ਹੈਪੀ ਫ਼ਾਦਰ ਡੇ

<> <>
                     ਆਪੇ ਤੁਸੀਂ ਦੱਸੋ ਬਾਬਲ ਦਿਨ ਕਹਦਾ
ਹੈਪੀ ਫ਼ਾਦਰ ਡੇ, ਉਹੀ ਕਹਾਉਦਾ।
ਜਿਹਦੇ ਕੋਈ, ਬਾਲ ਬੱਚਾ ਹੁੰਦਾ।
ਬਾਬਲ ਜਨਮ ਦਾਤਾ, ਕਹਾਉਦਾ।
ਜਨਮ ਦਾਤਾ, ਸਕਾ ਪਿਉ ਹੁੰਦਾ।
ਬਾਪ ਧੀ, ਪੁੱਤ, ਦੋਨਾਂ ਦਾ ਹੁੰਦਾ।
ਧੀ ਦਾ ਪਿਉ, ਰਾਜਾ ਦਾਨਾ ਹੁੰੁਦਾ।
ਬਾਬਲ ਤੂੰ, ਕਿਉਂ ਧੀਆਂ ਮਾਰਦਾ।
ਪਿਉ  ਧੀ ਦਾ, ਹੀ ਮੋਹ ਭੁੱਲ ਗਿਆ।
ਡੈਡੀ ਤੂੰ ਆਪ, ਗਲ਼ਾਂ ਧੀ ਦਾ ਘੁੱਟਦਾ।
ਮਾਂ ਮੇਰੀ ਦੀ ਕੁੱਖ ਨੂੰ, ਤੂੰ ਬਾਂਝ ਕਰਦਾ।
ਧੀਆ ਮਾਰਨ ਵਾਲਾ, ਜਮਦੂਤ ਬਣਦਾ।
ਅੱਜ ਦਾ ਡੈਡੀ, ਤੂੰ ਵੀ ਮੋਡਰਨ ਬਣਦਾ।
ਡੈਡੀ ਮੋਡਰਨ, ਮੰਮੀ ਦੇ ਪਿਛੇ ਲੱਗਦਾ।
ਦੱਸ ਤੂੰ ਕੀ ਫ਼ੈਇਦਾ, ਤੇਰੀ ਚੌਦਰ ਦਾ।
ਜੇ ਧੀ ਦੀ ਇੱਜ਼ਤ ਨਹੀਂ ਬੱਚਾ ਸਕਦਾ।
ਦਾਜ ਮੰਗਣਿਆ ਦਾ, ਨਹੀਂ ਮੂੰਹ ਤੋੜਦਾ।
ਲਾਲਚੀ ਲਾੜੇ ਦੀ, ਖਾਲੀ ਡੋਲੀ ਮੋੜਦਾ।
ਬਾਬਲ ਤੇ ਧੀ ਦਾ, ਤੂੰ ਧਰਮ ਭੁੱਲ ਗਿਆ।
ਬਾਬਲ ਤੂੰ, ਨਸ਼ਿਆ ਦੇ ਵੀ ਬੱਸ ਹੋ ਗਿਆ।
ਡੈਡੀ ਧੀ ਦਾ, ਕੰਨਿਆ ਦਾਨ ਵੀ ਭੁੱਲ ਗਿਆ।
ਕੰਨਿਆ ਦਾਨ ਸਮੇਂ, ਤੂੰ ਨਸ਼ੇ ਪੀ ਸੌਂ  ਗਿਆ।
ਕੰਨਿਆ ਦਾਨ, ਸਭ ਦਾਨਾ ਤੋਂ ਵੱਡਾ ਦਾਨ ਆ।
ਦੱਸ ਸਤਵਿੰਦਰ ਦਾ, ਡੈਡੀ ਜੀ ਕੀ ਕਸੂਰ ਆ?
ਜੇ ਅੱਜ ਦਾ, ਜਮਾਨਾ ਬਹੁਤ ਹੀ ਗੰਦਲਾਂ ਗਿਆ।
ਧੀਆ ਦੀ ਇੱਜ਼ਤ ਨੂੰ, ਖੱਤਰਾਂ ਹੋ ਗਿਆ।
ਸੱਤੀ ਦੂਜੇ ਦੀ ਧੀ ਦੀ, ਨਾਂ ਇੱਜ਼ਤ ਸਾਂਝੀ ਆ।
ਇੱਜ਼ਤਾਂ ਦੀ ਰਾਖੀ, ਵਿਰਾਂ ਤੇ ਬਾਬਲ ਨੇ ਕਰਨੀ ਆ।
ਵਿਰੋ ਤੁਸੀਂ ਤਿਆਰੀ, ਅੱਜ ਕਰਨੀਆ।
ਜਾਂ ਅੱਖ ਲੁਟੇ ਪੁਟੇ, ਗਿਆ ਤੋਂ ਖੁਲਣੀ ਆ।
ਇਜ਼ਤਾਂ ਤੱਕਣ ਵਾਲਿਆ ਦੇ, ਨੱਥ ਪਾਉਣੀ ਪੌਣੀ ਆ।
ਚੋਧਰੀਆ ਤੇ ਧਰਮਿਕ ਲੀਡਰਾਂ ਤੇ, ਅੱਖ ਰੱਖਣੀ ਪੈਣੀ ਆ।
ਜੇ ਜਨਮ ਦਾਤੀਆ ਦੀ ਵਨਸ਼, ਕਇਮ ਰੱਖਣੀ ਆ।
ਧੀਆ ਦੇ ਰੱਖਵਾਲਿਆ ਨੂੰ, ਧੰਨਵਾਦ ਗੁੱਡੋ ਕਹਿੰਦੀ ਆ।
ਜਿਉਦੇ ਵਸਦੇ, ਹੱਸਦੇ, ਰਹਿੱਣ ਦੀ ਸੀਸ ਦਿੰਦੀ ਆ।
ਮਾਂਪਿਉ ਧੀਆ, ਮਾਰੋ ਨਾ ਹੋਰ।
ਦਾਜ ਦੀ ਬਲੀ, ਨਾਂ ਚੜਾਵੋ ਹੋਰ।
ਔਰਤ ਨੂੰ ਸੱਮਝੋ ਨਾਂ, ਕਮਜੋਰ।
ਰੱਬ ਦੇ ਮਾਮਲਿਆ ਵਿੱਚ, ਬਣੋ ਨਾ ਰੋੜ।
ਪੱਤਾਂ ਨੀਂ ਆਪਦੇ, ਸਾਹ ਆਉਣੇ ਕਿੰਨ੍ਹੇ ਹੋਰ।
ਧੀਆਂ ਦੇ ਕਾਤਲ ਨਾ ਬਣੀਏ, ਸੰਭਲਣ ਦੀ ਲੋੜ।     

Comments

Popular Posts