ਤੁਸੀਂ ਪੱਕੇ ਯਾਰ ਬਣ ਬੈਠ ਗਏ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ satwinder_7@hotmail.com
ਜਦੋਂ ਮੈਨੂੰ ਸੋਹਣੀ ਸ਼ਕਲ ਤੁਸੀਂ ਦਿਖਾ ਗਏ। ਅਸੀਂ ਤਾਂ ਹੁਣ ਤੇਰੇ ਜੋਗੇ ਯਾਰਾ ਰਹਿ ਗਏ।
ਜਦੋਂ ਦੇ ਘੁੱਟ ਕੇ ਤੁਸੀਂ ਹਿੱਕ ਨਾਲ ਲਾ ਗਏ। ਧਰਤੀ ਤੋਂ ਉਠਾ ਪਲਕਾਂ ਵਿੱਚ ਸੀ ਬੈਠਾ ਗਏ।
ਸਵਰਗ ਮੇਰੀ ਜ਼ਿੰਦਗੀ ਨੂੰ ਤੁਸੀਂ ਬਣਾਂ ਗਏ। ਤੇਰੇ ਉੱਤੇ ਤਾਂ ਜਾਨ ਦੀ ਬਾਜ਼ੀ ਲਾ ਬਹਿ ਗਏ।
ਤੇਰੇ ਅੱਗੇ ਦਿਲ ਹਾਰ ਕੇ ਅਸੀਂ ਬਹਿ ਗਏ। ਰੱਖ ਭਾਵੇਂ ਮਾਰ ਹੁਣ ਤੇਰੇ ਦਰ ਆ ਬਹਿ ਗਏ।
ਤੇਰੇ ਹੁਣ ਪੈਰਾ ਵਿੱਚ ਰੁਲਨ ਜੋਗੇ ਰਹਿ ਗਏ। ਦੁਨੀਆ ਸਾਰੀ ਭੁੱਲ  ਤੇਰੇ ਹੋ ਕੇ ਰਹਿ ਗਏ।
ਸਤਵਿੰਦਰ ਹੁਣ ਤੁਸੀਂ ਸਾਡੇ ਜੋਗੇ ਰਹਿ ਗਏ। ਤੁਸੀਂ  ਸੱਤੀ ਦੇ ਯਾਰ ਪੱਕੇ ਬਣ ਬਹਿ ਗਏ।
ਸੱਚੀ ਗੱਲ ਉਹ ਦਿਲ ਵਿੱਚ ਦੱਬ ਕੇ ਲੈ ਗਏ। ਉਹ ਮਨੋਂ-ਮਨੀ ਸੋਚਣ ਰੂਪ ਲੁੱਟ ਲੈ ਗਏ।
ਦਿਲ ਆਪਦਾ ਸਾਡੇ ਕੋਲ ਗੁਆ ਕੇ ਚਲੇ ਗਏ। ਰੱਬਾ ਦਿਲ ਨੂੰ ਰੂਹ ਦਾ ਹਾਣੀ ਮਿਲਾ ਗਏ।

Comments

Popular Posts