ਆਇਆ ਸੀ ਮੈਨੂੰ ਆਪਣੀ ਸੋਹਣੀ ਸੂਰਤ ਦਿਖਾਉਣ
 ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
ਤੂੰ ਆਇਆ ਸੀ ਮੇਰੇ ਨਾਲ ਸੱਜਣਾ ਪਿਆਰ ਨਿਭਾਉਣ।
ਤੂੰ ਆਇਆ ਸੀ ਮੈਨੂੰ ਆਪਣੀ ਸੋਹਣੀ ਸੂਰਤ ਦਿਖਾਉਣ।
ਤੂੰ ਆਇਆ ਸੀ ਦਿਲ ਆਪਣੇ ਦੀ ਵਰਤਾ ਸੁਣਾਉਣ।
ਤੂੰ ਆਇਆ ਸੀ ਆਪਣੀ ਸਜਣਾ ਮਰਜ਼ੀ ਮਨਾਉਣ।
ਦਿਲ ਦੇ ਬੂਹੇ ਖ਼ੋਲ ਦਿੱਤੇ ਤੇਰੀ ਮਹਿਕ ਲੱਗੀ ਆਉਣ।
ਜਦੋਂ ਦੇਖਿਆ ਲੱਗੇ ਘਰ ਦੇ ਵਿਹੜੇ ਵਿੱਚ ਆਉਣ।
ਤੈਨੂੰ ਛੂਹ ਕੇ ਲੰਘੇ ਵਗਦੀ ਨਿਰਮਲ ਠੰਢੀ ਪਾਉਣ।
ਤੇਰੇ ਬਦਨ ਵਿੱਚੋਂ ਚੰਦਨ ਦੀਆਂ ਮਹਿਕਾਂ ਆਉਣ।
ਸੱਤੀ ਆਵਾਜ਼ ਵਿਚੋਂ ਲਹਿਰਾਂ ਸੰਗੀਤ ਦੀਆਂ ਆਉਣ।
ਮੁੱਖ ਵਿਚੋਂ ਸਤਵਿੰਦਰ ਝਲਕਾਂ ਰੱਬ ਦੀਆ ਆਉਣ।

Comments

Popular Posts