ਤੂੰ ਖਿਲਵਾੜ ਜਾਂ ਕੀ ਪਿਆਰ ਕੀਤਾ
 ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਤੂੰ ਪਹਿਲਾਂ ਪਰਖ ਕੇ ਕਿਉਂ ਨਾਂ ਪਿਆਰ ਕੀਤਾ ਸੀ? ਉਮਰਾਂ, ਰੰਗ ਦੇਖ ਕੇ ਨਹੀਂ ਸੀ ਪਿਆਰ ਕੀਤਾ ਸੀ।
ਤੇਰੀ ਫ਼ੋਟੋ ਦੇ ਅੱਗੇ ਸਵੀਕਾਰ ਮੈਂ ਪਿਆਰ ਕੀਤਾ ਸੀ। ਤੇਰੀ ਫ਼ੋਟੋ ਦੇਖ ਕੇ ਤਾਂ ਮੈਂ ਤੈਨੂੰ ਪਿਆਰ ਕੀਤਾ ਸੀ।
ਤੇਰੀ ਸੋਹਣੀ ਸੂਰਤ ਦੇਖ ਕੇ ਮੈਂ ਪਿਆਰ ਕੀਤਾ ਸੀ। ਮੈਂ ਤਾਂ ਤੇਰੇ ਭੋਲੇ-ਭਾਲੇ ਚਿਹਰੇ ਨੂੰ ਪਿਆਰ ਕੀਤਾ ਸੀ।
ਤੇਰੇ ਬੁੱਲ੍ਹਾਂ ਦੀ ਚੁੱਪ ਨੇ ਸਵੀਕਾਰ ਪਿਆਰ ਕੀਤਾ ਸੀ। ਤੇਰੀ ਅੱਖਾਂ ਦੀ ਖ਼ਾਮੋਸ਼ੀ ਦੇਖ ਕੇ ਪਿਆਰ ਕੀਤਾ ਸੀ।
ਤੇਰੀਆਂ ਅੱਖਾਂ ਸੋਹਣੀਆਂ ਨੂੰ ਮੈਂ ਪਿਆਰ ਕੀਤਾ ਸੀ। ਤੇਰੀ ਸਮੁੰਦਰ ਵਰਗੀ ਸੋਚ ਨੂੰ ਪਿਆਰ ਕੀਤਾ ਸੀ।
ਤੂੰ ਤਾਂ ਸੱਤੀ ਨੂੰ ਪਰਖਣ ਨੂੰ ਮੈਨੂੰ ਪਿਆਰ ਕੀਤਾ ਸੀ। ਤੂੰ ਤਾਂ ਦਿਲ ਲੁੱਟ-ਪੁਟ ਲੈਣ ਨੂੰ ਪਿਆਰ ਕੀਤਾ ਸੀ।
ਤਮਾਸ਼ਾ ਬਣਾਉਣ ਨੂੰ ਸਤਵਿੰਦਰ ਪਿਆਰ ਕੀਤਾ ਸੀ। ਇੱਜ਼ਤ ਦਾ ਖਿਲਵਾੜ ਜਾਂ ਕੀ ਪਿਆਰ ਕੀਤਾ ਸੀ?

Comments

Popular Posts