ਔਰਤ ਦੀ ਜਾਨ ਬਖਸ਼ਦੋ
| ਸੀਤਾ ਦੀ ਮੰਮੀ ਨੇ ਗੁੱਡੀ ਨੂੰ ਕਿਹਾ, ਮੀਡੀਆ ਹਰ ਪੱਖੋ, ਜੰਨਤਾ ਦੀਆ ਅੱਖਾਂ ਖੋਲਣ ਦਾ ਜਤਨ ਕਰ ਰਿਹਾ ਹੈ। ਹਰ ਬੰਦਾ ਸੋਚਦਾ। ਇਹ ਸਭ ਮੇਰੇ ਲਈ ਨਹੀਂ ਹੈ। ਮਸੀਬਤ ਪਈ ਤੋ ਅੱਖਾਂ ਖੁੱਲਦੀਆ ਹਨ।" " ਅੰਟੀ ਮੈਂ ਸੀਤਾ ਨੂੰ ਮੈਗਜਂੀਨ ਪੜ੍ਹ ਕੇ ਸੁਣਾਇਆ। ਸੀਤਾ ਕਹਿੰਦੀ ਮੇਰੀ ਨਿੰਗਾ ਕਮਜੋਰ ਹੋ ਗਈ। ਵਿਆਹ ਤੱਕ ਤਾਂ ਠੀਕ ਸੀ। ਜਦੋ ਦੀ ਸੀਤਾ ਵਿਆਹੀ ਹੈ। ਸੋਹਰਿਆਂ ਨੇ ਪੱਤਾ ਨੀ ਕੀ ਕਰਿਆ, ਸੁੱਕ ਕੇ ਤਿਲਾ ਹੋਗੀ।" ਸੀਤਾ ਦੀ ਮੰਮੀ ਨੇ ਕਿਹਾ," ਗੁੱਡੀ ਮੈਂ ਵੀ ਸਿੱਖ ਵਿਰਸਾ ਪੜ੍ਹਿਆ। ਕਿੰਨੇ ਵਧੀਆ ਨਸਿ਼ਆਂ ਤੇ ਭਰੂਣ ਹੱਤਿਆ ਉਤੇ ਆਰਟੀਕਲ ਛਪੇ ਹਨ। ਨਿਊਜ਼ ਪੇਪਰ, ਮੈਗਜ਼ੀਨ ਰੇਡੀਓ, ਸਭ ਪੂਰੀ ਲਗਨ ਨਾਲ ਲੋਕ ਸੇਵਾ ਕਰ ਰਹੇ ਹਨ। ਲਿੱਖਾਰੀ ਵੀ ਕਿਆ ਕਿਆ ਲਿੱਖ ਦਿੰਦੇ ਨੇ। ਜਿਥੇ ਆਪਾ ਨੂੰ ਰੋਣਾ ਆਉਦਾ ਪੜ੍ਹ ਕੇ, ਲਿੱਖਦੇ ਹੋਏ ਲਿਖਾਰੀ ਵੀ ਰੱਜ ਕੇ ਭੂਬੀ ਰੋਂਦੇ ਨੇ। ਰੱਜ ਕੇ ਆਪਦੇ ਪਿੰਡੇ ਉਤੇ ਹੰਢਾਉਦੇ ਨੇ। ਰੱਬ ਇੰਨਾਂ ਤੋਂ ਸੇਵਾ ਕਰਾਈ ਜਾਵੇ। ਸਾਰੇ ਚੰਗ੍ਹਾਂ ਲਿੱਖਣ। ਜਦੋ ਦੀ ਸੀਤਾ ਵਿਆਹੀ ਸੀ। ਗੁੱਡੀ ਸੀਤਾ ਕੇ ਘਰ, ਹੋਰ ਵੀ ਜਿ਼ਆਦਾ ਰਹਿੱਣ ਲੱਗ ਗਈ ਸੀ। ਗੁੱਡੀ ਨੇ ਕਿਹਾ,"ਸੀਤਾ ਇਹ ਤੈਨੂੰ ਸ਼ੋਕ ਕੀ ਜਾਗਿਆ। ਮੁੰਡਿਆ ਵਾਗ ਸੁਰਮੇ ਨਾਲ ਤੂੰ ਵੀ ਪਿੰਡੇ ਉਤੇ ਕੀ ਕੀ ਉਕਾਰੀ ਫਿਰਦੀ ਹੈ? ਨੀਲਾ ਗੁੜਾ ਰੰਗ ਗੋਰੇ ਲਾਲ ਰੰਗ ਤੇ ਸੱਜਦਾ ਬਹੁਤ ਹੈ। ਜਿਵੇ ਸੁਰਮਾ ਸੰਦੂਰ ਵਿੱਚ ਖਿਲਾਰਿਆ ਹੋਵੇ। ਬੜੇ ਭਾਗਾ ਵਾਲਾ ਹੋਣਾ, ਉਹ ਪੂਰੀ ਮੋਜ ਲੈ ਗਿਆ ਹੋਣਾ। ਦੱਸ ਵੀ ਕੀਤੋ ਮੇਹਰਬਾਨੀ ਕਰਾਈ ਹੈ। ਅਸੀਂ ਵੀ ਕੋਈ ਮੋਰਨੀ ਪੁਆ ਲਈਏ।" "ਗੁੱਡੀ ਤੂੰ ਅਜੇ ਬੱਚੀ ਹੀ ਹੈ। ਵਿਆਹ ਪਿਛੋ ਪੱਤਾ ਲੱਗ ਜਾਵੇਗਾ। ਕਿ ਇਹ ਸਰਾਪ ਵੀ ਹੈ। ਲੈ ਤੂੰ ਚੰਗੀ ਤਰ੍ਹਾ ਸ਼ੇਰ ਮੋਰਨੀਆਂ ਦੇਖ ਲੈ। ਅੱਜ ਬੱਚਪੱਨ ਦੀ ਸਹੇਲੀ ਅੱਗੇ ਝੱਗਾ ਉਤਾਰਨਾ ਪੈ ਗਿਆ। ਅੱਜ ਤੱਕ ਤੇਰੇ ਨਾਲ ਖੇਡਾਂ, ਨੱਚਣ ਟੱਪਣ ਤੇ ਸਕੂਲ ਦੇ ਹੋਮ ਵਰਕ ਦੀ ਸਾਂਝ ਸੀ। ਅੱਜ ਤੋਂ ਦੁੱਖਾ ਦਰਦਾ ਦੀ ਵੀ ਸਾਂਝ ਪਾ ਲਾ।" " ਹੱਦ ਹੋ ਗਈ ਸਾਰਾ ਪਿੰਡਾਂ ਨੀਲਾ ਹੋਇਆ ਪਿਆ। ਤੂੰ ਸੀ ਵੀ ਨਹੀਂ ਕੀਤੀ। ਨਾਂ ਹੀ ਕਿਸੇ ਨੂੰ ਦੱਸਿਆ। ਸਾਰਾ ਪਿੰਡਾਂ ਉਦੇੜਿਆ ਪਿਆ। ਜੀਜਾ ਇੰਨ੍ਹਾ ਜਾਲਮ ਹੈ। ਦਿਖਾ ਆਪਣੇ ਭਾਰਾਵਾਂ ਨੂੰ, ਜਿਹੜੇ ਸ਼ਰਾਬ ਪਿਲਾ ਕੇ ਉਸ ਦੀ ਸੇਵਾ ਕਰ ਰਹੇ ਨੇ। ਤਾਂ ਕੇ ਪੀ ਕੇ ਉਹ ਤੇਰੀ ਸੇਵਾ ਕਰੇ। ਕਿਥੇ ਬੈਠੇ ਨੇ, ਮੈਂ ਹੀ ਦੇਖ ਲੈਨੀ ਕਿੰਨਾਂ ਕੁ ਤੱਕੜਾ ਹੈ। ਨਾਲੇ ਕਰਾਂਟੇ ਤੈਨੂੰ ਵੀ ਆਉਂਦੇ ਨੇ, ਗਊ ਬਣਕੇ ਨਹੀਂ ਸਰਨਾ।" " ਗੁੱਡੀ ਚੁੱਪ ਕਰ ਜਾ, ਵੱਡੇ ਵਿਰੇ ਨੂੰ ਪੱਤਾਂ ਨਾਂ ਲੱਗ ਜਾਵੇ। ਉਸ ਨੇ ਜਿਉਂਦਾ ਨਹੀਂ ਛੱਡਣਾ। ਮੇਰਾ ਹੀ ਕਸੂਰ ਹੈ। ਉਹ ਵੀ ਕੀ ਕਰੇ। ਚਾਰ ਵਾਰ ਗਰਭ ਠਹਿਰ ਚੁੱਕਾ ਹੈ। ਮਾੜੀ ਕਿਸਮਤ ਕੁੜੀਆ ਹੀ ਨਿੱਕਲੀਆ। ਮੇਰੇ ਕੋਲੋ ਇਸ ਨੇ ਭਰੂਣ ਹੱਤਿਆ ਕਰਾਈ ਹੈ। ਉਸ ਦਾ ਪਾਪ ਹੀ ਮੈਂ ਭੋਗ ਰਹੀ ਹਾਂ। ਇਸ ਨੂੰ ਪੀ ਕੇ ਯਾਦ ਆ ਜਾਂਦਾ ਹੈ। ਮੇਰੀ ਵੀ ਜੁਵਾਨ ਕੰਨਟਰੌਲ ਵਿੱਚ ਨਹੀਂ ਰਹਿੰਦੀ।" " ਸੀਤਾ ਜਦੋ ਤੈਨੂੰ ਇਹ ਪੱਤਾਂ, ਤੂੰ ਪਾਪ ਕੀਤਾ। ਹੋਸ਼ ਹਵਾਸ ਵਿੱਚ ਕੀਤਾ। ਫਿਰ ਦੱਸ ਕਿਉਂ ਕੀਤਾ? ਸਾਨੂੰ ਪੱਤਾ ਨਹੀਂ ਲੱਗਾ। ਇਹ ਕਰਤੂਤ ਤੂੰ ਕਦੋ ਕੀਤੀ? ਤੇਰਾ ਰੱਬ ਤੋਂ ਭਰੋਸਾ ਕਿਵੇ ਉਠ ਗਿਆ। ਪੇਪਰਾਂ ਤੋਂ ਡਰਦੀ, ਪਹਿਲਾ ਉਸ ਦਾ ਅਸ਼ੀਰਵਾਦ ਲੈਣ ਜਾਂਦੀ ਸੀ। ਉਦੋ ਕਹਿੰਦੀ ਸੀ ਮੇਰਾ ਰੱਬ ਹਰ ਔਖਾ ਸੁਆਲ ਆਪ ਹੀ ਹੱਲ ਕਰ ਦਿੰਦਾ ਹੈ।" ਸੀਤਾ ਦੀ ਮੰਮੀ ਰੋਟੀ ਖਾਣ ਨੂੰ ਕਹਿੱਣ ਆਈ ਸੀ," ਕੁੜੀਓ ਰੋਟੀ ਖਾ ਲਵੋ। ਅੱਜ ਮਾਂ ਦੀਆ ਪੱਕੀਆਂ ਖਾ ਲਵੋ। ਕੱਲ ਨੂੰ ਆਪਦੇ ਘਰ ਜਾ ਕੇ ਆਪ ਪੱਕਾ ਕੇ ਖਾਂਣੀਆ ਹਨ । ਸ਼ੁਕਰ ਹੈ ਮੇਰੀਆਂ ਕੁੜੀਆਂ ਰੱਬ ਤੇ ਜਕੀਨ ਕਰਦੀਆਂ ਨੇ, ਰੱਬ ਹਰ ਸੁਆਲ ਹੱਲ ਕਰਦਾ। ਇੱਕ ਵਾਰ ਉਸ ਨੂੰ ਸੁਆਲ ਪਾ ਕੇ ਤਾਂ ਦੇਖੋ। ਸਾਰੇ ਪੁਠੇ ਲੇਖ ਸਿੱਧੇ ਕਰ ਦਿੰਦਾ। ਗੁੱਡੀ ਆਪਦੀ ਸਹੇਲੀ ਨੂੰ ਪੁੱਛ, ਸਾਲ ਵਿੱਚ ਦੋ ਵਾਰ ਇੰਡੀਆ ਕੀ ਕਰਨ ਗਈ ਸੀ। ਪੇਕੇ ਸਹੁਰੇ ਸਭ ਇਥੇ ਨੇ। ਨਾਲੇ ਇੰਡੀਆ ਤੋਂ ਸਾਰੇ ਰਾਜੀ ਹੋ ਕੇ ਆਉਂਦੇ ਨੇ। ਇਸ ਦੀ ਸ਼ਕਲ ਦੇਖ ਅੱਖਾਂ ਦੁਆਲੇ ਕਾਲੇ ਚੱਕਰ ਬਣੇ ਪਏ ਨੇ। ਨੀਂ ਸੀਤਾ ਤੇਰਾ ਪਿਉ ਆਉਂਦਾ, ਆਪਦਾ ਚੇਹਰਾ ਠੀਕ ਕਰ ਲੈ। ਉਸ ਨੇ ਮੇਰੇ ਤੇ ਹੀ ਡੰਡਾ ਚੁਕ ਲੈਣਾ ਕੀ ਕਿਹਾ ਮੇਰੀ ਧੀ ਨੂੰ?" ਸੀਤਾ ਪੱਤਲੀ ਪਹਿਲਾਂ ਤੋਂ ਹੀ ਸੀ। ਸੀਤਾ ਦੇ ਡੈਡੀ ਨੇ ਆਪਣੀ ਆਦਤ ਮੁਤਾਬਕ ਸੀਤਾ ਨੂੰ ਕਿਹਾ," ਹਾਥੀ ਮੇਰਾ ਸਾਥੀ ਮੂੰਹ ਕਿਉ ਲਟਕਾਈ ਬੈਠਾ ਹੈ? ਸੀਤਾ ਦੀ ਮਾਂ ਤੂੰ ਕੁੱਝ ਕਿਹਾ, ਮੇਰੇ ਹਾਥੀ ਨੂੰ। ਇਹ ਤਾਂ ਮੈਨੂੰ ਮੁੰਡਿਆਂ ਤੋਂ ਪਿਆਰੀ ਹੈ। ਪੁੱਤਰਾ ਮਸ਼ਕਲਾਂ ਵਿੱਚ ਵੀ ਹੱਸਦੇ ਰਹੀਦਾ, ਤੇਰੀ ਮੰਮੀ ਵਾਗ।" " ਤੁਹਾਡੀ ਮਰਜੀ ਹੈ। ਪਿਉ ਧੀ ਦਾ ਏਕਾ ਹੈ। ਕਦੇ ਮੈਨੂੰ ਅਸਮਾਨ ਤੇ ਬੈਠਾ ਦਿੰਦੇ ਹੋ। ਕਦੇ ਘੂਰ ਕੇ ਬੈਠਾ ਦਿੰਦੇ ਹੋ। ਤੀਮੀ ਮਿੱਟੀ ਗਊੂ ਇਕ ਬਰਾਬਰ ਨੇ। ਲੋੜ ਵੇਲੇ ਅੰਮਿੰ੍ਰਤ ਵਰਗੀ ਨੇ। ਮਰਜੀ ਹੋਵੇ ਡੰਡੇ ਨਾਲ ਕੁੱਟ ਕੁੱਟ ਧੋੜੀ ਲਾਹ ਦੇਵੋ। ਸੱਚ ਗੁਰਦੁਆਰਾ ਸਾਹਿਬ ਕੰਮ ਤੇ ਜਾਣ ਤੋਂ ਪਹਿਲਾ ਮੱਥਾ ਟੇਕ ਜਾਣਾ ਅੱਜ ਵਿਸਾਖੀ ਹੈ। ਸਾਡੀ ਵੀ ਗੁਰੂ ਮਾਹਾਰਾਜ ਕੋਲ ਹਾਜਰੀ ਲੁਆ ਦਿਉ। ਉਦਾ ਤਾਂ ਉਹ ਆਪ ਸਭ ਜਾਣੀ ਜਾਣ ਹੈ। ਦੱਸ ਸੀਤਾ ਹੁਣ ਤਾਂ ਤੇਰੇ ਡੈਡੀ ਨੇ ਵੀ ਤੇਰਾ ਚੇਹਰਾ ਪੜ੍ਹ ਲਿਆ। ਜੇ ਕੋਈ ਗੱਲ ਹੈ। ਵਿਗੜਨ ਤੋਂ ਪਹਿਲਾ ਸੰਭਲ ਜਾਈਦਾ ਹੈ। ਵਿਦ ਦਾ ਖੁਝਿਆ ਬੰਦਾ, ਕੋਹਾ ਦੂਰੀ ਤੇ ਪੈ ਜਾਂਦਾ।" " ਮੰਮੀ ਤੁਸੀਂ ਵੀ ਗੁੱਡੀ ਵਾਲੀ ਗੱਲ ਸ਼ਰੂ ਕਰ ਦਿੱਤੀ। ਮੈਂ ਪਰਾਈ ਹੋ ਗਈ। ਤੁਸੀਂ ਮੇਰੀ ਘਰੇਲੂ ਜਿੰਦਗੀ ਤੋ ਕੀ ਲੈਣਾ? ਸੁਣ ਲਵੋ। ਤੁਹਾਡੇ ਜਮਾਈ ਨੂੰ ਮੁੰਡਾ ਹੀ ਚਹੀਦਾ। ਮੈਂ ਇੰਡੀਆ ਰਹਿਣ ਦੇ ਦੁਰਾਨ ਚਾਰ ਵਾਰ ਮਾਂ ਬਣਨ ਵਾਲੀ ਹੋਈ। ਚਾਰੇ ਕਾਲੇ ਮੂੰਹ ਵਾਲੀਆਂ ਕੁੜੀਆਂ ਸੀ। ਮੇਰੇ ਪਿਛੇ ਕਿਉ ਪਈਆਂ ਨੇ। ਮੈਂ ਫਾਹਾ ਵੱਡ ਦਿੱਤਾ।" " ਅੰਟੀ ਮੈਂ ਚੱਲੀ। ਇਹ ਮੇਰੀ ਸੀਤਾ ਸਹੇਲੀ ਨਹੀਂ। ਇਸ ਵਿੱਚ ਇਸ ਦਾ ਪਤੀ ਪ੍ਰਮੇਸਰ ਬੋਲਦਾ। ਇਹਦੀ ਜਿੰਦਗੀ ਇਹਨੂੰ ਮੁਬਾਰਕ, ਆਪਾ ਕੁਝ ਨੀ ਲੱਗਦੀਆਂ। ਅੰਟੀ ਇਸ ਨੂੰ ਚੰਗੀ ਤਰ੍ਹਾਂ ਦੱਸ ਦੇ, ਫਿਰ ਇਹ ਕਾਲੇ ਮੂੰਹ ਵਾਲੀ ਤੇਰੇ ਘਰ ਕਿਉਂ ਜੰਮੀ? ਬਸ ਮੇਰੀ ਇਸ ਨਾਲ ਬਹੁਤ ਨਿੱਭਗੀ।" " ਗੁੱਡੀ ਬੈਠ ਮੈਂ ਇਸ ਨਾਲ ਗੱਲ ਕਰਦੀ ਹਾਂ। ਕੁੜੇ ਬਹੂ ਜੱਸੀ ਥਾਲੀ ਵਿੱਚ ਕੋਈ ਮਿੱਠਾ ਰੱਖ ਕੇ ਲਿਆ। ਨਾਲੇ ਤੇਲ ਤਾਂ ਬੇਬੀ ਔਇਲ ਹੀ ਲੈ ਆ। ਬਾਕੀ ਕੰਮ ਫਿਰ ਕਰੀ। ਪਹਿਲਾਂ ਜਰੂਰੀ ਕੰਮ ਕਰੀਦੇ ਨੇ।" " ਮੰਮੀ ਮਿੱਠਾ ਤੇ ਤੇਲ ਲੈ ਆਦਾ ਹੈ। ਕੀ ਕਰਨੇ ਨੇ। ਕਿਹਦਾ ਸ਼ਗਨ ਕਰਨਾ। ਮੰਮੀ ਕੀ ਸਰਪਰਾਇਜ਼ ਆ? ਕੌਣ ਆਉਣ ਵਾਲਾ?" ਸੀਤਾ ਕੀ ਗੁਆਢਣ ਲੁਤਰੋ ਮਿਦਰੋ ਆ ਕੇ ਬੋਲੀ," ਨੀਂ ਤੇਲ ਫਿਰ ਚੋ ਦਿਉ। ਲਗਦਾ ਸੀਤਾ ਨੂੰ ਨਿੱਕਾ ਨਿਆਣਾ ਹੋਣ ਵਾਲਾ। ਨੀਂ ਨਾਲ ਦੇ ਘਰ ਇਕ ਨਵੀ ਵਿਆਹੀ ਜੋੜੀ ਮੂਵ ਹੋਈ ਆ। ਕੁੜੀ ਮੇਰੇ ਘਰ ਆ ਗਈ। ਪਹਿਲਾ ਲੋਕਾਂ ਦੀਆ ਹੋਰ ਹੀ ਕਿਵੇ ਦੀਆਂ ਗੱਲਾਂ ਕਰੀ ਗਈ। ਫਿਰ ਮੈਨੂੰ ਕਹਿੰਦੀ,' ਤੇਰੇ ਘਰ ਵਾਲਾ ਬਾਈ ਨਹੀਂ ਦਿਸਦਾ।' 'ਮੈਂ ਕਿਹਾ ਉਪਰ ਲੀਵਿੰਗ ਰੂਮ ਵਿੱਚ ਟੀ ਵੀ ਦੇਖ ਰਿਹਾ। ਤੇ ਮੈਂ ਪਾਠ ਕਰਨਾ ਹੁੰਦਾ ਹੈ।‘‘ ਬਹੂ ਨੇ ਕਿਹਾ," ਤੁਸੀਂ ਅੱਲਗ ਅੱਲਗ ਕਿਉਂ ਬੈਠੋ ਹੋ? ਪਾਠ ਜਰੂਰੀ ਨਹੀਂ, ਦੁਨੀਆਂ ਦੀ ਹਰ ਮੋਜ਼ ਮਾਨਣੀ ਚਹੀਦੀ ਹੈ। ਉਸ ਦੇ ਨੇੜੇ ਜਾਕੇ ਬੈਠ , ਸਿਰ ਉਸ ਦੇ ਮੋਡੇ ਜਾਂ ਪੱਟਾ ਤੇ ਰੱਖ।‘ ਮੈਂ ਤਾਂ ਸ਼ਰਮ ਨਾਲ ਮਰਦੀ ਜਾਵਾਂ। ਨੀਂ ਗੱਲ ਕਰ ਅੱਜ ਕੱਲ ਦੀਆਂ ਕੁੜੀਆਂ ਦੀ, ਅੱਜ ਤੱਕ ਅਜਿਹਾ ਕੁਝ ਨਹੀਂ ਕੀਤਾ। ਮੈਂ ਕਿਹਾ ਬਾਈ ਨਹੀਂ ਇਹੋ ਜਿਹਾ। ਅਸੀਂ ਨਹੀਂ ਇੱਕ ਦੂਜੇ ਨੂੰ ਚੰਬੜ ਕੇ ਬਹਿਦੇ। ਦੂਜੇ ਦਿਨ ਬੈਗ ਵਿੱਚ ਸੂਟ ਪਾ ਕੇ ਮੇਰੇ ਘਰ ਆ ਗਈ। ਕਹਿੰਦੀ ਮੈਂ ਆਪਦੇ ਘਰ ਵਾਲੇ ਨਾਲ ਲੱੜ ਪਈ। ਮੈਂ ਉਨ੍ਹੀ ਪੈਂਰੀ ਮੋੜ ਦਿੱਤੀ। ਅਸੀਂ ਨਹੀਂ ਰੁਸ ਕੇ ਆਇਆ ਨੂੰ ਰੱਖਦੇ।‘‘ ਜੱਸੀ ਨੇ ਮਜ਼ਾਕ ਕੀਤਾ,‘‘ ਮਿਦਰੋ ਅੰਟੀ ਮੈਨੂੰ ਪੱਤਾ ਤੇਰੇ ਪੰਜ ਬੱਚੇ ਨੇ। ਉਦੋ ਸੰਗ ਕਿਥੇ ਗਈ ਸੀ।‘‘ ਮਿਦਰੋ ਬੋਲੀ," ਭਾਈ ਅੱਜ ਕੱਲ ਦੀਆ ਬਹੂਆ ਨਹੀਂ ਗੱਲ ਕਰਦੀ ਸੋਚਦੀਆਂ। ਠੀਕ ਆ ਮੈਂ ਅਗਲੇ ਘਰ ਵਾਲਿਆਂ ਦਾ ਹਾਲ ਪੁੱਛਦੀ ਜਾਵਾ। ਦੋ ਦਿਨ ਹੋ ਗਏ ਘਰੋ ਨਹੀਂ ਕੰਮ ਧੰਦਿਆਂ ਵਿੱਚ ਨਿੱਕਲ ਹੋਇਆ।‘‘ ਗੁੱਡੀ ਨੇ ਕਿਹਾ, ‘ਇਸ ਨੂੰ ਘਰੇ ਕੋਈ ਕੰਮ ਨਹੀਂ ਲੋਕਾ ਦੇ ਘਰੇ ਵਿੱੜਕਾ ਲੈਦੀ ਫਿਰਦੀ ਹੈ। ਔਰਤ ਦੀ ਬਦਨਾਮੀ ਇਹੋ ਜਿਹੀਆਂ ਕਰਾਉਦੀਆਂ ਨੇ। ਸੀਤਾ ਤੂੰ ਬੋਲੇਗੀ ਕੀ ਘੁੱਸਨ ਬਣ ਕੇ ਬੈਠੀ ਰਹੇਗੀ। ਰੱਬ ਨੇ ਜਬਾਨ ਬੋਲਣ ਨੂੰ ਦਿੱਤੀ ਹੈ।‘‘ ਸੀਤਾ ਦੀ ਮੰਮੀ ਨੇ ਕਿਹਾ, "ਸੱਤ ਸਾਲ ਮੰਗੀ ਰਹੀ ਹੈ। ਜਮਾਈ ਦੇ ਚਾਲੇ ਸਾਨੂੰ ਪੱਤਾ ਲੱਗ ਗਏ ਸਨ। ਬਿੰਨ ਦੇਖੇ ਮੰਗਣਾ ਕਰ ਦਿੱਤਾ ਸੀ। ਇਸ ਦੇ ਡੈਡੀ ਨੇ ਸਮਝਾਉਣ ਦੀ ਕੋਸ਼ਸ਼ ਕੀਤੀ 'ਮੁੰਡਾ ਇਕੋ ਵਾਰ ਸ਼ਰਾਬ ਦਾ ਡੱਬਲ ਪਿਗ ਪੀਦਾ ਹੈ। ਜਦੋ ਮੈਂ ਹੱਥ ਮਿਲਾਇਆ ਮੁੰਡੇ ਦਾ ਹੱਥ ਮੇਰੇ ਹੱਥ ਤੋਂ ਕਾਲਾ ਹੈ। ਮੇਰੇ ਨਾਲ ਉਤਾਹਾ ਨੂੰ ਮੂੰਹ ਚੱਕ ਕੇ ਗੱਲ ਕਰਦਾ ਸੀ। ਕੱਦ ਵੀ ਆਪਣੇ ਪ੍ਰਵਾਰ ਨਾਲੋ ਛੋਟਾ ਹੈ।' ਇਸ ਨੇ ਪਿਉ ਨੂੰ ਜੁਆਬ ਸੁਣਾ ਦਿੱਤਾ,' ਮੈਂ ਕੋਈ ਡੰਗਰ ਨਹੀਂ ਨਿੱਤ ਨਵਾ ਗਾਹਕ ਲੱਬਦੇ ਰਹੋਗੇ।' ਇਸ ਨੇ ਮਰਜੀ ਨਾਲ ਵਿਆਹ ਕਰਾਇਆ। ਕੁੜੀਆਂ ਦੀ ਭਰੂਣ ਹੱਤਿਆ ਵਾਲੀ ਨਾਲ ਮੇਰਾ ਕੋਈ ਮਾਂ ਧੀ ਦਾ ਰਿਸ਼ਤਾਂ ਨਹੀਂ। ਕਹਾਣੀ ਖੱਤਮ, ਕੋਈ ਘਰੋ ਜਾਣ ਵਾਲਾ। ਚੱਲ ਸੀਤਾ ਘਰੋ ਬਾਹਰ, ਮੈਥੋ ਹੀ ਗਲਤੀ ਹੋਈ ਹੈ। ਮੈਂ ਤਾਂ ਕਦੇ ਮੁੰਡਿਆਂ ਨਾਲੋ ਪਾਲਣ ਪੋਸ਼ਣ ਵਿੱਚ ਫਰਕ ਨਹੀਂ ਸੀ ਰੱਖਿਆ। ਜਿਵੇ ਮੇਰੇ ਮੁੰਡੇ ਖੂਹ ਤੇ ਟੂਬਲ ਵਾਲੇ ਪਾਣੀ ਥੱਲੇ ਨਹ੍ਹਾਉਂਦੇ ਸੀ। ਇਹ ਵੀ ਕਪੜਿਆ ਸਣੇ ਖੂਹ ਤੇ ਨਹ੍ਹਾਂ ਲੈਦੀ ਸੀ। ਮੈਂ ਕਦੇ ਨਹੀਂ ਸੀ ਕਿਹਾ, ਤੂੰ ਕੁੜੀ ਹੈ। ਆਹ ਨਹੀਂ ਕਰਨਾ। ਸੀਤਾ ਨੂੰ ਮੇਰੇ ਨਾਲੋ ਜਿਆਦਾ ਚੱਜ ਆ ਗਿਆ। ਹੁਣ ਸਾਡੀ ਲੋੜ ਨਹੀਂ ਰਹੀ। ਤੇਰਾ ਵੀ ਓਦੋ ਮੈਂ ਵੀ ਫਾਹਾ ਵੱਡਿਆ ਹੁੰਦਾ। ਚਾਰ ਕੱਤਲ ਨਾ ਹੁੰਦੇ। ' ਨਾਂ ਘਰ ਮਾੜਾ ਆਵੇ, ਨਾ ਜੰਮੇ' ਸੱਦ ਉਸ ਨੂੰ ਵੀ ਤੇਲ ਚੋ ਦਿਆ ਦੋਨਾ ਦਾ। ਧੱਕੇ ਮਾਰ ਕੇ ਘਰੋ ਬਾਹਰ ਕਰ ਦਿਉ। ਤੂੰ ਵੀ ਮੇਰੀ ਉਹੋ ਜਿਹੀ ਹੀ ਧੀ ਹੈ। ਜਿਹੋ ਜਿਹੀਆਂ ਤੇਰੀ ਧੀਆਂ ਸਨ। ਤੂੰ ਵਿਚਾਰੀਆਂ ਨੂੰ ਵੱਧਣ ਫੁਲਣ ਵੀ ਨਹੀਂ ਦਿੱਤਾ। ਜਿਉਂਦੀਆ। ਤੱੜਫਦੀਆਂ ਨੂੰ ਪੱਤਾਂ ਨਹੀਂ ਕਿਹੜੀ ਨਾਲੀ ਵਿੱਚ ਰੋੜ ਦਿੱਤਾ। ਪੱਤਾ ਤੈਨੂੰ ਕਿੰਨੇ ਚਿਰ ਬਾਅਦ ਜਾਨ ਨਿੱਕਲੀ ਹੋਣੀ ਹੈ। ਆਪਦੀ ਜਾਨ ਸੋਖੀ ਰੱਖਣ ਲਈ ਕਰੂਬਲਾ ਫੁੱਟਣ ਤੋਂ ਪਹਿਲਾ ਮਸਲ ਦਿੱਤੀਆ। ਤੈਨੂੰ ਨਾਂ ਰੱਬ ਦਾ ਡਰ ਰਿਹਾ, ਨਾਂ ਸਾਡੀ ਕੋਈ ਸ਼ਰਮ।" ਸੀਤਾ ਵਿੱਚ ਵੀ ਬੋਲਣ ਦੀ ਤਾਕਤ ਆ ਗਈ," ਮੰਮੀ ਵਿਆਹ ਤੋਂ ਪਹਿਲਾ ਜਿਸ ਬੰਦੇ ਨਾਲ ਕੋਈ ਗੱਲ ਸਾਂਝੀ ਨਹੀਂ। ਕੀਤੀ ਸੁਭਾਅ ਦਾ ਪੱਤਾ ਨਹੀਂ। ਤੁਹਾਡੀ ਵੀ ਨਾਂ ਪੰਸਦ ਦਾ ਸੀ। ਕਿਸੇ ਤੀਜੇ ਬੰਦੇ ਦੀ ਪੰਸਦ ਸੀ। ਜਿਸ ਨੇ ਬਚੋਲਗੀਰੀ ਦਾ ਸੂਟ ਲੈ ਕੇ ਕਿਨਾਰਾ ਕਰ ਲਿਆ। ਮੈਨੂੰ ਉਸ ਬੰਦੇ ਮੁਹਰੇ ਪਹਿਲੀ ਰਾਤ ਜਲੀਲ ਹੋਣਾ ਪਿਆ, ਜਿਸ ਦੀ ਮੈਂ ਸ਼ਕਲ ਉਸ ਦਿਨ ਵੀ ਨਹੀਂ ਦੇਖ ਸਕੀ ਸੀ। ਤੁਸੀਂ ਇਸ ਨੂੰ ਵਿਆਹ ਦਾ ਨਾਮ ਦਿੱਤਾ, ਤੁਹਾਡੇ ਭਾਦਾ ਵਿਆਹ ਸੀ। ਮੇਰਾ ਬੋਝ ਤੁਹਾਡੇ ਸਿਰ ਤੋ ਲਹਿ ਗਿਆ ਸੀ। ਮੇਰੀ ਜਾਨ ਕਾਂਮ ਦੇ ਦੇਵਤੇ ਨੂੰ ਭੇਟ ਕਰ ਦਿੱਤੀ। ਮਾਂਪਿਆ ਦੇ ਲਡਲੇ ਨੂੰ ਕਾਂਮ ਤੋਂ ਬਿੰਨਾਂ ਉਸ ਨੂੰ ਆਉਂਦਾ ਹੀ ਕੀ ਹੈ? ਮੈਨੂੰ ਚੂਡ ਚੂਡ ਕੇ ਖਾ ਜਾਵੇਗਾ। ਸ਼ਰਾਬ ਦੇ ਨਸ਼ੇ ਵਿੱਚ ਥੱਕਦਾ ਵੀ ਨਹੀਂ, ਤਾਂ ਹੀ ਨਸ਼ਾ ਕਰਦਾ ਹੈ। ਆਪ ਹੋਰ ਸੁੱਖ ਲੈ ਸਕੇ। ਵਿਆਹ ਜੋ ਕਰਾਇਆ ਮੇਰੇ ਨਾਲ, ਉਸ ਦਾ ਮੇਰੇ ਤੇ ਕਬਜਾ ਹੈ। ਆਪ ਬਾਹਰ ਵੀ ਰਾਤਾ ਨੂੰ ਹੋਰਾ ਕੁੜੀਆਂ ਕੋਲ ਜਾਦਾ ਹੈ। ਤਾਂਹੀਂ ਕਹਿੰਦਾ ਕੁੜੀ ਨਹੀਂ ਜੰਮਣ ਦੇਣੀ। ਆਪ ਔਰਤ ਨੂੰ ਇਕ ਖਿੰਡਾਉਣਾ ਸੱਮਝਦਾ ਹੈ। ਔਰਤ ਨੂੰ ਦੇਖ ਕੇ ਕਾਮ ਹੀ ਦਿਸਦਾ ਹੈ। ਪਹਿਲਾਂ ਕਹੂ ਮੈਂ ਤੈਨੂੰ ਦੇਖੀ ਜਾਵਾ। ਬਹੁਤ ਪਿਆਰ ਕਰਾ। ਬਾਅਦ ਵਿੱਚ ਮੈਂ ਕੌੜਾ ਅੱਕ ਲੱਗਦੀ ਹਾਂ। ਜਾਨਵਰਾਂ ਵਿੱਚ ਸੰਜਮ ਤੇ ਇਕ ਮੋਸਮ ਹੁੰਦਾ ਹੈ। ਬੰਦੇ ਦਾ ਕੋਈ ਸਮਾਂ ਨਹੀਂ।‘‘ ਜੱਸੀ ਨੇ ਕਿਹਾ," ਸੀਤਾ ਇਹ ਕੀ ਕੀਤਾ। ਤੂੰ ਆਪਦੀਆਂ ਭਤੀਜੀਆਂ ਨੂੰ ਬਹੁਤ ਪਿਆਰ ਕਰਦੀ ਹੈ। ਹੁਣ ਵੀ ਉਨ੍ਹਾਂ ਨਾਲ ਬੱਚਿਆ ਜਿਵੇ ਖੇਡਦੀ ਹੈ। ਫਿਰ ਮੰਮੀ ਨੇ ਤੇਰਾ ਨਾਂ ਵੀ ਸੀਤਾ ਮਾਂ ਦਾ ਰੱਖਿਆ। ਤੂੰ ਰੰਗ ਕਿਹੋ ਜਿਹਾ ਲਾਇਆ। ਮੈਨੂੰ ਦੇ ਦਿੰਦੀ। ਜਿਥੇ ਮੇਰੀਆਂ ਤਿੰਨ ਧੀਆਂ ਪੱਲ ਗਈਆ। ਉਥੇ ਤੇਰੀਆਂ ਧੀਆਂ ਪਾਲ਼ ਦਿੰਦੀ। ਇਹ ਕੁੜੀਆਂ ਰੁੱਲ ਖੁੱਲ ਕੇ ਪਲ ਜਾਦੀਆ ਨੇ। ਗਊਆਂ ਨੂੰ ਚਾਹੇ ਜੂਠ ਹੀ ਦੇ ਦੇਵੋ। ਸਭ ਮਲਾਈ ਵਾਗ ਖਾ ਕੇ ਢਿੱਡ ਭਰ ਲੈਦੀਆ ਨੇ। ਜਿਸ ਨਾਲ ਤੋਰ ਦੇਵੋ। ਲੱੜ ਫੱੜ ਪਿਛੇ ਗੂੰਗਿਆਂ ਵਾਗ ਤੁਰ ਜਾਦੀਆ ਨੇ। ਘਰ ਬੰਨ ਦੀਆਂ ਨੇ। ਪਹਿਲਾਂ ਪਿਉ ਦਾ ਘਰ ਝਾੜ ਸੁਮਾਰ ਕੇ ਰੱਖਦੀਆਂ। ਫਿਰ ਪਤੀ ਪ੍ਰਮੇਸਰ ਦੇ ਘਰ ਨੂੰ ਮੰਦਰ ਵਾਗ ਪੂਜਦੀਆਂ। ਪੁੱਤਰ ਦੇ ਘਰ ਗੁਲਾਮ ਵਾਗ ਵਿਰ ਵਿਰ ਕਰਦੀਆਂ ਫਿਰਦੀਆਂ। ਕਈਆਂ ਨੂੰ ਉਥੇ ਵੀ ਟਿਕਾਣਾ ਨਹੀਂ ਮਿਲਦਾ। ਔਰਤ ਡਰ ਡਰ ਲੁਕ ਲੁਕ ਦਿਨ ਕੱਟਦੀ ਫਿਰਦੀ ਹੈ। ਮਾਂ ਹੀ ਧੀ ਨੂੰ ਬੁਕਲ ਵਿੱਚ ਨਾਂ ਲੁਕੋਊਗੀ, ਧੀ ਦੀ ਰਾਖੀ ਕੌਣ ਕਰੂ। ਤੇਰਾ ਵਿਰਾ ਵੀ ਇਹੋ ਜਿਹਾ ਨਹੀਂ। ਫਿਰ ਤੂੰ ਕਿਵੇ ਇਹ ਗੱਲਤੀ ਕਰ ਲਈ। ਮਰਦ ਇਹੀ ਸੱਮਝਦਾ ਹੈ। ਔਰਤ ਕੁੱਤੇ ਵਾਂਗ ਉਸ ਦੇ ਟੁਕੜਿਆਂ ਤੇ ਦਿਆਂ ਉਤੇ ਪਲਦੀ ਹੈ। ਬਾਪ ਆਪ ਨੂੰ ਧਨਾਡ ਸੱਮਝਦਾ ਹੈ। ਭਰਾ ਭੈਣਾਂ ਤੋਂ ਅਨੋਖਾ ਆਪਣੇ ਆਪ ਨੂੰ ਸੱਮਝਦਾ ਹੈ। ਕਿਉਂ ਕੇ ਕੁੜੀਆਂ ਦੀ ਕਬਰ ਉਤੇ ਸ਼ਪੈਸ਼ਲ ਬੂਟਾ ਲੱਗਿਆ ਹੈ। ਪਤੀ ਆਪਣਾ ਔਰਤ ਤੇ ਅਧਕਾਰ ਸੱਝਦਾ ਹੈ। ਕਿ ਉਸ ਨੇ ਔਰਤ ਨੂੰ ਆਪਦੇ ਪੈਰਾ ਵਿੱਚ ਸ਼ਰਨ ਦਿੱਤੀ ਹੈ। ਪੁੱਤਰ ਮਾਂ ਨੂੰ ਦਇਆ ਤੇ ਪਾਲਦਾ ਹੈ। ਕੋਈ ਹੋਰ ਸਹਾਰਾ ਨਹੀਂ ਬੱਚਦਾ।" "ਬਹੂ ਅਸਲ ਵਿਚ ਇਹ ਆਪ ਪੱਥਰ ਹੈ। ਇਸ ਅੱਗੇ ਬੀਨ ਵਜਾਉਣ ਦਾ ਕੋਈ ਫੈਇਦਾ ਨਹੀਂ। ਪੱਤਾਂ ਨਹੀਂ ਮੇਰੀ ਕੁੱਖੋ ਕਿਵੇ ਪੈਦਾ ਹੋ ਗਈ। ਇਸ ਦਾ ਇਕੋ ਇਲਾਜ ਹੈ। ਮੁੜ ਕੇ ਮੇਰੇ ਮਰੀ ਤੋਂ ਵੀ ਘਰੇ ਨਾ ਵੜਨ ਦੇਈ। ਜਿਹੜਾ ਸਮਾਂ ਨਿੱਕਲ ਗਿਆ ਹੱਥ ਨਹੀ ਆਉਣਾ। ਜਦੋ ਮੇਰੀ ਪ੍ਰਵਰਸ਼ ਦਾ 24 ਸਾਲ ਵਿੱਚ ਕੋਈ ਅਸਰ ਨਹੀਂ ਹੋਇਆ। ਪੜ੍ਹਾਈ ਆਪਦੀ ਮਰਜੀ ਦੀ ਪੜ੍ਹੀ ਹੈ। ਤੂੰ ਚੰਨ ਘੰਟਿਆ ਵਿੱਚ ਕੀ ਘੋਲ ਕੇ ਪਿਲਾ ਦੇਵੇਗੀ।" ਜੱਸੀ ਨੇ ਕਿਹਾ," ਮੰਮੀ ਮੈਨੂੰ ਪੂਰੀ ਗੱਲ ਕਰਨ ਦਿਉ। ਆਪਾ ਨੂੰ ਉਸ ਦਾਤੇ ਦੇ ਕੰਮਾਂ ਵਿੱਚ ਦੱਖਲ ਨਹੀਂ ਦੇਣਾ ਚਾਹੀਦਾ। ਉਹ ਸੱਭ ਨੂੰ ਉਹੀ ਪਾਲਦਾ ਹੈ। ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ।। ਸਭਿ ਘਟ ਆਪੇ ਭੋਗਵੈ ਪਿਆਰਾ ਵਿਚਿ ਨਾਰੀ ਪੁਰਖ ਸਭੁ ਸਇ।। ਨਾਨਕ ਗੁਪਤੁ ਵਰਤਦਾ ਪਿਆਰਾ ਗੁਰਮਖਿ ਪਰਗਟੁ ਹਇ।। ਸੀਤਾ ਕੁੜੀਆਂ ਆਪਦੇ ਲੇਖ ਲਿਖਾ ਕੇ ਲਿਉਂਦੀਆਂ। ਅਸੀਂ ਤੇਰੇ ਸਾਹਮਣੇ ਕਿੰਨੀਆਂ ਭੈਣਾਂ। ਕਈਆਂ ਨੂੰ ਸਾਡੇ ਨਾਮ ਚੇਤੇ ਨਹੀਂ ਰਹਿੰਦੇ। ਇਹ ਵੀ ਪੱਤਾ ਨਹੀਂ ਕਿਹੜੀ ਵੱਡੀ ਹੈ, ਕਿਹੜੀ ਛੋਟੀ। ਪਰ ਮੇਰੇ ਡੈਡੀ ਤੋਂ ਸਾਡੇ ਸਾਰੀਆਂ ਦੇ ਰਿਸ਼ਤੇ ਅੱਗਲਿਆਂ ਨੇ ਮੰਗ ਕੇ ਲਏ ਨੇ। ਮੇਰੇ ਡੈਡੀ ਕਿਸੇ ਦੇ ਦਰ ਤੇ ਰਿਸ਼ਤਾ ਨਹੀਂ ਲੈ ਕੇ ਗਏ। ਵਿਆਹਾ ਨੂੰ ਇੱਕ ਪੈਸਾ ਨੀਂ ਦਿੱਤਾ। ਨਾਲੇ ਮੇਰਾ ਰਿਸ਼ਤਾ ਤਾ ਤੂੰ ਹੀ ਮੇਰੇ ਨਾਲ ਕਾਲਜ ਪੜ੍ਹਦੀ ਨੇ ਆਪ ਮੇਰੀ ਵੱਡੀ ਭੈਣ ਦੀਆਂ ਮਿੰਨਤਾ ਕਰ ਕੇ ਲਿਆ ਸੀ। ਉਦਾ ਤਾਂ ਤੂੰ ਵੀ ਕਹਿੰਦੀ ਸੀ,' ਮੇਰੇ ਵਿਰੇ ਨੇ ਤੈਨੂੰ ਪੰਸਦ ਕਰ ਲਿਆ। ਤੇਰੇ ਬਿੰਨਾਂ ਮੇਰਾ ਵਿਰਾ ਮਰਜੂ। ਨਿੱਤ ਤੈਨੂੰ ਦੇਖਣ ਦੇ ਬਹਾਨੇ ਮੈਨੂੰ ਕਾਲਜ ਛੱਡਣ ਆਉਂਦਾ।' ਆਪਦਾ ਵਿਰਾ ਲੈ ਕੇ ਇੱਕ ਦਿਨ ਸਾਡੇ ਘਰ ਮੰਮੀ ਡੈਡੀ ਨਾਲ ਆ ਕੇ ਮੇਰੀ ਗੱਲ ਪੱਕੀ ਕਰ ਕੇ ਵਿਆਹ ਦੀ ਤਰੀਕ ਲੈ ਕੇ ਉਠੇ ਸੀ। ਤੂੰ ਆਪ ਵੀ ਬਹੁਤ ਪਿਆਰੀ ਹੈ। ਤੇਰੀਆਂ ਬੇਟੀਆਂ ਤਾਂ ਬਾਈ ਵਾਂਗ ਸੁੱਨਖੀਆਂ ਹੁੰਦੀਆ। ਤਕਦੀਰ ਉਪਰ ਵਾਲੇ ਨੇ ਲਿਖਣੀ ਸੀ। ਰੱਬ ਤਾਂ ਇੱਕ ਪੱਲ ਵਿੱਚ ਜਲੋ ਥਲੋ, ਥਲੋ ਜਲੋ ਕਰ ਦਿੰਦਾ। ਜੇ ਤੂੰ ਉਸ ਤੇ ਜਕੀਨ ਕਰੇ, ਵਾਸਤਾ ਪਾਵੇ ਮਸ਼ੀਨਾ ਨੂੰ ਉਹ ਝੂਠਲਾ ਸਕਦਾ। ਮੇਰੀ ਮਾਂ ਹੁਣ ਦੱਸਦੀ ਹੁੰਦੀ ਹੈ। ਮੇਰੀ ਸੱਭ ਤੋ ਛੋਟੀ ਭੈਣ ਪਿਛੋ, ਫਿਰ ਮਾਂ ਦਾ ਪੈਰ ਭਾਰੀ ਹੋਇਆ। ਬੱਚੇ ਦਾ ਨੁਕਸਾਨ ਹੋ ਗਿਆ। ਇਨ੍ਹਾਂ ਖੂਨ ਵੱਗਿਆ। ਮਾਂ ਨੂੰ ਖੂਨ ਚੜਾਉਣਾ ਪਿਆ। ਪਾਪਾ ਦਾ ਖੂਨ ਹੀ ਨਾਲ ਮੈਚ ਕੀਤਾ। ਮਾਂ ਮਰ ਕੇ ਬੱਚੀ। ਡਾਕਟਰ ਨੇ ਮੇਰੀ ਮਾਂ ਨੂੰ ਕਹਿ ਦਿੱਤਾ ਸੀ।' ਮਾਂ ਦੇ ਹੋਰ ਬੱਚਾ ਹੋਈ ਨਹੀਂ ਸਕਦਾ।' ਧੀਆ ਦਾ ਥੱਬਾ ਸੀ। ਪਾਪਾ ਨੇ ਕਦੇ ਮਾਂ ਕੋਲੇ ਪੁੱਤ ਦੀ ਖਾਹਸ਼ ਰੱਖੀ ਹੀ ਨਹੀ ਸੀ। ਪਰ ਪੂਰੇ 5 ਸਾਲ ਪਿਛੋ ਪਾਪਾ ਟੱਰਕ ਤੇ ਸੰਗਤ ਪੰਜਾਬ ਤੋ ਹਜੂਰ ਸਾਹਿਬ ਲੈ ਕੇ ਗਏ। ਹੈਡਗ੍ਰੰਥੀ ਨੂੰ ਜਦੋ ਦੱਸਿਆ,' ਇਸ ਸਿੰਘ ਦੇ ਧੀਆਂ ਹੀ ਹਨ। ਪੁੱਤਰ ਦੀ ਦਾਤ ਲਈ ਸਤਗੁਰਾਂ ਕੋਲ ਬੇਨਤੀ ਕਰ ਦਿਉ'। ਗ੍ਰੰਥੀ ਨੇ ਕਿਹਾ,' ਇਸ ਦੇ ਆਪਦੇ ਤਾਂ ਦਾੜੀ ਨਹੀਂ। ਹੋਰ ਸਤਗੁਰ ਦਾੜੀ ਵਾਲਾ ਕਿਉਂ ਦੇ ਦੇਣ। ਬੰਦਾ ਬਣ ਕਿ ਦਾੜੀ ਕੱਤਲ ਕਰਨੋ ਹੱਟ ਜਾਵੇ। ਗੁਰੂ ਦੀ ਮੰਨੇ। ਗੁਰੂ ਇੱਜ਼ਤ ਰੱਖੇਗਾ। ਖਾਲਸਾ ਸਾਜਣ ਵਾਲੇ ਦੇ ਦਰ ਤੇ ਆਏ ਹੋ। ਖਾਲਸਾ ਬਣੋ। ਖਾਲਸੇ ਪੈਦਾ ਹੋਣਗੇ।' ਰੱਬ ਨੇ ਖਾਲਸਾ ਦੇ ਦਿੱਤਾ। ਸਾਨੂੰ ਸਾਰੀਆਂ ਭੈਣਾਂ ਨੂੰ ਦੇਖ ਲਾ ਮਨ ਮਰਜੀ ਦਾ ਹੁੰਢਾੳਦੀਆਂ। ਘਰ ਵਾਲਿਆਂ ਤੋਂ ਹਰ ਪੱਖੋ ਤੱਕੜੀਆਂ। ਕੁੜੀਆਂ ਆਪਦੀ ਤਕਦੀਰ ਆਪ ਬਣੋਦੀਆਂ। ਮੁੰਡਿਆਂ ਤੋਂ ਵੱਧ ਪੜ੍ਹਦੀਆਂ। ਕਿਹੜਾ ਕੰਮ ਹੈ, ਔਰਤਾਂ ਨੀਂ ਕਰ ਸਕਦੀਆ। ਔਰਤ ਹੀ ਬੱਚਾ ਜੰਮ ਸਕਦੀ ਹੈ। ਬੰਦਾ ਨਹੀਂ। ਇੱਕ ਦਰਵਾਜਾ ਰੱਬ ਨੇ ਔਰਤ ਨੂੰ ਮਰਦ ਤੋ ਵੱਧ ਦਿੱਤਾ ਤਾਂ ਹੀ ਉਹ ਬੱਚਾ ਪੈਦਾ ਕਰਦੀ ਹੈ। ਔਰਤ ਕੋਲ ਰੱਬ ਨੇ ਇਹ ਸ਼ਕਤੀ ਵੱਧ ਦਿੱਤੀ ਹੈ। ਜਿਸ ਦਾ ਮਰਦ ਸੁਪਨਾ ਹੀ ਦੇਖਦੇ ਹਨ। ਪਰ ਇਹ ਦਰਵਾਜਾ ਔਰਤ ਨੂੰ ਹੀ ਵਰਦਾਨ ਮਿਲਿਆ ਹੈ। ਔਰਤ ਹੀ ਰੱਬ ਹੈ। ਔਰਤ ਕੋਲ ਦਸ ਦਰਵਾਜੇ ਹਨ। ਸਮਾਜ ਦੀ ਜਨਮ ਦਾਤੀ ਹੈ।" " ਭਾਬੀ ਤੂੰ ਵੀ ਮੈਨੂੰ ਕਸੂਰ ਵਾਰ ਸੱਮਝਦੀ ਆ। ਮੈਂ ਫਿਰ ਮਾਂ ਬਣਨ ਵਾਲੀ ਹਾਂ। ਮੇਰੇ ਵਿਚੋ ਸਾਰੀ ਤਾਕਤ ਮੁੱਕ ਗਈ ਹੈ। ਮੈਨੂੰ ਪੰਜਵੀ ਵਾਰ ਸਾਲ ਵਿੱਚ ਬੱਚਾ ਠਹਿਰ ਚੁੱਕਾ ਹੈ। ਤੁਹਾਡੇ ਜੁਮਾਈ ਨੇ ਮੈਨੂੰ ਕਹਿ ਦਿੱਤਾ ਹੈ। ਅਗਰ ਮੇਰੀ ਕੁੱਖ ਵਿੱਚੋ ਕੁੜੀ ਜੰਮੀ। ਕੁੜੀ ਨੂੰ ਹੱਥਾਂ ਨਾਲ ਮਾਰ ਕੇ ਮੈਨੂੰ ਛੱਡ ਦੇਵੇਗਾ। ਮੈਂ ਰਾਤਾ ਨੂੰ ਸੌ ਨਹੀਂ ਸਕਦੀ। ਦੇਖ ਹੀ ਲੈ ਮੇਰਾ ਸਰੀਰ। ਹਫ਼ਤੇ ਵਿੱਚ ਮੇਰਾ ਇਹ ਹਾਲ ਕਰ ਦਿੰਦਾ। ਕਹਿੰਦਾ ਕਿਤੇ ਹੋਰ ਮਰਦ ਨਾਲ ਰਲ ਕੇ ਮੈਂ ਭੱਜ ਨਾ ਜਾਵਾ।" ਜੱਸੀ ਨੇ ਕਿਹਾ," ਸੀਤਾ ਮੈਂ ਰੱਬ ਤੇ ਜਕੀਨ ਕਰਦੀ ਹਾਂ। ਜਦੋ ਕੁੜੀ ਮੁੰਡਾ ਜੌੜੇ ਹੁੰਦੇ ਹਨ। ਕਿਸੇ ਡਾਕਟਰ ਨੇ ਕਦੇ ਇਹ ਨਹੀਂ ਕਿਹਾ। ਕਿ ਇੱਕ ਕੁੜੀ ਨਾਲ ਮੁੰਡਾ ਵੀ ਹੈ। ਕਿਤੇ ਪੜ੍ਹਿਆ ਸੁਣਿਆ ਤੁਸੀਂ ਦੱਸੋ। ਪੱਤਾਂ ਨਹੀਂ ਡਾਕਟਰ ਕਿੰਨੇ ਕੇਸਾ ਵਿੱਚ ਝੂਠ ਰੱਜਲਟ ਦੱਸ ਕੇ ਨੋਟ ਤਾਂ ਕਮਾ ਚੁਕੇ ਨੇ ਪਾਪ ਕਿੰਨਾਂ ਕਰ ਚੁਕੇ ਨੇ। 'ਆਹ ਜੱਗ ਮਿੱਠਾ ਅੱਗਲਾ ਕਿਸ ਨੇ ਡਿੱਠਾ' ਭਰੂਣ ਹੱਤਿਆ ਕਰਨ ਵਾਲੇ ਮਾਂਪਿਆ ਤੇ ਡਾਕਟਰਾ ਨੂੰ ਕੋਹੜ ਹੋਵੇਗਾ। ਦੁਨੀਆ ਦੇ ਸਾਰੇ ਡਾਕਟਰ ਮਾਂਪੇ ਜੋਰ ਲਾ ਲੈਣ ਕੁੜੀਆਂ ਧਰਤੀ ਮਾਂ ਦੀ ਗੋਦ ਵਿੱਚ ਜਨਮ ਵੀ ਲੈਣਗੀਆਂ। ਖੇਡਣ ਕੁੱਦਣਗੀਆਂ ਵੀ। ਤੇਰੀਆਂ ਹੀ ਭਤੀਜੀਆਂ ਕਹਿੰਦੀਆਂ।,' ਮੁੰਡੇ ਨਾਲੋ ਕੁੜੀਆਂ ਪਿਆਰੀਆਂ ਹੁੰਦੀਆਂ। ਮੁੰਡੇ ਕੁੜੀਆਂ ਵੱਲ ਝਾਕਦੇ ਰਹਿੰਦੇ ਹਨ। ਨਾਲੇ ਕੁੜੀਆਂ ਸਾਹਮਣੇ ਜਾਣ ਕੇ ਗੰਦੀਆਂ ਗਾਂਲਾ ਕੱਢਦੇ ਹਨ। ਦੂਜੇ ਪਾਸੇ ਸਾਇੰਸ ਹੀ ਸੈਕਸ ਬਦਲ ਕੇ ਮੁੰਡਿਆਂ ਤੋਂ ਕੁੜੀਆਂ, ਕੁੜੀਆਂ ਤੋਂ ਮੁੰਡੇ ਬਣਾ ਰਹੀ ਹੈ। ਮਾਪੇ ਆਪਦੇ ਦਿਨ ਭੁੱਲ ਗਏ। ਜਦੋ ਜੁਆਨੀ ਆਉਂਦੀ ਹੈ, ਹੇੜੀਆਂ ਦਿੰਦੀ ਹੈ। ਫਿਰ ਉਦੋ ਰਜਲਟ ਮਾੜੇ ਦੇਖ ਕੇ ਬੜਾ ਪਛਤਾਉਣਾ ਪੈਣਾ ਮਾਂਪਿਆਂ ਨੂੰ। ਮੁੰਡਿਆਂ ਨੇ ਉਮਰ ਤੇ ਰਿਸ਼ਤੇ ਦਾ ਧਿਆਨ ਵੀ ਨਹੀਂ ਰੱਖਣਾ, ਕਿਉਂਕਿ ਸੈਕਸ ਬੰਦੇ ਦੀ ਕਿਰਿਆ ਹੈ। ਜਰੂਰਤ ਹੈ। ਢਿੱਡ ਭਰਨ ਵਾਗ ਹੀ ਜਰੂਰੀ ਹੈ। ਕੋਈ ਕਟਰੌਲ ਨਹੀਂ। ਕਿੰਨਾਂ ਕੁ ਚਿਰ ਔਖਾ ਸੌਖਾ ਬੰਦਾ ਕੱਟ ਸਕੂਗਾ। ਤੂੰ ਡੈਡੀ ਤੇ ਆਪਦੇ ਵਿਰੇ ਨੂੰ ਸਹੀ ਗੱਲ ਦੱਸ ਦੇ, ਤੱਸ਼ਦੱਦ ਸਹਿਣ ਦਾ ਨਾਮ ਸ਼ਾਦੀ ਨਹੀਂ। ਜੀਅ ਸੀਤਾ ਦੀ ਗੱਲ ਸੁਣਿਓ। ਜਮਾਈ ਰਾਜਾ ਜੀ ਨੂੰ ਵੀ ਨਾਲ ਲੈ ਆਓ।" " ਹਾਂ ਦਸੋ ਕੀ ਗੱਲ ਹੈ? ਸੀਤਾ ਤੂੰ ਰੋ ਰੋ ਕੇ ਕਮਲੀ ਹੋਈ ਪਈ ਆ, ਕੀ ਗੱਲ? ਬੋਲਦੀ ਨੀਂ" " ਵਿਰੇ ਮੈਂ ਮਰ ਜਾਵਾਗੀ। ਪਰ ਮੈਂ ਇਸ ਨਾਲ ਨਹੀਂ ਜਾਣਾ। ਮੈਨੂੰ ਇਸ ਨੇ ਆਪ ਵੀ ਮਾਰ ਦੇਣਾ। ਵਿਰੇ ਬਚਾ ਲਾ ਮੈਨੂੰ" "ਕਾਕਾ ਜੀ ਮੇਰੀ ਭੈਣ ਨਾਲ ਐਸਾ ਕੀ ਕੀਤਾ। ਇਹ ਤੇਰੇ ਕੋਲੋ ਡਰਦੀ ਕਿਉਂ ਹੈ? ਆਪੇ ਦੱਸਦੇ, ਸਾਡੇ ਕੋਲ ਸਾਰੇ ਇਲਾਜ ਨੇ। ਜਮਾਈ ਬਣਾਕੇ ਸੇਵਾ ਵੀ ਕਰ ਸਕਦੇ ਆ। ਤੇ ਨਾਲ ਹੀ। ਭੈਣ ਮੇਰੀ ਨੂੰ ਇਥੇ ਰਹਿੱਣ ਦਿਉ। ਉਹ ਦਰ ਬਾਹਰ ਨੂੰ ਜਾਂਦਾ ਹੈ। ਤੁਸੀਂ ਜਾ ਸਕਦੇ ਹੋ। ਮੇਰੀ ਭੈਣ ਐਵੇ ਤਾਂ ਨਹੀਂ ਕਹਿੱਦੀ। ਕੋਈ ਗੱਲ ਹੈ।" "ਵੱਡੇ ਭਾਈ ਮੇਰੇ ਕੋਲੋ ਗਲਤੀ ਹੋ ਗਈ। ਅੱਜ ਤੋਂ ਮੈਂ ਐਸੀਂ ਗਲਤੀ ਨਹੀਂ ਕਰਦਾ। ਸੀਤਾ ਤੋਂ ਬਿੰਨ੍ਹਾਂ ਮੇਰੇ ਮਾਂਪਿਆ ਨੇ ਮੈਨੂੰ ਵੀ ਅੰਦਰ ਨੀ ਵੱੜਨ ਦੇਣਾ। ਸਾਰੀ ਮੇਰੇ ਦਿਮਾਗ ਦੀ ਖੇਡ ਸੀ। ਮੇਰੇ ਮੰਮੀ ਡੈਡੀ ਨੂੰ ਨਹੀਂ ਪੱਤਾ। ਅੱਜ ਤੋਂ ਕੋਈ ਉਲਾਭਾ ਨੀਂ ਆਉਦਾ। ਅਸਲ ਵਿੱਚ ਮੇਰੀ ਭੈਣ ਵੀ ਸਹੁਰੇ ਘਰ ਬਹੁਤ ਦੁੱਖੀ ਹੈ। ਮੈ ਸੋਚਿਆ ਧੀ ਜੰਮਣੀ ਹੀ ਨਹੀ ਚਾਹੀਦੀ। ਅੱਜ ਪੱਤਾਂ ਲੱਗਾ ਬੰਦਾ ਤੀਮੀ ਬਿੰਨ੍ਹਾਂ ਕੱਖ ਦਾ ਵੀ ਨਹੀਂ। ਸੀਤਾ ਮੁਆਫ਼ ਕਰਦੇ।" ਜੱਸੀ ਨੇ ਕਿਹਾ," ਬੰਦਾ ਉਹੀ ਆ ਜਿਹੜਾ ਗਲਤੀ ਮੰਨ ਲਵੇ। ਕਿਉਂ ਗੁੱਡੀ ਹੁਣ ਨੀਂ ਤੇਰੀ ਸੇਹਲੀ ਦੁੱਖੀ ਹੁੰਦੀ। ਬੈਠ ਕੇ ਗੱਲ ਕਰਨ ਨਾਲ ਮਸਲਾ ਹੱਲ ਹੋ ਸਕਦਾ।" ਗੁੱਡੀ ਨੇ ਮੁਹਰੇ ਹੋ ਕੇ ਕਿਹਾ," ਜੀਜਾ ਤੇਰੇ ਤੋ ਸਾਡਾ ਵਿਸ਼ਵਾਸ਼ ਉਠ ਗਿਆ। ਜਿਨਾਂ ਚਿਰ ਬੱਚਾ ਨਹੀਂ ਹੁੰਦਾ। ਅਸੀਂ ਕੁੜੀ ਨਹੀਓ ਤੋਰ ਨੀ। ਤੁਸੀਂ ਜਾ ਸਕਦੇ ਹੋ। ਅਸੀਂ ਪਰਾਹੁਣੇ ਨੂੰ ਤਿੰਨ ਦਿਨਾ ਤਂੋ ਵੱਧ ਨਹੀਂ ਰੱਖਦੇ। ਅੱਗਲਾ ਕਬਜਾ ਕਰ ਕੇ ਬਹਿ ਜਾਦਾ। ਘਰ ਦੇ ਕਰੋਲੇ ਦੇਣੇ ਸ਼ੁਰੂ ਕਰ ਦਿੰਦਾ। ਸੀਤਾ ਨੂੰ ਤੇਰੀ ਮਰਜ਼ੀ ਹੋਈ ਫਿਰ ਆਕੇ ਲੈ ਜਾਵੀ। ਕਿਉਂ ਭਾਬੀ ਵੱਡੇ ਵਿਰੇ।" " ਹਾਂ ਹਾਂ ਸੀਤਾ ਪਿੱਛੋ ਤੂੰ ਹੀ ਸਾਡੇ ਘਰ ਦੀ ਬੋਸ ਹੈ। ਮਰ ਜਾਣੀਏ ਸਾਨੂੰ ਇਹ ਗੱਲ ਸੁਝੀ ਹੀ ਨਹੀਂ ਸੀ। ਕੁੜੀਆਂ ਮੁੰਡਿਆਂ ਤੋਂ ਸੱਮਝਦਾਰ ਹੁੰਦੀਆਂ। ਬਈ ਛੋਟੀ ਭੈਣ ਨੇ ਜੋ ਕਿਹਾ ਪੱਥਰ ਤੇ ਲਕੀਰ ਹੈ। ਸਾਡੇ ਦੇਵੀਆਂ ਦੀ ਚੱਲਦੀ ਹੈ। ਅੱਛਾ ਬਾਈ ਕਵੇਲਾ ਹੁੰਦਾ ਤੈਨੂੰ ਵੇਲੇ ਸਿਰ ਘਰ ਪਹੁੰਚ।" ਗੁੱਡੀ ਨੇ ਕਿਹਾ, "ਭਾਬੀ ਮੈਂ ਤਾਂਨੀ ਤੁਹਾਡੀ ਮਰਜ਼ੀ ਦੇ ਮੁੰਡੇ ਨਾਲ ਵਿਆਹ ਕਰਾਉਣਾ। ਅਮ੍ਰਿੰਤਧਾਰੀ ਮੁੰਡਾ ਮੇਰੇ ਪੰਸਦ ਆ ਗਿਆ ਹੈ। ਨਸਿ਼ਆ ਦੀ ਕੋਈ ਪ੍ਰੋਬਲਮ ਨਹੀਂ। ਪੱਤਾ ਨਹੀ ਕਿਸ ਦਿਨ ਅਸੀਂ ਦੋਨੇ ਹੀ ਗ੍ਰੰਥੀ ਸਾਹਿਬਾਨ ਕੋਲ ਜਾ ਕੇ ਅੰਨਦ ਪੜ੍ਹਾ ਲਈਏ। ਅਸੀਂ ਦਾਜ ਤੇ ਵਿਆਹ ਦਾ ਖਰਚਾ ਬੱਚਾ ਲੈਣਾ। ਪੈਸੇ ਬੱਚਾ ਕੇ ਘਰ ਵਿੱਚ ਦੇਵਾਗੇ। ਰੱਬ ਮੈਨੂੰ ਹਰ ਸਾਲ ਜੌੜੀਆਂ ਕੁੜੀਆਂ ਦੇਵੇ। |
Comments
Post a Comment