ਅਫ਼ੀਮ, ਪੋਸਤ ਦੀਆਂ ਦੁਕਾਨਾਂ ਖੋਲਣ ਦੇ ਇਸ਼ਤਿਹਾਰ ਗਰਮ ਹਨ ਭਾਗ 22 ਜ਼ਿੰਦਗੀ ਐਸੀ ਵੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ satwinder_7@hotmail.com
ਹਰ ਬਿਜ਼ਨਸ ਮੈਨ ਚੋਰ ਠੱਗ ਸਾਧ ਸਬ ਨੂੰ ਆਪੋ-ਆਪਣਾ ਬਿਜ਼ਨਸ ਪਿਆਰਾ ਹੈ। ਖ਼ਰੀਦਦਾਰ ਨੇ ਦੇਖਣਾ ਇਹ ਸਾਡੇ ਲਈ ਕੀ ਫ਼ਾਇਦਾ ਹੈ? ਜਾਂ ਕੀ ਨੁਕਸਾਨ ਹੋ ਸਕਦਾ ਹੈ? ਪਿੰਡਾ ਦੇ ਨੌਜਵਾਨਬੱਚੇ ਨਸ਼ਿਆਂ ਵੱਲ ਬਹੁਤੇ ਜਾ ਰਹੇ ਹਨ। ਨੌਜਵਾਨ ਬੱਚੇ ਕੋਰਾ ਕਾਗ਼ਜ਼ ਹੁੰਦੇ ਹਨ। ਜੋ ਚਾਹੋ ਉਨ੍ਹਾਂ ਨੂੰ ਆਕਾਰ ਦਿਉ। ਉਹੀ ਬਣ ਜਾਣਗੇ। ਪਿੰਡ, ਮਹੱਲੇ ਵਿੱਚ ਸਕੂਲ, ਕਾਲਜ, ਯੂਨੀਵਰਸਿਟੀ, ਫ਼ੈਕਟਰੀ ਹੋਵੇਗੀ। ਨੌਜਵਾਨ ਉਹੀ ਬਣਨਗੇ। ਜੇ ਸ਼ਰਾਬ ਦੇ ਠੇਕੇ, ਅਫ਼ੀਮ, ਪੋਸਤ, ਡੋਡਿਆਂ ਤੇ ਭੰਗ ਦੀਆਂ ਦੁਕਾਨਾਂ ਹੋਣਗੀਆਂ। ਨੌਜਵਾਨ ਅਮਲੀ ਬੱਣਨਗੇ। ਪਰ ਅਜੇ ਤਾਂ ਬੱਚਿਆਂ ਦੇ ਬਾਪ,ਦਾਦੇ, ਚਾਚੇ, ਮਾਮੇ, ਫੁੱਫੜ ਹੀ ਲੋਟ ਨਹੀਂ ਆਉਂਦੇ। ਇਹ ਵਿਚਕਾਰਲੀ ਪੀੜ੍ਹੀ ਦੇ ਮਰਦ ਔਰਤਾਂ ਬਹੁਤੇ ਵਿਗੜੇ ਹੋਏ ਹਨ।
ਕਈ ਔਰਤਾਂ ਤਾਂ ਚੋਰੀ ਉਹਲੇ ਨਾਲ ਪੀਂਦੀਆਂ ਹਨ। ਮਰਦ ਖੁੱਲ੍ਹੇਆਮ ਪੀਂਦੇ ਹਨ। ਕੋਈ ਆਲ਼ੇ ਦੁਆਲੇ ਪਾਰਟੀ ਹੋਵੇ। ਸੁੱਕੀ ਨਹੀਂ ਜਾਣ ਦਿੰਦੇ। ਮੁੱਧੇ-ਮੂੰਹ ਡਿਗ ਕੇ, ਦਮ ਲੈਂਦੇ ਹਨ। ਐਸੇ ਸ਼ੇਰਾਂ ਦੇ ਬੱਚੇ ਕੈਸੇ ਪੈਦਾ ਹੋਣਗੇ? ਸੋਚਣ ਤੁਸੀਂ ਜਨਤਾ ਨੇ ਹੈ। ਇਹ ਠੇਕੇ ਪਿੰਡ, ਸ਼ਹਿਰ ਵਿੱਚ ਖੁੱਲਣ ਦੇਣੇ ਹਨ। ਜਾਂ ਭੰਨ ਤੋੜ ਕੇ, ਇਹ ਫੂਕਣੇ ਹਨ। ਸਬ ਭੰਨ ਦਿਉ। ਜੋ ਤੁਹਾਡੇ ਸਾਡੇ ਨੌਜਵਾਨ ਧੀਆਂ, ਪੁੱਤਰਾਂ, ਪਿਉ, ਪਤੀਆਂ, ਭਰਾਵਾਂ, ਸਮਾਜ ਨੂੰ ਜਲਾ ਰਹੇ ਹਨ। ਘਰ ਤਬਾਹ ਕਰ ਰਹੇ ਹਨ। ਉਹ ਬੀਜ ਅਸੀਂ ਆਪਣੇ ਆਲੇ-ਦੁਆਲੇ ਉੱਗਣ ਦੇਣਾ ਹੈ। ਜਾਂ ਜੰਮਦਾ ਹੀ ਨਾਸ਼ ਕਰਨਾ ਹੈ। ਜੇ ਨਾਂ ਨਾਸ਼ ਕੀਤਾ। ਸਮਾਜ ਆਪੇ ਨਾਸ਼ ਹੋ ਜਾਵੇਗਾ। ਕੀ ਤੁਸੀਂ ਚਾਹੁੰਦੇ ਹੋ? ਤੁਹਾਡੇ ਘਰੋਂ ਵਿਚੋਂ ਨਸ਼ਿਆਂ ਦੀ ਸੜਾਦ ਆਵੇ। ਘਰ ਦੀਆਂ ਔਰਤਾਂ ਜਿਸ ਨਾਲ ਦਮ ਘੁੱਟ ਕੇ ਮਰ ਜਾਣ।
ਲੋਕੀ ਘਰ ਪਰਿਵਾਰ ਵਾਲੇ ਨਾਲੋਂ ਮੀਡੀਏ ਦਾ ਅਸਰ ਵੱਧ ਕਰਦੇ ਹਨ। ਅੱਜ ਕਲ ਲੋਕ ਕਿਸੇ ਹੋਰ ਕੋਲ ਸਮਾਂ ਬਰਬਾਦ ਨਹੀਂ ਕਰਦੇ। ਜੋ ਵੀ ਸਮਾਂ ਹੁੰਦਾ ਹੈ। ਉਸ ਵਿੱਚ ਇੰਟਰਨੈੱਟ, ਅਖ਼ਬਾਰ, ਟੀਵੀ ਦੇਖਦੇ ਹਨ। ਰੇਡੀਉ ਸੁਣਦੇ ਹਨ। ਪੜ੍ਹੇ ਲਿਖੇ ਬੰਦੇ ਦਾ ਧਿਆਨ ਇੱਧਰ ਹੁੰਦਾ ਹੈ। ਦੁਨੀਆ ਉੱਤੇ ਕੀ ਹੋ ਰਿਹਾ ਹੈ? ਮੇਰੇ ਲਈ ਕਿਹੜੀ ਗੱਲ ਫ਼ਾਇਦੇ ਵਾਲੀ ਹੋ ਸਕਦੀ ਹੈ? ਰਸਤਿਆਂ ਵਿੱਚ ਜੁੰਡਲੀਆਂ ਬਣਾ ਕੇ ਅਨਪੜ੍ਹ ਲੋਕ ਹੀ ਬੈਠਦੇ ਹਨ। ਜੋ ਵੀ ਮੀਡੀਆ ਐਂਡ ਦਿੰਦਾ ਹੈ। ਲੋਕ ਅੱਖਾਂ ਮੀਚ ਕੇ ਜ਼ਕੀਨ ਕਰ ਲੈਂਦੇ ਹਨ। ਅਫ਼ੀਮ, ਪੋਸਤ ਡੋਡਿਆ ਭੰਗ ਦੀਆਂ ਦੁਕਾਨਾਂ ਖੋਲਣ ਦੇ ਇਸ਼ਤਿਹਾਰ ਮੀਡੀਆ ਪ੍ਰਕਾਸ਼ਿਤ ਕਰ ਰਿਹਾ ਹੈ। ਸ਼ਰਾਬ ਠੇਕਿਆਂ ਨੇ ਹੀ ਲੋਕ ਪੈਰਾਂ ਵਿੱਚੋਂ ਕੱਢ ਦਿੱਤੇ ਹਨ। ਹਰ ਘਰ ਵਿੱਚ ਸ਼ਰਾਬ ਦਾ ਰਾਜ ਹੈ। ਲੋਕ ਪੀ ਕੇ ਮਸਤੀ ਵਿੱਚ ਪਏ ਰਹਿੰਦੇ ਹਨ। ਸਰੀਰ ਨੂੰ ਹਰ ਅਮਲ ਲੱਗਾ ਮਾੜਾ ਹੁੰਦਾ ਹੈ। ਅਮਲ ਤਾਂ ਰੋਟੀ ਦਾ ਬਹੁਤ ਹੈ।
ਗੁਰਵਿੰਦਰ ਸਿੰਘ ਧਾਲੀਵਾਲ ਜੀ ਨੇ ਇੰਟਰਵਿਊ ਲਈ ਸੀ। ਇੰਟਰਵਿਊ ਦੇਣ ਵਾਲੇ ਦਾ ਮਾਮਾ ਅਫ਼ੀਮ, ਪੋਸਤ, ਡੋਡਿਆਂ ਭੰਗ ਦੀਆਂ ਦੁਕਾਨਾਂ ਖੋਲਣ ਦੇ ਇਸ਼ਤਿਹਾਰ ਮੀਡੀਆ ਵਿੱਚ ਪ੍ਰਕਾਸ਼ਿਤ ਕਰ ਰਿਹਾ ਹੈ। ਭਾਣਜਾ ਪੂਰੀ ਲੋਰ ਵਿੱਚ ਗੱਲ ਕਰ ਰਿਹਾ ਸੀ। ਬੰਦੇ ਦੀ ਪਿੱਛੇ ਚੰਗੀ ਅਮਲੀਆਂ ਦੀ ਮਹਿਫ਼ਲ ਲੱਗੀ ਲੱਗਦੀ ਸੀ। ਗੱਲ ਬਾਤ ਸਮਝਣ ਵਿੱਚ ਉਸ ਨੂੰ ਦਿੱਕਤ ਆਉਂਦੀ ਸੀ। ਉਹ ਕਹਿੰਦਾ, " ਇਹ ਨਸ਼ੇ ਖਾਣ ਨਾਲ ਕਿਸੇ ਦਵਾਈ ਦੀ ਲੋੜ ਨਹੀਂ ਰਹੇਗੀ। ਬਹੁਤ ਬਿਮਾਰੀਆਂ ਦਾ ਇਲਾਜ ਹੈ। ਬੱਚੇ ਚਾਹੇ ਮੇਰੇ ਵੀ ਖਾਣ ਲੱਗਣ। 90% ਪੰਜਾਬ ਸਾਡੇ ਨਾਲ ਹੋਰ ਨਸ਼ਿਆਂ ਦੀਆਂ ਦੁਕਾਨਾਂ ਖੋਲਣ ਨੂੰ ਤਿਆਰ, ਸਹਿਮਤ ਹਨ। " ਨਸ਼ਿਆਂ ਦਾ ਵੱਧ ਚੜ੍ਹ ਕੇ ਵਪਾਰ ਕਰਨਾ, ਚਾਹੁਣ ਵਾਲੇ ਦਾ ਨਾਮ ਜਥੇਦਾਰ ਬਲਕਾਰ ਸਿੰਘ ਢਿੱਲੋਂ ਪਿੰਡ ਚੋਹਲਾ ਸਾਹਿਬ ਹੈ। ਜ਼ਿਲ੍ਹਾ ਤਰਨਤਾਰਨ ਹੈ। ਇੱਕ ਗਾਤਰੇ ਵਾਲਾ ਸਿੱਖਾਂ ਦੇ ਰੂਪ ਵਿੱਚ ਸਿੱਖਾਂ ਨੂੰ ਹੀ ਜ਼ਹਿਰ ਦੇ ਕੇ ਮਾਰਨ ਵਾਲਾ ਦੁਸ਼ਮਣ ਹੈ। ਕਈ ਲੋਕਾਂ ਦਾ ਗਾਤਰਾ ਸ੍ਰੀ ਸਾਹਿਬ ਉੱਤੇ ਦੀ ਪਾਉਣਾ ਬਿਜ਼ਨਸ ਹੈ। ਇਸ ਨੂੰ ਪਾ ਕੇ, ਸ਼ਰੇਆਮ ਲੋਕਾਂ ਨਕਲ ਗ਼ੱਦਾਰੀ ਕਰਦੇ ਹਨ। ਇਹ ਸ਼ਰੀਫ਼ ਹੋਣ ਦਾ ਲਾਇਸੈਂਸ ਹੈ। ਇਹ ਪਾ ਕੇ, ਇਹ ਲੋਕ ਗੁਰੂ ਗ੍ਰੰਥੀ ਸਾਹਿਬ ਦੇ ਸਰੂਪ ਵਿੱਚ ਬਾਣੀ ਦੇ ਅੱਖਰਾਂ ਦੀ ਥਾਂ ਤੇ ਅਫ਼ੀਮ ਭਰ ਕੇ ਕੈਨੇਡਾ ਲੈ ਆਏ ਸਨ। ਬੰਦੇ ਨੂੰ ਇਹ ਕੀ ਜਾਣਦੇ ਹਨ? ਪੈਸਾ ਬੋਟਰਨ ਲਈ ਸਕੇ ਪਿਉ, ਪੁੱਤ ਨੂੰ ਵੀ ਨਸ਼ੇ ਉੱਤੇ ਲੱਗਾ ਸਕਦੇ ਹਨ। ਇਹ ਕਿਸੇ ਦੇ ਮਿੱਤ ਨਹੀਂ ਹਨ।
ਅਫ਼ੀਮ ਥੋੜੇ ਥਾਂ ਵਿੱਚ ਲੁਕੋ ਹੋ ਸਕਦੇ ਹਨ। ਬੋਤਲ ਲੁਕੋਣੀ ਔਖੀ ਹੈ। ਬੋਤਲਾਂ ਖੜਕਦੀਆਂ ਹਨ। ਜਿਹੜੀਆਂ ਜ਼ਮੀਨਾਂ ਵਿਕਣੋਂ ਬੱਚਗੀਆਂ ਹਨ। ਐਸੇ ਬਲੈਕੀਏ ਲੋਕਾਂ ਦੇ ਉਹ ਅੱਖਾਂ ਵਿੱਚ ਰੜਕਦੀਆਂ ਹਨ। ਜਿਹੜੇ ਕਿਸਾਨ ਮਜ਼ਦੂਰ ਜਿਉਂਦੇ ਬਚੇ ਹਨ। ਉਨ੍ਹਾਂ ਨੂੰ ਇਹ ਦੇਸ਼ ਕੌਮ ਦੇ ਗ਼ੱਦਾਰ, ਇਸ ਤਰਾਂ ਜ਼ਹਿਰ ਦੇ ਕੇ ਮਾਰਨਗੇ। ਸ਼ਰਾਬ ਪੀ ਕੇ ਤਾਂ ਥੋੜ੍ਹੀ ਬਹੁਤ ਸੁਰਤ ਰਹਿ ਜਾਂਦੀ ਹੈ। ਅਫ਼ੀਮ ਖਾਣ ਵਾਲਾ ਤਾਂ ਜਮਾਂ ਹੀ ਘਰ ਪੱਟ ਦਿੰਦਾ ਹੈ। ਅਫ਼ੀਮ ਨੂੰ ਕਾਲਾ ਸੋਨਾ ਵੀ ਕਹਿੰਦੇ ਹਨ। ਤੋਲਾ, ਮਾਸਾ, ਰੱਤੀ ਕਰਕੇ ਵਿਕਦੀ ਹੈ। ਸਰ੍ਹੋਂ ਦੇ ਦਾਣੇ ਜਿੰਨੀ ਖਾਣ ਉੱਤੇ ਬੰਦਾ ਚਕਵੇ ਪੈਰੀਂ ਹੋ ਜਾਂਦਾ ਹੈ। ਉਸ ਨੂੰ ਚਾਹੇ ਹੱਲ ਅੱਗੇ ਜੋਤ ਲਵੋ। ਜੇ ਕਿਤੇ ਗ਼ਲਤੀ ਨਾਲ ਵੱਧ ਖਾਦੀ ਜਾਵੇ। ਬੰਦਾ ਦੇ ਸਾਹ ਉੱਤੇ ਚੜ ਜਾਂਦੇ ਹਨ। ਕਈ ਤਾਂ ਪਾਰ ਵੀ ਹੋ ਜਾਂਦੇ ਹਨ। ਅਫ਼ੀਮ ਨੂੰ ਹਰ ਬੰਦਾ ਨਹੀਂ ਖ਼ਰੀਦ ਸਕਦਾ। ਜ਼ਮੀਨ, ਘਰ, ਜਾਨ ਦਾਅ ਉੱਤੇ ਲੱਗ ਜਾਂਦੇ ਹਨ। ਇੱਕ ਬੰਦਾ ਅਫ਼ੀਮ ਖਾਂਦਾ ਸੀ। ਉਸ ਦਾ ਅਫ਼ੀਮ ਖ਼ਰੀਦਣ ਖਾਣ ਦਾ ਲਾਇਸੈਂਸ ਬਣਿਆ ਹੋਇਆ ਸੀ। ਉਸ ਨੇ ਸੋਚਿਆ, " ਤੋਲਾ, ਛਟਾਂਕ ਨਾਲ ਗੱਲ ਨਹੀਂ ਬਣਦੀ। ਨਾਲੇ ਮਿਲਾਵਟ ਵਾਲੀ ਅਫ਼ੀਮ ਮਿਲਦੀ ਹੈ। ਚੱਜ਼ਦਾ ਨਸ਼ਾ ਨਹੀਂ ਦਿੰਦੀ। ਇੱਕ ਰੱਤੀ 100 ਰੁਪਏ ਦੀ ਮਿਲਦੀ ਹੈ। ਟਰੱਕਾਂ ਵਾਲੇ ਇੰਦੌਰ ਨੂੰ ਜਾਂਦੇ ਹਨ। ਉੱਥੇ ਅਫ਼ੀਮ ਸਸਤੀ ਸੀ। ਉੱਥੇ 5 ਰੁਪਏ ਨੂੰ ਤੋਲਾ ਸੀ। ਉਧਰੋਂ 5 ਕਿੱਲੋ ਇਕੱਠੀ ਹੀ ਅਫ਼ੀਮ ਮੰਗਾ ਲਵਾਂ । " ਜੋ ਉੱਧਰ ਦੇ ਟਰੱਕ ਗੇੜੇ ਲਗਾਉਂਦਾ ਸੀ। ਉਸ ਨੇ ਉਸ ਨੂੰ ਕਹਿ ਦਿੱਤਾ। 5 ਕਿੱਲੋ ਅਫ਼ੀਮ ਲੈ ਆਵੇ। ਉਸ ਦੀ ਅਫ਼ੀਮ ਤਾਂ ਆ ਗਈ। 1980 ਵਿੱਚ ਮੁੰਡੇ ਐਡੀ ਰਕਮ ਦੇਣ ਲਈ ਤਿਆਰ ਨਹੀਂ ਸਨ। ਮੁੰਡਿਆ ਨੇ ਉਸ ਦੀ ਅਫ਼ੀਮ ਬਿਲਕੁਲ ਬੰਦ ਕਰ ਦਿੱਤੀ। 20 ਸਾਲਾਂ ਦਾ ਬੰਦਾ ਅਫ਼ੀਮ ਖਾਂਦਾ ਸੀ। ਖ਼ੂਨ ਦਾ ਦੌਰਾ ਪੂਰੇ ਜ਼ੋਰਾਂ ਉੱਤੇ ਚੱਲਦਾ ਸੀ। ਅਫ਼ੀਮ ਨਾਂ ਮਿਲਣ ਕਰਕੇ, ਉਸ ਨੂੰ ਅਧਰੰਗ ਦਾ ਦੌਰਾ ਪੈ ਗਿਆ। ਖੱਬਾ ਪਾਸਾ ਮਾਰਿਆਂ ਗਿਆ। ਹਸਪਤਾਲ ਵਿੱਚ ਦਾਖ਼ਲ ਕਰਾ ਦਿੱਤਾ, ਅਫ਼ੀਮ ਦੇ ਉੱਪਰ ਦੀ ਕੋਈ ਦਿਵਾਈ ਕੰਮ ਨਹੀਂ ਕਰਦੀ ਸੀ। ਪੂਰੇ 10 ਵੇਂ ਦਿਨ ਪਰਲੋਕ ਸੁਧਾਰ ਗਿਆ। ਜੋ 5 ਕਿੱਲੋ ਅਫ਼ੀਮ ਮੰਗਾਈ ਸੀ। ਅਗਲਿਆਂ ਨੇ ਤੋਲਾ ਰੱਤੀ ਕਰਕੇ ਵੇਚੀ। ਉਸ ਨੇ ਹੋਰ ਕੋਈ ਅਮਲੀ ਪੈਦਾ ਕਰ ਦਿੱਤੇ।
ਡੋਡਿਆਂ ਵਾਲਿਆਂ ਦਾ ਹਾਲ ਦੇਖਿਆ ਹੋਣਾ ਹੈ। ਉਨ੍ਹਾ ਦੇ ਬੱਚੇ ਰੁਲ ਜਾਂਦੇ ਹਨ। ਪਤਨੀਆਂ ਹੋਰਾਂ ਮਰਦਾ ਨਾਲ ਹਮ ਬਿਸਤਰ ਹੁੰਦੀਆਂ ਹਨ। ਇਹ ਬਲੈਕੀਏ ਹੀ ਉਨ੍ਹਾਂ ਦੀਆਂ ਪਤਨੀਆਂ ਦੇ ਯਾਰ ਬਣ ਜਾਂਦੇ ਹਨ। ਨਸ਼ਾ ਪੱਤਾ ਮੁਫ਼ਤ ਮਿਲ ਜਾਂਦਾ ਹੈ। ਸੁੱਖਾ ਪੀਣ ਵਾਲੇ ਵਿਹਲੜ ਨਿਹੰਗ ਦੇਖੇ ਹੋਣੇ ਹਨ। ਖੇਤਾਂ ਵਿੱਚ ਹੀ ਲਿਟੇ ਪਏ ਹੁੰਦੇ ਹਨ। ਇੰਨਾ ਦਾ ਵੀ ਕੋਈ ਘਰ-ਬਾਰ, ਬਾਲ ਬੱਚਾ ਨਹੀਂ ਹੁੰਦਾ। ਲੁੱਟਾਂ ਖੋਹਾਂ ਕਰਕੇ ਖਾਂਦੇ ਹਨ। ਔਰਤਾਂ ਦੀਆਂ ਇੱਜ਼ਤ ਵੀ ਲੁੱਟਦੇ ਹਨ। ਸਾਡੇ ਗੁਆਂਢ ਇਹੀ ਲੱਛਣਾਂ ਦੇ ਨੀਲੇ ਚੱਲਿਆਂ ਵਾਲੇ ਸਨ। ਘਰ ਭੰਗ ਭੁੱਜਦੀ ਸੀ। ਸਾਰੇ ਖੇਤ ਵਿੱਚ ਭੰਗ ਜਿਉਂ ਬੀਜੀ ਹੋਈ ਸੀ। ਇੱਕ ਬਾਰ ਉਹ ਰੱਤੋਵਾਲ ਪਿੰਡ ਆਪਣੀ ਭੈਣ ਕੋਲ ਰਾਤ ਨੂੰ ਗਏ। ਰਸਤੇ ਵਿੱਚ ਕਿਸੇ ਦਾ ਕਣਕ ਦਾ ਕੱਢਿਆ ਬੋਹਲ਼ ਦਿਸ ਪਿਆ। ਇੰਨਾ ਨੇ ਟਰਾਲੀ ਬੋਹਲ਼ ਨੂੰ ਲੱਦਣ ਲਈ ਲੱਗਾ ਲਈ। ਜੋ ਬੰਦਾ ਰਾਖੀ ਪਿਆ ਸੀ। ਉਹ ਹਟਾਉਣ ਲੱਗਾ। ਇੰਨਾ ਨੇ ਭੰਗ ਦੇ ਨਸ਼ੇ ਵਿੱਚ ਬੰਦਾ ਮਾਰ ਦਿੱਤਾ। 7 ਸਾਲਾਂ ਦੀ ਜੇਲ 2 ਬੰਦਿਆ ਨੂੰ ਹੋਈ। ਹੁਣ ਤੁਸੀਂ ਦੇਖਣਾ ਹੈ। ਕੈਸਾ ਸਮਾਜ ਬਣਾਉਣਾ ਹੈ। ਇਸ ਦਾ ਵਿਰੋਧ ਕਰਨਾ ਹੈ। ਜਾਂ ਨਸ਼ੇ ਹੋਰ ਖ਼ਰੀਦ ਕੇ ਨੋਟ ਨਾਲ ਸਵਾਗਤ ਕਰਨਾ ਹੈ। ਹਰ ਪਿੰਡ ਵਿੱਚ 10 ਬੰਦੇ ਵੀ ਨਸ਼ਿਆਂ ਦੇ ਖ਼ਿਲਾਫ਼ ਹੋ ਜਾਣ। ਜ਼ਰੂਰ ਜਾਗਰਿਤ ਆਵੇਗੀ। ਕੋਈ ਤਾਂ ਜਾਨ ਬੱਚਾ ਸਕਾਂਗੇ। ਆਲੇ-ਦੁਆਲੇ ਜੋ ਵੀ ਹੁੰਦਾ ਹੈ। ਉਸ ਦਾ ਅਸਲ ਜ਼ਰੂਰ ਹੁੰਦਾ ਹੈ। ਆਲ਼ੇ ਦੁਆਲੇ ਅਮਲੀ ਹੋਣਗੇ। ਸਾਰੇ ਸਮਾਜ ਲਈ ਖ਼ਤਰਾ

Comments

Popular Posts