ਇਸੇ ਨੂੰ ਰੱਬ ਦਾ ਭਾਂਣਾ ਕਹਿੰਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਹੜ ਕੈਲਗਰੀ ਵਿੱਚ ਆ ਗਿਆ ਹੈ। ਨੀਵੇ ਥਾਂ ਪਾਣੀ ਨਾਲ ਭਰਨ ਲੱਗੇ ਹਨ। ਕੈਲਗਰੀ ਦੀ ਮੌਮਰੀਅਲ ਡਰਾਈਵ ਹਾਈਵੇ 1, 2 ਵੀ ਬੰਦ ਹਨ। ਸੋ ਡਾਊਨਟਾਊਨ ਵੱਲ ਦੇ ਕੰਮ, ਸਕੂਲ ਕਾਲਜ਼ ਵੀ ਬੰਦ ਹੀ ਹਨ। ਬਹੁਤ ਜ਼ਿਆਦਾ ਪਾਣੀ ਆਉਣ ਦੀ ਉਮੀਦ ਹੈ। ਦੋਨਾਂ ਦਰਿਆਵਾਂ ਦੇ ਨੇੜੇ ਦੇ ਘਰਾ ਵਾਲਿਆਂ ਨੂੰ ਘਰ-ਘਰ ਜਾ ਕੇ ਦੱਸਿਆ ਜਾ ਰਿਹਾ ਹੈ। ਤੁਰੇ ਫਿਰਦਿਆਂ ਨੂੰ ਮੌਤ ਆ ਜਾਵੇ। ਇਹ ਵੀ ਰੱਬ ਦੀ ਕਿਰਪਾ ਹੀ ਹੈ, ਜਨਮ ਤੋਂ ਛੁੱਟੀ ਮਿਲ ਜਾਵੇਗੀ। ਹਰ ਰੋਜ਼਼ ਉਹੀ ਧੰਦਾ ਪਿੱਟਦੇ ਹਾਂ। ਇਕ ਸਬ ਜਿਉਣ ਦਾ ਕੀ ਫ਼ੈਇਦਾ ਹੈ? ਹਰ ਦਿਨ ਨਵਾ ਸੰਘਰਸ਼ ਸ਼ੁਰੂ ਹੋ ਜਾਂਦਾ ਹੈ। ਕੀ ਐਸੀ ਜਿੰਦਗੀ ਲੰਬੀ ਚਾਹੀਦੀ ਹੈ? ਜਾਂ ਮੁੱਕ ਜਾਂਣੀ ਚਾਹੀਦੀ ਹੈ? ਜਿਉਂਦੇ ਪਾਣੀ ਅੱਗ ਦੀ ਭੇਟ ਹੋ ਜਈਏ, ਲੋਕਾਂ ਨੂੰ ਜ਼ਨਾਜ਼ੇ ਪਿਛੇ ਜਾ ਕੇ, ਸਮਾਂ ਖ਼ਰਾਬ ਕਰਨ ਦੀ ਲੋੜ ਨਹੀਂ ਪਵੇਗੀ। ਕਿਸੇ ਦੇ ਹੱਥ ਮੇਲੇ ਨਹੀਂ ਹੋਣਗੇ।
ਜੂਨ 20/2013 ਨੂੰ ਕੈਲਗਰੀ ਦੇ Bow and Elbow Rivers ਦੇ ਦੁਆਲ਼ੇ ਤੋਂ ਡਾਊਨਟਾਊਨ ਸਬ ਵੱਡੀਆਂ, ਊਚੀਆਂ ਬਿੰਲਡਿੰਗ, ਕੈਲਗਰੀ ਟਾਵਰ, ਔਫੀਸ ਏਰੀਏ ਤੇ ਘਰਾਂ ਵਿੱਚੋਂ, ਇੱਕ ਲੱਖ ਲੋਕ ਬਾਹਰ ਕੱਢ ਦਿੱਤੇ ਹਨ। ਕਨੇਡਾ ਦੇ ਬਾਕੀ ਸ਼ਹਿਰਾਂ ਵਿੱਚ ਭਾਰੀ ਹੜ ਆਉਣ ਦੀਆਂ ਐਮਰਜ਼ੈਸੀ ਵਰਨਿੰਗ ਆ ਰਹੀਆਂ ਹਨ। ਕੈਨਮੋਰ, ਬੈਫ਼, ਹਾਈ ਰੀਵਰ ਹੋਰ ਬਹੁਤ ਛੋਟੇ ਸ਼ਹਿਰ ਪਾਣੀ ਵਿੱਚ ਡੁੱਬ ਗਏ ਹਨ। ਹੋਰ ਭਾਰੀ ਜ਼ੋਰ ਦਾ ਮੀਂਹ ਬਹੁਤ ਥਾਵਾਂ ਉਤੇ ਪੈ ਰਿਹਾ ਹੈ। ਅਜੇ ਹੋਰ ਪੂਰਾ ਹਫ਼ਤਾ ਮੀਂਹ ਸਾਰੇ ਕਨੇਡਾ ਵਿੱਚ ਪੈਣਾਂ ਦੱਸਿਆ ਹੈ। Bow and Elbow ਦਰਿਆਵਾਂ ਦਾ ਪਾਣੀ ਦਾ ਲੈਵਲ ਤੇ ਪਾਣੀ ਦੀ ਰਫ਼ਤਾਰ ਬਹੁਤ ਤੇਜ਼ ਹੈ। ਪਾਣੀ ਵਿੱਚ ਦਰਖੱਤ, ਸੁੱਕੀਆ ਲੱਕੜੀਆਂ ਹੋਰ ਬਹੁਤ ਕੁੱਝ ਆ ਰਿਹਾ ਹੈ। ਕੋਈ ਜਾਨੀ ਨੁਸਾਨ ਨਹੀਂ ਹੋਇਆ। ਗੱਡੀਆਂ ਤੇ ਘਰ ਜਰੂਰ ਡੁੱਬ ਗਏ ਹਨ। ਇਹ ਸਬ ਬੰਦ ਕਰ ਦਿੱਤੇ ਹਨ। ਇਸ ਪਾਸੇ ਬਿੱਜਲੀ ਬੰਦ ਕਰ ਦਿੱਤੀ ਹੈ। ਰੇਲ ਗੱਡੀਆਂ ਤੇ ਬੱਸਾਂ ਬੰਦ ਕਰ ਦਿੱਤੀਆਂ ਹਨ। ਦੋਂਨੇ ਕੈਲਗਰੀ ਦੀਆਂ ਯੂਨੀਵਿਰਸਟੀ ਬੰਦ ਹਨ। ਘਰ ਵਿੱਚ ਖਾਂਣ ਵਾਲੀਆਂ ਚੀਜ਼ਾ ਤੇ ਕੁੱਝ ਜਰੂਰੀ ਚੀਜ਼ਾਂ ਦੁਵਾਈਆਂ, ਮਾਚਸ ਮੋਮਬੱਤੀਆਂ, ਟਾਰਚ ਦਾ ਇੰਤਜ਼ਾਮ ਕਰਨਾਂ ਬਹੁਤ ਜਰੂਰੀ ਹੈ। ਸਾਰੇ ਸ਼ਹਿਰ ਦੀ ਬਿੱਜਲੀ ਵੀ ਜਾ ਸਕਦੀ ਹੈ। ਲੋਕਾਂ ਗੈਸ ਦੇ ਟਿੰਕ ਭਰਾ ਕੇ ਰੱਖਣੇ ਚਾਹੀਦੇ ਹਨ। । ਤਕਰੀਬਨ ਸਾਰੇ ਘਰਾਂ ਦੇ ਸਟੋਪ ਬਿਜਲੀ ਉਤੇ ਹਨ। ਤਾਂ ਕਿ ਘਰ ਦੇ ਬਾਹਰ ਗੈਸ ਦੇ ਚੂਲਿਆ ਉਤੇ ਖਾਣਾਂ ਭੂੰਨਿਆ ਜਾ ਸਕਦਾ ਹੈ। ਗੈਸ ਦੇ ਸਲੰਡਰ ਘਰ ਦੇ ਅੰਦਰ ਨਹੀਂ ਬਾਲ ਸਕਦੇ। ਕਾਰਾਂ ਵਿੱਚ ਤੇਲ ਪਾਉਣ ਲਈ ਵੀ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ ਹਨ। ਜਿਉਂਦੇ ਰਹੇ ਫੇਸਬੁੱਕ ਤੇ ਫਿਰ ਆਵਾਂਗੇ। ਕੈਲਗਰੀ ਦੇ ਕੁੱਝ ਹਿੱਸੇ ਵਿੱਚ ਅਜੇ ਵੀ ਮੀਂਹ ਪੈ ਰਿਹਾ ਹੈ। ਬਹੁਤ ਭਾਰੀ ਮੀਂਹ ਦੇ ਸ਼ਰਾਟੇ ਆ ਰਹੇ ਹਨ।
ਪੰਜਾਬੀ ਬਹੁਤੇ ਨੌਰਥ-ਈਸਟ ਵਿੱਚ ਹਨ। ਦਰਿਆ ਤੋ 20 ਕੁ ਕਿਲੋਮੀਟਰ ਦੂਰ ਹਾਂ। ਪਤਾ ਕੁੱਝ ਨਹੀਂ ਕੀ ਹੋਣਾਂ ਹੈ? ਅਜੇ ਤੱਕ ਠੀਕ ਹੈ। ਸਾਰੀਆਂ ਡਊਨਟਾਊਨ ਨੂੰ ਜਾਂਦੀਆਂ ਸ਼ੜਕਾਂ ਤੇ ਡਊਨਟਾਊਨ ਬੰਦ ਕਰ ਦਿੱਤਾ ਹੈ। ਦੋਸਤੋਂ ਕੈਲਗਰੀ ਮੇਰਾ ਰਹਿੱਣ ਦਾ ਟਾਊਨ ਹੈ। ਦੇਖ ਰਹੇ ਹੋ। ਖ਼ਤਰਾ ਆਉਣ ਤੋਂ ਪਹਿਲਾਂ ਹੀ ਕਿਵੇਂ ਜਾਂਨਾਂ ਬਚਾਉਣ ਦੀ ਕੋਸ਼ਸ਼ ਕਰ ਰਹੇ ਹਨ। ਇੱਕ ਭਾਰਤ ਹੀ ਹੈ। ਜਿਥੇ ਸੋਚਦੇ ਬਹੁਤ ਹਨ। ਹੈਲੀਕਾਪਟਰ ਹੇਮਕੁੰਡ ਭੇਜਣਗੇ। ਬਿਆਨ ਬਾਜੀ ਜਿੰਨੀ ਹੋਈ ਹੈ। ਕੰਮ ਨਹੀਂ ਹੋਇਆ। ਲੋਕ 5 ਵੇਂ ਦਿਨ ਵੀ ਪਹਾੜਾਂ ਦੇ ਖਾਂਈਆਂ ਵਿੱਚ ਫਸੇ ਹੋਏ ਹਨ। ਹੈਲੀਕਾਪਟਰ ਦੋ ਭੇਜੇ ਹਨ। ਹਿਮਾਚਲ ਵਿੱਚ ਬਗੈਰ ਤੇਕ ਤੋਂ ਹੈਲੀਕਾਪਟਰ ਭੇਜ ਦਿੱਤੇ। ਨੱਕ ਨਾਲੋਂ ਲਾਹ ਕੇ ਭੁੱਲ ਨਾਲ ਲਾ ਦਿੱਤਾ। ਸਾਹ ਲੈ-ਲੈ ਕੇ ਮਦੱਦ ਕਰ ਰਹੇ ਹਨ। 16 ਜੂਨ ਦਾ ਹੜ੍ਹ ਉਤਰਾ ਖੰਡ ਵਿੱਚ ਆਇਆ ਹੈ। ਅਜੇ ਹੇਮਕੁੰਡ ਵਿੱਚੋਂ ਬਾਕੀਆਂ ਨੂੰ ਕੱਢਣ ਲਈ ਹੈਲੀਕਾਪਟਰ ਸਵੇਰ ਨੂੰ ਭੇਜਣੇ ਹਨ। ਕੀ ਇਹ ਹੈਲੀਕਾਪਟਰ ਥੱਕ ਜਾਂਦੇ ਹਨ? ਕਨੇਡਾ ਵਿੱਚ ਹੜ ਆ ਰਿਹਾ ਹੈ। ਸਾਰੇ ਪੱਬਾਂ ਭਾਰ ਹੋ ਗਏ ਹਨ। ਹੋਰਾ ਸ਼ਹਿਰਾਂ ਵੱਲੋਂ ਲੋਕ ਮਦੱਦ ਕਰਨ ਨੂੰ ਦਿਰਿਆਵਾਂ ਵੱਲ ਆ ਰਹੇ ਹਨ।
ਪੰਜਾਬ ਵਿੱਚ ਤੇ ਹੋਰ ਥਾਵਾਂ ਦੇ, ਧਰਮਾਂ ਵਾਲੇ ਵੱਡੇ-ਵੱਡੇ ਚੋਲਿਆਂ ਵਾਲੇ ਸਾਧ ਵੀ ਕਿਥੇ ਹਨ? ਅੱਜ ਤਾਂ ਉਨਾਂ ਨੂੰ ਹੇਮਕੁੰਡ ਸਾਹਿਬ ਦੇ ਨੇੜੇ ਤੇੜੇ ਮਦੱਦ ਲਈ ਜਾਂਣਾ ਚਾਹੀਦਾ ਸੀ। ਲੋਕ ਉਥੇ ਭੁੱਖ ਤੇ ਦੁੱਖਾਂ ਨਾਲ ਮਰ ਰਹੇ ਹਨ। ਉਦਾਂ ਲੋਕਾਂ ਨੂੰ ਲੁੱਟਣ ਲਈ, ਕੌਮ ਨੂੰ ਬਚਾਉਣ ਦਾ ਬੀੜਾ ਸਾਧਾਂ ਨੇ ਹੀ ਚੱਕਿਆ ਹੈ। ਹੁਣ ਨੂੰ ਤਾਂ ਸ਼ਰੋਮਣੀ ਕਮੇਟੀ ਤੇ ਹੋਰ ਡੇਰਿਆਂ ਵਾਲੇ ਸਾਧ, ਆਪਦੇ ਹੈਲੀਕਾਪਟਰ ਕਿਰਾਏ ਉਤੇ ਲੈ ਕੇ, ਹੇਮਕੁੰਡ ਸਾਹਿਬ ਦੀ ਸੰਗਤ ਦੀ ਮਦੱਦ ਕਰ ਸਕਦੇ ਹਨ। ਲੰਗਰ ਲਾ ਸਕਦੇ ਹਨ। ਉਨਾਂ ਤੋਂ ਤਾਂ ਰਾਮਦੇਵ ਵੀ ਚੰਗਾ ਨਿੱਕਲਿਆ। ਜਿਸ ਨੇ, ਸਾਹਿਬ ਦੀ ਸੰਗਤ ਨੂੰ ਖਾਂਣ ਲਈ ਰਸਦ ਭੇਜੀ ਹੈ। ਸ਼ਰੋਮਣੀ ਕਮੇਟੀ ਨੇ, ਤਾਂ ਹਰਿਮੰਦਰ ਸਾਹਿਬ ਤੇ ਦਿੱਲੀ ਹੋਰ ਸ਼ਹਿਰਾਂ ਵਿੱਚ 1984 ਵਿੱਚ ਆਪ ਸੰਗਤ ਮਰਾਉਣ ਦੇ ਹੀਲੇ ਕੀਤੇ ਸਨ। ਗਰਮ ਦਲੀਆਂ ਨੂੰ ਉਥੇ ਸ਼ਰਨ ਦੇਕੇ। ਅੱਜ ਬਾਕੀ ਕੌਮ ਵੀ ਬਾਹਰਲੇ ਦੇਸ਼ਾਂ ਦੀ ਕਿਥੇ ਗਈ ਹੈ? ਭਾਈ ਬਲਵੰਤ ਲਈ ਤਾਂ ਸ਼ੜਕਾਂ ਉਤੇ ਆ ਗਏ ਸਨ। ਹੋਰਾਂ ਥਾਂਵਾਂ ਉਤੇ ਸਨਾਮੀ ਆਈ ਹੈ। ਝੱਟ ਚੰਦਾ ਇਕੱਠਾ ਕਰਨ ਲੱਗ ਜਾਂਦੇ ਹਨ। ਹੁਣ ਸਿੱਖ ਸੰਗਤ ਉਤੇ ਭੀੜ ਪਈ ਹੈ। ਸਾਡੇ ਲੋਕਲ ਗੁਰਦੁਆਰੇ ਵਾਲੇ ਵੀ ਤੇ ਹੋਰ ਵੀ ਮੂੰਹ ਵਿੱਚ ਘੂੰਗਣੀਆਂ ਪਾਈ ਬੈਠੇ ਹਨ। ਜੇ ਕੋਈ ਮੇਰੇ ਵਰਗਾ ਫੇਸਬੁੱਕ ਉਤੇ ਲਿਖਦਾ ਹੈ। ਕਈਆਂ ਦੇ ਮਿਰਚਾਂ ਲੱੜਦੀਆਂ ਹਨ। ਲੋਕਲ ਗੁਰਦੁਆਰੇ ਵਾਲਿਆ ਨੇ ਤਾਂ ਕੈਲਗਰੀ ਵਿੱਚ ਹੜ੍ਹ ਬਾਰੇ ਵੀ ਕੁੱਝ ਨਹੀਂ ਬੋਲਿਆ।
ਸੈਕੜੇ ਪੁਲੀਸ ਔਫ਼ੀਸਰ ਐਡਮਿੰਟਨ ਤੋਂ ਕੈਲਗਰੀ ਮਦੱਦ ਲਈ ਆ ਗਏ ਹਨ। ਇੰਨਾਂ ਵਿੱਚ ਰੇਡੀਉ, ਟੀਵੀ, ਪੇਪਰ ਮੀਡੀਏ ਵਾਲੇ, ਸਰਕਾਰੀ ਕਰਮਚਾਰੀ, ਪੁਲੀਸ ਵਾਲੇ, ਫੌਜ਼ ਵਾਲੇ ਤੇ ਆਮ ਜੰਨਤਾਂ ਮਦੱਦ ਕਰਨ ਲਈ, ਦੋਨਾਂ ਦਰਿਆਵਾਂ ਦੇ ਨੇੜੇ ਦੇ ਘਰਾ ਵਿੱਚ ਜਾ ਰਹੇ ਹਨ। ਉਨਾਂ ਨੂੰ ਘਰਾਂ ਵਿਚੋਂ, ਬਾਹਰ ਨਿੱਕਲਣ ਦੀ ਬੇਨਤੀ ਕਰ ਰਹੇ ਹਨ। ਬਹੁਤ ਗੱਡੀਆ ਮੀਡੀਏ ਵਾਲੇ, ਸਰਕਾਰੀ ਕਰਮਚਾਰੀ, ਪੁਲੀਸ ਵਾਲਿਆ ਤੇ ਆਮ ਜੰਨਤਾਂ ਦੀਆਂ ਫਸ ਵੀ ਗਈਆਂ ਹਨ। ਹੈਵੀ ਵੱਡੇ ਡੰਪ ਟਰੱਕ ਲੋਕਾਂ ਦੇ ਭਰ ਕੇ, ਸਹੀ ਉਚਤ ਥਾਂ ਤੇ ਲਿਜਾ ਰਹੇ ਹਨ। ਭਾਰੀ ਮੀਂਹ ਵਿੱਚ ਵੀ, ਲੋਕ ਘਰ ਛੱਡਣ ਵਾਲਿਆਂ ਦੀ ਮਦੱਦ ਕਰ ਰਹੇ ਹਨ। ਲੋਕ ਆਪਦੇ ਪਰਿਵਾਰ ਸਮੇਤ, ਕੁੱਤੇ, ਬਿੱਲੀਆਂ ਨੂੰ, ਜਰੂਰ ਸਮਾਂਨ ਨੂੰ ਨਾਲ ਲੈ ਕੇ ਘਰ ਛੱਡ ਰਹੇ ਹਨ। ਹੈਲੀਪਾਟਰ, ਪੁਲੀਸ ਵਾਲੇ ਐਬੂਲੈਂਸ ਸਬ ਹੜ ਦੀ ਮਸੀਬਤ ਨਾਲ ਲੜ ਲਈ ਤਿਆਰ ਹਨ। ਹੈਲੀਪਾਟਰ ਇਹ ਇਸ ਏਰੀਏ ਦੁਆਲੇ ਡਗ-ਮਗਾ ਰਹੇ ਹਨ। ਬਾਕੀ Bow and Elbow Rivers ਤੋਂ ਦੂਰ ਦੇ ਰਹਿੱਣ ਵਾਲਿਆ ਨੂੰ, ਘਰਾਂ ਵਿੱਚ ਰਹਿੱਣ ਲਈ ਕਿਹਾ ਹੈ। ਕੈਲਗਰੀ ਦਾ ਸਾਰਾ ਸ਼ਹਿਰ ਚਾਰੇ ਪਾਸੇ ਤੋਂ Bow and Elbow Rivers ਦੇ ਦੁਆਲੇ ਦੇ ਕਿਨਾਰਿਆਂ ਉਤੇ 30 ਕੁ ਕਿਲੋਮੀਟਰ ਦੇ ਫਾਸਲੇ ਵਿੱਚ-ਵਿੱਚ ਵੱਸਿਆ ਹੋਇਆ ਹੈ। ਕੈਲਗਰੀ ਦੇ ਬਾਹਰੋਂ ਕਿਤੋਂ ਵੀ ਦਰਿਆ ਕੋਲ ਜਾਂਣਾ ਹੋਵੇ। ਕਾਰ ਉਤੇ 60 ਕਿਲੋ ਮੀਟਰ ਦੀ ਡਰਾਈਵ ਕਰਕੇ, ਅੱਧੇ ਘੰਟੇ ਦਾ ਸਮਾਂ ਲੱਗਦਾ ਹੈ।
ਆਪਦਾ ਤੇ ਨਾਲ ਵਾਲਿਆਂ ਦਾ ਧਿਆਨ ਰੱਖੀਏ। ਜਦੋਂ ਮਾੜਾ ਸਮਾਂ ਹੁੰਦਾ ਹੈ। ਭਾਂਣਾਂ ਮੰਨਣਾਂ ਪੈਂਦਾ ਹੈ। ਕੱਲ ਮੈਂ ਜਿੰਨਿਆਂ ਬੰਦਿਆਂ ਨਾਲ ਫੋਨ ਉਤੇ ਗੱਲ ਕੀਤੀ। ਘਰ ਵੀ ਅਸੀਂ 6 ਜਾਂਣੇ ਗੱਲਾਂ ਕਰ ਰਹੇ ਸੀ। ਬਈ ਜੇ ਪਾਣੀ ਆ ਗਿਆ ਕੀ ਕਰਨਾਂ ਹੈ? ਕਿਸੇ ਨੇ ਕਿਹਾ, " ਪਾਣੀ ਦੇ ਵਿੱਚੇ ਰੁੜਨਾਂ ਹੈ। ਹੋਰ ਕੋਈ ਚਾਰਾ ਨਹੀਂ ਹੈ।" ਦੂਜੇ ਨੇ ਕਿਹਾ, " ਜੇ ਇੱਕ ਰੁੜ ਗਿਆ। ਦੂਜੇ ਕਿਸੇ ਨੇ, ਉਸ ਦਾ ਪਿਛਾ ਨਹੀਂ ਕਰਨਾਂ। ਮਰਦੇ, ਰੁੜਦੇ ਨੂੰ ਦੇਖਣਾਂ ਹੈ। ਪਿਛੇ ਜਾ ਕੇ ਆਪਦੀ ਜਾਨ ਖ਼ਤਰੇ ਵਿੱਚ ਨਹੀਂ ਪਾਉਣੀ। ਦੂਜੇ ਨੇ ਪਾਣੀ ਵਿੱਚ ਛਾਲ ਨਹੀਂ ਮਾਰਨੀ। " ਇਸੇ ਨੂੰ ਰੱਬ ਦਾ ਭਾਂਣਾ ਕਹਿੰਦੇ ਹਨ। ਅੱਖਾਂ ਮੂਹਰੇ ਆਪਦਾ ਕੋਈ ਮਰ ਜਾਵੇ। ਬੰਦਾ ਕੁੱਝ ਨਾਂ ਕਰ ਸਕੇ। ਮਾੜੇ ਸਮੇਂ ਕੋਈ ਮਦੱਦ ਨਹੀਂ ਕਰਦਾ। ਜਿਸ ਦੀ ਜਾਨ ਉਤੇ ਬੱਣਦੀ ਹੈ। ਦਰਦ ਉਸੇ ਨੂੰ ਝਲਣਾਂ ਪੈਂਦਾ ਹੈ। ਕਿਸੇ ਨੇ ਵਿੱਚੋਂ ਕਿਹਾ, " ਬਿੱਜਲੀ ਚਲੀ ਜਾਂਣੀ ਹੈ। ਬਾਹਰ ਖਾਣਾਂ ਬੱਣਾਉਣ ਦਾ ਇੰਤਜ਼ਾਮ ਕਰੋ। " ਮੈਂ ਬਾਹਰ ਦੇਖਿਆਂ ਤਿੰਨ ਬਿੱਲੀਆਂ ਬੈਠੀਆਂ ਖਾਂਣਾ ਉਡੀਕ ਰਹੀਆਂ ਸਨ। ਇੰਨਾਂ ਜਾਨਵਰਾਂ ਨੇ ਕਿਤੋਂ ਲੱਭ ਕੇ ਖਾਂਣਾਂ ਹੈ। ਸਾਡੇ ਮੂਹਰੇ 36 ਚੀਜ਼ਾਂ ਹਨ। ਫਿਰ ਵੀ ਅਸੀਂ ਨਹੀਂ ਰੱਜਦੇ।

Comments

Popular Posts