ਮੋਟਾਪਾ ਆਪਣੇ ਆਪ ਨਹੀਂ ਆਉਂਦਾ, ਮੋਟੇ ਲੋਕ ਬਹੁਤ ਜਿ਼ਆਦਾ ਖਾਂਦੇ ਹਨ। ਘੱਟ ਜੀਉਂਦੇ ਹਨ। ਕਿਉਂਕਿ ਦਾਣਾਂ-ਪਾਣੀ ਛੇਤੀ ਮੁੱਕਾ ਲੈਂਦੇ ਹਨ। ਜੋਂ ਵੀ ਮਿਲਦਾ ਹੈ, ਸੁਆਦ ਲੱਗੇ ਜਾਂ ਨਾਂ ਖਾਈ ਜਾਂਦੇ ਹਨ। ਖਾਂਦੇ ਵੀ ਥੋੜਾ ਨਹੀਂ, ਬੇਸਬਰੇ ਵਾਂਗ ਖਾਂਦੇ ਹਨ। ਖਾਣ ਦਾ ਕੋਈ ਸਮਾਂ ਨਹੀਂ ਹੁੰਦਾ। ਜਦੋਂ ਵੀ ਜੋਂ ਵੀ ਮੂਹਰੇ ਆ ਗਿਆ। ਸਭ ਸਮੇਟ ਜਾਂਦੇ ਹਨ। ਬਹੁਤੇ ਤਾਂ ਖਾਣੇ ਨੂੰ ਚਿਥਦੇ ਵੀ ਨਹੀਂ, ਉਪਰ ਦੀ ਉਪਰ ਮੂੰਹ ਵਿੱਚ ਥੂਨੀਂ ਜਾਂਦੇ ਹਨ। ਕੋਲ ਬੈਠੇ ਬੰਦੇ ਨੂੰ ਦੇਖ ਕੇ ਅਲਕਤ ਆਉਂਦੀ ਹੈ। ਬਸੂਰੇ ਲੱਗਦੇ ਹਨ। ਪਿੰਡ ਦੀ ਗੱਲ ਹੈ। ਪਾਰਟੀ ਦਾ ਮਹੋਲ ਚੱਲ ਰਿਹਾ ਸੀ। ਇੱਕ ਔਰਤ ਬਹੁਤ ਮੋਟੀ ਆ ਕੇ ਕੁਰਸੀ ਉਪਰ ਬੈਠ ਗਈ। ਇਹ ਪੰਜ ਕੁ ਫੁੱਟ ਲੰਬੀ, 400 ਕਿਲੋਗ੍ਰਾਮ ਭਾਰੀ ਸੀ। ਬੈਠਣ ਸਾਰ ਤਰਲੇ ਜਿਹੇ ਲੈਣ ਲੱਗ ਗਈ। ਕੁਰਸੀ ਵਿੱਚ ਫਸ ਗਈ। ਉਠਣ ਲੱਗੀ ਤਾਂ ਕੁਰਸੀ ਸਣੇ ਖੜ੍ਹੀ ਹੋ ਗਈ। ਲੋਕ ਤਮਾਸ਼ਾਂ ਦੇਖਣ ਵਾਲੇ ਦੁਆਲੇ ਹੋ ਗਏ। ਉਸ ਨੂੰ ਮੱਦਦ ਗਾਰਾਂ ਨੇ ਮਸਾਂ ਖਿਚਾ ਧੂਹੀ ਕਰਕੇ ਕੁਰਸੀ ਵਿਚੋਂ ਬਾਹਰ ਕੱਢਿਆ। ਹਾਲ ਵਿੱਚ ਸੋਫ਼ੇ ਨਹੀਂ ਸਨ। ਉਸ ਨੂੰ ਟੇਬਲ ੳੇੁਤੇ ਬੈਠਾਇਆ ਗਿਆ। ਜਾਂ ਫਿਰ ਭੂਜੇ ਬੈਠ ਸਕਦੀ ਸੀ। ਫਿਰ ਉਥੋਂ ਵੀ ਉਸ ਨੂੰ ਉਠਾਲਣ ਲਈ ਮੱਦਦ ਚਾਹੀਦੀ ਸੀ। ਖਾਣ ਲੱਗੀ ਤਾਂ ਪੂਰੀ ਪਲੇਟ ਚੌਲਾਂ ਭੂਜੇ ਮੀਟ, ਤਰੀ ਵਾਲੇ ਮੀਟ ਨਾਲ ਭਰ ਲਈ। ਨਾਲ ਪਲੇਟ ਵਿੱਚ ਚਾਰ ਰੋਂਟੀਆਂ ਜਲੇਬੀਆਂ ਗੁਲਾਬ ਜਾਮਣਾਂ ਉਪਰ ਤੱਕ ਰੱਖ ਲਈਆਂ। ਉਸ ਨੂੰ ਖਾਂਦਿਆਂ ਦੇਖ ਕੇ ਉਲਟੀ ਆਉਣ ਵਾਲੀ ਹੋ ਗਈ। ਮੈਨੂੰ ਸੇਬ ਖਾਂਦਿਆਂ ਦੇਖ ਕੇ, ਉਹ ਕਹਿਣ ਲੱਗੀ," ਇਨਾਂ ਕੁੱਝ ਖਾਣ ਲਈ ਹੈ। ਅਜੇ ਵੀ ਤੂੰ ਭੁੱਖੀ ਮਰਦੀ ਹੈ। ਤਾਂਹੀ ਤੇਰੇ ਵਿੱਚ ਚਾਰ ਸਾਹ ਨਹੀਂ ਹਨ।" ਮੈਂ ਉਸ ਨੂੰ ਕਿਹਾ," ਮੈਂ ਤੁਹਾਡੇ ਜਿਵੇਂ ਨਹੀਂ ਬਣਨਾਂ, ਬੈਠੀ ਨੂੰ ਉਠਾਂਲਣ ਵਾਲਿਆਂ ਦੇ ਸਾਹ ਤਾਲੂਏ ਨਾਲ ਚਾੜ੍ਹ ਦੇਵਾ।" " ਜੇ ਮੈਂ ਵੀ ਸੇਬ ਖਾਣ ਲੱਗ ਜਾਵਾਂ, ਕੀ ਤੇਰੇ ਵਰਗੀ ਪਤਲੀ ਹੋ ਜਾਵਾਂਗੀ। ਐਡਾ ਕੁ ਸੇਬ ਖਾ ਕੇ ਨੀਂਦ ਕਿਵੇ ਆਵੇਗੀ? ਤਾਂਹੀਂ ਰਾਤ ਵੱਡੀ ਰਾਤ ਤੂੰ ਜਾਗਦੀ ਸੀ। ਕੰਪਿਊਟਰ ਦੀ ਟਿੱਕ ਟਿੱਕ ਦੂਜੇ ਕੰਮਰੇ ਵਿੱਚ ਵੀ ਮੈਨੂੰ ਸੁਣੀ ਗਈ ਹੈ।" ਮੈਂ ਕਿਹਾ" ਹਾਂ ਜੀ ਤੁਹਾਡੇ ਘਰਾੜੇ ਬਹੁਤ ਉਚੀ ਸੁਣਦੇ ਸਨ। ਨਾਲੇ ਮੈਂ ਜਿ਼ਆਦਾ ਤਰ ਰਾਤ ਨੂੰ ਹੀ ਲਿਖਦੀ ਹਾਂ। ਤੁਹਾਨੂੰ ਭਾਰ ਘਟਾਉਣ ਲਈ ਖ਼ੁਰਾਕ ਹੀ ਥੋੜੀ ਕਰਨੀ ਪੈਣੀ ਹੈ।" ਕੁਝ ਹੀ ਦਿਨਾਂ ਬਾਅਦ ਮੈਂ ਸੋਚਿਆਂ ਦੇਖਦੀ ਜਾਵਾਂ, ਕੀ ਉਸ ਨੇ ਭੋਰਾ ਭਾਰ ਘੱਟਾਇਆ ਹੈ? ਉਹ ਸੀਮਿੰਟ ਦੀ ਬਣੀ ਵੱਡੀ ਪਾਣੀ ਵਾਲੀ ਖੇਲ ਵਿੱਚ ਸੂਟ ਸਣੇ ਬੈਠੀ ਨਹ੍ਹਾ ਰਹੀ ਸੀ। ਮੈਨੂੰ ਦੇਖ ਉਠਣ ਦੀ ਕੋਸ਼ਸ ਕਰਨ ਲੱਗੀ। ਪੈਰ ਤਿਲਕ ਗਿਆ। ਮੂੰਹ ਪਰਨੇ ਡਿੱਗ ਗਈ। ਉਸ ਦੇ ਘਰ ਹੋਰ ਕੋਈ ਨਹੀਂ ਸੀ। ਮੈਂ ਦੋ ਕੁ ਬਾਰੀ ਬਚਾਓ ਬਚਾਓ ਕਿਹਾ, ਗੁਆਂਢ਼ੀ ਆ ਗਏ। ਪਹਿਲਾਂ ਤਾਂ ਡਰਦਾ ਕੋਈ ਉਸ ਨੂੰ ਹੱਥ ਨਾਂ ਪਾਵੇ। ਮੈਂ ਦੱਸਿਆ, " ਇਹ ਬਹੁਤ ਚਿਰ ਦੀ ਮੂੰਹ ਪਰਨੇ ਡਿੱਗੀ ਹੋਈ ਹੈ। ਮਰ ਜਾਵੇਗੀ। ਜੇ ਮੈਂ ਖਿਚੀ ਤਾਂ ਸ਼ਇਦ ਮੈਨੂੰ ਵੀ ਆਪਣੇ ਥੱਲੇ ਲੈ ਲਵੇ। ਵੀਰ ਮਿੰਨਤ ਨਾਲ ਇਸ ਨੂੰ ਪਾਣੀ ਵਿੱਚੋਂ ਕੱਢ ਕੇ ਜਾਨ ਬੱਚਾ ਦਿਉ।" ਤਾਂ ਉਸ ਨੂੰ ਚਾਰ ਬੰਦਿਆਂ ਨੇ ਪਾਣੀ ਵਿਚੋਂ ਬਾਹਰ ਕੀਤਾ। ਥੋੜੇ ਹੀ ਸਮੇਂ ਪਿਛੋਂ ਸਾਹ ਸੂਤ ਕਰਕੇ ਮੈਨੂੰ ਕਹਿਣ ਲੱਗੀ," ਬਾਥ ਰੂਮ ਦਾ ਦਰ ਛੋਟਾ ਹੈ। ਮੈਂ ਤਾਂ ਇਸੇ ਔਲੂ ਵਿੱਚ ਜੀ ਨਹ੍ਹਾਂਉਦੀ ਹਾਂ। ਭਾਰ ਘਟਾਉਣ ਲਈ, ਤੁਹਾਡੀ ਰੀਸ ਨਾਲ ਮੈਂ ਵੀ ਫ਼ਲ ਖਾਣ ਲੱਗ ਗਈ। ਤੁਹਾਨੂੰ ਵੀ ਮਤੀਰਾ ਕੱਟ ਕੇ ਖਲਾਉਂਦੀ ਹਾਂ।" " ਮੈਂ ਇਹ ਨਹੀਂ ਖਾਂਦੀ, ਬਹੁਤ ਮਿੱਠਾ ਹੁੰਦਾ ਹੈ। ਮਿੱਠੇ ਨਾਲ ਭਾਰ ਬਹੁਤ ਛੇਤੀ ਵੱਧਦਾ ਹੈ।" ਉਸ ਨੇ 5 ਕਿਲੋਗ੍ਰਾਮ ਦਾ ਤਰਬੂਜ ਸਾਰਾ ਹੀ ਸਹਮਣੇ ਰੱਖ ਲਿਆ। ਵਿਚੋਂ ਹੀ ਕੱਟ ਕੇ ਖਾਣ ਲੱਗ ਗਈ। ਮੇਰੇ ਵੱਲ ਦੇਖ ਕੇ ਕਹਿਣ ਲੱਗੀ," ਤੁਸੀਂ ਤਾਂ ਭੁੱਖੇ ਮਰਨਾ ਹੀ ਹੈ। ਮੇਰਾ ਤਾਂ ਢਿੱਡ ਖਾਣ ਨੂੰ ਮੰਗਦਾ ਹੈ। ਕੀ ਪਤਾ ਕੱਲ ਦਾ ਜਿਉਣਾ ਜਾਂ ਮਰਨਾ, ਰੱਜ ਕੇ ਖਾ ਤਾਂ ਲਈਏ।" ਮੈਂ ਕਦੇ ਮਤੀਰੇ ਵੱਲ, ਕਦੇ ਉਸ ਵੱਲ ਦੇਖ ਰਹੀ ਸੀ। ਦੋਂਨੇਂ ਇਕੋਂ ਜਿਹੇ ਹੀ ਲੱਗ ਰਹੇ ਸਨ। ਖਾਣਾਂ ਜਿਉਣ ਲਈ ਖਾਣਾਂ ਚਾਹੀਦਾ ਹੈ। ਨਾਂ ਕਿ ਖਾਣਾਂ ਖਾਣ ਲਈ ਜਿਉਣਾਂ ਚਾਹੀਦਾ ਹੈ। ਕਿਸੇ ਪਇਪ ਜਾਂ ਗੁਬਾਰੇ ਵਿਚ ਜਿੰਨਾਂ ਪਾਣੀ ਪਾਈ ਜਾਵਾਂਗੇ, ਉਨਾਂ ਪਾਣੀ ਜਮਾਂ ਹੋ ਕੇ, ਵੱਡਾ ਹੋ ਕੇ, ਉਹ ਫੁਲੀ ਜਾਵੇਗਾ। ਘੱਟ ਖਾਣ ਵਾਲੇ ਚੁਸਤ ਰਹਿੰਦੇ ਹਨ। ਸੌਂਦੇ ਵੀ ਘੱਟ ਹਨ। ਪਤਲੇ ਵੀ ਹੁੰਦੇ ਹਨ। ਦਿਮਾਗ ਵਲੋਂ ਵੀ ਚਲਾਕ ਹੁੰਦੇ ਹਨ। ਮੋਟੇ ਲੋਕ ਪਤਲੇ ਦੇ ਮੁਕਾਬਲੇ ਦੂਗਣਾਂ ਤਿਗਣਾਂ ਖਾਂਦੇ ਹਨ। ਊਂਗਦੇ ਰਹਿੰਦੇ ਹਨ। ਦਿਮਾਗ ਵੱਲੋਂ ਵੀ ਡਲ ਹੁੰਦੇ ਹਨ। ਤੁਰਿਆ ਹੀ ਨਹੀਂ ਜਾਂਦਾ, ਫੁਰਤੀ ਕਿਥੋਂ ਆਉਣੀ ਹੈ? ਸਾਰੇ ਧਰਮਿਕ ਗ੍ਰੰਥਿ ਤੇ ਸਿਆਣੇ ਕਹਿੰਦੇ ਹਨ," ਬੰਦਾ ਜਨਮ ਲੈਣ ਸਮੇਂ ਅੰਨ-ਜਲ ਲਿਖਾ ਕੇ ਆਉਂਦਾ ਹੈ। ਉਨੀ ਦੇਰ ਹੀ ਜਿਉਂਦਾ ਹੈ। ਜਿਨੀ ਦੇਰ ਵਿੱਚ ਉਸ ਨੂੰ ਖਾ-ਪੀ ਕੇ ਮੁਕਾਉਂਦਾ ਹੈ।" ਮੈਂ ਅੱਖੀ ਸੱਚ ਹੁੰਦਾ ਦੇਖਿਆ। 13 ਸਾਲਾ ਮੁੰਡਾ 6 ਫੁੱਟ ਉਚਾ ਭਾਰ 300 ਕਿਲੋਗ੍ਰਾਮ ਸੀ। 4 ਲੀਟਰ ਦੁੱਧ ਦਾ ਕੈਨ ਬਰੈਡ ਦੇ 12 ਪੀਸ ਇੱਕੋਂ ਵਾਰ ਵਿੱਚ ਖਾ ਕੇ ਸਾਹ ਲੈਂਦਾ ਸੀ। ਆਲੂ ਵਾਲੇ ਪਰਾਉਂਠੇ ਬਗੈਰ ਗਿਣੇ ਸਨੇਰ ਖਾ ਜਾਂਦਾ ਸੀ। ਜੋਂ ਫਿਰਜ਼ ਵਿੱਚ ਖਾਂਣਾਂ ਪਿਆ ਹੁੰਦਾ ਸੀ। ਸਾਰਾ ਰਾਤੋ ਰਾਤ ਮੁੱਕਾ ਦਿੰਦਾ ਸੀ। 14 ਸਾਲ ਦੀ ਉਮਰ ਵਿੱਚ ਮਰ ਗਿਆ। ਮਰਨਾ ਸਭ ਨੇ ਹੈ। ਦੁਨੀਆਂ ਵਿੱਚ ਕੁੱਝ ਕਰਕੇ ਮਰੀਏ। ਨਾਂ ਕਿ ਖਾ ਕੇ ਹੋਰਾਂ ਉਤੇ ਬੋਝ ਬਣਈਏ। |
- Get link
- X
- Other Apps
Comments
Post a Comment