ਕੀ ਦੂਜੇ ਦੇ ਘਰ ਨੂੰ ਵੀ ਆਪਣਾਂ ਸਮਝਦੇ ਹਾਂ-ਸਤਵਿੰਦਰ ਕੌਰ ਸੱਤੀ (ਕੈਲਗਰੀ)

ਆਪਣਾਂ ਘਰ ਸਭ ਨੂੰ ਪਿਆਰਾ ਹੁੰਦਾ ਹੈ। ਅਸੀਂ ਉਸ ਨੂੰ ਝਾੜ ਸੁਆਰ ਕੇ ਰੱਖਦੇ ਹਾਂ। ਪਰ ਵਧੀਆਂ ਚੀਜ਼ ਆਪਣੇ ਘਰ ਲੈ ਕੇ ਆਉਂਦੇ ਹਾਂ। ਜਿਥੇ ਅਸੀਂ ਸੁੱਖ ਨਾਲ ਰਾਤ ਕੱਟਦੇ ਹਾਂ। ਪਰਵਾਰ ਨਾਲ ਮਿਲ ਕੇ ਰਹਿੰਦੇ ਹਾਂ। ਖੁਸ਼ੀਆਂ ਗਮੀਆਂ ਸਾਂਝੀਆਂ ਕਰਦੇ ਹਾਂ। ਰਲ ਕੇ ਖਾਣਾਂ ਬਣਾਉਂਦੇ ਖਾਂਦੇ-ਪੀਂਦੇ ਹਾਂ। ਉਹੀ ਆਪਣਾਂ ਘਰ ਹੈ, ਆਪਣੇ ਘਰ ਨੂੰ ਹਰ ਪੱਖੋਂ ਸੰਭਾਂਲਦੇ ਹਾਂ। ਕੀ ਦੂਜੇ ਦੇ ਘਰ ਨੂੰ ਵੀ ਆਪਣਾਂ ਸਮਝਦੇ ਹਾਂ। ਕਈ ਵਾਰ ਕਿਸੇ ਦੂਜੇ ਦੇ ਘਰ ਵਿਚ ਰਹਿਣਾਂ ਪੈ ਜਾਂਦਾ ਹੈ। ਅਸੀਂ ਰਿਸ਼ਤੇਦਾਰਾਂ ਦੋਸਤਾਂ ਨੂੰ ਮਿਲਣ ਜਾਂਦੇ ਹਾਂ। ਬਾਹਰਲੇ ਦੇਸ਼ਾਂ ਵਿਚ ਮਾਲੀ ਹਾਲਤ ਠੀਕ ਰੱਖ ਲਈ, ਰਲ ਕੇ ਦੋ ਚਾਰ ਜਾਣੇ ਰਹਿੰਦੇ ਹਨ। ਦੂਜੇ ਦੇ ਘਰ ਵਿੱਚ ਕਿਰਾਏ ਉਤੇ ਵੀ ਰਹਿੰਦੇ ਹਨ। ਕੀ ਉਦੋਂ ਵੀ ਆਪਣੇ ਘਰ ਵਾਂਗ ਉਸ ਰਹਿੱਣ ਵਾਲੀ ਥਾਂ ਨੂੰ ਸੰਭਾਲਦੇ ਹਾਂ। ਜਾਂ ਸਾਂਝੀ ਥਾਂ ਧਰਮਸਾਲਾ ਹੀ ਸਮਝ ਲੈਂਦੇ ਹਾਂ। ਬਿਸਤਰੇ ਵਿਚੋਂ ਨਿੱਕਲ ਕੇ ਉਸ ਨੂੰ ਸਿਧਾ ਵੀ ਨਹੀਂ ਕਰਦੇ। ਦੰਦਾ ਨੂੰ ਬੁਰਸ਼ ਕਰਦੇ ਸਮੇਂ ਮੂੰਹ ਹੱਥ ਧੋਂਦੇ ਸਮੇਂ, ਨਹ੍ਹਾਉਂਦੇ ਸਮੇਂ ਜਾਨਵਰਾਂ ਵਾਗ ਖਿਲਾਰਾ ਛਿਟੇ ਤਾਂ ਨਹੀਂ ਪਾਉਂਦੇ। ਖਾਣਾਂ ਬਣਾਉਣ ਦੀ ਦੂਜੇ ਦੀ ਹੀ ਜੁੰਮੇਵਾਰੀ ਹੈ। ਭਾਂਡੇ ਚੱਕੇ ਰੋਟੀ ਭੋਜਨ ਖਾ ਲਿਆ। ਬਰਤਨ ਵੀ ਅਗਲੇ ਲਈ ਸਾਫ਼ ਕਰਨ ਲਈ ਛੱਡ ਦਿਤੇ।
ਪੁਰਾਉਣਾਂ ਗਿਸਟ ਇੱਕ, ਦੋ, ਚਾਰ ਦਿਨਾਂ ਦਾ ਹੁੰਦਾ ਹੈ। ਉਦੋਂ ਵੀ ਹੱਥ ਉਤੇ ਹੱਥ ਧਰ ਕੇ ਨਹੀਂ ਬੈਠਣਾਂ ਚਾਹੀਦਾ। ਸਗੋਂ ਦਿਲ ਖੋਲ ਕੇ ਘਰ ਦੇ ਕੰਮਾਂ ਵਿੱਚ ਮਦੱਦ ਕਰਨੀ ਚਾਹੀਦੀ। ਅਗਲੇ ਨੂੰ ਇਹ ਨਾਂ ਲੱਗੇ, ਕੋਈ ਸਾਡੇ ਸਿਰ ਉਤੇ ਆ ਕੇ ਬੈਠ ਗਿਆ ਹੈ। ਸਫ਼ਾਈ ਵਿੱਚ ਹੱਥ ਵਟਾਉਣਾਂ ਚਾਹੀਦਾ ਹੈ। ਅਗਲੇ ਨੂੰ ਲੱਗੇ, ਇਸ ਬੰਦੇ ਦੇ ਸਾਡੇ ਘਰ ਰਹਿੱਣ ਨਾਲ ਮੈਨੂੰ ਸੁਖ ਮਦੱਦ ਮਿਲ ਰਿਹਾ ਹੈ। ਨਾਂ ਕਿ ਸਿਰ ਦਰਦੀ ਸਹੇੜ ਲਈ ਹੈ। ਜਦੋਂ ਅਸੀ ਆਪਣੇ ਆਪ ਨੂੰ ਹੋਰਾਂ ਦੇ ਅਨਕੂਲ ਢਾਲ ਲੈਂਦੇ ਹਾਂ। ਉਦੋਂ ਕੋਈ ਅੜੀਚਣ ਨਹੀਂ ਆਉਂਦੀ। ਹੋਰਾਂ ਨਾਲ ਅਣਬਣ ਉਦੋਂ ਹੀ ਹੁੰਦੀ ਹੈ। ਜਦੋਂ ਹੋਰਾਂ ਵਿੱਚ ਨਹੀਂ ਰਲਦੇ। ਔਰਤ ਨੂੰ ਤਾਂ ਮਰਦ ਦੇ ਮੁਕਾਬਲੇ ਹੋਰ ਗੁਣਵੰਤੀ ਹੋਣਾ ਹੀ ਚਾਹੀਦਾ ਹੈ। ਮਰਦ ਤਾਂ ਮਹਿੰਦੀ ਲੱਥ ਜਾਣ ਦੇ ਡਰੋਂ, ਮੁਕਲਾਵੇ ਵਾਲੀ ਦੀ ਤਰਾਂ ਹੱਥ ਤੇ ਹੱਥ ਧਰ ਕੇ ਬੈਟੇ ਰਹਿੰਦੇ ਹਨ। ਬੀਜੀ ਉਥੇ ਜਾ ਕੇ ਜਿਆਦਾ ਬਿਮਾਰ ਹੋ ਗਏ ਸਨ। ਸਾਡੇ ਘਰਦੇ ਬੀਜੀ ਬਿਮਾਰ ਕਰਕੇ ਇੰਡੀਆਂ ਗਏ ਸਨ। ਉਸ ਸਮੇਂ ਮੈਂ ਦੋ ਪਾਕਸਤਾਨੀ ਕੁੜੀਆਂ ਦੀ ਮਦੱਦ ਕੀਤੀ ਹੈ। ਉਦੋਂ ਜਦੋਂ ਇਕ ਦੇ ਪਤੀ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ। ਬਿਲਕੁਲ ਉਹ ਸ਼ੜਕ ਤੇ ਖੜ੍ਹੀ ਸੀ। ਦੂਜੀ ਦੀ ਵੀ ਇਹੀ ਹਾਲਤ ਸੀ। ਉਹ ਆਪਣੇ ਮਾਪਿਆਂ ਨਾਲ ਰੁਸ ਕੇ ਘਰੋਂ ਬੇਘਰ ਹੋ ਗਈ ਸੀ। ਮੈਂ ਸੋਚਿਆ ਪੁੰਨ ਖੱਟ ਲਵਾ, ਨਾਲੇ ਜਾਤ-ਪਾਤ ਦੀਆਂ ਤੰਦਾ ਵੀ ਤੋੜ ਦਿਆਂ। ਘਰ ਲੱਭ ਕੇ, ਆਪਣੇ ਘਰ ਚਲੀਆਂ ਜਾਣਗੀਆਂ। ਦੋਨੇ ਅਲਗ-ਅਲਗ ਸਮੇਂ ਮੇਰੇ ਘਰ ਇੱਕ ਮਹੀਨਾਂ ਰਹੀਆਂ। ਮੈਨੂੰ ਲੱਗਾ ਸਾਲ ਬੀਤ ਗਏ ਹਨ। ਮੈਂ ਮਸੀਬਤ ਮੁੱਲ ਲੈ ਲਈ ਹੈ। ਰੱਬ ਇਨਾਂ ਨੂੰ ਆਪਣਾਂ ਘਰ ਛੇਤੀ ਤੋਂ ਛੇਤੀ ਲੱਭ ਦੇਵੇ। ਦੋਂਨਾਂ ਦੀ ਕਹਾਣੀ ਇਕੋਂ ਹੀ ਸੀ।  ਭਾਵੇ ਇਕ ਬਾਥਰੂਮ ਅਲਗ ਦਿੱਤਾ ਹੋਇਆ ਸੀ। ਇੱਕ ਹਫ਼ਤੇ ਤੋਂ ਉਪਰ ਦਿਨ ਟੱਪ ਜਾਂਦੇ ਸੀ। ਦੋਂਨੇ ਨਹਾਉਂਦੀਆਂ ਨਹੀਂ ਸੀ। ਜਿਵੇਂ ਦੰਦਾਂ ਨੂੰ ਬੁਰਸ਼ ਕੀਤਾ। ਉਵੇ ਹੀ ਖਿਲਾਰਾ ਸਿੰਖ ਉਤੇ ਪਾ ਛੱਡਦੀਆਂ ਸੀ ਮੂੰਹ ਦੇਖਣ ਵਾਲੇ ਸ਼ੀਸ਼ੇ ਉਤੇ ਛਿਟੇ ਹੀ ਛਿਟੇ ਚਾਰੇ ਪਾਸੇ ਹੁੰਦੇ ਹਨ। ਟਵੈਇਲਿਟ ਵੀ ਬਹੁਤ ਗੰਦੀ ਰਹਿੰਦੀ ਸੀ। ਕਿਸੇ ਕੰਮ ਨੂੰ ਸਫ਼ਾਈ ਨੂੰ ਹੱਥ ਨਹੀਂ ਲੱਗਾਉਣਾਂ। ਖਾਣਾਂ ਪਾ ਕੇ ਕੰਮਰੇ ਵਿੱਚ ਲਿਜਾ ਕੇ ਦੋਂਨੇ ਹੀ ਖਾਦੀਆਂ ਸੀ। ਭਾਡੇ ਮੈਨੂੰ ਚੱਕਣੇ ਪੈਂਦੇ ਸੀ। ਮੈਂ ਖਾਣਾ ਸ਼ਾਕਾਹਾਰੀ ਪਕਾਉਂਦੀ ਸੀ। ਕੁੜੀਆਂ ਨੂੰ ਸ਼ਕਾਇਤ ਸੀ। ਬਈ ਸਬਜੀਆਂ ਦਾਲਾਂ ਵਿੱਚ ਮੀਟ ਕਿਉਂ ਨਹੀਂ ਹੈ। ਸਿਰ ਦੁਖਦੇ ਦੀ ਗੋਲ਼ੀ ਇਹ ਨਹੀਂ ਦੂਜੀ ਵਧੀਆਂ ਹਨ। ਸ਼ੈਪੂ, ਨਹਾਉਣ ਵਾਲਾ ਸਾਬਣ ਕੱਪੜੇ ਧੋਣ ਵਾਲਾਂ ਸਾਬਣ ਉਨਾਂ ਵਾਲਾ ਨਹੀਂ ਹੈ। ਜੋਂ ਉਹ ਵਰਤਦੀਆਂ ਰਹੀਆਂ ਹਨ। ਸ਼ੈਪੂ, ਨਹਾਉਣ ਵਾਲਾ ਸਾਬਣ ਕੱਪੜੇ ਧੋਣ ਵਾਲਾਂ ਸਾਬਣ ਦੀ ਹਰ ਇੱਕ ਦੀ ਪਸੰਦ ਆਪੋ-ਆਪਣੀ ਹੈ। ਮੈਨੂੰ ਉਦੋਂ ਹੀ ਪਤਾ ਲੱਗਾ, ਜਦੋਂ ਮੈ ਦੇਖਿਆਂ, ਰਾਤੋ ਰਾਤ ਫਰਾਰ ਹੋ ਗਈਆਂ ਹਨ। ਦੂਜੇ ਦੇ ਘਰ ਵਿਚ ਉਹ ਕੁੱਝ ਨਹੀ ਮਿਲਦਾ ਜੋਂ ਆਪਣੇ ਘਰ ਹੁੰਦਾ ਹੈ। ਸਾਨੂੰ ਦੂਜੇ ਦੇ ਘਰ ਬਹੁਤ ਖਿਆਲ ਨਾਲ ਰਹਿੱਣਾ ਪੈਂਦਾ ਹੈ। ਜਿਵੇਂ ਅਗਲਾ ਕਰਦਾ ਹੈ। ਉਵੇਂ ਖਾਣਾ-ਪੀਣਾਂ ਪੈਂਦਾ ਹੈ। ਆਪਣੇ ਘਰ ਆਪਣੀ ਮਰਜ਼ੀ ਚਲਦੀ ਹੈ। ਦੂਜੇ ਦੇ ਘਰ ਅਗਲੇ ਨੂੰ ਦੇਖ ਕੇ ਚਲਣਾਂ ਪੈਂਦਾ ਹੈ। ਆਪਣੇ ਹੀ ਕੰਮ ਆਪ ਕਰ ਲਈਏ, ਆਪਣੇ ਪਾਏ ਖਿਲਾਰੇ ਨੂੰ ਆਪੇ ਸਮੇਟ ਲਈਏ। ਦੂਜੇ ਬੰਦੇ ਨੂੰ ਸਿਰਦਰਦੀ ਨਹੀਂ ਬਣਦੀ। ਬਗੇਰ ਪੁੱਛੇ ਕਿਸੇ ਦਾ ਕੋਈ ਵੀ ਸਮਾਨ ਮੇਕੱਪ, ਕੰਘੀ, ਕਪੜੇ, ਤੌਲੀਆਂ ਨਹੀਂ ਵਰਣਾਂ ਚਾਹੀਦਾ। ਬਹੁਤੇ ਲੋਕ ਆਪਣੇ ਨਾਲ ਲੈ ਕੇ ਨਹੀਂ ਤੁਰਦੇ, ਫਿਰ ਦੂਜੇ ਦੀਆਂ ਚੀਜ਼ਾਂ ਹੀ ਵਰਤਣੀਆਂ ਹਨ। ਨਾਂ ਹੀ ਦਿੱਤੀ ਹੋਈ ਚੀਜ਼ ਲੈਂਦੇ ਹਨ। ਕਈ ਦਾਅ ਲਾ ਕੇ ਤਾਂ ਚੀਜ਼ ਲੈ ਲੈਂਦੇ ਹਨ। ਪਰ ਪੁੱਛਦੇ ਨਹੀ। ਆਪਾਂ ਖੁਦ ਕੀ ਪਸੰਦ ਕਰਦੇ ਹਾਂ, ਉਵੇ ਹੀ ਦੂਜਿਆਂ ਦਾ ਖਿਆਲ ਜਰੂਰ ਰੱਖਣਾਂ ਚਾਹੀਦਾ ਹੈ।

Comments

Popular Posts