ਬੰਦੇ ਕੋਈ ਰੰਗ ਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ satwinder_7@hotmail.com
ਸਾਡੇ ਸਬ ਦੇ ਰੂਪ ਰੰਗ ਅਲੱਗ-ਅਲੱਗ ਹਨ। ਕੋਈ ਗੋਰੇ, ਕੋਈ ਕਾਲੇ ਪੀਲੇ ਹਨ।
ਕਈ ਪਿੱਲੇ, ਕੱਚੇ, ਕਈ ਪੱਕੇ ਰੰਗ ਦੇ ਹਨ। ਕਈ ਬਹੁਤੇ ਵਿਲਡਨ ਹੀ ਹੋ ਗਏ ਹਨ।
ਰੱਬ ਤੰਦੂਰ ਵਿੱਚ ਰੱਖ ਭੁੱਲ ਗਏ ਹਨ। ਉਹ ਹਾਈ ਟਿੰਮਪ੍ਰੇਚਰ ਵਿੱਚ ਪੱਕ ਗਏ ਹਨ।
ਇਸੇ ਲਈਏ ਬੰਦੇ ਕੋਈ ਰੰਗ ਦੇ ਹਨ। ਸਬ ਫਬਦੇ ਬੜੇ ਨੇ ਰੱਬ ਦਾ ਰੂਪ ਲੱਗਦੇ ਹਨ।
ਕਈ ਦੁੱਧ ਤੋਂ ਚਿੱਟੇ ਚਿੱਟੇ ਰੰਗਦੇ ਹਨ। ਦਿਖਾ ਚਿੱਟਾ ਰੰਗ ਬੰਦੇ ਕੱਢ ਸੋਹਣੇ ਠੱਗਦੇ ਹਨ।
ਸੱਤੀ ਸਾਰੇ ਬੰਦੇ ਤਾਂ ਸੱਚੇ ਰੱਬ ਦੇ ਹਨ। ਪਰ ਇਹ ਬੰਦੇ ਰੱਬ ਨੂੰ ਹੀ ਰਹਿੰਦੇ ਠੱਗਦੇ ਹਨ।

Comments

Popular Posts