ਭਾਗ 25 ਗੁੰਮਸ਼ੁਦਾ ਦੀ ਭਾਲ ਜ਼ਿੰਦਗੀ ਐਸੀ ਵੀ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਲੁਧਿਆਣੇ ਜ਼ਿਲ੍ਹੇ ਵਿੱਚ ਮੁੱਲਾਂਪੁਰ ਕੋਲ ਪੰਡੋਰੀ ਹੈ। ਉੱਥੋਂ ਦਾ ਬੰਦਾ ਆਪਣੇ ਹੀ ਪਿੰਡ ਦੇ ਬਲੈਕੀਆ ਡਰੱਗ ਵੇਚਣ, ਖ਼ਰੀਦਣ ਵਾਲਿਆਂ ਦੀ ਕਾਰ ਚਲਾਉਂਦਾ ਸੀ। ਰਾਤ ਨੂੰ ਉਸ ਨੂੰ ਬੰਦਾ ਸੱਦ ਕੇ ਲੈ ਗਿਆ। ਤੈਨੂੰ ਮਾਲਕ ਬੁਲਾਉਂਦਾ ਹੈ। ਉਹ ਦੋਨੋਂ ਉੱਥੋਂ ਚਲੇ ਗਏ। ਉਹ ਸਾਰੀ ਰਾਤ ਨਹੀਂ ਮੁੜਿਆ। 12 ਕੁ ਵਜੇ, ਉਸ ਦਾ ਮੁੰਡਾ ਮਾਲਕ ਦੇ ਘਰ ਵੀ ਗਿਆ। ਉਹ ਸਾਰੇ ਸੁੱਤੇ ਪਏ ਸਨ। ਉਸ ਦਾ ਡੈਡੀ ਉੱਥੇ ਨਹੀਂ ਸੀ। ਉਸ ਦੀ ਉਸ ਨੂੰ ਪਤਨੀ ਉਡੀਕਦੀ ਰਹੀ। ਅੱਗੇ ਕਦੇ ਰਾਤ ਨਹੀਂ ਰਿਹਾ ਸੀ। ਉਸ ਦੀ ਦੋ ਮਹੀਨੇ ਤੋਂ ਮਾਲਕ ਨੇ ਤਨਖ਼ਾਹ ਵੀ ਨਹੀਂ ਦਿੱਤੀ ਸੀ। ਸਵੇਰੇ ਫਿਰ ਉਸ ਨੂੰ ਦੇਖਣ ਲਈ ਉਸ ਦਾ ਮੁੰਡਾ ਮਾਲਕ ਦੇ ਘਰ ਵੀ ਗਿਆ। ਉਨ੍ਹਾਂ ਨੇ ਕਿਹਾ, " ਉਹ ਤਾਂ ਇੱਥੋਂ ਕਲ ਦੁਪਹਿਰ ਦਾ ਗਿਆ ਹੋਇਆ ਹੈ। " ਉਸੇ ਦਿਨ ਦੁਪਹਿਰ ਨੂੰ ਮੁਡਿਆਣੀ ਪਿੰਡ ਦਾ ਕਿਸਾਨ ਆਪਣੇ ਖੇਤ ਵਿੱਚ ਆਇਆ। ਉਸ ਦਾ ਬੋਰ ਬਾਹਰ ਹੀ ਸੀ। ਵਗਲ਼ ਚਾਰ ਦੀਵਾਰੀ ਨਹੀਂ ਕੀਤੀ ਹੋਈ ਸੀ। ਉਸ ਨੇ ਬੋਰ ਵਿੱਚ ਦੇਖਿਆ। ਬੰਦਾ ਪਿਆ ਹੈ। ਲੋਕਾਂ ਨੂੰ ਇਕੱਠੇ ਕੀਤਾ। ਉਸ ਨੂੰ ਖੂਹ ਵਿਚੋਂ ਕੱਢਿਆ। ਉਹ ਮਰਿਆ ਹੋਇਆ ਸੀ। ਚੈੱਕਅਪ ਵਿੱਚ ਆਇਆ। ਬਹੁਤ ਜ਼ਿਆਦਾ ਡਰੱਗ ਖਾਣ ਨਾਲ ਮੌਤ ਹੋ ਗਈ ਹੈ। ਲੋਕ ਗੱਲਾਂ ਕਰਨ ਲੱਗੇ, " ਨਸ਼ੇ ਵਿੱਚ ਬੋਰ ਅੰਦਰ ਜਾ ਡਿੱਗਾ। " ਜਿਸ ਪਾਸੇ ਬੰਦਾ ਕਦੇ ਜਿਉਂਦਾ ਉੱਧਰ ਨਾਂ ਗਿਆ ਹੋਵੇ। ਉੱਧਰ ਜਾਂ ਕੇ ਕਿਵੇਂ ਮਰ ਗਿਆ? ਕੀ ਕਿਸੇ ਨੇ ਕੱਤਲ ਕਰਕੇ ਸਿੱਟ ਦਿੱਤਾ? ਇਹ ਤਾਂ ਪਿੰਡ ਦੇ ਮੱਥੇ ਸੀ। ਪਤਾ ਲੱਗ ਗਿਆ। ਲੋਕਾਂ ਨੇ ਪਛਾਣ ਲਿਆ। ਜੇ ਦਿੱਲੀ ਬੰਬੇ, ਆਸਟ੍ਰੇਲੀਆ ਹੁੰਦਾ। ਮੁੱਦਾ ਵੀ ਨਹੀਂ ਲੱਭਣਾ ਸੀ। ਬੰਦੇ ਦੀ ਜਾਨ ਦੀ ਕੀਮਤ ਇੰਨੀ ਕੁ ਹੈ। ਜੇ ਤੁਸੀਂ ਕੋਈ ਘਟਨਾਂ ਦੇਖਦੇ, ਸੁਣਦੇ ਹੋ। ਜ਼ਰੂਰ ਪੁਲਿਸ ਨੂੰ ਦੱਸੋ। ਬਹੁਤ ਕੇਸ ਇਸ ਲਈ ਬੰਦ ਕਰ ਦਿੱਤੇ ਗਏ ਹਨ। ਕਿਉਂਕਿ ਚਲਾਕ ਲੋਕ ਕਾਨੂੰਨ ਤੋਂ ਵੀ ਕਿਤੇ ਵੱਧ ਦੂਰ ਦੀ ਸੋਚਦੇ ਹਨ। ਵਾਰਦਾਤ ਕਰਕੇ, ਸਾਫ਼ ਬਰੀ ਹੋਏ ਫਿਰਦੇ ਹਨ। ਕਿਸੇ ਦੇਸ਼ ਦੇ ਕਾਨੂੰਨ ਦੇ ਹੱਥ ਨਹੀਂ ਲੱਗਦੇ। ਐਸੇ ਲੋਕ ਦੇਸ਼ ਕੌਮ ਲਈ ਖ਼ਤਰਨਾਕ ਹਨ।
ਬਹੁਤੇ ਲੋਕ ਆਪਣਿਆਂ ਤੋਂ ਬਹੁਤ ਦੁਖੀ ਹੁੰਦੇ ਹਨ। ਇਹ ਸਾਰੇ ਮਰਦ ਹੀ ਹੁੰਦੇ ਹਨ। ਔਰਤ ਕਦੇ ਗੁਆਚੀ ਨਹੀਂ ਹੈ। ਇਹ ਨੂੰ ਗੁੰਮ ਕਰਨ ਵਾਲਾ ਵੀ ਮਰਦ ਹੁੰਦਾ ਹੈ। ਉਧਾਲ਼ ਕੇ ਲੈ ਜਾਂਦਾ ਹੈ। ਆਪਣੀ ਕਮੀ ਪੂਰੀ ਕਰਕੇ, ਜਾਨੋਂ ਮਾਰ ਦਿੰਦਾ ਹੈ, ਖੱਪਾ ਦਿੰਦਾ ਹੈ। ਇੰਨਾ ਨੂੰ ਜੋ ਮਾਪੇਂ ਪਾਲ ਕੇ ਵੱਡਾ ਕਰਦੇ ਹਨ। ਉਨ੍ਹਾਂ ਤੋਂ ਤੰਗ ਆ ਜਾਂਦੇ ਹਨ। ਆਪਣੀ ਪਤਨੀ, ਬੱਚਿਆਂ ਤੋਂ ਦੁਖੀ ਹੋ ਕੇ, ਬਹੁਤੇ ਲੋਕ ਰੁੱਸ ਕੇ ਘਰ ਛੱਡ ਜਾਂਦੇ ਹਨ। ਕਈ ਪਰਿਵਾਰ ਦੀਆਂ ਜ਼ੁੰਮੇਵਾਰੀਆਂ ਉਠਾਉਣ ਦੇ ਮਾਰੇ ਖਿਸਕ ਜਾਂਦੇ ਹਨ। ਗੁੜ੍ਹੇ ਪਿੰਡ ਦਾ ਮਹਿੰਦਰ 1975 ਵਿੱਚ ਗੁੰਮ ਹੋ ਗਿਆ ਸੀ। ਅੰਦਰ ਵੱਲ ਟਰੱਕ ਚਲਾਉਣਾ ਸਿੱਖਣ ਗਿਆ ਸੀ।  ਘਰ ਭੈਣ ਵਿਆਹੁਣ ਵਾਲੀ ਸੀ। ਮਾਪੇ ਬੁੱਢੇ ਸਨ। ਘਰ ਦੀਆਂ ਜ਼ੁੰਮੇਵਾਰੀਆਂ ਤੋਂ ਖਿਸਕ ਗਿਆ। ਕਿਹੜਾ ਘਰ ਦੇ 3 ਬੰਦਿਆਂ ਨੂੰ ਕਮਾਈ ਕਰਕੇ ਖੁਆਵੇ? ਘਰ ਦੀ ਜ਼ਮੀਨ ਕੋਈ ਨਹੀਂ ਸੀ। ਉਸ ਨੇ ਆਪ ਨੂੰ  ਅਲੋਪ ਕਰ ਲਿਆ। ਘਰ ਦੇ ਜੀਅ ਬਹੁਤ ਕਲਪੇ। ਉਨ੍ਹਾਂ ਨੇ ਸੋਚਿਆ, " ਉਸ ਨੂੰ ਕਿਸੇ ਨੇ ਮਾਰ ਦਿੱਤਾ ਹੋਣਾ ਹੈ। ਤਾਂਹੀਂ ਲੱਭਦਾ ਨਹੀਂ ਹੈ। " ਗੁੰਮਸ਼ੁਦਾ ਦੀ ਬਹੁਤ ਭਾਲ ਕੀਤੀ ਗਈ। ਕੁੱਝ ਹੱਥ ਨਹੀਂ ਲੱਗਾ। ਲੋਕ ਕਹਿਣ ਲੱਗ ਗਏ, " ਉਹ ਤਾਂ ਪਾਗਲ ਸੀ। ਕਿਸੇ ਖੂਹ ਖਾਤੇ ਵਿੱਚ ਡਿਗ ਗਿਆ ਹੋਣਾ ਹੈ। " ਮਾਂ-ਬਾਪ ਮਰ ਗਏ। ਭੈਣ ਵਿਆਹੀ ਗਈ। ਉਹ ਔਰਤ ਦੇ ਨਾਲ ਦੋ ਬੱਚੇ ਲੈ ਕੇ ਪਿੰਡ ਵਾਪਸ ਆ ਗਿਆ। ਲੋਕ ਪਿਛਲੀ ਕਹਾਣੀ ਨੂੰ ਭੁੱਲ ਗਏ ਹਨ।
ਮਰਦ ਹੀ ਸਾਧ ਬਣਦੇ ਹਨ। ਔਰਤ ਘਰ ਛੱਡ ਕੇ ਸਾਧਣੀ ਕੋਈ ਨਹੀਂ ਬਣੀ। ਕਿਉਂਕਿ ਉਸ ਕੋਲ ਘਰ ਦੇ ਕੰਮਾਂ ਨੂੰ ਛੱਡ ਕੇ, ਇੰਨਾ ਸੋਚਣ ਦਾ ਵਿਹਲ ਨਹੀਂ ਹੈ। ਕੰਮ ਨਿਪਟਣਗੇ। ਉਸ ਦਾ ਕੰਮ ਪਿੱਛਾ ਛੱਡਣਗੇ ਤਾਂ ਜਾ ਕੇ, ਘਰ ਛੱਡੇਗੀ। " ਨਾਂ ਆਵਾਂ ਮੁੱਕੇ, ਨਾਂ ਗਧਾ ਛੁੱਟੇ। " ਜੋ ਮਰਦ ਘਰ ਛੱਡ ਕੇ ਸਾਧ ਬਣਦੇ ਹਨ। ਆਪ ਦਾ ਘਰ-ਬਾਰ ਛੱਡ ਜਾਂਦੇ ਹਨ। ਲੋਕਾਂ ਦੇ ਘਰ ਵਸਾਉਣ ਦੀਆਂ ਲੋਕਾਂ ਨੂੰ ਜੁਗਤਾਂ ਦੱਸਦੇ ਹਨ। ਜਿੰਨਾ ਸਾਧ ਲਾਣਾ ਹੈ। ਸਾਰੇ ਹੀ ਘਰੋਂ ਤੇ ਕੰਮਾਂ-ਕਾਰਾਂ ਤੋਂ ਗੁੰਮਸ਼ੁਦਾ ਹੈ। ਵਿਹਲੇ ਢੋਲੇ ਦੀਆਂ ਲਗਾਉਂਦੇ ਫਿਰਦੇ ਹਨ। ਚਿਮਟਾ ਢੋਲਕੀ ਵਜਾ ਕੇ, ਲੋਕ ਗੀਤ ਗਾਉਂਦੇ ਫਿਰਦੇ ਹਨ। ਸਾਧਾਂ ਵਿੱਚੋਂ ਬੱਚੇ ਪਤਨੀ ਕਿਸੇ ਦੇ ਨਹੀਂ ਹੈ। ਪੂਰੀ ਦੁਨੀਆ ਇੰਨਾ ਦੀ ਹੈ। ਜਿਵੇਂ ਬੌਲੀਬੁਡ ਫ਼ਿਲਮਾਂ ਦੀਆਂ ਅੰਭਨੇਤ੍ਰੀਆਂ ਕੁਆਰੀ ਹੁੰਦੀਆਂ ਹਨ। ਵਿਆਹੀਆਂ ਜਾਣ ਧੰਦਾ ਠੰਢਾ ਪੈ ਜਾਂਦਾ ਹੈ। ਇਸੇ ਲਈ ਵਿਆਹੇ ਮਰਦ ਸਾਧ ਕੋਲ ਬੀਬੀਆਂ ਆਸ ਲਾਉਣ ਥੋੜ੍ਹੀ ਆਉਣਗੀਆਂ। ਦੁਨੀਆ ਉੱਤੇ ਸੰਨ 2009 ਦੀ ਗੱਲ ਹੈ। ਇੱਕ ਹੋਰ ਕੈਨੇਡੀਅਨ ਬੰਦਾ ਘਰੋਂ ਕਾਰ ਉੱਤੇ ਕੰਮ ਤੇ ਜਾਂਦਾ ਹੈ। ਕੰਮ ਵਾਲਿਆਂ ਦਾ ਫ਼ੋਨ ਆਇਆ। ਮੈਨੇਜਰ ਨੇ ਕਿਹਾ, "  ਉਹ ਕੰਮ ਉੱਤੇ ਨਹੀਂ ਪਹੁੰਚਿਆਂ। " ਇੱਕ ਦੁਕਾਨ ਤੋਂ ਉਸ ਨੇ ਕੁੱਝ ਖਾਣ ਵਾਲੀਆਂ ਚੀਜ਼ਾਂ ਖ਼ਰੀਦੀਆਂ ਸਨ। ਇਹ ਰਿਪੋਰਟ ਪੁਲਿਸ ਨੂੰ ਮਿਲੀ ਸੀ। ਜਦੋਂ ਮੀਡੀਏ ਰਾਹੀ ਉਸ ਦੀ ਫ਼ੋਟੋ ਮੂਵੀ ਲੋਕਾਂ ਵਿੱਚ ਜ਼ਾਹਿਰ ਕੀਤੀ ਗਈ। ਉਸ ਸਟੋਰ ਦੇ ਮਾਲਕ ਨੇ ਆਪਣੀ ਦੁਕਾਨ ਵਿੱਚ ਰਿਕੋਰਡ ਕੀਤੀ ਮੂਵੀ ਪੁਲਿਸ ਨੂੰ ਦਿੱਤੀ। ਉਸ ਨੇ ਦੱਸਿਆ, " ਇਹ ਬੰਦਾ ਨੇ ਗੁੰਮ ਹੋਣ ਵਾਲੇ ਦਿਨ ਮੇਰੀ ਦੁਕਾਨ ਤੋਂ ਖਾਣ ਲਈ ਚੀਜ਼ਾਂ ਖਾਂਦੀਆਂ ਹਨ। " ਜੋ ਬੰਦਾ ਘਰੋਂ ਆਇਆਂ। ਲੰਚ ਘਰੋਂ ਲੈ ਕੇ ਤੁਰਿਆ ਹੋਵੇਗਾ। ਸ਼ਾਇਦ ਘਰ ਲੜਾਈ ਹੋਣ ਕਰਕੇ ਰੋਟੀ ਨਾਂ ਬਣੀ ਮਿਲੀ ਹੋਵੇ। ਜਾਂ ਉਹ ਕਿਸੇ ਲੰਬੀ ਡਰਾਈਵ ਉੱਤੇ ਜਾਣ ਕਰਕੇ, ਉਸ ਨੇ ਖਾਣ ਲਈ ਹੋਰ ਸਮਾਨ ਲੈ ਲਿਆ ਹੋਵੇ। ਨਾਂ ਬੰਦਾ ਲੱਭਾ, ਨਾਂ ਕਾਰ ਲੱਭੀ ਹੈ। ਪਿੱਛੇ ਦੋ ਬੱਚੇ, ਪਤਨੀ, ਮਾਪੇ ਉਡੀਕ ਰਹੇ ਹਨ। ਕੀ ਕਾਰ ਤੇ ਬੰਦੇ ਨੂੰ ਅੱਗ ਲੱਗਾ ਦਿੱਤੀ ਗਈ ਹੋਵੇਗੀ? ਜਦੋਂ ਕਿਸੇ ਨੂੰ ਰਫ਼ਾ ਦਫ਼ਾ ਕਰਨਾ ਹੋਵੇ ਇਹੀ ਤਰੀਕਾ ਹੈ। ਹੱਡੀਆਂ ਨੂੰ ਪਾਣੀ ਵਿੱਚ ਸਿੱਟ ਦਿੱਤਾ ਜਾਂਦਾ ਹੈ। ਦਫ਼ਨਾ ਦਿੱਤਾ ਜਾਂਦਾ ਹੈ। ਪੁਲਿਸ ਮੱਥਾ ਮਾਰੀ ਜਾਵੇ। ਹੋ ਸਕਦਾ ਹੈ, ਮਰੇ ਖਪੇ ਨੂੰ ਪੁਲਿਸ ਕਿਥੋਂ ਹਰਾ ਕਰ ਲਵੇਗੀ? ਜਾਂ ਇਹ ਬੰਦਾ ਕਿਸੇ ਹੋਰ ਔਰਤ ਦੇ ਆਂਚਲ ਵਿੱਚ ਛੁਪ ਗਿਆ ਹੋਵੇਗਾ। ਸਣੇ ਕਾਰ ਅਮਰੀਕਾ ਦਾ ਬਾਡਰ ਟੱਪ ਗਿਆ ਹੋਵੇਗਾ। ਅਮਰੀਕਾ ਵਿੱਚ ਜਿੰਨੇ ਜਾਹਲੀ ਲੋਕ ਰਹਿੰਦੇ ਹਨ। ਹੋਰ ਕਿਸੇ ਦੇਸ਼ ਵਿੱਚ ਨਹੀਂ ਹਨ। ਉਨ੍ਹਾਂ ਨੂੰ ਨਾਂ ਤਾਂ ਸਰਕਾਰ ਸ਼ਰਨ ਦਿੰਦੀ ਹੇ। ਅੱਖਾਂ ਇਸ ਤਰਾਂ ਕਬੂਤਰ ਵਾਗ ਮਿਚੀਆਂ ਹਨ। ਜਿਵੇਂ ਕੁੱਝ ਦਿਸਦਾ, ਸੁਣਦਾ ਨਹੀਂ ਹੈ। ਇਸ ਦੇਸ਼ ਅੰਦਰ ਕਿੰਨਾ ਕ੍ਰਾਈਮ ਹੈ?
ਇੱਕ ਹੋਰ ਬੰਦਾ ਘਰੋਂ ਲੜ ਕੇ ਇੰਡੀਆ ਨੂੰ ਚੱਲਿਆ ਜਾਂਦਾ ਹੈ। ਰਸਤੇ ਵਿੱਚੋਂ ਜਹਾਜ਼ ਬਦਲਿਆ ਸੀ। ਉਸ ਪਿੱਛੋਂ ਬੰਦਾ ਸਿਤਮ ਹੋ ਗਿਆ। ਭਾਰਤ ਪੰਜਾਬ ਰਿਸ਼ਤੇਦਾਰਾਂ ਕੋਲ ਨਹੀਂ ਗਿਆ। ਘਰ ਵਾਲਿਆਂ ਨੇ, ਪੁਲੀਸ ਨੇ ਸਾਰੀ ਵਾਹ ਲੱਗਾ ਦਿੱਤੀ, ਨਹੀਂ ਲੱਭਾ। ਕੀ ਧਰਤੀ ਗ਼ਰਕਾ ਗਈ ? ਕੀ ਉਸ ਨੂੰ ਅਸਮਾਨ ਨਿਗਲ ਗਿਆ? ਕਿਸ ਦੀ ਸ਼ਰਾਰਤ ਹੈ? ਝੰਜਟਾਂ ਤੋਂ ਬੱਚ ਕੇ, ਕੀ ਆਪ ਕਿੱਤੇ ਛੁਪਿਆ ਬੈਠਾ ਹੈ? ਜਾਂ ਇੰਡੀਆ ਵਿੱਚ ਕਿਸੇ ਨੂੰ ਫ਼ੋਨ ਕਰਕੇ, ਉਸ ਦਾ ਮੁੱਦਾ ਹੀ ਚੁਕਵਾਂ ਦਿੱਤਾ। ਕੋਈ ਤਾਂ ਚਲਾਕ ਦਿਮਾਗ਼ ਦਾ ਬੰਦਾ ਇਸ ਸਾਜ਼ਸ ਪਿੱਛੇ ਹੈ। ਛੱਕ ਉਸ ਉੱਤੇ ਹੈ। ਜਿਸ ਨਾਲ ਲੜ ਕੇ ਗਿਆ ਹੈ। ਉਸ ਨੇ ਮਰਵਾ ਦਿੱਤਾ ਹੋਣਾ ਹੈ। ਬਗੈਰ ਗੁਆਹ ਤੋਂ ਕਾਨੂੰਨ ਕੁੱਝ ਨਹੀਂ ਕਰ ਸਕਦਾ। ਇਸ ਕਾਨੂੰਨ ਅੱਗੇ ਬੰਦਾ ਆ ਕੇ ਕਹੇ, " ਮੈਂ ਇਹ ਅੱਖਾਂ ਨਾਲ ਦੇਖਿਆ ਹੈ। ਮੇਰੇ ਅੱਗੇ ਕੱਤਲ ਹੋਇਆ ਹੈ। " ਭਾਵੇਂ ਝੂਠ ਹੀ ਬੋਲੀ ਜਾਵੇ। ਸਬ ਮੰਨ ਲੈਂਦੇ ਹਨ। ਪੁਲਿਸ ਕੋਲੇ ਕਿਹੜਾ ਜਾਦੂ ਦੀ ਛੜੀ ਹੈ}ਕੇਸ ਆਪ ਸੁਲਝਾਂ ਲਵੇਗੀ। ਜਨਤਾ ਦੀ ਮਦਦ ਚਾਹੀਦੀ ਹੈ। ਜਿਸ ਨੇ ਵੀ ਕਦੇ ਇਸ ਤਰਾਂ ਅਣਸੁਖਾਵੀਂ ਘੱਟ ਨਾਂ ਦੇਖੀ ਹੈ। ਸ਼ੱਕ ਦੇ ਅਦਾਰੇ ਉੱਤੇ ਹੀ ਪੁਲਿਸ ਨੂੰ ਦੱਸਿਆ ਜਾਵੇ। ਆਪਣਾ ਚਿਹਰਾ ਤੇ ਨਾਮ ਬੇਸ਼ੱਕ ਨਾਂ ਦੱਸੋ। ਜੋ ਆਪਣੇ ਉਨ੍ਹਾਂ ਦੀਆਂ ਆਸਾਂ ਲਾਈ ਬੈਠੇ ਹਨ। ਉਨ੍ਹਾਂ ਨੂੰ ਸਬਰ ਮਿਲ ਜਾਵੇਗਾ। ਉਹ ਹਰ ਪਲ ਘਰੋਂ ਜਾਣ ਵਾਲਿਆਂ ਦੇ ਰਸਤੇ ਨਹੀਂ ਦੇਖਣਗੇ। ਜੇ ਹੋਰ ਵੀ ਕਿਤੇ ਜਾ ਕੇ ਜ਼ਿੰਦਗੀ ਵਸਾ ਲਈ ਹੈ। ਇੱਕ ਚਿੱਠੀ ਜਾਂ ਫ਼ੋਨ ਕਰਕੇ ਆਪਣੇ ਨਾਂ ਮੁੜ ਕੇ, ਆਉਣ ਦੀ ਖ਼ਬਰ ਦਸ ਦੇਣ। ਸਦਾ ਲਈ ਆਪਣਾ ਨਾਤਾ ਆਪਣਿਆਂ ਨਾਲੋਂ ਤੋੜ ਦੇਣ। ਉਨ੍ਹਾਂ ਦੇ ਵਾਪਸ ਆਉਣ ਦੀ ਬਾਕੀ ਪਰਿਵਾਰ ਵੀ ਆਸ ਛੱਡ ਦੇਵੇ।
ਸੰਨ 2008 ਵਿੱਚ ਟਰਾਂਟੋ ਤੋਂ ਵਿਆਹੀ ਕੁੜੀ ਗੁੰਮ ਹੋਈ। 9 ਮਹੀਨੇ ਦਾ ਬੱਚਾ ਘਰ ਰਹਿ ਗਿਆ ਸੀ। ਉਸ ਦਾ ਪਤੀ ਭਾਰਤ ਗਿਆ ਸੀ। ਨਣਦ ਨਾਲ ਸਾਂਝਾਂ ਘਰ ਸੀ। ਉਹ ਗੁੰਮ ਹੋਣ ਵਾਲੀ ਕੁੜੀ ਅਲੱਗ ਹੋਣਾ ਚਾਹੁੰਦੀ ਸੀ। ਨਣਦ ਇਕੱਠ ਚਾਹੁੰਦੀ ਸੀ। ਘਰ ਸਾਂਝਾਂ ਹੀ ਰੱਖਣਾ ਚਾਹੁੰਦੀ ਸੀ। ਘਰ ਵਿੱਚ ਲੜਾਈ ਰਹਿੰਦੀ ਸੀ। ਉਸ ਦੇ ਸਹੁਰੇ ਨੇ ਪੁਲਿਸ ਨੂੰ ਰਿਪੋਰਟ ਕੀਤੀ,  " ਉਹ ਕੰਮ ਉੱਤੇ ਗਈ ਸੀ। ਵਾਪਸ ਨਹੀਂ ਆਈ। " ਪੁਲਿਸ ਨੇ ਆਲ਼ੇ ਦੁਆਲੇ ਬਹੁਤ ਭਾਲ ਕੀਤੀ। ਲੋਕ ਗੱਲਾਂ ਬਣਾਉਣ ਲੱਗੇ। ਕੋਈ ਕਹਿੰਦਾ ਸੀ, " ਪਤੀ ਇੰਡੀਆ ਗਿਆ ਹੋਇਆ ਸੀ। ਉਹ ਕਿਸੇ ਹੋਰ ਨਾਲ ਚਲੀ ਗਈ ਹੈ। ਬੱਚਾ ਵੀ ਛੱਡ ਗਈ। " ਬਹੁਤ ਗੱਲਾਂ ਹੋਈਆਂ। ਕੁੱਝ ਮਹੀਨੇ ਪਹਿਲਾਂ ਧਰਤੀ ਦੀ ਖੁਦਵਾਈ ਕਰਵਾਈ ਗਈ। ਉੱਥੇ ਕੋਈ ਬਿਲਡਿੰਗ ਬਣਨੀ ਸੀ। ਧਰਤੀ ਵਿਚੋਂ ਔਰਤ ਦਾ ਪਿੰਜਰ ਲੱਭਾ। ਟੈੱਸਟ ਕਰਨ ਬਾਅਦ ਪਤਾ ਲੱਗਾ ਇਹ ਉਹੀ ਕੁੜੀ ਹੈ। ਜੋ 4 ਸਾਲ ਪਹਿਲਾਂ ਗੁੰਮਸ਼ੁਦਾ ਸੀ। ਪੁਲਿਸ ਨੇ ਪੂਰਾ ਘਰ ਦਾ ਪਰਿਵਾਰ ਬੰਨ੍ਹ ਲਿਆ। ਵੀਡੀਉ ਕੈਮਰਿਆਂ ਨਾਲ ਕਵਰ ਕਰ ਦਿੱਤਾ। ਛਾਣ-ਬੀਣ ਵਿੱਚ ਪਤਾ ਲੱਗਾ। ਉਸ ਦੀ ਹੱਤਿਆ ਚਾਕੂਆਂ ਨਾਲ ਕੀਤੀ ਗਈ ਸੀ। ਕੇਸ ਵਿੱਚ ਨਣਦ ਤੇ ਸਹੁਰੇ ਦਾ ਹੱਥ ਸੀ। ਘਰ ਫ਼ਰੀ ਕਰਨ ਦੇ ਚੱਕਰ ਵਿੱਚ ਬਹੂ ਮਾਰ ਦਿੱਤੀ। ਘਰ ਉਸ ਦੇ ਤੇ ਨਣਦ ਦੇ ਨਾਮ ਸੀ। ਘਰ ਦੀ ਇੰਨਸ਼ੋਰੈਂਸ ਕਰਾਈ ਹੋਈ ਸੀ। ਜੇ ਦੋ ਜਾਂ ਇਸ ਤੋਂ ਵੱਧ ਜਾਣਿਆਂ ਦੇ ਨਾਮ ਘਰ ਹੋਵੇ। ਇੱਕ ਮਰ ਜਾਵੇ। ਕਰਜਾ ਮੁਆਫ਼ ਹੋ ਕੇ ਸਾਰਾ ਘਰ ਦੂਜੇ ਨੂੰ ਆਪੇ ਮਿਲ ਜਾਂਦਾ ਹੈ। ਹੋ ਸਕਦਾ ਹੈ। ਪਤੀ ਵੀ ਆਪਣੇ ਬਾਪ, ਭੈਣ ਨਾਲ ਮਿਲਿਆ ਹੋਵੇ। ਤਾਂ ਹੀ ਵਿੱਚੋਂ ਖਿਸਕ ਕੇ ਭਾਰਤ ਚਲਾ ਗਿਆ। ਕੈਨੇਡਾ, ਅਮਰੀਕਾ ਕਿਸੇ ਹੋਰ ਦੇਸ਼  ਵਿੱਚ ਪਤਨੀ-ਪਤੀ ਮਰ ਜਾਵੇ, ਕੱਤਲ ਹੋਵੇ। 99% ਪਤੀ, ਪਤਨੀ ਕਾਤਲ ਹੁੰਦੇ ਹਨ। ਉਸ ਦੇ ਪਤੀ-ਪਤਨੀ ਨੂੰ ਫੜ ਕੇ ਉਦੋਂ ਹੀ ਅੰਦਰ ਕਰ ਦਿੰਦੇ ਹਨ। ਪਤੀ-ਪਤਨੀ ਤੋਂ ਵੱਡਾ ਦੁਸ਼ਮਣ ਹੋਰ ਕੋਈ ਨਹੀਂ ਹੈ। ਗੁੰਮਸ਼ੁਦਾ ਵਿੱਚ ਗੁੰਮ ਹੋਣ ਵਾਲੇ ਮਚਲੇ ਲੋਕ ਆਪ ਵੀ ਹੁੰਦੇ ਹਨ। ਆਸ਼ਕੀ ਕਰਨ ਘਰੋਂ ਭੱਜਦੇ ਹਨ। ਘਰ ਦੀ ਜ਼ੁੰਮੇਵਾਰੀ ਨਾਂ ਚੁੱਕਣ, ਕੰਮ ਨਾਂ ਕਰਨ ਕਰਕੇ, ਘਰ ਛੱਡਦੇ ਹਨ। ਵੱਡਾ ਕਾਰਨ ਹੈ। ਗੁੰਮਸ਼ੁਦਾ ਨਹੀਂ ਉਹ ਕੱਤਲ ਹੋ ਚੁੱਕੇ ਹੁੰਦੇ ਹਨ। ਜਦੋਂ ਕੋਈ ਰਾਤ ਨੂੰ ਦਰ ਉੱਤੇ ਆ ਕੇ, ਹਾਕ ਮਾਰਦਾ ਹੈ। ਬਾਹਰ ਕਿਤੇ ਜਾਣ ਲਈ ਕਹਿੰਦਾ ਹੈ। ਉਸ ਨਾਲ ਬਿਲਕੁਲ ਨਾਂ ਤੁਰੋ। ਘਰ ਦਾ ਡੋਰ ਹੀ ਨਾ ਖੋਲੋ। ਅਣਜਾਣ ਬੰਦੇ ਨਾਲ ਤੁਰਨਾ ਹੋਰ ਵੀ ਬੇਵਕੂਫ਼ੀ ਹੈ। ਬਗੈਰ ਮਤਲਬ ਤੋਂ ਕਿਸੇ ਨਾਲ ਬਹਿਸ ਨਾਂ ਕਰੋ। ਨਾਂ ਹੀ ਦੂਜੇ ਦੇ ਕੰਮਾਂ ਵਿੱਚ ਦਖ਼ਲ ਦਿਉ। ਨਾਂ ਹੀ ਕਿਸੇ ਨੂੰ ਆਪਣਾ ਦੁਸ਼ਮਣ ਬਣਾਵੋ। ਉਹ ਜਾਨ ਲੈਣ ਉੱਤੇ ਉੱਤਰ ਆਵੇ। ਗੁੰਮਸ਼ੁਦਾ ਹੋ ਕੇ ਨਾਂ ਜੀਵੋ। ਹੋਸ਼ ਵਿੱਚ ਜੀਵੋ।

Comments

Popular Posts