ਭਾਗ 16 ਮੈਂ ਬੱਚਾ ਇਕੱਲੀ ਵੀ ਪਾਲ ਸਕਦੀ ਹਾਂਦੁਨੀਆ ਵਾਲੇ ਦੂਜੇ ਨੂੰ ਨੰਗਾ ਦੇਖਣਾ ਚਾਹੁੰਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਚੈਨ ਨੇ ਪ੍ਰੀਤ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਵੀ ਇੱਕ ਵਿਆਹ ਕਰਾਇਆ ਸੀ। ਉਹ ਕੁੜੀ ਹਬਸ਼ੀ ਕਾਲੀ ਸੀ। ਉਸ ਨਾਲ ਚੈਨ ਨੇ ਪੱਕਾ ਹੋਣ ਲਈ ਵਿਆਹ ਕਰਾਇਆ ਸੀ। ਚੈਨ ਕੱਚਾ ਕੈਨੇਡਾ ਵਿੱਚ ਆਇਆ ਸੀ। ਉਸ ਨੇ ਕਾਲੀ ਨਾਲ ਵਿਆਹ ਜ਼ਰੂਰ ਕਰਾਇਆ ਸੀ। ਪੱਕੀ ਮੋਹਰ ਵਿਆਹ ਨੂੰ ਨਹੀਂ ਲੱਗੀ ਸੀ। ਉਸ ਨਾਲ ਚੈਨ ਦਾ ਮੁੰਡਾ ਹੋ ਗਿਆ ਸੀ। ਦੋਨਾਂ ਵਿੱਚ ਪੈਸਿਆਂ ਦੀ ਦੇਣ ਲੈਣ ਦੀ ਗੱਲ ਪੱਕੀ ਹੋਈ ਸੀ। ਉਸ ਕੁੜੀ ਨੂੰ ਪੈਸੇ ਚਾਹੀਦੇ ਸੀ। ਚੈਨ ਨੂੰ ਪੱਕੀ ਮੋਹਰ ਕੈਨੇਡਾ ਰਹਿਣ ਦੀ ਲੱਗ ਜਾਣੀ ਸੀ। ਚੈਨ ਨੇ ਕਾਲੀ ਨੂੰ 10 ਹਜ਼ਾਰ ਡਾਲਰ ਦੇਣਾ ਸੀ। ਪੱਕਾ ਹੋਣ ਪਿੱਛੋਂ ਦੋਨਾਂ ਨੇ ਇੱਕ ਦੂਜੇ ਨੂੰ ਛੱਡ ਦੇਣਾ ਸੀ। ਮੁੰਡਾ ਹੋਣ ਪਿੱਛੋਂ, ਕਾਲੀ ਨੂੰ ਲੋਕਾਂ ਨੇ ਸਿਖਾ ਦਿੱਤਾ, " ਪੰਜਾਬੀਆਂ ਵਿੱਚ ਮੁੰਡਾ ਹੋਣ ਨਾਲ ਜ਼ਨਾਨੀ ਦੀ ਕੀਮਤ ਵੱਧ ਜਾਂਦੀ ਹੈ। ਇੱਜ਼ਤ ਵੱਧ ਹੋਣ ਲੱਗ ਜਾਂਦੀ ਹੈ। " ਕਾਲੀ ਨੇ ਆਪ ਦਾ ਮੁੱਲ ਹੋਰ ਵਧਾ ਦਿੱਤਾ ਸੀ। ਜਿਸ ਵਿੱਚ ਦੋਨਾਂ ਦੀ ਅਣਬਣ ਹੋਈ ਸੀ। ਯਾਰੀ ਵਿਚਾਲੇ ਹੀ ਟੁੱਟ ਗਈ ਸੀ। ਮੁੰਡਾ ਪਹਿਲਾਂ ਕਾਲੀ ਲੈ ਗਈ। ਪਿੱਛੋਂ ਉਸ ਨੇ ਸੋਸ਼ਲ ਵਰਕਰਾਂ ਦੇ ਹਵਾਲੇ ਕਰ ਦਿੱਤਾ। ਚੈਨ ਦੇ ਸਿਰ ਇਹ ਖ਼ਰਚਾ ਵੀ ਪਿਆ ਹੋਇਆ ਸੀ। ਉਸ ਨੇ, ਪ੍ਰੀਤ ਨੂੰ ਇਸ ਕੇਸ ਬਾਰੇ ਕੁੱਝ ਨਹੀਂ ਦੱਸਿਆ ਸੀ।
ਪ੍ਰੀਤ ਨੇ ਚੈਨ ਨੂੰ ਦੱਸਿਆ, " ਮੇਰੀ ਸਿਹਤ ਠੀਕ ਨਹੀਂ ਹੈ। ਮੈਨੂੰ ਡਾਕਟਰ ਦੇ ਲੈ ਚੱਲ। " ਚੈਨ ਨੇ ਪ੍ਰੀਤ ਨੂੰ ਕਿਹਾ, " ਘਰ ਗੋਲ਼ੀਆਂ ਪਈਆਂ ਹੋਣੀਆਂ ਹਨ। ਉਹ ਖਾਹ ਲੈ। ਆਪੇ ਸਰੀਰ ਠੀਕ ਹੋ ਜਾਵੇਗਾ। " ਪ੍ਰੀਤ ਨੇ ਦੱਸਿਆ, ਉਹ 2 ਗੋਲ਼ੀਆਂ, ਮੈਂ ਖਾ ਲਈਆਂ ਹਨ। ਉਨ੍ਹਾਂ ਨਾਲ ਉਲਟੀਆਂ ਤੇ ਚੱਕਰ ਆਉਣੋਂ ਨਹੀਂ ਹਟੇ। "  " ਆਰਾਮ ਕਰ ਲੈ, ਆਪੇ ਠੀਕ ਹੋ ਜਾਵੇਗੀ। ਡਾਕਟਰ ਦੇ 3 ਘੰਟੇ ਬਾਰੀ ਨਹੀਂ ਆਉਂਦੀ। ਉੱਨੇ ਨੂੰ ਬੰਦਾ ਆਪੇ ਠੀਕ ਹੋ ਜਾਂਦਾ ਹੈ। ਜੇ ਤੂੰ ਡਾਕਟਰ ਦਾ ਮੂੰਹ ਦੇਖਣ ਜਾਣਾ ਹੈ, ਆਪਦੀ ਭਰਜਾਈ ਨੂੰ ਨਾਲ ਲੈ ਜਾ। ਤੂੰ ਕਾਰ ਚਲਾ ਸਕਦੀ ਹੈ। ਆਪ ਹੀ ਚੱਲੀ ਜਾ। ਮੇਰੀ ਸ਼ਰਾਬ ਪੀਤੀ ਹੈ। ਮੇਰੇ ਕੋਲੋਂ ਕਾਰ ਨਹੀਂ ਚੱਲਣੀ। " ਪ੍ਰੀਤ ਨੇ ਭਰਜਾਈ ਨੂੰ ਫ਼ੋਨ ਕਰ ਦਿੱਤਾ। ਉਹ ਪ੍ਰੀਤ ਨੂੰ ਡਾਕਟਰ ਦੇ ਲੈ ਗਈ। ਡਾਕਟਰ ਨੇ ਟੈੱਸਟ ਕਰਕੇ, ਦੱਸਿਆ, " ਪ੍ਰੀਤ ਮਾਂ ਬਣਨ ਵਾਲੀ ਹੈ। ਖ਼ੂਨ ਦੀ ਕਮੀ ਕਰਕੇ, ਬਲੱਡ ਪ੍ਰੈਸ਼ਰ ਘਟਣ ਨਾਲ ਚੱਕਰ ਤੇ ਉਲਟੀਆਂ ਆਉਂਦੀਆਂ ਹਨ। ਕਈ ਔਰਤਾਂ ਨੂੰ 3 ਮਹੀਨੇ ਤੱਕ ਐਸਾ ਹੁੰਦਾ ਹੈ। ਕਈਆਂ ਨੂੰ ਬੱਚਾ ਹੋਣ ਤੱਕ ਉਲਟੀਆਂ ਆਉਂਦੀਆਂ ਹਨ। ਇਸ ਨੂੰ ਆਰਾਮ ਦੀ ਲੋੜ ਹੈ। " ਡਾਕਟਰ ਨੇ ਪ੍ਰੀਤ ਨੂੰ ਨੌਕਰੀ ਤੋਂ ਛੁੱਟੀਆਂ ਕਰਨ ਦਾ ਫਾਰਮ ਭਰ ਕੇ ਦਿੱਤਾ। ਰਸਤੇ ਵਿੱਚ ਪ੍ਰੀਤ ਨੂੰ ਭਰਜਾਈ ਨੇ ਪੁੱਛਿਆ, " ਚੈਨ ਤੈਨੂੰ ਡਾਕਟਰ ਦੇ ਕਿਉਂ ਨਹੀਂ ਲੈ ਕੇ ਗਿਆ? " ਪ੍ਰੀਤ ਨੇ ਭਰਜਾਈ ਦੀ ਗੱਲ ਟਾਲਣ ਲਈ ਕਹਿ ਦਿੱਤਾ, " ਉਹ ਕਹਿੰਦਾ, ' ਐਸੇ ਸਮੇਂ ਕੋਈ ਔਰਤ ਨਾਲ ਹੋਣੀ ਚਾਹੀਦੀ ਹੈ। '  ਇਸ ਲਈ ਮੈਂ ਤੈਨੂੰ ਫ਼ੋਨ ਕਰ ਦਿੱਤਾ ਸੀ। " ਭਰਜਾਈ ਨੇ ਕਿਹਾ, " ਕੀ ਅੱਜ ਹੀ ਨਿਆਣਾ ਜੰਮਣ ਵਾਲਾ ਸੀ। ਜੋ ਔਰਤ ਦੀ ਲੋੜ ਪੈ ਗਈ। ਬਹੁਤੇ ਮਰਦ ਹੁੰਦੇ ਹੀ ਐਸੇ ਹਨ। ਜ਼ਨਾਨੀ ਨਾਲ ਸੌ ਕੇ ਮੌਜ ਬਣਾਂ ਲੈਂਦੇ ਹਨ। ਪਰ ਜ਼ੁੰਮੇਵਾਰੀਆਂ ਨਹੀਂ ਸੰਭਾਲਦੇ।  ਐਸੇ ਕੰਮ ਨੂੰ ਕਿਸੇ ਹੋਰ ਮਰਦ ਨੂੰ ਕਰ ਲਵੇ। "
ਪ੍ਰੀਤ ਨੇ ਕਿਹਾ, " ਭਰਜਾਈ ਉਸ ਨੇ ਸ਼ਰਾਬ ਪੀਤੀ ਸੀ। ਮੈਂ ਵੀ ਕਾਰ ਨਹੀਂ ਚਲਾ ਸਕਦੀ ਸੀ। ਇਸ ਲਈ ਤੈਨੂੰ ਨਾਲ ਲੈ ਗਈ। " ਪ੍ਰੀਤ ਦੇ ਨਾਲ ਭਰਜਾਈ ਘਰ ਅੰਦਰ ਆ ਗਈ। ਚੈਨ ਸ਼ਰਾਬੀ ਹੋਇਆ ਬੈਠਾ ਸੀ। ਪ੍ਰੀਤ ਦੀ ਭਰਜਾਈ ਨੇ ਚੈਨ ਨੂੰ ਕਿਹਾ, " ਚੈਨ ਤੂੰ ਬਾਪ ਬਣਨ ਵਾਲਾ ਹੈ। ਮਿਠਿਆਈ ਖੁਆ। " ਚੈਨ ਦੀ ਸਾਰੀ ਪੀਤੀ ਹੋਈ ਲਹਿ ਗਈ। ਉਸ ਨੇ ਪੁੱਛਿਆ, " ਤੈਨੂੰ ਕਿਨ੍ਹੇ ਕਹਿ ਦਿੱਤਾ? "  " ਅਸੀਂ ਡਾਕਟਰ ਕੋਲੋਂ ਆਈਆਂ ਹਾਂ। ਉਸ ਨੇ ਪ੍ਰੀਤ ਚੇ ਟੈੱਸਟ ਕੀਤੇ ਹਨ। ਡਾਕਟਰ ਨੇ ਦੱਸਿਆ ਹੈ। " " ਐਡੀ ਛੇਤੀ ਕੀ ਸੀ? ਔਰਤਾਂ ਮਾਂ ਬਣਨ ਦਾ ਬਹਾਨਾ ਹੀ ਭਾਲਦੀਆਂ ਹਨ। ਵਿਆਹ ਹੁੰਦੇ ਹੀ ਮਾਂ ਬਣ ਜਾਂਦੀਆਂ ਹਨ। " ਪ੍ਰੀਤ ਨੇ ਭਰਜਾਈ ਵੱਲ ਦੇਖਿਆਂ। ਉਸ ਨੇ ਕਿਹਾ," ਇਹ ਪਹਿਲਾਂ ਸੋਚਣਾ ਸੀ। ਔਰਤ ਇਸ ਵਿੱਚ ਕੀ ਕਰ ਸਕਦੀ ਹੈ? ਕੀ ਮਰਦ ਤੋਂ ਬਗੈਰ ਔਰਤ ਮਾਂ ਬਣ ਸਕਦੀ ਹੈ? ਔਰਤ ਨੂੰ ਮਾਂ ਮਰਦ ਬਣਾਉਂਦਾ ਹੈ। ਤੂੰ ਮੈਨੂੰ ਮਾਂ ਬਣਾਇਆ ਹੈ। ਦੋਸ਼ ਮੇਰੇ ਸਿਰ ਲਾ ਰਿਹਾ ਹੈ। "  " ਇਹ ਬੱਚਾ ਮੈਨੂੰ ਨਹੀਂ ਚਾਹੀਦਾ। ਇਸ ਦਾ ਗਰਭਪਾਤ ਕਰਾ ਦੇ। ਅਜੇ ਹੋਰ ਬਹੁਤ ਕੰਮ ਕਰਨ ਵਾਲੇ ਹਨ। ਬੱਚੇ ਜੰਮਣ ਨੂੰ ਬਥੇਰੀ ਉਮਰ ਪਈ ਹੈ।
ਪ੍ਰੀਤ ਦੀ ਭਰਜਾਈ ਦੋਨਾਂ ਵਿੱਚ ਗੱਲ ਵਧਦੀ ਦੇਖ ਕੇ, ਉੱਥੋਂ ਚਲੀ ਗਈ। ਪ੍ਰੀਤ ਨੇ, ਚੈਨ ਨੂੰ ਕਹਿ ਦਿੱਤਾ, " ਇਸ ਬੱਚੇ ਨੂੰ ਮੈਂ ਮਰਨ ਨਹੀਂ ਦੇਵਾਂਗੀ। ਜਨਮ ਦੇਵਾਂਗੀ। " ਚੈਨ ਦਾ ਗ਼ੁੱਸਾ ਆਪੇ ਤੋਂ ਬਾਹਰ ਹੋ ਗਿਆ ਸੀ। ਉਹ ਗ਼ੁੱਸੇ ਵਿੱਚ ਭੁੱਲ ਗਿਆ। ਕੀ ਕਹਿ ਰਿਹਾ ਹੈ? ਉਸ ਨੇ ਕਿਹਾ, " ਮੈਨੂੰ ਹੋਰ ਬੱਚਾ ਨਹੀਂ ਚਾਹੀਦਾ। ਮੇਰਾ ਇੱਕ ਬੇਟਾ ਹੈ। ਉਹੀ ਸੰਭਾਲਣਾ ਔਖਾ ਹੋ ਗਿਆ ਹੈ। " ਪ੍ਰੀਤ ਨੂੰ ਲੱਗਦਾ ਸੀ। ਉਹ ਕੋਈ ਸੁਪਨਾ ਦੇਖ ਰਹੀ ਹੈ। ਉਸ ਨੇ ਚੈਨ ਨੂੰ ਪੁੱਛਿਆ, " ਕੀ ਤੂੰ ਮਜ਼ਾਕ ਕਰ ਰਿਹਾ ਹੈ? " ਚੈਨ ਨੂੰ ਯਾਦ ਆ ਗਿਆ। ਇਹ ਤਾਂ ਇਸ ਨੂੰ ਦੱਸਣਾ ਨਹੀਂ ਸੀ। ਇਹ ਕਿਵੇਂ ਦੱਸ ਹੋ ਗਿਆ? ਉਸ ਨੇ ਕਿਹਾ, " ਮੈਂ ਮਜ਼ਾਕ ਕਰ ਰਿਹਾ ਸੀ। ਆਪਣੀ ਉਮਰ ਅਜੇ ਨਿਆਣੀ ਹੈ। ਜੇ ਆਪਾਂ ਹੁਣੇ ਮੰਮੀ ਡੈਡੀ ਬਣ ਗਏ। ਛੇਤੀ ਬੁੱਢੇ ਹੋ ਜਾਵਾਂਗੇ। " ਪ੍ਰੀਤ ਨੇ ਕਿਹਾ. " ਕੀ ਤੂੰ ਸੱਚੀ ਬੁੱਢਾ ਹੋਣ ਤੋਂ ਡਰਦਾ ਹੈ? ਬੱਚੇ ਜੰਮਣ ਨਾਲ ਕੋਈ ਬੁੱਢਾ ਨਹੀਂ ਹੁੰਦਾ। ਸਗੋਂ ਜਿਸ ਦੇ ਬੱਚੇ ਨਾਂ ਹੋਣ, ਉਹ ਵਿਹਲਾ ਰਹਿ ਕੇ ਬੁੱਢਾ ਹੋ ਜਾਂਦਾ ਹੈ। ਅੱਗੇ ਨੂੰ ਮੈਨੂੰ ਮਜ਼ਾਕ ਵੀ ਨਾਂ ਕਰਨਾ। ਉਹ ਮਜ਼ਾਕ ਵੀ ਚੰਗਾ ਨਹੀਂ ਹੁੰਦਾ। ਜਿਸ ਨਾਲ ਜ਼ਿੰਦਗੀ ਕਿਰ-ਕਰੀ ਹੋ ਜਾਵੇ। ਇੱਕ ਬਾਰ ਤਾਂ ਮੈਨੂੰ ਸੱਚ ਲੱਗਾ ਸੀ। " ਚੈਨ ਨੇ ਆਪਦੀ ਗੱਲ ਉੱਤੇ ਜ਼ੋਰ ਦਿੰਦੇ ਕਿਹਾ, " ਸਾਰੀਆਂ ਗੱਲਾਂ ਛੱਡ, ਮੈਂ ਤੈਨੂੰ ਇੱਕ ਬਾਰ ਕਹਿ ਦਿੱਤਾ ਹੈ, ਮੈਨੂੰ ਬੱਚਾ ਨਹੀਂ ਚਾਹੀਦਾ। ਹਸਪਤਾਲ ਜਾ ਕੇ, ਬੱਚਾ ਗਿਰਾ ਦੇ। ਅਜੇ ਆਪਣਾ ਵਿਆਹ ਹੋਇਆ ਹੈ। ਮੈਂ ਪੱਕਾ ਨਹੀਂ ਹੋਇਆ। ਜੇ ਕਿਸੇ ਗੱਲ ਦੇ ਅੜਿੱਕਾ ਪੈਣ ਨਾਲ ਮੈਂ ਪੱਕਾ ਨਾਂ ਹੋ ਸਕਿਆ। ਬੱਚੇ ਦਾ ਕੀ ਹੋਵੇਗਾ? ਪ੍ਰੀਤ ਨੂੰ ਚੈਨ ਦੀਆਂ ਅਜੀਬ ਗੱਲਾਂ ਸੁਣ ਕੇ ਹੈਰਾਨੀ ਹੋ ਰਹੀ ਸੀ। ਪ੍ਰੀਤ ਨੇ ਕਿਹਾ, " ਤਾਂ ਮੈਂ ਤੇਰੇ ਨਾਲ ਭਾਰਤ ਚਲੀ ਜਾਵਾਂਗੀ।। ਸ਼ਾਇਦ ਤੈਨੂੰ ਨਵੇਂ ਕਾਨੂੰਨ ਦਾ ਨਹੀਂ ਪਤਾ, ਹੁਣ ਮੋਹਰ ਤਾਂ ਲਗਾਉਂਦੇ ਹਨ। ਜਦੋਂ ਬੱਚਾ ਹੋ ਜਾਂਦਾ ਹੈ। ਦੂਜੀ ਗੱਲ, ਮੈਂ ਬੱਚਾ ਇਕੱਲੀ ਵੀ ਪਾਲ ਸਕਦੀ ਹਾਂ। ਮੈਂ ਭਰੂਣ ਦਾ ਬੀਜ ਨਾਸ਼ ਨਹੀਂ ਕਰਨ ਲੱਗੀ। " ਚੈਨ ਨੇ ਕਿਹਾ, " ਹੱਦ ਹੋ ਗਈ। ਮੈਂ ਬੱਚੇ ਦਾ ਬਾਪ ਹਾਂ। ਮੈਂ ਨਹੀਂ ਚਾਹੁੰਦਾ। ਮੇਰੀ ਔਲਾਦ ਪੈਦਾ ਹੋਵੇ। ਤੂੰ ਇਕੱਲੀ ਆਪਦੀ ਮਰਜ਼ੀ ਕਿਵੇਂ ਕਰ ਲਵੇਗੀ? " ਪ੍ਰੀਤ ਨੇ ਚੈਨ ਨਾਲ ਬਹਿਸ ਕਰਨੀ ਠੀਕ ਨਹੀਂ ਸਮਝੀ। ਉਹ ਉਸ ਨੂੰ ਸੋਫ਼ੇ ਉੱਤੇ ਬੈਠੇ ਨੂੰ ਛੱਡ ਕੇ, ਆਪ ਸੌਣ ਲਈ ਕਮਰੇ ਵਿੱਚ ਚਲੀ ਗਈ।

Comments

Popular Posts