ਧੀ ਦੀ ਡੋਲੀਂ ਦੇਖ ਕੇ ਮੰਮੀ ਡੈਡੀ ਵੀ ਜੁਵਾਨ ਹੋ
ਗਏ
-ਸਤਵਿੰਦਰ ਕੌਰ ਸੱਤੀ
(ਕੈਲਗਰੀ)
ਧੀ ਦੀ ਡੋਲੀਂ ਦੇਖ ਕੇ ਮੰਮੀ ਡੈਡੀ ਵੀ ਜੁਵਾਨ ਹੋ ਗਏ।
ਆਪਣੇ ਮੁਕਲਾਵੇ ਦੇ ਸੁਪਨੇ ਲੈਣ ਲੱਗੇ। ਆਪਣੇ ਆਪ ਦਾ ਨਵਾ ਵਿਆਹ ਰੁਚਾਉਣ ਦਾ ਚਾਅ ਚੜ੍ਹ ਗਿਆ। ਲੋਕ
ਕਹਿੰਦੇ ਨੇ," ਧੀ ਤੋਰ ਕੇ ਤਾਂ ਉਦਾਸੀ ਛਾਂ ਜਾਂਦੀ ਹੈ। ਮਨ ਵਿਰਾਗ ਵਿੱਚ ਰੋਂਦਾ ਹੈ। ਮੁੰਡਾ ਵਿਆਹ
ਕੇ ਮਨ ਜਰੂਰ ਪਹਿਲਾਂ ਪਾਉਦਾ ਹੈ। ਮਨ ਅੰਦਰ ਲੱਡੂ ਫੁੱਟਦੇ ਹਨ। ਮੁੰਡੇ ਦੇ ਵਿਆਹ ਦੀ ਖੁਸ਼ੀ ਦੇ
ਨਸ਼ੇ ਵਿੱਚ ਪੈਰ ਭੂਜੇ ਨਹੀਂ ਲੱਗਦਾ। ਸੀਮਾ ਦੇ ਮੰਮੀ ਡੈਡੀ ਵਿਚ ਅਣਬਣ ਹੀ ਰਹੀ ਸੀ। ਲੋਕ ਦਿਖਾਵੇ
ਲਈ ਇਕ ਘਰ ਵਿਚ ਰਹਿੰਦੇ ਸਨ। ਸੀਮਾ ਦੇ ਡੈਡੀ ਮੇਲੇ ਨੂੰ ਸ਼ਹਿਰ ਤੋਂ ਬਾਹਰ ਕੰਮ ਕਰਨ ਜਾਣਾ ਪੈਂਦਾ
ਸੀ। ਉਹ ਆਪ ਹੀ ਬਹੁਤ ਕੰਮ ਕਰਦਾ ਸੀ। ਪਤਨੀ ਨੇ ਕਦੇ ਜੋਬ ਨਹੀਂ ਕੀਤੀ ਸੀ। ਪਤਨੀ ਜਸ ਵਿਹਲੀ ਰੰਨ
ਕੌਲੇਂ ਕੱਛਦੀ ਰਹਿੰਦੀ। ਸੰਸਥਾਵਾਂ ਵਾਲੇ ਮਰਦਾ ਨੇ ਇਹ ਬੀਬੀ ਪ੍ਰਧਾਂਨ ਵੀ ਬਣਾਂ ਲਈ ਸੀ। ਜਿਧਰ
ਔਰਤ ਹੁੰਦੀ ਹੈ। ਉਹੀ ਪਾਲਟੀ ਭਾਰੀ ਹੁੰਦੀ ਹੈ। ਹਰ ਕੋਈ ਉਸੇ ਨੂੰ ਵੋਟ ਪਾਉਦਾ ਹੈ। ਬੇਗਾਨੇ ਮਰਦਾ
ਵਿੱਚ ਉਪਰੀ ਔਰਤ ਦਾ ਨਸ਼ਾਂ ਹੀ ਮਜ਼ੇਦਾਰ ਹੁੰਦਾ ਹੈ। ਐਸੀ ਔਰਤ ਆਪ ਨੂੰ ਦੇਵਤਿਆਂ ਵਿਚ ਅਪਸਰਾ
ਸਮਝਦੀ ਹੈ। ਇਸ ਦੇ ਅੱਗੇ ਪਿਛੇ ਆਥਣ-ਸਵੇਰ ਨਵੇਂ ਮਰਦ ਫਿਰਦੇ ਸਨ। ਪਤੀ ਨੂੰ ਟਿਚ ਨਹੀਂ ਸਮਝਦੀ ਸੀ।
ਪਤੀ ਲੱਲੂ ਬਣਇਆ ਕੱਲਾ ਘਰ ਟੈਲੀਵੀਜਨ ਦੇਖਦਾ ਰਹਿੰਦਾ। ਜਸ ਕੈਲਗਰੀ ਵਿਚ ਬਾਹਰੋਂ ਆਏ, ਬਾਬਿਆਂ ਦੇ
ਸੁਵਾਗਤ ਵਿਚ ਸਭ ਤੋਂ ਅੱਗੇ ਹੁੰਦੀ। ਜਸ ਬਾਬਿਆਂ ਦੇ ਰੱਜ ਕੇ ਦਰਸ਼ਨ ਕਰਦੀ। ਨੀਜ਼ ਲਾ ਕੇ ਦੇਖਦੀ।
ਬਾਬਿਆਂ ਨੂੰ ਭੋਜਨ ਵਰਜਦੀ। ਅਖੀਰਲੇ ਦਿਨ ਏਅਰਪੋਰਟ ਤੇ ਛੱਡਣ ਜਾਂਦੀ। ਫਿਰ ਹੋਰ ਕੋਈ ਬਾਬਾ ਆ
ਜਾਂਦਾ। ਸੀਮਾ ਦੇ ਅੰਨਦ ਕਾਰਜ ਵਾਲੇ ਜਸ ਤੇ ਉਸ ਦਾ ਪਤੀ ਅਲਗ ਹੋ ਗਏ। ਤਲਾਕ ਹੋ ਗਿਆ। ਅਗਲੇ ਹੀ
ਸਾਲ ਉਹ ਇੰਡੀਆ ਚਲਾ ਗਿਆ। ਵਿਆਹ ਕਰਵਾਉਣ ਵਾਲੇ ਵਿਚੋਂਲਿਆਂ ਨੇ ਕੁੜੀਆਂ ਦੀਆਂ ਲਈਨਾਂ ਲਾ
ਦਿੱਤੀਆਂ। ਕੁੜੀ ਵਾਲਿਆਂ ਵਲੋ ਬੰਦੇ ਮੇਲੇ ਦੇ ਘਰ ਕੁੜੀ ਦੀ ਫੋਟੋ ਲੈ ਆ ਗਏ। ਚਾਹ ਪਾਣੀ ਪੀਣ
ਪਿਛੋਂ ਵਿਚੋਂਲੇ ਨੇ ਗੱਲ ਤੋਰੀ," ਜੀ ਕੰਮ-ਕਾਰ ਵਿਚ ਸਮਾਂ ਹੀ ਨਹੀਂ ਲੱਗਾ ਹੋਣਾ, ਤਾਂਹੀਂ ਵਿਆਹ
ਕਰਾਉਣ ਨੂੰ ਦੇਰੀ ਹੋ ਗਈ ਹੋਣੀ ਹੈ।" ਮੇਲੇ ਨੇ ਕਿਹਾ," ਵਿਆਹ ਤਾਂ ਮੇਰਾ ਪਹਿਲਾਂ ਵੀ ਹੋ ਗਿਆ ਸੀ।
ਮੈਂ ਆਪ ਉਸ ਨੂੰ ਛੱਡ ਦਿੱਤਾ।" ਜੋਂ ਨਾਲ ਬੰਦੇ ਆਏ ਸੀ। ਉਨਾਂ ਵਿਚੋਂ ਇਕ ਬੋਲਿਆ," ਹੁਣ ਫਿਰ ਪੈਸੇ
ਲੈਣ ਲਈ ਵਿਆਹ ਕਰਾਉਣਾ ਹੋਣਾ ਹੈ। ਐਤਕੀ ਵਿਆਹ ਕਰਾ ਕੇ ਵੀ ਕਨੇਡਾ ਜਾ ਕੇ ਛੱਡਣੀ ਹੋਣੀ ਹੈ।" ਮੇਲੇ
ਦੀ ਮਾਂ ਖੰਘਦੀ ਹੋਈ ਬੋਲੀ," ਪੈਸੇ ਦੀ ਗੱਲ ਨਹੀਂ, ਉਸ ਨਾਲ ਤਾਂ ਕਦੇ ਬਣੀ ਹੀ ਨਹੀਂ ਸੀ। ਘਰ ਵਿਚ
ਨਿਤ ਕਲੇਸ ਰਹਿੰਦਾ ਸੀ। ਤਾਂ ਤਲਾਕ ਦੇ ਕੇ ਖਹਿੜਾ ਛਡਾਇਆ ਹੈ।" ਸ਼ਇਦ ਰਿਸ਼ਤਾ ਕਰਨ ਆਇਆ ਕੁੜੀ ਦਾ
ਭਰਾ ਸੀ। ਉਸ ਨੇ ਕਿਹਾ," ਅਸੀਂ ਤਾਂ ਤਲਾਕ ਦੇਣ ਨੂੰ ਬਹੁਤ ਮਾੜਾ ਸਮਝਦੇ ਹਾਂ। ਹੋ ਸਕਦਾ ਹੈ, ਮੇਰੀ
ਭੈਣ ਨੂੰ ਵੀ ਤਲਾਕ ਦੇ ਦੇਵੇਗਾ।" ਉਹ ਉਠ ਕੇ ਚਲੇ ਗਏ। ਮੇਲੇ ਦੀ ਚਾਚੀ ਨੇ ਕਿਹਾ," ਕਦੇ ਵੀ ਆਪ
ਮਾੜੇ ਨਹੀਂ ਬਣੀਦਾ। ਹੋਰ ਕੁੱਝ ਕਹਿ ਦੇਣਾ ਸੀ। ਤਲਾਕ ਆਪ ਦੇਣ ਬਾਰੇ ਕਿਉਂ ਦੱਸਣਾਂ ਸੀ।" ਗੱਲਾ ਕਰ
ਹੀ ਰਹੇ ਸੀ। ਹੋਰ ਚਾਰ ਬੰਦੇ ਮੇਲੇ ਨੂੰ ਦੇਖਣ ਆ ਗਏ। ਮੇਲੇ ਨੁੰ ਦੇਖਣ ਆਇਆ, ਕੁੜੀ ਦਾ ਡੈਡੀ ਮੇਲੇ
ਨੂੰ ਪੁੱਛ ਰਿਹਾ ਸੀ," ਕਾਕਾ ਤੇਰੀ ਉਮਰ ਕਿੰਨੀ ਹੈ?" " ਜੀ 55 ਸਾਲ ਦੀ ਉਮਰ ਹੈ।" ਕੁੜੀ ਦੇ ਮਾਮੇ
ਨੇ ਕਿਹਾ," ਕੀ ਤੇਰਾ ਪਹਿਲਾ ਵਿਆਹ ਹੋਇਆ ਹੈ? ਕੀ ਤੂੰ ਕਨੇਡੀਅਨ ਹੋ ਕੇ ਵਿਆਹ ਨਹੀਂ ਕਰਾਇਆ?"
ਮੇਲੇ ਨੇ ਹੋਲੀ ਜਿਹੇ ਜੁਆਬ ਦਿੱਤਾ," ਪਹਿਲੇ ਵਿਆਹ ਵਾਲੀ ਕਿਸੇ ਹੋਰ ਨਾਲ ਚਲੀ ਗਈ। ਕੱਲਾ-ਪਣ
ਵੱਡ-ਵੱਡ ਖਾਂਦਾਂ ਸੀ। ਇਸ ਲਈ ਦੂਜਾ ਵਿਆਹ ਕਰਾਉਣਾ ਹੈ।" ਮੇਲੇ ਦੇ ਉਸ ਦੀ ਭੈਣ ਨੇ ਵੱਖੀ ਵਿਚ
ਕੂਹਣੀ ਮਾਰੀ ਤੇ ਮੂੰਹ ਵਿਚ ਬੁੜਬੜਾਈ," ਇਹ ਕੀ ਕਹਿ ਦਿੱਤਾ। ਤੈਨੂੰ ਦੂਜੀ ਵਾਰ ਕਿਹੜਾ ਕੁੜੀ ਦੇ
ਦੇਵੇਗਾ।" ਕੁੜੀ ਦੀ ਮਾਂ ਨੇ ਕਿਹਾ," ਮੁੰਡਿਆ ਤੂੰ ਮੇਰੀ ਹੀ ਉਮਰ ਦਾ ਹੈ। ਪਰ ਕੋਈ ਜ਼ਨਾਨੀ ਆਪਣੇ
ਮਰਦ ਨੂੰ ਇਕੋਂ ਕਾਰਨ ਕਰਕੇ ਛੱਡਦੀ ਹੈ। ਕੀ ਤੇਰੇ ਵਿੱਚ ਹੀ ਕਮੀ ਸੀ। ਅਸੀਂ ਪਿੰਡ ਦੇ ਮੋੜ ਤੋਂ
ਤੇਰਾ ਘਰ ਪੁੱਛਿਆ ਸੀ। ਇਕ ਬੁੜੀ ਨੇ ਦੱਸਿਆ,' ਤੇਰੇ ਕੁੜੀ ਵੀ ਹੈ। ਜੋਂ ਤੇਰੀ ਆਪਣੀ ਨਹੀਂ ਸੀ।'
ਤੇਰੀ ਪਤਨੀ ਤਾਂ ਪਹਿਲੇ ਦਿਨਾਂ ਵਿੱਚ ਵੀ ਹੋਰ ਪਾਸੇ ਕਿਉਂ ਤੁਰੀ ਫਿਰਦੀ ਸੀ। ਜੋਂ ਆਪ ਬੰਦਾ ਨਹੀਂ
ਹੈ। ਉਸ ਨੂੰ ਅਸੀਂ ਕੁੜੀ ਨਹੀਂ ਵਿਆਹੁਣੀ, ਚਲੋਂ ਤੁਰੋਂ ਕਿਥੇ ਮੱਥਾ ਮਾਰਨ ਆ ਗਏ।" ਸਾਰੇ ਇਕ ਦੂਜੇ
ਦੇ ਪਿਛੇ ਚਲੇ ਗਏ। ਮੇਲੇ ਦੇ ਚਾਚੇ ਨੇ ਕਿਹਾ," ਜੇ ਤੂੰ ਵਿਆਹ ਕਰਾਉਣਾ ਹੈ। ਚੰਗੀ ਸਕੀਮ ਬਣਾ ਕੇ
ਰਿਸ਼ਤਾਂ ਕਰਨ ਆਇਆਂ ਨੂੰ ਦੱਸਿਆ ਕਰ, ਤੇਰੀ ਘਰ ਵਾਲੀ ਜਿਉਂਦੀ ਹੈ। ਤੈਨੂੰ ਰਿਸ਼ਤਾ ਨਹੀਂ
ਚੜ੍ਹਨਾ।" ਮੇਲੇ ਨੇ ਕਿਹਾ," ਚਾਚਾ ਪਤੇ ਦੀ ਗੱਲ ਕੀਤੀ ਹੈ। ਆਪਣਾਂ ਕਿਹੜਾ ਜ਼ੋਰ ਲੱਗਦਾ ਹੈ। ਜਸ
ਨੁੰ ਮਾਰ ਦਿੰਦੇ ਹਾਂ।" ਮੈਰੀਜ਼ਵਿਊ ਵਾਲੇ ਰਿਸ਼ਤਾ ਕਰਾਉਣ ਆ ਗਏ। ਉਨ੍ਹਾਂ ਨੂੰ ਤਾਂ ਵਿਚੋਲੀਗੀ ਦਾ
ਲਾਗ ਲੈਣ ਤੱਕ ਮਤਲਬ ਸੀ। ਮੇਲੇ ਨੇ ਸਾਰੀ ਗੱਲ ਦੱਸ ਦਿੱਤੀ," ਮੇਰੇ ਕੋਲੋ ਹਰ ਵਾਰ ਗਲਤੀ ਹੋ ਜਾਂਦੀ
ਹੈ। ਤੁਸੀ ਹੀ ਸਾਰਾ ਮਾਮਲਾ ਸੰਭਾਂਲ ਲੈਣਾ। ਉਹ ਚਾਰ ਲੱਖ ਰੁਪਿਆ ਲੈ ਕੇ, ਕੁੜੀ ਵਾਲਿਆਂ ਨੂੰ ਲੈ
ਆਏ। ਕੁੜੀ ਦਾ ਪਿਉ ਬੁਜਰੁਗ ਬੰਦਾ ਸੀ। ਸ਼ਇਦ ਕੁੜੀ ਪਿਛਲੇ ਪਹਿਰ ਵਿਚ ਹੋਈ ਹੋਣੀ ਹੈ। ਉਸ ਨੇ
ਕਿਹਾ," ਕਾਕਾ ਘਰ ਵਸਾਉਣਾ ਬਹੁਤ ਜਰੂਰੀ ਹੈ। ਪਰਵਾਰ ਵਿਚ ਵਾਧਾ ਹੋਣਾ ਜਰੂਰੀ ਹੈ। ਤੂੰ ਵਿਆਹ
ਕਰਾਉਣ ਆਇਆਂ ਹੈ। ਰੱਬ ਦਾ ਸ਼ੁਕਰ ਹੈ।" ਮੈਰੀਜ਼ਵਿਊ ਵਾਲਾ ਬੋਲ ਪਿਆ," ਬਾਬਾ ਜੀ ਪਹਿਲੀ ਪਤਨੀ
ਅਕਾਲ ਚਲਾਣਾ ਕਰ ਗਈ ਹੈ। ਹੁਣ ਸਰਦਾ ਨਹੀਂ ਹੈ। ਇਸ ਲਈ ਸ਼ਾਦੀ ਕਰਾਉਣੀ ਜਰੂਰੀ ਹੋ ਗਈ ਹੈ।" ਬਾਬੇ
ਦੇ ਘਰ ਵਾਲੀ ਉਸ ਤੋਂ ਜੁਵਾਨ ਲੱਗਦੀ ਸੀ। ਉਸ ਨੇ ਕਿਹਾ," ਬੜਾ ਮਾੜਾ ਹੋਇਆ। ਅੱਧ ਵਿਚਕਾਰੋਂ ਜੋੜੀ
ਕਿਸੇ ਦੀ ਨਾਂ ਟੁੱਟੇ। ਹੁਣ ਰੱਬ ਤੈਨੂੰ ਭਾਗ ਲਾਵੇ। ਲਿਆ ਮੂੰਹ ਮਿੱਠਾ ਕਰਾਂ।" ਮੇਲੇ ਦੀ ਮਾਂ ਗੁੜ
ਲੈ ਕੇ ਆ ਗਈ। ਕਹਿੱਣ ਲੱਗੀ," ਭੈਣ ਜੀ ਗੁੜ ਦਾ ਸ਼ਗਨ ਚੰਗਾ ਹੁੰਦਾ ਹੈ। ਤੁਸੀਂ ਸ਼ਗਨ ਪੱਕਾ ਕਰ
ਦਿਉ।" ਉਸ ਨੇ ਮੇਲੇ ਦੇ ਮੂੰਹ ਵਿਚ ਗੁੜ ਪਾ ਦਿੱਤਾ। ਮੇਲੇ ਨੂੰ ਹੋਰ ਕੀ ਚਾਹੀਦਾ ਸੀ। ਉਨ੍ਹਾਂ ਦੇ
ਨਾਲ ਜਾ ਕੇ 25 ਸਾਲ ਦੀ ਕੁੜੀ ਧੀ ਦੇ ਹਾਣ ਦੀ ਵਿਆਹ ਲਿਆਇਆ ਸੀ। ਮੇਲੇ ਦੀ ਮਾਂ ਆਪਣੀ ਬਿਮਾਰੀ
ਭੁੱਲ ਗਈ ਸੀ। ਲਾਲ ਦੋਸੜਾ ਲੈ ਕੇ ਨੂੰਹੁ-ਪੁੱਤ ਦੇ ਉਤੋਂ ਦੀ ਦੁੱਧ ਵਾਲਾ ਮਿੱਠਾ ਪਾਣੀ ਬਾਰ ਕੇ ਪੀ
ਰਹੀ ਸੀ। ਕਨੇਡਾ ਵਾਲੀ ਜਸ ਬਾਬਿਆਂ ਸਾਧਾਂ ਦੀ ਸੇਵਾ ਕਰ ਰਹੀ ਸੀ। ਆਪਣਾਂ ਮਰਦ ਛੱਡ ਕੇ ਨਿਤ ਨਵੇਂ
ਆਏ ਬਾਬਿਆਂ ਸਾਧਾਂ ਨੂੰ ਖੁਸ਼ ਕਰ ਰਹੀ ਸੀ। ਆਪਣੇ ਚੰਗ੍ਹੇ ਭਾਗ ਚਤਾਰ ਰਹੀ ਸੀ। ਮੁੰਡੇ-ਖੁੰਡੇ
ਬਾਬਿਆਂ ਸਾਧਾਂ ਦੇ ਦਰਸ਼ਨ ਕਰ ਕੇ ਮਨ ਨੂੰ ਪਰਚਾ ਰਹੀ ਸੀ। ਮਾਂ-ਪਿਉ-ਧੀ ਜਿੰਦਗੀ ਦਾ ਅੰਨਦ ਲੈ ਰਹੇ
ਸਨ। ਦੁਨੀਆਂ ਵਾਲੇ ਥੂ-ਥੂ ਕਰ ਰਹੇ ਸਨ। ਯਾਰ ਦੋਸਤ ਮੇਲੇ ਨੂੰ ਟੀਚਰਾਂ ਕਰ ਰਹੇ ਸਨ," ਵੱਡੇ ਭਾਈ
ਤੂੰ ਛੁਪਿਆ ਰੁਸਤਮ ਨਿੱਕਲਿਆ। ਕੀ ਹੁਣ ਪੈਦਾਵਾਰ ਵੀ ਸ਼ੁਰੂ ਕਰੇਗਾ? ਫਿਰ ਤਾਂ ਜਵਾਈ ਸਹੁਰਾ ਇਕਠੇ
ਲੋਹੜੀ ਵੰਡੋਂਗੇ।"

- Get link
- X
- Other Apps
Comments
Post a Comment