Siri Guru Sranth Sahib 330 of 1430
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 330 of 1430
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com 
15125 ਜਬ ਨ ਹੋਇ ਰਾਮ ਨਾਮ ਅਧਾਰਾ ॥੧॥ ਰਹਾਉ ॥
Jab N Hoe Raam Naam Adhhaaraa ||1|| Rehaao ||
जब न होइ राम नाम अधारा ॥१॥ रहाउ ॥
ਪ੍ਰਭੂ ਦੇ ਨਾਮ ਦਾ ਆਸਰਾ ਨਾਹ ਹੋਵੇ
I have not taken the Lord's Name as my Support. ||1||Pause||
15126
ਕਹੁ ਕਬੀਰ ਖੋਜਉ ਅਸਮਾਨ ॥
Kahu Kabeer Khojo Asamaan ||
कहु कबीर खोजउ असमान ॥
ਕਬੀਰ ਆਖ ਰਹੇ ਹਨ, ਅਕਾਸ਼ ਤਕ ਸਾਰੀ ਦੁਨੀਆ ਵਿੱਚ ਭਾਲਿਆ ਹੈ
Says Kabeer, I have searched the skies,
15127
ਰਾਮ ਸਮਾਨ ਨ ਦੇਖਉ ਆਨ ॥੨॥੩੪॥
Raam Samaan N Dhaekho Aan ||2||34||
राम समान न देखउ आन ॥२॥३४॥
ਕੋਈ ਰੱਬ ਵਰਗਾ ਨਹੀਂ ਦੇਖਿਆ ਹੈ। ਪ੍ਰਭੂ ਤੋਂ ਬਿਨਾ ਮੈਨੂੰ ਕੋਈ ਹੋਰ ਨਹੀਂ ਲੱਭਾ, ਜੋ ਮਾਇਆ ਦੇ ਮੋਹ ਤੋਂ ਬਚਾ ਕੇ ਅਸਲ ਜੀਵਨ ਸਕੇ ॥
And have not seen another, equal to the Lord. ||2||34||
15128
ਗਉੜੀ ਕਬੀਰ ਜੀ ॥
Gourree Kabeer Jee ||
गउड़ी कबीर जी ॥
ਗਉੜੀ ਕਬੀਰ ਜੀ ॥
Gauree, Kabeer Jee
15129 ਜਿਹ ਸਿਰਿ ਰਚਿ ਰਚਿ ਬਾਧਤ ਪਾਗ ॥
Jih Sir Rach Rach Baadhhath Paag ||
जिह सिरि रचि रचि बाधत पाग ॥
ਜਿਸ ਸਿਰ ਉਤੇ ਬੰਦਾ ਸੰਵਾਰ ਸੰਵਾਰ ਪੱਗ ਬੰਨਦਾ ਹੈ ॥
That head which was once embellished with the finest turban
15130
ਸੋ ਸਿਰੁ ਚੁੰਚ ਸਵਾਰਹਿ ਕਾਗ ॥੧॥
So Sir Chunch Savaarehi Kaag ||1||
सो सिरु चुंच सवारहि काग ॥१॥
ਮੌਤ ਆਉਣ ਉਸ ਸਿਰ ਉਤੇ ਕਾਂ ਆਪਣੀਆਂ ਚੁੰਝਾਂ ਮਾਰਦੇ ਹਨ। ਚੁੰਝ ਨੂੰ ਸਾਫ਼ ਸਿਰ ਨਾਲ ਕਰਦੇ 1
Upon that head, the crow now cleans his beak. ||1||
15131
ਇਸੁ ਤਨ ਧਨ ਕੋ ਕਿਆ ਗਰਬਈਆ ॥
Eis Than Dhhan Ko Kiaa Garabeeaa ||
इसु तन धन को किआ गरबईआ ॥
ਇਸ ਸਰੀਰ ਤੇ ਧਨ ਦਾ ਕੀਹ ਮਾਂਣ ਕਰਦਾ ਹੈਂ?
What pride should we take in this body and wealth?
15132
ਰਾਮ ਨਾਮੁ ਕਾਹੇ ਨ ਦ੍ਰਿੜ੍ਹ੍ਹੀਆ ॥੧॥ ਰਹਾਉ ॥
Raam Naam Kaahae N Dhrirrheeaa ||1|| Rehaao ||
राम नामु काहे न द्रिड़्हीआ ॥१॥ रहाउ ॥
ਪ੍ਰਭੂ ਦਾ ਨਾਮ ਕਿਉਂ ਨਹੀਂ ਯਾਦ ਕਰਦਾ?
Why not hold tight to the Lord's Name instead? ||1||Pause||
15133
ਕਹਤ ਕਬੀਰ ਸੁਨਹੁ ਮਨ ਮੇਰੇ ॥
Kehath Kabeer Sunahu Man Maerae ||
कहत कबीर सुनहु मन मेरे ॥
ਕਬੀਰ ਆਖਦੇ ਹਨ ਮੇਰੇ ਮਨ ਤੂੰ ਬਾਤ ਸੁਣ ॥
Says Kabeer, listen, O my mind:
15134
ਇਹੀ ਹਵਾਲ ਹੋਹਿਗੇ ਤੇਰੇ ॥੨॥੩੫॥
Eihee Havaal Hohigae Thaerae ||2||35||
इही हवाल होहिगे तेरे ॥२॥३५॥
ਤੇਰੇ ਨਾਲ ਇਹੋ ਜਿਹੀ ਹੀ ਹਾਲਤ ਹੋਵੇਗੀ ||2||35||
This may be your fate as well! ||2||35||
15135
ਗਉੜੀ ਗੁਆਰੇਰੀ ਕੇ ਪਦੇ ਪੈਤੀਸ ॥
Gourree Guaaraeree Kae Padhae Paithees ||
गउड़ी गुआरेरी के पदे पैतीस ॥
ਗਉੜੀ ਗੁਆਰੇਰੀ ਕੇ ਪਦੇ ਪੈਤੀਸ ॥
Thirty-Five Steps Of Gauree Gwaarayree. ||
15136
ਰਾਗੁ ਗਉੜੀ ਗੁਆਰੇਰੀ ਅਸਟਪਦੀ ਕਬੀਰ ਜੀ ਕੀ
Raag Gourree Guaaraeree Asattapadhee Kabeer Jee Kee
रागु गउड़ी गुआरेरी असटपदी कबीर जी की
ਰਾਗੁ ਗਉੜੀ ਗੁਆਰੇਰੀ ਅਸਟਪਦੀ ਕਬੀਰ ਜੀ ਕੀ
Raag Gauree Gwaarayree, Ashtapadees Of Kabeer Jee:
15137
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
सतिगुर प्रसादि ॥
ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਇੱਕ-ਮਿਕ ਹਨ। ਇਕ ਤਾਕਤ ਹੈ ॥
One Universal Creator God. By The Grace Of The True Guru:
15138
ਸੁਖੁ ਮਾਂਗਤ ਦੁਖੁ ਆਗੈ ਆਵੈ ॥
Sukh Maangath Dhukh Aagai Aavai ||
सुखु मांगत दुखु आगै आवै ॥
ਸੁਖ ਦੇ ਮੰਗਿਆਂ ਨਾਲ ਦੁੱਖ ਮਿਲਦਾ ਹੈ ॥
People beg for pleasure, but pain comes instead.
15139
ਸੋ ਸੁਖੁ ਹਮਹੁ ਨ ਮਾਂਗਿਆ ਭਾਵੈ ॥੧॥
So Sukh Hamahu N Maangiaa Bhaavai ||1||
सो सुखु हमहु न मांगिआ भावै ॥१॥
ਮੈਨੂੰ ਉਸ ਸੁਖ ਦੇ ਮੰਗਣ ਦੀ ਲੋੜ ਨਹੀਂ ||1||
I would rather not beg for that pleasure. ||1||
15140
ਬਿਖਿਆ ਅਜਹੁ ਸੁਰਤਿ ਸੁਖ ਆਸਾ ॥
Bikhiaa Ajahu Surath Sukh Aasaa ||
बिखिआ अजहु सुरति सुख आसा ॥
ਅਜੇ ਵੀ ਸਾਡੀ ਸੁਰਤਿ ਮਾਇਆ ਵਿਚ ਹੀ ਲੱਗੀ ਹੋਈ ਹੈ ॥
People are involved in corruption, but still, they hope for pleasure.
15141
ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ॥੧॥ ਰਹਾਉ ॥
Kaisae Hoee Hai Raajaa Raam Nivaasaa ||1|| Rehaao ||
कैसे होई है राजा राम निवासा ॥१॥ रहाउ ॥
ਦੁਨੀਆ ਦੇ ਰਾਜੇ ਰੱਬ ਦੀ ਜੋਤ ਦਾ ਨਿਵਾਸ ਸੁਰਤ ਵਿਚ ਕਿਵੇਂ ਹੋ ਸਕੇ? 1॥ ਰਹਾਉ ॥
How will they find their home in the Sovereign Lord King? ||1||Pause||
15142
ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ ॥
Eis Sukh Thae Siv Breham Ddaraanaa ||
इसु सुख ते सिव ब्रहम डराना ॥
ਇਸ ਧਨ ਦੇ ਸੁਖ ਪਿਛੋਂ ਸ਼ਿਵ ਜੀ ਤੇ ਬ੍ਰਹਮਾ ਵਰਗੇ ਦੇਵਤਿਆਂ ਨੂੰ ਡਰਾ ਦਿੱਤਾ ॥
Even Shiva and Brahma are afraid of this pleasure.
15143
ਸੋ ਸੁਖੁ ਹਮਹੁ ਸਾਚੁ ਕਰਿ ਜਾਨਾ ॥੨॥
So Sukh Hamahu Saach Kar Jaanaa ||2||
सो सुखु हमहु साचु करि जाना ॥२॥
ਮੈਂ ਇਸ ਸੁਖ ਨੂੰ ਸੱਚਾ ਕਰ ਕੇ ਸਮਝਿਆ ਹੈ ||2||
But I have judged that pleasure to be true. ||2||
15144
ਸਨਕਾਦਿਕ ਨਾਰਦ ਮੁਨਿ ਸੇਖਾ ॥
Sanakaadhik Naaradh Mun Saekhaa ||
सनकादिक नारद मुनि सेखा ॥
ਬ੍ਰ ਬ੍ਰਹਮਾ ਦੇ ਚਾਰੇ ਪੁੱਤਰ ਸਨਕ, ਨਾਰਦ ਮੁਨੀ ਅਤੇ ਸ਼ੇਸ਼ ਨਾਗ ਸਨ
Even sages like Sanak and Naarad, and the thousand-headed serpent,
15145
ਤਿਨ ਭੀ ਤਨ ਮਹਿ ਮਨੁ ਨਹੀ ਪੇਖਾ ॥੩॥
Thin Bhee Than Mehi Man Nehee Paekhaa ||3||
तिन भी तन महि मनु नही पेखा ॥३॥
ਆਪਣੇ ਮਨ ਨੂੰ ਆਪਣੇ ਸਰੀਰ ਵਿਚ ਨਾਂਹ ਵੇਖਿਆ। ਮਾਇਆ-ਸੁਖ ਵਲ ਸੁਰਤ ਲਾਈ ਰੱਖੀ ॥
Did not see the mind within the body. ||3||
15146
ਇਸੁ ਮਨ ਕਉ ਕੋਈ ਖੋਜਹੁ ਭਾਈ ॥
Eis Man Ko Koee Khojahu Bhaaee ||
इसु मन कउ कोई खोजहु भाई ॥
ਦੁਨੀਆਂ ਦੇ ਲੋਕੋ, ਵੀਰੋ ਕੋਈ ਇਸ ਮਨ ਦੀ ਭੀ ਖੋਜ ਕਰੋ ॥
Anyone can search for this mind, O Siblings of Destiny.
15147
ਤਨ ਛੂਟੇ ਮਨੁ ਕਹਾ ਸਮਾਈ ॥੪॥
Than Shhoottae Man Kehaa Samaaee ||4||
तन छूटे मनु कहा समाई ॥४॥
ਸਰੀਰ ਮਰ ਜਾਣ ਨਾਲ, ਇਹ ਮਨ ਕਿੱਥੇ ਜਾਂਦਾ ਹੈ? ||4||
When it escapes from the body, where does the mind go? ||4||
15148
ਗੁਰ ਪਰਸਾਦੀ ਜੈਦੇਉ ਨਾਮਾਂ ॥
Gur Parasaadhee Jaidhaeo Naamaan ||
गुर परसादी जैदेउ नामां ॥
ਸਤਿਗੁਰੂ ਦੀ ਕਿਰਪਾ ਨਾਲ, ਜੈਦੇਵਾ ਤੇ ਨਾਮਦੇਵ ਜੀ ਨੇ ਭਗਤੀ ਕੀਤੀ ॥
By Guru's Grace, Jai Dayv and Naam Dayv
15149
ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ ॥੫॥
Bhagath Kai Praem Ein Hee Hai Jaanaan ||5||
भगति कै प्रेमि इन ही है जानां ॥५॥
ਭਗਤੀ ਦੇ ਚਾਉ ਨਾਲ ਇੰਨਾਂ ਨੇ ਗੱਲ ਸਮਝੀ ਹੈ ||5||
Came to know this, through loving devotional worship of the Lord. ||5||
15150
ਇਸੁ ਮਨ ਕਉ ਨਹੀ ਆਵਨ ਜਾਨਾ ॥
Eis Man Ko Nehee Aavan Jaanaa ||
इसु मन कउ नही आवन जाना ॥
ਜਿਸ ਬੰਦੇ ਦੀ ਆਤਮਾ ਨੇ ਜਨਮ ਮਰਨ ਦੇ ਗੇੜ ਵਿਚ ਪੈਣਾ ਨਹੀਂ ਪੈਂਦਾ ||6||
This mind does not come or go.
15151
ਜਿਸ ਕਾ ਭਰਮੁ ਗਇਆ ਤਿਨਿ ਸਾਚੁ ਪਛਾਨਾ ॥੬॥
Jis Kaa Bharam Gaeiaa Thin Saach Pashhaanaa ||6||
जिस का भरमु गइआ तिनि साचु पछाना ॥६॥
ਉਸ ਮਨੁੱਖ ਦੀ ਸੁਖਾਂ ਵਾਸਤੇ ਭੱਟਕਣਾ ਦੂਰ ਹੋ ਗਈ ਹੈ, ਉਸ ਨੇ ਪ੍ਰਭੂ ਨੂੰ ਪਛਾਂਣ ਲਿਆ ਹੈ ||6||
One whose doubt is dispelled, knows the Truth. ||6||
15152
ਇਸੁ ਮਨ ਕਉ ਰੂਪੁ ਨ ਰੇਖਿਆ ਕਾਈ ॥
Eis Man Ko Roop N Raekhiaa Kaaee ||
इसु मन कउ रूपु न रेखिआ काई ॥
ਇਸ ਜੀਵ ਦਾ ਪ੍ਰਭੂ ਤੋਂ ਵੱਖਰਾ ਕੋਈ ਰੂਪ ਜਾਂ ਚਿਹਨ ਨਹੀਂ ਹੈ ॥
This mind has no form or outline.
15153
ਹੁਕਮੇ ਹੋਇਆ ਹੁਕਮੁ ਬੂਝਿ ਸਮਾਈ ॥੭॥
Hukamae Hoeiaa Hukam Boojh Samaaee ||7||
हुकमे होइआ हुकमु बूझि समाई ॥७॥
ਪ੍ਰਭੂ ਦੇ ਹੁਕਮ ਵਿਚ ਹੀ ਜੀਵ ਬਣਿਆ ਹੈ। ਉਸ ਵਿਚ ਲੀਨ ਹੋ ਜਾਂਦਾ ਹੈ ||7||
By God's Command it was created; understanding God's Command, it will be absorbed into Him again. ||7||
15154
ਇਸ ਮਨ ਕਾ ਕੋਈ ਜਾਨੈ ਭੇਉ ॥
Eis Man Kaa Koee Jaanai Bhaeo ||
इस मन का कोई जानै भेउ ॥
ਜੇ ਕੋਈ ਬੰਦਾ, ਇਸ ਮਨ ਦਾ ਭੇਦ ਜਾਣ ਲੈਂਦਾ ਹੈ ॥
Does anyone know the secret of this mind?
15155
ਇਹ ਮਨਿ ਲੀਣ ਭਏ ਸੁਖਦੇਉ ॥੮॥
Eih Man Leen Bheae Sukhadhaeo ||8||
इह मनि लीण भए सुखदेउ ॥८॥
ਰੱਬ ਨਾਲ ਮਨ ਜੋੜ ਕੇ, ਸੁਖ ਦੇਣ ਵਾਲੇ ਪ੍ਰਭੂ ਦਾ ਰੂਪ ਹੋ ਜਾਂਦਾ ਹੈ ||8||
This mind shall merge into the Lord, the Giver of peace and pleasure. ||8||
15156
ਜੀਉ ਏਕੁ ਅਰੁ ਸਗਲ ਸਰੀਰਾ ॥
Jeeo Eaek Ar Sagal Sareeraa ||
जीउ एकु अरु सगल सरीरा ॥
ਜੋ ਆਪ ਇੱਕ ਹੈ ਤੇ ਸਾਰੇ ਸਰੀਰਾਂ ਵਿਚ ਮੌਜੂਦ ਹੈ ॥
There is One Soul, and it pervades all bodies.
15157
ਇਸੁ ਮਨ ਕਉ ਰਵਿ ਰਹੇ ਕਬੀਰਾ ॥੯॥੧॥੩੬॥
Eis Man Ko Rav Rehae Kabeeraa ||9||1||36||
इसु मन कउ रवि रहे कबीरा ॥९॥१॥३६॥
ਕਬੀਰ ਜੀ ਲਿਖ ਰਹੇ ਹਨ, ਮਨ ਵਿੱਚ ਰੱਬ ਦਾ ਸਿਮਰਨ ਕਰਦੇ ਰਹੀਏ ||9||1||36||
Kabeer dwells upon this Mind. ||9||1||36||
15158
ਗਉੜੀ ਗੁਆਰੇਰੀ ॥
Gourree Guaaraeree ||
गउड़ी गुआरेरी ॥
Gauree Gwaarayree:
15159
ਅਹਿਨਿਸਿ ਏਕ ਨਾਮ ਜੋ ਜਾਗੇ ॥
Ahinis Eaek Naam Jo Jaagae ||
अहिनिसि एक नाम जो जागे ॥
ਜੋ ਦਿਨ ਰਾਤ ਕੇਵਲ ਪ੍ਰਭੂ ਦੇ ਨਾਮ ਚੇਤਨ ਕਰ ਰਹੇ ਹਨ ॥
Those who are awake to the One Name, day and night
15160
ਕੇਤਕ ਸਿਧ ਭਏ ਲਿਵ ਲਾਗੇ ॥੧॥ ਰਹਾਉ ॥
Kaethak Sidhh Bheae Liv Laagae ||1|| Rehaao ||
केतक सिध भए लिव लागे ॥१॥ रहाउ ॥
ਜਿਨ੍ਹਾਂ ਨੇ, ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀ ਰੱਖੀ ਹੈ ॥1॥ ਰਹਾਉ ॥
Many of them have become Siddhas - perfect spiritual beings - with their consciousness attuned to the Lord. ||1||Pause||
15161
ਸਾਧਕ ਸਿਧ ਸਗਲ ਮੁਨਿ ਹਾਰੇ ॥
Saadhhak Sidhh Sagal Mun Haarae ||
साधक सिध सगल मुनि हारे ॥
ਸਾਧਨਾ ਕਰਨ ਵਾਲੇ ਜੋਗੀ, ਸਾਰੇ ਮੁਨੀ ਸੰਸਾਰ ਦੇ ਵਿਕਾਰ ਕੰਮਾਂ ਦੇ ਸਮੁੰਦਰ ਤੋਂ ਤਰਨ ਦੇ ਤਰੀਕੇ ਲੱਗਦੇ ਥੱਕ ਗਏ ਹਨ॥
The seekers, the Siddhas and the silent sages have all lost the game.
15162
ਏਕ ਨਾਮ ਕਲਿਪ ਤਰ ਤਾਰੇ ॥੧॥
Eaek Naam Kalip Thar Thaarae ||1||
एक नाम कलिप तर तारे ॥१॥
ਇਕ ਉਸ ਰੱਬ ਦਾ ਨਾਂਮ ਹੈ। ਜਦੋਂ ਉਸ ਨੂੰ ਪਿਆਰ ਨਾਲ ਯਾਦ ਕਰੀਏ, ਤਾਰ ਲੈਂਦਾ ਹੈ, ਬੇੜਾ ਪਾਰ ਕਰਦਾ ਹੈ ||1||
The One Name is the wish-fulfilling Elysian Tree, which saves them and carries them across. ||1||
15163
ਜੋ ਹਰਿ ਹਰੇ ਸੁ ਹੋਹਿ ਨ ਆਨਾ ॥
Jo Har Harae S Hohi N Aanaa ||
जो हरि हरे सु होहि न आना ॥
ਜੋ ਮਨੁੱਖ ਪ੍ਰਭੂ ਦਾ ਸਿਮਰਨ ਕਰਦੇ ਹਨ, ਉਹ ਪ੍ਰਭੂ ਤੋਂ ਵੱਖਰੇ ਨਹੀਂ ਹੁੰਦੇ ॥
Those who are rejuvenated by the Lord, do not belong to any other.
15164
ਕਹਿ ਕਬੀਰ ਰਾਮ ਨਾਮ ਪਛਾਨਾ ॥੨॥੩੭॥
Kehi Kabeer Raam Naam Pashhaanaa ||2||37||
कहि कबीर राम नाम पछाना ॥२॥३७॥
ਕਬੀਰ ਜੀ ਦਸ ਰਹੇ ਹਨ, ਉਹਨਾਂ ਨੇ ਪ੍ਰਭੂ ਦੇ ਨਾਮ ਨੂੰ ਪਛਾਣ ਲਿਆ ਹੈ ||2||37||
Says Kabeer, they realize the Name of the Lord. ||2||37||
15165
ਗਉੜੀ ਭੀ ਸੋਰਠਿ ਭੀ ॥
Gourree Bhee Sorath Bhee ||
गउड़ी भी सोरठि भी ॥
ਗਉੜੀ ਭੀ ਸੋਰਠਿ ਭੀ ॥
Gauree And Also Sorat'h:
15166
ਰੇ ਜੀਅ ਨਿਲਜ ਲਾਜ ਤਹਿ ਨਾਹੀ ॥
Rae Jeea Nilaj Laaj Thuohi Naahee ||
रे जीअ निलज लाज तोहि नाही ॥
ਬੇਸ਼ਰਮ ਮਨ ਕੀ ਤੈਨੂੰ ਸ਼ਰਮ ਨਹੀਂ ਆਉਂਦੀ?
Shameless being, don't you feel ashamed?
15167
ਹਰਿ ਤਜਿ ਕਤ ਕਾਹੂ ਕੇ ਜਾਂਹੀ ॥੧॥ ਰਹਾਉ ॥
Har Thaj Kath Kaahoo Kae Jaanhee ||1|| Rehaao ||
हरि तजि कत काहू के जांही ॥१॥ रहाउ ॥ 1ਰਹਾਉ ॥
ਪ੍ਰਭੂ ਨੂੰ ਛੱਡ ਕੇ ਕਿੱਥੇ ਤੇ ਕਿਸ ਦੇ ਪਾਸ ਤੂੰ ਜਾਂਦਾ ਹੈਂ?
You have forsaken the Lord - now where will you go? Unto whom will you turn? ||1||Pause||
15168
ਜਾ ਕੋ ਠਾਕੁਰੁ ਊਚਾ ਹੋਈ ॥
Jaa Ko Thaakur Oochaa Hoee ||
जा को ठाकुरु ऊचा होई ॥
ਜਿਸ ਮਨੁੱਖ ਦਾ ਮਾਲਕ ਰੱਬ ਵੱਡਾ ਹੋਵੇ ॥
One whose Lord and Master is the highest and most exalted
15169
ਸੋ ਜਨੁ ਪਰ ਘਰ ਜਾਤ ਨ ਸੋਹੀ ॥੧॥
So Jan Par Ghar Jaath N Sohee ||1||
सो जनु पर घर जात न सोही ॥१॥
ਉਹ ਬੰਦਾ ਪਰਾਏ ਘਰ ਦਰ ਨਹੀਂ ਜਾਂਦਾ ॥
- it is not proper for him to go to the house of another. ||1||
15170
ਸੋ ਸਾਹਿਬੁ ਰਹਿਆ ਭਰਪੂਰਿ ॥
So Saahib Rehiaa Bharapoor ||
सो साहिबु रहिआ भरपूरि ॥
ਮਾਲਕ ਪ੍ਰਭੂ ਸਭ ਥਾਂ ਭੋਰਾ-ਭੋਰਾ ਚੀਜ਼ ਵਿੱਚ ਵੀ ਮੌਜੂਦ ਹੈ ॥
That Lord and Master is pervading everywhere.
15171
ਸਦਾ ਸੰਗਿ ਨਾਹੀ ਹਰਿ ਦੂਰਿ ॥੨॥
Sadhaa Sang Naahee Har Dhoor ||2||
सदा संगि नाही हरि दूरि ॥२॥
ਰੱਬ ਸਦਾ ਤੇਰੇ ਨਾਲ ਹੈ, ਤੇਰੇ ਤੋਂ ਦੂਰ ਨਹੀਂ ਹੈ ||2||
The Lord is always with us; He is never far away. ||2||
15172
ਕਵਲਾ ਚਰਨ ਸਰਨ ਹੈ ਜਾ ਕੇ ॥
Kavalaa Charan Saran Hai Jaa Kae ||
कवला चरन सरन है जा के ॥
ਜਿਸ ਦੇ ਚਰਨਾਂ ਦਾ ਆਸਰਾ ਲਿਆ ਹੋਇਆ ਹੈ ॥
Even Maya takes to the Sanctuary of His Lotus Feet.
15173
ਕਹੁ ਜਨ ਕਾ ਨਾਹੀ ਘਰ ਤਾ ਕੇ ॥੩॥
Kahu Jan Kaa Naahee Ghar Thaa Kae ||3||
कहु जन का नाही घर ता के ॥३॥
ਬੰਦੇ ਉਸ ਪ੍ਰਭੂ ਦੇ ਦਰਬਾਰ ਵਿੱਚ ਕਿਹੜੀ ਚੀਜ਼ ਨਹੀਂ ਹੈ? ||3||
Tell me, what is there which is not in His home? ||3||
15174
ਸਭੁ ਕੋਊ ਕਹੈ ਜਾਸੁ ਕੀ ਬਾਤਾ ॥
Sabh Kooo Kehai Jaas Kee Baathaa ||
सभु कोऊ कहै जासु की बाता ॥
ਪ੍ਰਭੂ ਦੀਆਂ ਵਡਿਆਈਆਂ ਦੀਆਂ, ਗੱਲਾਂ ਹਰੇਕ ਜੀਵ ਕਰ ਰਿਹਾ ਹੈ ॥
Everyone speaks of Him; He is All-powerful.
15175
ਸੋ ਸੰਮ੍ਰਥੁ ਨਿਜ ਪਤਿ ਹੈ ਦਾਤਾ ॥੪॥
So Sanmrathh Nij Path Hai Dhaathaa ||4||
सो सम्रथु निज पति है दाता ॥४॥
ਉਹ ਪ੍ਰਭੂ ਸਭ ਸ਼ਕਤੀਆਂ ਦਾ ਮਾਲਕ ਹੈ, ਸਭ ਪਦਾਰਥ ਦੇਣ ਵਾਲਾ ਹੈ ||4||
He is His Own Master; He is the Giver. ||4||
15176
ਕਹੈ ਕਬੀਰੁ ਪੂਰਨ ਜਗ ਸੋਈ ॥
Kehai Kabeer Pooran Jag Soee ||
कहै कबीरु पूरन जग सोई ॥
ਕਬੀਰ ਜੀ ਦਸ ਰਹੇ ਹਨ, ਸੰਸਾਰ ਵਿਚ ਕੇਵਲ ਉਹੀ ਮਨੁੱਖ ਸਾਰੇ ਗੁਣਾਂ ਵਾਲਾ ਹੈ ॥
Says Kabeer, he alone is perfect in this world,
15177
ਜਾ ਕੇ ਹਿਰਦੈ ਅਵਰੁ ਨ ਹੋਈ ॥੫॥੩੮॥
Jaa Kae Hiradhai Avar N Hoee ||5||38||
जा के हिरदै अवरु न होई ॥५॥३८॥
ਜਿਸ ਦੇ ਹਿਰਦੇ ਵਿਚ ਪ੍ਰਭੂ ਤੋਂ ਬਗੈਰ, ਕੋਈ ਹੋਰ ਨਹੀਂ ਹੈ ||5||38||
In whose heart there is none other than the Lord. ||5||38||


Comments

Popular Posts