ਬੰਦੇ ਨੂੰ ਆਪਣਾਂ ਆਪ ਤੇ ਆਪਣਾਂ ਆਲਾ ਦੁਆਲਾ ਸੁਮਾਰਨਾਂ ਚਾਹੀਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਘਰ ਚਾਹੇ ਕੱਚਾ ਤੇ ਛੋਟਾ ਹੋਵੇ। ਸਾਫ਼ ਸੁਥਰਾ ਹੋਵੇ। ਤਾਂ ਉਥੇ ਜੀਅ ਲੱਗਦਾ ਹੈ। ਜੇ ਘਰ ਉਤੇ ਕਰੋੜ ਵੀ ਲਗਾ ਦੇਵੋ। ਘਰ ਵਿੱਚ ਸਫ਼ਾਈ ਨਹੀਂ ਹੈ। ਉਹੀ ਨਰਕ ਲੱਗਣ ਲੱਗ ਜਾਂਦਾ ਹੈ। ਅਮਰੀਕਾ, ਕਨੇਡਾ, ਹੋਰ ਬਾਹਰਲੇ ਦੇਸ਼ਾਂ ਵਿੱਚ 50% ਤੋਂ ਉਤੇ ਲੋਕਾਂ ਦੀ ਕਮਾਈ, ਸਫ਼ਾਈ ਕਰਕੇ ਹੁੰਦੀ ਹੈ। ਦਫ਼ਤਰਾਂ ਵਿੱਚ ਸਫ਼ਾਈ ਨੂੰ ਬਹੁਤੀ ਪਹਿਲ ਦਿੱਤੀ ਜਾਂਦੀ ਹੈ। ਇਹ ਸਫ਼ਾਈ ਦਾ ਕੰਮ ਬਹੁਤੇ ਪੰਜਾਬੀ ਹੀ ਕਰਦੇ ਹਨ। ਬਹੁਤਿਆਂ ਦੇ ਇੰਨਾਂ ਦੇ ਆਪਣੇ ਘਰਾਂ ਵਿੱਚ ਕੀੜੀ ਤੇ ਕੜਕ ਚੜ੍ਹਿਆ ਹੁੰਦਾ ਹੈ। ਕਈ ਤਾਂ ਰਾਮ ਦੁਹਾਈ, ਕਦੇ ਕਿਚਨ, ਸਟੋਪ, ਬਾਥਰੂਮ, ਟਿਉਲਿੱਟ ਸਾਫ਼ ਹੀ ਨਹੀਂ ਕਰਦੇ। ਘਰ ਜਰੂਰ ਬਦਲਦੇ ਰਹਿੰਦੇ ਹਨ। ਉਥੇ ਗੰਦ ਪਾ ਕੇ, ਹੋਰ ਘਰ ਵਿੱਚ ਚਲੇ ਜਾਂਦੇ ਹਨ। ਅਮਰੀਕਾ, ਕਨੇਡਾ, ਹੋਰ ਬਾਹਰਲੇ ਦੇਸ਼ਾਂ ਵਿੱਚ ਪਲਣ ਵਾਲੇ ਬੱਚੇ ਵੀ ਸਫ਼ਾਈ ਨੂੰ ਪਹਿਲ ਦਿੰਦੇ ਹਨ। ਉਨਾਂ ਨੂੰ ਸਕੂਲਾਂ ਵਿੱਚ ਆਪੋ-ਆਪਣੀ ਡਿਸਕ ਜਗਾ ਆਪ ਸਾਫ਼ ਕਰਨੀ ਪੈਦੀ ਹੈ। ਸਕੂਲ ਵਿੱਚ ਸਾਫ਼ ਕੱਪੜੇ ਪਾ ਕੇ ਆਉਣ ਨੂੰ ਕਿਹਾ ਜਾਂਦਾ ਹੈ। ਅਧਿਆਪਕਾਂ ਵੱਲੋਂ, ਘਰ ਵਿੱਚ ਸਫ਼ਾਈ ਕਰਾਉਣ ਦੀ ਮਦੱਦ ਨੂੰ ਕਿਹਾ ਜਾਂਦਾ ਹੈ। ਸਕੂਲ ਵਿੱਚ ਹੱਥ-ਪੈਰ ਸਾਫ਼ ਹਨ, ਜਾਂ ਨਹੀਂ, ਹਰ ਰੋਜ਼ ਦੇਖੇ ਜਾਂਦੇ ਹਨ। ਜੇ ਬੱਚੇ ਸਫ਼ਾਈ ਦਾ ਧਿਆਨ ਨਹੀਂ ਰੱਖਦੇ। ਮਾਂਪੇ ਸਕੂਲ ਵਿੱਚ ਸੱਦੇ ਜਾਂਦੇ ਹਨ। ਉਨਾਂ ਨੂੰ ਦੱਸਿਆ ਜਾਂਦਾ ਹੈ, 'ਬੱਚੇ ਵਿੱਚ ਇਹ ਕੰਮਜ਼ੋਰੀਆਂ ਹਨ। '' ਕਿਚਨ, ਸਟੋਪ, ਬਾਥਰੂਮ, ਟਿਉਲਿੱਟ ਵਿੱਚ ਸਫ਼ਾਈ ਨਾਂ ਹੋਵੇ, ਮੇਰਾ ਆਪਣਾਂ ਦਮ ਘੁੱਟਣ ਲੱਗ ਜਾਂਦਾ ਹੈ। ਜੇ ਮੇਰੀ ਰਸੋਈ ਵਿੱਚ ਆਟਾ ਜਾਂ ਭਾਂਡੇ ਧੋਣ ਵਾਲੇ ਪਏ ਹੋਣ। ਮੈਂ ਕਦੇ ਝੂਠੇ ਭਾਂਡੇ ਇੱਕਠੇ ਕਰਕੇ ਨਹੀਂ ਰੱਖਦੀ। ਮੇਰੀ ਦਾਦੀ ਕਹਿੰਦੀ ਸੀ, " ਰੋਟੀ ਖਾ ਕੇ ਉਦੋਂ ਹੀ ਭਾਡੇ ਮਾਜ਼ ਦੇਈਏ, ਤਾ ਹੱਥ ਵੀ ਸਾਫ਼ ਹੋ ਜਾਂਦੇ ਹਨ। ਝੂਠੇ ਭਾਂਡੇ ਸਰਾਪ ਦਿੰਦੇ ਹਨ। ਬੰਦੇ ਨੂੰ ਫਿਰ ਅੰਨ ਵੀ ਨਸੀਬ ਨਹੀ ਂਹੁੰਦਾ। " ਮਾਂ ਦਾ ਕਹਿੱਣਾਂ ਹੈ, " ਨਹ੍ਹਾਉਣ ਵਾਲੀ ਥਾਂ ਆਪਦੇ ਨਹਾਉਣ ਤੋਂ ਪਹਿਲਾਂ ਸਾਬਣ ਨਾਲ ਧੋ ਦੇਣੀ ਜਰੂਰੀ ਹੈ। ਦੂਜੇ ਬੰਦੇ ਦਾ ਥੂਕਿਆ, ਮੂਤਿਆ ਹੁੰਦਾ ਹੈ। ਦੂਜੇ ਦੀ ਕੋਈ ਬਿਮਾਰੀ ਨਹੀਂ ਲੱਗਦੀ। ਜੇ ਨਾਂ ਧੋਈਏ ਬਾਥ-ਟੱਬ, ਟਿਉਲਿੱਟ ਤੋਂ ਗੰਦੇ ਕਟਾਣੂ ਲੱਗ ਜਾਂਦੇ ਹਨ। ਤਾਂਹੀਂ ਤਾਂ ਲੋਕਾਂ ਨੂੰ ਨਾਂ ਮੁਰਦਾ ਬਿਮਾਰੀਆਂ ਲੱਗਦੀਆਂ ਹਨ। " ਅਮਰੀਕਾ, ਕਨੇਡਾ, ਹੋਰ ਬਾਹਰਲੇ ਦੇਸ਼ਾਂ ਵਿੱਚ ਜਿਸ ਨੇ ਫਾਸਟਫੂਡ ਰਿੰਸਟੋਰਿੰਟ ਵਿੱਚ ਕੰਮ ਕੀਤਾ ਹੈ। ਉਨਾਂ ਨੂੰ ਪਤਾ ਹੈ। ਉਥੇ ਆਮ ਵੀ ਲਫ਼ਜ਼ ਵਰਤੇ ਜਾਂਦੇ ਹਨ। " ਕਲੀਨ ਐਜ਼ ਗੋ। " ਜਿਥੇ ਵਰਕਰ ਬੈਠ ਕੇ, ਲੰਚ-ਰੂਮ ਵਿੱਚ ਭੋਜਨ ਖਾਂਦੇ ਹਨ। ਉਥੇ ਮੋਟੇ ਅੱਖਰਾਂ ਵਿੱਚ ਲਿਖਿਆ ਹੁੰਦਾ ਹੈ। " ਇਥੇ ਤੁਹਾਡੀ ਮਾਂ ਨਹੀਂ ਹੈ, ਜੋ ਤੁਹਾਡੇ ਪਾਏ ਗੰਦ ਨੂੰ ਚੱਕੇਗੀ। " ਅੰਗਰਜ਼ਾ ਨੂੰ ਬਹੁਤੇ ਲੋਕ ਮਾੜਾ-ਗੰਦੇ ਕਹਿੰਦੇ ਹਨ। ਮੈਂ ਕਦੇ ਇੰਨਾਂ ਕੋਲੋ ਗੰਧ ਦੀ ਬੋ ਆਉਂਦੀ ਨਹੀਂ ਦੇਖੀ। ਆਪਣੇ ਬਹੁਤੇ ਲੋਕਾਂ ਦੇ ਕੱਛਾਂ ਵਿਚੋਂ ਹੀ ਮੁਸ਼ਕ ਆਉਣੋਂ ਨਹੀਂ ਹੱਟਦਾ। ਸਮਝ ਨਹੀਂ ਲੱਗਦਾ। ਐਸੇ ਲੋਕ ਸਾਹ ਕਿਵੇਂ ਲੈਂਦੇ ਹਨ? ਜਿਹੜਾਂ ਬੰਦਾ ਆਪਣਾਂ ਆਪ ਚੱਜ ਨਾਲ ਨਹ੍ਹਾ-ਧੋ ਨਹੀਂ ਸਕਦਾ। ਉਸ ਨੇ ਹੋਰ ਆਪਣੇ ਰਹਿੱਣ ਵਾਲੀ ਜਗਾ ਨੂੰ ਕੀ ਸਾਫ਼ ਕਰਨਾਂ ਹੈ? ਬੰਦੇ ਨੂੰ ਆਪਣਾਂ ਆਪ ਤੇ ਆਪਣਾਂ ਆਲਾ ਦੁਆਲਾ ਸੁਮਾਰਨਾਂ ਚਾਹੀਦਾ ਹੈ। ਕਈ ਤਾਂ ਇੰਨੇ ਮਚਲੇ ਹੁੰਦੇ ਹਨ। ਉਨਾਂ ਨੂੰ ਪਤਾ ਹੁੰਦਾ ਹੈ। ਕਿਸੇ ਦੂਜੇ ਨੇ ਕੰਮ ਨਪੇਰੇ ਚਾੜ ਹੀ ਦੇਣਾਂ ਹੈ। ਹਰ ਥਾਂ ਉਤੇ ਖਿਲਾਰਾ ਪਾ ਕੇ, ਹੌਲੀ ਦੇ ਕੇ ਖਿਸਕ ਜਾਂਦੇ ਹਨ। ਬਹੁਤੇ ਘਰਾਂ ਵਿੱਚ ਜੇ ਸਾਂਝਾ ਪਰਿਵਾਰ ਹੈ। ਉਥੇ ਭਾਂਡਿਆਂ ਦਾ ਹੀ ਢੇਰ ਲੱਗਾ ਰਹਿੰਦਾ ਹੈ। ਕੋਈ ਇੱਕ ਦੂਜੇ ਦੇ ਭਾਂਡੇ ਨਹੀਂ ਮਾਜ਼ਣਾਂ ਚਹੁੰਦਾ। ਜੇ ਕਿਸੇ ਨੂੰ ਕਹਿ ਵੀ ਦੇਵੋ। ਭਾਡੇ ਮਾਜ਼ਣ ਵਿੱਚ ਮਦੱਦ ਕਰ ਦਿਉ। ਬਹੁਤੇ ਤਾਂ ਭਾਂਡਿਆਂ ਨੂੰ ਇੰਨਾਂ ਸਾਬਣ ਲਗਾ ਦਿੰਦੇ ਹਨ। ਫਿਰ ਪਾਣੀ ਵਾਧੂ ਦਾ ਡੋਲਦੇ ਰਹਿੰਦੇ ਹਨ। ਬਈ ਅੱਗੇ ਨੂੰ ਅੱਗਲਾ ਦੁੱਖੀ ਹੋਇਆ, ਭਾਡੇ ਆਪੇ ਧੋ ਲਵੇ। ਕਈ ਬਾਰ ਤਾਂ ਭਾਂਡਿਆਂ ਨੂੰ ਸਾਬਣ ਇੰਨਾਂ ਲੱਗਾ ਹੁੰਦਾ ਹੈ। ਜੋ ਸਾਫ਼ ਨਹੀ ਹੁੰਦਾ। ਭਾਂਡਿਆਂ ਵਿਚੇ ਹੀ ਲੱਗਾ ਰਹਿੰਦਾ ਹੈ। ਜੋ ਲੋਕ ਭੋਜਨ ਨਾਲ ਫਿਰ ਖਾਂ-ਪੀ ਲੈਂਦੇ ਹਨ। ਪਰ ਆਪੋ-ਆਪਣੇ ਭਾਂਡੇ ਹੀ ਮਾਂਜ਼ ਦਿੱਤੇ ਜਾਂਣ। ਰਸੋਈ ਵਿੱਚ ਜਿਥੇ ਆਟਾ ਦਾਲਾਂ ਹੁੰਦੇ ਹਨ। ਉਹ ਭੂਜੇ ਫਰਸ਼ ਉਤੇ ਡੁਲੇ ਰਹਿੰਦੇ ਹਨ। ਜਿਥੇ ਰੋਟੀਆਂ ਬੱਣਾਈਆਂ ਹਨ। ਕਈ ਲੋਕ ਤਾਂ ਉਥੇ ਵੀ ਆਟੇ ਦਾ ਗਾਹ ਪਾਈ ਰੱਖਦੇ ਹਨ। ਰੋਟੀਆਂ ਪਕਾਉਣ ਦਾ ਹੀ ਚੱਜ਼ ਹੁੰਦਾ ਹੈ। ਉਸ ਥਾਂ ਨੂੰ ਸਾਫ਼ ਕੋਈ ਹੋਰ ਕਰਨ ਆਵੇਗਾ। ਖਾਂਣਾਂ ਆਪ ਹੈ, ਤਾਂ ਸਫਾਂਈ ਵੀ ਆਪ ਨੂੰ ਨਿਪਟਾਉਣੀ ਪੈਣੀ ਹੈ। ਇਹ ਇਸ ਤਰਾਂ ਦਾ ਸਾਰੇ ਕਾਸੇ ਦਾ ਖਿੰਡਰਾ, ਖਿੰਡਿਆ, ਇੱਕ ਤਾਂ ਚੰਗਾ ਨਹੀਂ ਲੱਗਦਾ। ਦੂਜਾ ਉਥੇ ਕੀੜੇ ਆ ਜਾਂਦੇ ਹਨ। ਜੋ ਬੈਕਟੀਰੀਆ ਅੱਖਾਂ ਨਾਲ ਨਹੀ ਂ ਦਿਸਦੇ। ਐਸੀਆਂ ਥਾਵਾਂ ਉਤੇ ਕੁਬਲ-ਕੁਬਲ ਕਰਦੇ ਫਿਰਦੇ ਹਨ। ਇਸ ਲਈ ਇਸ ਤਰਾਂ ਦਾ ਖੋਰੂ ਨਾਂ ਹੀ ਪਾਇਆ ਜਾਵੇ। ਦੂਜੇ ਬੰਦਿਆਂ ਵੱਲ ਹੀ ਦੇਖ ਕੇ, ਸਿੱਖਣਾਂ ਚਾਹੀਦਾ ਹੈ। ਜੋ ਘਰ ਤੇ ਆਲੇ- ਦੁਆਲੇ ਨੂੰ ਸਾਫ਼ ਰੱਖਣ ਦਾ ਪੂਰੀ ਬਾਹ ਲਗਾਉਂਦੇ ਹਨ। ਇਹ ਗੰਦ ਪਾਉਣ ਵਿੱਚ ਕਸਰ ਨਹੀਂ ਛੱਡਦੇ। ਐਸੇ ਲੋਕਾਂ ਦਾ ਦਿਮਾਗ ਕੰਮ ਨਹੀਂ ਕਰਦਾ ਜਾਂ ਦੂਜਿਆਂ ਤੋਂ ਆਪਣੀ ਛਿੱਟ ਚੁਕਾਉਣ ਦਾ ਕੰਮ ਕਰਾਉਣਾਂ ਚਹੁੰਦੇ ਹਨ। ਕਹੇ ਤੋਂ ਵੀ ਕੰਨ ਉਤੇ ਜੂ ਨਹੀਂ ਸਰਕਦੀ। ਹਾਂਜੀ-ਹਾਂਜੀ ਕਹੀ ਜਾਂਣਗੇ। ਅਖੇ, '' ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ । '' ਇਹ ਚਤਰਾਈਆਂ ਨਹੀਂ ਤਾਂ ਹੋਰ ਕੀ ਹੈ? ਸਾਆਿਂ ਦਾ ਫ਼ਰਜ਼ ਬੱਣਦਾ ਹੈ, ਘਰ, ਦਫ਼ਤਰ, ਕੰਮ ਉਤੇ ਸਫ਼ਾਈ ਰੱਖੀ ਜਾਵੇ। ਤੁਹਾਡਾ ਖਿੰਡਾਰਾ-ਗੰਦ ਪਾਇਆ ਦੂਜਾ ਬੰਦਾ ਕਿਉਂ ਸਾਫ਼ ਕਰੇਗਾ? ਤੁਹਾਡੇ ਪਾਏ ਗੰਦਾ ਨੂੰ ਦੂਜਾ ਬੰਦਾ ਕਿੰਨਾ ਕੁ ਚਿਰ ਚੱਕਦਾ ਰਹੇਗਾ। ਇਸ ਦਾ ਹਿਸਾਬ ਉਪਰ ਵਾਲਾ ਕਰ ਦੇਵੇਗਾ।
ਬਾਥਰੂਮ ਵਰਤਣ ਤੋਂ ਪਿਛੋਂ 5 ਮਿੰਟ ਹੋਰ ਲਗਾ ਕੇ, ਉਸ ਨੂੰ ਸਾਫ਼ ਜਰੂਰ ਕਰ ਦਿੱਤਾ ਜਾਵੇ। ਕਈਆਂ ਦੇ ਬਾਥਰੂਮ ਰੂਮ ਇੰਨੇ ਗੰਦੇ ਹੁੰਦੇ ਹਨ। ਗੰਧ ਮਾਰਦੇ ਹਨ। ਉਥੇ ਥੂਕਣ ਨੂੰ ਜੀਅ ਨਹੀਂ ਕਰਦਾ। ਮੂੰਹ ਦੇਖਣ ਲਈ ਸ਼ੀਸ਼ਾ ਲੱਗਾਇਆ ਜਾਂਦਾ ਹੈ। ਉਸ ਵਿੱਚ ਮੂੰਹ ਕਿਥੋਂ ਦਿਸਣਾਂ ਹੈ? ਸਾਰੇ ਸ਼ੀਸ਼ੇ ਉਤੇ ਹੱਥ-ਮੂੰਹ ਧੋਣ ਨਾਲ ਛਿੱਟੇ ਪਏ ਹੁੰਦੇ ਹਨ। ਖ਼ਾਸ ਕਰਕੇ ਮਰਦ ਖੜ੍ਹ ਕੇ ਪਿਸਾਬ ਕਰਦੇ ਹਨ। ਸਾਰੇ ਪਾਸੇ ਕੰਧਾਂ ਉਤੇ ਪਿਸ਼ਾਬ ਦੇ ਛਿੱਟੇ ਪਾ ਦਿੰਦੇ ਹਨ। ਥੱਲੇ ਵੀ ਛਿੱਟੇ ਪਾ ਕੇ, ਟਿਉਲਿੱਟ ਉਤੇ ਵੀ ਪਿਸ਼ਾਬ ਦੀ ਸਪਰੇ ਕਰ ਦਿੰਦੇ ਹਨ। ਐਸੇ ਬਾਥਰੂਮ ਵਿੱਚ ਵੀ ਬਿੰਦ ਖੜ੍ਹ ਨਹੀਂਂ ਹੁੰਦਾ। ਉਹ ਵੀ ਔਰਤਾਂ ਵਾਂਗ ਬੈਠ ਕੇ ਪਸ਼ਾਬ ਕਰਨ ਲੱਗ ਜਾਂਣ, ਤਾਂ ਮਰਦਾਨੀ ਘੱਟ ਨਹੀਂ ਜਾਵੇਗੀ। ਨਾਂ ਹੀ ਬੈਠ ਕੇ ਪਿਸ਼ਾਬ ਕਰਨ ਨਾਲ ਔਰਤਾਂ ਬਣ ਜਾਂਣਗੀਆਂ। ਮਲ-ਜੰਗਲ-ਪਾਣੀ ਵੀ ਤਾਂ ਬੈਠ ਕੇ ਹੀ ਕਰਦੇ ਹਨ। ਉਦੋਂ ਵੀ ਤਾਂ ਪਿਸ਼ਾਬ ਕਰਦੇ ਹੀ ਹਨ। ਮਰਦ ਖੜ੍ਹ ਕੇ ਪਿਸ਼ਾਬ ਤਾਂ ਕਰਦੇ ਹਨ। ਬੈਠਣ-ਉਠਣ ਨੂੰ ਦੇਰੀ ਲੱਗਦੀ ਹੈ। ਕਈ ਤਾਂ ਖੜ੍ਹ ਕੇ ਪਿਸ਼ਾਬ ਕਰਨ ਵਾਲੇ ਆਪਦੇ, ਦੋਂਨੇਂ ਹੱਥ ਪਾਣੀ ਨਾਲ ਵੀ ਨਹੀਂ ਧੋਂਦੇ। ਸਾਬਣ ਲਾਉਣਾਂ ਦੂਰ ਦੀ ਗੱਲ ਹੈ। ਕਾਲਸ ਵਿੱਚ ਕੰਮ ਕਰਨ ਵਾਲੇ ਮਰਦਾ ਨੂੰ ਦੇਖ ਲੈਣਾਂ। ਹੱਥ ਕਾਲੇ ਰਹਿੰਦੇ ਹਨ। ਧੋਣ ਤਾਂ ਕਾਲਸ ਸਾਫ਼ ਹੋ ਜਾਵੇ। ਉਵੇਂ ਹੀ ਰੋਟੀ-ਭੋਜਨ ਖਾ ਲੈਂਦੇ ਹਨ। ਚਾਹੇ ਆਪ ਕਿਸੇ ਮਰਦ ਨੁੰ ਨੋਟ ਕਰਕੇ ਦੇਖ ਲੈਣਾਂ। ਅੱਜ ਦੀ ਹੀ ਗੱਲ ਹੈ। ਮੈਂ ਇੱਕ ਮਰਦ ਨੂੰ ਪਿਸ਼ਾਬ ਕਰਦੇ ਸੁਣਿਆ। ਉਸ ਦਾ ਖੜਕਾ ਟਿਉਲਿੱਟ ਦੇ ਪਾਣੀ ਵਿੱਚ ਇਸ ਤਰਾਂ ਹੋ ਰਿਹਾ ਸੀ। ਜਿਵੇਂ ਪਾਣੀ ਵਾਲੀ ਟੂਟੀ ਖੁੱਲੀ ਦਾ ਹੁੰਦਾ ਹੈ। ਮੈਨ ਕਿਥੇ ਚੁੱਪ ਰਹਿੱਣ ਵਾਲੀ ਹਾਂ। ਮੈਨ ਉਸ ਨੂੰ ਦੱਸ ਦਿੱਤਾ। ਕਿ ਆਲੇ-ਦੁਆਲੇ ਫਿਰਦੇ ਬੰਦਿਆਂ-ਤੌਰਤਾਂ ਦੀ ਸ਼ਰਮ ਚਾਹੀਦੀ ਹੈ। ਬਾਥਰੂਮ ਵਿੱਚ ਬੰਦੇ ਦਾ ਕੰਟਰੌਲ ਵੀ ਹੋਣਾਂ ਚਾਹੀਦਾ ਹੈ। " ਕੁੱਤਾ ਵੀ ਪੂਛ ਮਾਰ ਕੇ ਬਹਿੰਦਾ ਹੈ। " ਪਰ ਬੰਦੇ ਨੂੰ ਚਾਹੀਦਾ ਹੈ। ਬਾਥਰੂਮ ਵਰਤਣ ਪਿਛੋਂ, ਪਿਛੇ ਮੁੜ ਕੇ ਦੇਖ ਲਿਆ ਜਾਵੇ। ਪਿਛੇ ਕੀ-ਕੀ ਕਰਤੂਤਾਂ ਛੱਡ ਚੱਲਿਆ ਹੈ? ਚੰਗਾ ਹੋਵੇਗਾ ਜੇ, ਟਿਉਲਿੱਟ ਵਿੱਚ ਪਾਣੀ ਚੰਗੀ ਤਰਾਂ ਛੱਡਿਆ ਜਾਵੇ। ਆਪਣਾਂ ਗੰਦ ਰੁੜ ਵੀ ਗਿਆ ਹੈ, ਆਪ ਦੇਖ ਲਿਆ ਜਾਵੇ। ਜੇ ਆਲਾ ਦੁਆਲਾ ਪਿਸ਼ਾਬ ਜਾਂ ਗੰਦੇ ਨਾਲ ਛਿੱਟੇ ਲਾ ਕੇ ਖ਼ਰਾਬ ਕੀਤਾ ਹੈ। ਸਾਫ਼ ਜਰੂਰ ਕਰ ਦਿੱਤਾ ਜਾਵੇ। ਆਪਦਾ ਹੱਗਿਆ ਆਪ ਸਾæਫ਼ ਕਰ ਦਿੱਤਾ ਜਾਵੇ। ਤਾਂ ਕੇ ਦੂਜਾ ਬੰਦਾ ਗੰਦ ਨਾਂ ਦੇਖ ਸਕੇ। ਕਿਤੇ ਤੁਸੀਂ ਅੱਗਲੇ ਦੀਆਂ ਨਜ਼ਰਾਂ ਵਿੱਚ ਗਿਰ ਨਾਂ ਜਾਵੋਂ। ਪਤਾ ਤਾ ਲੱਗ ਹੀ ਜਾਂਦਾ ਹੈ। ਇਹ ਘਿਰਾਉਣੀਆਂ ਕਰਤੂਤਾਂ ਕੌਣ ਕਰ ਰਿਹਾ ਹੈ? ਅਮਰੀਕਾ, ਕਨੇਡਾ, ਹੋਰ ਬਾਹਰਲੇ ਦੇਸ਼ਾਂ ਵਿੱਚ ਸਫ਼ਈ ਕਰਨ ਵਾਲੇ ਬਾਹਰੋਂ ਨਹੀਂ ਆਉਂਦੇ। ਘਰ ਦੇ ਮੈਂਬਰ ਹੀ ਸਾਫ਼ ਕਰਦੇ ਹਨ। ਖ਼ਾਸ ਕਰਕੇ ਔਰਤਾਂ ਨੂੰ ਹੀ ਜਮਾਦਾਰਨੀਆਂ ਸਮਝਿਆ ਜਾਂਦਾ ਹੈ। ਇੰਨਾਂ ਘਰ ਦੀਆਂ ਔਰਤਾਂ ਨੂੰ ਹੀ ਜਮਾਦਾਰਨੀਆਂ ਪਤਾ ਹੁੰਦਾ ਹੈ। ਕਿਹੜਾ ਬੰਦਾ ਕੀ ਛਿੱਟ ਮਾਰਦਾ ਹੈ? ਨਹ੍ਹਾਉਣ ਵਾਲਾ ਬਾਥ-ਟੱਬ ਜਿੰਨਾਂ ਵੀ ਗੰਦਾ ਹੋਵੇ ਹੋ ਜਾਵੇ। ਕਈ ਉਸੇ ਤਰਾਂ ਆਪ ਗੰਦ ਪਾ ਕੇ, ਦੂਜੇ ਦੇ ਪਾਏ ਗੰਦ ਵਿੱਚ ਬੈਠ ਖੜ੍ਹ ਕੇ ਨਹ੍ਹਾਈ ਜਾਂਦੇ ਹਨ। ਥੱਲੇ ਚਾਹੇ ਕੀੜੇ ਪੈ ਜਾਂਣ। ਥੱਲੇ ਝਾਕਦੇ ਹੀ ਨਹੀਂ ਹਨ। ਇੰਨਾਂ ਸਾਰੇ ਪਾਸੇ ਰਸੋਈ, ਬਾਥ-ਟੱਬ, ਟਿਉਲਿੱਟ ਉਤੇ ਅੰਦਰ-ਬਾਹਰ ਹਫ਼ਤੇ ਵਿੱਚ ਹੀ ਚੰਗੀ ਤਰਾ ਸਾਬਣ ਲਗਾ ਕੇ, ਚੱਜ਼ ਨਾਲ ਧੋ ਦਿੱਤੇ ਜਾਂਣ। ਸਾਰੀਆਂ ਬਿਮਾਰੀਆਂ ਤੋਂ ਬਚਾ ਹੋ ਜਾਵੇਗਾ। ਪਰ ਬਹੁਤੇ ਲੋਕਾਂ ਦਾ ਦਿਮਾਗ ਇਸ ਤਰਾਂ ਦਾ ਹੈ। ਇੰਨਾਂ ਥਾਵਾਂ ਉਤੇ ਹੀ ਰੱਜ ਕੇ ਗੰਦ ਪਾਉਂਦੇ ਹਨ। ਬਾਥਰੂਮ, ਟਿਉਲਿੱਟ ਨੂੰ ਹੱਗਣ ਵਾਲੀ ਥਾਂ ਹੀ ਸਮਝਦੇ ਹਨ। ਇਹ ਇੰਨੇ ਕੁ ਸਾਫ਼ ਹੋਣੇ ਚਹਾਦੀ ਹਨ। ਭਾਵੇਂ ਉਥੇ ਬੈਠ ਕੇ, ਬੰਦਾ ਰੋਟੀ ਖਾ ਲਵੇ। ਪਰ ਕੁੱਝ ਕੁ ਲੋਕ ਤਾਂ ਕਿਚਨ ਨੂੰ ਵੀ ਬੁਚਰਖਾਂਨਾਂ ਬੱਣਾਈ ਰੱਖਦੇ ਹਨ। ਕੁੱਝ ਪਾਲਣ-ਪੋਸ਼ਣ ਵਾਲਿਆਂ ਤੋਂ ਹੀ ਕਮੀ ਰਹੀ ਹੋਣੀ ਹੈ। ਮਾਂਵਾਂ ਭੈਣਾਂ ਨੂੰ ਆਦਤ ਪੈ ਚੁਕੀ ਹੈ। ਮਰਦ ਦੇ ਬੱਚਿਆਂ ਅੱਗੇ ਮੂਹਰੇ-ਮੂਹਰੇ ਹੋ ਕੇ ਕੰਮ ਕਰਨ ਦੀ, ਤਾਂਹੀਂ ਇਹ ਝੋਟੇ ਵਾਂਗ ਚਾਰੇ ਪਾਸੇ, ਖਿਲਾਰਾ ਹੀ ਪਾਉਂਦੇ ਤੁਰੇ ਫਿਰੇ ਹਨ। ਘਰ ਦੀਆਂ ਔਰਤਾਂ ਨੂੰ ਹੀ ਜਮਾਦਾਰਨੀਆਂ ਸਮਝਦੇ ਹਨ। ਇੰਨਾਂ ਦਾ ਗੰਦ ਚੱਕਣਾਂ ਘਰ ਦੀਆਂ ਔਰਤਾਂ ਦਾ ਕੰਮ ਹੈ। ਇੰਨਾਂ ਨੇ ਆਲਾ-ਦਆਲਾ ਕੀ ਸਾਫ਼ ਕਰਨਾਂ ਹੈ? ਬਹੁਤੇ ਤਾਂ ਆਪਣੀ ਹਾਲਤ ਵੀ ਨਹੀਂ ਦੇਖਦੇ। ਹੱਥ-ਪੈਰ ਧੋਣ, ਨਹ੍ਹਾਉਣ ਦਾ ਸਮਾਂ ਨਹੀਂ ਹੈ। ਨੋਟਾਂ-ਡਾਲਰਾਂ ਨੂੰ ਹੂਝਾ ਮਾਰਦੇ ਫਿਰਦੇ ਹਨ। ਰਹਿੱਣ-ਬਹਿੱਣ ਦੀ ਕੋਈ ਸੁਰਤ ਨਹੀਂ ਹੈ।

Comments
Post a Comment