ਕੀ ਲਿਖਤਾਂ ਨੂੰ ਪੜ੍ਹਿਆ ਜਾਂਦਾ ਹੈ ਜਾਂ ਮੱਥਾ ਟੇਕਿਆ ਜਾਂਦਾ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਜਦੋਂ ਘਰ ਵਿੱਚ ਪੇਪਰ ਦੀ ਅਖ਼ਬਾਰ ਆਉਂਦੀ ਹੈ। ਕੁੱਝ ਇੰਟਰਨੈਟ ਉਤੇ ਲਿਖਿਆ ਖੋਲਦੇ ਹਾਂ। ਹਰ ਰੋਜ਼ ਪੜ੍ਹਦੇ ਹਾਂ। ਕੱਲੇ ਫੋਟੋ ਦੇਖਣ ਨਾਲ ਵੀ ਗੱਲ ਨਹੀਂ ਬੱਣਦੀ। ਉਸ ਦੀਆਂ ਸੁਰਖ਼ੀਆਂ ਨੂੰ ਪੜ੍ਹਇਆ ਜਾਂਦਾ ਹੈ। ਕੋਈ ਕਿਤਾਬ ਦੇਖਦੇ ਹਾਂ। ਇਸ ਦਾ ਹਰ ਪਤਰਾ, ਵਰਕਾਂ ਖੋਲ ਕੇ ਪੜ੍ਹਇਆ ਜਾਂਦਾ ਹੈ। ਹਰ ਪਾਸੇ ਤੋਂ ਜਾਂਚਿਆਂ ਜਾਂਦਾ ਹੈ। ਕੋਈ ਲਈਨ, ਪੇਜ਼ ਛੁੱਟ ਜਾਵੇ। ਝੱਟ ਪਤਾ ਲੱਗ ਜਾਂਦਾ ਹੈ। ਇੰਨਾਂ ਨੂੰ ਪੜ੍ਹਨ ਨੂੰ ਕਦੇ ਦੂਜੇ ਨੂੰ ਨਹੀਂ ਕਿਹਾ। ਆਪ ਪੜ੍ਹਦੇ ਹਾਂ। ਦੂਜੇ ਬੰਦੇ ਉਤੇ ਜ਼ਕੀਨ ਹੀ ਨਹੀਂ ਆਉਂਦਾ। ਇੰਨਾਂ ਅਖ਼ਬਾਰਾਂ, ਇੰਟਰਨੈਟ, ਕਿਤਾਬਾਂ ਨੂੰ ਦੇਖ ਕੇ, ਤੁਸੀਂ ਕੀ ਕਰਦੇ ਹੋ? ਕੀ ਉਨਾਂ ਅੱਗੇ, ਅੱਖਾਂ ਮੀਚ ਕੇ ਖੜ੍ਹ ਜਾਂਦੇ ਹੋ? ਇੰਨਾਂਅੱਗੇ ਹੱਥ ਬੰਨ ਕੇ ਖੜ੍ਹ ਜਾਂਦੇ ਹੋ। ਕੀ ਮੱਥੇ ਟੇਕਣ ਲੱਗ ਜਾਂਦੇ ਹੋ? ਕੀ ਲਿਖਤਾਂ ਨੂੰ ਪੜ੍ਹਿਆ ਜਾਂਦਾ ਹੈ ਜਾਂ ਮੱਥਾ ਟੇਕਿਆ ਜਾਂਦਾ ਹੈ? ਕੀ ਬਗੈਰ ਪੜ੍ਹੇ ਹੀ ਹੱਥ ਬੰਨਣ, ਅੱਖਾਂ ਮੀਚਣ, ਮੱਥੇ ਟੇਕਣ ਨਾਲ ਇੰਨਾਂ ਅੰਦਰ ਲਿਖੇ ਦਾ ਇਲਮ ਹੋ ਜਾਂਦਾ ਹੈ? ਕੀ ਇੰਨਾਂ ਵਿੱਚਲੀਆਂ ਗੱਲਾਂ ਦੇ ਗੁਣਾਂ ਦਾ ਬੰਦੇ ਅੰਦਰ, ਐਸੇ ਪਖੰਡ ਕਰਨ ਨਾਲ ਪ੍ਰਵੇਸ਼ ਹੋ ਜਾਂਦਾ ਹੈ? ਜੇ ਇੰਨਾਂ ਅਖ਼ਬਾਰਾਂ, ਇੰਟਰਨੈਟ, ਕਿਤਾਬਾਂ ਨੂੰ ਪੜ੍ਹਨ ਬਗੈਰ ਦੁਨੀਆਂ ਦੇ ਰੰਗਾਂ ਦਾ ਪਤਾ ਨਹੀਂ ਲੱਗਦਾ। ਤਾਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਬਗੈਰ ਪੜ੍ਹੇ ਹੱਥ ਬੰਨਣ, ਅੱਖਾਂ ਮੀਚਣ, ਮੱਥੇ ਟੇਕਣ ਨਾਲ ਰੱਬ ਦੀਆਂ ਗੱਲਾਂ ਦਾ ਗਿਆਨ ਕਿਥੇ ਹੋਣਾਂ ਹੈ? ਬਹੁਤੇ ਧਰਮਿਕ ਕਹਾਉਣ ਵਾਲੇ ਲੋਕ ਵੀ ਕਹਿੰਦੇ ਸੁਣੇ ਹਨ, " ਬਾਣੀ ਦੀ ਸਮਝ ਨਹੀਂ ਲੱਗਦੀ। " ਕਿਸੇ ਵੀ ਬੋਲੀ ਨੂੰ ਸਮਝਣ ਲਈ ਦਿਮਾਗ ਲੜਾਉਣਾਂ ਪੈਣਾਂ ਹੈ। ਇੰਨਾਂ ਲੋਕਾਂ ਨੂੰ ਅੰਗਰੇਜ਼ੀ ਸਮਝ ਲੱਗ ਜਾਂਦੀ ਹੈ। ਉਸ ਤੋਂ ਕੋਈ ਫੈਇਦਾ ਲੈਣਾਂ ਹੁੰਦਾ ਹੈ। ਲੋਕਾਂ ਨੂੰ ਪੰਜਾਬੀ ਵਿੱਚ ਲਿਖਿਆ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਸਮਝਣਾਂ ਬਹੁਤ ਔਖਾ ਲੱਗਦਾ ਹੈ। ਲੋਕ ਇਸ ਨੂੰ ਉਦਾਂ, ਦਿਖਾਵੇਂ ਦਾ ਪਿਆਰ ਬੜਾ ਕਰਦੇ ਹਨ। ਜੇ ਇਕ ਲਾਈਨ ਪੰਗਤੀ ਵਿਚੋਂ ਦੋ ਅੱਖ਼ਰ, ਬੋਲ ਸਮਝ ਲੱਗ ਜਾਂਣ। ਬੰਦਾ ਬਾਤ ਸਮਝ ਹੀ ਜਾਂਦਾ ਹੈ। ਬੱਚਾ ਦੁੱਧ, ਮਾਂ, ਕੈਂਡੀ ਕਹੇ। ਪੂਰੇ ਪਰਿਵਾਰ ਨੂੰ ਸਮਝ ਲੱਗ ਜਾਂਦੀ ਹੈ। ਬੱਚੇ ਦੇ ਬੋਲਾਂ ਕੀ ਮੱਤਲੱਬ ਹੈ? ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੀ ਹਰ ਗੱਲ ਸਮਝ ਲੱਗਦੀ ਹੈ। ਸੱਚ ਸੁਣਨਾਂ ਬਹੁਤ ਔਖਾ ਹੈ। ਹਰ ਬੰਦਾ ਸੁਣ ਨਹੀਂ ਸਕਦਾ। ਸੱਚ ਸਬ ਦੇ ਹਜ਼ਮ ਨਹੀਂ ਹੁੰਦਾ। ਇਸ ਲਈ ਲੋਕ ਗੌਲਦੇ ਨਹੀਂ ਹਨ। ਜਿਹੜੀ ਗੱਲ ਮੱਤਲੱਬ ਦੀ ਨਹੀਂ ਹੁੰਦੀ। ਉਸ ਤੋਂ ਕੰਨ ਲਪੇਟ ਲਏ ਜਾਂਦੇ ਹਨ।
ਮੱਥਾ ਆਪ ਤੋਂ ਵੱਡੇ ਨੂੰ ਵੀ ਕਈ ਲੋਕ ਟੇਕਦੇ ਹਨ। ਪਤਾ ਨਹੀਂ ਲੋਕ ਵੱਡਿਆਂ ਦੀ ਇੱਜ਼ਤ ਕਰਦੇ ਹਨ। ਜਾਂ ਡਰਦੇ ਹਨ। ਲੋਕ ਤਾਂ ਮੜ੍ਹੀਆਂ ਨੂੰ ਵੀ ਮੱਥਾ ਟੇਕਦੇ ਹਨ। ਲੋਕ ਮੜ੍ਹੀਆਂ ਨੂੰ ਮੱਥਾ ਡਰਦੇ ਟੇਕਦੇ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਤੋਂ ਵੀ ਕਈ ਤਾ ਡਰਦੇ ਹੀ ਹਨ। ਡਰਦੇ ਕਰਕੇ ਉਸ ਨੂੰ ਹੱਥ ਨਹੀਂ ਲਗਾਉਂਦੇ। ਹੱਥ ਜੂਠੇ ਜਿਉਂ ਹੁੰਦੇ ਹਨ। ਇਸ ਕੋਲ ਆ ਕੇ, ਜੂਠ-ਝੂਠ ਦਾ ਬਹੁਤ ਖਿਆਲ ਰੱਖਿਆ ਜਾਂਦਾ ਹੈ। ਉਝ ਚਾਹੇ ਜੂਠ-ਝੂਠ ਜਿੰਦਗੀ ਵਿੱਚ ਚੱਲੀ ਜਾਂਣ। ਇੰਨਾਂ ਲੋਕਾਂ ਨੂੰ ਪੁੱਛਿਆ ਜਾਵੇ, " ਹੱਥ ਕਾਹਦੇ ਨਾਲ ਸੂਚੇ ਹੋਣਗੇ? ਪਾਣੀ ਵਿੱਚ ਤਾਂ 42 ਲੱਖ ਜੀਵ ਕੁਰਬਲ-ਕੁਰਬਲ ਕਰਦੇ ਫਿਰਦੇ ਹਨ। ਡਰਦੇ ਕਾਹਦੇ ਲਈ ਹਨ। ਉਹ ਅੱਖਰਾਂ ਵਿੱਚ ਲਿਖਿਆ ਗਿਆ ਹੈ। ਅੱਖਰ ਜੇ ਏਧਰ-ਉਧਰ ਵੀ ਪੜ੍ਹੇ ਜਾਂਣ, ਕੀ ਹੋ ਜਾਵੇਗਾ? ਪਾਠੀ, ਗਿਆਨੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਪੜ੍ਹਦੇ ਹਰ ਰੋਜ਼ ਅਨੇਕਾਂ ਗੱਲ਼ਤੀਆਂ ਕਰਦੇ ਹਨ। ਇੱਕ ਦਿਹਾੜੀ ਦੀਆਂ ਚਾਰ-ਚਾਰ ਰੌਲਾਂ ਲਗਾ ਦਿੰਦੇ ਹਨ। ਕਈ ਤਾਂ ਅਫ਼ੀਮ ਦੀ ਗੋਲੀ, ਭੰਗ ਖਾ ਕੇ ਪੜ੍ਹਨ ਬੈਠਦੇ ਹਨ। ਕਈ ਤਾਂ ਪਾਠ ਪੜ੍ਹਦੇ ਨਹੀਂ ਰੱਟਦੇ ਹਨ। ਸਮਝ ਹੀ ਨਹੀਂ ਲੱਗਦੀ। ਕਿਹੜੀ ਭਾਸ਼ਾ ਪੜ੍ਹਦੇ ਹਨ? ਮਿਣ-ਮਿਣ ਕਰਦੇ ਸੁਣਦੇ ਹਨ। ਨਾਂ ਕਦੇ ਇੰਨਾਂ ਕੋਲ ਐਸਾ ਗਿਆਨ ਆਇਆ ਹੈ। ਰੌਲ ਪਿਛੋਂ ਉਠ ਕੇ, ਲੋਕਾਂ ਨੂੰ ਦਸ ਸਕਣ, ਉਸ ਵਿੱਚੋਂ ਕੀ ਪੜ੍ਹਇਆ ਹੈ।
ਇਹ ਆਪ ਨੂੰ ਸ਼ਰਧਾਲੂ ਕਹਾਉਣ ਵਾਲੇ, ਕਦੋਂ ਪੱਕੀ ਸ਼ਰਧਾ ਆਪਣੇ ਅੰਦਰ ਬੈਠਾਉਣਗੇ? ਕਦੋਂ ਮੱਥੇ ਟੇਕਣਾਂ ਛੱਡ ਕੇ, ਆਪ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਪੜ੍ਹਨ ਲੱਗਣਗੇ? ਜਿਵੇਂ ਮਰਦ ਜ਼ਨਾਨੀ ਨੂੰ ਭਰਮਾਉਣ ਨੂੰ ਸੋਹਣੇ ਸੂਟ ਲੈ ਕੇ ਦਿੰਦੇ ਹਨ। ਉਵੇਂ ਹੀ ਸ਼ਰਧਾਲੂ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਚੱਮਕੀਲੇ ਕੱਪੜਿਆਂ ਨਾਲ ਜਿੱਤਣਾਂ ਚਹੂੰਦੇ ਹਨ। ਉਹ ਸਿਰਫ਼ ਪੜ੍ਹਨ ਲਈ ਹੈ। ਪੜ੍ਹਨ ਲਈ ਉਸ ਨੂੰ ਖੋਲ ਕੇ ਪੜ੍ਹਇਆ ਜਾਂਦਾ ਹੈ। ਨਾਂ ਕੇ ਕੱਪੜੇ ਉਤੇ ਪਾ ਕੇ ਢੱਕਿਆ ਜਾਂਦਾ ਹੈ। ਲੋਕ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਦੇਹ ਸਮਝ ਕੇ, ਕੱਪੜੇ ਪਾਉਂਦੇ ਹਨ। ਏਸੀ ਲਗਾਉਂਦੇ ਹਨ। ਕਈ ਤਾਂ ਠੰਡ ਤੋਂ ਹੀਟਰ ਲਗਾ ਕੇ, ਮੋਟੀਆਂ ਰਜਾਈਆਂ ਵਿੱਚ ਲਪੇਟ ਦਿੰਦੇ ਹਨ। ਕੀ ਕਦੇ ਹੋਰ ਵੀ ਲਿਖਤਾਂ ਨਾਲ ਐਸੇ ਮਜ਼ਾਕ-ਖੇਡ ਕੀਤੇ ਹਨ? ਇਹ ਮਜ਼ਾਕ ਨਹੀਂ ਤਾਂ ਹੋਰ ਕੀ ਹੈ? ਜਿਸ ਨੂੰ ਪੜ੍ਹਨ ਦੀ ਲੋੜ ਹੈ। ਉਸ ਉਤੇ ਸਮਾਧ ਉਤੇ ਚਾਦਰ ਚੜ੍ਹਾਉਣ ਵਾਂਗ ਰੁਮਾਲਿਆਂ ਦੇ ਢੇਰ ਲਗਾ ਦਿੰਦੇ ਹਨ। ਲੋਕ ਇਹੀ ਸੋਚਦੇ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਪੜ੍ਹਨ ਦੀ ਡਿਊਟੀ ਸਿਰਫ਼ ਚਿੱਟੇ, ਨੀਲੇ, ਕਾਲੇ, ਪੀਲੇ ਚੌਲਿਆਂ ਵਾਲਿਆਂ ਦੀ ਹੈ। ਦੂਜੇ ਲੋਕ ਪੜ੍ਹ ਲੈਣਗੇ ਤਾਂ ਗੁਨਾਹ ਹੋ ਜਾਵੇਗਾ। ਤਬਾਹੀ ਆ ਜਾਵੇਗੀ। ਗਿਆਨੀਆਂ ਨੇ ਇੱਕ ਹੋਰ ਪਖੰਡ ਰੱਚਿਆ ਹੈ। ਸਾਰੀ ਬਾਣੀ ਤੋਂ ਸੰਗਤ ਨੂੰ ਦੂਰ ਕਰ ਰਹੇ ਹਨ। ਇੱਕ ਸੁਖਮਣੀ ਹੀ ਬੱਚ ਗਈ ਹੈ। ਅੱਗੇ ਲੋਕਾਂ ਦੇ ਘਰ ਸਹਿਜ ਪਾਠ, ਅਖੰਡ ਪਾਠ ਪ੍ਰਕਾਸ਼ ਹੁੰਦੇ ਸਨ। ਤਿੰਨ ਦਿਨ ਬਾਣੀ ਦਾ ਉਚਾਰਣ ਘਰ-ਪਰਿਵਾਰ ਵਿੱਚ ਚੱਲਦਾ ਸੀ। ਹੁਣ ਸੁਖਮਣੀ ਸਾਹਿਬ ਦੇ ਪਾਂਠ ਨੂੰ ਕੁੱਝ ਕੁ ਘੰਟਿਆਂ ਵਿੱਚ ਨਬੇੜ ਦਿੰਦੇ ਹਨ। ਪਾਠ ਕਰਨ ਵਾਲੇ ਗਿਆਨੀ ਨੂੰ ਨੋਟ ਉਨੇ ਹੀ ਮਿਲ ਜਾਂਦੇ ਹਨ। ਨਾਲੇ ਫਾਸਟ ਸਰਵਸ ਹੈ। ਡਰਾਈਥਰੂ ਵਾਂਗ ਪੈਸੇ ਦੇ ਕੇ, ਹੁਕਮ ਨਾਂਮੇ ਲੈਣ ਦਾ ਫੈਸ਼ਨ ਤਾਂ ਕਦੋਂ ਦਾ ਚੱਲਿਆ ਹੋਇਆ ਹੈ। ਭਲਿਉ ਲੋਕੋ ਹੁਕਮ ਨਾਂਮਾਂ ਹੀ ਲੈਣਾਂ ਹੈ ਤਾਂ ਆਪ ਉਸ ਗੁਰੂ ਗ੍ਰੰਥਿ ਸਾਹਿਬ ਵਿਚੋਂ ਪੜ੍ਹ-ਲਿਖ ਲਵੋ। ਉਹ ਪੰਜਾਬੀ ਵਿੱਚ ਹੀ ਤਾਂ ਹੈ। ਉਸ ਕੋਲੋ ਮਖਿਆਲ ਚੌਣ ਵਾਂਗ ਡਰਦੇ ਹਨ। ਕਈ ਤਾਂ ਆਪਣਾਂ ਅੱਕਗ ਹੀ ਜੱਥਾ ਬੱਣਾਈ ਫਿਰਦੇ ਹਨ। ਉਹ ਵਾਹਿਗੁਰੂ ਦਾ ਰਟਨ ਕਰਾਈ ਜਾਂਦੇ ਹਨ। ਕਈ ਲੋਕ ਤਾਂ ਭੂਤਾਂ ਆਈਆਂ ਵਾਲਿਆਂ ਦੇ ਪਖੰਡ ਕਰਨ ਵਾਂਗ ਵਾਹਿਗੁਰੂ-ਵਾਹਿਗੁਰੂ ਕਰਦੇ ਹੌਕਣ, ਥੱੱਕ ਬਾਹਰ ਸੁਟਣ ਲੱਗ ਜਾਂਦੇ ਹਨ। ਸਾਹ ਚੜ੍ਹਾ ਜਾਂਦੇ ਹਨ। ਕੂਕਾਂ ਹੀ ਮਾਰਦੇ ਸੁਣਦੇ ਹਨ।

Comments
Post a Comment