ਭਾਗ 72 ਪ੍ਰਭੂ ਦਾ ਪ੍ਰੇਮ ਪਿਆਰ ਦੇ ਤਿੱਖੇ ਤੀਰ ਹਨ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 327 of 1430
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
18/07/2013. 327   ਮੇਰੇ ਸਰੀਰ ਵਿਚ ਵਿਕਾਰਾਂ ਦੇ ਕਰੋੜਾਂ ਬਖੇੜੇ ਸਨ। ਪ੍ਰਭੂ ਦੀ ਰੱਬੀ ਗੁਰਬਾਣੀ ਵਿਚ ਜੁੜੇ ਰਹਿਣ ਕਰਕੇ, ਉਹ ਸਾਰੇ ਪਲਟ ਕੇ ਅਨੰਦ ਦਾ ਟਿਕਾਣਾ ਬਣ ਗਏ ਹਨ। ਮਨ ਨੇ ਆਪਣੇ ਅਸਲ ਸਰੂਪ ਰੱਬ ਨੂੰ ਪਛਾਣ ਲਿਆ ਹੈ। ਰੱਬ ਹੀ ਹਰ ਪਾਸੇ ਦਿਸ ਰਿਹਾ ਹੈ। ਰੋਗ ਤੇ ਤਾਪ ਹੁਣ ਨੇੜੇ ਨਹੀਂ ਆ ਸਕਦੇ। ਮਨ ਮਾਇਆ ਵਿਚ ਵਿਚਰਦਾ ਹੋਇਆ ਵੀ ਮਾਇਆ ਦੇ ਮੋਹ ਤੋਂ ਉੱਚਾ ਹੋ ਗਿਆ ਹੈ। ਉਦੋਂ ਪਤਾ ਲੱਗਾ ਜਦੋਂ ਮਨ ਜਿਊਦਾ ਹੀ ਲਾਲਚ, ਮੋਹ ਵਿਕਾਰਾਂ ਤੋਂ ਮੁੜ ਗਿਆ ਹੈ। ਕਬੀਰ ਜੀ ਕਹਿ ਰਹੇ ਹਨ। ਆਤਮਿਕ ਅਨੰਦ, ਅਡੋਲ ਅਵਸਥਾ ਵਿਚ ਜੁੜ ਜਾਵੋ। ਨਾ ਆਪ ਕਿਸੇ ਹੋਰ ਕੋਲੋਂ ਡਰੋ। ਨਾ ਹੀ ਹੋਰਨਾਂ ਨੂੰ ਡਰਾਵੋ। ਸਰੀਰ ਦਾ ਲੋੜ ਤੋਂ ਵੱਧ ਮੋਹ, ਮਾਇਆ ਦੁਨੀਆ ਦੇ ਕੰਮਾਂ ਵੱਲੋਂ ਮਨ-ਮਰ ਕੇ, ਮਨ ਕਿਹੜੇ ਘਰ ਜਾ ਕੇ ਟਿੱਕ ਕੇ ਲੱਗਦਾ ਹੈ? ਸਤਿਗੁਰੂ ਦੇ ਰੱਬੀ ਬਾਣੀ ਦੇ ਸ਼ਬਦ ਨਾਲ ਪ੍ਰਭੂ ਵਿਚ ਜੁੜਿਆ ਰੱਤਿਆਂ ਰਹਿੰਦਾ ਹੈ। ਜਿਸ ਬੰਦੇ ਨੇ ਪ੍ਰਭੂ ਨੂੰ ਮਨ ਅੰਦਰ ਜਾਣਿਆ ਹੈ। ਉਸ ਨੇ ਰੱਬ ਨੂੰ ਪਛਾਣਿਆ ਹੈ। ਜਿਵੇਂ ਗੁੰਗੇ ਦਾ ਮਨ ਮਿੱਠੀ ਸ਼ੱਕਰ ਵਿਚ ਅਨੰਦ ਲੈਂਦਾ ਹੈ। ਭਗਵਾਨ ਇਹੋ ਜਿਹਾ ਗਿਆਨ ਪ੍ਰਭੂ ਆਪ ਹੀ ਪ੍ਰਗਟ ਕਰਦਾ ਹੈ। ਹਿਰਦੇ ਹਰ ਸਾਹ ਨਾਲ ਨਾਮ ਜਪ, ਇਹੀ ਹੈ ਸੁਖਮਨਾ ਨਾੜੀ ਦਾ ਅਭਿਆਸ ਹੈ। ਐਸਾ ਗੁਰੂ ਧਾਰਨ ਕਰੋ ਕਿ ਦੂਜੀ ਵਾਰੀ ਗੁਰੂ ਧਾਰਨ ਦੀ ਲੋੜ ਹੀ ਨਾ ਰਹੇ। ਉਸ ਟਿਕਾਣੇ ਤੇ ਬਣ ਕੇ ਰਹੋ, ਫਿਰ ਬਾਰ-ਬਾਰ ਪਦ ਲੈਣ ਦੀ ਇੱਛਾ ਨਾ ਰਹੇ। ਐਸੀ ਮਨ ਦੀ ਬਿਰਤੀ ਜੋੜੋ ਕਿ ਫਿਰ ਮੁੜ ਕੇ ਬਿਰਤੀ ਜੋੜਨ ਦੀ ਲੋੜ ਨਾ ਰਹੇ। ਇਸ ਤਰ੍ਹਾਂ ਮਰੋ ਫਿਰ ਦੁਆਰਾ ਮਰਨਾ ਨਾਂ ਪਵੇ। ਪੁੱਠਾ ਕੰਮ ਕਰਕੇ ਗੰਗਾ ਤੇ ਜਮਨਾ ਨੂੰ ਮਿਲਾ ਰਿਹਾ ਹਾਂ। ਮਨ ਦਾ ਬਗੈਰ ਪਾਣੀ ਦੇ ਮਿਲਣ ਤੋਂ ਇਸ਼ਨਾਨ ਕਰ ਰਿਹਾ ਹਾਂ, ਜਿੱਥੇ ਗੰਗਾ, ਜਮਨਾ, ਸਰਸਵਤੀ ਵਾਲਾ ਪਾਣੀ ਨਹੀਂ ਹੈ।ਅੱਖਾਂ ਨਾਲ ਸਭ ਨੂੰ ਇੱਕੋ ਜਿਹਾ ਵੇਖ ਕੇ ਇਹ ਵਿਹਾਰ ਕਰਨਾ ਹੈ। ਪਭੂ ਤੈਨੂੰ ਚੇਤੇ ਕਰਕੇ, ਮੈਨੂੰ ਹੁਣ ਹੋਰ ਵਿਚਾਰਾਂ ਦੀ ਲੋੜ ਨਹੀਂ ਰਹੀ। ਜਿਵੇਂ ਠੰਢੇ ਪਾਣੀ, ਤੱਤੀ ਅੱਗ, ਸੀਤਲ ਹਵਾ, ਧਰਤੀ ਤੇ ਆਕਾਸ਼ ਦੇ ਸ਼ੁੱਭ ਗੁਣਾਂ ਵਾਂਗ ਮੈਂ ਵੀ ਸ਼ੁੱਭ ਗੁਣ ਧਾਰਨ ਕੀਤੇ ਹਨ। ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਮੈਂ ਹਰ ਪਾਸੇ ਇਸ ਤਰ੍ਹਾਂ ਦੀ ਰਹਿਣੀ ਰਹਿ ਰਿਹਾ ਹਾਂ। ਭਗਤ ਕਬੀਰ ਕਹਿੰਦੇ ਹਾਂ, ਪ੍ਰਭੂ ਖ਼ਸਮ ਨੂੰ ਸਿਮਰੋ। ਉਸ ਰੱਬ ਦੇ ਘਰ ਜਾਈਏ, ਫਿਰ ਮੁੜ ਕੇ ਉੱਥੋਂ ਆਉਣਾ ਨਾ ਪਵੇ। ਸੋਨਾ ਤੋਲ ਕੇ, ਰੱਬ ਨੂੰ ਖ਼ਰੀਦਣ ਲਈ ਵਟੇ ਵਿੱਚ ਦੇ ਦੇਈਏ ਰੱਬ ਨਹੀਂ ਮਿਲਦਾ। ਮੈਂ ਆਪਣਾਮਨ ਰੱਬ ਨੂੰ ਦੇ ਕੇ ਰੱਬ ਮੁੱਲ ਲਿਆ ਹੈ। ਹੁਣ ਮੈਂ ਰੱਬ ਆਪਣਾ ਕਰਕੇ ਜਾਣ ਲਿਆ ਹੈ। ਹੋਲੀ-ਹੋਲੀ ਅਚਾਨਕ, ਮੇਰਾ ਮਨ ਗਿਆ ਹੈ। ਪ੍ਰਭੂ ਦਾ ਪ੍ਰੇਮ ਮਨ ਵਿੱਚ ਜਾਗ ਗਈ ਹੈ। ਰੱਬ ਦੇ ਗੁਣ ਕਹਿ, ਬੋਲ-ਬੋਲ ਕੇ ਬ੍ਰਹਮਾ ਵੀ ਰੱਬ ਬਾਰੇ ਪਤਾ ਨਹੀਂ ਲੱਗਾ ਪਾਇਆ, ਹਿਸਾਬ, ਕਿਤਾਬ, ਟਿਕਣਾ ਨਹੀਂ ਲੱਭ ਸਕਿਆ। ਰੱਬ ਭਗਤੀ ਪ੍ਰੇਮ ਯਾਦ ਕਰਨ ਬੈਠਣ ਨਾਲ ਸਰੀਰ ਮਨ ਵਿਚ ਆ ਕੇ ਮਿਲ ਪਿਆ ਹੈ। ਕਬੀਰ ਭਗਤ ਆਖ ਰਹੇ ਹਨ। ਮਨਮਰਜ਼ੀਆਂ, ਚਲਾਕੀਆਂ ਵਾਲਾ ਸੁਭਾਉ ਛੱਡ ਦਿੱਤਾ ਹੈ। ਸਿਰਫ਼ ਰੱਬ ਦਾ ਪਿਆਰ ਭਗਤੀ ਮੇਰੀ ਕਿਸਮਤ ਵਿੱਚ ਹੈ। ਜਿਸ ਮੌਤ ਤੋਂ ਸਾਰਾ ਸੰਸਾਰ ਡਰਿਆ, ਸਹਕਿਆ ਹੋਇਆ ਹੈ। ਉਹ ਮਰਨ ਦਾ ਡਰ ਸਤਿਗੁਰੂ ਦੇ ਸ਼ਬਦ ਨਾਲ ਸਮਝ ਆ ਗਿਆ ਹੈ। ਦੁਨੀਆ ਦੇ ਵੱਲੋਂ ਜੀਵਤ ਮਰਨਾ ਆ ਗਿਆ ਹੈ। ਮੌਤ ਕਿਵੇਂ ਵੀ ਆ ਜਾਵੇ, ਹਿਰਦਾ ਮਰਨ ਲਈ ਮਨ ਗਿਆ ਹੈ। ਰੱਬ ਦੀ ਰਜਾ ਵਿੱਚ ਰਹਿ ਕੇ ਬੰਦਾ ਬੇਪ੍ਰਵਾਹ ਹੋ ਜਾਂਦਾ ਹੈ। ਦੁਨੀਆ ਦੀ ਸਮੱਸਿਆ ਤੋਂ ਤੇ ਮਰਨ ਤੋਂ ਨਹੀਂ ਘਬਰਾਉਂਦਾ। ਉਹ ਮਨੁੱਖ ਸਦਾ ਦੁਨੀਆ ਦੇ ਕੰਮਾਂ ਵਿੱਚ ਮਰ-ਮਰ ਕੇ ਖਪਦੇ ਰਹਿੰਦੇ ਹਨ ਜਿਨ੍ਹਾਂ ਨੇ ਪ੍ਰਭੂ ਦੀ ਰਜਾ ਨੂੰ ਨਹੀਂ ਪਛਾਣਿਆ। ਮਰਨਾ-ਮਰਨਾ ਹਰ ਕੋਈ ਕਹਿੰਦਾ ਹੈ। ਅਡੋਲਤਾ ਵਿਚ ਰਹਿ ਕੇ ਦੁਨੀਆ ਦੀਆਂ ਖ਼ਾਹਿਸ਼ਾਂ ਨੂੰ ਛੱਡ ਕੇ ਮੌਤ ਤੋਂ ਆਜ਼ਾਦ ਹੋ ਕੇ ਉਹੀ ਅਮਰ ਹੋ ਜਾਂਦਾ ਹੈ। ਕਬੀਰ ਜੀ ਆਖ ਰਹੇ ਹਨ। ਮੇਰਾ ਮਨ ਸੁਖੀ ਹੋ ਗਿਆ ਹੈ। ਮੇਰਾ ਭੁਲੇਖਾ ਦੂਰ ਹੋ ਚੁਕਾ ਹੈ, ਹਿਰਦੇ ਵਿਚ ਬੇਅੰਤ ਸੁਖ ਦੇਣ ਵਾਲਾ ਰੱਬ ਮਿਲ ਗਿਆ ਹੈ। ਕਿਤੇ ਅਜਿਹੀ ਖ਼ਾਸ ਥਾਂ ਮੈਨੂੰ ਸਰੀਰ ਵਿਚ ਭਾਲ ਕਰਦਿਆਂ ਨਹੀਂ ਲੱਭੀ। ਸਰੀਰ ਵਿਚ ਕਿਤੇ ਅਜਿਹਾ ਥਾਂ ਨਹੀਂ ਹੈ। ਜਿਸ ਨੂੰ ਇਹਨਾਂ ਤੀਰਾਂ ਦੇ ਲੱਗੇ ਹੋਏ, ਜ਼ਖ਼ਮ ਦੀ ਦਰਦ ਹੋ ਰਹੀ ਹੋਵੇ, ਉਹੀ ਪੀੜ ਜਾਣਦਾ ਹੈ। ਪ੍ਰਭੂ ਦਾ ਪ੍ਰੇਮ, ਪਿਆਰ ਅਣੀਆਂ ਵਾਲੇ ਤਿੱਖੇ ਤੀਰ ਹਨ। ਇੱਕ ਪ੍ਰਭੂ ਖ਼ਸਮ ਸਾਰੇ ਜੀਵਾਂ ਨੂੰ ਇਸਤ੍ਰੀਆਂ ਦੇ ਪਿਆਰ ਵਿਚ ਵੇਖ ਰਿਹਾ ਹੈ। ਸਾਰੀ ਦੁਨੀਆ ਦਾ ਇੱਕ ਰੱਬ ਖ਼ਸਮ ਹੈ। ਦੁਨੀਆ ਉੱਤੇ ਸਾਰੇ ਜੀਵ ਰੱਬ ਦੀਆਂ ਇਸਤਰੀਆਂ ਹਨ। ਕੀ ਜਾਣੇ, ਕਿਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਪਿਆਰੀ ਹੈ। ਭਗਤ ਕਬੀਰ ਆਖ ਰਹੇ ਹਨ, ਜਿਸ ਜੀਵ-ਇਸਤ੍ਰੀ ਨੇ ਚੰਗੇ ਕੰਮ ਕਰਨ ਨਾਲ ਮੱਥਾ ਲਾਇਆ ਹੈ। ਚੰਗੇ ਕੰਮਾਂ ਨਾਲ ਮੂੰਹ ਮੱਥਾ ਲਾ ਕੇ ਕਿਸਮਤ ਜਗਾਈ ਹੈ। ਪਤੀ-ਪ੍ਰਭੂ ਹੋਰ ਸਾਰੀਆਂ ਨੂੰ ਛੱਡ ਕੇ, ਉਸ ਨੂੰ ਆ ਮਿਲਦਾ ਹੈ। ਜੋ ਹੋਰਨਾਂ ਨਾਲੋਂ ਵੱਧ ਰੱਬ ਨਾਲ ਪਿਆਰ ਕਰਦੀ ਹੈ।


Comments

Popular Posts