ਮਾਲਕ ਦੇ ਘਰੋਂ ਧੱਕੇ ਪੈਣ ਕਿਥੇ ਜਾਵੇ-ਸਤਵਿੰਦਰ ਕੌਰ ਸੱਤੀ
(ਕੈਲਗਰੀ)

ਕੋਈ ਟਿਕਾਣਾਂ ਹੀ
ਨਹੀਂ ਰਹਿੰਦਾ, ਜਦੋਂ ਆਪਣੇ ਹੀ ਮਾਲਕ ਦੇ ਘਰੋਂ ਧੱਕੇ ਪੈਣ, ਮਾਲਕ ਦਾ ਹੀ ਨੌਕਰ ਗੇਟ ਬੰਦ ਕਰ
ਦੇਵੇ। ਆਪ ਉਹ ਤਮਾਸ਼ਾਂ ਦੇਖ ਰਿਹਾ ਹੋਵੇ। ਫਿਰ ਹੋਰ ਕਿਤੇ ਜਾਣ ਲਈ ਕਿਹੜਾ ਰਸਤਾ ਬਚਦਾ ਹੈ? ਮਾਲਕ
ਦੇ ਘਰੋਂ ਧੱਕੇ ਪੈਣ ਕਿਥੇ ਜਾਵੇ? ਨਾਰ ਖਸਮ ਕਿਸੇ ਹੋਰ ਨੂੰ ਕਰ ਲਵੇ। ਜਾਂ ਉਸ ਰੰਡੇਪਾ ਕੱਟ ਲਵੇ।
ਬਥੇਰੇ ਖ਼ਸਮ ਬਣਨ ਲਈ ਦੁਆਲੇ ਹੁੰਦੇ ਹਨ। ਭੱਟਕਣ ਨੂੰ ਪਲ ਲੱਗਦਾ ਹੈ। ਸੰਭਲਣ ਲਈ ਵਰੇ ਲੱਗ ਜਾਂਦੇ
ਹਨ। ਦੁਨੀਆਂ ਉਤੇ ਹਰ ਬਨਸਪਤੀ ਤੇ ਜੀਵਾਂ ਵਿੱਚ ਨਰ ਤੇ ਮਾਦਾ ਦੋ ਹੀ ਸ਼ਕਤੀਆਂ ਹਨ। ਜਿਸ ਨਾਲ
ਪ੍ਰਕਿਰਤੀ ਚਲਦੀ ਹੈ। ਰੱਬ ਨੂੰ ਕਿਹੜੇ ਅਕਾਸ਼ਾਂ ਵਿਚੋਂ ਭਾਲਦੇ ਹਾਂ। ਉਹ ਕਦੇ ਦੂਰ ਹੀ ਨਹੀਂ
ਜਾਂਦਾ। ਉਹ ਮਾਲਕ ਹੋਇਆ ਹੀ ਕਾਹਦਾ ਜੋ ਛੱਡ ਜਾਵੇ। ਸੁਨੀਤਾ ਨੂੰ ਮੁਡ ਤੋਂ ਇਹੀ ਦੱਸਿਆ ਗਿਆ ਸੀ।
ਪਤੀ ਪ੍ਰਮੇਸਰ ਹੁੰਦਾ ਹੈ। ਉਸ ਦੀ ਅੱਗਿਆ ਵਿੱਚ ਰਹਿੱਣਾ ਹੈ। ਜ਼ਬਾਨ ਤਾਂ ਖੋਲਣੀ ਹੀ ਨਹੀਂ। ਗਲਤੀ
ਹੋਵੇ ਨਾਂ ਹੋਵੇ, ਸਹੁਰੇ ਜਾਂਦੀ ਲਈ, ਚੱਤਰੇ ਚਾਚੇ ਦੀ ਸਿੱਖਿਆ ਹੈ," ਜੇ ਖ਼ਸਮ ਦੇ ਵੱਸਣਾਂ ਹੈ,
ਹੱਥ ਬੰਨ ਕੇ ਸਾਰੀ ਉਮਰ ਮੁਆਫ਼ੀ ਮੰਗੀ ਜਾਣੀ ਹੈ। ਉਸ ਘਰ ਦੇ ਵੱਡਿਆਂ ਦੇ ਪੈਰੀਂ ਹੱਥ ਲਾਈ ਜਾਣੇ
ਹਨ। ਬੱਚਿਆਂ ਤੋਂ ਵੀ ਡਰ ਕੇ ਰਹਿੱਣਾਂ ਹੈ। ਕਿਸੇ ਨੂੰ ਉਚਾ ਬੋਲ ਨਹੀਂ ਬੋਲਣਾਂ। ਕੀ ਅੱਜ ਦੀ ਨਾਰੀ
ਘੁੰਡ ਕੱਢਕੇ ਸ਼ਰਮਾਉਂਦੀ ਰਹੇਗੀ? ਜਾਂ ਫਿਰ ਜੋਂ ਅਸਲੀਅਤ ਦਿਸਦੀ ਹੈ, ਉਸ ਨੂੰ ਮੰਨੇਗੀ। ਪੂਜਿਆ,
ਪਿਆਰਿਆ, ਮੰਨਿਆ, ਦਿਲ ਵਿੱਚ ਰੱਖਿਆ ਉਸ ਨੂੰ ਜਾਂਦਾ ਹੈ। ਜੋਂ ਆਪ ਵੀ ਐਸਾ ਕਰੇ। ਡਰ ਇਕ ਸ਼ਬਦ ਹੈ।
ਇਸ ਨਾਲ ਥੋੜੇ ਸਮੇਂ ਲਈ ਸਹਿਮ ਜਾਈਦਾ ਹੈ। ਪਰ ਕਿੰਨੀ ਕੁ ਵਾਰ ਕੋਈ ਡਰ ਸਕਦਾ ਹੈ। ਅੰਤ ਤਾਂ ਹਰ
ਬੁਰੇ ਚੰਗੇ ਵਖ਼ਤ ਦਾ ਹੁੰਦਾ ਹੈ। ਸਮਾਂ ਆਪੇ ਹੀ ਤਾਕਤ ਭਰਦਾ ਹੈ। ਸੁਨੀਤਾ ਪੜ੍ਹੀ ਲਿਖੀ ਹੋਣ ਦੇ
ਬਾਵਜੂਦ ਵੀ ਦੇਖਾ ਦੇਖੀ ਜਿੰਦਗੀ ਜਿਉਣ ਲੱਗ ਗਈ। ਜਿਸ ਦਿਨ ਸੁਨੀਤਾ ਨੇ ਉਸ ਨੂੰ ਪਤੀ ਸਮਝ ਲਿਆ ਸੀ।
ਉਸ ਨਾਲ ਪਹਿਲੀ ਮਿਲਣੀ ਸੀ। ਉਹ ਬੜੇ ਚਾਅ ਨਾਲ ਸਜਰੀ ਸਵਰੀ ਸੀ। ਸਾਰਿਆਂ ਤੋਂ ਵੱਧ ਕੀਮਤੀ ਵਧੀਆਂ
ਕੱਪੜੇ ਪਹਿਨੇ ਸਨ। ਉਸ ਦੇ ਅੰਦਰੋਂ ਬਾਹਰੋਂ ਮਹਿਕ ਆ ਰਹੀ ਸੀ। ਉਹ ਆਪਣੇ ਆਪ ਨੂੰ ਨਿਹਾਰਨ ਲੱਗੀ।
ਉਸ ਨੂੰ ਆਪਣੇ ਆਪ ਵਿਚੋਂ ਸਰੂਰ ਜਿਹਾ ਆਇਆ। ਆਪ ਨੂੰ ਬਹੁਤ ਖੂਬਸੂਰਤ ਬਣਾਉਣ ਲਈ ਪੂਰਾ ਤਾਣ ਲਾ
ਦਿੱਤਾ। ਮਾਲਕ ਨਾਲ ਮਿਲਣੀ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋਈ। ਸੁਨੀਤਾ ਨੂੰ ਲੱਗਾ," ਅੱਜ ਦੀ ਘੜੀ
ਉਹ ਸਭ ਤੋਂ ਸੁਖੀ ਹੈ। ਉਹ ਆਪਣੇ ਖ਼ਸਮ ਦੀ ਮਲਕਾ ਬਣ ਗਈ ਹੈ।" ਜਿਉਂ ਹੀ ਸੁਨੀਤਾ ਨੇ ਰਸਮਾਂ ਪਿਛੋਂ
ਆਪਣੇ ਮਾਲਕ ਦੀ ਝਲਕ ਦੇਖੀ। ਸ਼ਕਲ ਰੂਪ ਰੰਗ ਕੱਦ ਤਾਂ ਦਿਸਿਆ ਹੀ ਨਹੀਂ। ਉਸ ਦਾ ਪਿਆਰ ਦਖੇ਼ ਕੇ
ਝੱਲੀ ਹੋ ਗਈ। ਪਹਿਲੀ ਮਿਲਣੀ ਵਿੱਚ ਹੀ ਸੁਧ ਬੁਧ ਭੁੱਲ ਗਈ।
ਉਸ ਦੀਆਂ ਅੱਖਾਂ ਉਸ ਨਾਲ
ਮਿਲੀਆਂ। ਉਹ ਆਪਣਾਂ ਆਪ ਭੁੱਲ ਗਈ। ਦੋਂਨੇ ਬਾਂਹਾਂ ਆਪੇ ਹੀ ਉਸ ਵੱਲ ਉਲਰ ਗਈਆਂ। ਪਰ ਉਸੇ ਵੇਲੇ
ਕੁੱਝ ਸਮੇਂ ਵਿੱਚ ਸੁਨੀਤਾ ਨੂੰ ਲੱਗਾ," ਉਹ ਤਾਂ ਫਿਰ ਇੱਕਲੀ ਰਹਿ ਗਈ। ਉਸ ਦਾ ਸਾਰਾ ਨਸ਼ਾਂ ਖੁਸ
ਗਿਆ। ਉਸ ਦੀ ਜਾਗ ਖੁੱਲੀ, ਖ਼ਸਮ ਦੀ ਹੋਂਦ ਤਾਂ ਦਿਸ ਹੀ ਨਹੀਂ ਰਹੀ ਸੀ।" ਸੁਨੀਤਾ ਹਰ ਰੋਜ਼ ਆਪਣੇ
ਖ਼ਸਮ ਲਈ ਬਣ ਠਣ ਕੇ ਰਹਿੱਣ ਲੱਗੀ। ਉਸ ਨੇ ਤਾਂ ਚੱਜ ਨਾਲ ਜੀਅ ਭਰ ਕੇ, ਉਸ ਨੂੰ ਦੇਖਿਆ ਵੀ ਨਹੀਂ
ਸੀ। ਸਾਰੀ ਦੁਨੀਆਂ ਨੂੰ ਭੁੱਲ ਗਈ। ਇਕੋਂ ਥਾਂ ਤੇ ਤੀਰ ਲੱਗ ਚੁੱਕਾ ਸੀ। ਉਸ ਦੇ ਮਾਲਕ ਦੀ ਆਪਣੀ
ਮਰਜ਼ੀ ਸੀ। ਕਦੋਂ ਉਸ ਉਤੇ ਨੀਜਦਾ ਹੈ। ਕਦੋਂ ਉਸ ਨੂੰ ਪਿਆਰ ਕਰਦਾ ਹੈ। ਸਮਝੋਂ ਉਹ ਉਸ ਤੋਂ ਲੁਕਣ
ਲੱਗ ਗਿਆ ਸੀ। ਸੁਨੀਤਾ ਨੂੰ ਹਰ ਪਾਸੇ ਉਹੀ ਦਿਸਦਾ ਸੀ। ਉਸ ਦਾ ਇਕ ਪਲ ਵੀ ਮਾਲਕ ਬਗੈਰ ਬਹੁਤ ਔਖਾਂ
ਲੰਘਦਾ ਸੀ। ਕਹਿੰਦੇ ਨੇ," ਜਦੋਂ ਕੋਈ ਕਿਸੇ ਪਾਸੇ ਵੱਲ ਹੱਥ ਧੋ ਕੇ ਮਗਰ ਪੈ ਜਾਏ। ਉਹੀਂ ਹਾਂਸਲ ਹੋ
ਜਾਂਦਾ ਹੈ।" ਤਾਂਹੀ ਮਾਲਕ ਸੁਨੀਤਾ ਦੇ ਪ੍ਰੇਮ ਪਿਆਰ ਨੂੰ ਦੇਖ ਕੇ ਡਰ ਗਿਆ। ਉਸ ਨੂੰ ਆਪਣਾਂ ਆਪ
ਗੁਆਚਦਾ ਲੱਗਾ। ਆਪਣੀ ਹੋਂਦ ਘੱਟਦੀ ਲੱਗੀ। ਸੁਨੀਤਾ ਉਤੋਂ ਜੀਅ ਭਰ ਗਿਆ। ਸੁਨੀਤਾ ਦੁਨਆਵੀ ਕੰਮਾਂ
ਲਈ ਘਰੋਂ ਬਾਹਰ ਗਈ। ਜਦੋਂ ਆਪਸ ਆਈ ਚੌਕੀਦਾਰ ਨੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ। ਨਾਲ ਹੀ ਕਿਹਾ,"
ਤੂੰ ਇਸ ਘਰ ਵਿੱਚ ਨਹੀਂ ਆ ਸਕਦੀ। ਨਾਂ ਅੱਗੋਂ ਨੂੰ ਇਥੇ ਹੀ ਆਈਂ।" ਸੁਨੀਤਾ ਨੇ ਆਲਾ ਦੁਆਲਾ
ਦੇਖਿਆ। ਰਾਤ ਦੇ ਸੁਨ ਸਾਨ ਕਾਲੇ ਹਨੇਰੇ ਵਿੱਚ ਵੀ ਲੱਗਾ, "ਸਾਰੀ ਲੋਕਾਈ ਉਸ ਉਤੇ ਹੱਸ ਰਹੀ ਹੈ। ਇਸ
ਦਰਵਾਨ ਦੀ ਕੀ ਹੈਸੀਅਤ ਹੈ। ਮੈਨੂੰ ਮੇਰੇ ਖ਼ਸਮ ਦੇ ਘਰ ਵਿੱਚ ਜਾਣ ਤੋਂ ਰੋਕੇ। ਜਰੂਰ ਹੀ ਖ਼ਸਮ ਦੀ
ਮਰਜ਼ੀ ਵਿਚੇ ਹੈ। ਕਿਤੇ ਆਪ ਲੁੱਕ ਕੇ ਖੜ੍ਹਾ ਦੇਖਦਾ ਹੋਵੇਗਾ। ਬੁਝਦਿਲ ਕਹੀਂ ਦਾ ਹੈ।" ਸੁਨੀਤਾ ਨੇ
ਆਪਣਾਂ ਮੂੰਹ ਚੂੰਨੀ ਵਿੱਚ ਛੁਪਾ ਲਿਆ। ਹੁਣ ਕਿਹੜੇ ਦੁਨਆਈੌ ਰਾਮ ਰਹੀਮ ਕੋਲ ਜਾਵੇ। ਉਸ ਨੂੰ ਆਪਣੀ
ਮਾਂ ਦੀ ਗੱਲ ਯਾਦ ਆਈ," ਜੇ ਖ਼ਸਮ ਨਾਰ ਨੂੰ ਭੁੱਲ ਜਾਂਦਾ ਹੈ। ਨਾਰ ਦਾ ਧਰਮ ਹੈ। ਉਸ ਨੂੰ ਨਹੀਂ
ਭੁੱਲਣਾਂ।  ਮਨ ਵਿੱਚ ਉਸ ਦੀ ਯਾਦ ਨੂੰ ਰੱਖ ਕੇ ਦਿਨ ਕੱਟੀਦੇ ਨੇ। ਪਿਆਰਾ ਮਨ ਤੋਂ ਉਦੋਂ ਤੱਕ ਨਹੀਂ
ਵਿਸਰਦਾ, ਜਦੋਂ ਤੱਕ ਆਪ ਨਾਂ ਵਿਸਾਰੋ। ਇੱਟਾਂ ਪੱਥਰਾਂ ਦਾ ਘਰ ਨਹੀਂ ਹੁੰਦਾ। ਘਰ ਸਰੀਰ ਹੈ। ਜਦੋਂ
ਉਥੋ ਉਸ ਵੱਲ ਧਿਆਨ ਰਹਿੰਦਾ ਹੈ। ਮਾਲਕ ਕਿਤੇ ਨਹੀਂ ਭੱਜਦਾ। ਸਦਾ ਕੋਲ ਹੁੰਦਾ ਹੈ।" ਸੁਨੀਤਾ ਨੂੰ
ਆਪਣੇ ਅੰਦਰ ਸ਼ਕਤੀ ਮਹਿਸੂਸ ਹੋਣ ਲੱਗੀ। ਲੱਗਾ ਉਹ ਕਿਤੇ ਦੂਰ ਨਹੀਂ ਹੈ। ਮੇਰੇ ਆਪਣੇ ਵਿੱਚ ਸਮੋਇਆ
ਹੋਇਆ ਹੈ। ਉਹ ਹੋਰ ਮਾਣ ਨਾਲ ਧੌਣ ਉਚੀ ਕਰਕੇ ਤੁਰਨ ਲੱਗੀ। ਉਸ ਦੁਆਲੇ ਚਾਰੇ ਪਾਸੇ ਚਾਨਣ ਵਿਖਰ
ਗਿਆ। ਸਾਰੀ ਦੁਨੀਆਂ ਉਸ ਨੂੰ ਆਪਣੀ ਲੱਗਣ ਲੱਗ ਗਈ। ਜੀਣ ਦਾ ਮਕਸਦ ਮਿਲ ਗਿਆ। ਦੁਨੀਆ ਨਾਲ ਵੀ ਰਲ
ਕੇ ਚੱਲਿਆਂ ਹੀ ਜਿੰਦਗੀ ਨਿਕਲਣੀ ਹੈ। ਦੁਨੀਆਂ ਹੀ ਖ਼ਸਮ ਤੋਂ ਪਿਆਰੀ ਲੱਗਣ ਲੱਗ ਗਈ। ਜੋਂ ਗੱਲ ਨਾਲ
ਲਗਾਉਂਦਾ ਹੈ। ਉਹੀਂ ਆਪਣਾਂ ਹੁੰਦਾ ਹੈ। ਬੰਦਾ ਦੁਨੀਆਂ ਉਤੇ ਹੁੰਦਾ ਹੀ ਕੱਲਾ ਹੈ। ਡਿੱਗ ਕੇ ਜਾਂ
ਠਾਠ ਨਾਲ ਜਿੰਦਾ ਹੈ। ਇੱਜ਼ਤ ਕਰਾਉਣ ਜਾਂ ਧੱਕੇ ਖਾਣ ਨਾਲ ਕੋਈ ਫ਼ਰਕ ਨਹੀਂ ਪੈਂਦਾ। ਮਨ ਨੂੰ ਕਿਸੇ
ਅੱਗੇ ਸ਼ਰਮਿੰਦਾ ਨਾਂ ਹੋਣ ਦਿੱਤਾ ਜਾਵੇ।
 



















E-Paper


Advertisement














Advertisement














Advertisement














Advertisement














Advertisement














Advertisement














Advertisement














Advertisement

Comments

Popular Posts