ਮਾਪਿਆਂ ਦੀ ਮੰਨ ਲੈਣ ਵਾਲਿਆਂ ਦੇ ਦੋਂਨੇਂ ਹੱਥਾਂ ਵਿੱਚ ਲੱਡੂ ਹੁੰਦੇ ਹਨ

ਮਾਪਿਆਂ ਦੀ ਮੰਨ ਲੈਣ ਵਾਲਿਆਂ ਦੇ ਦੋਂਨੇਂ ਹੱਥਾਂ ਵਿੱਚ ਲੱਡੂ ਹੁੰਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਕਿਸੇ ਦਾ ਗੁਰਦੁਆਰੇ ਵਿਆਹ ਹੋ ਰਿਹਾ ਸੀ। ਉਸ ਵਿਆਹ ਵਿੱਚ ਗਿੱਣਤੀ ਦੇ 20 ਜਾਂਣੇ ਮਹਿਮਾਨ ਸਨ। ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਐਸਾ ਨਹੀਂ ਹੁੰਦਾ। ਗੁਰਦੁਆਰੇ ਵਿੱਚ ਵਿਆਹ ਅੰਨਦ ਕਾਰਜ਼ ਉਤੇ ਸਾਰੇ ਰਿਸ਼ਤੇਦਾਰ, ਦੋਸਤ ਹੁੰਮ-ਹੁਮਾਂ ਕੇ ਪਹੁੰਚਦੇ ਹਨ। ਪੰਜਾਬ ਦੀ ਗੱਲ ਅੱਜ ਕੱਲ ਹੋਰ ਹੈ। ਉਥੇ ਲੋਕ ਗੁਰਦੁਆਰੇ ਵਿਆਹ ਅੰਨਦ ਕਾਰਜ਼ ਉਤੇ ਨਹੀਂ ਜਾਂਦੇ। ਸ੍ਰੀ ਗੁਰੂ ਗ੍ਰੰਥਿ ਸਾਹਿਬ ਤੋਂ ਕੀ ਮੰਗਣ ਜਾਂਦਾ ਹੈ? ਪਿਉ ਦੀ ਜ਼ਮੀਨ ਵੇਚ ਕੇ ਖਾਂਣ ਨੂੰ ਹੈ। ਪੈਲਸ ਵਿੱਚ ਹਰ ਰੋਜ਼ ਪਾਰਟੀ ਆਈ ਰਹਿੰਦੀ ਹੈ। ਚੱਕਲੋ-ਧਰਲੋ ਵਾਲੇ ਗਾਂਣੇ ਅੰਨਦ ਦਿੰਦੇ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ ਸ਼ਰਨ ਵਿੱਚ ਤਾਂ ਗਰੀਬ, ਦੁੱਖੀ, ਭੁੱਖਾ, ਮਰਦਾ ਤਰਲਾ ਕੱਢਣ ਜਾਂਦਾ ਹੈ। ਬਈ ਗੁਰਦੁਆਰੇ ਵਿੱਚ ਵਿਆਹ ਅੰਨਦ ਕਾਰਜ਼ ਉਤੇ ਜਾ ਕੇ, ਸ੍ਰੀ ਗੁਰੂ ਗ੍ਰੰਥਿ ਸਾਹਿਬ ਕੋਲ ਬੈਠਣ ਦਾ ਬਹਾਨਾਂ ਮਿਲੇਗਾ। ਮਨ ਸ਼ਾਤ ਹੋਵੇਗਾ। ਬਾਣੀ ਦਾ ਕੋਈ ਸ਼ਬਦ ਕੰਨਾਂ ਵਿੱਚ ਪਵੇਗਾ। ਪੰਜਾਬ ਵਿੱਚ ਹਰ ਕੋਈ ਸੋਚਦਾ ਹੈ, ਅੰਨਦ ਕਾਰਜ਼ ਤਾਂ ਬਥੇਰਿਆਂ ਦੇ ਦੇਖ ਚੁੱਕੇ ਹਨ। ਆਪਣੇ ਹੀ ਅੰਨਦ ਕਾਰਜ਼ ਲੈਣੇ ਬੜੇ ਔਖੇ ਹਨ। ਬੰਦਾ ਦੰਦਾਂ ਥੱਲੇ ਜੀਭ ਲੈ ਕੇ ਮਸਾਂ ਘੰਟਾ ਕੱਢਦਾ ਹੈ। ਭਾਈ ਜੀ ਨੂੰ ਕਿਹਾ ਜਾਂਦਾ ਹੈ, " ਦੱਬਾ-ਦੱਬ ਅੰਨਦ ਕਾਰਜ਼ ਤੇ ਸਾਰਾ ਕੁੱਝ ਸਮੇਟ ਦੇ। ਬਹੁਤੀ ਸਿੱਖਿਆ ਦੀ ਲੋੜ ਨਹੀਂ ਹੈ। ਮੁੰਡੇ ਕੁੜੀ ਨੇ ਬਥੇਰੀ ਪੜ੍ਹਾਈ ਕੀਤੀ ਹੈ। ਮੁੰਡੇ ਜਾਂ ਕੁੜੀ ਕਨੇਡਾ, ਅਮਰੀਕਾ ਤੋਂ ਆਏ ਹਨ। ਬਹੁਤਾ ਚਿਰ ਚੌਕੜੀਆਂ ਨਹੀਂ ਵੱਜਦੀਆਂ। " ਸਬ ਦੀ ਨੀਅਤ ਤਾਂ ਪੈਲਸ ਵਿੱਚ ਚੱਲਦੀ ਪਾਰਟੀ ਵਿੱਚ ਹੁੰਦੀ ਹੈ। ਉਥੇ ਸ਼ਰਾਬ ਖੁੱਲੀ ਵੰਡੀਦੀ ਹੈ। ਕਈ ਤਾਂ ਬੋਤਲਾਂ ਹੀ ਫੜ੍ਹ ਕੇ ਡੱਬ ਵਿੱਚ ਦੇ ਲੈਂਦੇ ਹਨ। ਬੋਤਲ ਟੰਗੀ, ਨੇਫ਼ੇ, ਪੈਂਟ ਦੀ ਬਿਲਟ ਕੋਲੇ ਦੀ ਦਿਸਦੀ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਨੇ ਇਹ ਕੁੱਝ ਥੋੜੀ ਦੇਣਾਂ ਹੈ। ਉਸ ਦੀਆਂ ਸੱਚੀਆਂ ਗੱਲਾਂ ਸੁਣਨੀਆਂ ਔਖੀਆਂ ਹਨ। ਜਿਹੜੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਗੁਰੂ, ਪਿਉ ਨਹੀ ਮੰਨਦੇ। ਉਨਾਂ ਦੇ ਦੁਨੀਆਂ ਦੇ ਬੱਚੇ ਵੀ ਉਨਾਂ ਨੂੰ ਮਾਂ-ਬਾਪ ਨਹੀਂ ਮੰਨਦੇ। ਉਹ ਵੀ ਮਨ-ਮਰਜ਼ੀਆਂ ਕਰਕੇ, ਆਪਣੇ ਫ਼ੈਸਲੇ ਆਪ ਕਰਦੇ ਹਨ। ਅੰਨਦ ਕਾਰਜ਼ ਕਰਨ ਵਾਲੇ ਭਾਈ ਜੀ ਨੇ ਕੀ ਲੈਣਾਂ ਹੈ? ਉਸ ਨੂੰ ਤਾਂ ਆਪਣੀ ਫੀਸ ਤੱਕ ਮੱਤਲੱਬ ਹੁੰਦਾ ਹੈ। ਅੰਨਦ ਕਾਰਜ਼, ਰਸਮਾਂ ਕਰਨੀਆਂ ਲੋਕ ਲਾਜ਼ ਕਰਕੇ ਜਰੂਰੀ ਹਨ। ਮੁੰਡੇ ਕੁੜੀਆਂ ਹੁਣ ਤਾ ਪਹਿਲਾਂ ਕੋਰਟ-ਮੈਰੀਜ਼ ਕਰਾ ਕੇ ਦੱਸਦੇ ਹਨ। ਫਿਰ ਮਾਂਪੇਂ ਲੋਕ ਲਾਜ਼ ਦੀ ਦੁਹਾਈ ਪਾ ਕੇ, ਵਿਆਹ ਦਾ ਡਰਾਮਾਂ ਰਚਾਉਂਦੇ ਹਨ।
ਉਸ ਵਿਆਹ ਵਿੱਚ ਦੇਖਣ ਨੂੰ ਲੱਗਾ। ਚੰਗਾ ਹੀ ਹੈ, ਫਲਾਤੂ ਖ਼ਰਚਾ ਨਹੀਂ ਕੀਤਾ। ਜੇ 20 ਔਰਤਾਂ, ਮਰਦਾ, ਬੱਚਿਆ ਦੀ ਥਾਂ ਤੇ 400 ਵੀ ਹੁੰਦੇ। ਕਈ ਗੁਣਾਂ ਖ਼ਰਚਾ ਵੱਧ ਹੋਣਾਂ ਸੀ। ਇੰਨੇ 20 ਬੰਦਿਆ ਨੂੰ ਤਿੰਨਾ ਬਾਰ ਰੋਟੀ ਖਿਲਾਉਣ ਦਾ ਖ਼ਰਚਾ ਮਾਂ 4000 ਮਸਾਂ ਹੋਣਾ ਹੈ। ਅੱਛਾ ਹੀ ਹੈ। ਮੁੰਡੇ-ਕੁੜੀ ਉਤੇ ਬੋਝ ਨਹੀਂ ਪਵੇਗਾ। ਕਨੇਡਾ ਵਿੱਚ ਵਿਆਹ ਦਾ ਖ਼ਰਚਾ ਜ਼ਿਆਦਾਤਰ ਮੁੰਡੇ-ਕੁੜੀ ਵਾਲੇ ਅੱਧੋਂ-ਅੱਧ ਕਰਦੇ ਹਨ। ਜੋ ਮੁੰਡੇ ਕੁੜੀ ਨੂੰ ਹੀ ਉਤਾਰਨੇ ਪੈਂਦੇ ਹਨ। ਖਾਣ ਵਾਲੇ ਅੱਧ-ਪੱਚਦ ਖਾ ਕੇ, ਸਿੱਟ ਕੇ, ਚਲੇ ਜਾਂਦੇ ਹਨ। ਬਹੁਤੇ ਤਾਂ ਜਾਂਣ ਕੇ, ਪਲੇਟਾਂ ਦੀ ਗਿਣਤੀ ਵਧਾਉਣ ਨੂੰ ਫੂਡ ਪਲੇਟਾਂ ਵਿੱਚ ਭਰ-ਭਰ ਕੇ ਕੂੜੇ ਵਿੱਚ ਸਿੱਟੀ ਜਾਂਦੇ ਹਨ। ਵਿਆਹ ਵਿੱਚ ਵਿਆਹ ਦੀਆਂ ਖੁਸ਼ੀਆਂ ਮਾਨਣ ਘੱਟ ਜਾਂਦੇ ਹਨ। ਜ਼ਿਆਦਾਤਰ ਲੋਕ ਵਿਆਹ ਵਿੱਚ ਤਮਾਸ਼ਾ ਦੇਖਣ ਜਾਂਦੇ ਹਨ। ਕਦੋਂ ਝੱਜੂ ਪੈਂਦਾ ਹੈ। ਨਾਲੇ ਵਿੜਕਾਂ ਲੈਂਦੇ ਹਨ। ਇੱਕ ਦੂਜੇ ਵੂੰ ਪੁੱਛਦੇ ਹਨ, " ਕੀ ਗੱਲ ਮੁੰਡੇ ਦਾ ਤਾਇਆ ਜੰਨ ਨਹੀਂ ਚੜ੍ਹਇਆ। " ਵਿਚੋਂ ਹੀ ਕੋਈ ਕਹਿੰਦਾ ਹੈ, " ਉਸ ਨੂੰ ਪੰਚਾਇਤ ਲੈਣ ਗਈ ਹੈ। ਸਕੇ ਭਰਾ ਦੇ ਕਹੇ ਤਾ ਆਇਆ ਨਹੀਂ ਹੈ। " ਇੰਨਾਂ ਨੂੰ ਕੋਈ ਪੁੱਛੇ ਜੇ ਤਾਇਆ ਪੂਰੇ ਪਰਿਵਾਰ ਤੋਂ ਵੱਡਾ ਹੋ ਕੇ, ਰੁਸ-ਰੁਸ ਬੈਠਦਾ ਹੈ। ਉਸ ਤੋਂ ਛੋਟੇ, ਉਸ ਨੂੰ ਮੰਨਾਉਂਦੇ ਹਨ। ਐਸਾ ਮੂਰਖ ਬੰਦਾ ਹੋਰ ਕੌਣ ਹੋਵੇਗਾ? ਮੰਨਾਉਣ ਵਾਲੇ ਵੀ ਨਾਲ ਹੀ ਮੂਰਖ ਹਨ। ਕੀ ਉਸ ਬਗੈਰ ਵਿਆਹ ਨਹੀਂ ਹੋਵੇਗਾ? ਐਸੇ ਤਾਏ ਤੋਂ ਕਰਾਉਣਾ ਹੀ ਕੀ ਹੈ? ਕਰਨਾਂ ਕੱਤਰਨਾਂ ਤਾਂ ਸਭ ਕੁੱਝ ਨਵ-ਵਿਆਹ ਵਾਲੀ ਜੋੜੀ ਨੇ ਹੈ।
ਫਿਰ ਕਿਸੇ ਨੇ ਸੂਹ ਦਿੱਤੀ। ਇਸ ਵਿਆਹ ਵਿੱਚ ਤਾਂ ਪੂਰਾ ਟੱਬਰ ਹੀ ਨਹੀਂ ਆਇਆ। ਕੋਈ ਦੋਸਤ, ਰਿਸ਼ਤੇਦਾਰ ਵੀ ਨਹੀਂ ਪਹੁੰਚਿਆ। ਕੁੱਝ ਕੁ ਵਿਆਹ ਵਿੱਚ ਨਾਲ ਪੜ੍ਹਨ ਵਾਲੇ ਨੌਜੁਵਾਨ ਸਨ। ਮੁੰਡੇ ਕੁੜੀ ਦੇ ਮਾਪਿਆਂ ਨੇ ਇੱਕ ਦੂਜੇ ਨੂੰ ਸਬ ਨੇ ਵਰਜ਼ਤ ਕਰ ਦਿੱਤਾ, " ਕੋਈ ਇਸ ਵਿਆਹ ਉਤੇ ਨਹੀਂ ਜਾਵੇਗਾ। ਜੇ ਕੋਈ ਜਾਵੇਗਾ। ਤਾਂ ਉਹ ਸਾਡੇ ਘਰ ਮੁੜ ਕੇ ਪੈਰ ਨਹੀਂ ਪਵੇਗਾ। " ਦੋਸਤ, ਰਿਸ਼æਤੇਦਾਰ ਤਾਂ ਮਾਪਿਆਂ ਦੇ ਸਨ। ਇਸ ਲਈ ਵਿਆਹ ਵਿੱਚ ਭਾਰੀ ਇੱਕਠ ਨਹੀਂ ਸੀ। ਇੰਨਾਂ ਵੱਡਾ ਮੰਡਲ ਸਜ਼ਾ ਕੇ, ਕੀ ਲੋਕਾਂ ਤੋਂ ਕੱਣਕ ਵੱਡਾਉਣੀ ਹੈ? ਮੁੰਡਾ ਕੁੜੀ ਇੱਕ ਦੂਜੇ ਨੂੰ ਪਸੰਧ ਕਰਦੇ ਸਨ। ਉਨਾਂ ਨੇ ਆਪਣੀ ਜਿੰਦਗੀ ਸ਼ੁਰੂ ਕਰਨ ਲਈ ਇੱਕ ਦੂਜੇ ਨੂੰ ਕਾਬਲ ਸਮਜਿਆ। ਇੱਕ ਦੂਜੇ ਨਾਲ ਵਫ਼ਾਦਾਰ ਰਹਿੱਣ ਲਈ ਆਪਣਾਂ ਫ਼ੈਸਲਾ ਕਇਮ ਰੱਖਿਆ। ਐਸਾ ਵੀ ਹੋ ਸਕਦਾ ਸੀ। ਵਿਆਹ ਵਾਲੇ, ਮੁੰਡਾ ਕੁੜੀ, ਆਪੋਂ-ਆਪਣੇ ਮਾਪਿਆਂ ਦੇ ਫ਼ੈਸਲੇ ਅੱਗੇ ਝੁੱਕ ਜਾਂਦੇ। ਨਾਲੇ ਤਾਂ ਲੋਕਾਂ ਨੇ ਵਾਹ-ਵਾਹ ਕਰਨੀ ਸੀ। ਵਿਆਹ ਉਤੇ ਮੇਲਾ ਲੱਗ ਜਾਂਣਾਂ ਸੀ। ਪੱਲਾ ਵੀ ਨੋਟਾਂ ਨਾਲ ਭਰ ਜਾਂਣਾ ਸੀ। ਚਾਹੇ 5 ਦੇ ਹੀ ਨੋਟ ਹੁੰਦੇ। ਸ਼ਾਇਦ ਮਾਪੇਂ ਹੀ ਵਿਆਹ ਉਤੇ ਖੁਰਚਾ ਕਰ ਦਿੰਦੇ। ਕੁੜੀ ਨੂੰ ਨਵਾਂ ਦੁਲਹਾ ਮਿਲ ਜਾਂਣਾਂ ਸੀ। ਮੁੰਡੇ ਨੂੰ ਨਵੀਂ ਦੁਲਹਨ ਮਿਲ ਜਾਣੀ ਸੀ। ਮਾਪਿਆਂ ਦੀ ਮਰਜ਼ੀ ਦਾ ਵੀ ਨੌਜੁਵਾਨਾਂ ਨੂੰ ਖਿਆਲ ਰੱਖਣਾਂ ਚਾਹੀਦਾ ਹੈ। ਮਾਪਿਆਂ ਦੀ ਮਰਜ਼ੀ ਮੰਨ ਕੇ, ਉਨਾਂ ਨੂੰ ਖੁਸ਼ ਕਰ ਦੇਣਾਂ ਚਾਹੀਦਾ ਹੈ। ਨੌਜੁਵਾਨ ਮੁੰਡੇ-ਕੁੜੀ ਕੋਲ ਆਪਣੀ ਮਨ ਪਸੰਦ ਦਾ ਸਾਥੀ ਹੁੰਦਾ ਹੈ ਤਾਂ ਇਕ ਮਾਪਿਆਂ ਦੀ ਮਰਜ਼ੀ ਦਾ ਵੀ ਸਾਥੀ ਸਵੀਕਾਰ ਕਰ ਲੈਣਾਂ ਚਾਹੀਦਾ ਹੈ। ਮਾਂਪੇ ਕਿਹੜਾ ਡਾਂਗ ਲਈ ਰਾਖੀ ਬੈਠੇ ਰਹਿੱਣਗੇ। ਹੋਰ ਕੀਤਾ ਹੀ ਕੀ ਜਾ ਸਕਦਾ ਹੈ? ਲੜਾਈ ਨਾਂ ਪਾਉਣ ਦਾ ਵੀ ਕੋਈ ਹੱਲ ਕੱਢਣਾਂ ਚਾਹੀਦਾ ਹੈ। ਕਈ ਕਰਦੇ ਹੀ ਇਹੀ ਹਨ। ਮਾਪਿਆਂ ਦੀ ਮੰਨ ਲੈਣ ਵਾਲਿਆਂ ਦੇ ਦੋਂਨੇਂ ਹੱਥਾਂ ਵਿੱਚ ਲੱਡੂ ਹੁੰਦੇ ਹਨ। ਜਦੋਂ ਮਿੱਠੇ ਤੋਂ ਦਿਲ ਅੱਕ ਜਾਂਦਾ ਹੈ। ਸ਼ੂਗਰ ਵੱਧ ਜਾਏ। ਆਪਣੇ ਆਪ ਭਾਵੇਂ ਮੂੰਹ ਮੁੜ ਜਾਵੇ। ਪਰ ਕੋਈ ਕਿਸੇ ਦੇ ਹੱਟਾਇਆਂ, ਰੋਕਿਆਂ ਨਹੀਂ ਰੁਕਦਾ। ਜਿਸ ਤੋਂ ਰੋਕੋ ਬੰਦਾ ਉਧਰ ਨੂੰ ਜਾਂਦਾ ਹੈ। ਬੰਦਾ ਉਸੇ ਦੀ ਖੋਜ਼ ਕਰਦਾ ਹੈ। ਅਜੇ ਕੁੱਤਾ ਜਰੂਰ ਮੁੜ ਜਾਂਦਾ ਹੈ। ਜਿਥੇ ਬੈਠੋਵੋ ਬੈਠ ਜਾਂਦਾ ਹੈ। ਜਿਵੇਂ ਸਿੱਖਾਵੋ ਸਿੱਖ ਜਾਂਦਾ ਹੈ। 

Comments

Popular Posts