ਬੇਰੁਜ਼ਗਾਰੀ ਹਰ ਪਿੰਡ, ਸ਼ਹਿਰ ਦੇਸ਼ ਵਿਚ ਹੈ। ਬਹੁਤੇ ਲੋਕ ਤਾਂ ਇਹੀ ਕਹਿ ਕੇ ਸਾਰ ਦਿੰਦੇ ਹਨ,"ਕੀ ਕਰੀਏ, ਕੋਈ ਕੰਮ ਨਹੀਂ ਲੱਭਦਾ। " ਬਗੈਰ ਹੱਥ-ਪੈਰ ਮਾਰਨ ਤੋਂ ਬੜੇ ਅਰਾਮ ਨਾਲ ਵਿਹਲੇ ਫਿਰਦੇ ਰਹਿੱਣਗੇ। ਇਨਾਂ ਵਿੱਚੋ ਹੀ ਜਦੋਂ ਕਈ ਪੈਸੇ ਲਾ ਕੇ ਬਾਹਰਲੇ ਦੇਸ਼ਾਂ ਵਿੱਚ ਜਾਂਦੇ ਹਨ। ਉਦੋਂ ਵੀ ਤਾਂ ਕੰਮ ਲੱਭ ਹੀ ਲੈਂਦੇ ਹਨ। ਕੰਮ ਕਰਨਾ ਵੀ ਚਾਹੀਦਾ ਹੈ। ਅੱਜ ਦੇ ਜਮਾਨੇ ਵਿੱਚ ਜ਼ਮੀਨਾਂ ਘੱਟ ਹਨ। ਲੋਕ ਜੱਦੀ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਬਦੇਸ਼ਾਂ ਵੱਲ ਜਾਂ ਰਹੇ ਹਨ। ਪਤੀ-ਪਤਨੀ ਦੋਂਨੇਂ ਮਿਲ ਕੇ ਕੰਮ ਕਰਨ ਗੁਜ਼ਾਰਾ ਵਧੀਆ ਹੋ ਜਾਂਦਾ ਹੈ। ਘਰ ਵਿੱਚ ਹੋਰ ਵੀ ਜੀਅ ਹੋਣ ਤਾਂ ਸਭ ਨੂਮ ਕੰਮ ਕਰਨ ਦੀ ਲੋੜ ਹੈ। ਘਰ ਵਿੱਚ ਇਕ ਕੰਮ ਨਾਂ ਕਰੇ ਅਮਦਨ ਦਾ ਸਾਧਨ ਰੁਕਣ ਨਾਲ ਜਿੰਦਗੀ ਦੇ ਸਾਰੇ ਵਿਕਾਸ ਰੁਕ ਜਾਂਦੇ ਹਨ। ਕਈ ਬਾਹਰਲੇ ਦੇਸ਼ਾਂ ਵਿੱਚ ਵੀ ਬਹਾਨੇ ਘੜੀ ਜਾਂਦੇ ਹਨ। ਕਈ ਵਿਹਲੇ ਰਹਿਣ ਨੂੰ ਬਹੁਤ ਵੱਡੇ ਭਾਗਾ ਵਾਲਾ ਸਮਝਦੇ ਹਨ। ਵਿਹਲੇ ਬੰਦੇ ਨੂੰ ਨਾਂ ਤਾਂ ਨੀਂਦ ਹੀ ਆਉਂਦੀ ਹੈ। ਨਾਂ ਹੀ ਸਮੇਂ ਸਿਰ ਭੁੱਖ ਲੱਗਦੀ ਹੈ। ਸੇਹਿਤ ਵੀ ਠੀਕ ਨਹੀਂ ਰਹਿੰਦੀ। ਸਿਰ ਢਿੱਡ ਦੁੱਖਦਾ ਤੇ ਬਲਡ ਪਰੈਸ਼ਰ ਵਾਧੂ ਦਾ ਵੱਧਦਾ ਘੱਟਦਾ ਰਹਿੰਦਾ ਹੈ। ਵਿਹਲੇ ਬੰਦੇ ਨੂੰ ਆਪਣੇ ਆਪ ਨੂੰ ਦੇਖਣ ਪਲੋਸਣ ਤੋਂ ਬਗੈਰ ਕੰਮ ਹੋਰ ਸੁਜਦਾ ਹੀ ਨਹੀਂ ਹੈ। ਵਿਹਲਾਂ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਕਿੰਨਾਂ ਕੁ ਚਿਰ ਬੰਦਾ ਵਿਹਲਾ ਬੈਠਾ ਰਹੇਗਾ। ਚੋਰ, ਡਕੈਤ, ਨਸ਼ੇਈ ਅਮਲੀ ਇਹੀ ਬਣਦੇ ਹਨ। ਪਰ ਰੱਬ ਨੇ ਦੋ ਹੱਥ ਰੋਜ਼ੀ-ਰੋਟੀ ਕਮਾਉਣ ਲਈ ਦਿੱਤੇ ਹਨ। ਕੰਮ ਕਰਨ ਵਾਲੇ ਨੂੰ ਨੀਂਦ ਵੀ ਸੌਖੀ ਆਉਂਦੀ ਹੈ। ਰੁੱਖੀ-ਮਿਸੀ ਹੀ ਸੁਆਦ ਲੱਗਦੀ ਹੈ। ਬੇਰੁਜ਼ਗਾਰੀ ਤੋਂ ਬਚਣ ਲਈ ਕੰਮ ਕਿਵੇ ਲੱਭੀਏ?ਕੰਮ ਲੱਭਣ ਦਾ ਮਨ ਬਣਨਾਂ ਚਾਹੀਦਾ ਹੈ। ਸਭ ਤੋਂ ਪਹਿਲਾਂ ਬੰਦੇ ਦਾ ਕੰਮ ਕਰਨ ਨੂੰ ਆਪ ਜੀਅ ਕਰਦਾ ਹੈ। ਫਿਰ ਕੰਮ ਦੀ ਭਾਲ ਸ਼ੁਰੂ ਕੀਤੀ ਜਾਂਦੀ ਹੈ। ਕਿਸੇ ਕੰਮ ਕਰਨ ਵਿੱਚ ਸ਼ਰਮ ਨਹੀ ਹੋਣੀ ਚਾਹੀਦੀ। ਮੈਂ ਆਪ ਜੋ ਵੀ ਕੰਮ ਪਹਿਲਾਂ ਮਿਲ ਗਿਆ। ਝੱਟ ਕਰਨ ਲੱਗ ਜਾਂਦੀ ਹਾਂ। ਫਿਰ ਹੌਲੀ- ਹੌਲੀ ਪਸੰਦ ਦਾ ਕੰਮ ਲੱਭ ਜਾਂਦਾ ਹੈ। ਜੇ ਅਸੀਂ ਇੱਕੋ ਕੰਮ ਦੀ ਚੋਣ ਕਰਕੇ ਬੈਠ ਜਾਵਾਗੇ। ਜੇ ਇਹੀ ਕੰਮ ਲੱਭਾ ਤਾਂ ਕੰਮ ਕਰਨ ਲੱਗਣਾਂ ਹੈ। ਉਸ ਕੰਮ ਨੂੰ ਉਡੀਕਦੇ ਸਾਰੀ ਉਮਰ ਬੀਤ ਜਾਵੇਗੀ। ਕਨੇਡਾ ਵਿਚ ਬਹੁਤੇ ਡਾਕਟਰ ਵੀ ਪਹਿਲਾਂ ਟੈਕਸੀਆਂ ਚਲਾਉਂਦੇ ਹਨ। ਨਾਲ-ਨਾਲ ਪੜ੍ਹਾਈ ਕਰਕੇ ਆਪ ਨੂੰ ਡਾਕਟਰੀ ਕਰਨ ਦੇ ਕਾਬਲ ਬਣਾ ਲੈਂਦੇ ਹਨ। ਕੋਈ ਵੀ ਕੰਮ ਲੱਭਣਾ ਔਖਾ ਨਹੀਂ ਹੈ। ਜਦੋਂ ਜਹਿਦ ਤਾਂ ਕਰਨੀ ਹੀ ਪੈਂਦੀ ਹੈ। ਆਪਣੇ ਬਾਰੇ ਪੇਪਰ ਉਤੇ ਜਾਣਕਾਰੀ ਲਿਖ ਲੈਣੀ ਚਾਹੀਦੀ ਹੈ। ਨਾਂਮ, ਪਤਾ, ਫੋਨ ਨੰਬਰ, ਹੁਣ ਤੱਕ ਕਿਹੜੇ ਕੰਮ ਕਰ ਚੁਕੇ ਹੋ। ਹੁਣ ਕਿਹੋ ਜਿਹਾ ਕੰਮ ਕਰਨਾ ਚਾਹੁੰਦੇ ਹੋ। ਟੈਪ ਕਰਕੇ ਫੋਟੋ ਕਾਪੀਆਂ ਕਰ ਕੇ, ਇਹੋ ਜਿਹੀਆਂ ਥਾਵਾਂ ਉਤੇ ਦੁਕਾਨਾਂ, ਫੈਕਟਰੀਆਂ, ਰਿਸਟੋਰਿੰਟ, ਬੈਂਕਾਂ ਵਿੱਚ ਵੰਡ ਦਿਉ। ਜਰੂਰ ਕੰਮ ਮਿਲ ਜਾਵੇਗਾ। ਪਰ ਪੇਪਰ ਦੇਖਣ ਤੋਂ ਪਹਿਲਾਂ ਮੂਹਰਲੇ ਕੰਮ ਦੇਣ ਵਾਲੇ ਬੰਦੇ ਨੇ ਤੁਹਾਡਾ ਚੇਹਰਾ ਦੇਖਣਾਂ ਹੈ। ਅਗਰ ਚੇਹਰਾ ਹੀ ਮੁਰਝਿਆ ਹੋਵੇਗਾ। ਅਗਲੇ ਦਾ ਵੀ ਮਨ ਉਦਾਸ ਹੋ ਜਾਵੇਗਾ। ਚਹੇਰਾ ਮੁਸਕਾਉਂਦਾ ਹੋਇਆ ਹੋਵੇਗਾ। ਅਗਲਾ ਚੇਹਰਾ ਦੇਖ ਕੇ ਹੀ ਨਿਹਾਲ ਹੋ ਜਾਵੇਗਾ। ਚੰਗੇ ਕੰਮ ਕਰਨ ਦੀ ਵੀ ਆਸ ਕਰੇਗਾ। ਚਹੇਰਾ ਮੁਸਕਾਉਂਦਾ ਹੋਇਆਤਾਂ ਹੋ ਸਕਦਾ ਹੈ। ਅਗਰ ਮਾਲੀ ਹਾਲਤ ਠੀਕ ਹੋਵੇਗੀ। ਰੱਜ ਕੇ ਰੋਟੀ ਖਾਦੀਂ ਹੋਵੇਗੀ। ਰੱਜ ਕੇ ਰੋਟੀ ਤਾਂਹੀਂ ਖਾਦੀਂ ਜਾਂਦੀ ਹੈ। ਜੇ ਕੋਲ ਕੰਮ ਹੋਵੇਗਾ। ਕੰਮ ਲੱਭਣ ਲਈ ਹਰ ਵਾਅ ਲਾਉਣੀ ਚਾਹੀਦੀ ਹੈ। ਅੰਦਰ ਬੈਠ ਕੇ, ਲੁਕ ਛੁਪ ਕੇ ਕੰਮਤਾਂ ਨਹੀਂ ਲੱਭਣ ਲੱਗਾ। ਘਰੋਂ ਬਾਹਰ ਆਉਣਾਂ ਪਵੇਗਾ। ਲੋਕਾਂ ਤੋਂ ਮਦੱਦ ਮੰਗਣੀ ਪਵੇਗੀ। ਤਾਂਹੀਂ ਕੋਈ ਜੋਬ ਦੇਵੇਗਾ। 1 ਸਭ ਤੋਂ ਪਹਿਲਾਂ ਦੋਸਤਾਂ ਨੂੰ ਪੁੱਛਣਾ ਚਾਹੀਦਾ ਹੈ। ਜੇ ਉਹ ਕੋਈ ਐਸੀ ਥਾਂ ਨੂੰ ਜਾਣਦੇ ਹੋਣ, ਜਿਥੇ ਕਾਮਾਇਆਂ ਦੀ ਜਰੂਰ ਹੋਵੇ। ਬਹੁਤੀ ਬਾਰ ਸਾਥੀ ਨਾਲ ਕੰਮ ਉਤੇ ਰੱਖਾ ਲੈਂਦੇ ਹਨ।ਕ 2 ਹਰ ਦੁਕਾਨ, ਫੈਕਟਰੀ, ਰਿਸਟੋਰਿੰਟ ਤੇ ਹਰ ਉਸ ਜਗਾ ਦਰ-ਦਰ ਜਾਣਾਂ ਚਾਹੀਦਾ। ਜਿਥੇ ਕਾਮੇ ਕੰਮ ਕਰਦੇ ਲੱਗਦੇ ਹੋਣ। ਉਥੇ ਜਾ ਕੇ ਉਸ ਦੇ ਮਾਲਕ, ਮੈਨਜ਼ਰ, ਸੁਪਰਵੀਜ਼ਰ ਨੂੰ ਮਿਲਣਾਂ ਚਾਹੀਦਾ ਹੈ। ਆਪਣਾਂ ਪਛਾਣ ਪੱਤਰ ਦੇ ਦਿਉ। 3 ਅਖ਼ਬਾਰਾਂ, ਇੰਨਟਰਨਿਟ ਉਤੇ ਕੰਮ ਵਾਲੇ ਇਸ਼ਤਿਹਾਰ ਦੇਖ ਕੇ, ਉਥੇ ਜਰੂਰ ਪਹੁੰਚੋਂ, ਫੌਨ, ਫੈਕਸ, ਈ-ਮੇਲ ਕਰੋ। 4 ਰੇਡੀਓ ਉਤੇ ਵੀ ਜੋਬਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਫੌਨ, ਫੈਕਸ, ਈ-ਮੇਲ ਕਰੋ। 5 ਕਿਸੇ ਵੀ ਬਿਜ਼ਨਸ ਦਾ ਕਾਡ, ਫੋਨਾਂ ਦੀ ਕਿਤਾਬ ਸਹਮਣੇ ਹੈ। ਉਸ ਨੂੰ ਵੀ ਫੌਨ, ਫੈਕਸ, ਈ-ਮੇਲ ਕਰੋ। ਹੋ ਸਕੇ ਆਪ ਜਾ ਕੇ ਆਵੋ। 6 ਜਿਥੇ ਵੀ 2% ਵੀ ਕੰਮ ਲੱਭਣ ਦੀ ਆਸ ਹੋਵੇ। ਮੌਕਾ ਨਾਂ ਖੂੰਝਵੋਂ। ਬਹੁਤੀ ਵਾਰ ਮੈਂ ਆਪ ਉਥੇ ਕੰਮ ਕਰ ਚੁੱਕੀ ਹਾਂ। ਜਿਥੇ ਮੈਂ ਮਸਾਂ ਧੱਕੇ ਨਾਲ ਜੋਬ ਲੱਭਣ ਗਈ। ਉਥੇ ਦੂਰ ਕਰਕੇ ਜਾਣ ਤੋਂ ਕਤਰਾਉਂਦੀ ਸੀ। ਦਫ਼ਤਰ ਹੀ ਦੂਰ ਸੀ। ਕੰਮ ਤਾਂ ਚਾਰ ਕਿਲੋਮੀਟਰ ਉਤੇ ਹੀ ਲੱਭਿਆ ਹੈ। ਇਸ ਲਈ ਆਪਣੇ ਮਨ ਨੂੰ ਆਪ ਹੀ ਤਿਆਰ ਕਰਨਾਂ ਪੈਣਾਂ ਹੈ। ਦੂਜਾਂ ਬੰਦਾ ਸਾਡੇ ਲਈ ਕੀ ਕਰ ਸਕਦਾ ਹੈ। ਜੇ ਅਸੀਂ ਖੁਦ ਆਪ ਉਸ ਲਈ ਤਿਆਰਨ ਨਹੀਂ ਹਾਂ। ਅੱਜ ਹੀ ਹਮਲਾ ਮਾਰੀਏ। ਕਈ ਦੋ ਜੋਬ ਕਰਦੇ ਹਨ। ਕਈ ਕਹਿੰਦੇ ਹਨ," ਇਕ ਵੀ ਕੰਮ ਨਹੀਂ ਲੱਭਦਾ। " ਜੇ ਸਾਰੇ ਹਮਲਾ ਮਾਰ ਕੇ ਕੰਮ ਲੱਭੀਏ, ਦੋ ਜੋਬ ਕਰਨ ਵਾਲਿਆਂ ਦੀ ਵੀ ਜਾਨ ਬੱਚ ਜਾਵੇਗੀ। ਉਨਾਂ ਨੂੰ ਦੂਜੀ ਜੋਬ ਲੱਭੇਗੀ ਹੀ ਨਹੀਂ। |
- Get link
- X
- Other Apps
Comments
Post a Comment