ਅੱਖਾਂ ਮੂਹਰੇ ਹੋਵੇ ਦੀਦਾਰ ਮੈਨੂੰ ਦਿਲਦਾਰ ਆਪਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ satwinder_7@hotmail.com
ਅੱਖਾਂ ਹੀ ਸੋਹਿਣਆਂ ਉੱਤੇ ਮੋਹਿਤ ਹੁੰਦੀਆਂ। ਅੱਖਾਂ ਹੀ ਝੂਠ ਸੱਚ ਪਹਿਚਾਣ ਲੈਂਦੀਆਂ
ਅੱਖਾਂ ਹੀ ਧੋਖੇ ਵਾਜਾਂ ਤੋ ਬਚਾਉਂਦੀਆਂ। ਅੱਖਾਂ ਹੀ ਸੱਜਣਾਂ ਦੀ ਯਾਦ ਵਿੱਚ ਰੋਂਦੀਆਂ।
ਅੱਖਾਂ ਕਰਕੇ ਲੋਕੀਂ ਆਸ਼ਕੀ ਕਰਦੇ। ਲੋਕੀ ਅੱਖਾਂ ਵਿੱਚ ਹੀ ਨੇ ਸਾਰਾ ਕਸੂਰ ਕੱਢਦੇ।
ਸਤਵਿੰਦਰ ਅੱਖਾਂ ਦੀ  ਚਾਲ ਕੋਲੋਂ ਬਚਦੇ। ਆਸ਼ਕ ਅੱਖਾਂ ਵਿਚੋਂ ਪਿਲਾ ਅੱਖਾਂ ਫੇਰਦੇ।
ਅੱਖਾਂ ਹੀ ਅੱਖਾਂ ਦੀ ਗੱਲ ਸਮਝਦੀਆਂ। ਸ਼ਰੀਫ਼ ਕਹਾਉਣ ਜਦੋਂ ਅੱਖਾਂ ਝੁਕਦੀਆਂ।
ਤੁਫ਼ਾਨ ਲਿਆਉਣ ਜਦੋਂ ਅੱਖਾਂ ਮਿਲਦੀਆਂ। ਅੱਖਾਂ ਯਾਰੀ ਨਾਲ ਸ਼ੈਤਾਨੀ ਕਰਦੀਆਂ।
ਜੋ ਗੱਲ ਕਰਨੇ ਤੋਂ ਦਿਲ ਬੜਾ ਡਰਦਾ। ਅੱਖਾਂ ਨਾਲ ਅੱਖਾਂ ਦਾ ਹੈ ਗੁੰਝਲ ਖੁੱਲ ਦਾ।
ਜਦੋਂ ਵੀ ਨਾਮ ਲਵਾਂ ਮੈਂ ਰੱਬ ਦਾ। ਅੱਖਾਂ ਮੂਹਰੇ ਹੋਵੇ ਦੀਦਾਰ ਮੈਨੂੰ ਦਿਲਦਾਰ ਆਪਦਾ।

Comments

Popular Posts