ਸਤਵਿੰਦਰ ਕੌਰ ਸੱਤੀ (ਕੈਲਗਰੀ) |
ਬਾਥਰੂਮ ਸਾਡੀ ਮੁਡਲੀ ਲੋੜ ਹੈ |
ਖਾਣ-ਪੀਣ ਦੇ ਮਾਮਲੇ ਵਿੱਚ ਤਾਂ ਅਸੀਂ ਘੜੀ ਉਡੀਕ ਸਕਦੇ ਹਾਂ। ਪਰ ਜਦੋਂ ਬਾਥਰੂਮ ਦਾ ਜ਼ੋਰ ਪੈਂਦਾ ਹੈ। ਪਿਸ਼ਾਬ ਕਰਨ, ਤੇ ਹੋਰ ਢਿੱਡ ਖਾਲੀ ਕਰਨ ਲਈ ਥਾਂ ਨਾਂ ਲੱਭੇ, ਬੰਦਾ ਬੌਦਲ ਜਾਂਦਾ ਹੈ। ਕਿੰਨਾਂ ਕੁ ਚਿਰ ਕੰਟਰੌਲ ਕੀਤਾ ਜਾ ਸਕਦਾ ਹੈ। ਕੱਪੜੇ ਵੀ ਖ਼ਰਾਬ ਹੋ ਸਕਦੇ ਹਨ। ਬਾਥਰੂਮ ਸਾਡੀ ਮੁਡਲੀ ਲੋੜ ਹੈ। ਭਾਰਤ ਵਰਗੇ ਦੇਸ਼ ਵਿੱਚ ਹੋਰ ਚਾਹੇ ਅਜ਼ਾਦੀ ਕਾਸੇ ਦੀ ਨਹੀਂ ਹੈ। ਪਿਸ਼ਾਬ ਕਰਨ, ਤੇ ਹੋਰ ਢਿੱਡ ਖਾਲੀ ਕਰਨ ਲਈ ਬਾਹਰ ਅੰਦਰ ਬੈਠਣ ਦੀ ਪੂਰੀ ਅਜ਼ਾਦੀ ਹੈ। ਕੋਈ ਰੋਕ ਨਹੀਂ ਹੈ। ਸਗੋਂ ਖੇਤਾਂ ਵਿੱਚ ਖਾਦ ਪੈਂਦੀ ਹੈ। ਠੀਕ ਵੀ ਲੱਗਦਾ ਹੈ। ਮਲਮੂਤਰ ਨੂੰ ਖਾਂਦ ਲਈ ਵਰਤਿਆ ਜਾਵੇ ਤਾਂ ਠੀਕ ਹੈ। ਦੋ ਦਿਨਾਂ ਦਾ ਖ਼ਰਾਬ ਹੋਇਆ ਭੋਜਨ ਹੀ ਤਾਂ ਹੁੰਦਾ ਹੈ। ਧਰਤੀ ਵਿੱਚ ਖਪਾਉਣ ਨਾਲ ਧਰਤੀ ਦੀ ਆਪਣੀ ਸ਼ਕਤੀ ਘੱਟ ਰਹੀ ਹੈ। ਇਹ ਸਭ ਅਰਬਾ ਲੋਕਾਂ ਦਾ ਮਲਮੂਤਰ ਅੰਦਰ ਜਾ ਕੇ ਧਰਤੀ ਨੂੰ ਠੋਸ ਤੋਂ ਤਰਲ ਬਣਾ ਰਿਹਾ ਹੈ। ਜਿੰਨੀ ਅਨਾਜ਼ ਦੀ ਉਪਜ ਅਸੀ ਧਰਤੀ ਉਤੇ ਕਰਦੇ ਹਾਂ। ਉਸ ਦਾ ਅੱਧ ਧਰਤੀ ਵਿੱਚ ਮਨੁੱਖ ਆਪਣੇ ਮਲਮੂਤਰ ਦੇ ਰੂਪ ਵਿੱਚ ਧਰਤੀ ਵਿੱਚ ਖਪਾ ਦਿੰਦੇ ਹਨ। ਅੱਧ ਜਾਨਵਰ ਖਾਂਦੇ ਹਨ। ਜਿਸ ਦੀ ਖਾਦ ਬਣਦੀ ਹੈ। ਇਸ ਮਲਮੂਤਰ ਨਾਲ ਕਿਤੋ ਵੀ ਧਰਤੀ ਨਿਗਰ ਸਕਦੀ ਹੈ। ਜਿਥੇ ਕਚੀਆਂ ਟਵੈਲਿਟ ਪਿੰਡਾਂ ਵਿੱਚ ਚਲਮੀਆਂ ਬਣਾਈਆਂ ਜਾਂਦੀਆਂ ਹਨ। ਉਹ ਸੱਚ ਮੁੱਚ ਅੰਦਰ ਧਰਤੀ ਵਿੱਚ ਹੀ ਦਬ ਗਈਆਂ ਹਨ। ਕਈ ਥਾਂਵਾਂ ਉਤੇ ਬੰਦਿਆਂ ਦੀ ਜਾਨ ਮਸਾਂ ਬਚਾਈ ਗਈ ਹੈ। ਪਿਸ਼ਾਬ ਤਾਂ ਜਿਹੜੇ ਕੌਲੇਂ ਨਾਲ ਮਰਜ਼ੀ ਕਰੀ ਚੱਲੋਂ। ਭਾਰਤ ਵਿੱਚ ਤਕਰੀਨ ਹਰ ਸ਼ਹਿਰ ਵਿੱਚ ਬਸ ਸਟਾਪ ਉਤੇ ਜਨਾਨਾਂ ਮਰਦਾਨਾਂ ਬਾਥਰੂਮ ਬਣੇ ਹੁੰਦੇ ਹਨ। ਹਰ ਸ਼ਹਿਰ ਵਿੱਚ ਰੇਲਵੇ ਸਟੇਸ਼ਨਾਂ, ਰੇਲਾਂ ਵਿੱਚ ਵੀ ਬਾਥਰੂਮ ਬਣੇ ਹੁੰਦੇ ਹਨ। ਕਿਸੇ ਦੇ ਘਰ ਵੀ ਪੁੱਛ ਕੇ ਜਾ ਸਕਦੇ ਹਾਂ। ਕੋਈ ਜੁਆਬ ਨਹੀਂ ਦਿੰਦਾ। ਕਨੇਡਾ ਵਰਗੇ ਦੇਸ਼ ਵਿੱਚ ਬਾਹਰ ਪਿਸ਼ਾਬ ਕਰਦੇ ਫੜੇ ਗਏ ਤਾਂ ਜੁਰਮਾਨਾਂ ਹੋ ਜਾਂਦਾਂ ਹੈ। ਕਿਸੇ ਨੇ ਆਪਣੇ ਪਰਾਈਵੇਟ ਘਰ ਵਿੱਚ ਤਾਂ ਕੀ ਕਿਸੇ ਨੂੰ ਵੜਨ ਦੇਣਾ ਹੈ। ਸਗੋਂ ਸਰਕਾਰ ਨੇ ਵੀ ਪਬਲਿਕ ਨਾਲ ਚੰਗੀ ਕੀਤੀ ਹੋਈ ਹੈ। ਕਿਤੇ ਵੀ ਸਾਰੇ ਕਨੇਡਾ ਵਿੱਚ ਬਸ ਸਟੈਂਡਾਂ ਤੇ ਰਲਵੇ ਸਟੇਸ਼ਨਾਂ ਉਤੇ ਪਬਲਿਕ ਬਾਥਰੂਮ ਨਹੀਂ ਬਣੇ ਹੋਏ। ਜਦੋਂ ਵੋਟਾਂ ਆਉਂਦੀਆਂ ਹਨ ਤਾਂ ਵੋਟਾਂ ਮੰਗਣ ਵਾਲੇ ਲੀਡਰ ਕੈਲਗਰੀ ਵਿੱਚ ਪਿਛਲੀ ਬਾਰੀ ਸਭ ਪੰਜਾਬੀ ਰੇਡੀਓ ਤੋਂ ਇਹੀ ਕਹਿੰਦੇ ਸਨ," ਸਭ ਤੋਂ ਪਹਿਲਾਂ ਬਸ ਸਟੈਂਡਾਂ ਤੇ ਰਲਵੇ ਸਟੇਸ਼ਨਾਂ ਉਤੇ ਪਬਲਿਕ ਬਾਥਰੂਮ ਹੀ ਬਣਾਵਾਂਗੇ।" ਕਈਆਂ ਬੁਜ਼ਰਗਾਂ ਨੇ ਕਿਹਾ," ਅਸੀ ਘਰੋਂ ਪਿਸ਼ਾਬ ਕਰਨ ਲਈ ਬੋਤਲ ਲੈ ਕੇ ਜਾਂਦੇ ਹਾਂ।" ਕਨੇਡਾ ਵਿੱਚ ਜ਼ਿਆਦਾ ਤਰ ਡਾਊਨਟਾਊਨ ਵਿੱਚ ਹੀ ਸਾਰੇ ਸਰਕਾਰੀ ਦਫ਼ਤਰ ਤੇ ਹੋਰ ਬਿਜ਼ਨਸ ਹਨ। ਜਦੋਂ ਵੀ ਡਾਊਨਟਾਊਨ ਜਾਣਾਂ ਹੁੰਦਾ ਹੈ। ਕਈ ਵਾਰ ਇੱਕ ਦੋ ਘੰਟੇ ਇੱਕ ਪਾਸੇ ਨੂੰ ਜਾਣ ਨੂੰ ਹੀ ਲੱਗ ਜਾਂਦੇ ਹਨ। ਬੱਸਾ ਟਰੇਨਾਂ ਦੇ ਕਿਰਾਏ ਸਾਲ ਛੇ ਮਹੀਨੇ ਪਿਛੋਂ ਵਧਾਈ ਜਾਂਦੇ ਹਨ। ਸਟੇਸ਼ਨ ਬੱਸ ਅੱਡੇ ਵੀ ਐਸੀ ਜਗਾ ਬਣੇ ਹਨ। ਕੋਈ ਰੈਸਟੋਰਿੰਟ ਵੀ ਨੇੜੇ ਨਹੀਂ ਲੱਗਦਾ। ਬਹੁਤੀ ਵਾਰ ਲੋਕ ਰੈਸਟੋਰਿੰਟਾਂ ਗੈਸ ਸਟੇਸ਼ਨ ਦੇ ਬਾਥਰੂਮ ਵਰਤਦੇ ਹਨ। ਟੈਕਸ ਗੌਰਮਿੰਟ ਲੈ ਜਾਂਦੀ ਹੈ। ਆਪਣੀ ਕਾਰ ਹੋਵੇ ਤਾਂ ਬੰਦਾ ਏਧਰ-ਉਧਰ ਬਾਥਰੂਮ ਲਭ ਕੇ ਕਾਰ ਰੋਕ ਲੈਂਦਾ ਹੈ। ਪਿਛੇ ਜਿਹੇ ਇਹ ਖ਼ਬਰ ਸੁਣੀ ਸੀ। ਬਿਮਾਰ ਬੰਦਾ ਡਾਊਨਟਾਊਨ ਜਾਣ ਲਈ ਟਰੇਨ ਵਿੱਚ ਚੜ੍ਹ ਗਿਆ ਸੀ। ਉਹ ਪਹਿਲਾਂ ਤਾਂ ਟਰੇਨ ਵਿੱਚ ਉਛਲ ਗਿਆ। ਲੋਕ ਉਸ ਤੋਂ ਹੋਰ ਵੀ ਨੱਕ ਲਪੇਟ ਕੇ ਪਾਸੇ ਹੱਟ ਗਏ। ਉਸ ਪਿਛੋਂ ਪੇਟ ਦੁੱਖਣ ਨਾਲ ਉਹ ਬੇਬੱਸ ਹੋ ਗਿਆ। ਉਸ ਦੇ ਸਾਰੇ ਕੱਪੜੇ ਖ਼ਰਾਬ ਹੋ ਗਏ। ਪੂਰਾਂ ਦਾ ਪੂਰਾ ਟਰੇਨ ਦਾ ਡੱਬਾ ਖਾਲੀ ਹੋ ਗਿਆ। ਅਗਰ ਟਰੇਨ ਵਿੱਚ ਬਾਥਰੂਮ ਹੁੰਦਾ, ਲੋਕਾਂ ਨੂੰ ਤਕਲੀਫ਼ ਨਾਂ ਹੁੰਦੀ। ਉਹ ਬਿਮਾਰ ਉਥੇ ਬਾਥਰੂਮ ਚਲਿਆ ਜਾਂਦਾ। ਉਸ ਨੂੰ ਲੋਕਾਂ ਮੂਹਰੇ ਸ਼ਰਮਿੰਦਾ ਨਾਂ ਹੋਣਾਂ ਪੈਂਦਾ। ਐਸੀ ਹਾਲਤ ਦਾ ਕਿਹੜਾ ਕੋਈ ਸਮਾਂ ਹੁੰਦਾ ਹੈ। ਕੈਲਗਰੀ ਡਾਊਨਟਾਊਨ ਵਿਚ ਪਬਲਿਕ ਬਾਥਰੂਮ ਨਹੀਂ ਬਣੇ ਹੋਏ। ਤਾਂਹੀਂ ਸਾਰੇ ਡਾਊਨਟਾਊਨ ਵਿਚੋਂ ਲੰਘਣ ਸਮੇਂ ਮੀਂਹ ਬਰਫ਼ ਪੈਣ ਸਮੇਂ ਬਹੁਤ ਗੰਦੀ ਗੰਧ ਆਉਂਦੀ ਹੈ। ਸਾਰੇ ਹੋਮਲਿਸ ਲੋਕ ਉਥੇ ਹੀ ਲੁੱਪ ਛੁੱਪ ਕੇ ਰਹਿੰਦੇ ਹਨ। ਨਾਲੇ ਬਹੁਤ ਸਾਰੇ ਮਰਦ ਅੱਖ ਬਚਾ ਕੇ, ਪਿਸ਼ਾਬ ਕਰਨ, ਤੇ ਹੋਰ ਢਿੱਡ ਖਾਲੀ ਕਰਨ ਦਾਅ ਲਗਾ ਜਾਂਦੇ ਹਨ। ਹਰ ਇਨਸਾਨ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਲਿਖਤੀ ਰੂਪ ਵਿਚ ਯੋਗ ਥਾਂ ਉਤੇ ਲਿਖਕੇ ਦੇਣਾਂ ਚਾਹੀਦਾ ਹੈ। ਤਾਂ ਕੇ ਹਰ ਪਬਲਿਕ ਥਾਵਾਂ ਵਿੱਚ ਪਾਰਕਾਂ, ਬਸ ਸਟੈਂਡਾਂ ਤੇ ਰਲਵੇ ਸਟੇਸ਼ਨਾਂ ਉਤੇ ਬਾਥਰੂਮ ਬਣਾਏ ਜਾਣ। ਲੋਕਾਂ ਨੂੰ ਵੀ ਚਾਹੀਦਾ ਹੈ। ਪਬਲਿਕ ਥਾਵਾਂ ਦੇ ਬਾਥਰੂਮਾਂ ਵਿੱਚ ਸਫ਼ਾਈ ਦਾ ਪੂਰਾ ਧਿਆਨ ਦਿੱਤਾ ਜਾਵੇ। ਜਦੋਂ ਵੀ ਕੋਈ ਬਾਥਰੂਮ ਵਰਦਾ ਹੈ। ਪਿਛੇ ਮੁੜ ਕੇ ਜਰੂਰ ਦੇਖਣਾਂ ਚਾਹੀਦਾ ਹੈ, ਅਗਰ ਗੰਦਾ ਲੱਗ ਵੀ ਜਾਵੇ ਸਾਫ਼ ਜਰੂਰ ਕਰਨਾਂ ਚਾਹੀਦਾ ਹੈ। ਕਿਉਂਕਿ ਜਦੋਂ ਉਥੇ ਦੂਜੇ ਕਿਸੇ ਨੇ ਜਾਂਣਾ ਹੋਵੇ ਜਾਂ ਸਫ਼ਾਈ ਕਰਨੀ ਹੋਵੇ। ਕੋਈ ਆ ਕੇ ਗੰਦ ਦੇਖ ਕੇ ਗਾਲ਼ ਨਾਂ ਕੱਢੇ। ਪਰ ਹਰ ਇੱਕ ਨੂੰ ਲੱਗਦਾ ਹੈ। ਬਾਥਰੂਮ ਤਾਂ ਗੰਦ ਪਾਉਣ ਲਈ ਹੀ ਹੁੰਦੇ ਹਨ। ਜਿਥੇ ਜੀਅ ਕਰੇ ਪੇਪਰ ਕੂੜਾ ਸਿੱਟ ਦਿਉੁ। ਬਹੁਤੇ ਤਾਂ ਗੰਦ ਰੋੜਨ ਲਈ ਪਾਣੀ ਵੀ ਨਹੀਂ ਪਾਉਂਦੇ, ਛੱਡਦੇ। ਬਾਥਰੂਮਾ ਵਿੱਚ ਸਫ਼ਾਈ ਇੰਨੀ ਕੁ ਹੋਵੇ। ਉਥੇ ਬੈਠ ਕੇ ਅਖ਼ਬਾਰ, ਕੀਤਾਬ ਪੜ੍ਹੀ ਜਾਵੇ। ਕੇਸਾਂ ਨੂੰ ਕੰਘੀ ਕੀਤੀ ਜਾਵੇ। ਨਾਂ ਕਿ ਦੂਜਾਂ ਬੰਦਾ ਥੁੱਕ ਕੇ ਮੁੜ ਆਵੇ। ਆਲੇ-ਦੁਆਲੇ ਦੀ ਸਫ਼ਾਈ ਆਪ ਨੂੰ ਹੀ ਕਰਨੀ ਪੈਣੀ ਹੈ। ਨਹੀਂ ਤਾਂ ਜਾਨਵਰਾਂ ਵਿੱਚ ਤੇ ਸਾਡੇ ਵਿੱਚ ਕੋਈ ਫ਼ਰਕ ਨਹੀਂ ਰਹਿੱਣਾ। ਸਤਵਿੰਦਰ ਕੌਰ ਸੱਤੀ (ਕੈਲਗਰੀ) |
Comments
Post a Comment