ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 327 of 1430
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com

18/07/2013. 327   ਮੇਰੇ ਸਰੀਰ ਵਿਚ ਵਿਕਾਰਾਂ ਦੇ ਕਰੋੜਾਂ ਬਖੇੜੇ ਸਨ। ਪ੍ਰਭੂ ਦੀ ਰੱਬੀ ਗੁਰਬਾਣੀ ਵਿਚ ਜੁੜੇ ਰਹਿਣ ਕਰਕੇਉਹ ਸਾਰੇ ਪਲਟ ਕੇ ਅਨੰਦ ਦਾ ਟਿਕਾਣਾ ਬਣ ਗਏ ਹਨ। ਮਨ ਨੇ ਆਪਣੇ ਅਸਲ ਸਰੂਪ ਰੱਬ ਨੂੰ ਪਛਾਣ ਲਿਆ ਹੈ। ਰੱਬ ਹੀ ਹਰ ਪਾਸੇ ਦਿਸ ਰਿਹਾ ਹੈ। ਰੋਗ ਤੇ ਤਾਪ ਹੁਣ ਨੇੜੇ ਨਹੀਂ ਆ ਸਕਦੇ। ਮਨ ਮਾਇਆ ਵਿਚ ਵਿਚਰਦਾ ਹੋਇਆ ਵੀ ਮਾਇਆ ਦੇ ਮੋਹ ਤੋਂ ਉੱਚਾ ਹੋ ਗਿਆ ਹੈ। ਉਦੋਂ ਪਤਾ ਲੱਗਾ ਜਦੋਂ ਮਨ ਜਿਊਦਾ ਹੀ ਲਾਲਚਮੋਹ ਵਿਕਾਰਾਂ ਤੋਂ ਮੁੜ ਗਿਆ ਹੈ। ਕਬੀਰ ਜੀ ਕਹਿ ਰਹੇ ਹਨ। ਆਤਮਿਕ ਅਨੰਦਅਡੋਲ ਅਵਸਥਾ ਵਿਚ ਜੁੜ ਜਾਵੋ। ਨਾ ਆਪ ਕਿਸੇ ਹੋਰ ਕੋਲੋਂ ਡਰੋ। ਨਾ ਹੀ ਹੋਰਨਾਂ ਨੂੰ ਡਰਾਵੋ। ਸਰੀਰ ਦਾ ਲੋੜ ਤੋਂ ਵੱਧ ਮੋਹਮਾਇਆ ਦੁਨੀਆ ਦੇ ਕੰਮਾਂ ਵੱਲੋਂ ਮਨ-ਮਰ ਕੇਮਨ ਕਿਹੜੇ ਘਰ ਜਾ ਕੇ ਟਿੱਕ ਕੇ ਲੱਗਦਾ ਹੈਸਤਿਗੁਰੂ ਦੇ ਰੱਬੀ ਬਾਣੀ ਦੇ ਸ਼ਬਦ ਨਾਲ ਪ੍ਰਭੂ ਵਿਚ ਜੁੜਿਆ ਰੱਤਿਆਂ ਰਹਿੰਦਾ ਹੈ। ਜਿਸ ਬੰਦੇ ਨੇ ਪ੍ਰਭੂ ਨੂੰ ਮਨ ਅੰਦਰ ਜਾਣਿਆ ਹੈ। ਉਸ ਨੇ ਰੱਬ ਨੂੰ ਪਛਾਣਿਆ ਹੈ। ਜਿਵੇਂ ਗੁੰਗੇ ਦਾ ਮਨ ਮਿੱਠੀ ਸ਼ੱਕਰ ਵਿਚ ਅਨੰਦ ਲੈਂਦਾ ਹੈ। ਭਗਵਾਨ ਇਹੋ ਜਿਹਾ ਗਿਆਨ ਪ੍ਰਭੂ ਆਪ ਹੀ ਪ੍ਰਗਟ ਕਰਦਾ ਹੈ। ਹਿਰਦੇ ਹਰ ਸਾਹ ਨਾਲ ਨਾਮ ਜਪਇਹੀ ਹੈ ਸੁਖਮਨਾ ਨਾੜੀ ਦਾ ਅਭਿਆਸ ਹੈ। ਐਸਾ ਗੁਰੂ ਧਾਰਨ ਕਰੋ ਕਿ ਦੂਜੀ ਵਾਰੀ ਗੁਰੂ ਧਾਰਨ ਦੀ ਲੋੜ ਹੀ ਨਾ ਰਹੇ। ਉਸ ਟਿਕਾਣੇ ਤੇ ਬਣ ਕੇ ਰਹੋਫਿਰ ਬਾਰ-ਬਾਰ ਪਦ ਲੈਣ ਦੀ ਇੱਛਾ ਨਾ ਰਹੇ। ਐਸੀ ਮਨ ਦੀ ਬਿਰਤੀ ਜੋੜੋ ਕਿ ਫਿਰ ਮੁੜ ਕੇ ਬਿਰਤੀ ਜੋੜਨ ਦੀ ਲੋੜ ਨਾ ਰਹੇ। ਇਸ ਤਰ੍ਹਾਂ ਮਰੋ ਫਿਰ ਦੁਆਰਾ ਮਰਨਾ ਨਾਂ ਪਵੇ। ਪੁੱਠਾ ਕੰਮ ਕਰਕੇ ਗੰਗਾ ਤੇ ਜਮਨਾ ਨੂੰ ਮਿਲਾ ਰਿਹਾ ਹਾਂ। ਮਨ ਦਾ ਬਗੈਰ ਪਾਣੀ ਦੇ ਮਿਲਣ ਤੋਂ ਇਸ਼ਨਾਨ ਕਰ ਰਿਹਾ ਹਾਂਜਿੱਥੇ ਗੰਗਾਜਮਨਾਸਰਸਵਤੀ ਵਾਲਾ ਪਾਣੀ ਨਹੀਂ ਹੈ।ਅੱਖਾਂ ਨਾਲ ਸਭ ਨੂੰ ਇੱਕੋ ਜਿਹਾ ਵੇਖ ਕੇ ਇਹ ਵਿਹਾਰ ਕਰਨਾ ਹੈ। ਪਭੂ ਤੈਨੂੰ ਚੇਤੇ ਕਰਕੇਮੈਨੂੰ ਹੁਣ ਹੋਰ ਵਿਚਾਰਾਂ ਦੀ ਲੋੜ ਨਹੀਂ ਰਹੀ। ਜਿਵੇਂ ਠੰਢੇ ਪਾਣੀਤੱਤੀ ਅੱਗਸੀਤਲ ਹਵਾਧਰਤੀ ਤੇ ਆਕਾਸ਼ ਦੇ ਸ਼ੁੱਭ ਗੁਣਾਂ ਵਾਂਗ ਮੈਂ ਵੀ ਸ਼ੁੱਭ ਗੁਣ ਧਾਰਨ ਕੀਤੇ ਹਨ। ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਮੈਂ ਹਰ ਪਾਸੇ ਇਸ ਤਰ੍ਹਾਂ ਦੀ ਰਹਿਣੀ ਰਹਿ ਰਿਹਾ ਹਾਂ। ਭਗਤ ਕਬੀਰ ਕਹਿੰਦੇ ਹਾਂਪ੍ਰਭੂ ਖ਼ਸਮ ਨੂੰ ਸਿਮਰੋ। ਉਸ ਰੱਬ ਦੇ ਘਰ ਜਾਈਏਫਿਰ ਮੁੜ ਕੇ ਉੱਥੋਂ ਆਉਣਾ ਨਾ ਪਵੇ। ਸੋਨਾ ਤੋਲ ਕੇਰੱਬ ਨੂੰ ਖ਼ਰੀਦਣ ਲਈ ਵਟੇ ਵਿੱਚ ਦੇ ਦੇਈਏ ਰੱਬ ਨਹੀਂ ਮਿਲਦਾ। ਮੈਂ ਆਪਣਾਮਨ ਰੱਬ ਨੂੰ ਦੇ ਕੇ ਰੱਬ ਮੁੱਲ ਲਿਆ ਹੈ। ਹੁਣ ਮੈਂ ਰੱਬ ਆਪਣਾ ਕਰਕੇ ਜਾਣ ਲਿਆ ਹੈ। ਹੋਲੀ-ਹੋਲੀ ਅਚਾਨਕਮੇਰਾ ਮਨ ਗਿਆ ਹੈ। ਪ੍ਰਭੂ ਦਾ ਪ੍ਰੇਮ ਮਨ ਵਿੱਚ ਜਾਗ ਗਈ ਹੈ। ਰੱਬ ਦੇ ਗੁਣ ਕਹਿਬੋਲ-ਬੋਲ ਕੇ ਬ੍ਰਹਮਾ ਵੀ ਰੱਬ ਬਾਰੇ ਪਤਾ ਨਹੀਂ ਲੱਗਾ ਪਾਇਆਹਿਸਾਬਕਿਤਾਬਟਿਕਣਾ ਨਹੀਂ ਲੱਭ ਸਕਿਆ। ਰੱਬ ਭਗਤੀ ਪ੍ਰੇਮ ਯਾਦ ਕਰਨ ਬੈਠਣ ਨਾਲ ਸਰੀਰ ਮਨ ਵਿਚ ਆ ਕੇ ਮਿਲ ਪਿਆ ਹੈ। ਕਬੀਰ ਭਗਤ ਆਖ ਰਹੇ ਹਨ। ਮਨਮਰਜ਼ੀਆਂਚਲਾਕੀਆਂ ਵਾਲਾ ਸੁਭਾਉ ਛੱਡ ਦਿੱਤਾ ਹੈ। ਸਿਰਫ਼ ਰੱਬ ਦਾ ਪਿਆਰ ਭਗਤੀ ਮੇਰੀ ਕਿਸਮਤ ਵਿੱਚ ਹੈ। ਜਿਸ ਮੌਤ ਤੋਂ ਸਾਰਾ ਸੰਸਾਰ ਡਰਿਆਸਹਕਿਆ ਹੋਇਆ ਹੈ। ਉਹ ਮਰਨ ਦਾ ਡਰ ਸਤਿਗੁਰੂ ਦੇ ਸ਼ਬਦ ਨਾਲ ਸਮਝ ਆ ਗਿਆ ਹੈ। ਦੁਨੀਆ ਦੇ ਵੱਲੋਂ ਜੀਵਤ ਮਰਨਾ ਆ ਗਿਆ ਹੈ। ਮੌਤ ਕਿਵੇਂ ਵੀ ਆ ਜਾਵੇਹਿਰਦਾ ਮਰਨ ਲਈ ਮਨ ਗਿਆ ਹੈ। ਰੱਬ ਦੀ ਰਜਾ ਵਿੱਚ ਰਹਿ ਕੇ ਬੰਦਾ ਬੇਪ੍ਰਵਾਹ ਹੋ ਜਾਂਦਾ ਹੈ। ਦੁਨੀਆ ਦੀ ਸਮੱਸਿਆ ਤੋਂ ਤੇ ਮਰਨ ਤੋਂ ਨਹੀਂ ਘਬਰਾਉਂਦਾ। ਉਹ ਮਨੁੱਖ ਸਦਾ ਦੁਨੀਆ ਦੇ ਕੰਮਾਂ ਵਿੱਚ ਮਰ-ਮਰ ਕੇ ਖਪਦੇ ਰਹਿੰਦੇ ਹਨ ਜਿਨ੍ਹਾਂ ਨੇ ਪ੍ਰਭੂ ਦੀ ਰਜਾ ਨੂੰ ਨਹੀਂ ਪਛਾਣਿਆ। ਮਰਨਾ-ਮਰਨਾ ਹਰ ਕੋਈ ਕਹਿੰਦਾ ਹੈ। ਅਡੋਲਤਾ ਵਿਚ ਰਹਿ ਕੇ ਦੁਨੀਆ ਦੀਆਂ ਖ਼ਾਹਿਸ਼ਾਂ ਨੂੰ ਛੱਡ ਕੇ ਮੌਤ ਤੋਂ ਆਜ਼ਾਦ ਹੋ ਕੇ ਉਹੀ ਅਮਰ ਹੋ ਜਾਂਦਾ ਹੈ। ਕਬੀਰ ਜੀ ਆਖ ਰਹੇ ਹਨ। ਮੇਰਾ ਮਨ ਸੁਖੀ ਹੋ ਗਿਆ ਹੈ। ਮੇਰਾ ਭੁਲੇਖਾ ਦੂਰ ਹੋ ਚੁਕਾ ਹੈਹਿਰਦੇ ਵਿਚ ਬੇਅੰਤ ਸੁਖ ਦੇਣ ਵਾਲਾ ਰੱਬ ਮਿਲ ਗਿਆ ਹੈ। ਕਿਤੇ ਅਜਿਹੀ ਖ਼ਾਸ ਥਾਂ ਮੈਨੂੰ ਸਰੀਰ ਵਿਚ ਭਾਲ ਕਰਦਿਆਂ ਨਹੀਂ ਲੱਭੀ। ਸਰੀਰ ਵਿਚ ਕਿਤੇ ਅਜਿਹਾ ਥਾਂ ਨਹੀਂ ਹੈ। ਜਿਸ ਨੂੰ ਇਹਨਾਂ ਤੀਰਾਂ ਦੇ ਲੱਗੇ ਹੋਏਜ਼ਖ਼ਮ ਦੀ ਦਰਦ ਹੋ ਰਹੀ ਹੋਵੇਉਹੀ ਪੀੜ ਜਾਣਦਾ ਹੈ। ਪ੍ਰਭੂ ਦਾ ਪ੍ਰੇਮਪਿਆਰ ਅਣੀਆਂ ਵਾਲੇ ਤਿੱਖੇ ਤੀਰ ਹਨ। ਇੱਕ ਪ੍ਰਭੂ ਖ਼ਸਮ ਸਾਰੇ ਜੀਵਾਂ ਨੂੰ ਇਸਤ੍ਰੀਆਂ ਦੇ ਪਿਆਰ ਵਿਚ ਵੇਖ ਰਿਹਾ ਹੈ। ਸਾਰੀ ਦੁਨੀਆ ਦਾ ਇੱਕ ਰੱਬ ਖ਼ਸਮ ਹੈ। ਦੁਨੀਆ ਉੱਤੇ ਸਾਰੇ ਜੀਵ ਰੱਬ ਦੀਆਂ ਇਸਤਰੀਆਂ ਹਨ। ਕੀ ਜਾਣੇਕਿਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਪਿਆਰੀ ਹੈ। ਭਗਤ ਕਬੀਰ ਆਖ ਰਹੇ ਹਨਜਿਸ ਜੀਵ-ਇਸਤ੍ਰੀ ਨੇ ਚੰਗੇ ਕੰਮ ਕਰਨ ਨਾਲ ਮੱਥਾ ਲਾਇਆ ਹੈ। ਚੰਗੇ ਕੰਮਾਂ ਨਾਲ ਮੂੰਹ ਮੱਥਾ ਲਾ ਕੇ ਕਿਸਮਤ ਜਗਾਈ ਹੈ। ਪਤੀ-ਪ੍ਰਭੂ ਹੋਰ ਸਾਰੀਆਂ ਨੂੰ ਛੱਡ ਕੇਉਸ ਨੂੰ ਆ ਮਿਲਦਾ ਹੈ। ਜੋ ਹੋਰਨਾਂ ਨਾਲੋਂ ਵੱਧ ਰੱਬ ਨਾਲ ਪਿਆਰ ਕਰਦੀ ਹੈ।

Comments

Popular Posts