ਜਿੰਦ ਵੇਚ ਨਾਂਮ ਤੇਰੇ ਹੋ ਗਏ - ਸਤਵਿੰਦਰ ਕੌਰ ਸੱਤੀ(ਕੈਲਗਰੀ)

ਜਿੰਦ ਵੇਚ ਨਾਂਮ ਤੇਰੇ ਹੋ ਗਏ - ਸਤਵਿੰਦਰ ਕੌਰ ਸੱਤੀ(ਕੈਲਗਰੀ)
ਅਸੀਂ ਤੇਰੇ ਵੱਲ ਤੱਕ ਤੱਕ ਝੱਲੇ ਹੋ ਗਏ।
ਮੁੱਖ ਤੇਰਾ ਤੱਕ ਸੱਚੀ ਮੋਹਤ ਹੋ ਗਏ।
ਅੱਜ ਤੋਂ ਸਿਰਫ਼ ਤੇਰੇ ਜੋਗੇ ਹੋ ਗਏ।
ਭਰੀ ਦੁਨੀਆਂ ਦੇ ਵਿੱਚ ਕੱਲੇ ਹੋ ਗਏ।
ਤੈਨੂੰ ਦੇਖ ਕੇ ਅਸੀਂ ਤਾਂ ਝੱਲੇ ਹੋ ਗਏ।
ਤਾਂਹੀਂ ਤਾਂ ਤੇਰੇ ਹੀ ਦਿਵਾਨੇ ਹੋ ਗਏ।
ਜਦੋਂ ਦੇ ਤੇਰੇ ਮਰੀਜ਼ ਅਸੀਂ ਹੋ ਗਏ।
ਤੇਰੇ ਪਿਆਰੇ ਵਿੱਚ ਅਸੀਂ ਖੋ ਗਏ।
ਸਤਵਿੰਦਰ ਉਤੇ ਆਸ਼ਕ ਹੋ ਗਏ।
ਸੱਤੀ ਜਿੰਦ ਵੇਚ ਨਾਂਮ ਤੇਰੇ ਹੋ ਗਏ।

Comments

Popular Posts