ਭਾਗ 34   ਕੁੜੀਆਂ ਸੰਗਦੀਆਂ ਇੰਝ ਹੀ ਬਹਾਨੇ ਬਣਾਂਉਂਦੀਆ ਹਨ ਜ਼ਿੰਦਗੀ ਜੀਨੇ ਦਾ ਨਾਮ ਹੈ
July 23, 2014 at 8:28pm
  ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com ਗਰਮੀ ਹੋਣ ਕਰਕੇ ਮੱਛਰ ਬਹੁਤ ਹੋ ਗਿਆ ਸੀ। ਝੋਨਾ ਲੱਗਣ ਨਾਲ ਬਿਜਲੀ ਦਾ ਕੱਟ ਲੱਗਣ ਲੱਗ ਗਿਆ ਸੀ। ਦਿਨ ਰਾਤ ਬਿਜਲੀ ਨਹੀਂ ਆਉਂਦੀ ਸੀ। ਬੀਰੀ ਦੇ ਘਰ ਵਾਲੀ ਸਾਰੀ ਰਾਤ ਉਸ ਦੇ ਆਉਣ ਦੀਆਂ ਬਿੜਕਾਂ ਲੈਂਦੀ ਰਹੀ। ਗਰਮੀ ਬਹੁਤ ਸੀ। ਉਸ ਨੇ ਕਈ ਵਾਰ ਬੱਚੀਆਂ ਦੇ ਖੇਸ ਠੰਢੇ ਪਾਣੀ ਨਾਲ ਭਿਉਂ ਕੇ ਗਿੱਲੇ ਕਰੇ ਸਨ। ਠੰਢੇ ਗਿੱਲੇ ਖੇਸ ਉੱਪਰ ਲੈਣ ਨਾਲ ਗਰਮੀ ਨਾਲ ਪਿੰਡੇ ਮੱਚਣ ਤੋਂ ਆਰਾਮ ਮਿਲ ਜਾਂਦਾ ਸੀ। ਛੋਟੀ ਕੁੜੀ ਨੂੰ ਬੁਖ਼ਾਰ ਸੀ। ਵੱਡੀ ਨੂੰ ਕਈ ਦਿਨਾਂ ਦੀ ਖੰਘ ਹੋਈ ਸੀ। ਤਿੰਨੇ ਮਾਂ-ਧੀਆਂ ਨੇ ਬੀਰੀ ਨੂੰ ਉਡੀਕ ਦਿਆਂ ਰਾਤ ਅੱਖਾਂ ਥਾਂਈਂ ਕੱਢ ਦਿੱਤੀ ਸੀ। ਉਸ ਨੂੰ ਉਮੀਦ ਸੀ। ਜਦੋਂ ਬੀਰੀ ਘਰ ਆ ਗਿਆ। ਕੁੜੀ ਨੂੰ ਪਿੰਡ ਵਾਲੇ ਡਾਕਟਰ ਕੋਲ ਲੈ ਜਾਵੇਗਾ। ਉਹ ਤਾਂ ਸੋਚਦੀ ਸੀ। ਅਜੇ ਟਰੱਕ ਤੋਂ ਹੀ ਨਹੀਂ ਮੁੜਿਆ। ਜਦੋਂ ਉਹ ਟਰੱਕ ਉੱਤੇ ਜਾਂਦਾ ਸੀ। ਕਈ-ਕਈ ਦਿਨ ਘਰ ਨਹੀਂ ਆਉਂਦਾ ਸੀ। ਬੀਰੀ ਦੇ ਤਾਂ 20 ਟਿਕਾਣੇ ਸਨ। ਜਿੱਥੇ ਜਾਂਦਾ ਟਰੱਕ ਖੜ੍ਹਾਉਂਦਾ ਸੀ। ਉੱਥੇ ਹੀ ਮੁਲਾਹਜ਼ਾ ਪਾ ਲੈਂਦਾ ਸੀ। ਇੱਕ ਗੱਲੋਂ ਤਾਂ ਚੰਗਾ ਵੀ ਸੀ। ਜਦੋਂ ਘਰ ਪਤੀ ਨਹੀਂ ਹੁੰਦਾ। ਕੋਈ ਕੰਮ ਕਰਨ ਵਾਲਾ ਬਚਦਾ ਹੀ ਨਹੀਂ ਹੈ। ਘਰ ਦਾ ਮਰਦ ਸਿਰ ਤੇ ਬੈਠਾ ਰਹੇ। ਕੋਈ ਕੰਮ ਨਹੀਂ ਨਿੱਬੜਦਾ। ਉਸ ਦੇ ਹੀ ਨਖ਼ਰੇ ਉਠਾਉਂਦੀ, ਔਰਤ ਉਸ ਦੁਆਲੇ ਘੁੰਮਦੀ ਰਹਿੰਦੀ ਹੈ।
ਮਰਦ ਜਿਉਂ ਹੀ ਘ੍ਲਰ ਦੀ ਔਰਤ ਦੀ ਲਗਾਮ ਢਿੱਲੀ ਕਰਕੇ, ਘਰੋਂ ਬਾਹਰ ਜਾਂਦਾ ਹੈ। ਉਹ ਆਪਦੇ ਜਾਣੀ, ਕਿਸੇ ਔਰਤ ਨੂੰ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦਾ ਹੈ। ਆਪ ਵੀ ਆਪਦੇ ਲਈ ਬੇੜੀਆਂ ਲੱਭ ਲੈਂਦਾ ਹੈ। ਇਹੀ ਲਗਾਮ ਤੇ ਬੇੜੀਆਂ ਦੀ ਕੈਦ ਵਿੱਚ ਬੱਝਾ ਬੰਦਾ, ਔਰਤ ਤੋਂ ਘੱਟ ਉਮਰ ਜਿਉਂਦਾ ਹੈ। ਮਰਦ 10 ਮਹੀਨਿਆਂ ਵਿੱਚ ਅਣਗਿਣਤ ਬੱਚੇ ਪੈਦਾ ਕਰ ਸਕਦਾ ਹੈ। ਇੱਕ ਦਿਨ ਵਿੱਚ ਹੀ ਕਈ ਔਰਤਾਂ ਨੂੰ ਬੱਚਾ ਠਹਿਰਾ ਸਕਦਾ ਹੈ। ਅਨੇਕਾਂ ਬਾਰ ਸੈਕਸ ਕਰਕੇ, ਬੱਚਿਆਂ ਦਾ ਜੀਆਂ ਘਾਤ ਕਰਦਾ ਹੈ। ਆਪਦੇ ਸਰੀਰ ਦੀ ਊਰਜਾ, ਸ਼ਕਤੀ ਘਟਾਉਂਦਾ ਹੈ। ਔਰਤ 10 ਮਹੀਨਿਆਂ ਵਿੱਚ ਇੱਕ ਹੀ ਬੱਚੇ ਨੂੰ ਜਨਮ ਦੇ ਸਕਦੀ ਹੈ। ਇਸੇ ਲਈ ਕਈ ਮਰਦ ਸਿਰਫ਼ ਜਨ ਸੰਖਿਆ ਵਧਾਂਉਣ ਨੂੰ ਕਈ ਔਰਤਾਂ ਰੱਖਦੇ ਹਨ। ਸੈਂਕੜਿਆਂ ਵਿੱਚੋਂ ਕੋਈ ਹੀ ਔਰਤ ਹੁੰਦੀ ਹੈ। ਜੋ ਇੱਕ ਤੋਂ ਵੱਧ ਬੱਚੇ 10 ਮਹੀਨਿਆਂ ਵਿੱਚ ਪੈਦਾ ਕਰ ਸਕੇ। ਆਪਦੀ ਤਾਕਤ ਕਾਮ ਵਿੱਚ ਜਾਇਆ ਕਰਕੇ, ਔਰਤਾਂ ਤੋਂ ਮਰਦ ਛੇਤੀ ਬੁੱਢੇ ਹੋ ਕੇ ਮਰ ਜਾਂਦੇ ਹਨ। ਉੱਨੀ ਹੀ ਉਮਰ ਦੀ ਔਰਤ ਮਰਦ ਤੋਂ ਜਵਾਨ ਲੱਗਦੀ ਹੈ। ਵਿਆਹ ਪਿੱਛੋਂ ਔਰਤ ਦਾ ਰੰਗ ਨਿੱਖਰਨ ਲੱਗਦਾ ਹੈ। ਸੁਭਾਅ ਖਿੜਦਾ ਜਾਂਦਾ ਹੈ। ਉਹ ਫਲਨ ਲੱਗਦੀ ਹੈ। ਮਰਦ ਦਾ ਰੰਗ ਪਤਨੀ ਆਈ ਤੋਂ ਕਾਲਾ ਜਾਂ ਪੀਲਾ ਹੋਣ ਲੱਗ ਜਾਂਦਾ ਹੈ। ਸੁਭਾਅ ਚਿੜੜਾ ਹੋ ਜਾਂਦਾ ਹੈ।
ਜਿਵੇਂ ਰਾਜੂ ਨਾਲ ਹੋਈ ਹੈ। ਵਿਆਹ ਹੁੰਦੇ ਹੀ ਫੁੱਫੜ, ਮਾਮੇ, ਮਾਸੜ ਸਬ ਰੁੱਸ ਗਏ। ਬਿਚਾਰਾ ਬੌਦਲ ਗਿਆ। ਰਾਜ਼ੀ ਨੇ ਯਾਰ ਸੰਤੁਸ਼ਟ ਕਰਕੇ ਵੀ ਤੋਰ ਦਿੱਤਾ ਸੀ। ਰਾਜੂ ਬਾਹਰ ਖੜ੍ਹਾ ਸੀ। ਉਸ ਨੇ ਰਾਜੂ ਨੂੰ ਕੁੰਡਾ ਖ਼ੋਲ ਦਿੱਤਾ ਸੀ। ਰਾਜੂ ਨੇ ਕਿਹਾ, " ਘਰ ਦਾ ਮਾਲਕ ਬਾਹਰ ਹੈ। ਤੂੰ ਮਾਲਕਣ ਬਣ ਕੇ ਅੰਦਰੋਂ ਕੁੰਡਾ ਲਾ ਕੇ ਸੌਂ ਗਈ। " " ਮੈਂ ਸੁੱਤੀ ਨਹੀਂ ਸੀ। ਮੈਨੂੰ ਡਰ ਲੱਗਦਾ ਸੀ। " " ਆਪਦੇ ਘਰ ਵਿੱਚ ਕਾਹਦਾ ਡਰ ਹੈ? ਇੱਥੇ ਡਰਨ ਵਾਲੀ ਕੋਈ ਗੱਲ ਨਹੀਂ ਹੈ। ਸਾਰੇ ਆਪਦੇ ਹੀ ਹਨ। " ਲੜਾਈ ਕਾਹਦੇ ਲਈ ਹੁੰਦੀ ਸੀ? " " ਲੜਦੇ ਨਹੀਂ ਸੀ। ਰਿਸ਼ਤੇਦਾਰੀ ਦੀ ਧੌਂਸ ਦਿਖਾਉਂਦੇ ਸੀ। " " ਸਾਡੇ ਤਾਂ ਵਿਆਹ ਦੀ ਖ਼ੁਸ਼ੀ ਵਿੱਚ ਨੱਚਦੇ ਹਨ। ਇਸ ਤਰਾਂ ਰੁੱਸਦੇ, ਮੈਂ ਪਹਿਲੀ ਬਾਰ ਦੇਖੇ ਹਨ। ਨੀਅਤ ਦੇ ਹਲਕੇ ਲੱਗਦੇ ਹਨ। " ਛੱਡ ਤੂੰ ਇੰਨਾ ਤੋਂ ਕੀ ਲੈਣਾ ਹੈ? ਅਜੇ ਮੰਮੀ-ਡੈਡੀ ਬੈਠੇ ਹਨ। ਉਹ ਆਪੇ ਸਮਝ ਲੈਣਗੇ। ਤੂੰ ਮੌਜ ਲੁੱਟ। " ਮੌਜ ਤਾਂ ਬੀਰੀ ਲੁੱਟ-ਲੁਟਾ ਕੇ ਚਲਾ ਗਿਆ ਸੀ। ਖੱਟੇ ਮਿੱਠੇ ਫਲ ਦੇ ਰਸ ਦਾ ਸੁਆਦ ਲੈ ਗਿਆ ਸੀ। ਰਾਜੂ ਗਿਟਕਾਂ ਚੁਗਣ ਜੋਗਾ ਰਹਿ ਗਿਆ ਸੀ। ਰਾਜ਼ੀ ਨੇ ਕਿਹਾ, " ਰਾਤ ਬਹੁਤ ਹੋ ਗਈ ਹੈ। ਮੇਰਾ ਸਿਰ ਬਹੁਤ ਦੁਖਦਾ ਹੈ। " " ਮੈਂ ਇਹੋ ਜਿਹੇ ਬਹਾਨੇ ਨਹੀਂ ਮੰਨਦਾ। ਕਹੇਂ ਤਾਂ ਸਿਰ ਵੀ ਘੁੱਟ ਦਿਆਂ। ਜੇ ਸੁਹਾਗ-ਰਾਤ ਵਾਲੀ ਪਹਿਲੀ ਰਾਤ ਨੂੰ ਜਕ ਨਾਂ ਖੁੱਲ੍ਹੇ। ਬੰਦਾ ਕਈ ਦਿਨ ਸ਼ਰਮਾਉਂਦਾ ਰਹਿੰਦਾ ਹੈ। ਇਹ ਸਗਨ ਤਾਂ ਕਰਨਾ ਹੀ ਹੈ। " " ਮੈਂ ਕਿਹਾ, " ਅੱਜ ਨਹੀਂ। ਕਲ ਨੂੰ ਸਹੀ। " " ਮੈਨੂੰ ਪਹਿਲਾਂ ਹੀ ਪਤਾ ਹੈ, ਕੁੜੀਆਂ ਸੰਗਦੀਆਂ ਇੰਝ ਹੀ ਬਹਾਨੇ ਬਣਾਂਉਂਦੀਆ ਹਨ। ਤੇਰੀ ਸਾਰੀ ਸੰਗ ਮੈਂ ਹੁਣੇ ਉਤਾਰ ਦਿੰਦਾ ਹਾਂ। ਅੱਜ ਦੀ ਰਾਤ ਆਹਲੀ ਨਹੀਂ ਜਾਣ ਦੇਣੀ। ਜੇ ਤੇਰੇ ਬਹਾਨੇ ਵਿੱਚ ਫਸ ਗਿਆ। ਮੈਨੂੰ ਮਰਦ ਦਾ ਬੱਚਾ ਕਿਨ੍ਹੇ ਕਹਿਣਾ ਹੈ? ਉਸ ਦੇ ਦਿਮਾਗ਼ ਉੱਤੇ ਸ਼ਰਾਬ ਤੇ ਮਾਸੜ ਮਾਮਿਆਂ ਦੀ ਦਿੱਤੀ ਅਕਲ ਭਾਰੂ ਸੀ। ਉਹ ਮੁਰਗ਼ੇ ਵਾਂਗ ਖੰਭ ਖਿਲਾਰੀ ਜਾ ਰਿਹਾ ਸੀ। " ਕੁੜੀਆਂ ਬਾਰੇ ਇੰਨਾ ਕਿਵੇਂ ਪਤਾ ਹੈ? ਕੀ ਪਹਿਲਾਂ ਵੀ ਸੁਹਾਗ-ਰਾਤ ਮਨਾਈ ਹੈ? " " ਮੈਨੂੰ ਤਾਂ ਅੱਜ ਹੀ ਮੌਕਾ ਲੱਗਾ ਹੈ। ਵਿਚਾਲੇ ਰਿਕਾਵਟਾਂ ਹੀ ਬਹੁਤ ਆਈ ਜਾਂਦੀਆਂ ਹਨ। ਹੁਣ ਤੂੰ ਸਿਰ ਦਾ ਬਹਾਨਾਂ ਮਾਰ ਕੇ, ਨਵਾਂ ਜੱਬ ਪਾਉਣ ਨੂੰ ਫਿਰਦੀ ਹੈ। " ਰਾਜੂ ਨੇ ਇੱਕੋ ਝਟਕੇ ਵਿੱਚ ਰਾਜ਼ੀ ਦਬੋਚ ਲਈ। ਉਹ ਮੁਰਗ਼ੀ ਵਾਂਗ ਤੜਫ਼ਦੀ ਰਹੀ। ਇਵੇਂ ਹੀ ਤਾਂ ਮੁਰਗ਼ੀਆਂ ਦਿਹਾੜੀ ਵਿੱਚ ਦੋ ਬਾਰ ਅੰਡੇ ਦਿੰਦੀਆਂ ਹਨ। ਜੋ ਔਰਤਾਂ ਇੱਕੋ ਸਮੇਂ ਇੱਕ ਤੋਂ ਵੱਧ ਮਰਦਾਂ ਨਾਲ ਸਬੰਧ ਕਰਦੀਆਂ ਹਨ। ਉਹ ਵੀ ਇੱਕ ਤੋਂ ਵੱਧ ਅਲੱਗ-ਅਲੱਗ ਨਸਲ, ਖ਼ਾਨਦਾਨ ਦੇ ਬੱਚੇ ਪੈਂਦਾ ਕਰਦੀਆਂ ਹਨ।

Comments

Popular Posts