ਆ ਲੈ ਚੇਤੇ ਨਾਲ ਸੰਭਾਂਲ ਲਈ

-ਸਤਵਿੰਦਰ ਕੌਰ ਸੱਤੀ (ਕੈਲਗਰੀ)
ਸੱਤੇ ਦੇ ਪਤੀ ਹੈਰੀ ਨੇ ਕਿਹਾ,ਆ ਲੈ ਚੇਤੇ ਨਾਲ ਸੰਭਾਂਲ ਲਈ,ਹਰ ਵਾਰ ਪੈਰ ਤੇ ਚੀਜ਼ ਨਹੀਂ ਲੱਭਦੀ ਬਹੂ ਦੇ ਗਹਿਣੇ ਹਨ। ਹੋਰ ਨਾ ਕਿਤੇ ਧਰ ਕੇ ਭੁੱਲ ਜਾਵੀ। ਵਿਆਹ ਵਾਲੇ ਦਿਨ ਬਰੀ ਵਿੱਚ ਰੱਖਣੇ ਹਨ । ਸੱਤੇ ਨੇ ਜੁਆਬ ਵਿੱਚ ਕਿਹਾ,ਤੁਸੀਂ ਫਿਕਰ ਹੀ ਨਾਂ ਕਰੋਂ ਜੀ। ਮੈਨੂੰ ਗਹਿਣੇ ਫੜਾਵੋ, ਮੈਂ ਆਪੇ ਸੰਭਾਂਲ ਲਵਾਗੀ। ਸੱਤੇ ਕਿਤੇ ਮੇਰੇ ਪਾਸਪੋਰਟ ਵਾਂਗ ਨਾਂ ਸੰਭਾਂਲ ਦੇਈ। ਉਧਰੋਂ ਇੰਡੀਆਂ ਦੀ ਟਿਕਟ ਕੱਟਾ ਲਈ, ਸਾਰੇ ਲੱਭ ਲਿਆ, ਤੇਰਾ ਰੱਖਿਆ ਪਾਸਪੋਰਟ ਨਹੀਂ ਲੱਭਿਆ। ਮੈਂ ਕਨੇਡਾ ਦਾ ਸਟੀਜ਼ਨ ਸੀ। ਤਾਂਹੀ ਪੰਜਾ ਦਿਨਾਂ ਵਿੱਚ ਪਾਸਪੋਰਟ ਬਣ ਗਿਆ। ਜੇ ਕਿਤੇ ਇੰਡੀਅਨ ਪਾਸਪੋਰਟ ਹੁੰਦਾ ਤੁਹਾਡੇ ਮੁੜ ਕੇ ਆਉਂਦਿਆਂ ਨੂੰ ਬਣਨਾ ਸੀ।ਸੱਤੇ ਨੇ ਗਹਿਣੇ ਆਟੇ ਵਾਲੇ ਢੋਲ ਵਿਚ ਰੱਖਦੇ ਕਿਹਾ,ਤੁਸੀਂ ਵੀ ਦੇਖ ਲਵੋਂ, ਗਹਿਣਿਆਂ ਦਾ ਡੱਬਾ ਆਟੇ ਵਿੱਚ ਰੱਖਿਆ ਹੈ। ਪਾਸਪੋਰਟ ਸਰਾਣੇ ਵਿੱਚ ਹੀ ਸੀ ਕਿਤੇ ਗੁਆਚਿਆ ਥੋੜਾ ਸੀ।ਹੈਰੀ ਨੇ ਤਲਖੀ ਨਾਲ ਕਿਹਾ,ਆਚਣ ਦੀ ਕੋਈ ਕਸਰ ਰਹਿ ਗਈ। ਜਦੋਂ ਸਮੇਂ ਸਿਰ ਲੱਭਿਆ ਨਹੀਂ। ਹੋਰ ਪਾਸਪੋਰਟ ਬਣਾ ਕੇ ਪੈਸੇ ਖਰਾਬ ਕਰ ਦਿੱਤੇ।

ਹੁਣ ਵਿਆਹ ਦਾ ਕੰਮ ਹੈ। ਤੂੰ ਗਹਿਣੇ ਆਟੇ ਵਿੱਚ ਰੱਖ ਦਿੱਤੇ। ਕੋਈ ਵੀ ਹੱਥ ਮਾਰ ਸਕਦਾ ਹੈ। ਆਂਏਂ ਕਿਵੇਂ ਕੋਈ ਹੱਥ ਮਾਰ ਲਵਾਗਾ। ਮੈਂ ਵੀ ਜਮਾਂ ਢੋਲ ਦੇ ਥੱਲੇ ਨਾਲ ਲਾ ਕੇ ਰੱਖੇ ਹਨ। ਹੈਰੀ ਨੇ ਮੱਥੇ ਉਤੇ ਹੱਥ ਮਾਰਿਆ,ਤੈਨੂੰ ਕੌਣ ਸਮਝਾਵੇ, ਗਹਿਣੇ ਬੈਂਕ ਦੇ ਲੋਕਰ ਵਿੱਚ ਰੱਖ ਦਿਨੇ ਆਂ। ਸੱਤੇ ਨੇ ਕਿਹਾ,ਨਾਂ ਜੀ ਮੈਂ ਤਾਂ ਬੈਂਕ ਤੇ ਭੋਰਾ ਜਕੀਨ ਨਹੀਂ ਕਰਦੀ। ਕੀ ਪਤਾ ਕਦੋਂ ਬੈਂਕ ਬੰਦ ਕਰਕੇ ਬੈਠ ਜਾਣ, ਕਦੋਂ ਬੈਂਕ ਵਿੱਚ ਡਾਕਾ ਪੈ ਜਾਵੇਂ। ਦਿਨ ਦਿਹਾੜੇ ਭੁੱਖੇ ਮਰਦੇ ਲੋਕ ਬੈਂਕਾਂ ਲੁੱਟੀ ਜਾਂਦੇ ਹਨ। ਕੰਮ ਤਾਂ ਲੱਭਦੇ ਨਹੀਂ, ਹੋਰ ਭੁੱਖੇ ਮਰਦੇ ਲੋਕ ਕੀ ਕਰਨਗੇ ? ਘਰੇ ਚੀਜ਼ ਪਈ ਨਿਗਾ ਥੱਲੇ ਤਾਂ ਹੈ। ਸੱਤੇ ਮੇਰਾਂ ਤਾਂ ਕਹਿੱਣ ਦਾ ਇੰਨਾਂ ਹੀ ਮੱਤਲੱਭ ਹੈ। ਲੋੜ ਵੇਲੇ ਤੇਰੇ ਕੋਲੋ ਚੀਜ਼ ਮੰਗੀਏ,ਤਾਂ ਕਦੇ ਵੀ ਭਾਲੀ ਨਹੀਂ ਲੱਭਦੀ। ਸੱਤੇ ਨੇ ਕਿਹਾ,ਮੈਨੂੰ ਇੱਕ ਖਿਆਲ ਆਇਆ ਹੈ। ਮੈਂ ਪੇਪਰ ਉਤੇ ਲਿਖ ਲਿਆ ਕਰਾਂਗੀ, ਕਿਹੜੀ ਚੀਜ਼ ਕਿਥੇ ਰੱਖੀ ਹੈ। ਜਦੋਂ ਵੀ ਕੋਈ ਚੀਜ਼ ਲੱਭਣੀ ਹੋਈ। ਪੇਪਰ ਉਤੋਂ ਪੜ੍ਹ ਲਿਆ ਕਰਾਂਗੇ। ਜੇ ਮੈਂ ਘਰ ਨਾਂ ਹੋਈ, ਤੁਸੀਂ ਆਪ ਵੀ ਲੋੜ ਬੰਦ ਚੀਜ਼ ਲੈ ਸਕਦੇ ਹੋ। ਸੱਤੇ ਇੱਕ ਗੱਲ ਦੱਸ, ਜੇ ਤੇਰਾ ਪੇਪਰ ਹੀ ਗੁਆਚ ਗਿਆ। ਫਿਰ ਤਾਂ ਉਈਂ ਭੱਠਾ ਬੈਠ ਜਾਣਾ। ਤੂੰ ਸੋਚਣਾ ਕੀ ਚੇਤੇ ਰੱਖਣਾ ਹੈ।

ਆਪੇ ਪੇਪਰ ਤੋਂ ਪੜ੍ਹ ਲਵਾਂਗੇ। ਹੈਰੀ ਤੁਹਾਨੂੰ ਇਹੀ ਕਿਉਂ ਲੱਗਦਾ ਹੈ। ਮੇਰੀ ਹੀ ਯਾਦ ਸ਼ਕਤੀ ਕੰਮਜ਼ੋਰ ਹੈ। ਮੇਰੇ ਕੋਲੋ  ਜੀਵਨ ਵਿੱਚ ਬੀਤੀ ਜਿਹੜੀ ਗੱਲ ਮਰਜ਼ੀ ਪੁੱਛ ਲਵੋ। ਸਭ ਦੱਸ ਦੇਵਾਂਗੀ।ਸੱਤੇ ਉਹ ਤਾਂ ਮੈਨੂੰ ਵੀ ਸਾਰਾ ਪਤਾ ਹੈ। ਗੱਲਾਂ-ਬਾਤਾਂ ਵਿੱਚ ਤਾਂ ਤੂੰ ਕਿਸੇ ਨੂੰ ਬਾਰੇ ਨਹੀਂ ਆਉਣ ਦਿੰਦੀ। ਦਾਦੇ-ਪੜਦਾਦੇ ਸਭ ਬਾਰੇ ਜਾਣਦੀ ਹੈ। ਸੱਤੇ ਨੇ ਕਿਹਾ, ਇਦਾ ਕਰਦੇ ਹਾਂ। ਮੈਂ ਹਰ ਕੀਮਤੀ ਚੀਜ਼ ਰੱਖਣ ਲੱਗੀ, ਤੁਹਾਨੂੰ ਦੱਸ ਦਿਆ ਕਰਾਂਗੀ। ਫਿਰ ਤਾਂ ਤੁਸੀਂ ਹੀ ਲੋੜ ਸਮੇਂ ਚੀਜ਼ ਛੇਤੀ ਲੱਭ ਕੇ ਦੇ ਦਿਆ ਕਰੋਂਗੇ। ਨਾਂ ਜੀ, ਜੇ ਮੈਂ ਇਹ ਕੰਮ ਆਪ ਹੀ ਕਰਨਾ ਸੀ। ਸੱਤੇ ਤੇਰੇ ਤੋਂ ਮੈਂ ਕੀ ਕਰਾਉਣਾ ਸੀ। ਤੂੰ ਘਰ ਦੇ ਕੰਮ ਸੰਭਾਂਲੇਂ, ਇਸੇ ਲਈ ਤਾਂ ਮੈਂ ਤੇਰੀ ਹੈਡਕ ਲਈ ਹੋਈ ਹੈ। ਐਵੇਂ ਹੀ ਤੈਨੂੰ ਕਿਲੋ ਅਨਾਜ਼ ਨਿੱਤ ਖੁਲਾਉਂਦਾ ਹਾਂ। ਸੱਤੇ ਨੂੰ ਗੁੱਸਾ ਆ ਗਿਆ। ਉਸ ਨੇ ਗਹਿਣੇ ਹੈਰੀ ਨੂੰ ਫੜਾ ਦਿੱਤੇ,ਅੱਜ ਤੋਂ ਤੁਸੀਂ ਹੀ ਘਰ ਦੀਆਂ ਕੀਮਤੀ ਚੀਜ਼ਾਂ ਸੰਭਾਂਲੋ। ਮੇਰੇ ਵੀ ਸਾਰੇ ਗਹਿਣੇ ਵਿਚੇ ਹੀ ਹਨ। ਇਹ ਬੱਚਿਆ ਦੇ ਜਨਮ ਦੇ ਸਰਟੀਫਕੇਟ ਹਨ। ਇਹ ਬੈਂਕ ਦੀਆਂ ਕਾਪੀਆਂ ਹਨ। ਹੈਰੀ ਪ੍ਰੇਸ਼ਾਨ ਹੋ ਗਿਆ। ਉਹ ਕੰਮ ਤੇ ਜਾ ਰਿਹਾ ਸੀ। ਸਾਰਾ ਕੁੱਝ ਫੜ ਕੇ ਲੰਚ ਬੈਗ ਵਿੱਚ ਰੱਖ ਲਿਆ। ਉਹ ਕੰਮ ਤੇ ਚਲਾ ਗਿਆ। ਕੰਮ ਤੇ ਲੰਚ ਟਇਮ ਹੋਇਆ ਸੀ।

ਹੈਰੀ ਖਾਣਾ ਖਾ ਰਿਹਾ ਸੀ। ਸੱਤੇ ਦਾ ਸੈਲਰ ਫੋਨ ਤੇ ਫੋਨ ਆ ਗਿਆ, ਜੀ ਗਹਿਣੇ ਚਾਹੀਦੇ ਹਨ। ਵਿਚੋਲਣ ਨੇ ਦੇਖਣੇ ਹਨ। ਦੱਸੋ ਕਿਥੱ ਰੱਖੇ ਹਨ ? ਵਿਚੋਲਣ ਨੂੰ ਫਿਰ ਦਿਖਾ ਦੇਵਾਂਗੇ। ਮੈਨੂੰ ਕੰਮ ਕਰ ਲੈਣ ਦੇ, ਮੈਂ ਕੰਮ ਉਤੇ ਹਾਂ।ਸੱਤੇ ਨੇ ਕਿਹਾ,ਤੁਸੀਂ ਕੰਮ ਕਰੀ ਜਾਵੋਂ, ਗਹਿਣੇ ਤਾਂ ਵਿਚੋਲਣ ਨੂੰ ਹੁਣੇ ਹੀ ਦਿਖਉਣੇ ਪੈਣੇ ਹਨ। ਇਸ ਨੇ ਬਹੂ ਲਈ ਉਸ ਦੇ ਪੇਕਿਆਂ ਵਾਲਿਆਂ ਨਾਲ ਗਹਿਣੇ ਖ੍ਰੀਦਣ ਜਾਣਾ ਹੈ। ਹੋਰ ਨਾਂ ਇਕੋ ਜਿਹੇ ਹੀ ਖ੍ਰੀਦ ਲੈਣ। ਠੀਕ ਹੈ ਸੱਤੇ ਮੈਨੂੰ ਪੰਦਰਾਂ ਮਿੰਟ ਦੇਦੇ, ਮੈਂ ਆਪ ਆ ਕੇ ਗਹਿਣੇ ਦੇ ਦਿੰਦਾ ਹਾਂ। ਸੱਤੇ ਨੇ ਕਿਹਾ, ਕੀਤੀ ਨਾਂ ਉਹੀ ਗੱਲ, ਹੁਣ ਤੁਹਾਨੂੰ ਵੀ ਚੇਤਾ ਨਹੀਂ ਆਉਂਦਾ ਗਹਿਣੇ ਕਿਥੇ ਰੱਖੇ ਹਨ ?ਵਿਚੋਲਣ ਨੇ ਕਿਹਾ, ਵੀਰ ਤਾਂ ਬੜਾ ਕੰਮ ਦਾ ਬੰਦਾ ਹੈ। ਤੇਰੇ ਤੇ ਭੋਰਾ ਬੋਝ ਨਹੀਂ ਪੈਣ ਦਿੰਦਾ।

ਘਰ ਦੀਆਂ ਚੀਜ਼ਾਂ ਆਪ ਸੰਭਾਲਦਾ ਹੈ। ਸਾਡੇ ਤਾਂ ਘਰ ਕਦੇ ਛਾਪ,ਕਦੇ ਚੂੜੀਆਂ ਜਾਂ ਕੰਨਾਂ ਦੀਆਂ ਵਾਲੀਆਂ ਗੁਆਚ ਗਈਆਂ। ਆਪਣੀਆਂ ਰੱਖੀਆਂ ਚੀਜ਼ਾਂ ਨਹੀਂ ਲੱਭਦੀਆਂ। ਕੱਲ ਦੀ ਮੇਰੀ ਨਵੇਂ ਸੂਟ ਨਾਲ ਦੀ ਚੂੰਨੀ ਹੀ ਨਹੀਂ ਲੱਭਦੀ।ਜਦ ਨੂੰ ਹੈਰੀ ਆ ਗਿਆ, ਭੈਣ ਜੀ ਤੁਸੀਂ ਆਪਣੀ ਚੂੰਨੀ ਵੀ ਆਪਣੇ ਪਤੀ ਨੂੰ ਸੰਭਾਂਲ ਦਿਆ ਕਰੋ। ਆਪੇ ਮੋਕੇ ਤੇ ਸਿਰ ਉਤੇ ਵੀ ਦੇ ਦਿਆ ਕਰੇਗਾ। ਵਿਚੋਲਣ ਨੇ ਕਿਹਾ, ਵੀਰ ਗਹਿਣੇ ਦਿਖਾ,ਮੈਨੂੰ ਛੇਤੀ ਹੈ। ਹੋਰ ਬਹੁਤ ਕੰਮ ਕਰਨ ਵਾਲੇ ਹਨ। ਹੈਰੀ ਨੂੰ ਯਾਦ ਆਇਆ, ਗਹਿਣਿਆ ਵਾਲਾ ਬੈਗ ਤਾਂ ਕੰਮ ਤੇ ਲੰਚ ਰੂਮ ਵਿੱਚ ਹੀ ਰਹਿ ਗਿਆ। ਉਸ ਨੇ ਸੱਤੇ ਨੂੰ ਕਿਹਾ, ਰੱਬ ਕਰੇ ਕਿਸੇ ਨੇ ਗਹਿਣੇ ਚੋਰੀ ਨਾਂ ਕਰ ਲਏ ਹੋਣ,ਮੈਂ ਬੈਗ ਕੰਮ ਤੇ ਛੱਡ ਆਇਆਂ ਹਾਂ। ਹੈਰੀ ਕੰਮ ਤੇ ਵਾਪਸ ਫਿਰ ਗਿਆ। ਉਥੇ ਹੀ ਗਹਿਣੇ ਪਏ ਸਨ। ਲਿਆ ਕੇ ਸੱਤੇ ਨੂੰ ਫੜਾ ਦਿੱਤੇ, ਸੱਤੇ ਆ ਲੈ ਚੇਤੇ ਨਾਲ ਸੰਭਾਂਲ ਲਈ, ਇਹ ਕੰਮ ਤੂੰ ਹੀ ਕਰ ਸਕਦੀ ਹੈ।ˆˆ

Comments

Popular Posts