ਭਾਰਤ ਸਰਕਾਰ ਅੰਨਦ ਕਾਰਜ ਲਾਮਾ ਨੂੰ ਸਵੀਕਾਰ ਨਹੀ
ਕਰਦੀ-ਸਤਵਿੰਦਰ ਕੌਰ ਸੱਤੀ (ਕੈਲਗਰੀ)

400 ਸਾਲਾਂ ਤੋਂ ਉਪਰ ਹੋ ਗਏ। ਸਿੱਖਾਂ ਦੇ ਵਿਆਹ ਸਮੇਂ ਅੰਨਦ
ਕਾਰਜ ਲਾਮਾ ਕੀਤੇ ਜਾਂਦੇ ਹਨ। ਜੋਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ 773 ਪੰਨੇ ਉਤੇ ਚੌਥੇ
ਪਾਤਸ਼ਾਹ ਰਾਮਦਾਸ ਜੀ ਦੁਆਰਾ ਅੰਕਤ ਹਨ। ਚੌਥੇ ਪਾਤਸ਼ਾਹ ਰਾਮਦਾਸ ਜੀ ਤੋਂ ਹੁਣ ਤੱਕ ਕੋਈ ਐਸਾ ਯੋਧਾ
ਪੈਂਦਾ ਨਹੀਂ ਹੋਇਆ। ਜੋਂ ਅੰਨਦ ਕਾਰਜ ਲਾਮਾ ਨੂੰ ਕਨੂੰਨੀ ਬਣਾ ਸਕੇ। ਅੱਜ ਤੱਕ ਸਾਰੇ ਕੰਮ ਧਰਮਿਕ
ਸਥਾਂਨਾਂ ਹੋਰ ਵੱਡੇ ਕੰਮਾਂ ਉਤੇ ਪੈਸਾ ਲਗਾਉਣ ਦਾ ਕੰਮ ਪਬਲਿਕ ਨੇ ਕੀਤਾ ਹੈ। ਹੁਣ ਵੀ ਲੋਕਾਂ ਨੂੰ
ਹੀ ਉਦਮ ਕਰਨਾਂ ਪੈਣਾ ਹੈ। ਗਿਆਨੀਆਂ, ਜੱਥੇਦਾਰਾਂ, ਪ੍ਰਧਾਂਨਾਂ, ਚੋਧਰੀਆਂ ਤੋਂ ਆਸ ਹਟਾ ਲੈਣੀ
ਚਾਹੀਦੀ ਹੈ। ਦੇਸ ਬਦੇਸ ਦੇ ਹਰ ਸਿੱਖ ਨੂੰ ਆਪੋਂ ਆਪਣੀ ਵਾਅ ਲਾਉਣੀ ਚਾਹੀਦੀ ਹੈ। ਲਿਖਾਰੀਆਂ ਨੂੰ
ਵੀ ਸਿਧਾ ਸਰਕਾਰ ਨੂੰ ਨੋਟ ਲਿਖ ਕੇ ਭੇਜਣਾਂ ਚਹੀਦਾ ਹੈ। ਸਿੱਖ ਵੱਖਰੀ ਅਜ਼ਾਦ ਕੌਮ ਹੈ। ਅੰਨਦ ਕਾਰਜ
ਐਕਟ ਲਾਗੂ ਸਰਕਾਰ ਘੱਟ ਗਿਣਤੀ ਸਿੱਖਾਂ ਨਾਲ ਅਨਿਆਂ ਕਰ ਰਹੀ ਹੈ। ਅੱਜ ਤੱਕ ਇਹ ਕਿਸੇ ਸਰਕਾਰ ਨੂੰ
ਨਹੀਂ ਔੜਿਆ। ਹੋਣਾਂ ਚਾਹੀਦਾ ਹੈ। ਬੜਾ ਪੈਸਾ ਅਸੀਂ ਵਿਆਹ ਅੰਨਦ ਕਾਰਜ ਲਾਮਾ ਨੂੰ ਕਰਨ ਉਤੇ ਲਗਾ
ਦਿੰਦੇ ਹਾਂ। ਪਰ ਗਿਆਨੀ ਗ੍ਰੰਥੀ ਦੀਆਂ ਇਹ ਪੜ੍ਹੀਆਂ ਲਾਮਾਂ ਭਾਰਤ ਸਰਕਾਰ ਨੂੰ ਮਨਜ਼ੂਰ ਨਹੀਂ ਹਨ। 
ਗਿਆਨੀ ਗ੍ਰੰਥੀ ਧਰਿਮਕ ਜੱਥੇਦਾਰਾਂ ਕੋਲੇ ਇਨੀ ਪਾਵਰ ਨਹੀਂ ਹੈ। ਕਾਗਜ ਪੇਪਰ ਉਤੇ ਆਪ ਲਾੜਾ ਲਾੜੀ
ਦੇ ਸਾਈਨ ਕਰਾ ਕੇ ਕਾਗਜੀ ਵਿਆਹ ਦੀ ਮਨਜ਼ੂਰੀ ਦੁਆ ਸਕਣ। ਅੰਨਦ ਕਾਰਜ ਲਾਮਾ ਚਾਰ ਦਿਵਾਰੀ ਅੰਦਰ ਤੱਕ
ਹੀ ਸੀਮਤ ਹਨ। ਕੀ ਇਹ ਧਰਮਿਕ ਆਗੂ ਸਿੱਖ ਇਸ ਨੂੰ ਅੰਨਦ ਕਾਰਜ ਲਾਮਾ ਕਨੂੰਨੀ ਲਾਗੂ ਕਰਾਉਣਾਂ, ਧਰਮ
ਦਾ ਹਿੱਸਾ ਨਹੀਂ ਸਮਝਦੇ? ਕੀ ਅੰਨਦ ਕਾਰਜ ਲਾਮਾ ਸਿਰਫ਼ ਰਸਮ ਹੈ? ਚਮਕਣੇ ਕੱਪੜੇ ਪਾਏ, ਚਮਣੇ
ਰੁਮਾਲੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਚੜ੍ਹਾਏ ਰਸਮ ਹੋ ਗਈ। ਕੀ ਕੋਈ ਅੰਨਦ ਕਾਰਜ ਲਾਮਾ ਦੀ
ਆਪਣੀ ਹੈਸੀਅਤ ਨਹੀਂ ਹੈ। ਅਸੀਂ ਫਿਰ ਵੀ ਕੈਚਅਰੀਆਂ ਵਿੱਚ ਧੀਆਂ ਭੈਣਾਂ ਦਾ ਵਿਆਹ ਰਿਜ਼ਸਟਰ ਕਰਾਉਦੇ
ਫਿਰਦੇ ਹਾਂ। ਵਿਆਹ ਰਿਜ਼ਸਟਰ ਕਰਾਉਣ ਲਈ ਸਿੱਖਾਂ ਨੂੰ ਅਦਾਲਤਾਂ ਵਿੱਚ ਧੱਕੇ ਖਾਣੇ ਪੈਂਦੇ ਹਨ। ਇੱਕ
ਹਫ਼ਤਾ ਤਾਂ ਕੋਰਟ ਮੈਰਿਜ਼ ਨੂੰ ਰਜਿ਼ਸਟਰ ਕਰਨ ਨੂੰ ਲੱਗ ਜਾਂਦਾ ਹੈ। ਭਾਰਤ ਸਰਕਾਰ ਅੰਨਦ ਕਾਰਜ
ਲਾਮਾ ਨੂੰ ਸਵੀਕਾਰ ਨਹੀ ਕਰਦੀ। ਹਿੰਦੂ, ਮੁਸਲਮਾਨ, ਇਸਾਈ, ਪਾਰਸੀਆਂ ਸਭ ਵਾਸਤੇ ਮੈਰਿਜ਼ ਐਕਟ ਹੈ।
ਅਸੀਂ ਤਾਂ 400 ਸਾਲ ਪਹਿਲਾਂ ਦੀਆਂ ਸ਼ਇਦ ਵਾਰਾਂ ਗਾਉਣ ਜੋਗੇ ਹੀ ਹਾਂ। ਫਲਾਣਾਂ ਆਹ-ਇਹ ਕਰ ਗਿਆ।
ਅਸੀਂ ਆਪ ਕੀ ਕਰਨਾਂ ਹੈ? ਅੱਜ ਤੱਕ ਕੀ ਕੀਤਾ ਹੈ? ਆਪ ਕੁੱਝ ਕੀਤਾ ਹੈ। ਜਾਂ ਬਗੇਨੀ ਛਾਂ ਉਤੇ ਹੀ
ਛਾਂਲਾਂ ਮਾਰੀਆਂ ਹਨ। ਕਿਸੇ ਕੰਮ ਲਈ ਕੋਈ ਕਾਹਲ ਨਹੀਂ ਹੈ। ਕਰ ਲਵਾਂਗੇ, ਬਥੇਰੀ ਜਿੰਦਗੀ ਪਈ ਹੈ।
ਕੀ ਜੱਥੇਦਾਰ ਪ੍ਰਧਾਂਨ ਚੋਧਰ ਲਈ ਹੀ ਹਨ। ਜਾਂ ਕੌਮ ਦਾ ਅੱਗਾ ਵੀ ਸਵਾਰਨਗੇ? ਕੀ ਇਹ ਕੋਈ ਲੋਕ ਭਲਾਈ
ਲਈ ਸਟੈਡ ਲੈ ਸਕਣਗੇ। ਜਾਂ ਫਿਰ ਵੋਟਾਂ ਲੈ ਕੇ ਕੁਰਸੀਆਂ ਸੰਭਾਲਣ ਦੇ ਯਤਨ ਵਿੱਚ ਲੱਗੇ
ਰਹਿੱਣਗੇ।
ਪੰਜਾਬੀਆਂ ਨੇ ਬੜੀਆਂ ਮੱਲਾ ਮਾਰੀਆਂ ਹਨ। ਉਨਤੀ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।
ਲੜਨ ਨੂੰ ਵੀ ਸਭ ਤੋਂ ਅੱਗੇ ਹਨ। ਕਿਸੇ ਨਾਲ ਖ਼ਾਹਮਖਾਹ ਪੰਗਾ ਲੈਣਾ ਹੋਵੇ। ਡਾਗਾਂ ਵਰਾਉਣੀਆਂ ਹੋਣ,
ਗਰੀਬ ਬੰਦਾ ਕੁੱਟਣਾਂ ਹੋਵੇ, ਧਰਮਿਕ ਆਗੂ ਸਭ ਤੋਂ ਅੱਗੇ ਹੁੰਦੇ ਹਨ। ਸਿੱਖ ਹੀ ਆਪਸ ਵਿੱਚ ਇਕ ਦੂਜੇ
ਦੀਆਂ ਦਾੜੀਆਂ ਪੱਗਾਂ ਦੇਖ ਕੇ ਨਹੀਂ ਜ਼ਰਦੇ। ਆਪਸ ਵਿੱਚ ਦਾੜ੍ਹੀਆਂ ਪੱਟਣ ਤੇ ਪੱਗਾਂ ਲਾਹੁਣ ਵਿੱਚ
ਭੋਰਾ ਸ਼ਰਮ ਨਹੀਂ ਮੰਨਦੇ।  ਗੁਰਦੁਆਰਿਆਂ ਸਾਹਿਬ ਅੰਦਰੇ-ਅੰਦਰ ਜੋ ਕਰਦੇ ਹਨ। ਜੁੱਤੀਉ ਜੁੱਤੀ
ਹੁੰਦੇ ਹਨ। ਇੱਕ ਅੰਮ੍ਰਿਤਧਾਰੀ ਨੂੰ ਮਿਲ ਕੇ, ਪਖੰਡੀਆਂ ਦਾ  ਪੂਰਾ ਗੈਂਗ ਰਲ ਕੇ ਕੁੱਟਦਾ-ਮਾਰਦਾ
ਹੈ। ਜੂ ਟੂਬ ਨੈਟ ਉਤੇ ਲੱਗਿਆ ਹੈ। ਬਹੁਤੇ ਲੱਛਣ ਅਜੇ ਛੁੱਪੇ ਹੋਏ ਹਨ। ਵੱਡੇ ਧਰਮੀਆਂ ਨੇ ਰੋਟੀ ਦਾ
ਜੁਗਾੜ ਕਰਨ ਲਈ ਭਾਰਤ ਨੂੰ ਛੱਡ ਕੇ ਬਦੇਸ਼ਾਂ ਵਿੱਚ ਵੀ ਗੁਰਦੁਆਰਿਆਂ ਸਾਹਿਬ ਦੇ ਨਾਂਮ ਥੱਲੇ ਚੰਗੇ
ਖਾਸੇ ਬਿਜ਼ਨਸ ਖੋਲ ਲਏ ਹਨ। ਇਹ ਸ਼ਾਨੋਂ ਸ਼ੋਹਰਤ ਲਈ ਹਨ। ਜਾਂ ਕੌਮ ਦੀ ਭਲਾਈ ਕਰਨਗੇ।
ਬਹੁ
ਪਰਪੰਚ ਕਰਿ ਪਰ ਧਨੁ ਲਿਆਵੈ ॥ ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥ ਮਨ ਮੇਰੇ ਭੂਲੇ ਕਪਟੁ ਨ ਕੀਜੈ ॥
ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥

 



















E-Paper


Advertisement














Advertisement














Advertisement














Advertisement














Advertisement














Advertisement














Advertisement














Advertisement

Comments

Popular Posts