ਕਈ ਲੋਕ ਦਿਮਾਗ ਉਤੇ ਜ਼ੋਰ ਦਿੰਦੇ ਹੀ ਨਹੀਂ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਕਈ ਮਚਲੇ, ਢੀਠ ਅਣਸੁਣੀ ਕਰਨ ਵਾਲੇ ਹੁੰਦੇ ਹਨ। ਇੰਨਾਂ ਨੂੰ ਕੁੱਝ ਕਹੀ ਚੱਲੋ। ਸੁਣਾਂ ਕੇ ਗੱਲਾਂ ਕਰੀ ਚਲੋ। ਲਿਖ ਕੇ ਅੱਗੇ ਰੱਖੀ ਚਲੋ। ਪਿਉ ਦੇ ਪੁੱਤ ਇੱਕ ਗੱਲ ਦਿਮਾਗ ਵਿੱਚ ਨਹੀਂ ਵਾੜਦੇ। ਕੀ ਇਹ ਲੋਕ ਬੋਲ਼ੇ ਹਨ? ਕੀ ਇਹ ਡੱਲ ਹਨ? ਪੱਥਰ ਵਾਂਗ ਕੋਈ ਅਸਰ ਹੁੰਦਾ ਹੀ ਨਹੀਂ ਹੈ। ਕਈ ਲੋਕ ਦਿਮਾਗ ਉਤੇ ਜ਼ੋਰ ਦਿੰਦੇ ਹੀ ਨਹੀਂ ਹਨ। ਜਾਂ ਬਾਂਦਰ ਵਾਂਗ ਚਤਰ ਹੁੰਦੇ ਹਨ। ਆਪਣੇ ਮੱਤਲੱਬ ਦੀ ਗੱਲ ਸੁਣਦੇ, ਸਮਝਦੇ ਹਨ। ਜਿੰਨਾਂ ਲੋਕਾਂ ਨੂੰ ਸ਼ਰਾਬ ਦੀ ਬੋਤਲ ਉਤੇ ਲਿਖਿਆ ਨਹੀਂ ਦਿਸਦਾ। ਸਰਾਬ ਸੇਹਿਤ ਲਈ ਹਾਨੀ ਕਾਰਕ ਹੈ। ਪੈਗ ਪਾਉਣ ਲੱਗੇ ਉਸ ਨੂੰ ਦੂਜੇ ਪਾਸੇ ਕਰ ਲੈਂਦੇ ਹਨ। ਹਰ ਰੋਜ਼ ਰੱਜ ਕੇ ਪੀਂਦੇ ਹਨ। ਬੋਤਲ ਦੇ ਅੰਦਰ ਸ਼ਰਾਬ ਦਿਸਦੀ ਹੈ। ਇਹ ਕਾਲੇ ਅੱਖਰ ਬੈਂਸ ਬਰਾਬਰ ਹਨ। ਇਸੇ ਤਰਾਂ ਸਿਗਰਟ ਦੀ ਡੱਬੀ ਉਤੇ ਸਾਰੇ ਨੁਕਸਾਨਾਂ ਬਾਰੇ ਲਿਖਿਆ ਹੁੰਦਾ ਹੈ। ਫੇਫੜੇ ਕਾਲੇ ਹੋਇਆ ਦੀ ਅੰਦਰ ਫੋਟੋ ਲੱਗੀ ਹੁੰਦੀ ਹੈ। ਜਿਸ ਵਿੱਚ ਸੂਟਾ ਖਿਚਣ ਪਿਛੋਂ ਸੁਆਹ ਸਿੱਟੀ ਜਾਂਦੀ ਹੈ। ਉਹ ਐਸ਼ਟਰੇ ਕਾਲੀ ਹੋ ਜਾਂਦੀ ਹੈ। ਸਿਗਰਟ ਨੂੰ ਅੱਗ ਲੱਗਦੀ ਹੈ। ਉਸ ਦਾ ਧੂੰਆਂ ਅੰਦਰ ਖਿਚਣਾਂ ਕਿੱਡੀ ਵੱਡੀ ਬੇਵਕੂਫ਼ੀ ਹੈ। ਅੱਜ ਕੱਲ ਤਾ ਕੋਈ ਚੂਲਾ ਨਹੀਂ ਬਾਲਦਾ। ਧੂੰਆਂ ਅੱਖਾਂ ਤੇ ਫੇਫੜਿਆਂ ਨੂੰ ਨੁਕਸਾਨ ਕਰਦਾ ਹੈ। ਚੂਲੇ ਦਾ ਨਾਲ ਹੀ ਹੱਥ ਮੂੰਹ ਉਤੇ ਕਾਲਸ ਲੱਗ ਜਾਂਦੀ ਹੈ। ਜਿੰਨਾਂ ਲੋਕਾ ਦਾ ਇਸ ਪਾਸੇ ਵੱਲ ਧਿਆਨ ਨਹੀਂ ਹੈ। ਦਿਮਾਗ ਇਧਰ ਕੰਮ ਨਹੀਂ ਕਰਦਾਂ ਜਾਂ ਜਾਂਣ ਕੇ ਅੱਖਾਂ ਮੀਚ ਲੈਂਦੇ ਹਨ। ਸੋਚਦੇ ਹੋਣੇ ਹਨ, " ਇੰਂਨਾਂ ਦਾ ਸੁਆਦ ਕੀ ਹੈ? ਐਸੀ ਨੀਸਤਾਂ ਲਿਖਣ ਦੱਸਣ ਵਾਲੇ ਕੀ ਜਾਂਣਦੇ ਹਨ? ਜੇ ਕਦੇ ਮੂੰਹ ਨੂੰ ਲੱਗੀ ਹੋਵੇ ਤਾ ਪਤਾ ਲੱਗੇਗਾ। ਦੁਆਨੀ ਕੋਲੇ ਨਹੀਂ। ਸਰਾਬ ਦੀ ਬੋਤਲ ਕਿਥੋਂ ਖ੍ਰੀਦ ਕੇ ਪੀ ਸਕਦੇ ਹਨ? " ਸੁਆਦ ਦਾ ਮਾਰਾ ਹੀ ਬੰਦਾ ਜੀਭ ਫੂਕ ਲੈਂਦਾ ਹੈ। ਸੁਆਦ ਹੀ ਬੰਦੇ ਨੂੰ ਖ਼ਤਰੇ ਵਿੱਚ ਪਾ ਦਿੰਦੇ ਹਨ। ਹਰ ਅੰਨਦ ਪਿਛੋਂ ਸਜ਼ਾ ਭੁਗਤਣੀ ਪੈਂਦੀ ਹੈ। ਇਸੇ ਲਈ ਕਈ ਭੋਗਾਂ ਦਾ ਤਿਆਗ ਕਰਦੇ-ਕਰਦੇ। ਉਸੇ ਵਿੱਚ ਉਲਝ ਕੇ ਰਹਿ ਜਾਂਦੇ ਹਨ। ਬੰਦਾ ਉਹੀ ਕਰਦਾ ਹੈ ਜਿਸ ਤੋਂ ਵਰਜ਼ਤ ਕੀਤਾ ਜਾਵੇ। ਜੇ ਕੁੱਝ ਕਰਨ ਨੂੰ ਕਿਹਾ ਜਾਵੇ। ਤਾਂ ਉਹ ਇਸ ਨੇ ਕਰਨਾਂ ਨਹੀਂ ਹੁੰਦਾ। ਦੂਜੇ ਦਾ ਕਿਹਾ ਕੰਮ ਕਰਨ ਨੂੰ ਧੌਣ ਝੁੱਕਾਉਣ ਵਿੱਚ ਆਕੜ, ਮਜ਼ਾਜ਼ ਵਿੱਚ ਫ਼ਰਕ ਪੈਂਦਾ ਹੈ। ਹਰ ਬੰਦਾ ਦੂਜੇ ਤੋਂ ਕੰਮ ਕਰਾਉਣਾਂ ਚਹੁੰਦਾ ਹੈ। ਪਤਾ ਨਹੀਂ ਸੱਚੀ ਲੋਕ ਇੰਨੇ ਭੋਲੇ ਹਨ। ਜੋ ਆਪਦਾ ਨæਫਾ-ਨੁਕਸਾਨ ਨਹੀਂ ਦੇਖਦੇ। ਜਾਂ ਪਿਆਰ-ਮੋਹ-ਨਸ਼ੇ ਵਿੱਚ ਅੰਨੇ ਹੁੰਦੇ ਹਨ। ਉਨਾਂ ਨੂੰ ਪਤਾ ਹੀ ਨਹੀਂ ਲੱਗਦਾ। ਅਸੀਂ ਮਿਲ ਜੂਜ ਹੋ ਰਹੇ ਹਾਂ। ਆਪਣਾਂ ਨੁਕਸਾਨ ਕਰਾਈ ਜਾਂਦੇ ਹਾਂ। ਕਈ ਲੋਕ ਦਿਮਾਗ ਉਤੇ ਜ਼ੋਰ ਦਿੰਦੇ ਹੀ ਨਹੀਂ ਹਨ
ਮੈਂ ਅੱਜ ਹੀਨਾਂ ਦੇ ਘਰ ਗਈ ਸੀ। ਉਸ ਦਾ ਪਤੀ ਵੀ ਘਰ ਸੀ। ਉਹ ਰਸੋਈ ਵਿੱਚ ਭੋਜਨ ਬਣਾਂ ਰਿਹਾ ਸੀ। ਮੇਰੇ ਦੇਖਦੇ ਹੀ ਉਸ ਨੇ ਸਾਰੇ ਭਾਂਡੇ ਸਾਫ਼ ਕਰ ਦਿੱਤੇ। ਭਾਂਡੇ ਕੱਪੜੇ ਨਾਲ ਸੁਕਾ ਕੇ, ਅਲਮਾਰੀ ਵਿੱਚ ਸਜ਼ਾਂ ਦਿੱਤੇ। ਮੈਨੂੰ ਤੇ ਹਿਨਾ ਨੂੰ ਜੂਸ ਦੇ ਗਲਾਸ ਵੀ ਦੇ ਗਿਆ। ਹਿਨਾਂ ਬੈਠੀ ਕੰਪਿਊਟਰ ਉਤੇ ਗੇਮ ਖੇਡ ਰਹੀ ਸੀ। ਕਦੇ ਫੇਸਬੁੱਕ ਦੇਖ ਰਹੀ ਸੀ। ਨਾਲੇ ਮੇਰੇ ਨਾਲ ਗੱਲਾਂ ਮਾਰੀ ਜਾਂਦੀ ਸੀ। ਮੈਂ ਉਸ ਨੂੰ ਪੁੱਛਿਆ, " ਘਰ ਬਹੁਤ ਸਾਫ਼ ਸੁਥਰਾ ਚਮਕਾਂ ਮਾਰ ਰਿਹਾ ਹੈ। ਤੂੰ ਆਪ ਸਫ਼ਾਈ ਕਰ ਲਈ ਹੋਣੀ ਹੈ। ਤਾਂਹੀਂ ਪਤੀ ਨੂੰ ਰਸੋਈਆਂ ਬੱਣਾਂਇਆ ਹੋਇਆ ਹੈ। " ਉਸ ਨੇ ਅੱਗੋਂ ਜੁਆਬ ਦਿੱਤਾ, " ਇਸ ਨੂੰ ਹਫ਼ਤੇ ਦੀਆਂ ਛੁੱਟੀਆਂ ਸਨ। ਇਸ ਲਈ ਘਰ ਚਿਕਨਾਂਚੱਟ ਇਸੇ ਨੇ ਹੀ ਕੀਤਾ ਹੈ। ਮੇਰੇ ਕੋਲੋ ਇਹ ਕੁੱਛ ਨਹੀਂ ਹੁੰਦਾ। ਇਸ ਨੂੰ ਕੰਮ ਤੋਂ ਛੁੱਟੀਆਂ ਹਨ। ਮੈਂ ਘਰ ਦੇ ਕੰਮ ਤੋਂ ਛੁੱਟੀਆਂ ਕਰ ਲਈਆਂ ਹਨ। " ਉਸ ਦਾ ਪਤੀ ਵੀ ਸਾਡੀਆਂ ਗੱਲਾਂ ਸੁਣ ਕੇ, ਸਾਡੇ ਨੇੜੇ ਆ ਗਿਆ। ਉਸ ਦੇ ਮੋਡੇ ਉਤੇ ਤੌਲੀਆਂ ਰੱਖਿਆ ਇਸ ਤਰਾਂ ਲੱਗਦਾ ਸੀ। ਜਿਵੇਂ ਉਹ ਕਿਸੇ ਢਾਬੇ ਦਾ ਬਹਿਰਾ ਹੋਵੇ। ਉਸ ਦਾ ਬੋਲ ਮਸਾ ਨਿੱਕਲਿਆ, " ਖਾਂਣਾਂ ਤਾਂ ਜੀ ਅੱਗੇ ਵੀ ਮੈਂ ਹੀ ਬੱਣਾਉਂਦਾ ਹੈ। ਕਿਉਂਕਿ ਇਸ ਨੂੰ ਮੇਰਾ ਬੱਣਿਆ ਖਾਂਣਾਂ ਹੀ ਅੱਛਾ ਲੱਗਦਾ ਹੈ। ਜਦੋਂ ਇਹ ਖਾਂਣਾਂ ਬੱਣਾਉਂਦੀ ਹੈ। ਆਪਦਾ ਬੱਣਾਇਆ ਆਪ ਨਹੀਂ ਖਾਂਦੀ। " ਮੈਂ ਗੱਲ ਸਮਝ ਗਈ। ਮੈਨੂੰ ਕਹਿੱਣਾਂ ਪਿਆ, " ਦੂਜੇ ਤੋਂ ਕੰਮ ਕਰਾਉਣ ਦਾ ਵਧੀਆ ਤਰੀਕਾ ਹੈ। ਤੂੰ ਚੰਗਾ ਇਸ ਨੂੰ ਭੌਦੂ ਬੱਣਾਇਆ ਹੈ। ਇਹ ਵੀ ਤੈਨੂੰ ਬੜੀ ਭੋਲੀ ਸਮਝਦਾ ਹੈ। ਜੋ ਪੂਰਾ ਦਿਨ ਸੈਕੜੇ ਲੋਕਾਂ ਲਈ ਕੂਕਇੰਗ ਦਾ ਕੰਮ ਕਰਦੀ ਹੈ। ਉਸ ਤੋਂ ਦੋ ਜਾਂਣਿਆਂ ਦਾ ਖਾਂਣਾਂ ਨਹੀਂ ਬੱਣਦਾ। ਉਦਾਂ ਤਾਂ ਠੀਕ ਹੀ ਹੈ। ਜੇ ਘਰ ਦੇ ਕੰਮਾਂ ਵਿੱਚ ਫਸ ਗਈ। ਤਾ ਕੰਪਿਊਟਰ ਉਤੇ ਗੇਮ ਖੇਡਣ, ਫੇਸਬੁੱਕ ਦੇਖਣ ਦਾ ਸਮਾਂ ਨਹੀਂ ਲੱਗਣਾਂ। " ਪਤੀ ਇਹ ਕਹਿੰਦਾ ਹੋਇਆ ਸਬਜ਼ੀ ਵਿੱਚ ਕੜਸ਼ੀ ਫੇਰਨ ਲੱਗ ਗਿਆ, " ਹੋਰ ਮੈਂ ਕੀ ਕਰਨਾਂ ਹੁੰਦਾ ਹੈ। ਮੇਰਾ ਵੀ ਰਸੋਈ ਦੇ ਕੰਮ ਕਰਨ ਨਾਲ ਜੀਅ ਲੱਗਾ ਰਹਿੰਦਾ ਹੈ। ਹਿਨਾਂ ਤਾਂ ਗੇਮ ਖੇਡਣ, ਫੇਸਬੁੱਕ ਦੇਖਣ ਵਿੱਚ ਮਗਨ ਰਹਿੰਦੀ ਹੈ। ਮੈਨੂੰ ਤਾ ਟੀਵੀ ਦੇਖਣਾਂ ਵੀ ਪਸੰਦ ਨਹੀਂ ਹੈ। " ਵੈਸੇ ਤਾਂ ਹਰ ਘਰ ਵਿੱਚ ਪਤੀ-ਪਤਨੀ ਵਿਚੋਂ ਇਕੋ ਹੀ ਚੱਜ ਨਾਲ ਕੰਮ ਕਰਦਾ ਹੁੰਦਾ ਹੈ। ਦੂਜਾ ਤਾ ਕੰਮ ਚਲਾਊ ਧੱਕਾ ਸਟਾਰਟ ਗੱਡੀ ਵਰਗਾ ਹੁੰਦਾ। ਪਤਨੀਆਂ ਚੰਗੀਆਂ ਉਡੀਕੇ ਆਈਆਂ ਹੁੰਦੀਆਂ ਹਨ। ਇਸ ਹਿਨਾਂ ਨੇ ਇਸ ਬੰਦੇ ਨੂੰ ਚੰਗਾ ਮਜ਼ਨੂੰ ਬੱਣਾਂਇਆ ਹੋਇਆ ਸੀ।
ਪਿਛਲੇ ਸਾਲ ਅਸੀਂ ਵੈਨਕੂਵਰ ਗਏ ਸੀ। ਉਥੇ ਕਈ ਰਿਸ਼ਤੇਦਾਰੀਆਂ ਹਨ। ਸ਼ਾਮ ਨੂੰ ਸਾਰੇ ਇੱਕ-ਇੱਕ ਕਰਕੇ ਆਪੋ-ਆਪਣੇ ਘਰ ਬੁਲਾਉਂਦੇ ਸਨ। ਰਿਸ਼ਤੇਦਾਰੀ ਵਿੱਚੋਂ ਭਰਾ ਨੇ ਕਿਹਾ, " ਕੱਲ ਨੂੰ ਸਾਰਿਆਂ ਨੇ ਸਾਡੇ ਵੱਲ ਖਾਂਣਾਂ, ਖਾਂਣਾ ਹੈ। ਇਸ ਲਈ ਕੱਲ ਨੂੰ ਮੇਰੇ ਘਰ ਵੱਲ ਸਾਰਿਆਂ ਨੇ ਆ ਜਾਂਣਾਂ। ਵੱਹੁਟੀ ਨੇ ਪਹਿਲਾਂ ਹੀ ਆਪਣੀ ਸੱਸ ਨੂੰ ਕਹਿ ਦਿੱਤਾ, " ਮੰਮੀ ਮੇਰਾ ਖਾਂਣਾ ਇੰਨਾਂ ਸੁਆਦ ਨਹੀਂ ਹੁੰਦਾ। ਤੁਸੀਂ ਹੀ ਆਪਣੇ ਘਰ ਸਾਰਿਆਂ ਨੂੰ ਇੱਕ ਬਾਰ ਫਿਰ ਬੁਲਾ ਲਿਉ। ਤੁਹਾਡੇ ਪੁੱਤਰ ਨੂੰ ਵੀ ਤੁਹਾਡੇ ਹੀ ਹੱਥਾਂ ਦਾ ਖਾਣਾ ਜ਼ਿਆਦਾ ਵਧੀਆ ਲੱਗਦਾ ਹੈ। " ਸਾਰੇ ਉਸ ਦੀ ਗੱਲ ਸੁਣ ਕੇ ਹੱਸ ਪਏ, " ਇੱਕ ਨੇ ਕਹਿ ਹੀ ਦਿੱਤਾ, " ਮਾਂ ਤੋਂ ਪੱਕਿਆ-ਪਕਾਰਿਆ ਖਾਂਣਾਂ ਖਾਂਣ ਦਾ ਸੌਖਾਂ ਤਰੀਕਾ ਹੈ। ਜੇ ਹਰ ਨੂੰਹੁ ਇੰਨੇ ਪਿਆਰ ਨਾਲ ਕਹੇ। ਕਿਹੜੀ ਸੱਸ ਕਹਿਣਾਂ ਮੋੜ ਸਕਦੀ ਹੈ। ਸੱਸ ਦੇ ਚਾਹੇ ਗੋਡੇ ਵੀ ਨਾਂ ਤੁਰਨ। "

Comments

Popular Posts