ਪਤੀ-ਪਤਨੀ ਦਾ ਵਿਛੋੜਾ ਬਹੁਤ ਔਖਾ ਹੈ
|
ਪਤੀ-ਪਤਨੀ ਜਿੰਦਗੀ ਦੇ ਪਹਿਲੂ ਹਨ। ਪਤੀ-ਪਤਨੀ ਪਿਆਰ ਵਿੱਚ ਵੀ ਮਰ ਜਾਦੇ ਹਨ। ਵਿਛੋੜੇ ਨਾਲ ਤਾਂ ਖ਼ਤਮ ਹੀ ਹੋ ਜਾਂਦੇ ਹਨ। ਪਤੀ-ਪਤਨੀ ਇਕਠੇ ਜਿੰਦਗੀ ਜਿਉਂਦੇ ਹਨ। ਪਤੀ-ਪਤਨੀ ਜਿੰਦਗੀ ਭਰ ਇੱਕ ਦੂਜੇ ਦਾ ਸਾਥ ਦਿੰਦੇ ਹਨ। ਮਾੜਾਂ ਜਿਹਾ ਇੱਕ ਜਾਣਾਂ ਢਿੱਲਾ-ਮੱਠਾ ਹੋ ਗਿਆ। ਤਾਂ ਜੀਵਨ ਦੀ ਚਾਲ ਵਿੱਚ ਫ਼ਰਕ ਪੈ ਜਾਦਾਂ ਹੈ। ਅਗਰ ਕੋਈ ਲੰਬੀ ਬਿਮਾਰੀ ਲੱਗ ਜਾਵੇ ਤਾਂ ਘਰ ਵਿੱਚ ਬਿਪਤਾ ਪੈ ਜਾਂਦੀ ਹੈ। ਪਤੀ-ਪਤਨੀ ਵਿੱਚੋਂ ਇੱਕ ਮਰ ਜਾਏ, ਜੀਣਾਂ ਦੂਬਰ ਹੋ ਜਾਂਦਾ ਹੈ। ਪਤੀ-ਪਤਨੀ ਦਾ ਵਿਛੋੜਾ ਬਹੁਤ ਔਖਾ ਹੈ। ਕਈ ਔਖੇ ਸੌਖੇ ਧੀਆਂ, ਪੁਤਾਂ-ਨੌਹਾਂ ਦੇ ਬੋਲ-ਕਬੋਲ ਸਹਿਦੇ ਦਿਨ ਕੱਟੀ ਜਾਂਦੇ ਹਨ। ਪਰ ਬਹੁਤੇ ਵਿਯੋਗ ਨਾ ਸਹਾਰਦੇ ਹੋਏ, ਸੱਚੀ ਕੁੱਝ ਹੀ ਦਿਨਾਂ ਵਿੱਚ ਮੁੱਕ ਜਾਂਦੇ ਹਨ। ਪਤੀ-ਪਤਨੀ ਜਿੰਦਗੀ ਵਿੱਚ 18 ਸਾਲ ਤੋਂ ਕਿਸੇ ਵੀ ਉਮਰ ਵਿੱਚ ਮਿਲਦੇ ਹਨ। ਇੱਕ ਦੂਜੇ ਉਤੇ ਇੰਨਾਂ ਨਿਰਭਰ ਹੋ ਜਾਂਦੇ ਹਨ। ਇੱਕ ਦੂਜੇ ਬਗੈਰ ਹਨੇਰ ਆ ਜਾਂਦਾ ਹੈ। ਇੱਕ ਦੂਜੇ ਤੋਂ ਬਗੈਰ ਘਰ ਵਿੱਚ ਰਹਿਣਾਂ ਮੁਸ਼ਕਲ ਹੋ ਜਾਂਦਾ ਹੈ। ਮਨ ਨਹੀਂ ਲੱਗਦਾ। ਉਦਾ ਭਾਵੇ ਆਮਣੇ ਸਹਮਣੇ ਬੈਠ ਕੇ ਇੱਕ ਦੂਜੇ ਨਾਲ ਲੜੀ ਜਾਣ। ਆਪੇ ਹੀ ਸਮਝੌਤਾ ਕਰ ਲੈਂਦੇ ਹਨ। ਰਲ ਕੇ ਬੱਚੇ ਪਾਲਦੇ ਹਨ। ਕੋਈ ਹੀ ਕਾਲਾ ਕੀੜਾ ਹੁੰਦਾ ਹੈ। ਜੋ ਆਪਣੇ ਬੱਚਿਆਂ ਤੇ ਇੱਜ਼ਤ ਨੂੰ ਆਪੇ ਖ਼ੁਆਰ ਕਰਦਾ ਹੈ। ਅਸੀਂ ਪੰਜਾਬੀ ਸੋਚਦੇ ਹਾਂ। ਸ਼ਇਦ ਸਾਡੇ ਸਮਾਜ ਵਿਚੋਂ ਹੀ ਪਤੀ-ਪਤਨੀ ਚੰਗੇ ਸਲੀਕੇ ਨਾਲ ਜਿਉਂਦੇ ਹਨ। ਮਾਰਕ ਨੂੰ ਮੈਂ 20 ਕੁ ਸਾਲਾਂ ਤੋਂ ਜਾਣਦੀ ਹਾਂ। ਉਹ ਗੋਰਾ ਸਾਡੀ ਸਕਿਰਉਟੀ ਦੀ ਕੰਮਪਨੀ ਦਾ ਮੈਨਜ਼ਰ ਹੁੰਦਾ ਸੀ। ਉਨਾਂ ਹੀ ਦਿਨਾਂ ਵਿੱਚ ਉਸ ਦਾ ਵਿਆਹ ਹੋਇਆ ਸੀ। ਵਿਆਹ ਤੋਂ ਕੁੱਝ ਹੀ ਮਹੀਨਿਆ ਵਿੱਚ ਉਸ ਨੇ ਕੰਮਪਨੀ ਆਪ ਖ੍ਰੀਦ ਲਈ। ਮੈਨੂੰ ਬੜਾ ਦਲੇਰ ਬੰਦਾ ਲੱਗਿਆ। ਉਸ ਦੀ ਅਵਾਜ਼ ਵਿੱਚ ਕੁੱਝ ਕਰਨ ਦਾ ਦਮ ਸੀ। ਕੈਲਗਰੀ ਦਾ ਅੱਧਾਂ ਡਾਊਨਟਾਊਨ ਸਕਿਰਉਟੀ ਕਰਨ ਲਈ ਉਸ ਕੋਲ ਸੀ। ਉਦੋਂ ਦੀ ਨੇ ਮੈਂ ਵੀ ਉਸ ਨਾਲ ਹੀ ਕੰਮ ਕੀਤਾ। ਉਸ ਦੇ ਦੋ ਮੁੰਡੇ ਸਨ। ਜੁਵਾਨ ਹੁੰਦੇ ਹੀ ਉਡਾਰੀ ਮਾਰ ਗਏ। ਐਪਰਲ 2011 ਵਿੱਚ ਉਸ ਦੀ ਪਤਨੀ ਮਰ ਗਈ। ਉਹ ਇਨਾਂ ਟੁੱਟ ਗਿਆ। ਕੰਮ ਤੇ ਜਾਣਾਂ ਛੱਡ ਦਿੱਤਾ। ਜੂਨ ਵਿੱਚ ਸਾਰੇ ਬਿਜ਼ਨਸ ਕਰਨ ਤੋਂ ਲਿਖ ਕੇ ਜੁਆਬ ਦੇ ਦਿੱਤਾ। ਮੈਨੂੰ ਹੈਰਾਨੀ ਹੋਈ। ਜੀਵਨ ਸਾਥੀ ਦੇ ਜੀਵਨ ਵਿੱਚ ਆਉਣ ਨਾਲ ਉਹ ਉਚੀਆਂ ਉਡਾਰੀਆਂ ਭਰਨ ਲੱਗਾ। ਉਸ ਦੇ ਚਲੇ ਜਾਣ ਨਾਲ ਜ਼ਮੀਨ ਤੇ ਆ ਗਿਆ। ਇੱਕਲਾ ਰਹਿ ਗਿਆ। ਸਾਡੇ ਗੁਆਂਢ ਵਿੱਚ ਵਿਆਹੀ ਹੋਈ ਔਰਤ 50 ਕੁ ਸਾਲਾਂ ਦੀ ਕੱਪੜੇ ਧੌਣ ਵਾਲੀ ਮਸ਼ੀਨ ਨਾਲ ਕਰੰਟ ਲੱਗ ਕੇ ਮਰ ਗਈ। ਉਸ ਦੇ ਪਤੀ ਨੇ ਆਪਣੀ ਪਤਨੀ ਨੂੰ ਅੱਗਨੀ ਭੇਟ ਕੀਤੀ। ਘਰ ਤੱਕ ਬੰਦੇ ਉਸ ਨੂੰ ਫੜ ਕੇ ਲੈ ਕੇ ਆਏ। ਉਸ ਨੂੰ ਮੰਜੇ ਉਤੇ ਪਾ ਦਿੱਤਾ। ਬੇਅਰਾਮੀ ਹੋਣ ਕਾਰਨ, ਉਸ ਨੂੰ ਸਾਰੀ ਰਾਤ ਕਿਸੇ ਨੇ ਨਹੀਂ ਹਿਲਾਇਆ। ਬਈ ਅਰਾਮ ਕਰ ਰਿਹਾ ਹੈ। ਸਵੇਰ ਨੂੰ ਦੇਖਿਆ ਮਰਿਆ ਪਿਆ ਸੀ। ਇਕ ਹੋਰ ਜੋੜੀ ਨੂੰ ਮੈਂ ਆਪ ਦੇਖਿਆ ਹੈ। ਰਾਮ ਸਿੰਘ ਪਿੰਡ ਦਾ ਸਰਪੰਚ ਹੁੰਦਾ ਸੀ। ਉਸ ਦੀ ਪਤਨੀ ਮਲੇਰੀਏ ਦੇ ਤਾਪ ਚੜਨ ਨਾਲ ਮਰ ਗਈ। ਉਹ ਬਹੁਤ ਉਦਾਸ ਰਹਿੱਣ ਲੱਗਾ। ਬਹੁਤ ਚੁਪ-ਚਾਪ, ਜਿਵੇਂ ਜਿੰਦਗੀ ਵਿੱਚ ਕੁੱਝ ਕਰਨ ਲਈ ਬੱਚਿਆ ਹੀ ਨਾਂ ਹੋਵੇ। ਲੋਕਾਂ ਤੋਂ ਲੁਕ-ਲੁਕ ਕੇ ਰਹਿੰਦਾ ਸੀ। ਮਹੀਨੇ ਕੁ ਬਾਅਦ ਪਤਾ ਚੱਲਿਆ, ਉਹ ਵੀ ਚਲਾਣਾਂ ਕਰ ਗਿਆ ਹੈ। ਪਤਨੀ ਦੇ ਸਿਰ ਉਤੇ ਬੰਦਾ ਘਰ ਅੰਦਰ ਬਾਹਰ ਸ਼ੇਰ ਬਣਇਆ ਰਹਿੰਦਾ ਹੈ। ਪਤਨੀ ਮਰਨ ਨਾਲ ਘਰ ਵਿੱਚ ਹੀ ਨੌਹਾਂ-ਪੁੱਤਾ ਵਿੱਚ ਖੜ੍ਹਾ ਬੈਠਾ ਬੰਦਾ ਡਰਦਾ ਹੈ। ਜਾਂ ਹੈਂਕੜ ਨਹੀਂ ਛੱਡਣਾਂ ਚਾਹੁੰਦਾ। ਇਸ ਦੇ ਮੁਕਾਬਲੇ ਔਰਤ ਦਾ ਪਤੀ ਮਰ ਜਾਏ। ਉਹ ਕੱਟ ਜਾਂਦੀ ਹੈ। ਉਹ ਧੀਆਂ, ਪੁੱਤਾਂ-ਨੌਹਾਂ ਅੱਗੇ ਨਿਵ ਵੀ ਜਾਂਦੀ ਹੈ। ਘਰ ਦੇ ਕੰਮਾਂ ਵਿੱਚ ਆਪ ਨੂੰ ਰਿਝਾਈ ਰੱਖਦੀ ਹੈ। ਤਾਂਹੀਂ ਸਦਮਾਂ ਕੱਟ ਜਾਂਦੀ ਹੈ। ਜਦੋਂ ਅਸੀਂ ਹੋਰਾਂ ਦੀਆਂ ਗੱਲ਼ਾਂ ਦਾ ਗੁੱਸਾ ਕਰਨਾ ਛੱਡ ਦਿੰਦੇ ਹਾਂ। ਆਪਣੇ ਆਪ ਨੂੰ ਕੰਮਾਂ ਵਿੱਚ ਖ਼ਚਤ ਕਰ ਲੈਂਦੇ ਹਾਂ। ਦੂਜਿਆਂ ਦੇ ਕੰਮ ਆਉਣ ਲੱਗ ਜਾਂਦੇ ਹਾਂ। ਤਾਂ ਮਨ ਬਹਿਲ ਜਾਂਦਾਂ ਹੈ। ਦੂਜੇ ਦੇ ਕੰਮ ਕਰਦੇ, ਦੁੱਖ ਸੁੱਖ ਦੇਖਦੇ, ਆਪਣਾਂ ਦੁੱਖ ਬਿਲਕੁਲ ਭੁਲ ਜਾਦਾ ਹੈ। ਦੂਜੇ ਲਈ ਜਿਉਣ ਦੀ ਇਛਾ ਪੈਦਾ ਹੋ ਜਾਂਦੀ ਹੈ। ਇਹੀ ਨੀਤੀ ਉਦੋਂ ਕੰਮ ਕਰਦੀ ਹੈ। ਜਦੋਂ ਪਤੀ-ਪਤਨੀ ਆਪਣੀ ਜਿੰਦਗੀ ਸ਼ੁਰੂ ਕਰਦੇ ਹਨ। ਬੰਦਾ ਹੌਸਲੇ ਨਾਲ ਉਪਰ ਉਠਦਾ ਹੈ। ਸਦਮੇ ਨਾਲ ਡਿੱਗਦਾ ਹੈ। ਸਾਨੂੰ ਢੇਰੀ ਢਾਹ ਕੇ ਨਹੀਂ ਬੈਠਣਾਂ ਚਾਹੀਦਾ। ਦੁਨੀਆਂ ਸਾਰੀ ਹੀ ਆਪਣੀ ਹੈ। ਕੋਈ ਸਮਾਜ ਸੇਵਾ ਸ਼ੁਰੂ ਕਰ ਦੇਈਏ। ਕਿਤਾਬਾ ਪੜ੍ਹੀਏ, ਦੁਨੀਆਂ ਬਾਰੇ, ਅੱਖੀ ਡਿੱਠਾ ਲਿਖੀਏ। ਹੋਰ ਬਹੁਤ ਕੰਮ ਹਨ। ਜੀਵਨ ਨੂੰ ਚਾਲੂ ਰੱਖੀਏ। ਖੜ੍ਹਾ ਪਾਣੀ ਸੜ ਜਾਂਦਾਂ ਹੈ। ਪਾਣੀ ਵਿੱਚੋਂ ਮੁਸ਼ਕ ਮਾਰਨ ਲੱਗ ਜਾਂਦਾਂ ਹੈ। ਵਗਦਾ ਪਾਣੀ ਨਿਰਮਲ ਰਹਿੰਦਾ ਹੈ। ਲੋਕਾਂ ਦਾ ਜੀਵਨ ਬਣਦਾ ਹੈ। ਕੋਈ ਵੀ ਰਿਸ਼ਤਾ ਅੰਤ ਤੱਕ ਨਹੀਂ ਨਿਭਦਾ। ਬੱਚੇ ਵੀ ਵਿਆਹ ਕਰਾ ਕੇ, ਬਾਲ ਬੱਚੇ ਵਾਲੇ ਹੋ ਕੇ ਮਾਪਿਆ ਨਾਲੋ ਮੋਹ ਘਟਾ ਲੈਂਦੇ ਹਨ। ਪਤੀ-ਪਤਨੀ ਦਾ ਰਿਸ਼ਤਾ ਮਰ ਕੇ ਮੁੱਕ ਜਾਂਦਾ ਹੈ। ਫਿਰ ਤਾਂ ਸੁਪਨੇ ਵਿੱਚ ਵੀ ਮਰਿਆ ਜੀਵਨ ਸਾਥੀ ਦਿਸ ਜੇ, ਮੌਤ ਦਿਸਦੀ ਹੈ। ਬੰਦਾ ਬੜਾ-ਬੜਾ ਕੇ ਉਠਦਾ ਹੈ। ਭੂਤ ਲੱਗਦਾ ਹੈ। ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥ ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥ ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥੧॥ ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥ ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥੨॥ ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥ ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥੩॥੧੨॥੧੩੯॥ {ਪੰਨਾ 634}
|
Comments
Post a Comment