<> <>
ਰਿਸ਼ਤਿਆਂ ਦੇ ਦਲਾਲ - ਸਤਵਿੰਦਰ ਕੌਰ ਸੱਤੀ ਕੈਲਗਰੀ.
ਰਿਸ਼ਤਿਆਂ ਦੇ ਦਲਾਲ ਹਰ ਪਿੰਡ ਸ਼ਹਿਰਾਂ ਵਿੱਚ ਹਨ। ਇੰਨ੍ਹਾਂ ਦੀਆਂ ਸ਼ਾਖਾਂਵਾਂ ਬਹੁਤ ਦੂਰ ਤੱਕ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨ। ਬੰਦੇ ਤਾਂ ਇਹ ਕੰਮ ਕਰਦੇ ਹੀ ਹਨ, ਪਿੰਡਾਂ ਦੀਆਂ ਬਹੁਤ ਵਿਹਲੀਆਂ ਔਰਤਾਂ ਵੀ ਇਹ ਧੰਦਾ ਕਰਨ ਲੱਗ ਗਈਆਂ ਹਨ। ਕੁੜੀਆਂ ਮੁੰਡਿਆਂ ਦੇ ਮਾਂਪੇ ਆਪ ਤਾਸ਼ ਦੇ ਪੱਤਿਆਂ ਵਾਂਗ ਫੋਟੋਆਂ ਇੰਨ੍ਹਾਂ ਨੂੰ ਦਿੰਦੇ ਹਨ। ਜਦੋਂ ਵੀ ਕਿਤੇ ਮੁੰਡੇ ਕੁੜੀ ਦੇ ਵਿਆਹ ਕਰਾਉਣ ਦੀ ਦੱਸ ਪੈਂਦੀ ਹੈ। ਅੱਗਲੇ ਦੇ ਘਰ ਆ ਧੱਮਕਦੇ ਹਨ। ਅੱਗਲਾ ਫਿਲਮੀ ਐਕਟਰ ਵਾਂਗ ਫੋਟੋ ਚੁਣਦਾ ਹੈ। ਜੇ ਕੋਈ ਫੋਟੋ ਨਹੀਂ ਵੀ ਪਸੰਦ ਆਈ, ਹੋਰ ਲਿਆ ਕੇ ਦੇ ਦਿੰਦੇ ਹਨ। ਇੰਨ੍ਹਾਂ ਦਲਾਲਾ ਨਾਲ ਵਿਆਹ ਕਰਾਉਣ ਵਾਲੇ ਦਾ ਦੂਰ ਦਾ ਰਿਸ਼ਤਾ ਵੀ ਨਹੀਂ ਹੁੰਦਾ। ਇਹ ਵੀ ਡੰਗਰਾਂ ਦੇ ਵਪਾਰੀਆਂ ਵਾਂਗ ਆਪਣਾਂ ਨਫ਼ਾ ਕੱਢਦੇ ਹਨ। ਡੰਗਰ ਵਧੀਆਂ ਨਸਲ ਦਾ ਹੀ ਨਿੱਕਲੇ ਵਪਾਰੀ ਦੀ ਕੋਈ ਜੁੰਮੇਵਾਰੀ ਨਹੀਂ ਹੁੰਦੀ। ਇਸੇ ਤਰ੍ਹਾਂ ਰਿਸ਼ਤੇ ਦੀ ਦੱਸ ਪਾ ਕੇ ਰਿਸ਼ਤਿਆਂ ਦੇ ਦਲਾਲ ਲੱਖਾਂ ਵਿੱਚ ਪੈਸਾ ਖੱਟਦੇ ਹਨ। ਰਾਜ ਪਿੰਡ ਰਹਿੰਦਾ ਸੀ ਤਾਂ ਪੈਰ ਘੜੀਸ ਕੇ ਤੁਰਦਾ ਸੀ। ਉਸ ਦੀ ਇਹ ਹਰਕਤ ਤੋਂ ਹਰ ਕੋਈ ਤੰਗ ਸੀ। ਪੈਰਾ ਤੇ ਮਿੱਟੀ ਦੇ ਵਿਚਕਾਰ ਦੀ ਅਵਾਜ਼ ਨਾਲ ਦੰਦਾ ਵਿੱਚ ਕਿਰਚ-ਕਿਰਚ ਹੁੰਦੀ ਸੀ। ਜਦੋਂ ਉਹ ਅਮਰੀਕਾ ਦਾ ਗੇੜਾ ਲਾ ਕੇ ਪਿੰਡ ਆਇਆ ਸੀ। ਉਸ ਨੂੰ ਲੋਕਾਂ ਨੇ ਹੱਥਾਂ ਤੇ ਚੱਕ ਲਿਆ ਸੀ। ਉਹ ਵਿਆਹ ਕਰਾਉਣ ਆਇਆ ਸੀ। ਉਸ ਨੂੰ ਰਿਸ਼ਤਾ ਕਰਾਉਣ ਲਈ ਹਰ ਕੋਈ ਕਾਹਲਾ ਸੀ। ਕਈ ਬਹੁਤੇ ਕਾਹਲੇ ਦਲਾਲ ਤਾਂ ਮਾਂਪਿਆਂ ਦੀ ਮਰਜ਼ੀ ਨਾਲ ਕੁੜੀਆਂ ਕਾਰ ਵਿੱਚ ਬੈਠਾ ਕੇ, ਉਸ ਦੇ ਦਰਾਂ ਮੂਹਰੇ ਖੜ੍ਹਾ ਕੇ ਨਿਗਾ ਥਾਈਂ ਕੱਢਾਉਣ ਨੂੰ ਫਿਰਦੇ ਸਨ। ਰਿਸ਼ਤਿਆਂ ਦਾ ਦਲਾਲ ਰਾਜ ਕੋਲ ਕੁੜੀਆਂ ਦੀਆਂ ਫੋਟਿਆਂ ਲੈ ਕੇ ਆ ਗਿਆ। ਰਾਜ ਨੇ ਫੋਟੋਆਂ ਦੇਖੀਆਂ। ਇਕ ਕੁੜੀ ਪਸੰਦ ਕਰਕੇ ਕਿਹਾ," ਇਹ ਕੁੜੀ ਮੈਨੂੰ ਠੀਕ ਲੱਗੀ ਹੈ। ਇਹ ਕੁੜੀ ਮੈਂ ਦੇਖਣਾਂ ਚਹੁੰਦਾ ਹਾ।" ਦਲਾਲ ਨੇ ਆਪਣੇ ਨਾਲ ਵਾਲੇ ਸਾਥੀ ਨੂੰ ਫੋਨ ਕੀਤਾ। ਉਸ ਨੇ ਕਿਹਾ," ਅਮਰੀਕਾ ਵਾਲੇ ਰਾਜ ਨੂੰ ਲੁਧਿਆਣੇ ਵਾਲੀ, ਲਾਲ ਸੂਟ ਵਾਲੀ, ਕੁੜੀ ਪਸੰਦ ਹੈ। ਇਸ ਨਾਲ ਕੁੜੀ ਨੂੰ ਮਿਲਾਂਦੇ।" ਉਹ ਗੱਲ ਕਰਦਾ ਰਾਜ ਤੋਂ ਕਾਫ਼ੀ ਦੂਰ ਹੋ ਗਿਆ ਸੀ। ਉਸ ਦੂਜੇ ਦਲਾਲ ਨੇ ਅੱਗੋਂ ਕਿਹਾ," ਇਹ ਕੁੜੀ ਨੂੰ ਸ਼ੰਗਨ ਪੈ ਗਿਆ ਹੈ। ਮੈਂ 2 ਲੱਖ ਰੁਪਏ ਦਲਾਲੀ ਦੇ ਲੈ ਲਏ ਹਨ।" ਪਹਿਲੇ ਵਾਲੇਂ ਨੇ ਕਿਹਾ, " ਤੂੰ ਭਾਨੀ ਮਰਵਾਦੇ। ਤੈਨੂੰ ਰਿਸ਼ਤੇ ਦੇ ਪੈਸੇ ਮਿਲ ਚੁਕੇ ਹਨ। ਜੇ ਹੁਣ ਰਿਸ਼ਤਾ ਛੁੱਟ ਗਿਆ, ਅਸੀ ਕੀ ਕਰ ਸਕਦੇ ਹਾਂ। ਕੀ ਸਾਰੀ ਉਮਰ ਦਾ ਅਸੀਂ ਠੇਕ ਲਿਆ ਹੈ? ਮੈ ਰਾਜ ਨੂੰ ਪੁੱਛਦਾ ਹਾਂ। ਕਿੰਨੇ ਪੈਸੇ ਦੇਵੇਗਾ।" ਉਸ ਦੇ ਸਾਥੀ ਨੇ ਕਿਹਾ," ਫਿ਼ਕਰ ਹੀ ਨਾਂ ਕਰ, ਕੋਈ ਸਕੀਮ ਸੋਚਦਾ ਹਾਂ। ਤੂੰ ਰਾਜ ਨਾਲ ਰੁਪਿਆਂ ਦੀ ਗੱਲ ਖੋਲ ਲੈ।" " ਠੀਕ ਹੈ। ਉਹ ਤਾਂ ਆਪਾਂ ਪਹਿਲਾਂ ਗੱਲ ਨਬੇੜਦੇ ਹਾਂ।" ਉਹ ਰਾਜ ਕੋਲ ਆ ਗਿਆ। ਰਾਜ ਵੀ ਕਾਹਲ਼ਾ ਸੀ। ਉਸ ਨੇ ਦਲਾਲ ਨੂੰ ਪੁੱਛਿਆ," ਕਦੋਂ ਕੁੜੀ ਦਿਖਾਉਣੀ ਹੈ?" ਰਿਸ਼ਤਿਆਂ ਦੇ ਦਲਾਲ ਨੇ ਕਿਹਾ," ਕੁੜੀ ਤਾਂ ਜਦੋਂ ਕਹੋਂਗੇ, ਦਿਖਾ ਦਿੰਦੇ ਹਾਂ। ਪਰ ਸਾਨੂੰ ਵੀ ਖ਼ਰਚਾ ਪਾਣੀ ਚਾਹੀਦਾ ਹੈ। ਸੈਲਰ ਫੋਨ ਦਾ ਬਿਲ ਦੇਣਾ ਹੈ। ਕਾਰ ਵਿੱਚ ਤੇਲ ਅੱਜ ਕਿਸੇ ਤੋਂ ਪੈਸੇ ਮੰਗ ਕੇ ਪਾਇਆ ਹੈ। ਰਿਸ਼ਤਾ ਕਰਾਉਣ ਦਾ 2 ਲੱਖ ਰੇਟ ਚਲਦਾ ਹੈ। ਅੱਧੇ ਕੁ ਹੁਣ ਦੇ ਦਿਉ, ਅੱਧੇ ਮੰਗਣੇ ਦਾ ਸ਼ੰਗਨ ਪੈਣ ਤੇ ਦੇ ਦੇਣੇ।" ਰਾਜ ਗੁੱਸੇ ਵਿੱਚ ਆ ਗਿਆ," ਹੱਦ ਹੋ ਗਈ, ਅਮਰੀਕਾ ਤੋਂ ਮੈਂ ਆਇਆਂ ਹਾਂ। ਮੈਂ ਹੀ ਪਲਿਉ ਪੈਸੇ ਵੀ ਤੁਹਾਨੂੰ ਦੇਵਾਂ। ਮੈਂ ਚਾਹਾਂ ਤਾਂ ਕੁੜੀ ਵਾਲਿਆਂ ਤੋਂ ਮੂੰਹੋਂ ਮੰਗ ਕੇ ਦਾਜ ਲੈ ਸਕਦਾ ਹਾਂ।" ਉਸ ਰਿਸ਼ਤਿਆਂ ਦੇ ਦਲਾਲ ਨੇ ਕਿਹਾ," ਠੀਕ ਹੈ। ਇਹ ਕੁੜੀ ਦੇ ਤਾਂ ਰਿਸ਼ਤੇ ਦੀ ਗੱਲ ਕੀਤੇ ਹੋਰ ਪੱਕੀ ਹੋ ਰਹੀ ਹੈ।" ਦੂਜੇ ਦਿਨ ਉਨਾਂ ਨੇ ਹੀ ਔਰਤ ਭੇਜ ਦਿੱਤੀ। ਉਸ ਨੇ ਕੁੱਝ ਫੋਟੋਆਂ ਦਿਖਾਈਆਂ। ਰਾਜ ਨੂੰ ਦੱਸ ਦਿੱਤਾ," ਇਨਾਂ ਕੁੜੀਆਂ ਦਾ ਸਾਕ ਕਰਾਉਣ ਦਾ ਮੈਂ ਕੋਈ ਪੈਸਾ ਨਹੀਂ ਲੈਂਦੀ।" ਰਾਜ ਨੇ ਇਕ ਕੁੜੀ ਪਸੰਦ ਕਰ ਲਈ, ਉਸ ਕੁੜੀ ਨਾਲ ਰਾਜ ਨੇ ਗੱਲਾਂ ਕਰਨ ਦੀ ਇਛਾ ਦੱਸੀ। ਘਰ ਵਾਲਿਆਂ ਨੇ ਅਜ਼ਾਜ਼ਤ ਦੇ ਦਿੱਤੀ। ਰਾਜ ਨੇ ਕੁੜੀ ਨੂੰ ਕਿਹਾ," ਤੂੰ ਮੈਨੂੰ ਪਸੰਦ ਹੈ। ਇਹ ਔਰਤ ਰਿਸ਼ਤਾ ਕਰਾ ਰਹੀ ਹੈ। ਇਹ ਤੇਰੀ ਕੀ ਲੱਗਦੀ ਹੈ?" ਕੁੜੀ ਨੇ ਕਿਹਾ," ਮੇਰੀ ਕੁੱਝ ਨਹੀਂ ਲੱਗਦੀ। ਕੁੜੀਆਂ ਮੁੰਡਿਆ ਦੇ ਪੈਸੇ ਲੈ ਕੇ, ਰਿਸ਼ਤੇ ਕਰਾਉਂਦੀ ਹੈ।" ਇਸ ਨੂੰ ਪੈਸੇ ਕਿਸ ਨੇ ਦੇਣੇ ਹਨ? ਮੈਂ ਤਾਂ ਪੈਸੇ ਦੇ ਕੇ ਰਿਸ਼ਤਾਂ ਲੈਣ ਦੇ ਹੱਕ ਵਿੱਚ ਵੀ ਨਹੀਂ ਹਾਂ। ਬਈ ਐਸੇ ਲੋਕਾਂ ਨੂੰ ਵਪਾਰ ਕਰਨ ਦੇ ਪੈਸੇ ਦਿੱਤੇ ਜਾਣ, ਤੁਸੀਂ ਵੀ ਇਸ ਨੂੰ ਕੋਈ ਪੈਸਾ ਨਾਂ ਦੇਣਾਂ।" ਕੁੜੀ ਨੇ ਜਾ ਕੇ ਮਾਂਪਿਆਂ ਨੂੰ ਦਿੱਤਾ। ਉਹੀ ਔਰਤ ਰਾਜ ਕੋਲ ਦੂਜੇ ਦਿਨ ਆ ਗਈ। ਉਸ ਨੇ ਕਿਹਾ," ਕੁੜੀ ਵਾਲਿਆਂ ਨੇ ਰਿਸ਼ਤੇ ਨੂੰ ਜੁਆਬ ਦੇ ਦਿੱਤਾ ਹੈ। ਕਹਿੰਦੇ ਹਨ,\' ਅਸੀਂ ਰਿਸ਼ਤਾ ਨਹੀਂ ਕਰਨਾ। ਮੁੰਡੇ ਨੂੰ ਕੀ ਮਤਲੱਬ ਅਸੀਂ ਰਿਸ਼ਤਿਆਂ ਦੇ ਦਲਾਲ ਨੂੰ ਪੈਸੇ ਦੇਈਂਏ ਨਾਂ ਦਈਂਏ।\' ਜੇ ਕਹੇਂ ਤਾਂ ਹੋਰ ਕੁੜੀ ਦਿਖਾ ਦੇਵਾਂ। ਇਥੇ ਹੁਣ ਗੱਲ ਨਹੀਂ ਬਣਨੀ।" ਕੁੱਝ ਹੀ ਦਿਨਾਂ ਪਿਛੋਂ ਰਾਜ ਦੇ ਹੱਥ ਵਿੱਚ ਗੁਆਂਢੀਆਂ ਦੇ ਮੁੰਡੇ ਦੇ ਵਿਆਹ ਦਾ ਕਾਡ ਸੀ। ਉਹ ਔਰਤ ਉਸ ਕੁੜੀ ਦਾ ਰਿਸ਼ਤਾ ਉਸ ਨੂੰ ਕਰਾ ਗਈ ਸੀ। ਰਾਜ ਵਿਆਹ ਵਿੱਚ ਗਿਆ ਤਾਂ ਰਿਸ਼ਤੇਦਾਰਾਂ ਵਾਂਗ ਸਾਰੇ ਦਲਾਲ ਵੀ ਹਾਜ਼ਰ ਸਨ। ਰਾਜ ਨੂੰ ਮਜ਼ਾਕ ਕਰਨ ਲੱਗ ਗਏ," ਯਾਰ ਜੇ ਵਿਆਹ ਕਰਾਉਣਾਂ ਹੈ। ਤਾਂ ਸਾਡੇ ਬਗੈਰ ਨਹੀਂ ਹੋਣਾ। ਜੇ ਤੂੰ ਜੇਬ ਵਿੱਚੋ ਦੁਆਨੀ ਨਹੀਂ ਕੱਢਣੀ। ਕੁੜੀ ਵਾਲਿਆਂ ਨੂੰ ਦੇ ਲੈਣਦੇ। ਨਹੀਂ ਛੱੜਾ ਹੀ ਪੰਜਾਬ ਵਿਚੋਂ ਮੁੜਨਾ ਪੈਣਾ ਹੈ। ਕੁੜੀ ਵਾਲੇ ਬਗੈਰ ਤਸਲੀ ਤੋਂ ਰਿਸ਼ਤਾ ਨਹੀਂ ਕਰਦੇ। ਅਸੀਂ ਹੀ ਤਸਲੀ ਕਰਾ ਸਕਦੇ ਹਾਂ।" ਦੂਜੇ ਨੇ ਕਿਹਾ," ਅਸੀਂ ਸਾਰੇ ਆਲੇ-ਦੁਆਲੇ ਦੱਸ ਦਿੱਤਾ ਹੈ। ਤੂੰ ਦਾਜ ਦੀ ਮੋਟੀ ਰਕਮ ਮੰਗਦੇ ਹੈ। ਤੈਨੂੰ ਕਿਸੇ ਸਾਕ ਨਹੀਂ ਕਰਾਉਣਾਂ।" ਰਾਜ ਇਸ ਤਰਾਂ ਖੜ੍ਹਾ ਸੀ, ਜਿਵੇਂ ਕੋਈ ਮੁਜ਼ਰਮ ਹੋਵੇ। ਉਨਾਂ ਨਾਲ ਬੇਬਸ ਹੋਇਆ, ਸਹਿਮਤ ਹੋ ਗਿਆ ਸੀ। ਅਗਲੇ ਦਿਨ ਰਾਜ ਆਪਣੇ ਪ੍ਰੋਫਸਰਾਂ ਨੂਮ ਮਿਲਣ ਗਿਆ। ਕਾਲਜ਼ ਵਿੱਚ ਪੜ੍ਹਦੀ ਕੁੜੀ ਉਸ ਨੂੰ ਪਸੰਦ ਆ ਗਈ। ਉਸ ਨੇ ਉਸ ਕੁੜੀ ਨੂੰ ਕਿਹਾ," ਤੂੰ ਮੈਨੂੰ ਪਸੰਦ ਹੈ। ਜੇ ਤੂੰ ਤੇ ਮੈਂ ਤੇਰੇ ਨਾਲ ਵਿਆਹ ਕਰਾਉਣਾਂ ਚਾਹੁੰਦਾ ਹਾਂ।" ਕੁੜੀ ਨੇ ਆਪਣੇ ਘਰ ਜਾ ਦੱਸਿਆ। ਕੁੜੀ ਦੇ ਘਰ ਵਾਲੇ ਰਾਜ ਕੋਲ ਆ ਗਏ। ਉਸ ਦਾ ਵਿਆਹ ਪੱਕਾ ਕਰ ਦਿੱਤਾ। ਬਗੈਰ ਦਾਜ ਤੇ ਦਲਾਲੀ ਦਿੱਤੇ ਰਾਜ ਦਾ ਵਿਆਹ ਹੋ ਗਿਆ ਸੀ।

Comments

Popular Posts