ਘਰ ਤੋਂ ਬਾਹਰ ਰਹਿੱਣ ਵਾਲੇ ਬੇਘਰ ਲੋਕ
-ਸਤਵਿੰਦਰ ਕੌਰ ਸੱਤੀ (ਕੈਲਗਰੀ ਪੰਜਾਬੀ ਟੀਵੀ ਪ੍ਰੈਸ਼)-
ਜਿਹੜੇ ਲੋਕ ਔਰਤ ਮਰਦ ਘਰਾਂ ਨੂੰ ਸਿਰ ਦਰਦੀ ਸਮਝਦੇ ਹਨ। ਉਹ ਖੁੱਲੇ ਅਕਾਸ਼ ਥੱਲੇ ਰਹਿੰਦੇ ਹਨ। ਨਾਂ ਘਰ ਬਣਾਉਣ ਦੀ ਸਿਰ ਦਰਦੀ, ਨਾਂ ਬਿਲ ਬੱਤੀਆਂ ਦਾ ਫ਼ਿਕਰ ਹੁੰਦਾ ਹੈ। ਹਰ ਵਰਗ ਦੇ ਲੋਕਾਂ ਵਿੱਚ ਐਸੇ ਬੰਦੇ ਹੁੰਦੇ ਹਨ। ਨਾਂ ਕਿਸੇ ਚੀਜ਼ ਦੇ ਖ੍ਰੀਦਣ ਦਾ ਸ਼ੋਕ, ਨਾਂ ਘਰ ਬੰਨਣ ਦਾ ਬੋਝ ਹੁੰਦਾ ਹੈ। ਘਰ ਤੋਂ ਬਾਹਰ ਰਹਿੱਣ ਵਾਲੇ ਲੋਕ ਮੌਜ਼ੀ ਸੁਭਾ ਦੇ ਨਹੀਂ ਸਗੋਂ ਕੰਮਚੋਰ ਹੁੰਦੇ ਹਨ। ਕੋਈ ਜੁੰਮੇਵਾਰੀ ਨਿਭਾਂਉਣੀ ਨਹੀਂ ਚਹੁੰਦੇ। ਜਿਥੇ ਜੀਅ ਕੀਤਾ ਸੌਂ ਗਏ। ਕਿਸੇ ਦਰਖ਼ੱਤ, ਝਾੜੀ ਥੱਲੇ, ਪਬਲਿਕ ਬਾਥਰੂਮ, ਵੱਡੀ ਬਿਲਡਿੰਗ ਦੀਆਂ ਪੋੜ੍ਹੀਆਂ ਵਿੱਚ, ਪਬਲਿਕ ਕਾਰ ਪਾਰਕਿੰਗ ਵਿਚ ਜਿਥੇ ਵੀ ਜਗ੍ਹਾ ਦਿਸੇ ਸੌਂ ਜਾਂਦੇ ਹਨ। ਕਨੇਡਾ ਅਮਰੀਕਾ ਵਰਗੇ ਬਾਹਰਲੇ ਦੇਸ਼ਾਂ ਵਿੱਚ ਵੀ ਅਜਿਹਾ ਹੁੰਦਾ ਹੈ। ਬਾਹਰਲੇ ਦੇਸ਼ ਕਨੇਡਾ ਦੇ ਹੋਮਲਿਸ ਬੇਘਰ ਲੋਕ ਸਟੈਂਡਡ ਦੇ ਉਚੇ ਵਰਗ ਦੇ ਹਨ। ਗੌਰਮਿੰਟ ਕੋਲੋ 1000 ਡਾਲਰ ਦੇ ਨੇੜੇ ਤੇ ਭੱਤਾ ਲੈਂਦੇ ਹਨ। ਬਹੁਤੇ ਭੀਖ ਵੀ ਮੰਗਦੇ ਹਨ। ਨਸ਼ੇ ਖਾਂਦੇ-ਪੀਂਦੇ ਹਨ। ਆਮ ਲੋਕਾਂ ਨਾਲੋਂ ਇਨਾਂ ਦੀ ਸੇਹਤ ਵੀ ਹੱਟੀ-ਕੱਟੀ ਹੁੰਦੀ ਹੈ। ਬੱਚੇ ਵੀ ਇਹੀ ਕੁੱਝ ਹੀ ਕਰਦੇ ਹਨ। ਨਾਂ ਹੀ ਸਕੂਲ ਜਾਂਦੇ ਹਨ। ਬਹੁਤੀ ਜਿਆਦਾ ਠੰਡ ਹੋਵੇ ਤਾਂ ਉਨੇ ਸਮੇਂ ਲਈ ਗੌਰਮਿੰਟ ਰਹਿੱਣ ਲਈ ਥਾਂ ਦੇ ਦਿੰਦੀ ਹੈ। ਮੀਂਹ ਹਨੇਰੀ ਵਿੱਚ ਏਧਰ-ਅੋਧਰ ਕੰਧੀ ਕੋਲੀ ਲੱਗ ਕੇ ਸਮਾਂ ਕਟਦੇ ਹਨ।
ਕਿਸੇ ਨਾਲ ਪੰਗਾਂ ਲੈਣ ਨੂੰ ਤਿਆਰ ਰਹਿੰਦੇ ਹਨ। ਪੁਲੀਸ ਵੀ ਗਿਰਫ਼ਤਾਰ ਕਰਦੀ ਥੱਕ ਜਾਂਦੀ ਹੈ। ਨਾਂ ਤਾਂ ਇਹ ਲੋਕ ਚਲਾਣ ਕੱਟੇ ਜਾਣ ਤੋਂ, ਨਾਂ ਹੀ ਪੁਲੀਸ ਤੋ ਡਰਦੇ ਹਨ। ਨਾਂ ਅਦਾਲਤ ਵਿੱਚ ਹਾਜ਼ਰ ਹੁੰਦੇ ਹਨ। ਪੁਲੀਸ ਜਦੋਂ ਐਸੇ ਲੋਕਾਂ ਨੂੰ ਜੇਲ ਅੰਦਰ ਕਰਦੀ ਹੈ। ਤਾਂ ਉਥੇ ਗਰਮੀਆਂ ਨੂੰ  ਏਅਰਕਡੀਸ਼ਨ ਵਾਲੀ ਤੇ ਸਿਆਲਾਂ ਨੂੰ ਰਹਿੱਣ ਲਈ ਨਿਗੀ ਜਗਾਂ ਮਿਲ ਜਾਂਦੀ ਹੈ। ਨਹਾਉਣ ਲਈ ਬਾਥਰੂਮ ਹੁੰਦੇ ਹਨ। ਸਾਫ਼ ਕੱਪੜੇ ਧੋਤੇ ਹੋਏ ਹਰ ਰੋਜ਼ ਮਿਲਦੇ ਹਨ। ਖਾਣ ਨੂੰ ਤਾਜ਼ਾ ਭੋਜਨ ਆਂਡੇ-ਮੀਟ ਤਿੰਨੇ ਡੰਗ ਮਿਲਦੇ ਹਨ। ਇਸ ਲਈ ਜੇਲ ਵਿੱਚ ਜਾਣ ਦਾ ਬਹਾਨਾ ਹੀ ਭਾਲਦੇ ਹਨ। ਜੇਲ ਦੇ ਦਿਨ ਵਿਆਹ ਵਾਂਗ ਗੁਜ਼ਰਦੇ ਹਨ। ਫੁਟਪਾਥ ਵਾਲੇ ਬੰਦੇ ਨੇ ਸਾਡੇ ਦੇਖਦਿਆ-ਦੇਖਦਿਆਂ ਇੱਕ ਸਰੀਫ਼ ਬੰਦੇ ਨੂੰ ਧੱਕੇ ਮਾਰੇ, ਉਸ ਦੇ ਕੱਪੜੇ ਪਾੜ ਦਿਤੇ। ਉਸ ਨੇ ਪੁਲੀਸ ਨੂੰ ਫੋਨ ਕਰ ਦਿੱਤਾ। ਪੁਲੀਸ ਕੁੱਟਣ ਵਾਲੇ ਨੂੰ ਹੱਥਕੜੀ ਲਾ ਕੇ ਲੈ ਗਈ। ਉਹ ਇਸ ਤਰਾਂ ਖੁਸ਼ੀ ਵਿੱਚ ਹੱਸ ਰਿਹਾ ਸੀ। ਜਿਵੇਂ ਸੌਹੁਰੀ ਜਾ ਰਿਰਾ ਹੋਵੇ।
ਭਾਰਤ ਵਰਗੇ ਦੇਸ਼ ਵਿੱਚ ਭਿਖਾਰੀ ਆਮ ਬੰਦੇ ਨਾਲੋਂ ਵੱਧ ਕਮਾਈ ਕਰਦੇ ਹਨ। ਚੰਗਾ ਖਾਂਦੇ ਹਨ। ਇਕ ਭਿਕਾਰੀ ਬਸ ਵਿਚੋਂ ਭੀਖ ਮੰਗਦਾ ਉਤਰਿਆ। ਫਿਰ ਉਹ ਆਪਣੇ ਪੈਸੇ ਗਿਣਨ ਲੱਗ ਗਿਆ। ਰਿਕਸ਼ੇ ਉਤੇ ਬੈਠ ਕੇ ਪੈਸੇ ਦੇਣ ਵਾਲਿਆਂ ਦੇ ਕੋਲੋ ਦੀ ਲੰਘ ਗਿਆ। ਇਕ ਮੰਗਤੀ 40 ਕੁ ਸਾਲਾਂ ਦੀ ਸੀ। ਇਸ ਨੇ ਛਾਤੀ ਕੋਲੋ ਕਮੀਜ਼ ਇਸ ਤਰਾਂ ਪਾੜੀ ਹੋਈ ਸੀ। ਹਰ ਕੋਈ ਉਸ ਵੱਲ ਉਤਸੁਕਤਾ ਨਾਲ ਦੇਖ ਰਿਹਾ ਸੀ, ਉਹ ਠਰਕੀ ਜਿਹਾ ਹੱਸਦੀ, ਆਖ ਰਹੀ ਸੀ,” ਕੁੜਤੀ ਹੀ ਲੈਣ ਜੋਗੇ ਪੈਸੇ ਦੇ ਜਾਉ, ਦੇਖੋਂ ਇਹ ਵੀ ਜਮਾਂ ਫੱਟ ਗਈ ਹੈ। ਬਹੁਤ ਹੀ ਠੰਡ ਹੈ।” ਜਿਸ ਦੀ ਨਿਗਾ ਨਹੀਂ ਸੀ ਜਾਂਦੀ, ਉਹ ਆਪ ਦੱਸ ਕੇ ਦਿਖਾ ਰਹੀ ਸੀ। ਮੁੱਲਾਂਪੁਰ ਦੇ ਟੈਕਸੀ ਡਾਇਵਰਾਂ ਦੇ ਸਭ ਦੇ ਨਾਂਮ ਜਾਣੀਦੀ ਸੀ। ਅਸੀਂ ਹੈਪੀ ਨੂੰ ਪਹਿਲਾ ਇੱਕ ਮਹੀਨਾ ਕਾਰ ਲਾਉਣ ਨੂੰ ਰੱਖਿਆ ਸੀ। ਇੱਕ ਦਿਨ ਉਸ ਦਾ ਨਾਂਮ ਲੈ ਕੇ, ਉਸ ਨਾਲ ਗੱਲਾਂ ਮਾਰੀ ਜਾਂਦੀ ਸੀ। ਮੈਂ ਹੈਪੀ ਨੂੰ ਪੁੱਛਿਆ,” ਇਹ ਤੈਨੂੰ ਕਿਵੇ ਜਾਣਦੀ ਹੈ?” ਉਹ ਹੱਸ ਪਿਆ,” ਇਥੇ ਹੀ ਤਾਂ ਰਹਿੰਦੀ ਹੈ। ਅਸੀਂ ਇਕੋ ਹੋਟਲ ਤੋਂ ਚਾਹ-ਪਾਣੀ ਪੀਂਦੇ ਹਾਂ।” ਮੈਂ ਮੰਗਤੀ ਨੂੰ ਕਿਹਾ,” ਜੇ ਤੂੰ ਹੋਟਲ ਤੋਂ ਡਰਾਇਵਰਾਂ ਨਾਲ ਚਾਹ ਪੀ ਸਕਦੀ ਹੈ। ਤੇਰੀ ਕੁੜਤੀ ਤੇ ਕਿਨੇ ਕੁ ਪੈਸੇ ਲੱਗਦੇ ਹਨ? ” ਉਹ ਹੱਸਦੀ ਹੋਈ ਪਰੇ ਨੂੰ ਚਲੀ ਗਈ। ਮੰਗਤਿਆਂ  ਨੂੰ ਜੋ ਮਰਜ਼ੀ ਕਹੀ ਚੱਲੋ, ਗੁਸਾ ਨਹੀਂ ਕਰਦੇ। ਇਨਾਂ  ਵਿੱਚ ਸ਼ਹਿਣਸ਼ੀਲਤਾ ਬਹੁਤ ਹੁੰਦੀ ਹੈ। ਬਹੁਤ ਠੰਡ ਵਿੱਚ ਵੀ ਅੱਧ ਨੰਗੇ ਹੀ ਤੁਰੇ ਫਿਰਦੇ ਹਨ। ਮੂਵੀ ਥੇਟਰ ਵਿੱਚ ਜਿਆਦਾਤਰ ਇਹੀ ਫਿਲਮਾਂ ਦੇਖਦੇ ਹਨ। ਭਾਰਤ ਵਿੱਚ ਛੋਟੇ ਛੋਟੇ ਬੱਚੇ ਭੀਖ ਮੰਗਦੇ ਹਨ। ਇੱਕ ਕੁੜੀ ਆਪ ਮਸਾ 9 ਕੁ ਸਾਲਾਂ ਦੀ ਸੀ। ਉਸ ਦੀ ਕੁਛੜ ਦੋ ਕੁ ਸਾਲਾਂ ਦਾ ਬੱਚਾ ਚੱਕਿਆ ਹੋਇਆ ਸੀ। ਕਿਹੋਂ ਜਿਹੀ ਮਾਂ ਹੋਵੇਗੀ। ਜੋਂ ਦੋ ਬੱਚਿਆ ਨੂੰ ਭੀਖ ਮੰਗਣ ਲਈ ਤੋਰਕੇ , ਚਰਾਹੇ ਉਤੇ ਖੜ੍ਹਾਉਂਦੀ ਹੈ। ਸਕੂਲ ਜਾਣ ਦੀ ਜਗਾ ਪੰਜੀ ਦਸੀ ਦੀ ਭੀਖ ਮਗਾਉਂਦੀ ਹੈ। ਭਿਕਾਰੀ ਮਾਪਿਆਂ ਨੇ ਆਪ ਜੋ ਧੰਦਾ ਕਰਨਾ ਹੈ ਕਰਨ, ਬੱਚਿਆਂ  ਨੂੰ ਪੜ੍ਹਾ ਕੇ ਇਸ ਨਰਕ ਵਿਚੋਂ ਕੱਢ ਲੈਣ। ਜਾਂ ਫਿਰ ਗੱਲ ਸਹੀਂ ਹੈ, ਇਹ ਸਾਰੇ ਭੀਖ ਮੰਗਣ ਵਾਲੇ ਬੱਚੇ ਹੋਰਾਂ ਲੋਕਾਂ ਦੇ ਚੱਕੇ ਹੋਏ ਬੱਚੇ ਹਨ। ਇਹ ਅਸਲੀ ਵਾਰਸ ਹੈ ਹੀ ਨਹੀਂ ਹਨ। ਸਹੀ ਮਾਂਪੇ ਤਾਂ ਆਪਣੀ ਜਾਨ ਲਾ ਕੇ ਬੱਚੇ ਦੀ ਜਿੰਦਗੀ ਸੁਆਰ ਦਿੰਦੇ ਹਨ। ਭਾਰਤ ਸਰਕਾਰ ਨੂੰ ਦਿਸਦਾ ਨਹੀਂ ਹੈ। ਨਾ-ਬਾਲਗ ਬੱਚੇ ਸ਼ੜਕਾਂ ਉਤੇ ਭੀਖ਼ ਮੰਗ ਰਹੇ ਹਨ। ਇਹ ਬੱਚੇ ਕੌਣ ਹਨ? ਸਕੂਲ ਕਿਉਂ ਨਹੀਂ ਜਾ ਰਹੇ? ਬੱਚਿਆਂ ਦੀ ਭੀਖ਼ ਮੰਗ ਕੇ ਕੀਤੀ ਕਮਾਈ ਖਾ ਕੌਣ ਰਿਹਾ ਹੈ? ਸਿਆਲ ਨੂੰ ਠੰਡ ਦੇ ਦਿਨਾਂ ਨੂੰ ਇਹ ਬੱਚੇ ਨੰਗੇ ਸਿਰ ਪੈਰਾਂ ਤੋਂ ਕਿਉਂ ਫਿਰ ਰਹੇ ਹਨ? ਜੇ ਭਿਖ਼ਰੀ ਬੱਚਿਆਂ ਦੇ ਅਸਲੀ ਮਾਂਪੇ ਭੀਖ਼ ਉਗਰਾਹੀ ਕਰਨ ਵਾਲੇ ਨਹੀਂ ਹਨ, ਤਾਂ ਅਸਲੀ ਮਾਂਪੇ ਕੌਣ ਹਨ।? ਭਾਰਤ ਸਰਕਾਰ ਤੇ ਹੋਰਾਂ ਸਰਕਾਰਾਂ ਨੂੰ ਇਨਾਂ ਨਾਗਰਕਾਂ ਵੱਲ ਵੀ ਧਿਆਨ ਦੇਣ ਦਿ ਲੋੜ ਹੈ। ਕਿਤੇ ਭੀਖ਼ ਉਗਰਾਹੀ ਕਰਨ ਵਾਲੇ ਛੋਟੇ ਬੱਚਿਆਂ ਤੋਂ ਕੋਈ ਦਰਗ ਵੇਚਣ ਜਾਂ ਹੋਰ ਮਾੜਾ ਧੰਦਾ ਤਾਂ ਨਹੀਂ ਕਰਾ ਰਹੇ। ਹਰ ਨਾਗਰਕ ਨੂੰ ਤੇ ਪੁਲੀਸ ਨੂੰ ਵੀ ਇਸ ਉਤੇ ਪਹਿਰਾ ਦੇਣਾ ਚਾਹੀਦਾ ਹੈ।

Comments

Popular Posts