ਅੱਖਾਂ ਮਿਲਣ ਨਾਲ, ਪਲ ਵਿੱਚ ਪੱਕੇ ਫ਼ੈਸਲੇ ਬਦਲ ਜਾਂਦੇ ਹਨ satwinder_7@hotmail.com
ਕਈਆਂ ਦੀਆਂ ਅੱਖਾਂ, ਐਡੀਆਂ ਸ਼ਕਤੀ ਸ਼਼ਾਲੀ, ਕੋਮਲ ਪੰਖੜੀਆਂ ਹੁੰਦੀਆਂ ਹਨ। ਬੰਦੇ ਦੀਆਂ ਬੰਦੇ ਨਾਲ ਅੱਖਾਂ ਮਿਲਣ ਨਾਲ, ਪਲ ਵਿੱਚ ਪੱਕੇ ਫ਼ੈਸਲੇ ਬਦਲ ਜਾਂਦੇ ਹਨ। ਅੱਖਾਂ ਦੀ ਇੱਕ ਝਲਕ ਦੇਖਣ ਨਾਲ ਬੰਦਾ ਆਪਦੀ ਜ਼ਿੰਦਗੀ ਬਦਲ ਲੈਂਦਾ ਹੈ। ਅੱਖ ਦੀ ਮਾਰ ਝੱਲਣੀ ਹਰ ਇੱਕ ਦੇ ਬੱਸ ਦੀ ਗੱਲ ਨਹੀਂ ਹੈ। ਕਿਸੇ ਦੇ ਨੇਤਰਾਂ ਦੀ ਇੱਕ ਦੇਖਣੀ ਜੀਵਨ ਸਵਰਗ ਬਣਾਂ ਦਿੰਦੀ ਹੈ। ਕਈਆਂ ਦੀ ਨਜ਼ਰ ਪਥਰਾ ਨੂੰ ਪਾੜ ਦਿੰਦੀ ਹੈ। ਬਾਤ ਨੀਅਤ ਦੀ ਹੈ। ਅੱਖਾਂ ਹੀ ਹਨ। ਜਿੰਨਾ ਨਾਲ ਦੁਨੀਆ ਦੇਖ ਰਹੇ ਹਾਂ। ਅੱਖਾਂ ਬਹੁਤ ਅਨਮੋਲ ਦਾਤ ਹਨ। ਇਹ ਦੋ ਅੱਖਾਂ ਦੇ ਪ੍ਰਕਾਸ਼ ਨਾਲ, ਪਿੱਠ ਵਾਲੇ ਹਿੱਸੇ ਨੂੰ ਛੱਡ ਕੇ, ਅਸੀਂ ਇੱਕੋ ਸਮੇਂ ਆਪਦਾ ਆਲਾ ਦੁਆਲਾ ਦੇਖਦੇ ਹਾਂ। ਕਈ ਬੰਦੇ ਪਿੱਛੇ ਨੂੰ ਟੇਢੀਆਂ ਅੱਖਾਂ ਐਨੀਆਂ ਕਰ ਲੈਂਦੇ ਹਨ। ਪਾਸਿਆਂ ਤੋਂ ਵੀ ਪਿੱਛੇ ਨੂੰ ਬਹੁਤ ਦੂਰ ਤੱਕ ਦੇਖ ਸਕਦੇ ਹਨ। ਇੱਕ ਹੋਰ ਪ੍ਰਕਾਸ਼ ਸ਼ਬਦਾਂ ਦੇ ਗਿਆਨ ਨਾਲ ਮਨ ਨੂੰ ਹੁੰਦਾ ਹੈ। ਦੁਨੀਆ ਦਾ ਗਿਆਨ ਸ਼ਬਦਾਂ ਨਾਲ ਅੱਖਾਂ ਨਾਲ ਪੜ੍ਹਕੇ-ਕੰਨਾਂ ਨਾਲ ਸੁਣ ਕੇ, ਜੀਵਨ ਵਿੱਚ ਮੰਨ ਕੇ ਹੁੰਦਾ ਹੈ

Comments

Popular Posts