੰ ਦੇਖ ਕੇ, ਆਪਦੀਆਂ ਆਦਤਾਂ ਬੁਰੀਆਂ ਨਾ ਬੱਣਾਈਏ। ਆਪਣੇ ਆਪ ਵਿੱਚ ਹੋਰ ਚੰਗੇ ਗੁਣ ਭਰੀਏ। ਚੰਗੇ ਗੁਣ ਕਰਕੇ, ਹੋਰਾਂ ਦਾ ਭਲਾ ਕਰ ਸਕੀਏ। ਕਦੇ ਵੀ ਕਿਸੇ ਦਾ ਦਿਲ ਨਾਂ ਦੁੱਖਾਈਏ। ਜੇ ਦੂਜਾ ਬੰਦਾ ਦੋ ਗੱਲਾਂ ਕਹਿ ਵੀ ਦਿੰਦਾ ਹੈ। ਸੁਣਨ ਦੀ ਸ਼ਕਤੀ ਬਲਵਾਨ ਕਰ ਲਈਏ। ਕਿਸੇ ਨੁੰ ਬਹਿਸ ਵਿੱਚ ਜਿੱਤ ਨਹੀਂ ਸਕਦੇ। ਚੁੱਪ ਰਹਿੱਣ ਵਾਲੇ ਬਹੁਤ ਕੁੱਝ ਅੰਦਰ ਛੁੱਪਾਈ ਰੱਖਦੇ ਹਨ। ਜੋ ਸਹਮਣੇ ਵਾਲਾ ਕਦੇ ਪੜ੍ਹ ਨਹੀਂ ਸਕਦਾ। ਐਸੇ ਬੋਲ ਬੋਲੀਏ, ਕਿਸੇ ਦਾ ਤੱਪਦਾ ਹਿਰਦਾ ਠਰ ਜਾਵੇ। ਐਸਾ ਕੰਮ ਕਰ ਸਕੀਏ, ਕਿਸੇ ਦਾ ਕੁੱਝ ਸਮਰ ਜਾਵੇ। ਲੋਕ ਇੱਜ਼ਤ ਕਰਨ ਲੱਗ ਜਾਂਣ।

Comments

Popular Posts