ਭਾਗ 15  ਦੁਨੀਆ ਦਾ ਗਿਆਨ ਸ਼ਬਦਾਂ ਰਾਹੀ ਅੱਖਾਂ ਨਾਲ ਪੜ੍ਹਕੇ-ਕੰਨਾਂ ਨਾਲ ਸੁਣ ਕੇ ਹੁੰਦਾ ਹੈਦੁਨੀਆ ਵਾਲੇ ਦੂਜੇ ਨੂੰ ਨੰਗਾ ਦੇਖਣਾ ਚਾਹੁੰਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਕਈਆਂ ਦੀਆਂ ਅੱਖਾਂ, ਐਡੀਆਂ ਸ਼ਕਤੀ ਸ਼਼ਾਲੀ, ਕੋਮਲ ਪੰਖੜੀਆਂ ਹੁੰਦੀਆਂ ਹਨ। ਬੰਦੇ ਦੀਆਂ ਬੰਦੇ ਨਾਲ ਅੱਖਾਂ ਮਿਲਣ ਨਾਲ, ਪਲ ਵਿੱਚ ਪੱਕੇ ਫ਼ੈਸਲੇ ਬਦਲ ਜਾਂਦੇ ਹਨ। ਅੱਖਾਂ ਦੀ ਇੱਕ ਝਲਕ ਦੇਖਣ ਨਾਲ ਬੰਦਾ ਆਪਦੀ ਜ਼ਿੰਦਗੀ ਬਦਲ ਲੈਂਦਾ ਹੈ। ਅੱਖ ਦੀ ਮਾਰ ਝੱਲਣੀ ਹਰ ਇੱਕ ਦੇ ਬੱਸ ਦੀ ਗੱਲ ਨਹੀਂ ਹੈ। ਕਿਸੇ ਦੇ ਨੇਤਰਾਂ ਦੀ ਇੱਕ ਦੇਖਣੀ ਜੀਵਨ ਸਵਰਗ ਬਣਾਂ ਦਿੰਦੀ ਹੈ। ਕਈਆਂ ਦੀ ਨਜ਼ਰ ਪਥਰਾ ਨੂੰ ਪਾੜ ਦਿੰਦੀ ਹੈ। ਬਾਤ ਨੀਅਤ ਦੀ ਹੈ। ਅੱਖਾਂ ਹੀ ਹਨ। ਜਿੰਨਾ ਨਾਲ ਦੁਨੀਆ ਦੇਖ ਰਹੇ ਹਾਂ। ਅੱਖਾਂ ਬਹੁਤ ਅਨਮੋਲ ਦਾਤ ਹਨ। ਇਹ ਦੋ ਅੱਖਾਂ ਦੇ ਪ੍ਰਕਾਸ਼ ਨਾਲ, ਪਿੱਠ ਵਾਲੇ ਹਿੱਸੇ ਨੂੰ ਛੱਡ ਕੇ, ਅਸੀਂ ਇੱਕੋ ਸਮੇਂ ਆਪਦਾ ਆਲਾ ਦੁਆਲਾ ਦੇਖਦੇ ਹਾਂ। ਕਈ ਬੰਦੇ ਪਿੱਛੇ ਨੂੰ ਟੇਢੀਆਂ ਅੱਖਾਂ ਐਨੀਆਂ ਕਰ ਲੈਂਦੇ ਹਨ। ਪਾਸਿਆਂ ਤੋਂ ਵੀ ਪਿੱਛੇ ਨੂੰ ਬਹੁਤ ਦੂਰ ਤੱਕ ਦੇਖ ਸਕਦੇ ਹਨ। ਇੱਕ ਹੋਰ ਪ੍ਰਕਾਸ਼ ਸ਼ਬਦਾਂ ਦੇ ਗਿਆਨ ਨਾਲ ਮਨ ਨੂੰ ਹੁੰਦਾ ਹੈ। ਦੁਨੀਆ ਦਾ ਗਿਆਨ ਸ਼ਬਦਾਂ ਨਾਲ ਅੱਖਾਂ ਨਾਲ ਪੜ੍ਹਕੇ-ਕੰਨਾਂ ਨਾਲ ਸੁਣ ਕੇ, ਜੀਵਨ ਵਿੱਚ ਮੰਨ ਕੇ ਹੁੰਦਾ ਹੈ। ਇਤਿਹਾਸ ਦਾ ਗਿਆਨ, ਬੰਦਿਆਂ ਕੋਲੋਂ ਸੁਣ ਕੇ ਹੁੰਦਾ ਹੈ। ਕਿਤਾਬਾਂ ਗ੍ਰੰਥਾਂ ਵਿੱਚੋਂ ਪੜ੍ਹ ਕੇ ਵੀ ਹੁੰਦਾ ਹੈ। ਹਰ ਧਰਮ ਦੇ ਗ੍ਰੰਥ ਆਪਣੇ ਧਰਮ ਦੀ ਜਾਣਕਾਰੀ ਦਿੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰ ਬੰਦੇ ਦੀ ਨਿੱਜੀ ਜਾਣਕਾਰੀ ਦਿੰਦੇ ਹਨ। ਉਸ ਵਿੱਚ ਲਿਖਿਆ ਹੈ। ਆਮ ਬੰਦਾ ਬਹੁਤ ਲਾਲਚੀ ਹੈ। ਧੰਨ, ਘਰ ਪਰਿਵਾਰ ਨੂੰ ਪਿਆਰ ਕਰਦਾ ਹੈ। ਉਸੇ ਲਈ ਸੁਆਰਥੀ ਬਣ ਕੇ, ਫ਼ਰੇਬ, ਧੋਖੇ, ਠੱਗੀਆਂ ਕਰਦਾ ਫਿਰਦਾ। ਗੁਰਬਾਣੀ ਦੱਸਦੀ ਹੈ। ਇਸ ਤੋਂ ਬਚਣ ਲਈ ਕੀ ਢੰਗ ਹਨ? ਦੁਨੀਆ ਦੇ ਲੋੜਾਂ ਤੋਂ ਵੱਧ ਕੇ, ਵਿਕਾਰ ਕੰਮਾਂ ਨੂੰ ਛੱਡ ਕੇ, ਕੀ ਫ਼ਾਇਦੇ ਹਨ? ਇਹ ਗੁਰਬਾਣੀ ਬੰਦਿਆਂ ਦੇ ਸੁਣਨ, ਪੜ੍ਹਨ ਲਈ ਹੈ। ਐਸਾ ਨਹੀਂ ਹੈ। ਘਰ ਵਿੱਚ ਕੰਧਾਂ ਤੇ ਫ਼ਰਨੀਚਰ ਨੂੰ ਗੁਰਬਾਣੀ ਸੁਣਾਉਣ ਨਾਲ ਘਰ ਪਵਿੱਤਰ ਹੋ ਜਾਵੇਗਾ। ਕੋਈ ਵੀ ਥਾਂ, ਘਰ, ਜਗਾ ਮਾੜੀ ਨਹੀਂ ਹੈ। ਬੰਦੇ ਜ਼ਰੂਰ ਛੱਲ, ਕਪਟ ਕਰਨ ਵਾਲੇ ਬੇਈਮਾਨ ਹਨ। ਪਰ ਬੰਦਾ ਆਪਣੇ-ਆਪ ਦੇ ਔਗੁਣ ਨਹੀਂ ਸੁਣਨਾ ਚਾਹੁੰਦਾ। ਹਰ ਬੰਦਾ ਜਾਣਦਾ ਹੈ। ਬਈ ਮੈਂ ਐਡਾ ਸਿਆਣਾ ਤੇ ਗੁਣਾਂ ਵਾਲਾ ਨਹੀਂ ਹਾਂ। ਹਰ ਕੋਈ ਫਿਰ ਵੀ ਝੂਠੀ ਪ੍ਰਸੰਸਾ ਬਾਰੇ ਸੁਣ ਕੇ ਖ਼ੁਸ਼ ਹੁੰਦਾ ਹੈ। ਹਰ ਬੰਦਾ ਆਪਦੇ ਬਾਰੇ ਆਪ ਨੂੰ ਲੋਕਾਂ ਤੋਂ ਵੱਧ ਜਾਣਦਾ ਹੈ। ਇਸੇ ਲਈ ਬੰਦਾ ਪਾਪ ਤੇ ਮਾੜੇ ਕੰਮਾਂ ਦਾ ਫਲ ਭੁਗਤਣ ਤੋਂ ਪਹਿਲਾਂ ਬਚਣ ਦੇ ਪ੍ਰਬੰਧ ਕਰਦਾ ਫਿਰਦਾ ਹੈ। ਧਰਮ ਦੇ ਗ੍ਰੰਥ ਨੂੰ ਘਰ ਵਿੱਚ ਗਾ, ਸੁਣਾ ਕੇ ਪਾਪ ਤੇ ਮਾੜੇ ਕੰਮਾਂ ਨੂੰ ਸੁੱਧ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਫਿਰ ਵੀ ਬੰਦਾ ਆਪ ਇੱਕ ਅੱਖਰ ਬਾਣੀ ਦਾ ਕੰਨ ਵਿੱਚ ਨਹੀਂ ਪਾਉਂਦਾ।
ਪ੍ਰੀਤ ਤੇ ਚੈਨ ਦਾ ਵਿਆਹ ਛੇਤੀ ਵਿੱਚ ਹੋ ਗਿਆ ਸੀ। ਵਿਆਹ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਨਹੀਂ ਕਰਾਇਆ ਸੀ। ਪ੍ਰੀਤ ਦੇ ਮਨ ਦੀ ਇੱਛਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਪ੍ਰਕਾਸ਼ ਕਰਾਇਆ ਜਾਵੇ। ਪ੍ਰੀਤ ਤੇ ਚੈਨ ਘਰ ਦੇ ਥੱਲੇ ਜਿਸ ਬੇਸਮਿੰਟ ਵਿੱਚ ਰਹਿੰਦੇ ਸਨ। ਉੱਥੇ ਜਗਾ ਬਹੁਤ ਥੋੜ੍ਹੀ ਸੀ। ਉਝ ਵੀ ਬਹੁਤਿਆਂ ਨੂੰ ਵਹਿਮ ਹੈ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਹੋਣ। ਉਸ ਥਾਂ ਕਮਰੇ ਦੇ ਉੱਪਰ ਤੁਰਨਾਂ-ਫਿਰਨਾਂ ਨਹੀਂ ਚਾਹੀਦਾ। ਬੰਦਿਆਂ ਨਾਲ ਭਰੇ ਜਹਾਜ਼, ਬੇਸ਼ੱਕ ਉੱਪਰ ਦੀ ਲੰਘਦੇ ਰਹਿਣ। ਕੀੜੀਆਂ, ਚੂਹੀਆਂ, ਚਿੜੀਆਂ, ਸੱਪ ਮੰਜੀ ਥੱਲੇ, ਤੇਗ ਕੋਲ ਤੁਰੇ ਫਿਰਨ। ਉਹ ਸਬ ਕਬੂਲ ਹਨ। ਜਾਣਦੀ ਬੰਦੇ ਨੇ ਹਰ ਕੰਮ ਵਿੱਚ ਸਿਆਣਪ ਦਿਖਾਉਣੀ ਹੁੰਦੀ ਹੈ। ਭਾਵੇਂ ਗੁਰੂ ਗ੍ਰੰਥ ਸਾਹਿਬ ਦਾ ਇੱਕ ਅੱਖਰ ਨਾਂ ਪੜ੍ਹਨ ਪਖੰਡ ਬਹੁਤ ਕਰਦੇ ਹਨ। ਉਸ ਉੱਤੇ ਕੈਸੇ ਕਿਹੜੇ ਰੰਗ ਦੇ ਰੁਮਾਲੇ ਪਾਉਣੇ ਹਨ? ਇਸ ਪਿਛੇ ਹੀ ਲੜੀ ਜਾਂਦੇ ਹਨ। ਮਕਾਨ ਮਾਲਕ ਨੂੰ ਪਤਾ ਲੱਗਾ। ਚੈਨ ਘਰ ਵਿੱਚ ਅਖੰਡ ਪਾਠ ਪ੍ਰਕਾਸ਼ ਕਰਾਉਣਾ ਚਾਹੁੰਦਾ ਹੈ। ਉਹ ਰੱਬ ਨੂੰ ਮੰਨਣ ਵਾਲਾ ਦਿਆਲੂ ਬੰਦਾ ਸੀ। ਉਸ ਨੇ ਕਿਹਾ, " ਆਪਣਾ ਘਰ ਇੱਕੋ ਹੈ। ਤੁਸੀਂ ਉੱਪਰਲੀ ਮੰਜ਼ਲ ਵਿੱਚ ਅਖੰਡ ਪਾਠ ਪ੍ਰਕਾਸ਼ ਕਰਾ ਸਕਦੇ ਹੋ। ਥੱਲੇ ਬੇਸਮਿੰਟ ਵਿੱਚ ਖਾਣ-ਪਕਾਉਣ ਦਾ ਕੰਮ ਹੋ ਜਾਵੇ। " ਪ੍ਰੀਤ ਵੀ ਗੱਲ ਨਾਲ ਸਹਿਮਤ ਹੋ ਗਈ। ਪਾਠ ਪੜ੍ਹਨ ਦਾ ਠੇਕਾ, ਗੁਰਦੁਆਰੇ ਵਾਲੇ ਭਾਈ ਜੀ ਨੂੰ ਦੇ ਦਿੱਤਾ ਸੀ। 800 ਡਾਲਰ ਵਿੱਚ ਮਾਮਲਾ ਤਹਿ ਹੋ ਗਿਆ। ਚੈਨ ਨੇ 800 ਡਾਲਰ ਦਾ ਭੁਗਤਾਨ ਕਰ ਦਿੱਤਾ ਸੀ। ਜਿਵੇਂ ਤਿਵੇਂ ਪਾਠੀਆਂ ਨੇ, ਇਸ ਨੂੰ 1 ਅੰਗ ਤੋਂ ਲੈ ਕੇ, 1430 ਅੰਗਾਂ ਨੂੰ 49 ਕੁ ਘੰਟਿਆਂ ਵਿੱਚ ਪੜ੍ਹਨਾ ਹੁੰਦਾ ਹੈ। ਗੁਰਦੁਆਰੇ ਵਾਲੇ ਭਾਈ ਜੀ ਤੇ ਹੋਰ ਪਾਠੀ ਇੱਕ ਦੂਜੇ ਨੂੰ ਚੇਤੇ ਕਰਾਉਂਦੇ ਰਹਿੰਦੇ ਹਨ। ਪਾਠ ਛੇਤੀ ਨਾਲ ਨਬੇੜਨਾਂ ਹੈ। ਸਪੀਡ ਫੁੱਲ ਰੱਖਣੀ ਹੈ। ਹੋਲੀ ਘੱਟ ਤੇਜ਼ ਪੜ੍ਹਨ ਵਾਲੇ ਨੂੰ ਪਾਠ ਪੜ੍ਹਨ ਲਈ ਰੌਲ  ਨਹੀਂ ਦਿੱਤੀ ਜਾਂਦੀ।
ਅਖੰਡ ਪਾਠ ਪ੍ਰਕਾਸ਼ ਕਰਾ ਦਿੱਤਾ ਗਿਆ। ਰਿਸ਼ਤੇਦਾਰਾਂ ਨੂੰ ਸੱਦੇ ਦੇ ਦਿੱਤੇ ਗਏ। ਹਰ ਕੋਈ ਛੁੱਟੀ ਵਾਲੇ ਦਿਨ ਦਾਹਵਤ ਚਾਹੁੰਦਾ ਹੈ। ਦਾਹਵਤ ਉੱਤੇ ਜਾ ਕੇ, ਭੋਜਨ ਪੱਕਿਆ, ਪਕਾਇਆ ਮਿਲ ਜਾਂਦਾ ਹੈ। ਚੈਨ, ਪ੍ਰੀਤ, ਉਸ ਦੀ ਮੰਮੀ, ਮਕਾਨ ਮਾਲਣ ਹੋਰ ਔਰਤ-ਮਰਦ ਆਏ ਗਏ ਦੀ ਸੇਵਾ ਕਰਨ ਵਿੱਚ ਲੱਗੇ ਹੋਏ ਸਨ। ਔਰਤਾਂ ਖਾਣਾ ਪੱਕਾ ਰਹੀਆਂ ਸਨ। ਚੈਨ ਤੇ ਹੋਰ ਰਿਸ਼ਤੇਦਾਰ ਖਾਣਾ ਵਰਤਾ ਰਹੇ ਸਨ। ਔਰਤਾਂ ਮਰਦ ਇੱਕ ਦੂਜੇ ਦਾ ਹਾਲ ਚਾਲ ਪੁੱਛਣ ਪਿੱਛੋਂ, ਗੱਪਾਂ ਮਾਰਨ ਲੱਗੇ ਹੋਏ ਸਨ। ਘਰ ਵਿੱਚ ਚਿੜੀਆ ਘਰ ਵਾਂਗ ਰੌਲਾ ਪੈ ਰਿਹਾ ਸੀ। ਬੱਚਿਆਂ ਨੇ, ਖ਼ੂਬ ਖੱਪ ਪਾਈ ਹੋਈ। ਪਾਠੀ ਇਕੱਲਾ ਪਾਠ ਪੜ੍ਹ ਰਿਹਾ ਸੀ। ਇੱਕ ਜਾਣੇ ਦੀ ਦੇਗ ਵੰਡਣ ਲਈ ਡਿਊਟੀ ਲੱਗੀ ਹੋਈ। ਉਹ ਕਦੇ-ਕਦੇ ਬੱਚਿਆਂ ਨੂੰ ਚੁੱਪ ਰਹਿਣ ਲਈ ਕਹਿ ਜਾਂਦਾ ਸੀ । ਜਦੋਂ ਵੱਡੇ ਗੱਪਾਂ ਮਾਰ ਰਹੇ ਸਨ। ਸਾਰੇ ਆਪੋ-ਆਪਣਾ ਨੌਕਰੀਆਂ, ਘਰ ਪਰਿਵਾਰ ਦੀਆਂ ਗੱਲਾਂ ਕਰ ਰਹੇ ਸਨ। ਘਰ ਵਿੱਚ ਖੱਪ ਸੁਣ ਕੇ, ਪਾਠੀ ਨੂੰ ਵੀ ਪਾਠ ਕਰਨਾ ਮੁਸ਼ਕਲ ਹੋ ਰਿਹਾ ਸੀ। ਪਾਠੀ ਲਿਖ ਕੇ ਚੁੱਪ ਰਹਿਣ ਲਈ ਬੇਨਤੀਆਂ ਕਰ ਰਹੇ ਸਨ। ਉਹ ਵੀ ਬੰਦਾ ਹੀ ਹੁੰਦਾ ਹੈ। ਉਸ ਦਾ ਵੀ ਗੱਲਾਂ ਵਿੱਚ ਹੁੰਗਾਰਾ ਭਰਨ ਨੂੰ ਮਨ ਕਰਦਾ ਹੋਣਾ ਹੈ। ਐਸੇ ਪੂਜਾ ਪਾਠ ਕਰਨ ਦਾ ਕੀ ਫ਼ਾਇਦਾ ਹੈ? ਜਿਸ ਦੇ ਕਰਨ, ਕਰਾਉਣ ਨਾਲ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਪ੍ਰਕਾਸ਼ ਬਹੁਤੇ ਤਾਂ ਰਿਸੋਰੀਸ ਕਰਾ ਰਹੇ ਹਨ। ਇੱਕ ਨੇ ਕਰਾਇਆ। ਹੋਰ ਵੀ ਕਰਾ ਕੇ, ਦੱਸਣਾ ਚਾਹੁੰਦੇ ਹਨ। ਬਈ ਅਸੀਂ ਵੀ ਇੰਨੇ ਜੋਗੇ ਹਾਂ। ਇੰਨੇ ਬੰਦਿਆਂ ਨੂੰ ਚਾਹ, ਪ੍ਰਸ਼ਦਾ ਛੱਕਾ ਸਕਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਪ੍ਰਕਾਸ਼ ਕਾਹਦੇ ਲਈ ਕਰਾਇਆ ਜਾਂਦਾ ਹੈ? ਜੇ ਕੋਈ ਅੱਖਰ ਨਹੀਂ ਸੁਣਨਾ ਹੈ। ਆਏ ਰਿਸ਼ਤੇਦਾਰ, ਦੋਸਤ ਵੀ ਕਿਹੜਾ ਪਾਠ ਸੁਣਦੇ ਹਨ? ਜੇ ਕੋਈ ਪਾਠ ਸੁਣਨ ਦਾ ਪ੍ਰੇਮੀ ਹੁੰਦਾ ਹੈ। ਉਸੇ ਨੂੰ ਕਈ-ਕਈ ਘੰਟੇ ਦੇਗ ਵੰਡਣ ਲਾਈ ਰੱਖਦੇ ਹਨ। ਅਗਲੇ ਨੂੰ ਬਾਥਰੂਮ ਜਾਣ ਦਾ ਸਮਾਂ ਵੀ ਬਗੈਰ ਕਹੇ ਨਹੀਂ ਦਿੰਦੇ। ਬੱਸ ਇੰਨਾ ਹੀ ਚਾਹ ਬਹੁਤ ਹੈ। ਬਈ ਸਾਡੇ ਦਮ ਉੱਤੇ ਪਾਠ ਹੋ ਰਿਹਾ ਹੈ। ਇਹ ਨਹੀਂ ਜਾਣਦੇ। ਪਾਠ ਵਿੱਚ ਸਿੱਖਿਆ ਦਿੱਤੀ ਗਈ ਹੈ। ਗੁਣ ਦੱਸੇ ਗਏ ਹਨ। ਜੇ ਕੁੱਝ ਸੁਣਨਾ ਨਹੀਂ ਹੈ। ਆਪ ਪੜ੍ਹਨਾ ਨਹੀਂ ਹੈ। ਉਹ ਤਾਂ ਜੈਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਪ੍ਰਕਾਸ਼ ਕਰਾਇਆ। ਜੈਸਾ ਨਾਂ ਕਰਾਇਆ। ਕੰਧਾਂ ਛੱਤ ਦੁਨੀਆ ਦੇ ਵਿਕਾਰ ਮਾੜੇ ਪਾਪ ਕੰਮ ਨਹੀਂ ਕਰਦੇ। ਜੂਨ ਬੰਦੇ ਨੂੰ ਮਿਲੀ ਹੈ। ਇਸ ਨੇ ਆਪਦੀ ਜੂਨ ਸੁਧਾਰਨੀ ਹੈ। ਮਾੜੇ ਪਾਪ ਕੰਮ ਬੰਦਾ ਤਾਂਹੀ ਛੱਡੇਗਾ। ਜਦੋਂ ਉਸ ਨੂੰ ਗਿਆਨ ਹੋ ਗਿਆ। ਉਹ ਮਾੜੇ ਪਾਪ ਕੰਮ ਕਰ ਰਿਹਾ ਹੈ। ਇਹ ਗੱਲ ਰਿਸ਼ਤੇਦਾਰ, ਦੋਸਤ, ਧੀਆਂ, ਪੁੱਤਰ, ਮਾਪੇ, ਪਤੀ-ਪਤਨੀ ਨਹੀਂ ਦੱਸਦੇ। ਇੰਨਾ ਨੂੰ ਖਾਣ ਨੂੰ ਚਾਹੀਦਾ ਹੈ। ਭਾਵੇਂ ਮਾੜੇ ਪਾਪ ਕੰਮ ਕਰਕੇ ਖਲ਼ਾਈ ਚੱਲੋ। ਸਤਿਗੁਰੂ ਗੁਰਬਾਣੀ ਵਿੱਚ ਬਾਰ-ਬਾਰ ਦੱਸ ਰਹੇ ਹਨ। ਬੰਦਿਆ ਮਾੜੇ ਪਾਪ ਕੰਮ ਨਾਂ ਕਰ। ਭੁਗਤਣਾ ਤੈਨੂੰ ਪੈਣਾ ਹੈ। ਤੇਰੇ ਨਾਲ ਕਿਸੇ ਨੇ ਨਹੀਂ ਮਰਨਾ। ਦੁਨੀਆ ਉੱਤੇ ਚੰਗੇ ਕੰਮ ਕਰ। ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਪ੍ਰਕਾਸ਼ ਕਰਾਉਣ ਦੀ ਥਾਂ ਆਪ ਸਤਿਗੁਰੂ ਜੀ ਦੀ ਗੁਰਬਾਣੀ ਪੜ੍ਹੀਏ, ਸੁਣੀਏ। ਆਪ ਨੂੰ ਸਤਿਗੁਰੂ ਗੁਰਬਾਣੀ ਵਰਗੇ ਪਵਿੱਤਰ ਬਣਾਂ ਲਈਏ। ਕਿਸੇ ਨਾਲ ਧੋਖਾ, ਫ਼ਰੇਬ ਨਾਂ ਕਰੀਏ। ਹੱਕ ਦੀ ਕਮਾਈ ਕਰ ਕੇ, ਰੁੱਖੀ ਮਿੱਸੀ ਰੋਟੀ ਖਾਈਏ।

Comments

Popular Posts