ਬੰਦਾ ਸਿੰਘ ਬਹਾਦਰ
ਬੰਦਾ ਸਿੰਘ ਬਹਾਦਰ ਦਾ ਅਸਲੀ ਨਾਂਮ ਮਾਧੋਂ ਦਾਸ ਸੀ। |
38 ਸਾਲਾਂ ਦਾ ਭਰ ਨੌਜਵਾਨ ਚਟਾਨ ਵਰਗੀ ਦੇਹ ਦਾ ਬੰਦਾ ਦੇਖ ਕੇ ਹੀ ਠੰਬਰ ਜਾਂਦਾ ਸੀ। ਜੋ ਜਾਦੂ ਦੀ ਕਰਾਮਾਤ ਦਿਖਾਉਂਦਾ ਸੀ। ਲੋਕਾਂ ਦੀਆਂ ਮੰਜ਼ੀਆਂ ਮੂਦੀਆਂ ਪਾਉਂਦਾ ਸੀ। ਗੁਰੂ ਗੋਬਿੰਦ ਸਿੰਘ ਜੀ ਜਦੋਂ ਉਸ ਕੋਲ ਗਏ। ਇਸ ਨੇ ਗੁਰੂ ਗੋਬਿੰਦ ਸਿੰਘ ਮੰਜ਼ੀ ਮੂਧੀ ਮਾਰਨ ਦੀ ਕੋਸ਼ਸ਼ ਕੀਤੀ। ਗੁਰੂ ਗੋਬਿੰਦ ਸਿੰਘ ਨੇ ਇਸ ਵੱਲ ਪਿਆਰ ਭਰੇ ਨੇਤਰਾਂ ਨਾਲ ਦੇਖਿਆ। ਗੁਰੂ ਗੋਬਿੰਦ ਸਿੰਘ ਜੀ ਦੇ ਨੇਤਰਾਂ ਵਿੱਚ ਦੇਖ ਕੇ ਮਾਧੋਂ ਦਾਸ ਬੁੱਧ ਸੁੱਧ ਭੁੱਲ ਗਿਆ। ਸੁਰਤ ਆਈ ਤਾਂ ਗੁਰੂ ਜੀ ਨੇ ਇਸ ਨੂੰ ਪੁੱਛਿਆ ਤੂੰ ਕੌਣ ਹੈ? ਮਾਧੋਂ ਦਾਸ ਦੇ ਮੂੰਹੋਂ ਨਿੱਕਲਿਆ," ਮੈਂ ਜੀ ਤੁਹਾਡਾ ਬੰਦਾ ਹਾਂ।" ਗੁਰੂ ਜੀ ਨੇ ਮਾਧੋਂ ਦਾਸ ਨੂੰ ਕਿਹਾ," ਜੇ ਤੂੰ ਬੰਦਾ ਹੈ। ਬੰਦਿਆਂ ਵਾਲੇ ਕੰਮ ਕਰ। ਇਹ ਕੀ ਸੂਰਮਤਾ ਹੈ। ਜੇ ਤੂੰ ਆਪ ਨੂੰ ਬਹੁਤ ਬਹਾਦਰ ਸਮਝਦਾ ਹੈ। ਸਰਹੰਦ ਵਿੱਚ ਬਹੁਤ ਵੱਡਾ ਜੁਲਮ ਵਜ਼ੀਰ ਖਾਂ ਕਰ ਚੁੱਕਾ ਹੈ। ਸਿੱਖਾਂ ਦਾ ਜਾਨੀ ਦੁਸ਼ਮੱਣ ਬਣਇਆ ਬੈਠਾ ਹੈ। ਛੋਟੇ ਦੋਂਨੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਨੀਹਾਂ ਵਿੱਚ ਚੁਣ ਕੇ ਸ਼ਹੀਦ ਕਰ ਦਿੱਤਾ ਹੈ। ਵਜ਼ੀਰ ਖਾਂ ਨੂੰ ਉਥੇ ਸਰਹੰਦ ਵਿੱਚ ਜਾ ਕੇ ਆਪਣੀ ਬਹਾਦਰੀ ਦਿਖਾ। " ਛੋਟੇ ਸਾਹਿਬਜਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਜਿਉਂਦੇ ਨੀਂਹਾਂ ਵਿੱਚ ਚਿਣਵਾਉਣ ਵਾਲੇ ਮੁਗਲ ਰਾਜ ਦੀ ਜੜ ਪੁੱਟਣ ਲਈ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਸ਼੍ਰੀ ਨਾਦੇੜ ਸਾਹਿਬ ਤੋਂ ਆਸ਼ੀਰਵਾਦ ਲਿਆ। ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਭੇਜਿਆ। ਸਾਹਿਬਜ਼ਾਦਿਆਂ ਜਿਉਂਦੇ ਨੀਹਾਂ ਵਿੱਚ ਚੁਣ ਕੇ ਸ਼ਹੀਦ ਕਰਨ ਦੇ ਰੋਸ ਵਿੱਚ ਸਾਰੇ ਸਿੱਖ ਰੋਸ ਤੇ ਰੋਹ ਵਿੱਚ ਸਨ। ਕਿਸੇ ਆਗੂ ਜਰਨੈਲ ਦਿ ਉਡੀਕ ਵਿੱਚ ਸਨ। ਬਦਲਾ ਲੈਣ ਲਈ ਬੰਦਾ ਸਿੰਘ ਬਹਾਦਰ ਦੀ ਅਗਵਾਈ ਥੱਲੇ ਵਜ਼ੀਦੇ ਖਾਂ ਨਾਲ ਟੱਕਰ ਲੈਣ ਮੈਦਾਨੇ ਜੰਗ ਵਿੱਚ ਉਤਰ ਆਏ। ਬੰਦਾ ਸਿੰਘ ਬਹਾਦਰ ਦੀ ਅਗਵਾਹੀ ਥੱਲੇ 40 ਹਜ਼ਾਰ ਯੋਧੇ ਲੜਾਈ ਦੇ ਮੈਦਾਨ ਵਿੱਚ ਮੁਗਲਾਂ ਦੀ ਤਾਨਾਸ਼ਾਹੀ ਦੀ ਟੱਕਰ ਲੈਣ ਲਈ ਨਿੱਤਰ ਆਏ। ਘੁੜਾਮ, ਠਸਕਾ, ਮੁਸਤਫ਼ਾਬਾਦ, ਕਪੂਰੀ, ਸਢੌਰਾਸੋਨੀਪਤ, ਕੈਥਲ, ਸਮਾਣਾ, ਘੁੜਾਮ ਤੇ ਹੋਰ ਬਹੁਤ ਇਲਾਕਿਆਂ ਨੂੰ ਜਿੱਤ ਲਿਆ ਸੀ। ਜੁਲਮ ਤੇ ਜਾਲਮ ਦਾ ਬਿਗਲ ਵਾਜਉਣ ਲਈ ਪੰਜਾਬ ਸਰਹੰਦ ਆ ਪਹੁੰਚਿਆ : ਬੰਦਾ ਸਿੰਘ ਬਹਾਦਰ ਨੇ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਂ ਨੂੰ ਚਿੱਠੀ ਲਿਖ ਕੇ ਭੇਜੀ ਸੀ। ਕਿ ਮੈਂ ਤੇਰੇ ਨਾਲ ਦੋ ਹੱਥ ਕਰਨ ਆ ਗਿਆ ਹਾਂ। ਵਜ਼ੀਰ ਖਾਂ ਹੋਰ ਰਾਜਿਆਂ ਨਾਲ ਲੈ ਕੇ ਬੰਦਾ ਸਿੰਘ ਬਹਾਦਰ ਨਾਲ ਲੜਨ ਲਈ ਚੱਪੜ ਚਿੜੀ ਦੇ ਮੈਦਾਨੇ ਜੰਗ ਵਿੱਚ ਆ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਾਲਮ ਮੁਗ਼ਲ ਰਾਜ ਦੀ ਵਿਸ਼ਾਲ ਫੌਜ ਦਾ ਮੁੱਠੀ ਭਰ ਸਿੰਘਾਂ ਨਾਲ ਮੁਕਾਬਲਾ ਕਰਕੇ ਸਿਰਫ 13 ਦਿਨਾਂ ਵਿੱਚ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਵਜ਼ੀਰ ਖਾਂ ਦਾ ਅੰਤ ਹੋ ਗਿਆ। 1710 ਨੂੰ ਫਤਿਹ ਪਾ ਲਈ। ਅੱਲ੍ਹਾ ਯਾਰ ਖ਼ਾਂ ਜੋਗੀ ਲਿਖਦੇ ਹਨ। ਬਸਤੀ ਸਰਹਿੰਦ ਕੀ ਇਟੋਂ ਕਾ ਢੇਰ ਥੀ। ਬੰਦਾ ਸਿੰਘ ਬਹਾਦਰ ਦੀ ਫੌਜ਼ ਨੇ ਮੁਗਲਾਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਖ਼ਾਲਸਾ ਰਾਜ ਦਾ ਫਿਰ ਝੰਡਾ ਗੱਡ ਦਿੱਤਾ। ਬੰਦਾ ਸਿੰਘ ਬਹਾਦਰ ਦਾ ਕਬਜ਼ਾ ਹੋ ਗਿਆ। ਬੰਦਾ ਸਿੰਘ ਬਹਾਦਰ ਦਾ ਵਿਆਹ ਬੀਬੀ ਸਾਹਿਬ ਕੋਰ ਨਾਲ ਹੋ ਗਿਆ। ਬੇਟੇ ਦਾ ਨਾਂਮ ਅਜੈ ਸਿੱਘ ਸੀ। ਅੰਤ ਜੂਨ, 1716 ਜਦੋਂ ਬੰਦਾ ਸਿੰਘ ਬਹਾਦਰ ਫੜਿਆ ਗਿਆ ਤਾਂ। ਅਜੈ ਸਿੰਘ ਦਾ ਦਿਲ ਕੱਢ ਕੇ ਬੰਦਾ ਸਿੰਘ ਬਹਾਦਰ ਮੂੰਹ ਵਿੱਚ ਪਾਇਆ ਗਿਆ। ਬੰਦਾ ਸਿੰਘ ਬਹਾਦਰ ਨੂੰ ਬਹੁਤ ਤਸੀਹੇ ਦਿੱਤੇ ਗਏ। ਕਾਜ਼ੀ ਮੁਹੰਮਦ ਅਮੀਨ ਖਾਨ ਦੀ ਹਾਜ਼ਰੀ ਵਿੱਚ ਅੱਖਾਂ ਕੱਢ ਲਈਆਂ, ਜਮੂਰਾਂ ਨਾਲ ਮਾਸ ਨੋਚ ਲਿਆ ਸੀ ਹੱਥ-ਪੈਰ ਕੱਟ ਕੇ ਸ਼ਹੀਦ ਕਰ ਦਿੱਤਾ।ਬੰਦਾ ਸਿੰਘ ਬਹਾਦਰ ਵਾਂਗ ਕੀ ਸਾਡੇ ਵਿੱਚ ਵੀ ਜੁਲਮ ਤੇ ਜਾਲਮ ਲੈਣ ਦੀ ਹਿੰਮਤ ਹੈ? ਜਾਂ ਬਰਸੀਆਂ ਹੀ ਮਨਾਉਣ ਜੋਗੇ ਹਾਂ। ਅਸੀਂ ਸਮਾਜ ਲਈ ਕਰ ਕੀ ਰਹੇ ਹਾਂ? ਜਾਂ ਸਿਰਫ਼ ਜੂਨ ਹੀ ਭੋਗ ਰਹੇ ਹਾਂ। ਸਰਾਣੇ ਭਾਂਹ ਦੇ ਕੇ ਸੌਂ ਜਾਂਦੇ ਹਾਂ। ਕੀ ਕਿਸੇ ਦੂਜੇ ਦੀਆਂ ਬਰਸੀਆਂ ਜਨਮ ਦਿਨ ਮਨਾਉਣ ਨਾਲ ਕੁੱਝ ਕੌਮ ਨੂੰ ਹਾਂਸਲ ਵੀ ਹੁੰਦਾ ਹੈ? ਜਾਂ ਸੁਆਦੀ ਲੰਗਰ ਖਾਂਣ ਤੱਕ ਹੀ ਸੀਮਤ ਹਾਂ। ਅਸੀਂ ਅੱਜ ਤੱਕ ਆਪਣੇ ਪੂਰੇ ਅਜ਼ਾਦੀ ਨਾਲ ਜੀਣ ਦੇ ਹੱਕ ਵੀ ਨਹੀਂ ਲੈ ਸਕੇ। ਸਾਡੇ ਆਪਣੇ ਦੁਆਲੇ ਹੀ ਅਸੀਂ ਆਪ ਲੋਕਾਂ ਦਾ ਜੀਣਾਂ ਦੂਬਰ ਕਰ ਰਹੇ ਹਾਂ। ਮੁਗਲਾਂ ਤੇ ਐਸੇ ਲੋਕਾਂ ਵਿੱਚ ਕੀ ਫ਼ਰਕ ਹੈ। ਜਿਸ ਦੇ ਹੱਥ ਜ਼ੋਰ ਹੁੰਦਾ ਹੈ। ਤਾਣ ਪੂਰਾਂ ਤਾਨਾਂਸ਼ਾਂਹੀ ਉਤੇ ਹੀ ਠੋਸ ਦਿੰਦੇ ਹਾਂ। ਸਤਵਿੰਦਰ ਕੌਰ ਸੱਤੀ (ਕੈਲਗਰੀ)- |
Comments
Post a Comment