ਕਈ ਲੋਕ ਕੰਮ ਵਿੱਚ ਬਹੁਤ ਜਿੱਲੇ ਹੁੰਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਬਹੁਤੇ ਲੋਕ ਹਰ ਕੰਮ ਨੂੰ ਹੋਲੀ-ਹੋਲੀ ਕਰਦੇ ਹਨ। ਨਬੇੜਦੇ ਨਹੀਂ ਹਨ। ਕੰਮ ਨੂੰ ਫੜ ਕੇ ਬੈਠ ਜਾਂਦੇ ਹਨ। ਤੋਕੜ ਮੱਝ ਨੂੰ ਪਸਮਾਉਣ, ਚੌਣ ਤੋਂ ਪਹਿਲਾਂ ਵਾਂਗ, ਹਰ ਕੰਮ ਨੂੰ ਪਲੋਸੀ ਜਾਂਦੇ ਹਨ। ਇਕੋ ਕੰਮ ਨੂੰ ਕਰਨ ਨੂੰ ਜੁਗੜੇ ਲਗਾ ਦਿੰਦੇ ਹਨ। ਕਈ ਲੋਕ ਕੰਮ ਵਿੱਚ ਬਹੁਤ ਜਿੱਲੇ ਹੁੰਦੇ ਹਨ। ਜਾਂ ਜਾਂਣ ਬੁੱਝ ਕੇ, ਮੌਲੇ ਬੱਲਦ ਵਾਂਗ ਮਸਾਂ ਤੁਰਦੇ ਹਨ। ਬਈ ਹੋਰ ਕੰਮ ਨਾਂ ਕਰਨਾਂ ਪਵੇ। ਨਾਂ ਇਹ ਹੱਥਲਾ ਕੰਮ ਨਿਬੜੇ, ਨਾਂ ਹੋਰ ਕੰਮ ਕਰਨਾਂ ਪਵੇ। ਬਹੁਤੇ ਤਾਂ ਰੋਟੀ ਖਾਣ ਲੱਗੇ ਵੀ, ਥਾਲੀ ਵਿੱਚ ਘੰਟਾ ਹੱਥ ਮਾਰੀ ਜਾਂਦੇ ਹਨ। ਕਈਆਂ ਨੂੰ ਕਹਿੱਣਾਂ ਪੈਂਦਾ ਹੈ, " ਰੋਟੀ ਤੈਨੂੰ ਖਾਂਦੀ ਹੈ। ਜਾਂ ਤੂੰ ਰੋਟੀ ਨੂੰ ਖਾਂਦਾ ਹੈ। " ਕਈ ਰੋਟੀ ਖਾਂਦੇ ਪਸੀਨੇ ਨਾਲ ਭਿਝ ਜਾਂਦੇ ਹਨ। ਕੀ ਸੱਚੀ ਰੋਟੀ ਖਾਂਣ ਨੂੰ ਇੰਨਾਂ ਜ਼ੋਰ ਲੱਗਦਾ ਹੈ? ਬੰਦਾ ਮੁੜਕੋ-ਮੁੜਕੀ ਹੋ ਜਾਂਦਾ ਹੈ। ਕਈ ਬੰਦਿਆਂ ਨੂੰ ਦੇਖ ਕੇ ਤਾ ਬਹੁਤ ਖਿਜ ਆਉਣ ਲੱਗ ਜਾਂਦੀ ਹੈ। ਬੰਦਾ ਉਡੀਕਦਾ ਸੁਕ ਜਾਂਦਾ ਹੈ। ਉਹੋ ਜਿਹੇ ਭਾਵੇਂ 10 ਕੰਮ ਕਰ ਲਵੋ। ਕਈਆਂ ਤੋਂ ਇਕੋ ਨਹੀਂ ਨਿਬੜਦਾ। ਜੇ ਕਿਤੇ ਜਾਂਣਾ ਹੋਵੇ, ਕਈਆਂ ਤੋਂ ਕਈ-ਕਈ ਘੰਟੇ ਤਿਆਰੀ ਹੀਂ ਨਹੀਂ ਹੁੰਦੀ। ਔਰਤਾਂ ਨੂੰ ਅਖੀਰ ਮਿੰਟ ਤੱਕ ਪਤਾ ਹੀ ਨਹੀਂ ਹੁੰਦਾ ਕੀ ਪਾਉਣਾਂ ਹੈ? ਕਿੰਨੇ ਵਜੇ ਘਰੋ ਤੁਰਨਾਂ ਹੈ? ਅੱਗੇ ਕਿੰਨੇ ਵਜੇ ਪਹੁੰਚਣਾਂ ਹੈ? ਬਹੁਤੇ ਲੋਕ, ਪਾਰਟੀ, ਪ੍ਰੋਗਾਂਮ ਉਤੇ ਪਹੁੰਚਣ ਨੂੰ 2 ਘੰਟੇ ਲੇਟ ਹੁੰਦੇ ਹਨ। ਪਰ ਕੋਈ ਜਹਾਜ਼ ਚੜ੍ਹਨ ਲੱਗਾ ਲੇਟ ਨਹੀਂ ਹੁੰਦਾ। ਪਰ ਜਦੋਂ ਮੇਰਾ ਪਤੀ ਇੱਕਲਾ ਇੰਡੀਆ ਜਾਂਦਾ ਹੈ। ਆਉਣ ਵੇਲੇ ਮੇਰਾ ਪਤੀ ਹਰ ਬਾਰ ਫਲਾਟੀਟ ਮਿਸ ਕਰ ਦਿੰਦਾ ਹੈ।
ਘਰ ਦੇ ਸੌਦੇ ਕੰਮ ਤੋਂ ਆਉਂਦੇ ਜਾਂਦੇ ਵੀ ਫੜ ਸਕਦੇ ਹਾਂ। ਅੱਧੇ ਘੰਟੇ ਵਿੱਚ ਹਰ ਰੋਜ਼ ਬਾਹਰ ਦੇ ਘਰ ਦੇ ਕੰਮ ਮੁਕਾਏ ਜਾ ਸਕਦੇ ਹਨ। ਫਿਰ ਘਰ ਅਰਾਮ ਨਾਲ ਬੈਠ ਹੋ ਸਕਦਾ ਹੈ। ਪਰ ਕਈ ਲੋਕ ਪਹਿਲਾਂ ਘਰ ਨੂੰ ਆਉਂਦੇ ਹਨ। ਫਿਰ ਚਾਹ-ਪਾਣੀ ਪੀ ਕੇ, ਦੁਆਰਾ ਜਾਂਦੇ ਹਨ। ਛੁੱਟੀ ਦੀ ਪੂਰੀ ਦਿਹਾੜੀ, ਇਸੇ ਵਿੱਚ ਲਗਾ ਦਿੰਦੇ ਹਨ। ਇੱਕ ਔਰਤ ਘਰ ਲਿਆਂਦਾ ਹੋਇਆਂ ਖਾਣ ਦਾ ਸਮਾਂਨ ਟਿਕਾ ਰਹੀ ਸੀ। ਉਹ ਹਰ ਡੱਬੇ ਨੂੰ ਬਾਰ-ਬਾਰ ਘੁੰਮਾ ਕੇ, ਰੱਖ ਰਹੀ ਸੀ। ਸਾਰੇ ਡੱਬੇ ਇਕੋ ਤਰਤੀਬ ਵਿੱਚ ਰੱਖ ਰਹੀ ਸੀ। ਤਾਂ ਕੇ, ਚੱਕਣ ਲੱਗੇ ਪੜ੍ਹਇਆ ਜਾ ਸਕੇ। 5 ਡੱਬੇ ਰੱਖਣ ਨੂੰ ਅੱਧਾ ਘੰਟਾ ਲੱਗਾ ਦਿੱਤਾ। ਫਿਰ ਫ੍ਰਿਜ਼ ਵੱਲ ਹੋ ਗਈ। 6 ਕੁ ਤਰਾਂ ਦਾ ਭੋਜਨ ਹੋਣਾਂ ਹੈ। ਦੁੱਧ ਦੇ ਦੋ ਡੱਬੇ, ਘਿਉਂ, ਬ੍ਰਿਡ, ਟਮਾਟਰ, 2 ਸਬਜ਼ੀਆਂ ਸਨ। ਇਹੀ ਕਿੰਨਾਂ ਚਿਰ ਉਸ ਤੋਂ ਲੋਟ ਨਹੀਂ ਆਏ। ਇੰਨਾਂ ਨੂੰ ਹੀ ਕਦੇ ਫ੍ਰਿਜ਼ ਵਿੱਚ ਰੱਖ ਦਿੰਦੀ ਸੀ। ਕਦੇ ਬਾਹਰ ਕੱਢ ਲੈਂਦੀ ਸੀ। ਮੇਰੇ ਲਈ ਇਹ 2 ਮਿੰਟ ਦਾ ਕੰਮ ਸੀ। ਉਸ ਪਿਛੋਂ ਉਸ ਨੂੰ ਯਾਦ ਆਇਆ। ਉਸ ਕੋਲ ਮੈਂ ਵੀ ਬੈਠੀ ਹਾਂ। ਜਦੋਂ ਮੈਂ ਉਸ ਨੂੰ ਦੇਖਦੀ, ਅੱਕ ਥੱਕ ਗਈ। ਉਸ ਨੂੰ ਮੈਂ ਆਪ ਹੀ ਪੁੱਛ ਲਿਆ, " ਕੀ ਮੈਂ ਕੋਈ ਤੇਰੀ ਮਦੱਦ ਕਰਾਂ? ਫਿਰ ਉਹ ਬੋਲੀ, " ਸੱਚ ਮੈਂ ਤੈਨੂੰ ਚਾਹ ਪਿਲਾਵਾਂ ਜਾਂ ਕੁੱਝ ਹੋਰ ਪੀਣਾਂ ਹੈ। " ਉਸ ਦਾ ਗੱਲ ਕਰਨ ਦਾ ਢੰਗ ਵੀ ਬਹੁਤ ਧੀਮਾਂ ਜਿਹਾ ਸੀ। ਜਿਵੇਂ ਸੰਘ ਵਿੱਚ ਗਰਾਰੀ ਫਸੀ ਹੋਵੇ। ਇਸ ਲਈ ਮੈਂ ਨਾਂਹ ਵਿੱਚ ਸਿਰ ਫੇਰ ਦਿੱਤਾ। ਮੈਂ ਕਿਹਾ, " ਮੈਂ ਕੁੱਝ ਨਹੀਂ ਪੀਣਾਂ। " ਮਨ ਵਿੱਚ ਸੋਚਿਆ, " ਚਾਹ ਤਾ ਤੇਰੀ ਸਵੇਰ ਤੱਕ ਬੱਣੇਗੀ। ਮੈਂ ਚੱਲੀ ਹਾਂ। ਤੂੰ ਲੱਗੀ ਰਹਿ, ਸਮਾਨ ਦੀ ਲਈਨ ਮਿੰਟ ਕਰਨ ਲਈ। ''
ਮੈਨੂੰ ਯਾਦ ਆਇਆ। ਇੱਕ ਬਾਰ ਪਿੰਡ ਵਿੱਚੋਂ ਇੱਕ ਮੁੰਡਾ ਨਵਾਂ ਹੀ ਇੰਡੀਆ ਤੋਂ ਆਇਆ ਸੀ। ਉਸ ਦਿਨ ਮੈ ਆਪਣੇ ਘਰ ਦੀਆਂ ਖਿੱੜਕੀਆਂ ਨੂੰ, ਰੰਗ ਕਰਨ ਪਿਛੋਂ, ਨਵੇਂ ਪਰਦੇ ਲਗਾ ਰਹੀ ਸੀ। ਜਦੋਂ ਉਹ ਆਇਆ। ਇਕੋਂ ਹੀ ਪਰਦਾ ਰਹਿੰਦਾ ਸੀ। ਚਾਹ ਪਾਣੀ ਪੀਣ ਪਿਛੋਂ ਉਹ ਕਹਿੰਦਾ, '' ਮੈਂ ਤੁਹਾਡੀ ਮਦੱਦ ਕਰਦਾ ਹਾਂ। ਮੈਨੂੰ ਪਰਦੇ ਸਿਧੇ ਟੰਗਣ ਲਈ ਧਾਗਾ ਚਾਹੀਦਾ ਹੈ। ਨਾਲ ਪੈਨਸਲ ਨਿਸ਼ਾਨ ਲਗਾਉਣ ਨੂੰ ਚਾਹੀਦੀ ਹੈ। " ਮੈਂ ਕਿਹਾ, " ਤੂੰ ਰਹਿੱਣ ਹੀ ਦੇ ਮਦੱਦ ਕਰਨ ਨੂੰ, ਤੂੰ ਸਾਡੇ ਨਵੇਂ ਰੰਗ ਕੀਤੇ ਉਤੇ ਪੈਨਸਲ ਨਾਲ ਲਕੀਰਾਂ ਮਾਰ ਦੇਵੇਗਾਂ। ਇਹ ਤਾ ਸਿਧਾ ਜਿਹਾ ਕੰਮ ਹੈ। ਖਿੱੜਕੀ ਦੇ ਦੋਂਨੇਂ ਖੂਜਿਆਂ ਉਤੇ ਇੱਕੋ ਜਿਹਾ ਥਾਂ ਛੱਡ ਕੇ, ਰਾੜ ਕੱਸ ਦੇਣੀ ਹੈ। ਵਿੱਚ ਦੀ ਪਰਦੇ ਢੰਗ ਦੇਣੇ ਹਨ। " ਮੈਨੂੰ ਬਾਅਦ ਵਿੱਚ ਪਤਾ ਲੱਗਾ। ਉਹ ਇੰਡੀਆ ਨੱਲਕੇ ਤੇ ਬੋਰ ਲਗਾਉਣ ਦਾ ਕੰਮ ਕਰਦਾ ਸੀ। ਫਿਰ ਤਾ ਧਾਗਾ ਚਾਹੀਦਾ ਹੀ ਹੁੰਦਾ ਹੈ। ਸਾਨੂੰ ਰੰਗ ਕਰਦੀਆਂ ਦੇਖ ਕੇ ਗੁਆਂਢੀਆਂ ਨੇ ਵੀ ਰੀਸ ਨਾਲ ਰੰਗ ਕਰਨਾਂ ਸ਼ੁਰੂ ਕਰ ਦਿੱਤਾ। ਅਸੀਂ ਚਾਰ ਦਿਨਾਂ ਵਿੱਚ ਰੰਗ ਕਰ ਕੇ, ਵਿਹਲੇ ਹੋ ਗਏ। ਉਸ ਦੇ ਘਰ ਕੰਧਾਂ ਵਿੱਚ ਗਲੀਆਂ ਸਨ। ਕੰਧਾਂ ਦੀ ਫੱਟੀ ਪਲਾਈਬੋਰਡ ਵਾਂਗ ਪਤਲੀ ਢੇਡ ਕੁ ਇੰਚ ਮਿੱਟੀ ਚੂਨੇ ਜਿਹੇ ਦੀ ਬਣੀ ਹੁੰਦੀ ਹੈ। ਇੱਕ ਘੁੰਸਨ ਮਾਰੀਏ ਮਗੋਰਾ ਹੋ ਜਾਂਦਾ ਹੈ। ਉਸ ਨੂੰ ਚੂਨ-ਮਿੱਟੇ ਨਾਲ ਹੀ ਭਰਨਾਂ ਪੈਦਾ ਹੈ। ਗੁਆਂਢੀ ਨੇ ਇਕ ਕੰਮਰੇ ਦੀਆਂ ਗਲੀਆਂ ਹੀ ਮੂੰਦੀਆਂ ਸਨ। ਜਿਥੇ ਵੱਧ ਮਿੱਟੀ ਲੱਗ ਜਾਂਦੀ ਸੀ। ਉਸ ਨੂੰ ਝਾਂੜਨ ਲੱਗ ਜਾਂਦਾ ਸੀ। ਜਿੱਥੇ ਟੋਆ ਅਜੇ ਵੀ ਦਿਸਦਾ ਸੀ। ਉਸ ਨੂੰ ਹੋਰ ਭਰਨ ਲੱਗ ਜਾਂਦਾ ਸੀ। ਸਾਰਾ ਅੰਦਰ ਬਾਹਰ ਗਰਦੇ ਨਾਲ ਭਰ ਦਿੱਤਾ ਸੀ। ਉਸ ਤੋਂ ਇਕੋਂ ਕੰਮਰਾ ਵੀ ਨਹੀਂ ਸਿਰੇ ਲੱਗਾ। ਪਰ ਇਕ ਗੱਲ ਹੈ। ਸਾਡੇ ਕੋਲੋ ਰੰਗ ਕਰਦਿਆਂ, ਜੇ ਕੋਈ ਚੀਜ਼ ਏਧਰ-ਉਧਰ ਹੋ ਜਾਂਦੀ ਸੀ। ਮਸਾਂ ਲੱਭਦੀ ਸੀ। ਗੁਆਂਢੀ ਦੀ ਹਰ ਚੀਜ਼ ਕੋਨੇ ਵਿੱਚ ਸਜ਼ਾ ਕੇ ਰੱæਖੀ ਸੀ। ਹਰ ਚੀਜ਼ ਵਰਤਣ ਪਿਛੋਂ ਉਥੇ ਹੀ ਰੱਖਣ ਜਾਂਦਾ ਸੀ। ਗੇੜੇ ਮਾਰਦਾ ਹੀ, ਥੱਕ ਕੇ, ਹੌਕਣ ਲੱਗ ਜਾਂਦਾ ਹੈ। ਪੂਰਾ ਘਰ ਰੰਗ ਕਰਨ ਨੂੰ ਲਗਦਾ ਹੈ, ਮਹੀਨਾਂ ਕੁ ਲਗਾਏਗਾ।
ਇੱਕ ਬਾਰ ਮੈਨੂੰ ਤੇ ਹੋਰ ਗੁਆਢਣਾ ਨੂੰ ਨਾਲ ਵਾਲੀ ਗੁਆਢਣ ਨੇ ਸੁਖਮਣੀ ਸਾਹਿਬ ਦੇ ਪਾਠ ਲਈ ਸੱਦ ਲਿਆ। ਮੈਂ ਸੋਚਿਆ ਪਾਠ ਚਲਦੇ ਵਿੱਚ ਮੱਥਾ ਟੇਕ ਕੇ ਆ ਜਾਂਣਾਂ ਹੈ। ਬਹੁਤੀ ਗੱਲ ਚਾਹ-ਪਾਣੀ ਪੀ ਲੈਣੇ ਹਨ। ਛੁੱਟੀ ਵਾਲੇ ਦਿਨ ਹੋਰ ਹੀ ਕੰਮ ਨਹੀਂ ਮੁੱਕਦੇ। ਨਾਲੇ ਆਪਦੇ ਘਰ ਪਾਠ ਕਰੀ ਦਾ ਹੀ ਹੈ। ਸਾਰਾ ਦਿਨ ਪਾਠ-ਪੂਜਾ ਕਰਨ ਨਾਲ ਵੀ ਜਿੰਦਗੀ ਨਹੀਂ ਚੱਲਦੀ। ਜਾਂ ਤਾਂ ਗੋਲਕ ਲੱਕ ਨਾਲ ਬੰਨੀ ਹੋਵੇ। ਫਿਰ ਠੀਕ ਹੈ। ਫਿਰ ਚਾਹੇ ਤਾ ਨਾਲ ਬਾਜਾ ਵੀ ਗੱਲ ਵਿੱਚ ਪਾ ਲਵੇ। ਅੱਗੇ ਗਈਆਂ ਤਾਂ ਉਹ ਅਜੇ, ਲੋਕਾਂ ਨੂੰ ਸੱਦੇ ਦੇਣ ਲਈ ਫੋਨ ਕਰ ਰਹੀ ਸੀ। ਸਾਨੂੰ ਇਸ਼ਾਰੇ ਨਾਲ ਦੱਸ ਗਈ, " ਪ੍ਰਸ਼ਾਦ ਬੱਣਾਂ ਲਵੋ। ਨਾਲ ਚਾਹ ਦਾ ਪਤੀਲਾ ਧਰ ਲਵੋ। ਇਹ ਬੱਣਾਂ ਕੇ, ਸੁਖਮਣੀ ਸਾਹਿਬ ਦਾ ਪਾਠ ਸ਼ੁਰੂ ਕਰ ਲਵੋ। ਬਾਅਦ ਵਿੱਚ ਚਾਹ-ਪਾਣੀ ਪੀਣਾਂ ਹੈ। " ਮੈਂ ਉਸ ਔਰਤ ਵੱਲ ਹੱਕੀ-ਬੱਕੀ ਹੋਈ ਦੇਖ ਰਹੀ ਸੀ। ਦਿਲ ਤਾਂ ਕਰਦਾ ਸੀ। ਮੈਂ ਕਹਿ ਦੇਵਾਂ, " ਇਹ ਤਾ ਸਾਰਾ ਕੁੱਝ ਜੇ ਅਸੀਂ ਹੀ ਕਰਨਾਂ ਹੈ। ਆਪ ਆਪਣੇ ਘਰ ਕਰ ਸਕਦੀਆਂ ਹਾਂ। ਨਾਲੇ ਆਪਦੇ ਘਰ ਸਵੇਰ ਦਿਆਂ ਨੇ ਪਾਠ ਕਰ ਲਿਆ ਹੈ। ਦੂਜੇ ਦੇ ਘਰ ਜਾ ਕੇ ਕਰਨ ਦੀ ਕੀ ਲੋੜ ਹੈ? " ਉਥੇ ਸਾਡੇ ਪੂਰੇ 3 ਘੰਟੇ ਲੱਗ ਗਏ। ਉਹ ਮੇਲਣ ਬੱਣ ਕੇ ਲੋਕਾਂ ਦਾ ਸੁਵਾਗਤ ਕਰ ਰਹੀ ਸੀ। ਨਾਂ ਉਸ ਨੇ ਪਾਠ ਕੀਤਾ। ਨਾਂ ਕੋਈ ਘਰ ਦਾ ਕੰਮ ਕੀਤਾ। ਨਾਂ ਕਿਸੇ ਨੂੰ ਚਾਹ ਪਾ ਕੇ ਫੜਾਈ। ਕਨੇਡਾ ਅਮਰੀਕਾ ਵਿੱਚ ਤਾਂ ਬੈਰੇ ਵੀ ਨਹੀਂ ਮਿਲਦੇ। ਰਿਸਟੋਰਿੰਟ ਦੇ ਚਾਹ-ਪਾਣੀ ਲਈ 10 ਗੁਣਾ ਪੈਸੇ ਲੱਗਦੇ ਹਨ। ਪਰ ਗੱਲ ਤਾਂ ਉਹੀਂ ਹੋਈ ਆਸ ਗੁਆਂਢ ਕਰਕੇ, ਮੂੰਹ ਮੱਥਾ ਰੱਖਣਾਂ ਪੈਂਦਾ ਹੈ। ਇਹੋ-ਜਿਹਾ ਮੂੰਹ ਮੱਥਾ ਰੱਖਣ ਲਈ ਅਸੀਂ ਜਿੰਦਗੀ ਦੇ ਬਹੁਤ ਕੀਮਤੀ ਪਲ ਖ਼ਰਾਬ ਕਰ ਲੈਂਦੇ ਹਾਂ। ਦੋ ਰੋਟੀਆਂ ਖਾਣ ਲਈ। ਪੂਰੀ ਪਾਰਟੀ ਤੇ ਸੱਦੇ ਬੰਦਿਆਂ ਨੂੰ ਨੱਚਦੇ ਟੱਪਦੇ ਦੇਖਣਾਂ ਪੈਂਦਾ ਹੈ। ਸੱਚੀ-ਝੂਠੀ ਪ੍ਰਸੰਸਾ ਕਰਨੀ ਪੈਂਦੀ ਹੈ। ਕਈ-ਕਈ ਘੰਟੇ ਖ਼ਰਾਬ ਕੀਤੇ ਜਾਂਦੇ ਹਨ।

Comments
Post a Comment