ਭਾਰਤ ਦੇ ਸਰਕਾਰੀ ਕੰਮਾਂ ਵਿੱਚ ਸ਼ਰੇਆਮ ਰਿਸ਼ਵਤ ਮੰਗੀ ਜਾਂਦੀ ਹੈ -ਸਤਵਿੰਦਰ ਕੌਰ ਸੱਤੀ (ਕੈਲਗਰੀ)-
ਆਮ ਹੀ ਕੁੱਝ ਕੁ ਗਿਣਤੀ ਦਿਆਂ ਨੂੰ ਛੱਡ ਕੇ, ਕਚੈਹਿਰੀਆਂ, ਅਦਾਲਤਾਂ, ਵਕੀਲ, ਪੁਲੀਸ ਚੌਕੀਆਂ, ਪੁਲੀਸ ਨਾਕਿਆਂ, ਸਕੂਲਾਂ ਵਿਚ ਸਰਕਾਰੀ ਕਰਮਚਾਰੀਆਂ ਵੱਲੋਂ ਮੂੰਹ ਅੱਡ ਕੇ ਮੰਗਿਆ ਜਾਂਦਾ ਹੈ। ਹਰ ਬੰਦਾ ਸਰਕਾਰੀ ਕੰਮਾਂ ਉਤੇ ਤਹਿਨਾਤ ਆਪਣੇ
ਆਹੁਦੇ ਮੁਤਾਬਕ ਮੰਗਦਾ ਹੀ ਹੈ। ਲੋਕਾਂ ਦੀਆਂ ਜੇਬਾਂ ਸਭ ਖਾਲੀ ਕਰ ਦਿੰਦੇ ਹਨ। ਫਗਵਾੜੇ ਕੋਲ ਫਰਾਲਾ ਪਿੰਡ ਹੈ। ਉਸ ਪਿੰਡ ਦਾ ਬੰਦਾ ਮਾਂ ਨਾਲ ਕਨੇਡਾ ਤੋਂ ਗਿਆ ਹੋਇਆ ਸੀ। ਪਿਉ ਚਾਰ ਸਾਲ ਪਹਿਲਾਂ ਮਰ ਗਿਆ ਸੀ। ਉਸ ਨੇ ਪਿੰਡ ਰਹਿੰਦੇ, ਆਪਣੇ ਚਾਚੇ ਦੇ ਨਾਂਮ ਮੁਖਤਿਆਰ ਨਾਂਮਾਂ ਕਰਨਾਂ ਸੀ। ਆਪਣੇ ਨਾਂਮ ਵਸੀਅਤ ਕਰਾਉਣੀ ਸੀ। ਕਨਗੋਂ ਨੇ ਕਹਿ ਦਿੱਤਾ," ਅਸੀਂ ਉਪਰ ਤੱਕ ਤਸੀਲਦਾਰ ਪਟਵਾਰੀ ਸਭ ਪੈਸੇ ਵੰਡ ਕੇ ਖਾਂਦੇ ਹਾਂ। ਰਿਸ਼ਵਤ ਬਗੈਰ ਸਰਕਾਰੀ ਕੋਈ ਕੰਮ ਨਹੀਂ ਹੁੰਦਾ। ਭਾਰਤ ਦੇ ਸਰਕਾਰੀ ਕੰਮਾਂ ਵਿੱਚ ਸ਼ਰੇਆਮ ਰਿਸ਼ਵਤ ਮੰਗੀ ਜਾਂਦੀ ਹੈ। ਰੁਪੀਆਂ 20 ਹਜ਼ਾਰ ਦੇ ਦੇਵੋਂ। ਕੰਮ ਤਿੰਨ ਦਿਨਾਂ ਵਿੱਚ ਹੋ ਜਾਵੇਗਾ। ਜੇ ਨਹੀਂ ਦੇਣਾ ਅੱਗਲੇ ਮਹੀਨੇ ਦੀ ਤਰੀਕ ਪਾ ਦਿੰਦੇ ਹਾਂ। ਉਸ ਦੀ ਛੁੱਟੀ ਇੱਕ ਮਹੀਨੇ ਦੀ ਹੀ ਸੀ। ਉਸ ਨੇ 20 ਹਜ਼ਾਰ ਦੇ ਦਿੱਤੇ। ਤਿੰਨ ਦਿਨਾਂ ਵਿਚ ਪੇਪਰ ਬਣਾਂ ਕੇ ਉਸ ਨੂੰ ਦੇ ਦਿੱਤੇ। ਉਸ ਨੇ ਇਹ ਵੀ ਦੱਸਿਆ," ਇਹ ਸਾਰੇ ਪੈਸੇ ਕੰਨਗੋ, ਪਟਵਾਰੀ, ਤਸੀਲਦਾਰ ਨੇ ਮਿਲਕੇ ਖਾਣੇ ਹਨ। ਇੱਕ ਹੋਰ ਬੰਦਾ ਕਹਾਣੀ ਦੱਸ ਰਿਹਾ ਸੀ," ਮੇਰੀ ਇੱਕ ਭੈਣ ਕੱਲਕੱਤੇ, ਦੂਜੀ ਅਮਰੀਕਾ, ਤੀਜੀ ਕਨੇਡਾ ਵਿੱਚ ਹੈ। ਬਾਪੂ ਮਰ ਗਿਆ। ਸਾਰੇ ਰਿਸ਼ਤੇਦਾਰ, ਪਿੰਡ ਵਾਲੇ ਕਹਿੱਣ, ਪਿਉ ਦੀ ਜ਼ਮੀਨ ਨਾਂਮ ਕਰਾ ਲੈ। ਐਸੇ ਕੰਮ ਵਿੱਚ ਦੇਰੀ ਨਹੀਂ ਹੋਣੀ ਚਾਹੀਦਾ। ਕਿਹੜਾ ਕੁੜੀਆਂ ਨੂੰ ਇੱਕਠੇ ਕਰਦਾ। ਫਿਰ ਉਨਾਂ ਦੇ ਮਿੰਨਤਾ ਤਰਲੇ ਕਰਨੇ ਪੈਣੇ ਸੀ। ਸਾਰਾ ਕੰਮ ਹਰਬੰਸ ਪਟਵਾਰੀ ਨੇ ਸੰਭਾਲ ਲਿਆ। 1976 ਵਿਚ 10 ਹਜ਼ਾਰ ਰੁਪਿਆ ਦਿੱਤਾ ਸੀ। ਅੱਜ ਮੈਂ ਕੱਲਾ ਕਰੋੜਾਂ ਦਾ ਮਾਲਕ ਹਾਂ। ਕੁੜੀਆਂ ਨੂੰ ਪਤਾ ਲੱਗਾ, ਸਾਲ ਦੋ ਸਾਲ ਗੁੱਸੇ ਰਹੀਆਂ। ਆਪੇ ਸਭ ਠੀਕ ਹੋ ਗਿਆ।" ਮੈਂ ਸੋਚ ਰਹੀ ਸੀ," ਇਹ ਬਹਾਦਰੀ ਹੈ ਜਾਂ ਇਹ ਕਇਰਤਾ ਹੈ।" ਇੱਕ ਬੁੱਢੀ ਔਰਤ ਨੇ ਦੱਸਿਆ," ਮੇਰਾ ਇਕੋ ਪੁੱਤਰ ਹੈ। ਘਰ ਵਾਲਾ ਮਰ ਗਿਆ। ਉਸ ਨੇ ਧੋਖੇ ਨਾਲ ਮੇਰੇ ਕੋਲੋ ਘਰ ਜ਼ਮੀਨ ਲਿਖਾ ਲਏ। ਪੇਪਰ ਬਣਾ ਕੇ ਮੇਰੇ ਕੋਲੋ ਅੰਗੂਠਾ ਲੁਆ ਲਿਆ। ਮੈਨੂੰ ਤਾਂ ਪਤਾ ਹੀ ਨਹੀਂ ਲੱਗਾ। ਇਹ ਸਭ ਅਦਾਲਤ, ਕਚੈਰੀਆਂ, ਵਕੀਲ ਦਾ ਮਾਮਲਾ ਕਦੋ ਫਿਟ ਕਰਾ ਲਿਆ? ਮੈਨੂੰ ਘਰੋਂ ਕੱਢ ਦਿੱਤਾ। ਹੁਣ ਮੈਂ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹਾਂ। ਜੇ ਕਿਤੇ ਮੈਨੂੰ ਕਨੇਡਾ ਦੀ ਪਿਨਸ਼ਨ ਨਾਂ ਲੱਗੀ ਹੁੰਦੀ, ਅੱਜ ਭੁੱਖੀ ਮਰਦੀ ਹੋਣਾ ਸੀ। ਮੇਰਾ ਕੋਈ ਟਿਕਾਣਾਂ ਹੀ ਨਹੀਂ ਰਹਿੱਣਾਂ ਸੀ।" ਇੱਕ ਭਰਾ ਨੇ ਆਪਣੀ ਸਕੀ ਭੈਣ ਦੀ ਜਾਨ ਲੈ ਲਈ। ਕਿਉਂਕਿ ਉਹ ਜ਼ਮੀਨ ਵਿਚੋ ਹਿੱਸਾ ਮੰਗ ਰਹੀ ਸੀ। ਜੇ ਜਿਉਂਦੀ ਛੱਡ ਦਿੰਦਾ। ਤਾਂ ਉਸ ਨੇ ਜ਼ਮੀਨ ਲੈ ਹੀ ਜਾਣੀ ਸੀ। ਪੁਲੀਸ ਨੂੰ ਪੈਸੇ ਦੇ ਕੇ ਰਾਤੋਂ-ਰਾਤ ਲਾਸ਼ ਫੂਕ ਦਿੱਤੀ। ਬਹੁਤੇ ਪੁਲੀਸ ਦੇ ਬੜਵੇ ਵਿਕਦੇ ਹਨ। ਭਾਰਤ ਦੇ ਸਰਕਾਰੀ ਮੁਲਾਜ਼ਮ ਕਿਹੜੀ ਗੱਲੋ ਮੂੰਹ ਅੱਡਦੇ ਹਨ। ਕੀ ਸਰਕਾਰ ਪੂਰੀ ਤਨਖ਼ਹਾ ਨਹੀਂ ਦਿੰਦੀ। ਸਰਕਾਰੇ ਦੁਆਰੇ ਜਾਣ ਤੋਂ ਲੋਕ ਡਰਦੇ ਹਨ। ਕਹਿਚੈਰੀਆਂ, ਅਦਾਲਤਾਂ, ਵਕੀਲ ਪੁਲੀਸ ਚੌਕੀਆਂ, ਪੁਲੀਸ ਨਾਕਿਆਂ ਥਾਣਿਆਂ ਦੇ ਕੋਈ ਮੂਹਰੇ ਨਹੀਂ ਲੰਘਣਾਂ ਚਹੁੰਦਾ। ਇਹ ਸਾਰੇ ਡਕੈਤ ਲੱਗਦੇ ਹਨ। ਦਿਨ ਦਿਹਾੜੇ ਲੋਕਾਂ ਨੂੰ ਲੁੱਟਦੇ ਹਨ। ਨਾਂ ਹੀ ਕੋਈ ਕੰਮ ਸਿਰੇ ਚਾੜਦੇ ਹਨ। ਮੁਕਦਮੇ ਕਚਿਆਰੀਆਂ ਵਿੱਚ ਸਾਰੀ ਉਮਰ ਲੁੱਟਕਦੇ ਰਹਿੰਦੇ ਹਨ। ਬੰਦਾ ਮਰ ਜਾਂਦਾ ਹੈ। ਜਿAੁਂਦੇ ਬੰਦੇ ਤੋ
ਕਚੈਹਿਰੀਆਂ, ਅਦਾਲਤਾਂ, ਵਕੀਲ, ਪੁਲੀਸ ਚੌਕੀਆਂ, ਪੁਲੀਸ ਵਾਲੇ ਬਦਲਦੇ ਰਹਿੰਦੇ ਹਨ। ਬੰਦਾ ਹਰ ਨਵੇਂ ਆਏ ਨੂੰ ਮੁਕਦਮੇ ਵਾਲੀ ਕਹਾਣੀ ਸੁਣਾਉਂਦਾ ਅੱਕ ਥੱਕ ਜਾਂਦਾ ਹੈ। ਕੋਈ ਸਿਰਾ ਨਹੀਂ ਲੱਗਦਾ। ਸਾਰੇ ਰਿਸ਼ਵਤ ਖਾ ਕੇ ਡਕਾਰ ਜਾਂਦੇ ਹਨ। ਕਚੈਹਿਰੀਆਂ, ਅਦਾਲਤਾਂ, ਪੁਲੀਸ ਚੌਕੀਆਂ, ਵਕੀਲ ਪੁਲੀਸ ਨਾਕਿਆਂ, ਥਾਣਿਆਂ ਵਿੱਚ ਅੰਨੀ ਰਿਸ਼ਵਤ ਲੈਂਦੇ ਹਨ। ਲੋਕਾਂ ਦੀਆਂ ਜੇਬਾਂ ਕੱਟਦੇ ਹਨ। ਪਬਲਿਕ ਦਾ ਨੱਕ ਵਿੱਚ ਦਮ ਕੀਤਾ ਪਿਆ ਹੈ। ਸਰਕਾਰ ਨੂੰ ਛੱਤਕੇ, ਹੋਰ ਕਿਸੇ ਵਿਪਾਰੀ ਬਿਜਨਸ ਵਾਲੇ ਬਹੁਤਾ ਖ਼ਤਰਾਂ ਨਹੀਂ ਹੈ। ਝੂਠਾ ਕੇਸ ਉਦੋਂ ਹੀ ਸੁਣਿਆ ਜਾਂਦਾ ਹੈ। ਝੂਠੀਆਂ ਉਗਵਾਹੀਆਂ, ਝੂਠੇ ਵਕੀਲ, ਝੂਠੇ ਜੱਜ ਝੂਠਾ ਕੇਸ ਕੁੱਝ ਕੁ ਮਹੀਨਿਆਂ ਵਿਚ ਬਰੀ ਹੋ ਜਾਂਦਾ ਹੈ। ਕਿਸੇ ਦੀ ਜ਼ਮੀਨ ਕੋਈ ਹੋਰ ਹੀ ਵੇਚ ਜਾਂਦਾ ਹੈ। ਪਟਵਾਰੀ, ਕੰਨਗੋ, ਤਸੀਲਦਾਰ ਹਿੱਸਾ ਲੈ ਕੇ, ਆਪਣਾ ਦਾ ਦੂਜੇ ਕੁੱਝ ਵੀ ਵੇਚ ਵੱਟਾ ਸਕਦੇ। ਪੈਸਾ ਲੈ ਕੇ ਇਹ ਨਕਲੀ ਨੁੰ ਅਸਲੀ ਬਣਾ ਦਿੰਦੇ ਹਨ।
Comments
Post a Comment