ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ - ਸਤਵਿੰਦਰ ਕੌਰ ਸੱਤੀ (ਕੈਲਗਰੀ)

  • PDF


ਜੂ-ਟੂਬ, ਖ਼ਾਲਸਤਾਨ ਨਿਊਜ਼ ਉਤੇ ਇੱਕ ਮੂਵੀ ਇਹ ਵੀ ਲੱਗੀ ਹੈ। ਹਰੀ ਪ੍ਰਸਾਦ ਰੰਧਾਵਾ ਲੋਕਾ ਨਾਲ ਜੱਬਲੀਆਂ ਮਾਰਦਾ ਹੈ। ਸਾਰੇ ਸ਼ਹੀਦ ਬਾਬਾ ਦੀਪ ਸਿੰਘ, ਮਨੀ ਸਿੰਘ ਹੋਰ ਬਹੁਤ ਸ਼ਹੀਦ ਲੰਬੀ ਗੁਫ਼ਾ ਅੰਦਰ ਪਹਾੜਾਂ ਵਿੱਚ ਬੈਠੇ ਹਨ। ਇੱਕ ਦਿਨ ਜਰੂਰ ਫਿਰ ਧਰਤੀ ਉਤੇ ਆਉਣਗੇ। ਤਾਂਹੀਂ ਤਾਂ ਇਨਾਂ ਦਮਦਮੀ ਟਕਸਾਲ ਦੇ ਆਗੂਆਂ ਨੇ ਆਪਣੇ ਨਾਂਮ ਚਮਕਾਉਣ ਲਈ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਦੀ ਸ਼ਹੀਦੀ ਉਤੇ ਪਾਣੀ ਫੇਰ ਦਿੱਤਾ। ਸ਼ਇਦ ਉਪਰ ਵਾਲੇ ਸ਼ਹੀਦਾ ਨਾਲ ਪਹਾੜਾਂ ਗੁਫ਼ਵਾਂ ਵਿੱਚ ਇੱਕਠੇ ਕਰ ਦਿੱਤਾ ਹੋਵੇਗਾ। ਦਮਦਮੀ ਟਕਸਾਲ ਦੇ ਆਗੂ ਮਨ ਖੜਤ, ਝੂਠੀਆਂ ਕਹਾਣੀਆਂ ਬਹੁਤ ਜੋੜ ਕੇ ਸੁਣਾਉਂਦੇ ਹਨ। ਇਨਾਂ ਦੇ ਮਾਹਾਪੁਰਸ਼ਾਂ ਮਰਿਆ ਹੋਇਆ, ਅੰਮਿ੍ਤ ਦਾ ਛਿੱਟਾ ਮਾਰ ਕੇ ਜਿੰਦਾ ਕਰ ਦਿੰਦੇ ਹਨ। ਬੁਜਰੁਗ ਮਾਤਾਂ ਨੂੰ ਬੀਬੀ, ਮਾਂ, ਮਾਤਾਂ ਕਹਿੱਣ ਦੀ ਬਜਾਏ, ਬੁੱਢੀ ਕਹਿ ਕੇ ਮਰੇ ਬੱਚੇ ਨੂੰ ਅਮਰ ਕਰਨ ਦੀ ਕਹਾਣੀ ਸੁਣ ਰਿਹਾ ਹੈ। ਫਿਰ ਤਾਂ ਰੱਬ ਦੇ ਉਤੋਂ ਦੀ ਹੋ ਗਏ। ਜੇ ਕਿਸੇ ਦਾ ਕੋਈ ਮਰ ਜਾਵੇ, ਇਨਾਂ ਕਰਾਮਾਤੀਆ ਚਮਤਕਾਰਾਂ ਕੋਲ ਲੈ ਜਾਇਆ ਕਰੋ। ਇਹ ਸਾਰੀ ਦੁਨੀਆਂ ਮਰਨ ਤੋਂ ਬਚਾ ਲੈਣਗੇ। ਹੁਣ ਆਏ ਕਰਨ ਸਾਨੂੰ ਸਭ ਨੂੰ ਪ੍ਰੋ: ਭੁਲਰ ਦੀ ਜਾਨ ਬਚਾਉਣੀ ਬਣਦੀ ਹੈ। ਇਸ ਨੂੰ ਕਿਸੇ ਕਰਾਮਾਤ ਚਮਤਕਾਰ ਜਾਂ ਅੰਮਿ੍ਤ ਦਾ ਛਿੱਟਾ ਮਾਰ ਕੇ ਹੀ ਬਚਾ ਲੈਣ। ਕਰਾਮਾਤ ਚਮਤਕਾਰ ਦੀਆਂ ਕਹਾਣੀਆਂ ਬਹੁਤ ਸੁਣਾਉਂਦੇ ਹਨ। ਦਮਦਮੀ ਟਕਸਾਲ ਦਾ 30 ਕੁ ਸਾਲਾਂ ਦਾ ਸਾਡੇ ਗੁਰਦੁਆਰੇ ਕਥਾਂ ਸੁਣਾ ਰਿਹਾ ਸੀ," ਵੱਡੇ ਮਾਹਾਪੁਰਸ਼ਾਂ ਨੇ ਭਵਿੱਖ ਬਾਣੀ ਕਰਕੇ ਸ਼ਿਸ਼ਕਾਂ ਨੂੰ ਦੱਸਿਆ," ਫਲਾਣਾਂ ਬੁੱਢਾ ਹੁੰਦਾ ਸੀ। ਹੁਣ ਉਸ ਨੇ ਧਿਮਕਿਆਂ ਦੇ ਘਰ ਇਮਕੜੇ ਪਿੰਡ ਵਿੱਚ ਜਨਮ ਲੈ ਲਿਆ ਹੈ। " ਸਾਡਾਂ ਦਮਦਮੀ ਟਕਸਾਲ ਦਾ ਜੱਥਾਂ ਉਥੇ ਸੱਚ ਝੂਠ ਦਾ ਨਿਰਨਾਂ ਕਰਨ ਗਿਆ। ਗਲ ਸਹੀਂ ਸੀ। ਬੱਚਾ ਉਸ ਬੁੱਢੇ ਵਰਗਾ ਹੀ ਸੀ।" ਵੱਡੇ ਮਾਹਾਪੁਰਸ਼ਾਂ ਗੁਰ ਬਾਣੀ ਤੇ ਗੁਰਦੁਰਿਆਂ ਦੀ ਸੇਵਾਂ ਸੰਭਾਂਲ ਛੱਡ ਕੇ ਹੁਣ ਇਹ ਲੋਕਾਂ ਦੇ ਪਿੰਡ-ਪਿੰਡ ਜਾ ਕੇ ਨਵ ਜੰਮੇ ਬੱਚਿਆਂ ਦੀ ਪਰਖ ਕਰਨ ਜਾਂਦੇ ਹਨ। ਭੂਆਂ, ਮਾਸੀ, ਚਾਚਾ ਤਾਇਆ ਫੁਫੜ ਪਿਉ ਮਾਂ ਬੱਚਾ ਤਾਂ ਕਿਸੇ ਤੇ ਵੀ ਜਾ ਸਕਦਾ ਹੈ। ਕਈ ਵਾਰ ਬੁੱਢੇ ਵੀ ਗਲ਼ਤੀ ਕਰ ਲੈਂਦੇ ਹਨ। ਉਨਾਂ ਦੇ ਵੀ ਆਖਰੀ ਇਛਾਂ ਪੂਰੀ ਕਰਨ ਲਈ ਅਵਾਰਾਂ ਫਿਰਦਿਆਂ ਦੇ ਕਿਸੇ ਨਾਲ ਵੀ ਉਦੋਂ ਸਿਵਿਆਂ ਵਿੱਚ ਲੱਤਾਂ ਸਮੇਂ ਵੀ ਜੁਆਕ ਪੈਦਾ ਹੋ ਸਕਦਾ ਹੈ। ਕਥਾ ਵਾਚਕ ਪਰਦੀਪ ਸਿੰਘ ਜਲਧੰਰ ਵਾਲਾ ਕੈਲਗਰੀ ਵਿਚ ਕਹਾਣੀ ਸੁਣਾ ਰਿਹਾ ਸੀ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਕੋਲ ਹਿੰਦੂ ਕੁੜੀ ਆਈ। ਜਿਸ ਦੇ ਸੌਹੁਰੇ ਉਸ ਨੂੰ ਦਾਜ ਲਿਉਣ ਲਈ ਤੰਗ ਕਰਦੇ ਸਨ। ਉਹ ਹਿੰਦੂ ਵਿਅਹੁਤਾ ਔਰਤ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਦੇ ਪੈਰਾਂ ਉਤੇ ਸਿਰ ਰੱਖ ਕੇ ਰੋਂਣ ਲੱਗ ਗਈ। ਸੰਤਾਂ ਨੇ ਉਸ ਦੇ ਸੌਹੁਰੇ ਪਰਿਵਾਰ ਨੂੰ ਕਿਡਨੱਪ ਕਰਾ ਕੇ, ਕਿਹਾ," ਇਹ ਲਉ 10,000 ਰੁਪੀਆਂ, ਕੁੜੀ ਨੂੰ ਨਾਲ ਲੈ ਜਾਵੋਂ। ਸੌਹੁਰਾ ਪਰਿਵਾਰ ਸੰਤਾਂ ਤੋਂ ਥਰ-ਥਰ ਕੰਭਣ ਲੱਗਾ। ਉਨਾਂ ਨੇ ਕਿਹਾ," ਜੀ ਇਹ ਤੁਸੀਂ ਲੰਗਰ ਵਿੱਚ ਪਾ ਦਿਉ। " ਸੰਤਾਂ ਨੇ ਕੁੜੀ ਵਸਾ ਦਿੱਤੀ। ਜਿਵੇਂ ਕਿਵੇਂ ਕੁੜੀ ਸੌਹੁਰੇ ਵਸਾਉਣ ਵਾਲੀ ਗੱਲ ਸਹੀਂ ਹੋ ਸਕਦੀ ਹੈ। ਔਰਤ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਦੇ ਪੈਰਾਂ ਉਤੇ ਸਿਰ ਰੱਖ ਕੇ ਰੋਂਵੇ। ਸਰਾ ਸਰ ਝੂਠ ਹੈ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਆਪਣੇ ਕੋਲ ਕਿਸੇ ਗੈਰ ਔਰਤ ਨੂੰ ਨਹੀਂ ਆਉਣ ਦਿੰਦੇ ਸਨ। 1984 ਫਰਵਰੀ ਨੂੰ ਮੇਰਾ ਸਾਰਾ ਪਰਵਾਰ ਹਰਿਮੰਦਰ ਸਾਹਿਬ ਗਿਆ ਸੀ। ਸਾਡੇ ਨਾਲ ਬੀਹ ਕੁ ਬੰਦੇ ਬੁੜੀਆਂ ਸਾਡੇ ਹੀ ਟੱਰਕ ਵਿੱਚ ਗਏ ਸਨ। ਅਸੀਂ ਸਾਰੇ ਮਿਲਾ ਕੇ 40 ਕੁ ਸੀ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਆਪਣੇ 40 ਕੁ ਸਿੰਘਾਂ ਨਾਲ ਉਥੇ ਨਾਨਕ ਨਿਵਾਸ ਦੀ ਛੱਤ ਉਤੇ ਉਹ ਸਾਰੇ ਏਧਰ-ਉਧਰ ਘੁੰਮ ਰਹੇ ਸਨ। ਕਈ ਮਿੱਠੀ-ਮਿੱਠੀ ਧੁੱਪ ਵਿੱਚ ਬੈਠੇ ਸਨ। ਸੰਤਾਂ ਦੀ ਪਤਨੀ ਉਪਰ ਹੀ ਪੌੜੀਆਂ ਕੋਲ ਬਾਣ ਦੇ ਨੰਗੇ ਰੜੇ ਮੰਜੇ ਉਤੇ ਬੈਠੀ ਸੀ। ਉਨਾਂ ਦਾ ਭਾਰਾ ਸਰੀਰ ਹੋਣ ਕਰਕੇ ਗੋਡੇ ਬਹੁਤ ਦੁੱਖਦੇ ਸਨ। ਸੰਤ ਕੁਰਸੀ ਉਤੇ ਬੈਠੈ ਸਨ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਦੇ ਦੁਆਲੇ ਦਸ ਕੁ ਸਿੰਘ ਸਨ। ਕੁੱਝ ਕੁ ਵੱਡੀ ਉਮਰ ਦੀਆ ਔਰਤਾਂ ਸੰਤਾਂ ਦੇ ਪੈਰਾਂ ਵੱਲ ਭੱਜੀਆਂ। ਭਿੰਡਰਾਂ ਵਾਲੇ ਦੇ ਦੁਆਲੇ ਵਾਲੇ ਸਿੰਘ ਬੀਬੀਆਂ ਨੂੰ ਪੂਰੇ ਜੋਸ਼ ਵਿੱਚ ਬੋਲੇ," ਮਾਤਾ ਜੀ ਗੁਰੂ ਫਤੇਹਿ ਬੁਲਾਉਣੀ ਹੈ। ਤੁਸੀਂ ਪਾਸੇ ਹੱਟ ਕੇ ਜਰੂਰੀ ਗੱਲਾਂ-ਬਾਤਾਂ ਕਰ ਸਕਦੇ ਹੋ। " ਅੱਗੇ ਵੀ ਸੰਤਾਂ ਨੇ ਕਦੇ ਵੀ ਕਿਸੇ ਨੂੰ ਮਰਦ ਜਾਂ ਬੀਬੀ ਨੂੰ ਪੈਂਰਾਂ ਤੱਕ ਨਹੀਂ ਪਹੁੰਚਣ ਦਿੱਤੇ ਸਨ। ਉਹ ਤਾਂ ਤੋਰਦੇ ਹੀ ਬਹੁਤ ਤੇਜ ਹਿਰਨ ਵਾਲੀ ਚਾਲ ਸਨ। ਲੋਕਾਂ ਦੀਆਂ ਧੀਆਂ-ਭੈਣਾਂ ਦੇ ਵਿਆਹ ਜਰੂਰ ਆਪਣੇ ਜੱਥੇ ਦੇ ਸਿੰਘਾਂ ਨਾਲ ਕਰਵਾਏ ਸਨ। ਭੂਆਂ ਜੀ ਦੀਆਂ ਦੋ ਨੱਣਦਾ ਜੱਥੇ ਦੇ ਸਿੰਘਾਂ ਨਾਲ ਵਿਆਹੀਆਂ ਹੋਈਆ ਸਨ। ਦੋਨਾਂ ਵਿਚੋਂ ਇੱਕ ਸਿੰਘ ਸ਼ਹੀਦ ਹੋ ਗਿਆ ਹੈ। ਸੰਤਾਂ ਦੀ ਅੱਖ ਨਿੱਕੇ ਸਾਲ ਦੇ ਬੱਚੇ ਤੋਂ ਲੈ ਕੇ ਬੁੱਢਿਆਂ ਨੂੰ ਪੈਰਾਂ ਤੱਕ ਪੱਰਖ ਰਹੀ ਸੀ। ਉਹ ਸਭ ਜਾਣਦੇ ਸਨ ਕੌਣ ਅੰਮ੍ਰਿਤਧਾਰੀ ਹੈ? ਕਿਸ ਦੇ ਗਲ਼ ਵਿੱਚ ਤਵੀਤ ਪਾਇਆ ਹੈ। ਉਹ ਜਿਸ ਬੰਦੇ ਨੂੰ ਟੋਕਦੇ ਸਨ। ਪੂਰੇ ਮਾਣ ਨਾਲ ਆਪਣਾਂ ਸਮਝਕੇ ਸਮਝਉਂਦੇ, ਟੋਕਦੇ ਰੋਕਦੇ ਸਨ। ਮੈਂ ਉਦੋਂ ਅਠਰਾਂ ਸਾਲ ਦੀ ਸੀ। ਮੇਰਾ ਵੀਰਾ ਸਾਲ ਦਾ ਸੀ। ਉਸ ਦੇ ਗਲ਼ ਵਿੱਚ ਸਤਿਗੁਰ ਸਾਚੇ ਦੀਆਂ ਭੇਜ  ਸੋਨੇ ਦੇ ਤਵੀਤ ਵਿੱਚ ਮੜ ਕੇ ਪਾਇਆ ਸੀ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਨੇ ਇਹ ਦੇਖ ਲਿਆ। ਇੱਕ ਸਿੰਘ ਨੂੰ ਹੁਕਮ ਕੀਤਾ," ਅੰਮ੍ਰਿਤਧਾਰੀਆਂ ਦੇ ਭੂਝੰਗੀ ਦੇ ਗਲ਼ੇ ਵਿੱਚ ਤਵੀਤ ਵਿੱਚ ਨਹੀਂ ਸੱਜਦਾ। ਇਸ ਨੂੰ ਸ੍ਰੀ ਸਾਹਿਬ ਨਾਲ ਕੱਟ ਦਿਉ। " ਇੱਕ ਸਿੰਘ ਨੇ ਕਾਲਾ ਧਾਗਾ ਕੱਟ ਦਿੱਤਾ। ਮਾਂ ਨੇ ਦੱਸਿਆ ਵੀ," ਇਹ ਤਾਂ ਬਾਣੀ ਦਾ ਸ਼ਬਦ ਮੜਾਇਆ ਹੋਇਆ ਹੈ। " ਸੰਤਾਂ ਦਾ ਜੁਆਬ ਸੀ," ਬਾਣੀ ਪੜ੍ਹਨ ਲਈ ਲਿਖੀ ਗਈ ਹੈ। ਨਾਂ ਕਿ ਗਲ਼ੇ ਵਿੱਚ ਲਟਕਾਉਣ ਲਈ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ ਬਾਣੀ ਪੜ੍ਹ ਕੇ ਅਮਲ ਕਰਨ ਲਈ ਹੈ। ਇਸ ਨੂੰ ਵੱਧ ਤੋਂ ਵੱਧ ਪੜ੍ਹੋ। " ਉਸ ਦਿਨ ਸਾਡਾ ਸਾਰਾ ਪਰਵਾਰ ਹਰਿਮੰਦਰ ਸਾਹਿਬ ਇਕਠਾਂ ਸੀ। ਤਾਂਹੀਂ ਵਾਹਿਗੁਰੂ ਨੇ ਸਾਨੂੰ ਸਭ ਨੂੰ ਸੰਤਾਂ ਦੇ ਬਚਨਾਂ ਕਰਕੇ ਬਾਣੀ ਦੇ ਲੜ ਲਾਇਆ ਹੋਇਆ ਹੈ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਆਪਣੀ ਕਹਿਣੀ ਕਰਨੀ ਦੇ ਪੂਰੇ ਸਨ। ਸੰਤ ਹਰਿਮੰਦਰ ਸਾਹਿਬ ਵਿੱਚ ਜੂਝਦੇ ਹੋਏ ਸ਼ਹੀਦ ਹੋ ਗਏ। ਪਰ ਦਮਦਮੀ ਟਕਸਾਲ ਦੇ ਆਗੂਆਂ ਨੇ ਆਪਣੇ ਨਾਂਮ ਚਮਕਾਉਣ ਲਈ, ਸੰਗਤ ਤੋਂ ਰਾਸ਼ਨ ਪੈਸਾ ਖਾਂਣ ਲਈ ਸੰਤਾਂ ਦੀ ਸ਼ਹੀਦੀ ਨੂੰ ਰੋਲ ਦਿੱਤਾ। ਉਹ ਦਸਣਾਂ ਚਹੁੰਦੇ ਸਨ। ਬਈ ਸੰਤਾਂ ਨੇ ਚਮਤਕਾਰੀ ਖੇਡੀ ਹੈ। ਜੰਗ ਵਿਚੋਂ ਗੁਰੂ ਗੋਬਿੰਦ ਸਿੰਘ ਜੀ ਵਾਂਗ ਚਮਕੌਰ ਦੀ ਗੜ੍ਹੀ ਦੀ ਜੰਗ ਵਾਂਗ ਹੀ ਦੁਸ਼ਮਣਾਂ ਦੇ ਹੱਥਾਂ ਵਿਚੋਂ ਨਿੱਕਲ ਗਏ। ਪਰ ਲੋਕਾਂ ਦੇ ਅੰਦਰ ਜਾਣਦੇ ਸਨ। ਅਸਲੀ ਗੱਲ ਕੀ ਹੈ? ਕਿਉਂਕਿ ਲਾਸ਼ ਦੀਆਂ ਫੋਂਟੋਂਆਂ ਤਾਂ ਸਾਰੇ ਪੇਪਰਾਂ ਨੇ ਪ੍ਰਕਾਸ਼ਤ ਕਰ ਦਿੱਤੀਆਂ ਸਨ। ਲੋਕਾਂ ਦੇ ਦਿਲ ਢਹਿ ਗਏ ਸਨ। ਤਾਹੀਂ ਤਾਂ ਲੋਕ ਆਪਣੇ ਹਰਮਨ ਪਿਆਰੇ ਨੇਤਾ ਦੀ ਮੌਤ ਦੀ ਖ਼ਬਰ ਤੇ ਹਰਿਮੰਦਰ ਸਾਹਿਬ ਤੇ ਅਟੈਕ ਦੀ ਖ਼ਬਰ ਸਹਿਣ ਨਾਂ ਕਰਦੇ ਹੋਏ ਸ਼ੜਕਾਂ ਉਤੇ ਆ ਗਏ ਸਨ। ਦਮਦਮੀ ਟਕਸਾਲ ਦੇ ਆਗੂਆਂ ਨੇ ਕੁਰਸੀ ਸੰਭਾਲ ਲਈ, ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦਾ ਭੋਗ ਤੱਕ ਨਹੀਂ ਪਾਇਆ। ਪਰ ਉਹ ਤਾ ਆਪ ਜਿਉਂਦੇ ਜੀ ਆਪ ਬਥੇਰੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ ਬਾਣੀ ਪੜ੍ਹ ਕੇ ਭੋਗ ਪਾ ਗਏ ਹਨ। ਮੁਕਤੀ ਜਿਉਂਦੇ ਜੀਅ ਹੋਣੀ ਚਾਹੀਦੀ ਹੈ। ਮੌਤ ਪਿਛੋਂ ਤਾਂ ਹੋਰ ਜੂਨ ਮਿਲ ਜਾਂਦੀ ਹੈ।

Comments

Popular Posts