ਤੈਨੂੰ ਭੁੱਲ ਜਾਵਾਂ ਕਦੇ ਐਸਾ ਆਵੇ ਨਾਂ ਉਹ  ਦਿਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com  
ਸਾਡੇ ਕੋਲੋਂ ਦੂਰ ਹੋ ਕੇ ਦੱਸ ਤੇਰਾ ਕਿਦਾ ਲੰਘਦਾ ਏ ਦਿਨ?
ਨਵਿਆਂ ਸੰਗ ਰਲ ਕੇ ਦੱਸ ਤੇਰਾ ਕਿਵੇਂ ਲੰਘਦਾ ਏ ਦਿਨ ?
ਜਦੋਂ ਸਾਡਾ ਚੇਤਾ ਭੁੱਲ ਜਾਂਦਾ ਕਿਵੇਂ ਲੱਗਦਾ ਏ ਤੈਨੂੰ ਦਿਨ ?
ਦੱਸ ਕੀ ਸਾਡੇ ਬਗੈਰ ਤੇਰਾ ਬਹੁਤ ਸੌਖਾ ਲੰਘਦਾ ਏ  ਦਿਨ?
ਮੈਂ ਤਾਂ ਸੁੱਖਾ ਦਾ ਮੰਗਦੀ ਤੇਰਾ ਹਰ ਆਉਣ ਵਾਲਾ ਦਿਨ।
ਤੂੰ ਭਾਵੇਂ ਨਾਂ ਮੰਨ ਤੇਰੀ ਯਾਦ ਵਿੱਚ ਮੇਰਾ ਲੰਘੇ ਰਾਤ ਦਿਨ।
ਪਿਆਰ ਤੈਨੂੰ ਕਰੀਏ ਰੱਬਾ, ਅਸੀਂ ਹਰ ਪਲ, ਹਰ ਦਿਨ।
ਸੱਤੀ ਤੈਨੂੰ ਚੇਤੇ ਨਾਂ ਕਰਾਂ ਕਦੇ ਐਸਾ ਚੜ੍ਹਿਆ ਨਹੀਂ ਦਿਨ।
ਚੰਨਾ ਤੈਨੂੰ ਭੁੱਲ ਜਾਵਾਂ ਕਦੇ ਐਸਾ ਆਵੇ ਨਾਂ ਉਹ  ਦਿਨ।
ਜੇ ਸਤਵਿੰਦਰ ਭੁੱਲ ਜਾਵੇ ਤੈਨੂੰ ਰੱਬਾ ਮਰ ਜਾਵੇ ਉਸੇ ਦਿਨ।

Comments

Popular Posts