ਭਾਗ 14 ਆਪਦੇ ਘਰ ਤੇ ਆਪਦੇ ਮਾਲਕ ਵਰਗੀ ਰੀਸ ਨਹੀਂ ਹੈ ਦੁਨੀਆ ਵਾਲੇ ਦੂਜੇ ਨੂੰ ਨੰਗਾ ਦੇਖਣਾ ਚਾਹੁੰਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਟਰਾਂਟੋ ਕੈਨੇਡਾ ਦਾ ਸਬ ਤੋਂ ਵੱਡਾ ਸ਼ਹਿਰ ਹੈ। ਦੁਨੀਆ ਦੇ ਵੱਡੇ ਸ਼ਹਿਰਾਂ ਵਿੱਚੋਂ ਗਿਣਿਆ ਜਾਂਦਾ ਹੈ। ਪਰ ਜਦੋਂ ਕੁਦਰਤ ਦਾ ਜ਼ੋਰ ਚੜ੍ਹਦਾ ਹੈ। ਰੱਬ ਗ਼ਰੀਬ, ਅਮੀਰ ਨਹੀਂ ਦੇਖਦਾ। ਉਸ ਨੂੰ ਤਕੜੇ, ਮਾੜੇ ਦਾ ਕੋਈ ਡਰ ਨਹੀਂ ਹੈ। ਟਰਾਂਟੋ ਦੇ ਡਊਨਟਾਊਨ ਇਲਾਕੇ ਵਿੱਚ ਵੀ ਹੜ੍ਹ ਦਾ ਪਾਣੀ ਆਇਆਪੰਜਾਬੀਆਂ ਦੀ ਦਾਤ ਦੇਣੀ ਪੈਣੀ ਹੈ। ਕਮਾਲ ਦੇ ਦਿਮਾਗ਼ ਹਨ। ਕੋਈ ਹੀ ਪੰਜਾਬੀ ਨੀਵੇਂ ਇਲਾਕੇ ਵਿੱਚ ਰਹਿੰਦਾ ਹੋਣਾ ਹੈ। ਤਕਰੀਬਨ ਸਾਰੇ ਹੀ ਉੱਚੀਆਂ ਥਾਵਾਂ ਉੱਤੇ ਰਹਿੰਦੇ ਹਨ। ਇੱਥੇ ਵੀ ਭਾਰੀ ਮੀਂਹ ਪਿਆ। ਜਿਸ ਨਾਲ ਪਾਣੀ ਬਾਹਰ ਜਾਣ ਵਾਲੀਆਂ ਪਾਈਪਾਂ ਰਾਹੀ, ਮੀਂਹ ਦਾ ਪਾਣੀ ਵਾਪਸ ਆਉਣ ਲੱਗ ਗਿਆ। ਕੁੱਝ ਹੀ ਚਿਰ ਵਿੱਚ ਨੀਵਾਂ ਸ਼ਹਿਰ ਪਾਣੀ ਨਾਲ ਭਰ ਗਿਆ। ਲੋਕਾਂ ਦੀਆਂ ਕਾਰਾਂ ਪਾਣੀ ਵਿੱਚ ਡੁੱਬ ਗਈਆਂ। ਡਊਨਟਾਊਨ ਨੂੰ ਜਾਣ ਵਾਲੀ ਟਰੇਨਾਂ-ਰੇਲਾਂ ਵੀ ਜਾਮ ਹੋ ਗਈਆਂ। ਫਸੇ ਹੋਏ ਲੋਕਾਂ ਨੂੰ ਕਿਸ਼ਤੀਆਂ ਨਾਲ ਪਾਣੀ ਵਿੱਚੋਂ ਬਾਹਰ ਕੱਢਿਆ। ਵੱਡੇ-ਵੱਡੇ ਇੰਜ਼ਣਾਂ ਵਾਲੀਆਂ ਗੱਡੀਆਂ ਚੱਲਣੋਂ ਬੰਦ ਹੋ ਗਈਆਂ। ਅਲਬਟਾ ਵਿੱਚ ਵੀ ਹੜ੍ਹ ਤਾਂ ਆਏ। ਆਮ ਮਜ਼ਦੂਰ ਲੋਕਾਂ ਨੂੰ ਰਾਹਤ ਮਿਲ ਗਈ। ਪੂਜੀ ਬਾਦ ਲੋਕਾਂ ਦੀਆਂ ਜੇਬਾਂ ਵਿਚੋਂ ਪੈਸਾ ਨਿਕਲਣ ਲੱਗਾ। ਪਹਿਲਾਂ ਘਰਾਂ ਬਿਜ਼ਨਸ ਆਫਿਸ ਦੀਆਂ ਇੰਨਸ਼ੋਰੈਂਸ ਪੈਸੇ ਦੇਣ ਤੋਂ ਇਨਕਾਰ ਕਰ ਰਹੀਆਂ ਸਨ। ਹੁਣ ਇੰਨਸ਼ੋਰੈਂਸ ਭੁਗਤਾਨ ਕਰਨਾ ਮੰਨ ਗਈਆਂ ਹਨ। ਤੂੰ ਹੱਥ ਫੜਾ, ਬਾਂਹ ਮੈਂ ਆਪੇ ਫੜੂਇੰਨਸ਼ੋਰੈਸਾਂ ਨੂੰ ਘਰ ਠੀਕ ਕਰਾ ਕੇ ਦੇਣੇ ਪੈਣੇ ਹਨ। ਜਿੰਨਾ ਚਿਰ ਘਰ ਬਣਦੇ ਹਨ। ਘਰ ਵਾਲਿਆਂ ਨੂੰ ਕਿਤੇ ਹੋਰ ਰਹਾਇਸ਼ ਕਰਨੀ ਪੈਣੀ ਹੈ। ਉਹ ਹੋਟਲਾਂ ਵਿੱਚ ਰਹਿਣ ਲਈ ਚਲੇ ਗਏ ਹਨ। ਜਿਸ ਦਾ ਖ਼ਰਚਾ ਇੰਨਸ਼ੋਰੈਂਸ ਝੱਲਣ ਗੀਆਂ। ਐਡੀ ਬਿਪਤਾ ਪਈ ਵਿੱਚ ਲੋਕ ਹੌਲੀਡੇ ਮਨਾਉਣ ਚਲੇ ਗਏ ਹਨ। ਘਰਾਂ, ਬਿਜ਼ਨਸ ਦੀਆਂ ਬਿਲਡਿੰਗ ਵਿੱਚ ਪਾਣੀ ਖੜ੍ਹਾ ਹੋਣ ਕਰਕੇ ਘਰਾਂ ਦੀ ਮੁਰਮਤ ਕਰਨ ਲਈ ਮਜ਼ਦੂਰਾਂ ਨੂੰ ਪੇਮਿੰਟ ਕਰਨੀ ਹੈ। ਸਾਰੇ ਘਰ ਦਾ ਫਨੀਚਰ, ਬਿਜਲੀ ਦਾ ਸਮਾਨ, ਪਾਉਣ ਵਾਲੇ ਪੁਰਾਣੇ ਕੱਪੜਿਆਂ ਤੱਕ ਇੰਨਸ਼ੋਰੈਂਸ ਨੇ ਡਾਲਰ ਦੇ ਦਿੱਤੇ ਹਨ। ਜੇ ਕਿਤੇ ਵੀ ਪਾਣੀ ਆ ਜਾਵੇ। ਸਮਾਨ ਵਿੱਚੋਂ ਮੁਸ਼ਕ ਮਾਰਨ ਲੱਗ ਜਾਂਦਾ ਹੈ। ਕੈਨੇਡੀਅਨ ਐਸਾ ਸਮਾਨ ਨਹੀਂ ਵਰਤਦੇ। ਇੰਨਸ਼ੋਰੈਂਸ ਦੀ ਕਿਸ਼ਤ ਜ਼ਿਆਦਾ ਹੋ ਜਾਣੀ ਹੈ। ਇੰਨਸ਼ੋਰੈਂਸ ਦੀ ਵੀ ਉਹੀ ਗੱਲ ਹੈ। ਕੰਨ ਸਿੱਧਾ ਨਹੀਂ, ਹੱਥ ਘੁੰਮਾਂ ਕੇ ਫੜਦੇ ਹਨ। ਗਾਹਕਾਂ ਤੋਂ ਪੈਸੇ ਫਿਰ ਵਾਪਸ ਇਸੇ ਤਰਾਂ ਹੀ ਲੈਣੇ ਹਨ। ਘਰ ਫਿਰ ਤੋਂ ਨਵੇਂ ਬਣ ਕੇ, ਖੜ੍ਹੇ ਹੋ ਰਹੇ ਹਨ। ਹੜ੍ਹ ਦਾ ਆਉਣਾ ਬਹੁਤਿਆਂ ਨੂੰ ਲਾਟਰੀ ਨਿਕਲਣ ਵਰਗਾ ਲੱਗਦਾ ਹੈ। 100 ਸਾਲ ਪੁਰਾਣੇ ਘਰਾਂ ਦੀ ਮੁਰੰਮਤ, ਸਾਰੇ ਘਰ ਦਾ ਫਨੀਚਰ, ਬਿਜਲੀ ਦਾ ਸਮਾਨ, ਪਾਉਣ ਵਾਲੇ ਪੁਰਾਣੇ ਕੱਪੜਿਆਂ ਤੱਕ ਇੰਨਸ਼ੋਰੈਂਸ ਤੋਂ ਨਵੇਂ ਬਣ ਗਏ ਹਨ। ਘਰ ਮਹੀਨੇ ਕੁ ਵਿੱਚ ਮੁਰੰਮਤ ਹੋ ਜਾਂਦੇ ਹਨ। ਹੜ੍ਹ ਨੇ ਨੁਕਸਾਨ ਬਹੁਤ ਕੀਤਾ ਹੈ। ਪਰ ਆਮ ਬੰਦੇ ਨੂੰ ਸੌਖਿਆਂ ਨੌਕਰੀ ਮਿਲਣ ਲੱਗੀ ਹੈ। ਅਮੀਰਾਂ ਤੇ ਇੰਨਸ਼ੋਰੈਂਸ ਕੋਲੋਂ ਦੱਬੇ ਹੋਏ ਪੈਸੇ ਨਿਕਲ ਰਹੇ ਹਨ। ਕਈ ਬਾਰ ਰੱਬ ਐਸੇ ਵੀ ਬਰਾਬਰਤਾ ਕਰ ਦਿੰਦਾ ਹੈ। ਗ਼ਰੀਬਾਂ ਨੂੰ ਵੀ ਸੁਖ ਦਾ ਸਾਹ ਦਿੰਦਾ ਹੈ।
ਗ਼ਰੀਬ ਬੰਦੇ ਤੇ ਜੋ ਨਵੇਂ ਕੈਨੇਡਾ ਵਿੱਚ ਆਏ ਹੀ ਹਨ। ਜੁਲਾਈ ਵਿੱਚ ਪੂਰੀ ਗਰਮੀ ਪੈਂਦੀ ਹੈ। ਕੈਨੇਡਾ ਵਰਗੇ ਦੇਸ਼ ਵਿੱਚ ਵੀ ਸਿਰ ਢੱਕਣ ਨੂੰ ਛੱਤ ਮਸਾਂ ਨਸੀਬ ਹੁੰਦੀ ਹੈ। ਹੜ੍ਹ ਆਉਣ ਕਰਕੇ ਘਰ ਕਿਰਾਏ ‘ਤੇ ਵੀ ਨਹੀਂ ਮਿਲ ਰਹੇ। ਸਾਰੇ ਪਾਸੇ ਫੁਲ ਹਾਊਸ ਹਨ।   ਇਸ ਲਈ ਕਈ ਤਾਂ ਬਗੈਰ ਘਰਾਂ ਤੋਂ ਹੀ ਬਾਹਰ ਹੀ ਰਹੀ ਜਾਂਦੇ ਹਨ। ਕੈਨੇਡਾ ਦੇ ਦਰਿਆਵਾਂ ਦੇ ਕੰਢੇ ਦੁਆਲੇ ਅਮੀਰ ਲੋਕ ਹੀ ਰਹਿੰਦੇ ਹਨ। ਜ਼ਿਆਦਾਤਰ ਇਹ ਡਊਨਟਾਊਨ ਇਲਾਕੇ ਦੇ ਲੋਕ ਹਨ। ਤਕਰੀਬਨ 10 ਸਾਲਾਂ ਵਿੱਚ ਹੜ੍ਹ ਦਾ ਪਾਣੀ ਆ ਹੀ ਜਾਂਦਾ ਹੈ। ਇਹ ਅਮੀਰ ਲੋਕਾਂ ਨੇ ਉਹੀ ਘਰ ਫਿਰ ਤੋਂ ਉਸਾਰ ਲੈਣੇ ਹਨ। ਭਾਵ ਹੜ੍ਹ ਦਾ ਪਾਣੀ ਆ ਜਾਣ ਨਾਲ ਘਰਾਂ ਦੀ ਉਸਾਰੀ ਨਵੀਂ ਨਿਕੋਰ ਹੋ ਜਾਂਦੀ ਹੈ। ਇਸੇ ਲਈ ਜਾਣ-ਬੁੱਝ ਕੇ ਖ਼ਤਰੇ ਵਾਲੀ ਥਾਂ ਉੱਤੇ ਘਰ, ਬਿਜ਼ਨਸ ਬਣੇ ਹਨ। ਇੰਨਸ਼ੋਰੈਂਸ ਤੋਂ ਚੰਗੇ ਪੈਸੇ ਬਟੋਰੇ ਜਾਂਦੇ ਹਨ। ਬਹੁਤੇ ਘਰ ਐਸੇ ਵੀ ਦੇਖੇ ਹਨ। ਓਕ ਦੀ ਲੱਕੜੀ ਦੇ ਅੰਦਰੋਂ-ਬਾਹਰੋਂ ਕਸਟਮ-ਮੇਡ ਬਣੇ ਹਨ। ਓਕ ਦੀ ਲੱਕੜੀ ਬਹੁਤ ਮਹਿੰਗੀ ਹੈ। 10 ਫੁੱਟ ਤੋਂ ਵੀ ਵੱਧ ਬਾਹਰ ਵਾਲੇ, ਚਾਰੇ ਪਾਸੇ ਵਰਾਂਡੇ ਵਾਂਗ ਛੰਡ ਕੱਢੇ ਹਨ। ਉਸ ਥੱਲੇ ਬੈਠਣ ਕੁਰਸੀਆਂ ਰੱਖਣ ਨੂੰ ਵੀ ਥਾਂ ਨਹੀਂ ਹੈ। ਫ਼ਜ਼ੂਲ ਪੈਸਾ ਖ਼ਰਾਬ ਕੀਤਾ ਗਿਆ ਹੈ।
ਚੈਨ ਤੇ ਪ੍ਰੀਤ ਨੇ ਵੀ ਇੰਨਸ਼ੋਰੈਂਸ ਨੂੰ ਲਿਖਾ ਦਿੱਤਾ ਸੀ। ਜੋ ਚੀਜ਼ਾਂ ਦਾ ਹੜ੍ਹ ਨੇ ਨੁਕਸਾਨ ਕੀਤਾ ਸੀ। ਚੈਨ ਨੂੰ ਫਨੀਚਰ, ਬਿਜਲੀ ਦਾ ਸਮਾਨ, ਪਾਉਣ ਵਾਲੇ ਕੱਪੜਿਆਂ ਦਾ ਇੰਨਸ਼ੋਰੈਂਸ ਨੇ 30 ਹਜ਼ਾਰ ਡਾਲਰ ਦੇ ਦਿੱਤਾਇਸ 30 ਹਜ਼ਾਰ ਡਾਲਰ ਦਾ ਭਾਰ ਇੰਨਸ਼ੋਰੈਂਸ ਨੇ, ਪਹਿਲੇ ਮਕਾਂਨ ਮਾਲਕ ਸਿਰ ਪਾ ਦਿੱਤਾ। ਆਉਣ ਵਾਲੇ ਸਾਲਾਂ ਲਈ ਇੰਨਸ਼ੋਰੈਂਸ ਵਧਾ ਦਿੱਤੀ ਸੀ। ਚੈਨ ਨੇ 30 ਹਜ਼ਾਰ ਡਾਲਰ ਦੇ ਕੇ, ਆਪਦਾ ਘਰ ਖ਼ਰੀਦ ਲਿਆ। ਘਰ ਦੇ ਥੱਲੇ ਦੇ ਦੋ ਕਮਰਿਆਂ ਦੀ ਬੇਸਮਿੰਟ ਕਿਰਾਏ ਉੱਤੇ ਦੇ ਦਿੱਤੀ। ਹੜ੍ਹ ਦੇ ਪਾਣੀ ਆਉਣ ਨਾਲ ਚੈਨ ਤੇ ਪ੍ਰੀਤ ਦੀ ਕਿਸਮਤ ਜਾਗ ਗਈ। ਉਹ ਵੀ ਮਕਾਨ ਮਾਲਕ ਬਣ ਗਏ। ਪ੍ਰੀਤ ਘਰ ਦਾ ਸਮਾਨ ਨਵੇਂ ਖ਼ਰੀਦੇ ਘਰ ਵਿੱਚ ਰੱਖ ਰਹੀ ਸੀ। ਪ੍ਰੀਤ ਦੇ ਹੱਥ ਇੱਕ ਲਿਫ਼ਾਫ਼ਾ ਲੱਗਾ। ਜੋ ਫ਼ੋਟੋਆਂ ਦੇ ਬਲੈਕ ਨਿਗਟਿਵ ਸਨ। ਪ੍ਰੀਤ ਨੂੰ ਸਮਾਨ ਸਜਾਉਣ ਦੀ ਕਾਹਲੀ ਸੀ। ਇਸ ਲਈ ਉਸ ਨੇ ਬਹੁਤੇ ਧਿਆਨ ਨਾਲ ਨਹੀਂ ਦੇਖੇ। ਉਸ ਨੇ ਸੋਚਿਆ ਇੰਨਸ਼ੋਰੈਂਸ ਸ਼ਾਇਦ ਵਿਆਹ ਦੇ ਫ਼ੋਟੋਆਂ ਦੇ ਹਨ। ਅਸਲ ਵਿੱਚ ਇਹ ਫ਼ੋਟੋ ਉਹੀ ਸਨ। ਜੋ ਚੈਨ ਨੇ ਸਹਾਗਰਾਤ ਨੂੰ ਪ੍ਰੀਤ ਦੀਆਂ ਫ਼ੋਟੋਆਂ ਬਗੈਰ ਕੱਪੜਿਆਂ ਦੇ ਖਿੱਚੀਆਂ ਸਨ। ਉਸ ਨੇ ਇਹ ਫ਼ੋਟੋਆਂ ਚੈਨ ਨੂੰ ਫੜਾ ਕੇ ਕਿਹਾ, " ਇਹ ਕਿਹੜੀਆਂ ਫ਼ੋਟੋਆਂ ਹਨ? ਮੈਨੂੰ ਸਮਝ ਨਹੀਂ ਲੱਗੀ। ਇੰਨਾ ਦੀਆਂ ਧੋਵਾਈਆਂ ਹੋਈਆਂ ਫ਼ੋਟੋਆਂ ਕਿਥੇ ਹਨ? " ਚੈਨ ਨੇ ਫ਼ੋਟੋਆਂ ਦੇ ਨਿਗਟਿਵ ਦੇਖ ਕੇ, ਜੇਬ ਵਿੱਚ ਪਾ ਲਏ। ਉਸ ਨੇ ਕਿਹਾ, " ਇਹ ਪਿੰਡ ਵਾਲਿਆਂ ਦੀਆ ਫ਼ੋਟੋਆਂ ਦੇ ਹਨ। ਫ਼ੋਟੋਆਂ ਵੀ ਇੱਥੇ ਹੀ ਕਿਤੇ ਹੋਣੀਆਂ ਹਨ। " ਪ੍ਰੀਤ ਆਪਦੇ ਕੰਮ ਵਿੱਚ ਫਿਰ ਰੁੱਝ ਗਈ। ਉਸ ਕੋਲ ਆਪਦੇ ਹੀ ਕੰਮ ਦਾ ਖਿਲਾਰਾ ਬਹੁਤ ਸੀ। ਇਸ ਪਾਸੇ ਸੋਚਣ ਦਾ ਸਮਾਂ ਹੀ ਨਹੀਂ ਸੀ। ਸਵੇਰ ਨੂੰ ਫਿਰ ਨੌਕਰੀ ਉੱਤੇ ਦੋਨਾਂ ਨੇ ਜਾਣਾ ਸੀ। ਉਹ ਰੋਟੀ ਬਣਾਉਣ ਵਿੱਚ ਰੁੱਝ ਗਈ। ਚੈਨ ਸੋਚ ਵਿੱਚ ਸੀ। ਕਿਤੇ ਫ਼ੋਟੋਆਂ ਦੇ ਬਲੈਕ ਨਿਗਟਿਵ ਦੇਖ ਕੇ ਛੱਕ ਨਾਂ ਕਰ ਬੈਠੀ ਹੋਵੇ। ਇਸ ਲਈ ਚੈਨ ਪ੍ਰੀਤ ਨਾਲ ਰਸੋਈ ਦਾ ਕੰਮ ਕਰਾਉਣ ਲੱਗ ਗਿਆ। ਪ੍ਰੀਤ ਨੇ ਚੈਨ ਨੂੰ ਪੁੱਛਿਆ, " ਕੀ ਗੱਲ ਹੈ? ਅੱਜ ਬਹੁਤ ਮਿਹਰਬਾਨ ਹੋ ਗਏ। ਭਾਂਡੇ ਮਾਂਜੀ ਜਾਂਦੇ ਹੋ। " ਚੈਨ ਨੇ ਕਿਹਾ, " ਬੀਵੀ ਆ ਗਈ ਹੈ। ਉਸ ਦੀ ਗ਼ੁਲਾਮੀ ਕਰਨੀ ਪੈਣੀ ਹੈ। ਤੂੰ ਵੀ ਥੱਕ ਗਈ ਹੋਵੇਗੀ। ਬਾਕੀ ਕੰਮ ਸਵੇਰੇ ਕਰ ਲਈ। " ਚੈਨ ਨੇ ਉਸ ਦਾ ਸਾਰਾ ਕੰਮ ਵਿੱਚੇ ਛੁਡਾ ਦਿੱਤਾ। ਉਸ ਨੂੰ ਦੋਨੇਂ ਹੱਥਾਂ ਨਾਲ ਚੱਕ ਕੇ, ਬੈੱਡ ਉੱਤੇ ਲੈ ਗਿਆ। ਪ੍ਰੀਤ ਨੇ ਕਿਹਾ, " ਅੱਜ ਤਾਂ ਬਹੁਤਾ ਹੀ ਪਿਆਰ ਆਉਂਦਾ ਲੱਗਦਾ ਹੈ। " ਚੈਨ ਨੇ ਕਿਹਾ, " ਆਪਦੇ ਘਰ ਵਿੱਚ ਰਹਿਣ ਦਾ ਹੋਰ ਹੀ ਸੁਆਦ ਹੈ। ਇਸ ਘਰ ਤੇ ਦਿਲ ਦੀ ਮਾਲਕਣ ਤੂੰ ਹੀ ਹੈ। ਮੈਂ ਤੈਨੂੰ ਬਹੁਤ ਪਿਆਰ ਕਰਦਾ ਹੈ। " ਚੈਨ ਨੇ ਉਸ ਦਾ ਮੱਥਾ ਚੁੰਮ ਲਿਆ। ਪ੍ਰੀਤ ਨੇ ਕਿਹਾ, " ਬਹੁਤ ਸਕੂਨ ਆ ਗਿਆ ਹੈ। ਆਪਦੇ ਘਰ ਤੇ ਮਾਲਕ ਵਰਗੀ ਰੀਸ ਨਹੀਂ ਹੈ। ਦੋਨਾਂ ਬਗੈਰ ਹੀ ਦੁਨੀਆ ਵਿੱਚ ਹਨੇਰ ਹੈ। "



Comments

Popular Posts