ਲੋਕਾਂ ਨਾਲ ਕਿਹੋ ਜਿਹਾ ਵਰਤਾਵ ਕਰਦੇ ਹੋ?

ਲੋਕਾਂ ਨਾਲ ਕਿਹੋ ਜਿਹਾ ਵਰਤਾਵ ਕਰਦੇ ਹੋ?
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਬੰਦਾ ਆਪਣੇ ਲਈ ਹਰ ਸਹੂਲਤ ਚਹੁੰਦਾ ਹੈ। ਆਪ ਨੂੰ ਕੋਈ ਮਸੀਬਤ ਨਾਂ ਆਵੇ। ਹੋਰਾਂ ਤੋਂ ਚੰਗਾ ਵਿਵਹਾਰ ਚਹੁੰਦਾ ਹੈ। ਹਰ ਕੋਈ ਸੋਚਦਾ ਹੈ। ਮੇਰੀ ਹੀ ਚੌਧਰ ਚੱਲੇ। ਮੇਰੀ ਹੀ ਪੁੱਛ-ਗਿਛ ਹੋਵੇ। ਹੋਰ ਲੋਕ ਇੱਜ਼ਤ ਦੇਣ। ਜੈਸਾ ਆਪਣੇ ਨਾਲ ਲੋਕਾਂ ਤੋਂ ਵਰਤਾਵ ਕਰਾਉਣਾਂ ਚਹੁੰਦੇ ਹੋ। ਕੀ ਕਦੇ ਹੋਰਾਂ ਨੂੰ ਵੀ ਉਹੀ ਇੱਜ਼ਤ ਦਿੱਤੀ ਹੈ? ਆਪਣੀ ਜਗਾ, ਦੂਜੇ ਨੂੰ ਦੇ ਦਿੱਤੀ ਜਾਵੇ, ਕੀ ਕਦੇ ਐਸਾ ਹੋਇਆ ਹੈ? ਕੀ ਹੋਰਾਂ ਲੋਕਾਂ ਨਾਲ ਜਲਦੀ ਘੁਲ-ਮਿਲ ਜਾਂਦੇ ਹੋ? ਕੀ ਹੋਰਾਂ ਉਤੇ ਕਦੇ ਤਰਸ ਆਇਆ ਹੈ? ਦੂਜਿਆਂ ਨਾਲ ਕਿਹੋ ਜਿਹਾ ਵਰਤਾਵ ਕਰਦੇ ਹੋ? ਹੋ ਸਕੇ ਤਾਂ ਜਾਤ ਰੰਗ ਦਾ ਵਿੱਤਕਰਾ ਨਾਂ ਕੀਤਾ ਜਾਵੇ। ਬੰਦੇ ਇਕੋ ਜਿਹੇ ਹੀ ਹੁੰਦੇ ਹਨ। ਦੁਨੀਆਂ ਉਤੇ ਨਸਲਾਂ ਬਹੁਤ ਤਰਾਂ ਦੀਆਂ ਹਨ। ਅੱਜ ਕੱਲ ਤਾਂ ਹੋਰ ਵੀ ਇੱਕ ਦੂਜੇ ਨਾਲ ਮੈਕਸ ਹੋ ਰਹੇ ਹਨ। ਉਨਾਂ ਦੀ ਜਾਤ ਦਾ ਕੀ ਨਾਂਮ ਰੱਖੋਗੇ? ਜੇ ਜੱਟਾਂ ਜਾਂ ਬ੍ਰਹਮਣਾਂ ਦੇ ਮੁੰਡੇ ਨੇ ਕਾਲੀ ਨਿਗਰੋ ਕੁੜੀ ਨਾਲ ਮਿਲ ਕੇ, ਜਾਂ ਕਿਸੇ ਪੰਜਾਬੀ ਕੁੜੀ ਨੇ ਕਾਲੇ ਨਿਗਰੋ ਨਾਲ ਬੱਚੇ ਪੈਦਾ ਕੀਤੇ ਹਨ। ਉਨਾਂ ਦੀ ਜਾਤ ਕੀ ਕਹੋਗੇ? ਇਸ ਤਰਾਂ ਦੇ ਹੋਰ ਜਾਤਾਂ ਦੇ ਵੀ ਮੈਕਸ ਬਹੁਤ ਪਰਿਵਾਰ ਹਨ। ਇਸ ਲਈ ਬੰਦੇ ਨੂੰ ਬੰਦਾ ਸਮਝਣ ਲੱਗ ਜਾਈਏ। ਆਪਣੇ ਬਰਾਬਰ ਦੂਜਿਆਂ ਨੂੰ ਹੱਕ ਦੇਈਏ। ਅਜ਼ਾਦੀ ਨਾਲ ਜਿਉਣ ਦੇਈਏ। ਹਰ ਤਰਾਂ ਦੀ ਸਹਾਇਤਾ ਕਰੀਏ। ਅਹਿਸਾਸ ਕਰਾਇਆ ਜਾਵੇ। ਮੈਂ ਤੇਰੇ ਤੇ ਤੂੰ ਮੇਰੇ ਬਰਾਬਰ ਹੈ। ਬੰਦਾ ਉਹੀਂ ਹੈ ਜੋ ਦੂਜਿਆਂ ਵੀ ਕੰਮ ਕਰਦਾ ਹੈ। ਆਪਣੇ-ਆਪ ਲਈ ਕੁੱਝ ਹਾਂਸਲ ਕਰ ਲੈਣਾਂ ਕੋਈ ਬਹੁਤੀ ਵੱਡੀ ਪ੍ਰਪਤੀ ਨਹੀਂ ਹੈ। ਉਹ ਤਾਂ ਸਾਰੇ ਹੀ ਕਰੀ ਜਾਂਦੇ ਹਨ। ਜਦੋਂ ਦੂਜਿਆਂ ਦਾ ਭਲਾ ਸੋਚਿਆ ਜਾਵੇ, ਹੋਰਾ ਲਈ ਮਨ ਅੰਦਰ ਤਾਂ ਤੜਫ਼ ਹੋਵੇ। ਹੋਰਾਂ ਦੀ ਮਦੱਦ ਕਰਕੇ, ਮਿਲ ਕੇ ਚੱਲਿਆ ਜਾਵੇ। ਹੋਰਾਂ ਨੂੰ ਆਪਣੇ ਬਰਾਬਰ ਕਰਨ ਦੀ ਸੋਚ ਹੋਣੀ ਚਾਹੀਦੀ ਹੈ। ਸਗੋਂ ਅੱਗੇ ਲੰਘਣ ਉਤੇ ਖੁਸ਼ ਹੋਣਾਂ ਚਾਹੀਦਾ ਹੈ। ਤਾਂ ਦੁਨੀਆਂ ਵਿੱਚ ਬਦਲਾ ਆਉਂਦਾ ਹੈ। ਜੋ ਰੱਬ ਦੀ ਬੱਣਾਈ ਦੁਨੀਆਂ ਨੂੰ ਪਿਆਰ ਕਰਦਾ ਹੈ। ਆਪ ਨੂੰ ਹਰ ਕੋਈ ਪਿਆਰ ਕਰਦਾ ਹੈ। ਪਰ ਜੋ ਦੂਜਿਆਂ ਨੂੰ ਪਿਆਰ ਇੱਜ਼ਤ ਦੇਵੇ। ਉਸ ਦੀ ਸਦਾ ਇੱਜ਼ਤ ਬਣੀ ਰਹਿੰਦੀ ਹੈ। ਪਿਆਰ ਨਾਲ ਹਰ ਸ਼ੈਹ ਹਾਂਸਲ ਕਰ ਸਕਦੇ ਹਾਂ। ਪਿਆਰ ਦੇ ਬਹੁਤ ਰੂਪ ਹਨ। ਕਈ ਲੋਕ ਆਪਣਾਂ ਮੱਤਲੱਬ ਹੱਲ ਕਰਨ ਨੂੰ ਪਿਆਰ ਕਰਦੇ ਹਨ। ਕਈ ਬਾਰ ਦੂਜੇ ਨੂੰ ਦਲਾਸਾ ਦੇਣ ਲਈ ਪਿਆਰ ਕਰਦੇ ਹਨ। ਦੁਨੀਆਂ ਦੇ ਰਿਸ਼ਤਿਆਂ ਨੂੰ ਪਿਆਰ ਕੀਤਾ ਜਾਂਦਾ ਹੈ। ਜੋ ਇੰਨਾਂ ਤੋਂ ਉਪਰ ਉਠ ਕੇ, ਹਰ ਕਿਸੇ ਨੂੰ ਪਿਆਰ ਦੀ ਨਜ਼ਰ ਨਾਲ ਦੇਖਦਾ ਹੈ। ਉਹ ਮਹਾਨ ਹੈ। ਕਈ ਲੋਕ ਮਨ ਦੇ ਉਤੋਂ-ਉਤੋਂ ਪ੍ਰਸੰਸਾ ਕਰਦੇ ਹਨ। ਪਿਠ ਪਿਛੇ ਜਾਂ ਮਨ ਵਿੱਚ ਹੱਸਦੇ ਹਨ। ਬੰਦਾ ਮਨ ਵਿੱਚ ਕਹਿੰਦਾ ਹੈ, " ਤੂੰ ਕੀ ਚੀਜ਼ ਹੈ। ਦੇਖਦਾ ਜਾਈ, ਮੇਰੇ ਵਰਗਾ ਕੋਈ ਕਮੀਨਾਂ ਨਹੀ ਂਹੈ। ਤੇਰੀ ਢੂਹੀ ਲੁਆ ਕੇ ਤਬਾਹ ਕਰ ਦੇਵਾਗਾ। ਆਪ ਤੋਂ ਅੱਗੇ ਨਹੀਂ ਨਿੱਕਲਣ ਦਿੰਦਾ। ਮੇਰੇ ਵਰਗਾ ਤੂੰ ਕਿਵੇਂ ਬੱਣ ਜਾਵੇਗਾ। "
ਕੋਈ ਵੀ ਬੰਦਾ ਦਿਆ ਨਹੀਂ ਚਹੁੰਦਾ ਹੁੰਦਾ। ਇਸ ਲਈ ਬਗੈਰ ਕਿਸੇ ਨੂੰ ਨੀਵਾਂ ਦਿਖਾਏ। ਆਪਣਾਂ-ਪਣ ਦਿਖਾਇਆ ਜਾਵੇ। ਹਰ ਕਿਸੇ ਨਾਲ ਚੰਗਾ ਸਲੂਕ ਕਰੀਏ। ਇਹ ਸਾਡੇ ਵਿੱਚ ਲਿਆਕਤ ਹੋਣੀ ਚਾਹੀਦੀ ਹੈ। ਕਿਸੇ ਨੂੰ ਥੋੜੀ ਜਿਹੀ ਇੱਜ਼ਤ ਦੇਣ ਨਾਲ ਬੰਦੇ ਦਾ ਕੁੱਝ ਘੱਸਦਾ ਨਹੀਂ ਹੈ। ਥੋੜੀ ਜਿਹੀ ਅਵਾਜ਼ ਨੀਵੀ ਕਰਨੀ ਪੈਂਦੀ ਹੈ। ਅਗਲੇ ਦੀ ਗੱਲ ਸੁਣਨੀ ਪੈਂਦੀ ਹੈ। ਗੱਲ ਮੰਨਣੀ ਵੀ ਪੈਂਦੀ ਹੈ। ਅਗਲੇ ਦਾ ਖਿਆਲ ਰੱਖਣਾਂ ਪੈਂਦਾ ਹੈ। ਇੰਨਾਂ ਵੀ ਨਾਂ ਖਿਆਲ ਰੱਖਿਆ ਜਾਵੇ। ਅੱਗਲਾ ਉਸ ਦਾ ਗੱਲ਼ਤ ਮੱਤਲੱਬ ਸਮਝ ਲਵੇ। ਹਰ ਕਿਸੇ ਦਾ ਸਿਧੇ ਪਾਸੇ ਦਿਮਾਗ ਘੱਟ ਕੰਮ ਕਰਦਾ ਹੈ। ਪੁੱਠੇ ਪਾਸੇ ਵੱਧ ਕੰਮ ਕਰਦਾ ਹੈ। ਜਿਸ ਦੇ ਅੰਦਰ ਜੋ ਹੁੰਦਾ ਹੈ। ਉਹ ਬਾਹਰ ਆ ਜਾਂਦਾ ਹੈ। ਮਨ ਦੇ ਵਿੱਚ ਬਹੁਤ ਕੁੱਝ ਛੁੱਪਿਆ ਪਿਆ ਹੈ। ਜੇ ਸਾਡੇ ਕੋਲੇ ਦੂਜੇ ਬੰਦੇ ਦੇ ਮਨ ਦੀਆਂ ਗੱਲਾਂ ਪੜ੍ਹਨ ਵਾਲਾ ਜੰਤਰ ਹੋਵੇ। ਬੜਾਂ ਮਜਾਂ ਆ ਜੇ। ਬੰਦਾ ਆਪਣਾਂ ਫ਼ੈਇਦਾ ਸੋਚਦਾ ਹੈ। ਦੂਜਾ ਬੰਦਾ ਚਾਹੇ ਭੁੱਖਾ ਬੈਠਾ ਰਹੇ। ਕਈ ਤਾਂ ਲੋਕ ਦਿਖਾਵੇ ਲਈ ਦੂਜੇ ਨੂੰ ਇੱਜ਼ਤ ਦੇਣ ਦੀ ਕੋਸ਼ਸ਼ ਕਰਦੇ ਹਨ। ਪਰ ਮਨੋਂ ਨਹੀਂ ਚਹੁੰਦੇ ਹੁੰਦੇ। ਜਿਸ ਦਿਨ ਅਸੀਂ ਨਾਲ ਵਾਲੇ ਦਾ ਖਿਆਲ ਰੱਖਣ ਲੱਗ ਗਏ। ਉਸ ਦਿਨ ਤੋਂ ਦੁਨੀਆਂ ਉਤੇ ਬਦਲਾ ਆ ਜਾਵੇਗਾ। ਹਰ ਕੋਈ ਰੱਜ ਕੇ ਰੋਟੀ ਖਾਵੇਗਾ। ਹਰ ਬੰਦੇ ਦੇ ਸਿਰ ਉਤੇ ਛੱਤ ਹੋਵੇਗੀ। ਸਰੀਰ ਢੱਕਣ ਨੁੰ ਕੱਪੜਾ ਹੋਵੇਗਾ। ਕੋਈ ਗਰੀਬ ਨਹੀਂ ਹੋਵੇਗਾ। ਪਰ ਐਸਾ ਨਹੀਂ ਹੁੰਦਾ। ਹਰ ਕੋਈ ਦੂਜੇ ਤੋਂ ਖੋਹਣ ਨੂੰ ਫਿਰਦਾ ਹੈ। ਕੋਈ ਲੋਕਾਂ ਦਾ ਆਪਣਾਂ ਹੀ ਕੋਈ ਟਿੱਚਾ ਨਹੀਂ ਹੁੰਦਾ। ਜੋ ਆਪਣੇ ਲਈ ਕੁੱਝ ਚੱਜ ਨਾਲ ਨਹੀ ਸੋਚ ਸਕਦਾ। ਉਸ ਨੇ ਦੂਜੇ ਲਈ ਕੀ ਕਰਨਾਂ ਹੈ? ਐਸੇ ਲੋਕਾਂ ਨੂੰ ਲੱਗਦਾ ਹੈ, " ਮੈਂ ਹੀ ਬਹੁਤ ਚਲਾਕ ਹਾਂ। ਮੈਂ ਦੁਨੀਆਂ ਜੇਬ ਵਿੱਚ ਪਾ ਲੈਣੀ ਹੈ। " ਕਾਹਲੀ ਵਿੱਚ ਉਨਤੀ ਦਾ ਰਸਤਾ ਤਹਿ ਕਰਨ ਨੂੰ ਫਿਰਦੇ ਹਨ। ਕਈ ਬਾਰ ਬੰਦਾ ਛੇਤੀ ਵਿੱਚ ਐਸੀ ਠੋਕਰ ਖਾ ਕੇ ਡਿੱਗਦਾ ਹੈ। ਮੁੜ ਕੇ ਕੋਈ ਸਹਾਰਾ ਨਹੀਂ ਲੱਭਦਾ। ਕਈ ਬੰਦੇ ਬਹੁਤ ਭੱਵਤਰੇ ਰਹਿੰਦੇ ਹਨ। ਉਨਾਂ ਨੂੰ ਭਵਿੱਖ ਦਾ ਕੁੱਝ ਪਤਾ ਨਹੀਂ ਹੁੰਦਾ। ਐਸੀ ਹਾਲਤ ਵਾਲੇ ਲੋਕਾਂ ਦੀ ਮਦੱਦ ਜਰੂਰ ਕੀਤੀ ਜਾਵੇ। ਉਸ ਨੂੰ ਸਲਾਹ ਦਿੱਤੀ ਜਾਵੇ। ਕਿਹੜਾ ਰਸਤਾ ਉਸ ਲਈ ਠੀਕ ਹੈ? ਅੱਗਲੇ ਨੂੰ ਇਹ ਵੀ ਨਾਂ ਲੱਗੇ, ਮੈਨੂੰ ਅੱਕਲ ਦੇਣ ਲੱਗੇ ਹਨ। ਕਈ ਬਾਰ ਡੁਬਦੇ ਨੂੰ ਤਿਣਕੇ ਦਾ ਸਹਾਰਾ ਹੁੰਦਾ ਹੈ।

Comments

Popular Posts