ਤੈਨੂੰ ਮਿਲਿਆ ਬਗੈਰ ਵੀ ਨਹੀਂ ਸਰਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ
 satwinder_7@hotmail.com
 ਵੇ ਤੂੰ ਮੈਨੁੰ ਪਿਆਰਾ ਬੜਾ ਲਗਦਾ। ਵੇ ਤੂੰ ਮੈਨੂੰ ਸੋਹਣਾਂ ਬੜਾ ਹੀ ਲਗਦਾ।
ਤੈਨੂੰ ਦੇਖ-ਦੇਖ ਜੀਅ ਮੇਰਾ ਲਗਦਾ। ਤੂੰ ਨਾ ਦਿਸੇ ਦਿਲ ਤੈਨੂੰ ਹੀ ਲੱਭਦਾ।
ਤੈਨੂੰ ਮਿਲਣੇ ਨੂੰ ਮਨ ਬੜਾ ਲੋਚਦਾ। ਵੇ ਆਪੇ ਹੀ ਕੋਈ ਸਕੀਮ ਸੋ ਚਲਾ।
ਮੈਨੂੰ ਨਹੀਉਂ ਕੋਈ ਹੱਲ ਲੱਭਦਾ। ਤੈਨੂੰ ਮਿਲਿਆ ਬਗੈਰ ਵੀ ਨਹੀਂ ਸਰਦਾ।
ਜੇ ਲੋਕਾਂ ਤੋਂ ਬਹੁਤਾ ਤੈਨੂੰ ਡਰ ਲੱਗਦਾ। ਰਾਤ ਦਾ ਕਿਉਂ ਨੀ ਸਹਾਰਾ ਲੱਭਦਾ?
ਲੋਕਾਂ ਦੀ ਹਰ ਗੱਲ ਨੂੰ ਤੂੰ ਸੁਣਦਾ। ਮੇਰੇ ਬਾਰੀ ਟਾਲ ਮਟੋਲ ਤੂੰ ਕਰਦਾ।
ਸੱਚੀ ਦੱਸ ਕੀਹਨੂੰ ਪਿਆਰ ਕਰਦਾ? ਮੇਰੇ ਕੋਲੋਂ ਜਾਂ ਲੋਕਾਂ ਕੋਲੋਂ ਤੂੰ ਡਰਦਾ।
ਸੱਤੀ ਦਾ ਮਨ ਗੱਦ-ਗੱਦ ਕਰਦਾ। ਜਦੋਂ ਤੇਰਾ ਭੋਲ਼ਾ ਜਿਹਾ ਮੂੰਹ ਦਿਸਦਾ।
ਦੇਖ ਸਤਵਿੰਦਰ ਦਿਲ ਲੱਗਦਾ। ਤੇਰੇ ਵਰਗਾ ਨਾਂ ਕੋਈ ਹੋਰ ਮੈਨੂੰ ਦਿਸਦਾ।
ਤੂੰ ਸਾਨੂੰ ਆਪਣਾ ਜਿਹਾ ਉਹੀ ਲੱਗਦਾ। ਤੇਰੇ ਕੋਲ ਹੀ ਮੇਰਾ ਜੀਅ ਲੱਗਦਾ।

ਮੇਰਾ ਪਿਆਰ ਤੇਰੇ ਉੱਤੋਂ ਜਾਵੇ ਡੁੱਲ੍ਹ-ਡੁੱਲ੍ਹ ਵੇ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ
 satwinder_7@hotmail.com
ਚੰਨਾ ਤੱਕਿਆ ਨਾਂ ਕਰ ਇੰਨੇ ਪਿਆਰ ਨਾਲ ਵੇ।
ਦਿਲ ਲੈ ਜਾਂਦਾ ਮੇਰਾ ਤੂੰ ਤਾਂ ਆਪਣੇ ਨਾਲ ਵੇ।
ਇਸ਼ਕ ਦੇ ਰੋਗੀਆਂ ਨੂੰ ਲੱਭਦਾ ਨਹੀਂ ਹੱਲ ਵੇ।
ਧਿਆਨ ਰਹਿੰਦਾ ਮੇਰਾ ਯਾਰਾ ਤੇਰੇ ਹੀ ਵੱਲ ਵੇ।
ਅੱਖਾਂ ਮੇਰੀਆਂ ਤੱਕਦੀਆਂ ਤੇਰਾ ਸਦਾ ਰਾਹ ਵੇ।
ਦਿਲ ਚਾਹੁੰਦਾ ਸਦਾ ਕਰਾਂ ਤੇਰਾ ਹੀ ਦੀਦਾਰ ਵੇ।
ਇੱਕ ਬਾਰੀ ਕਰ ਚੇਤੇ ਸਤਵਿੰਦਰ ਜਾਵੇ ਆ ਵੇ।
ਸੱਤੀ ਕਹੇ ਦਿਲਾਂ ਨੂੰ ਦਿਲਾਂ ਦੇ ਹੁੰਦੇ ਨੇ ਰਾਹ ਵੇ।
ਚਾਣਚੱਕ ਆ ਕੇ ਮਿਲਦੇ ਨੇ ਦਿਲਦਾਰ ਯਾਰ ਵੇ।
ਤੇਰੇ ਬਿਨਾਂ ਸੱਚੀ-ਮੁੱਚੀ ਅਸੀਂ ਜਾਵਾਂਗੇ ਮਰ ਵੇ।
ਤੇਰੀ ਆਵਾਜ਼ ਜਦੋਂ ਜਾਂਦੀ ਕੰਨਾਂ ਵਿੱਚ ਘੁਲ ਵੇ।
ਮੇਰਾ ਤਾਂ ਪਿਆਰ ਤੇਰੇ ਉੱਤੋਂ ਜਾਵੇ ਡੁੱਲ੍ਹ-ਡੁੱਲ੍ਹ ਵੇ।


 ਤੁਸੀਂ ਤਾਂ ਯਾਰ ਪੱਕੇ ਬਣ ਬੈਠ ਗਏ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
ਜਦੋਂ ਮੈਨੂੰ ਸੋਹਣੀ ਸ਼ਕਲ ਤੁਸੀਂ ਦਿਖਾ ਗਏ।
ਅਸੀਂ ਤਾਂ ਹੁਣ ਤੇਰੇ ਜੋਗੇ ਯਾਰਾ ਰਹਿ ਗਏ।
ਜਦੋਂ ਦੇ ਘੁੱਟ ਕੇ ਤੁਸੀਂ ਹਿੱਕ ਨਾਲ ਲਾ ਗਏ।
ਧਰਤੀ ਤੋਂ ਉਠਾ ਪਲਕਾਂ ਵਿੱਚ ਸੀ ਬੈਠਾ ਗਏ।
ਸਵਰਗ ਮੇਰੀ ਜ਼ਿੰਦਗੀ ਨੂੰ ਤੁਸੀਂ ਬਣਾਂ ਗਏ।
ਤੇਰੇ ਉੱਤੇ ਤਾਂ ਜਾਨ ਦੀ ਬਾਜ਼ੀ ਲਾ ਬਹਿ ਗਏ।
ਤੇਰੇ ਅੱਗੇ ਦਿਲ ਹਾਰ ਕੇ ਅਸੀਂ ਬਹਿ ਗਏ।
ਰੱਖ ਭਾਵੇਂ ਮਾਰ ਤੇਰੇ ਦਰ ਆ ਕੇ ਬਹਿ ਗਏ।
ਤੇਰੇ ਹੁਣ ਪੈਰਾ ਵਿੱਚ ਰੁਲਨ ਜੋਗੇ ਰਹਿ ਗਏ।
ਦੁਨੀਆ ਸਾਰੀ ਭੁੱਲ ਕੇ ਤੇਰੇ ਹੋ ਕੇ ਰਹਿ ਗਏ।
ਸਤਵਿੰਦਰ ਹੁਣ ਤੁਸੀਂ ਸਾਡੇ ਜੋਗੇ ਰਹਿ ਗਏ।
ਤੁਸੀਂ ਤਾਂ ਸੱਤੀ ਦੇ ਯਾਰ ਪੱਕੇ ਬਣ ਬੈਠ ਗਏ।
ਸੱਚੀ ਗੱਲ ਉਹ ਦਿਲ ਵਿੱਚ ਦੱਬ ਕੇ ਲੈ ਗਏ।
ਉਹ ਮਨੋਂ-ਮਨੀ ਸੋਚਣ ਰੂਪ ਲੁੱਟ ਕੇ ਲੈ ਗਏ।
ਦਿਲ ਆਪਦਾ ਸਾਡੇ ਕੋਲ ਗੁਆ ਕੇ ਚਲੇ ਗਏ।


 ਸੋਹਣੇ ਚਿਹਰੇ ਹੀ ਜਾਲ ਵਿੱਚ ਫਸਾਉਂਦੇ ਨੇ
ਸੋਹਣੇ ਚਿਹਰੇ ਹੀ ਜਾਲ ਵਿੱਚ ਫਸਾਉਂਦੇ ਨੇ।
ਸਤਵਿੰਦਰ ਸੱਤੀ (ਕੈਲਗਰੀ) - ਕੈਨੇਡਾ
ਰੱਬ ਦਾ ਰੂਪ ਭੋਲੇ ਚਿਹਰੇ ਸੋਹਣੇ ਹੀ ਹੁੰਦੇ ਨੇ।
ਸਾਨੂੰ ਤਾਂ ਸੋਹਣੇ ਹੀ ਚਿਹਰੇ ਠਗਦੇ ਹੁੰਦੇ ਨੇ[
ਲਾ ਕੇ ਠੱਗੀ ਦਿਲ ਲਾਲਚ ਕਰ ਦਿੰਦੇ ਨੇ।
ਸੋਹਣੇ ਚਿਹਰੇ ਹੀ ਜਾਲ ਵਿੱਚ ਫਸਾਉਂਦੇ ਨੇ।
ਫਸਾ ਕੇ ਜਾਲ ਵਿੱਚ ਦਿਲ ਚੀਰ ਦਿੰਦੇ ਨੇ।
ਸੱਤੀ ਪਹਿਲਾਂ ਤਾਂ ਪਿਆਰ ਖ਼ੂਬ ਦਿੰਦੇ ਨੇ।
ਮੱਛੀ ਵਾਂਗ ਸੱਤੀ ਨੂੰ ਸਿੱਟ ਬਾਹਰ ਦਿੰਦੇ ਨੇ।
ਪਿਆਰ ਵਾਲੀ ਕੁੰਢੀ ਖਿੱਚ ਵਿੱਚੋਂ ਦਿੰਦੇ ਨੇ।
ਸਤਵਿੰਦਰ ਉੱਤੇ ਤਾਂ ਅਹਿਸਾਨ ਕਰਦੇ ਨੇ।
ਮੇਰੀ ਕਲਮ ਨੂੰ ਹੋਰ ਨਿਖਾਰ ਵੀ ਦਿੰਦੇ ਨੇ।

 ਸੱਜਣਾਂ ਜੇ ਤੂੰ ਹੱਥ ਲੱਗ ਜੇ
  ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ 
 satwinder_7@hotmail.com
ਜਿੰਦ ਵੇਚ ਕੇ ਖ਼ਰੀਦ ਲਵਾਂ ਤੈਨੂੰ ਯਾਰਾ ਜੇ ਤੂੰ ਮੁੱਲ ਮਿਲ ਜੇ।
ਤੇਰੇ ਉੱਤੇ ਆਇਆ ਹੈ ਮੇਰਾ ਦਿਲ ਰੱਬ ਕਰੇ ਤੂੰ ਮਿਲ ਜੇ।
ਆਪਣੀ ਜਾਨ ਕਰਦਾ ਮੈਂ ਪੁੰਨ ਜੇ ਕਿਸੇ ਦੀ ਦੁਆ ਲੱਗ ਜੇ।
ਪੂਰੀ ਦੁਨੀਆ ਜਾਵਾਂ ਮੈ ਭੁੱਲ ਸੱਜਣਾਂ ਜੇ ਤੂੰ ਹੱਥ ਲੱਗ ਜੇ।
ਸੱਤੀ ਦੇਵਾਂਗੇ ਸਾਰੇ ਮੁੱਲ ਜੇ ਚੰਨਾ ਤੂੰ ਮੈਨੂੰ ਆ ਕੇ ਮਿਲ ਜੇ।
ਰੱਬਾ ਤੇਰੇ ਉੱਤੇ ਜਾਊ ਡੁੱਲ੍ਹ ਜੇ ਤੂੰ ਮੇਰਾ ਹੱਥ ਆ ਕੇ ਫੱੜਲੇ।
ਸਤਵਿੰਦਰ ਜਾਵਾਂਗੇ ਤੇਰੇ ਚ ਘੁਲ ਜੇ ਮੇਰੀ ਪਿਆਸ ਬਣ ਜੇ।
ਤੇਰੇ ਪੈਰਾਂ ਵਿੱਚ ਜਾਵਾਂਗੇ ਰੁਲ ਜੇ ਤੂੰ ਮੰਨ ਦੀ ਜੋਤ ਬਣ ਜੇ।


ਬੇਈਮਾਨ ਨਾਲੋਂ ਚੰਗਾ ਹੈ ਐਵੇਂ ਹੀ ਜਿਊਣਾ
ਸਤਵਿੰਦਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਕਾਹਤੋਂ ਕਰਦੇ ਉਡੀਕਾਂ ਉੱਨੇ ਮੁੜ ਕੇ ਨਹੀਂ ਆਉਣਾ।
ਤੂੰ ਦੱਸ ਕਾਹਤੋਂ ਹੈ ਉਹ ਦੇ ਰਾਹਾਂ ਵਿੱਚ ਰੋਜ਼ ਬਹਿਣਾ।
ਜਾਣ ਵਾਲਿਆਂ ਵਿਚੋਂ ਕਿਸੇ ਨੇ ਪਰਤ ਕੇ ਨਹੀਂ ਆਉਣਾ।
ਸੱਸੀ ਵਾਂਗ ਕਾਹਤੋਂ ਤੂੰ ਵਿਯੋਗ ਦੇ ਰੇਤ ਨਾਲ ਖਹਿਣਾ।
ਉਹ ਨੂੰ ਤਾਂ ਤੇਰਾ ਮੁੜ ਨਾਮ ਹੁਣ ਚੇਤਾ ਨਹੀਂ ਆਉਣਾ।
ਤੇਰੀ ਸ਼ਕਲ ਦੇਖ ਉਹ ਨੇ ਦੇਖੀ ਹੁਣ ਹੈ ਘਬਰਾਉਣਾ।
ਸਤਵਿੰਦਰ ਸੱਤੀ ਨੂੰ ਤਾਂ ਪੈਣਾ ਉਸ ਨੂੰ ਦਿਲੋਂ ਭੁਲਾਉਣਾ।
ਐਸੇ ਬੇਈਮਾਨ ਨੂੰ ਤੂੰ ਕਾਹਤੋਂ ਮੁੜ ਕੇ ਹੁਣ ਬਲਾਉਣਾ।
ਉਸ ਬੇਈਮਾਨ ਨਾਲੋਂ ਚੰਗਾ ਸੱਤੀ ਹੈ ਐਵੇਂ ਹੀ ਜਿਊਣਾ।
ਰੋਜ਼ ਕਾਹਤੋਂ ਮਨ ਨੂੰ ਲਾਰਿਆਂ ਉੱਤੇ ਰਹਿੰਦੀ ਲਾਉਣਾ।
ਜਿਸ ਨੂੰ ਆ ਗਿਆ ਹੈ ਨਿੱਤ ਨਵਾਂ ਯਾਰ ਹੁੰਢਾਂਉਣਾਂ।
ਉਸ ਨੇ ਕਾਹਨੂੰ ਪਰਤ ਕੇ ਪੁਰਾਣਿਆਂ ਸੰਗ ਆਉਣਾਂ।

ਰੱਬ ਵਰਗੇ ਸੋਹਣੇ ਦੀ ਮੂਰਤ ਦੇਖੀ
  -ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ 
satwinder_7@hotmail.com 
ਮੈਂ ਬਹੁਤ ਸੀ ਸੋਹਣੀ ਸੂਰਤ ਦੇਖੀ। ਆਸਮਾਨੋਂ ਉਤਰੀ ਸੀ ਸੂਰਤ ਦੇਖੀ।
ਜਾਣੀ ਰੱਬਾ ਸੀ ਤੇਰੀ ਮੂਰਤ ਦੇਖੀ। ਤੇਰੇ ਤੋਂ ਵੀ ਸੀ ਖ਼ੂਬ ਸੂਰਤ ਦੇਖੀ।  
ਦੁਨੀਆ ਦੀ ਸੋਹਣੀ ਮੂਰਤ ਦੇਖੀ। ਜਦੋਂ ਮੈ ਸੀ ਉਹ ਦੀ ਸੂਰਤ ਦੇਖੀ।  
ਸਵਰਗਾ ਦੀ ਸੀ ਮੈਂ ਮੂਰਤ ਦੇਖੀ। ਸੱਤੀ ਨੇ ਐਸੀ ਰੱਬਾ ਸੂਰਤ ਦੇਖੀ।  
ਰੱਬਾ ਤੇਰੇ ਤੋਂ ਸੋਹਣੀ ਮੂਰਤ ਦੇਖੀ। ਭੋਲੀ-ਭਾਲੀ ਉਹ ਹੀ ਸੂਰਤ ਦੇਖੀ।  
ਉਹ ਦੇ ਚੋਂ ਇਮਾਨ ਦੀ ਮੂਰਤ ਦੇਖੀ। ਸਤਵਿੰਦਰ ਨੇ ਉਸ ਚ ਜ਼ਰੂਰਤ ਦੇਖੀ। 
ਆਪ ਦੀ ਜ਼ਿੰਦਗੀ ਦੀ ਸੀ ਮੂਰਤ ਦੇਖੀ। ਸੋਹਣੀਆਂ ਮੂਰਤਾਂ ਚੋ  ਸੂਰਤ ਦੇਖੀ।  
ਰੱਬ ਵਰਗੇ ਸੋਹਣੇ ਦੀ ਮੂਰਤ ਦੇਖੀ। ਜਾਣੀ ਰੱਬਾ ਸੀ ਤੇਰੀ ਮੂਰਤ ਦੇਖੀ। 

ਸਾਡੇ ਤੋਂ ਸੋਹਣੇ ਮਿਲ ਗਏ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.ਕੋਮ
ਹੁਣ ਕਾਹਤੋਂ ਚੁੱਪ ਕਰ ਗਏ? ਦੱਸ ਕਿਉਂ ਪਾਸਾ ਵੱਟ ਗਏ?
ਲੱਗਦਾ ਵੇ ਕੱਟੀ ਕਰ ਗਏ। ਸਾਡੀ ਤਾਂ ਹੁਣ ਫੱਟੀ ਪੋਚ ਗਏ।
ਜਾ ਨਵਿਆਂ ਸੰਗ ਬੈਠ ਕੇ ਗਏ। ਸਾਡੇ ਤੋਂ ਸੋਹਣੇ ਮਿਲ ਗਏ।
ਸਾਡੇ ਵੱਲੋਂ ਪਾਸਾ ਵੱਟ ਗਏ। ਸਾਰੇ ਕਨੈਕਸਨ ਕੱਟ ਗਏ। 
ਫ਼ੋਨ ਚੱਕਣੋ ਵੀ ਹੱਟ ਗਏ। ਰੱਬਾ ਵੇ ਉਹ ਜਮਾਂ ਬਦਲ ਗਏ।
ਫੇਸਬੁਕ ਬਲਾਕ ਕਰ ਗਏ। ਫ਼ੋਟੋ ਮੇਰੀ ਨੂੰ ਹੇਟ ਕਰ ਗਏ।
ਦੋਸਤੀ ਨੂੰ ਜ਼ੀਰੋ ਲਾ ਗਏ। ਤੁਸੀਂ ਤਾਂ ਲਾਲ ਕਰੌਸ ਕਰ ਗਏ।
ਇੰਨੀ ਨਫ਼ਰਤ ਕਰ ਗਏ। ਪਿੱਠ ਕਰ ਸਾਡੇ ਵੱਲ ਬੈਠ ਗਏ।
ਸਤਵਿੰਦਰ ਬਦਨਾਮ ਹੋਏ। ਸੱਤੀ ਰੱਬਾ ਤੇਰੇ ਵੱਲ ਹੋ ਗਏ।

Comments

Popular Posts