ਹਰ ਕੋਈ ਕਹੇ ਮੇਰਾ ਨਾਂਮ ਚਲਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਆਪਣਾਂ ਨਾਂਮ ਸਬ ਨੂੰ ਪਿਆਰਾ ਹੁੰਦਾ ਹੈ। ਬੰਦਾ ਸੋਚਦਾ ਹੈ, " ਮੇਰੇ ਨਾਂਮ ਦਾ ਹੋਰ ਕੋਈ ਨਹੀਂ ਜੰਮਣਾਂ। ਦੁਨੀਆਂ ਨੇ ਮੈਨੂਮ ਹੀ ਯਾਦ ਰੱਖਣਾਂ ਹੈ। " ਪਰ ਉਸ ਨੁੰ ਆਪਣੇ ਦਾਦੇ-ਨਾਨੇ, ਪ੍ਰਦਾਦੇ ਦਾ ਨਾਂਮ ਪਤਾ ਨਹੀਂ ਹੁੰਦਾ। ਬੰਦਾ ਮਰ ਜਾਵੇ ਕੋਈ ਡਰਦਾ ਨਾਂਮ ਮੂੰਹ ਉਤੇ ਨਹੀਂ ਲਿਉਂਦਾ। ਬਈ ਜਿਉਂਦੇ ਕੋਲੋ ਤਾਂ ਬੱਚ ਗਏ। ਮਰੇ ਨੇ ਤਾ ਗਲ਼ਾ ਹੀ ਘੁਟ ਦੇਣਾ ਹੈ। ਜਾਂ ਕਿਤੇ ਅੱਗਲੀ ਦੁਨੀਆਂ ਵਿੱਚ ਨਾਲ ਹੀ ਨਾਂ ਲੈ ਜਾਵੇ। ਉਹੀ ਗਿੱਣਤੀ ਕੁ ਦੇ ਨਾਂਮ ਦੁਨੀਆਂ ਵਿੱਚ ਚਲਦੇ ਹਨ। ਉਸ ਤੋਂ ਬੇਅੰਤ ਗੁਣਾਂ ਵੱਧ ਦੁਨੀਆਂ ਜੰਮਦੀ ਰਹਿੰਦੀ ਹੈ। ਇਸ ਲਈ ਤੁਹਾਡਾ ਨਾਂਮ ਅਨੇਕਾਂ, ਬੇਅੰਤਾਂ ਬਾਰ ਦਾਅ ਉਤੇ ਲੱਗ ਚੁਕਾ ਹੈ। ਉਜਾਗਰ, ਬਦਨਾਂਮ ਹੋ ਚੁੱਕਾ ਹੈ। ਕਿਸੇ ਵੀ ਨਾਂਮ ਨੂੰ ਕੋਈ ਬਚਾ ਨਹੀਂ ਸਕਿਆ। ਦੁਨੀਆਂ ਉਤੇ ਚੰਗੇ, ਬੁਰੇ ਬੰਦੇ ਇਕੋ ਨਾਮ ਦੇ ਹੀ ਹੁੰਦੇ ਹਨ। ਨਾਂਮ ਜਨਮ ਵੇਲੇ ਰੱਖਿਆ ਜਾਂਦਾ ਹੈ। ਬੱਚੇ ਦਾ ਨਾਂਮ ਪਾਲਣ ਵਾਲੇ ਤੇ ਮਾਂਪੇ ਰੱਖਦੇ ਹਨ। ਕਈ ਬਾਰ ਬੱਚੇ ਦਾ ਨਾਂਮ ਸ਼ਕਲ ਦੇਖ ਕੇ ਰੱਖਿਆ ਜਾਂਦਾ ਹੈ। ਗੋਰਾ, ਕਾਲਾ ਗੋਲੂ, ਮੋਟਾ, ਲੱਲੂ। ਜਾਂ ਫਿਰ ਬੱਚਾ ਘਰ ਵਿੱਚ ਵੱਡਾ ਹੈ ਜਾਂ ਛੋਟਾ ਹੈ। ਉਵੇਂ ਦਾ ਨਾਂਮ ਰੱਖਦੇ ਹਨ। ਜਿਉਂ ਹੀ ਉਮਰ ਵੱਧਦੀ ਜਾਂਦੀ ਹੈ। ਕੱਦ, ਰੰਗ, ਰੂਪ, ਨੱਕ, ਬੁੱਲ, ਮੋਟੇ, ਪੱਤਲੇ ਦੇ ਅਧਾਂਰ ਉਤੇ ਨਾਂਮ ਰੱਖਦੇ ਜਾਂਦੇ ਹਨ। ਹੱਟੀ ਵਾਲਾ, ਸ਼ਬਜੀ ਵਾਲਾ, ਕਾਰਖਾਨੇ ਵਾਲਾ ਕਿੱਤੇ ਕੰਮਾਂ ਦੇ ਨਾਲ ਵੀ ਨਾਂਮ ਰੱਖੇ ਜਾਂਦੇ ਹਨ। ਬੰਦਾ ਹੋਰ ਵੱਡਾ ਹੁੰਦਾ ਹੈ। ਇਹ ਗੋਤਾਂ ਜਾਤਾ ਦੇ ਨਾਂਮ ਦੀਆਂ ਪੂਛਾ ਹੋਰ ਲੰਬੀਆਂ ਹੁੰਦੀਆਂ ਜਾਂਦੀ ਹਨ। ਹਰ ਕੋਈ ਸੋਚਦਾ ਹੈ। ਦੁਨੀਆਂ ਉਤੇ ਮੇਰਾ ਨਾਂਮ ਵੱਜੇ। ਬੰਦਾ ਮੈਂ-ਮੈਂ ਕਰਦਾ ਫਿਰਦਾ ਹੈ। ਉਸ ਵਿੱਚ ਉਹ ਨਾਂਮ ਦਾ ਗੁਣ ਭਾਵੇ ਇੱਕ ਨਾਂ ਹੋਵੇ। ਅੱਜ ਕੱਲ ਨਾਨਕ, ਸਤਿਨਾਂਮ, ਵਾਹਿਗੁਰੂ, ਗੋਬਿੰਦ ਵਰਗੇ ਨਾਂਮ ਉਬਰ ਰਹੇ ਹਨ। ਗੁਰੂ ਗ੍ਰੰਥਿ ਅਜੇ ਨਹੀਂ ਸੁਣਿਆ। ਹੋ ਸਕਦਾ ਹੈ। ਇਹ ਫਿਰ ਕੋਈ ਲਹਿਰ ਪੈਦਾ ਕਰ ਸਕਣ। ਜਿਹੜੇ ਗਰਜਦੇ ਹਨ। ਉਹ ਵੱਰਦੇ ਨਹੀਂ ਹਨ। ਬੰਦੇ ਨੂੰ ਲੱਗਦਾ ਹੈ, ਮੇਰੇ ਨਾਂਮ ਦਾ ਕੋਈ ਦੂਜਾ ਨਾਂ ਹੋਵੇ। ਸ਼ਇਦ ਉਹੀ ਇੱਕਲਾ ਇਸ ਦੁਨੀਆਂ ਵਿੱਚ ਹੈ। ਦੁਨੀਆਂ ਦੇ ਕੋਨੇ-ਕੋਨੇ ਦੇ ਲੋਕ ਉਸ ਨੂੰ ਜਾਂਣਦੇ ਹਨ। ਲੋਕ ਤਾਂ ਅਮਰੀਕਾ ਦੇ ਰਾਸ਼ਟਰ ਪਤੀ ਨੂੰ ਗੱਦੀਉ ਲੈਂਦਿਆਂ ਭੁੱਲ ਜਾਂਦੇ ਹਨ। ਜੋ ਸੋਚਦਾ ਹੈ, ਮੈਂ ਸਬ ਤੋਂ ਅਮੀਰ ਤੇ ਨੰਬਰ ਵੰਨ ਦੇਸ਼ ਉਤੇ ਰਾਜ ਕਰਦਾਂ ਹਾਂ।
ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਆ ਕੇ, ਹੋਰ ਨਾਂਮ ਬਦਲ ਲੈਂਦੇ ਹਨ। ਜਿਵੇਂ ਡੈਨ, ਲੀਡਾ, ਬੋਬ, ਜੌਨ, ਰੌਬ, ਕੈਬਨ, ਬੱਬੂ, ਟੀਨਾ, ਮੀਨਾ, ਗੋਰਾ ਰੱਖ ਲੈਂਦੇ ਹਨ। ਇੰਨਾਂ ਨਾਂਮਾਂ ਦੇ ਅਰਥ ਕੁੱਝ ਵੀ ਨਿੱਕਲੀ ਜਾਂਣ। ਇਹ ਨਹੀਂ ਸੋਚਦੇ। ਬੰਦਾ ਜਾਂ ਬੰਦੇ ਦਾ ਨਾਂਮ ਦੁਨੀਆਂ ਉਤੇ ਕੋਈ ਨਹੀਂ ਪੁੱਛਦਾ। ਦੁਨੀਆਂ ਚੰਮ ਨੂੰ ਪਿਆਰ ਨਹੀਂ ਕਰਦੀ। ਕੰਮ ਦੇਖਦੀ ਹੈ। ਅਣਗਿਣਤ, ਬੇਅੰਤ ਦੁਨੀਆਂ ਪੈਦਾ ਹੋਈ ਹੈ। ਲੋਕ ਉਨਾਂ ਨੂੰ ਚੇਤੇ ਰੱਖਦੇ ਹਨ। ਜਿੰਨਾਂ ਨੇ ਦੁਨੀਆਂ ਉਤੇ ਕਾਢਾ ਕੱਢੀਆਂ ਹਨ। ਦੁਨੀਆਂ ਨੂੰ ਸਹੀ ਰਾਹ ਦਿæਖਾਇਆ ਹੈ। ਦੁਨੀਆਂ ਨੂੰ ਸਹੂਲਤਾਂ ਦਿੱਤੀਆਂ ਹਨ। ਦੁਨੀਆਂ ਵੀ ਉਸੇ ਨਾਲ ਜੁੜਦੀ ਹੈ, ਜੋ ਬੰਦਾ ਕੰਮ ਦਾ ਹੈ। ਜਿਸ ਤੋਂ ਫੈਇਦਾ ਹੁੰਦਾ ਹੈ। ਨਹੀਂ ਦੁਨੀਆਂ ਨੇ ਕਿਸੇ ਦੇ ਨਾਂਮ ਤੋਂ ਕੀ ਲੈਂਣਾਂ ਹੈ? ਝੁਗੀਆਂ ਤੇ ਅਫਰੀਕਾ ਦੇ ਜੰਗਲਾਂ ਵਰਗੀਆਂ ਥਾਵਾਂ ਉਤੇ ਇਨਸਾਨ ਕੀੜਿਆਂ ਵਾਂਗ ਜੰਮਦੇ-ਮਰਦੇ ਹਨ। ਉਨਾਂ ਦੀ ਮਦਸ਼ੁਮਾਰੀ ਵੀ ਨਹੀਂ ਹੁੰਦੀ। ਉਨਾਂ ਨੂੰ ਕੋਈ ਵੋਟਾਂ ਵੇਲੇ ਵੀ ਨਹੀਂ ਪੁੱਛਦਾ। ਵੱਡੇ ਨਾਂਮਾਂ ਵਾਲਿਆਂ ਦੇ ਨਾਂਮ ਨੂੰ ਉਨਾਂ ਦੇ ਆਪਣੇ ਹੀ ਸਕੇ-ਰਿਸ਼ਤੇ ਵਾਲੇ ਮਾਂਪੇ ਧੀਆਂ-ਪੁੱਤਰ, ਪਤੀ=ਪਤਨੀ ਮਿੱਟੀ ਵਿੱਚ ਰਲਾ ਦਿੰਦੇ ਹਨ। ਬਦਨਾਮੀ ਐਸੀ ਕਰਦੇ ਹਨ। ਬੰਦਾ ਜਿਉਂਦਾ ਮਿੱਟੀ ਵਰਗਾ ਬੱਣ ਜਾਂਦਾ ਹੈ। ਜਦੋਂ ਵੀ ਕਦੇ ਹਾਨੀ ਹੋਵੇਗੀ। ਆਲੇ-ਦੁਆਲੇ ਵਾਲੇ ਹੀ ਮਿੱਟੀ ਪਲੀਤ ਕਰਨਗੇ। ਜਦੋਂ ਬੰਦਾ ਮਰਦਾ ਹੈ। ਇਹੀ ਆਪਣੇ ਹੀ ਅੱਗ ਦੀ ਤਿੱਲੀ ਲਗਾ ਕੇ, ਨਾਂਮਦਾਰ ਬੰਦੇ ਨੂੰ ਸੁਆਹ ਬੱਣਾਂ ਦਿੰਦੇ ਹਨ। ਨਾਂਮ ਨੂੰ ਕੋਈ ਬੱਚਾ ਕੇ ਨਹੀਂ ਰੱਖ ਸਕਦਾ। ਇਸ ਨੇ ਮਿੱਟਣਾਂ ਹੀ ਹੈ।
ਹਰ ਕੋਈ ਕਹੇ ਮੇਰਾ ਨਾਂਮ ਚਲਦਾ। ਕੋਈ ਕਹਿੰਦਾ ਹੈ, " ਮੇਰੇ ਵਰਗਾ ਕੋਈ ਬਦਮਾਸ਼ ਨਹੀਂ ਹੈ। ਮੈਨੂੰ ਦੁਨੀਆਂ ਜਾਂਣਦੀ ਹੈ। ਜੇ ਮੈਂ ਇਹ ਕੰਮ ਨਾਂ ਕੀਤਾ ਮੇਰਾ ਨਾਂਮ ਬਦਲ ਦੇਣਾ। " ਕਈ ਬਲੈਕ, ਹੋਰ ਜਾਹਲੀ ਧੰਦਾ ਕਰਕੇ, ਆਪਣਾਂ ਨਾਂਮ ਚੰਦਨ ਦੱਸਦੇ ਹਨ। ਇੰਨਾਂ ਲੋਕਾਂ ਨੂੰ ਕੋਈ ਪੁੱਛੇ, " ਕਦੇ ਕੋਈ ਆਪਣੇ ਨਾਂਮ ਵਰਗਾ ਬੱਣਿਆ ਹੈ। ਬੜੇ ਮਿੱਠੇ, ਸੋਹਣੇ ਨਾਂਮ ਵਾਲਿਆਂ ਨੂੰ ਬੜਾ ਕੌੜਾ ਬੋਲਦੇ ਦੇਖਿਆ ਹੈ। ਬਹੁਤ ਬੁਰੇ ਕੰਮ ਕਰਦਿਆ ਦੇਖਿਆ ਹੈ। ਹਰ ਰੋਜ਼ ਮੀਡੀਏ ਵਾਲੇ ਹੀ ਬੰਦੇ ਦਾ ਹੋਰ ਨਾਂਮ ਚੱਮਕਾਉਂਦੇ ਹਨ। ਇੱਕ ਨਾਂਮ ਦੇ ਹੀ 36 ਬੰਦੇ ਇਕੋ ਗੁਰਪ ਵਿਚੋਂ ਲੱਭ ਜਾਂਣਗੇ। ਕਰੋੜਾ ਅਰਬਾਂ ਲੋਕ ਇਕੋ ਨਾਂਮ ਉਤੇ ਲੱਭ ਜਾਂਣਗੇ। ਉਹੀ ਗੋਤ, ਨਾਂਮ ਹੁੰਦਾ ਹੈ। ਗੁਆਂਢ ਵਿੱਚ ਹੀ ਕਈ ਬੈਠੇ ਹੁੰਦੇ ਹਨ। ਇਸੇ ਲਈ ਬੰਦੇ ਦੇ ਨਾਂਮ ਨਾਲ ਬਾਪ, ਪਤੀ-ਪਤਨੀ, ਘਰ ਦਾ ਨੰਬਰ, ਜਨਮ ਤਰੀਕ, ਫੋਨ ਨੰਬਰ, ਦੇਸ਼ ਦੇ ਨਾਂਮ ਲਿਖੇ ਜਾਂਦੇ ਹੈ। ਸਾਡੇ ਹੀ ਗੋਤੀ ਐਡਮੈਂਟਿੰਨ ਰਹਿੰਦੇ ਹਨ। ਉਨਾਂ ਦੇ ਮੁੰਡੇ ਦਾ ਜਨਮ ਉਥੇ ਦਾ ਹੀ ਹੈ। ਨਾਂਮ ਮੇਰੇ ਪਤੀ ਵਾਲਾ ਹੈ। ਇਸ ਦਾ ਜਨਮ ਪਟਨੇ ਦਾ ਹੈ। ਦੋਂਨਾਂ ਦੇ ਗੋਤ ਇੱਕ ਨਾਂਮ ਇੱਕ ਨਿੱਕ ਨਾਂਮ ਇੱਕ ਹਨ। Aੇਹੀ ਜਨਮ ਤਰੀਕ ਵੀ ਹੈ। ਇੱਕ ਦਿਨ ਉਹ ਮੁੰਡਾ ਕੱਬਡੀ ਖੇਡਣ ਕੈਲਗਰੀ ਆਇਆ ਹੋਇਆ ਸੀ। ਰਸਤੇ ਵਿੱਚ ਪੁਲੀਸ ਨੇ ਰੋਕ ਲਿਆ। ਉਸ ਮੁੰਡੇ ਚਲਾਕੀ ਖੇਡੀ, ਨਾਂਮ ਦੇ ਨਾਲ ਐਡਰਸ ਸਾਡਾ ਲਿਖਾ ਦਿੱਤਾ। ਜਦੋਂ ਜੁਰਮਾਨਾਂ ਨਾਂ ਦਿੱਤਾ। 150 ਡਾਲਰ ਦੀ ਟਿੱਕਟ ਸਾਡੇ ਘਰ ਆ ਗਈ। ਅਸੀਂ ਟਿੱਕਟ ਦੇ ਪਿਛੇ, ਲਿਖ ਕੇ ਭੇਜ ਦਿੱਤਾ। ਇਹ ਟਿੱਕਟ ਕਿਸੇ ਹੋਰ ਨੂੰ ਦਿੱਤੀ ਗਈ ਹੋਵੇਗੀ। ਤੁਸੀਂ ਆਪਣੀ ਛਾਣ-ਬੀਣ ਕਰ ਸਕਦੇ ਹੋ। ਕੁੱਝ ਹੀ ਦਿਨਾਂ ਪਿਛੋਂ ਪੁਲੀਸ ਨੇ ਅਸਲੀ ਬੰਦਾ ਲੱਭ ਲਿਆ। ਉਸ ਨੂੰ ਇੱਕ ਹੋਰ ਚਲਾਣ, ਝੂਠ ਬੋਲਣ ਦਾ ਭੁਤਣਾਂ ਪਿਆ।
ਬੰਦਾ ਸੋਚਦਾ ਹੈ। ਇਹ ਸਿਰਫ਼ ਮੇਰਾ ਹੀ ਨਾਂਮ ਹੈ। ਇਸ ਨੂੰ ਇਹ ਨਹੀਂ ਪਤਾ ਪੂਰੀ ਦੁਨੀਆਂ ਦਾ ਨਕਸ਼ਾ ਦੇਖ ਲਵੇ, ਇਸ ਦਾ ਨਾਮੋਂ ਨਿਸ਼ਾਨ ਨਹੀਂ ਹੈ। ਜੇ ਕੋਈ ਦੁਨੀਆਂ ਉਤੇ ਚੱਜ ਦਾ ਕੰਮ ਕੀਤਾ ਹੈ ਤਾਂ ਨਾਂਮ ਆਪੇ ਲੋਕ ਯਾਦ ਕਰਨਗੇ। ਆਪਣੇ ਨਾਂਮ ਦੇ ਅੱਗੇ ਪਿਛੇ ਝੰਡੇ ਟੰਗਣ ਨਾਲ, ਇਸ ਨੂੰ ਕਿਸੇ ਨੇ ਸਲਾਮ ਵੀ ਨਹੀਂ ਕਰਨਾਂ। ਲੋਕ ਨਾਂਮ ਨਹੀਂ ਕੰਮ ਦੇਖਦੇ ਹਨ। ਉਹ ਵੀ ਲੋਕ ਸੇਵਾ ਦਾ ਕੰਮ ਦੇਖਦੇ ਹਨ। ਅੱਜ ਉਨਾਂ ਨੂੰ ਯਾਦ ਕੀਤਾ ਜਾਂਦਾ ਹੈ। ਜੋ ਦੁਨੀਆਂ ਲਈ ਕੁੱਝ ਕਰ ਗਏ ਹਨ। ਬੱਚੇ ਜੰਮ ਲਏ, ਚੰਗਾ ਖਾ-ਪੀ ਲਿਆ। ਇਹ ਤਾਂ ਪੱਛੂ ਵੀ ਕਰੀ ਜਾਂਦੇ ਹਨ। ਇੱਕ ਦਿਨ ਇੰਂਨਾਂ ਵਾਂਗ ਹੀ ਇਸ ਨਾਂਮ, ਸਰੀਰ ਨੇ ਮਿੱਟੀ ਬੱਣ ਜਾਂਣਾਂ ਹੈ। ਫਿਰ ਕਿਸੇ ਨੇ ਨਾਂਮ ਨਹੀਂ ਲੈਣਾਂ। ਕਿਤੇ ਭੂਤ ਨਾਂ ਆ ਜਾਵੇ।

Comments

Popular Posts