ਹਾਣ ਨੂੰ ਹਾਣ ਪਿਆਰਾ ਹੁੰਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਨੱਕੇ ਬੱਚੇ ਨੂੰ ਦੇਖ ਲਈਏ। ਉਹ ਆਪਣੇ ਜਿੱਡੇ ਬੱਚੇ ਨਾਲ ਖੂਬ ਖੇਡਦੇ ਹਨ। ਜਦੋਂ ਬੱਚਾ ਬੈਠਣ ਲੱਗ ਜਾਂਦਾ ਹੈ। ਉਦੋਂ ਜੇ ਉਸ ਨੂੰ ਆਪਣੇ ਜਿੱਡਾ ਬੱਚਾ ਦਿਸਦਾ ਹੈ। ਉਹ ਚੰਗਿਆੜਾਂ ਮਾਰਨ ਲੱਗ ਜਾਂਦਾ ਹੈ। ਬੱਚਾ ਹੋਰ ਵੱਡਾ ਹੁੰਦਾ ਜਾਂਦਾ ਹੈ। ਬਾਹਰ ਦੇ ਬੱਚਿਆਂ ਨਾਲ ਖੇਡਣਾਂ ਚਹੁੰਦਾ ਹੈ। ਬਹੁਤੇ ਘਰਾਂ ਵਿੱਚ ਬੱਚੇ ਇੱਕਲੇ ਹਨ। ਇਸ ਲਈ ਉਹ ਸਕੂਲ ਜਾਂਣਾਂ ਪਸੰਦ ਕਰਦੇ ਹਨ। ਉਥੇ ਉਨਾਂ ਨਾਲ ਦੇ ਬਰਾਬਰ ਦੇ ਹਾਣੀ ਖੇਡਣ ਨੂੰ ਮਿਲ ਜਾਂਦੇ ਹਨ। ਅੱਗੇ ਹੁੰਦਾ ਸੀ। ਘਰ ਵਿੱਚ ਹੀ ਬਹੁਤ ਬੱਚੇ ਹੁੰਦੇ ਸਨ। ਇੱਕ ਦੂਜੇ ਨਾਲ ਰਲ-ਮਿਲ ਕੇ ਖੇਡਦੇ ਸਨ। ਉਨਾਂ ਨੂੰ ਇੱਕਲਤਾ ਮਹਿਸੂਸ ਨਹੀਂ ਹੁੰਦੀ ਸੀ। ਅੱਜ ਕੱਲ ਮਾਂਪੇਂ ਵੀ ਇਕਲੇ-ਪਣ ਨੂੰ ਮਹਿਸੂਸ ਕਰਨ ਲੱਗ ਗਏ ਹਨ। ਇੱਕ ਦੋ ਬੱਚੇ ਪਾਲ ਕੇ, ਵਿਹਲੇ ਹੋ ਜਾਂਦੇ ਹਨ। ਜੇ 22 ਸਾਲ ਦੀ ਉਮਰ ਵਿੱਚ ਬੱਚਾ ਪੈਦਾ ਹੋ ਗਿਆ। 16 ਕੁ ਸਾਲਾ ਦਾ ਹੁੰਦੇ ਹੀ ਉਹ ਮਾਪਿਆਂ ਦਾ ਖਹਿੜਾ ਛੱਡ ਦਿੰਦਾ ਹੈ। ਉਸ ਨੂੰ ਦੋਸਤ ਮਿਲ ਜਾਂਦੇ ਹਨ। ਮਾਪਿਆਂ ਦੇ ਦੁਆਲੇ ਘੁੰਮਣ ਨਾਲੋਂ ਨੌਜੁਵਾਨ ਬਾਹਰ ਦੀ ਦੁਨੀਆਂ ਦੇਖਣੀ ਪਸੰਦ ਕਰਦੇ ਹਨ। ਇਸ ਉਮਰ ਵਿੱਚ ਉਨਾਂ ਦੇ ਸਰੀਰ ਵਿੱਚ ਪ੍ਰੀਵਰਤਨ ਆਉਣ ਲੱਗ ਜਾਂਦੇ ਹਨ। ਸਰੀਰ ਦੀ ਬੱਨਾਵੱਟ ਬਦਲ ਜਾਂਦੀ ਹੈ। ਉਹ ਦੋ ਚਿੱਤੀ ਵਿੱਚ ਗੁਜ਼ਰ ਰਹੇ ਹੁੰਦੇ ਹਨ। ਇਸ ਉਮਰ ਵਿੱਚ ਨੌਜੁਵਾਨ ਮੁੰਡੇ-ਕੁੜੀਆਂ ਬਹੁਤੇ ਸ਼ਰਮਾਕਲ ਹੁੰਦੇ ਹਨ। ਮਾਂਪੇ ਆਪਣੇ ਆਪ ਨੂੰ ਬਹੁਤ ਵੱਡੇ ਦੇਵਤੇ ਸਮਝਦੇ ਹਨ। ਨੌਜੁਵਾਨ ਬੱਚਿਆਂ ਨਾਲ ਕੋਈ ਐਸੀ ਬੈਸੀ ਗੱਲ ਵੀ ਨਹੀਂ ਕਰਨੀ ਚਹੁੰਦੇ। ਮਾਂ ਨੂੰ ਧਿਆਨ ਦੇਣਾਂ ਬੱਣਦਾ ਹੈ। ਮਾਂਵਾਂ ਕੋਲ ਲੋਕਾਂ ਦੀਆਂ ਚੁਗਲੀਆਂ ਤੋਂ ਬਗੈਰ ਹੋਰ ਕੋਈ ਕੰਮ ਨਹੀਂ ਹੈ। ਅੱਜ ਕੱਲ ਸ਼ੈਲਰ ਫੋਨ ਆ ਗਏ ਹਨ। ਹਰ ਸਮੇਂ ਹੱਥ ਵਿੱਚ ਹੀ ਰਹਿੰਦੇ ਹਨ। ਬਹੁਤੀਆਂ ਮਾਂਵਾਂ ਨੂੰ ਹਿੰਦੀ ਡਰਾਮੇ ਦੇਖਣ ਤੋਂ ਸਮਾਂ ਨਹੀਂ ਲੱਗਦਾ। ਮਾਂਪੇਂ ਦਿਨ ਰਾਤ ਟੀਵੀ ਮੂਹਰੇ ਬੈਠੇ ਰਹਿੰਦੇ ਹਨ। ਮੁੰਡੇ ਫਿਰ ਵੀ ਸੰਭਲ ਜਾਂਦੇ ਹਨ। ਉਹ ਘੱਟ ਸੰਗਾਊ ਹੁੰਦੇ ਹਨ। ਕੁੜੀਆਂ ਕੀਹਦੇ ਨਾਲ ਗੱਲ ਕਰਨ। ਉਨਾਂ ਨੂੰ ਐਨੀਆਂ ਸੱਮਸਿਆਂਵਾਂ ਆਉਂਦੀਆਂ ਹਨ। ਰੱਬ ਹੀ ਜਾਂਣਦਾ ਹੈ। ਆਪੇ ਕਿਵੇਂ ਸੰਭਲ ਜਾਂਦੀਆਂ ਹਨ? ਇਸ ਉਮਰ ਵਿੱਚ ਕੁੜੀਆਂ-ਮੁੰਡਿਆਂ ਨੂੰ ਸਕੂਲਾਂ ਵਿੱਚ ਸਰੀਰ ਬਾਰੇ ਗਿਆਨ ਦੇਣਾਂ ਚਾਹੀਦਾ ਹੈ। ਸ਼ਇਦ ਇਸੇ ਲਈ ਨੌਜੁਵਾਨ ਕੁੜੀਆਂ-ਮੁੰਡੇ ਕੁਰਾਹੇ ਪੈ ਜਾਂਦੇ ਹਨ। ਸਕੂਲਾਂ ਦੀਆਂ ਅਧਿਆਪਕਾਂ ਵੀ ਆਪਣੇ ਆਪ ਨੂੰ ਕਿਸੇ ਡੈਣ ਨਾਲੋ ਘੱਟ ਨਹੀਂ ਸਮਝਦੀਆਂ। ਹਰ ਇੱਕ ਨੂੰ ਸਾਥ ਚਾਹੀਦਾ ਹੈ। ਇਸ ਉਮਰ ਵਿੱਚ ਮਾਂਪੇਂ ਵੀ ਨੌਜੁਵਾਨ ਕੁੜੀਆਂ-ਮੁੰਡਿਆਂ ਨੂੰ ਕੋਲ ਨਹੀਂ ਬੈਠਣ ਦਿੰਦੇ। ਜੇ ਉਹ ਕੋਈ ਗੱਲ ਪੁੱਛਦੇ ਹਨ। ਕੋਈ ਸਿਧਾ ਜੁਆਬ ਨਹੀਂ ਦਿੰਦੇ। ਅਗਰ ਕੁੱਝ ਦਿਲ ਦੀ ਗੱਲ ਦੱਸਣੀ ਚਹੁੰਦੇ ਹਨ। ਸੁਣਨੀ ਨਹੀਂ ਚਹੁੰਦੇ। ਮੈਨੂੰ ਯਾਦ ਹੈ। ਜਦੋਂ ਵੀ ਮੇਰੀ ਮਾਂ, ਚਾਚੀਆਂ, ਤਾਈਆਂ, ਭੂਆ ਮਿਲ ਕੇ, ਬੈਠ ਦੀਆਂ ਸਨ। ਉਹ ਗੱਲਾਂ ਕਰਨ ਲੱਗੀਆਂ ਆਲਾ-ਦੁਆਲਾ ਦੇਖਦੀਆਂ ਸਨ। ਮੈਂ ਇੰਨਾਂ ਦੀ ਵੱਡੀ ਔਲਾਦ ਸੀ। ਮੇਰੇ ਤੋਂ ਬਾਕੀ ਸਾਰਿਆਂ ਦੇ ਬੱਚੇ ਚਾਰ ਸਾਲ ਛੋਟੇ ਸਨ। ਮੈਨੂੰ ਕੋਲ ਬੈਠੀ ਦੇਖ ਕੇ, ਉਥੋਂ ਜਾਂਣ ਲਈ ਕਹਿੰਦੀਆਂ। ਮਾਂ ਹੀ ਬੋਲਦੀ ਸੀ, " ਤੂੰ ਜ਼ਨਾਨੀਆਂ ਵਿਚ ਬੈਠੀ ਕੀ ਕਰਦੀ ਹੈ? ਜਾ ਕੇ ਆਪਣੀ ਪੜ੍ਹਾਈ ਕਰ। " ਨਾਲ ਹੀ ਮਾਂ ਦੀ ਅੱਖ ਮੇਰੇ ਵਿੱਚ ਹੁੰਦੀ ਸੀ। ਕਿਧਰ ਨੂੰ ਜਾਵੇਗੀ। ਪੜ੍ਹਨ ਹੀ ਬੈਠੇਗੀ। ਕਿਤੇ ਬਾਹਰ ਵੱਲ ਨੂੰ ਆਪਣੇ ਤਾਏ ਚਾਚੇ ਦੇ ਘਰ ਵੱਲ ਨਾਂ ਚਲੀ ਜਾਵੇ। ਦੋਂਨੇਂ ਪਾਸੇ ਕੋਠੇ ਉਤੋਂ ਦੀ ਵੀ ਜਾਇਆ ਜਾਂਦਾ ਸੀ। ਮਾਂ ਮੇਰੇ ਕੋਲ ਬੈਠੀ ਹੋਈ, ਮੇਰਾ ਸਾਥ ਛੱਡ ਕੇ, ਉਨਾਂ ਆਈਆਂ ਪੁਰਾਉਣੀਆਂ ਦੀਆਂ ਗੱਲਾਂ ਸੁਣਨ ਲੱਗ ਜਾਂਦੀ ਸੀ। ਇੰਨੀ ਹੋਲੀ ਗੋਸਫ਼ ਕਰਦੀਆਂ ਸੀ। ਮਜ਼ਾਲ ਕੀ ਸੀ? ਕਿਸੇ ਹੋਰ ਨੂੰ ਸੁਣ ਜਾਵੇ। ਪਾਪਾ ਮੇਰੇ ਕੋਲ ਬੈਠਾ ਕੇ, ਹਰ ਗੱਲ ਸੁਣ ਲੈਂਦੇ ਸੀ। ਉਸ ਦਾ ਹੱਲ ਵੀ ਪੂਰਾ ਕੱਢਦੇ ਸਨ। ਦੋਸਤਾਂ ਵਾਗ ਗੱਲ ਸੁਣਦੇ ਸਨ। ਜਿਥੋਂ ਥੋੜਾ ਜਿਹਾ ਵੀ ਸਹਾਰਾ ਮਿਲਦਾ ਹੈ। ਹਾਣ ਨੂੰ ਹਾਣ ਪਿਆਰਾ ਹੈ। ਨੌਜੁਵਾਨ ਮੁੰਡੇ-ਕੁੜੀਆਂ ਉਸੇ ਵੱਲ ਉਲਰ ਜਾਂਦੇ ਹਨ। ਉਨਾਂ ਨੂੰ ਲੱਗਦਾ ਹੈ। ਸ਼ਇਦ ਇਹੀ ਜਿੰਦਗੀ ਹੈ। ਉਹ ਗੱਲਤ ਰਸਤੇ ਤੁਰ ਪੈਂਦੇ ਹਨ। ਬਹੁਤੀ ਬਾਰ ਨੌਜੁਵਾਨ ਕੁੜੀਆਂ-ਮੁੰਡੇ ਹੀ ਇੱਕ ਦੂਜੇ ਦਾ ਸਹਾਰਾ ਬੱਣਦੇ ਹਨ। ਇੰਨਾਂ ਵਿੱਚ ਕੌਣ ਕਿਸੇ ਦਾ ਸਕਾ ਹੁੰਦਾ ਹੈ? ਸਬ ਇੱਕ ਦੂਜੇ ਨੂੰ ਮਿਸਜੂਜ ਕਰਦੇ ਹਨ। ਸਬ ਆਪਣਾਂ ਮੱਤਲੱਬ ਹੱਲ ਕਰਦੇ ਹਨ। ਕੋਕ ਜੂਸ ਵਿੱਚ ਡੱਰਗ ਵੀ ਪਾ ਦਿੰਦੇ ਹਨ। ਇੰਨਾਂ ਬਹੁਤੇ ਕੁੜੀਆਂ-ਮੁੰਡਿਆਂ ਨੂੰ ਸਕੈਸ ਤੇ ਡੱਰਗ ਵੇਚਣ ਲਈ ਲਗਾ ਦਿੱਤਾ ਜਾਂਦਾ ਹੈ। ਜ਼ਿਆਦਾਤਰ ਕੁੜੀਆਂ ਕੁਆਰੀਆਂ ਮਾਵਾਂ ਬੱਣ ਜਾਂਦੀਆਂ ਹਨ। ਨੌਜੁਵਾਨ ਕੁੜੀਆਂ ਦੇ ਰੇਪ ਕੀਤੇ ਜਾਂਦੇ ਹਨ। ਸਰਕਾਰ ਅੱਖਾਂ ਮੀਚੀ ਤਮਾਸ਼ਾ ਦੇਖਦੀ ਹੈ। ਕੋਈ ਲਾ-ਐਡ-ਆਡਰ ਨਹੀਂ ਹੈ। ਵੱਡੇ ਅਮੀਰ ਵੱਡੀ ਉਮਰ ਦੇ ਸਰੀਫ਼ਾਂ ਦੀਆਂ ਧੀਆਂ ਵੀ ਚੱਕ ਕੇ ਲੈ ਜਾਂਦੇ ਹਨ। ਕੁੜੀਆਂ-ਮੁੰਡੇ ਬਹੁਤੇ ਆਤਮ-ਹੱਤਿਆ ਇਸੇ ਲਈ ਕਰਦੇ ਹਨ। ਕੋਈ ਸਿਧਾ ਰਸਤਾ ਨਹੀਂ ਲੱਭਦਾ। ਜਾਂ ਕਈ ਗੈਗਾਂ ਦੁਆਰਾ ਜ਼ਹਿਰ ਦੇ ਕੇ, ਗੋਲੀਂ ਮਾਰ ਕੇ, ਫਾਹੇ ਲਾ ਕੇ, ਮਾਰ ਦਿੱਤੇ ਜਾਂਦੇ ਹਨ। ਆਏ ਦਿਨ ਮੀਡੀਆਂ ਅਖ਼ਬਾਰਾਂ, ਇੰਟਰਨੈਂਟ, ਰੇਡੀAੇ, ਟੀਵੀ ਰਾਹੀ ਦੱਸਦਾ ਹੈ।
40 ਕੁ ਸਾਲਾਂ ਦੇ ਮਾਪੇਂ ਵਿਹਲੇ ਹੋ ਕੇ, ਬੈਠ ਜਾਂਦੇ ਹਨ। ਇਹ ਤੀਰਥ ਯਾਤਰਾ ਕਰਨ ਜੋਗੇ ਹੋ ਜਾਂਦੇ ਹਨ। ਜਾ ਕੇ, ਗੁਰਦੁਆਰੇ ਬੈਠ ਜਾਂਦੇ ਹਨ। ਉਥੇ ਇੰਨਾਂ ਨੂੰ ਹਮ-ਉਮਰ ਮਰਦ-ਔਰਤਾਂ ਮਿਲ ਜਾਂਦੇ ਹਨ। ਹਾਣ ਨੂੰ ਹਾਣ ਪਿਆਰਾ ਹੁੰਦਾ ਹੈ। ਇਸ ਚੜ੍ਹੀ ਉਮਰ ਵਿੱਚ ਕੋਈ ਇੰਨਾਂ ਉਤੇ ਛੱਕ ਵੀ ਨਹੀਂ ਕਰਦਾ। ਬੰਦੇ ਬੁੜੀਆਂ ਨੂੰ ਚਿੱਟੇ ਧੋਲੇ ਕਰਕੇ, ਲੋਕਾਂ ਵੱਲੋਂ ਖੁਲ-ਖੇਡ ਮਿਲ ਜਾਂਦੀ ਹੈ। ਜੋ ਜੁਵਾਨੀ ਵਿੱਚ ਕਸਰ ਰਹਿ ਜਾਂਦੀ ਹੈ। ਉਹ ਇਸ ਉਮਰ ਵਿੱਚ ਪੂਰੀ ਕਰਦੇ ਹਨ। ਕਈਆਂ ਦਾ ਇਸ ਉਮਰ ਵਿੱਚ ਇਸ਼ਕ ਸ਼ੁਰੂ ਹੋ ਜਾਂਦਾ ਹੈ। ਕਨੇਡਾ, ਅਮਰੀਕਾ, ਇੰਗਲੈਂਡ, ਭਾਰਤ ਵਿੱਚ ਇਸ ਉਮਰ ਵਿੱਚ ਘਰ ਪੱਟੇ ਗਏ ਹਨ। ਇਸ ਉਮਰ ਵਿੱਚ ਬੰਦਾ ਅਜ਼ਾਦੀ ਨਾਲ ਹਾਣੀ ਚੁਣ ਸਕਦਾ ਹੈ। ਸਮਾਜ, ਮਾਪਿਆ, ਟੀਚਰਾਂ ਕਿਸੇ ਦਾ ਡਰ ਨਹੀਂ ਹੁੰਦਾ। ਦੁਨੀਆਂ ਅਜ਼ਾਦ ਹੋ ਗਈ ਹੈ। ਜ਼ਮਾਨਾਂ ਮੌਡਰਨ ਹੈ। ਫਿਲਮਾਂ, ਡਰਾਮਿਆਂ ਦਾ ਰੰਗ ਚੜ੍ਹ ਰਿਹਾ ਹੈ। ਉਹੀ ਦੁਨੀਆਂ ਦੀ ਸਟੇਜ਼ ਉਤੇ ਦੁਨੀਆਂ ਖੇਡਦੀ ਹੈ।

Comments

Popular Posts