ਜਦੋਂ ਮਾਪੇ ਲੜਦੇ ਹਨ ਡਰਾਮਾ ਬੱਚੇ ਦੇਖਦੇ ਹਨ-ਸਤਵਿੰਦਰ ਕੌਰ ਸੱਤੀ (ਕੈਲਗਰੀ)
ਪਤੀ-ਪਤਨੀ ਦਾ ਲੜਨਾਂ ਡਰਾਮਾ ਹੀ ਹੁੰਦਾ ਹੈ। ਇਹ ਕਰਦੇ ਹੀ ਡਰਾਮਾ ਹੁੰਦੇ ਹਨ। ਪਤੀ-ਪਤਨੀ ਇਸ ਡਰਾਮੇ ਤੋਂ ਅੱਕਦੇ-ਥੱਕਦੇ ਨਹੀਂ ਹਨ। ਕਦੇ ਲੜਦੇ ਹਨ। ਕਦੇ ਹੱਸਦੇ ਹਨ। ਸਗੋਂ ਦੇਖਣ ਵਾਲੇ ਪ੍ਰੇਸ਼ਾਂਨ ਹੋ ਜਾਂਦੇ ਹਨ। ਇੱਕ ਦੋ ਕਹਿ ਸੁਣ ਲੈਣ, ਇਥੋਂ ਤੱਕ ਤਾਂ ਠੀਕ ਹੈ। ਹਰ ਹੱਥੋਂ ਪਾਈ ਕਰਨੀ, ਸੱਟ-ਫੇਟ ਮਾਰਨੀ ਦਰਦ ਵਾਲੀ ਗੱਲ ਹੈ। ਕਈ ਵਾਰ ਤਾਂ ਬੰਦੇ ਨੂੰ ਧੱਕਾ ਮਾਰਿਆ ਵੀ ਮਹਿੰਗਾ ਪੈ ਜਾਂਦਾ ਹੈ। ਅੱਖ ਮੂੰਹ ਵਿੱਚ ਲੱਗ ਸਕਦੀ ਹੈ। ਅਚਾਨਕ ਸੱਟ ਕਸੂਤੀ ਥਾਂ ਲੱਗੀ ਬੰਦਾ ਪਾਰ ਹੋ ਸਕਦਾ ਹੈ। ਇਸ ਦਾ ਅਸਰ ਆਲੇ-ਦੁਆਲੇ ਰਹਿੰਦੇ ਘਰ ਦੇ ਜੀਆਂ ਉਤੇ, ਮਾਨਸਕ ਤੇ ਸਰੀਰਕ ਹੁੰਦਾ ਹੈ। ਉਨਾਂ ਦੇ ਵੀ ਸੱਟ ਲੱਗ ਸਕਦੀ ਹੈ। ਲੜਦਿਆਂ ਦੀਆਂ ਗੱਲ਼ਾਂ ਬਾਤਾਂ ਸੁਣ ਕੇ ਮਨ ਵੀ ਦੁੱਖ ਸਕਦਾ ਹੈ। ਜਦੋਂ ਮਾਪੇ ਲੜਦੇ ਹਨ ਬੱਚੇ ਦੇਖਦੇ ਹਨ। ਬੱਚੇ ਡਰਾਕਲ, ਝਗੜਾਲੂ ਬਣ ਸਕਦੇ ਹਨ। ਲੜਾਈ ਦੇਖ ਕੇ ਵੱਡਿਆਂ ਦੇ ਮਨ ਡਰ ਜਾਂਦੇ ਹਨ। ਬੱਚਿਆਂ ਨੇ ਤਾਂ ਡਰਨਾਂ ਹੀ ਹੈ। ਕਈਆਂ ਦੀ ਨਿੱਤ ਦੀ ਲੜਾਈ ਖ਼ਤਰ ਨਾਕ ਮੋੜ ਧਾਰਨ ਕਰ ਲੈਂਦੀ ਹੈ। ਇੱਕ ਦੂਜੇ ਤੋਂ ਅੱਕ-ਥੱਕ ਕੇ ਅਲਗ-ਅਲਗ ਹੋ ਜਾਂਦੇ ਹਨ। ਗੋਰਿਆਂ ਦੀਆਂ ਗੱਲ਼ਾਂ ਕਰਦੇ ਹੁੰਦੇ ਸੀ। ਹੁਣ ਤਾਂ ਆਪਣੇ ਵੀ ਡਗੋਰੀ ਚੱਕੀ ਫਿਰਦੇ ਹਨ। ਬੱਚੇ ਕਿਤੇ ਰੁਲਦੇ ਹਨ। ਬੰਦਾ ਕਿਤੇ ਤੁਰਿਆ ਫਿਰਦਾ ਹੈ। ਜ਼ਨਾਨੀ ਨੂੰ ਕਿਹੜਾ ਖ਼ਸਮਾਂ ਦਾ ਘਾਟਾ ਹੈ। ਕਨੇਡਾ ਵਰਗੇ ਦੇਸ਼ ਵਿੱਚ ਹਰ ਬੰਦਾ 2000 ਡਾਲਰ ਮਹੀਨੇ ਦਾ ਤਾਂ ਸੌਖਾ ਹੀ ਕੰਮਾਂ ਲੈਂਦਾ ਹੈ। ਇਸ ਵਿੱਚ ਕਿਰਾਏ ਉਤੇ ਰਹਿੱਣ ਵਾਲਿਆਂ ਦਾ ਤੇ ਖਾਣ-ਪੀਣ ਦਾ ਵਧੀਆ ਗੁਜ਼ਾਰਾ ਹੋ ਜਾਂਦਾ ਹੈ। ਨੀਲਾ ਤੇ ਦੇਵਕੀ ਲੜ ਰਹੇ ਸਨ। ਉਨਾਂ ਦੇ ਤਿੰਨੇ ਬੱਚੇ ਟੀਵੀ ਮੂਹਰੇ ਬੈਠੇ ਮੂਵੀ ਦੇਖ ਰਹੇ ਸਨ। ਪਰ ਉਨਾਂ ਦਾ ਧਿਆਨ ਆਪਣੇ ਮੰਮੀ ਡੈਡੀ ਵੱਲ ਸੀ। ਲੜਾਈ ਦਾ ਕੋਈ ਖ਼ਾਸ ਕਾਰਨ ਨਹੀਂ ਸੀ। ਨੀਲੇ ਨੇ ਆਪਣੀ ਪਤਨੀ ਤੋਂ ਪਾਉਣ ਲਈ ਕੱਪੜੇ ਮੰਗੇ," ਦੇਵਕੀ ਮੈਂ ਕਿੰਨੀ ਵਾਰ ਕਿਹਾ। ਮੇਰੇ ਪਾਉਣ ਵਾਲੇ ਕੱਪੜੇ ਬਾਥਰੂਮ ਵਿੱਚ ਟੰਗ ਦਿਆ ਕਰ। ਹੁਣ ਸਮੇਂ ਸਿਰ ਕੋਈ ਕੱਪੜਾ ਨਹੀਂ ਲੱਭਦਾ। ਨਾਂ ਹੀ ਤੌਲੀਆਂ ਦਿਸਦਾ ਹੈ। " ਦੇਵਕੀ ਦੇ ਹੱਥ ਆਟੇ ਨਾਲ ਲਿਬੜੇ ਹੋਏ ਸੀ। ਉਹ ਆਟਾ ਗੁਨ ਰਹੀ ਸੀ। ਸਬਜ਼ੀ ਵੀ ਬਣਾ ਰਹੀ ਸੀ। ਉਸ ਨੇ ਕਿਹਾ," ਤੁਸੀਂ ਪਹਿਲਾਂ ਹੁਣ ਤੱਕ ਟੈਲੀਵੀਜ਼ਨ ਹੀ ਦੇਖ ਰਹੇ ਸੀ। ਮੈਂ ਜਦੋਂ ਕੰਮ ਤੋਂ ਆਈਂ ਹਾਂ। ਬੈਠ ਕੇ ਚਾਹ ਵੀ ਨਹੀਂ ਪੀਤੀ। ਤੌਲੀਆਂ ਦਰਵਾਜ਼ੇ ਪਿਛੇ ਟੰਗਿਆ ਹੋਇਆ ਹੈ। ਕੀ ਤੁਸੀਂ ਆਪੇ ਆਪਣੇ ਕੱਪੜੇ ਨਹੀਂ ਲੈ ਸਕਦੇ? " ਨੀਲੇ ਨੇ ਕਿਹਾ," ਜੇ ਮੈਂ ਹੀ ਆਪ ਕੱਪੜੇ ਲੈਣੇ ਹੁੰਦੇ, ਆਪਣੇ ਕੰਮ ਆਪ ਕਰਨੇ ਹੁੰਦੇ, ਤੇਰੇ ਤੋਂ ਕੀ ਕਰਾਉਣਾਂ ਸੀ? ਮੈਂ ਨਹ੍ਹਾਂਉਣ ਲੱਗਦਾ ਹਾਂ। ਕੱਪੜੇ ਕੱਢ ਕੇ ਰੱਖ ਦੇਈ।" ਦੇਵਕੀ ਨੇ ਗੱਲ ਅਣਸੁਣੀ ਕਰਕੇ, ਰੋਟੀ ਤਵੇ ਉਤੇ ਪਾ ਦਿੱਤੀ। ਨੀਲਾ ਨਹ੍ਹਾ ਕੇ, ਤੌਲੀਆ ਬੰਨ ਕੇ ਰਸੋਈ ਵਿੱਚ ਆ ਗਿਆ। ਦੇਵਕੀ ਨੇ ਉਸ ਨੂੰ ਦੇਖ ਕੇ ਕਿਹਾ," ਤੁਸੀਂ ਇਸ ਤਰਾਂ ਤੁਰੇ ਫਿਰਦੇ ਹੋ। ਜਾਕੇ, ਚੱਜਦੇ ਕੱਪੜੇ ਪਾ ਕੇ ਆਵੋਂ। ਨਿਕਲੋਂ ਮੇਰੀ ਕਿਚਨ ਵਿਚੋਂ, ਕਿਵੇ ਤੁਸੀਂ ਇਥੇ ਅੱਧ ਨੰਗੇ ਆ ਗਏ? " ਦੇਵਕੀ ਨੇ ਜਾਣ ਬੁੱਝ ਕੇ ਉਸ ਦੇ ਮੂੰਹ ਉਤੇ ਆਟੇ ਵਾਲੇ ਹੱਥ ਲੱਗਾ ਦਿੱਤੇ। ਨੀਲੇ ਨੇ ਆਟਾ ਮੂੰਹ ਨੂੰ ਲੱਗਦਿਆਂ ਹੀ ਦੇਵਕੀ ਉਤੇ ਚਲਾਉਣਾਂ ਸ਼ੁਰੂ ਕਰ ਦਿੱਤਾ," ਹੁਣ ਮੈਨੂੰ ਫਿਰ ਮੂੰਹ ਧੋਣ ਜਾਣਾਂ ਪੈਣਾਂ ਹੈ। ਆਟਾ ਤਾਂ ਲਾਹਉਣਾਂ ਹੀ ਔਖਾ ਹੈ। ਚੱਲ ਤੂਹੀਂ ਮੇਰਾ ਮੂੰਹ ਸਾਫ਼ ਕਰਦੇ। " ਦੇਵਕੀ ਨੇ ਕਿਹਾ," ਮੈਂ ਤਾਂ ਹਰ ਰੋਜ਼ ਆਟਾ ਗੁੰਨਦੀ ਹਾਂ। ਮੈਂ ਕਦੇ ਨਹੀਂ ਕਿਹਾ, ਹੱਥਾਂ ਨਾਲੋਂ ਆਟਾ ਨਹੀਨ ਲਹਿੰਦਾ। ਲਿਆ ਨਾਲੇ ਭੋਰਾ ਰੰਗ ਨਿਖਰ ਜਾਵੇਗਾ। ਚੰਗੀ ਤਰਾਂ ਹੀ ਮੂੰਹ ਨੂੰ ਧੋ ਦਿੰਦੇ ਹਾਂ। " ਦੇਵਕੀ ਨੇ ਨੀਲੇ ਦੇ ਮੂੰਹ ਨੂੰ ਹੋਰ ਆਟਾ ਮਲ ਦਿੱਤਾ। ਨੀਲਾ ਲਾਲ-ਪੀਲਾ ਹੋ ਗਿਆ," ਦੇਵਕੀ ਹੱਦ ਹੋ ਗਈ। ਤੇਰੀ ਇੰਨੀ ਹਿੰਮਤ ਤੂੰ ਮੇਰੇ ਸਾਰੇ ਮੂੰਹ ਨੂੰ ਆਟਾ ਮਲ ਦਿੱਤਾ। ਮਜ਼ਾਕ ਰਾਹ ਰਾਹ ਦਾ ਹੁੰਦਾ ਹੈ। " ਵੱਡੀ ਕੁੜੀ ਨੂੰ ਡੈਡੀ ਦੇ ਮੂੰਹ ਉਤੇ ਆਟਾ ਲੱਗਾ, ਚੰਗਾ ਲੱਗਾ। ਉਸ ਨੇ ਫੋਨ ਦੇ ਕੈਮਰੇ ਨਾਲ ਫੋਟੋਆਂ ਖਿਚ ਲਈਆਂ। ਉਸ ਨੇ ਕਿਹਾ," ਡੈਡੀ ਤੁਸੀਂ ਇਸ ਹਾਲਤ ਵਿਚ ਬਹੁਤ ਵਧੀਆ ਲੱਗਦੇ ਹੋ।" ਡੈਡੀ ਤੇ ਪਿਉ ਦਾ ਭੂਤ ਸਵਾਰ ਹੋ ਗਿਆ। ਉਸ ਨੇ ਕੁੜੀ ਦੇ ਹੱਥੋਂ ਫੋਨ ਫੜਿਆ ਤੇ ਪਰੇ ਵਗਾ ਮਾਰਿਆ। ਛੋਟਾ ਮੁੰਡਾ ਰੋਣ ਲੱਗ ਗਿਆ ਤਾਂ ਨੀਲੇ ਨੇ ਉਸ ਦੇ ਵੀ ਮੂੰਹ ਉਤੇ ਥੱਪੜ ਮਾਰ ਦਿੱਤਾ। ਬੱਚਿਆ ਵਿੱਚ ਹਫ਼ੜਾ ਦਫ਼ੜੀ ਮੱਚ ਗਈ। ਚੀਕ ਚਿਹਾੜਾ ਪੈ ਗਿਆ। ਬੱਚਿਆਂ ਨੂੰ ਰੋਂਦੇ ਦੇਖ ਕੇ ਦੇਵਕੀ ਨੇ ਕਿਹਾ," ਤੁਸੀਂ ਵੀ ਬੱਚਿਆਂ ਵਾਂਗ ਹੀ ਉਨਾਂ ਨਾਲ ਕੁੱਟ ਮਾਰ ਸ਼ੁਰੂ ਕਰ ਦਿੱਤੀ। ਕਿਹੜਾ ਤੁਫ਼ਾਨ ਆ ਗਿਆ ਸੀ। ਫੋਟੋ ਹੀ ਖਿਚੀ ਸੀ। " ਦੇਵਕੀ ਤੂੰ ਆਟਾ ਮਲ ਦਿੱਤਾ। ਬੱਚਿਆ ਨੇ ਆਟੇ ਨਾਲ ਲਿਪੇ ਮੂੰਹ ਦੀਆਂ ਫੋਟੋਆਂ ਖਿਚ ਲਈਆਂ ਤੁਹਾਨੂੰ ਮੈਂ ਜੌਕਰ ਲੱਗਦਾ ਹਾਂ। ਚਲ ਛੱਡ ਹੁਣ ਤੂੰ ਰੋਟੀਆ ਬਣਾਂ ਲਈਆ ਹਨ। ਹੁਣ ਤਾਂ ਪਾਉਣ ਨੂੰ ਕੱਪੜੇ ਲਿਆ ਕੇ ਦੇਦੇ।" " ਨੀਲੇ ਗੱਲ ਕੀ ਹੈ? ਦੋ ਘੰਟੇ ਦੇ ਇਕੋਂ ਰੱਟ ਲਾਈ ਹੈ। ਮੈਂ 20 ਕੰਮ ਕਰ ਲਏ ਹਨ। ਤੁਹਾਡੇ ਕੋਲੋ ਆਪਣੇ ਕੱਪੜੇ ਹੀ ਆਪੇ ਨਹੀਂ ਪਾਏ ਜਾਂਦੇ। ਇਉਂ ਕਰੋ, ਮੇਰਾ ਵੀ ਨਹਾਉਣ ਦਾ ਸਮਾਂ ਹੋ ਗਿਆ। ਲੱਗਦੇ ਹੱਥ ਮੇਰੇ ਵੀ ਕੱਪੜੇ ਲਈ ਆਇਉ। ਮੇਰੇ ਕੋਲ ਤੁਹਾਡੇ ਜਿੰਨਾਂ ਸਮਾਂ ਨਹੀ ਹੈ, ਛੇਤੀ ਕਰਇਉ। " ਨੀਲੇ ਨੇ ਲਗਾਤਾਰ ਗਾਲ਼ਾਂ ਦੀ ਵਾਸੜ ਸ਼ੁਰੂ ਕਰ ਦਿੱਤੀ," ਕੁੱਤੀ ਜ਼ਨਾਨੀ, ਮੈਨੂੰ ਆਪਣਾਂ ਨੌਕਰ ਸਮਝਦੀ ਹੈ। ਤੇਰੇ ਪਿਉ ਦਾ ਕਰਜ਼ਾ ਦੇਣਾਂ ਹੈ। ਤੇਰੀ ਮਾਂ, ਭੈਣ ਦੀ।" ਕਰਨ ਲੱਗ ਗਿਆ। ਦੇਵਕੀ ਨੇ ਕਾਫ਼ੀ ਸਮਾਂ ਬਰਦਾਸਤ ਕੀਤਾ। ਜਿਉਂ ਹੀ ਦੇਵਕੀ ਨੇ ਉਹੀ ਭਾਸ਼ਾ ਵਰਤਣੀ ਸ਼ੁਰੂ ਕਰ ਦਿੱਤੀ। ਨੀਲੇ ਨੇ ਉਸ ਨਾਲ ਕੁੱਟ-ਕੁੱਟਾਪਾ ਸ਼ੁਰੂ ਕਰ ਦਿੱਤਾ। ਬੱਚੇ ਦੇਖ ਕੇ ਡਰ ਗਏ। ਛੋਟਾ ਮੁੰਡਾ ਤਾਂ ਸੌਂ ਗਿਆ ਸੀ। ਵਿਚਾਲੇ ਵਾਲੇ ਨੇ ਪੁਲੀਸ ਨੂੰ ਫੋਨ ਕਰ ਦਿੱਤਾ। ਨੀਲਾ ਪੁਲੀਸ ਤੋਂ ਬਚਣ ਲਈ ਆਪਣੀ ਗੱਡੀ ਵਿੱਚ ਬੈਠ ਕੇ ਉਸ ਨੂੰ ਚਲਾਉਣ ਲੱਗਾ। ਦੇਵਕੀ ਨੇ ਉਸ ਨੂੰ ਅੱਗੇ ਹੋ ਕੇ ਰੋਕਣ ਦੀ ਕੋਸ਼ਸ਼ ਕੀਤੀ। ਨੀਲੇ ਤੋਂ ਗੱਡੀ ਸੰਭਾਂਲੀ ਨਹੀਂ ਗਈ। ਗੱਡੀ ਦੇਵਕੀ ਦੇ ਉਪਰ ਦੀ ਹੋ ਕੇ ਅੱਗੇ ਲੰਘ ਗਈ। ਬੱਚਿਆਂ ਨੇ ਪੁਲੀਸ ਨੂੰ ਸਾਰਾ ਕੁੱਝ ਦੱਸ ਦਿੱਤਾ ਸੀ। ਦੇਵਕੀ ਦੀ ਹਸਪਤਾਲ ਜਾ ਕੇ ਮੌਤ ਹੋ ਗਈ। ਮਰਨ ਤੋਂ ਪਹਿਲਾਂ ਉਹ ਬਿਆਨ ਦੇ ਗਈ," ਕਾਰ ਦੇ ਅੱਗੇ ਆਉਣਾਂ ਮੇਰੀ ਹੀ ਗਲ਼ਤੀ ਸੀ। ਨੀਲੇ ਦਾ ਕੋਈ ਕਸੂਰ ਨਹੀਂ ਸੀ।" ਇੰਨੀ ਗੱਲ ਕਹਿੱਣ ਨਾਲ ਬਗਿਆੜ ਬੱਚ ਗਿਆ। ਮਹੀਨਾਂ ਵੀ ਨਹੀਂ ਹੋਇਆ ਸੀ। ਉਹ ਹੋਰ ਔਰਤ ਦਾ ਸ਼ਿਕਾਰ ਕਰ ਲਿਆਇਆ। ਬੱਚਿਆਂ ਨੂੰ ਫਿਰ ਆਪਣਾਂ ਉਹੀਂ ਡਰਾਮਾਂ ਦਿਖਾਉਣ ਲੱਗ ਗਿਆ। ਆਉਣ ਵਾਲੀ ਨਵੀਂ ਔਰਤ ਨੂੰ ਪੇਟ ਤੋਂ ਕਰਕੇ ਸਦਾਂ ਲਈ ਆਪਣੀ ਗਲਾਮ ਬਣਾਂ ਲਿਆ। ਐਸੇ ਬੰਦੇ ਦੇ ਬੱਚਿਆਂ ਤੋਂ ਕੈਸੀ ਉਮੀਦ ਰੱਖੀ ਜਾ ਸਕਦੀ ਹੈ।
Post new comment