ਕੀ ਪੱਸ਼ੂਆਂ ਜਾਨਵਰਾਂ ਨੂੰ ਵੀ ਠੰਡ ਲੱਗਦੀ ਹੈ?

ਕੀ ਪੱਸ਼ੂਆਂ ਜਾਨਵਰਾਂ ਨੂੰ ਵੀ ਠੰਡ ਲੱਗਦੀ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਸਅਟੱਨਿਦeਰ_7@ਹੋਟਮਅਲਿ।ਚੋਮ
ਮੇਰੇ ਗੁਆਂਢ 7 ਬਿੱਲੀਆਂ ਬਾਕੀ ਬੱਚੀਆਂ ਹਨ। 6 ਤਿੰਨ ਕੁ ਮਹੀਨੇ ਦੇ ਬਲੂਗੜੇ ਹਨ। ਕਦੇ ਕਦੇ ਇੱਕ ਹੋਰ ਇੰਨਾਂ ਨਾਲ ਆ ਰਲਦਾ ਹੈ। ਇਹ ਬਹੁਤ ਪਿਆਰੇ ਲੱਗਦੇ ਹਨ। ਮੈਂ ਇੰਨਾਂ ਨੂੰ ਆਥਣ-ਸਵੇਰ ਅੱਧਾ ਕੁ ਕਿਲੋ ਦੁੱਧ ਪੀਣ ਨੂੰ ਰੱਖਦੀ ਹਾਂ। ਹੋਰ ਕੁੱਝ ਨਹੀਂ ਖਾਂਦੇ, ਪੀਂਦੇ। ਜਾਂ ਫਿਰ ਇਹ ਆਪਦਾ ਫੂਡ ਕਾਂਦੇ ਹਨ। ਜੋ ਗੋਲੀਆਂ ਜਿਹੀਆਂ ਦੇ ਰੂਪ ਵਿੱਚ ਹੁੰਦਾ ਹੈ। ਦੋ ਦਿਨਾਂ ਤੋਂ ਕਾਫੀæ ਬਰਫ਼ ਪੈ ਰਹੀ ਹੈ। ਅਜੇ ਤਾਂ ਨਾਲ ਦੀ ਨਾਲ ਖੁਰੀ ਜਾਂ ਰਹੀ ਹੈ। ਇੰਨੀ ਠੰਡ ਵੀ ਨਹੀਂ ਹੈ। ਸਿਰਫ਼ -7 ਹੈ। ਅਜੇ ਤਾ-40 ਦੇ ਨੇੜ ਹੋਣੀ ਹੈ। ਠੰਡ ਵਿੱਚ ਮੈਨੂੰ ਉਨਾਂ ਬਿੱਲੀਆਂ ਵਿੱਚੋਂ ਕੋਈ ਨਹੀਂ ਦਿੱਸਿਆ। ਮੇਰੀ ਰਸੋਈ ਘਰ ਦੇ ਪਿਛਲੇ ਪਾਸੇ ਵੱਲ ਹੈ। ਮੈਂ ਉਨਾਂ ਨੂੰ ਅੱਜ ਸਵੇਰ ਦੀ ਉਧਰ ਦੀ ਦੇਖ ਰਹੀ ਸੀ। ਦੂਜੇ ਗੁਆਂਢੀ ਨੇ ਸਾਡੇ ਘਰ ਦੀ ਬਿਲ ਮਾਰੀ। ਜਦੋਂ ਮੈਂ ਦਰਵਾਜ਼ਾ ਖੋਲਣ ਗਈ। ਮੈਂ ਦੇਖਿਆ, ਚਾਰ ਬਲੂੰਗੜੇ ਦਰਾਂ ਮੂਹਰੇ ਬੈਠੈ ਸਨ। ਦੋ ਬਰਫ਼ ਵਿਚੋਂ ਕੁੱਝ ਖਾਂਣ ਲਈ ਲੱਭ ਰਹੇ ਸਨ। ਇਹੀ ਦੱਸਣ ਲਈ ਗੁਆਂਢੀ ਨੇ ਸਾਡੇ ਘਰ ਦੀ ਬਿਲ ਮਾਰੀ ਸੀ। ਦਰਾਂ ਮੂਹਰੇ ਬਾਦਰਾ ਬੱਣਿਆਂ ਕਰਕੇ, ਬਰਫ਼ ਤੋਂ ਬੱਚਣ ਲਈ ਉਹ ਉਥੇ ਬੈਠੇ ਸਨ। ਆਪਣੀ ਬੋਲੀ ਵਿੱਚ ਮੀਊਂ-ਮੀਊ ਕਰ ਰਹੇ ਸਨ। ਜਿਉਂ ਹੀ ਮੈਂ ਉਨਾਂ ਨੂੰ " ਮੀਊਂ-ਮੀਊ " ਕਹਿ ਕੇ, ਘਰ ਦੇ ਪਿਛੇ ਬੁਲਾਇਆ। ਉਹ ਉਦੋਂ ਹੀ ਛਾਂਲਾਂ ਮਾਰਦੇ ਹੋਏ, ਪਿਛੇ ਆ ਗਏ। ਸਾਡੇ ਘਰ ਦੇ ਚਾਰ ਜੀਅ ਦੇਖ ਕੇ ਗੱਲਾਂ ਕਰਨ ਲੱਗੇ, " ਕਿ ਇਸ ਦਾ ਬੋਲ ਪਛਾਣਦੇ ਹਨ। ਢਿੱਡ ਭਰਨ ਦੀ ਝਾਕ ਨੂੰ ਆ ਗਏ। "ਬਾਕੀ ਦੇ ਵੀ ਉਨਾਂ ਨੂੰ ਸੁੰਗਦੇ ਹੋਏ, ਉਥੇ ਪਹੁੰਚ ਗਏ। ਦੁੱਧ ਪੀਣ ਲੱਗ ਗਏ। ਅੱਗੇ ਸਾਰੇ ਹੀ ਦੁੱਧ ਪੀਣ ਪਿਛੋਂ, ਇੱਕ ਦੂਜੇ ਦੇ ਪੰਜੇ ਮਾਰਕੇ, ਖੇਡਣ ਲੱਗ ਜਾਂਦੇ ਹਨ। ਉਥੇ ਹੀ ਡਿੱਕ ਉਤੇ ਪੁੱਠੇ ਸਿੱਧੇ ਹੁੰਦੇ ਰਹਿੰਦੇ ਹਨ। ਅੱਜ ਠੰਡ ਨਾਲ ਕੂੰਗੜੇ ਹੋਏ ਸਨ। ਦੁੱਧ ਪੀਣ ਪਿਛੋਂ, ਪਿਛੇ ਮੁੜ ਗਏ। ਸ਼ਇਦ ਡਿੱਕ ਦੇ ਥੱਲੇ ਚਲੇ ਗਏ ਹੋਣੇ ਹਨ। ਬਰਫ਼ ਪੈਣ ਨਾਲ ਡਿੱਕ ਥੱਲੇ ਹਵਾ ਨਹੀਂ ਪੈਂਦੀ। ਕੀ ਪੱਸ਼ੂਆਂ ਜਾਨਵਰਾਂ ਨੂੰ ਵੀ ਠੰਡ ਲੱਗਦੀ ਹੈ? ਆਪਣੇ ਆਪ ਨੂੰ ਨਿੱਘੇ ਥਾਂ ਤਾਂਹੀਂ ਲੁੱਕਾ ਸਕਦੇ ਹਨ। ਜੇ ਕੋਈ ਸਹਮਣੇ ਥਾਂ ਹੋਵੇਗੀ। ਇਸੇ ਲਈ ਠੰਡੇ ਦੇਸ਼ਾਂ ਵਿੱਚ ਕਈ ਤਰਾਂ ਦੇ ਜੀਵ, ਜੰਤੂ, ਪੱਸ਼ੂ ਮਰ ਜਾਂਦੇ ਹਨ। ਜਾਨਵਰਾਂ ਦੇ ਫਰ ਤੇ ਜੱਤ ਹੋਣ ਦੇ ਬਾਵਜੂਦ ਵੀ ਬਹੁਤੀ ਠੰਡ ਪੈਣ ਨਾਲ ਮਰ ਜਾਂਦੇ ਹਨ। ਬਰਫ਼ ਵਿਚੋਂ ਖਾਂਣ ਨੂੰ ਜਦੋਂ ਕੁੱਝ ਨਹੀਂ ਲੱਭਦਾ। ਭੁੱਖੇ ਵੀ ਮਰ ਜਾਂਦੇ ਹਨ। ਖ਼ਰਗੋਸ਼ ਹਿਰਨ ਵੀ ਕਿਤੇ ਦਿਸ ਨਹੀਂ ਰਹੇ ਸਨ। ਜਾਨ ਬੱਚਾਉਣ ਲਈ ਪਤਾ ਨਹੀਂ ਕਿਥੇ ਲੁੱਕੇ ਬੈਠੇ ਹੋਣੇ ਹਨ? ਅਕਾਸ਼ ਵਿੱਚ ਉਡਣ ਵਾਲੇ ਜਾਨਵਰਾਂ ਨੂੰ ਸਬ ਤੋਂ ਪਹਿਲਾਂ ਪਤਾ ਲੱਗ ਜਾਂਦਾ ਹੈ। ਠੰਡ ਆਉਣ ਵਾਲੀ ਹੈ। ਉਹ ਵੀ ਠੰਡੇ ਦੇਸ਼ ਛੱਡ ਕੇ ਦੂਜੇ ਗਰਮ ਦੇਸ਼ ਵਿੱਚ ਚਲੇ ਜਾਂਦੇ ਹਨ। ਬੰਦਾ ਠੰਡ ਤੋਂ ਵੀ ਆਪਣਾਂ ਬੱਚਾ ਕਰ ਸਕਦਾ ਹੈ। ਖਾਂਣ ਨੂੰ ਵੀ ਕੋਸ਼ਸ਼ ਕਰਕੇ ਲੱਭ ਸਕਦਾ ਹੈ। ਪਰ ਜਾਨਵਰ, ਪੱਸ਼ੂ ਤਾਂ ਬੰਦੇ ਦਾ ਦਿੱਤਾ ਹੋਇਆ ਖਾਂਦੇ ਹਨ। ਉਤੋਂ ਕੜਾਕੇ ਦੀ ਠੰਡ ਵਿੱਚ ਰਹਿੱਣਾਂ ਕਿੰਨਾਂ ਔਖਾ ਹੈ? ਭੁੱਖੇ ਕੁੱਝ ਘੰਟੇ ਰਹਿੱਣਾਂ ਬਹੁਤ ਮੁਸ਼ਕਲ ਹੈ। ਅੱਗੇ ਦਰਖੱਤ ਹੁੰਦੇ ਸਨ। ਇਹ ਉਨਾਂ ਥੱਲੇ ਜਾਂ ਟਾਹਣੀਆਂ ਉਤੇ ਬੈਠ ਕੇ ਠੰਡ, ਮੀਂਹ ਵਿੱਚ ਆਪ ਨੂੰ ਬੱਚਾ ਲੈਂਦੇ ਸਨ। ਠੰਡ, ਮੀਂਹ ਵਿੱਚ ਦਰਖੱਤ, ਝਾਂੜੀਆਂ ਦੇ ਝੁੰਡ ਵਿੱਚ ਬਚਾ ਹੋ ਜਾਂਦਾ ਹੈ। ਜੇ ਬੰਦੇ ਦਰਖੱਤ, ਝਾਂੜੀਆਂ ਹੀ ਬਹੁਤ ਸਾਰੇ ਲਗਾ ਦੇਣ, ਬਹੁਤ ਜੀਵਾਂ ਦਾ ਜੀਵਨ ਵਸਰ ਹੋ ਜਾਵੇਗਾ। ਇੰਨਾਂ ਤੋਂ ਪੱਸ਼ੂਆਂ, ਜਾਨਵਰਾਂ ਨੂੰ ਖਾਣ ਨੂੰ ਕੁੱਝ ਨਾਂ ਕੁੱਝ ਮਿਲ ਜਾਵੇਗਾ। ਬਹੁਤ ਸਾਰੇ ਪੱਤੇ ਤੇ ਫ਼ਲ ਹੀ ਖਾ ਕੇ ਗੁਜ਼ਾਰਾ ਕਰ ਲੈਂਦੇ ਹਨ। ਨਾਲੇ ਠੰਢ ਤੇ ਗਰਮੀ ਵਿੱਚ ਸਿਰ ਲੁਕਾਉਣ ਨੂੰ ਥਾਂ ਮਿਲ ਜਾਵੇਗੀ। ਜਾਨਵਰਾਂ ਨੂੰ ਬੋਲਦੇ ਸੁਣਿਆ ਹੋਣਾਂ ਹੈ। ਬਹੁਤ ਸਾਰੇ ਜਾਨਵਰ ਦਰਖੱਤ, ਝਾਂੜੀਆਂ ਵਿੱਚ ਚਹਿਕਦੇ, ਚੀਕਦੇ ਹਨ। ਸਿਰ ਉਤੇ ਛੱਤ ਨਾਂ ਹੋਵੇ। ਖਾਂਣ ਨੂੰ ਭੋਜਨ ਨਾਂ ਹੋਵੇ। ਪਾਉਣ ਚੱਜਦਾ ਕੱਪੜਾ ਨਾਂ ਹੋਵੇ। ਬੰਦੇ ਦੀ ਕੀ ਹਾਲਤ ਹੋਵੇਗੀ? ਬੰਦੇ ਤਾ ਔਖਾ-ਸੌਖਾ ਪ੍ਰਬੰਧ ਕਰ ਲੈਣਗੇ। ਇਸ ਨਾਲ ਬੇਜੁਬæਾਨਾਂ ਦਾ ਖਿਆਲ ਵੀ ਮਨੁੱਖ ਨੇ ਰੱਖਣਾਂ ਹੈ। ਸਰਕਾਰਾਂ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਤਾਂਹੀਂ ਅਸੀਂ ਪੱਸ਼ੂਆਂ, ਜਾਨਵਰਾਂ ਨੂੰ ਬੱਚਾ ਸਕਦੇ ਹਾਂ। ਨਹੀਂ ਤਾਂ ਬਹੁਤ ਸਾਰੀਆਂ ਨਸਲਾਂ ਪਹਿਲਾਂ ਹੀ ਗੁਆ ਬੈਠੈ ਹਾਂ।

Comments

Popular Posts