ਭਾਗ 49 ਜੋ ਜੀਅ ਲਾ ਕੇ, ਇੱਕ ਰੱਬ ਨੂੰ ਯਾਦ ਕਰਦੇ ਹਨ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
22/06/2013. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਨਾ 306 of 1430
ਉਹੀ ਬੰਦਾ ਸਤਿਗੁਰ ਜੀ ਨੂੰ ਪਿਆਰਾ ਲੱਗਦਾ ਹੈ। ਜਿਸ ਬੰਦੇ ਉੱਤੇ ਸਤਿਗੁਰ ਨਾਨਕ ਜੀ ਮਿਹਰਬਾਨ ਹੁੰਦੇ ਹਨ। ਉਸ ਨੂੰ ਰੱਬੀ ਬਾਣੀ ਦੀ ਸਿੱਖਿਆ ਦਿੰਦੇ ਹਨ। ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਰੱਬੀ ਬਾਣੀ ਪੜ੍ਹਨ ਵਾਲੇ ਭਗਤ ਦੀ ਧੂੜ ਭਾਵ ਉਸ ਕੋਲ ਰਹਿਣ ਦੀ ਮੰਗ ਕਰੀਏ। ਜੋ ਭਗਤ ਆਪ ਰੱਬ ਦਾ ਨਾਮ ਬੋਲਦਾ ਹੈ। ਤੇ ਹੋਰਾਂ ਨੂੰ ਵੀ ਰੱਬ ਚੇਤੇ ਕਰਾਉਂਦਾ ਹੈ। ਜੋ ਪ੍ਰਭੂ ਤੈਨੂੰ ਯਾਦ ਕਰਦੇ ਹਨ। ਉਹ ਬਹੁਤ ਥੋੜੇ ਕੋਈ ਹੀ ਇੱਕ ਵਿਰਲੇ ਹੁੰਦੇ ਹਨ। ਜੋ ਜੀਅ ਲਾ ਕੇ ਇੱਕ ਰੱਬ ਨੂੰ ਯਾਦ ਕਰਦੇ ਹਨ। ਉਨਾਂ ਦੇ ਨਾਂਮ ਜੱਪਣ ਨਾਲ ਬੇਅੰਤ ਕਰੋੜਾ ਕਮਾਂਈ ਖਾਂਦੇ ਲਾਭ ਲੈਦੇ ਹਨ। ਰੱਬ ਜੀ ਸਾਰੀ ਦੁਨੀਆਂ ਯਾਦ ਕਰਦੀ ਹੈ। ਜਿਸ ਨੂੰ ਤੂੰ ਚਾਹੇ ਉਸ ਨੂੰ ਕਬੂਲ ਕਰਦਾਂ ਹੈ। ਜੋ ਬਗੈਰ ਸਤਿਗੁਰ ਜੀ ਦੇ ਖਾਂਣ, ਪੀਣ, ਪਹਿਨਦੇ ਹਨ। ਉਹ ਕੋੜੇ ਲੋਕ, ਰੱਬ ਦਾ ਅਹਿਸਾਨ ਨਾਂ ਮੰਨਣ ਵਾਲੇ. ਉਹ ਮੁੜ-ਮੁੜ ਕੇ, ਜੰਮਦੇ-ਮਰਦੇ ਹਨ। ਉਹ ਮੂੰਹ ਉਤੇ ਤਾਂ ਮੂੰਹ ਵਿਚੋਂ ਮਿੱਠੀਆਂ ਸੋਹਣੀਆਂ ਪਿਆਰ ਦੀਆਂ ਗੱਲਾਂ ਕਰਦੇ ਹਨ। ਪਰ ਪਿਛੋਂ ਮੂੰਹ ਵਿਚੋਂ ਜ਼ਹਿਰ ਘੋਲਦੇ ਕੌੜੀਆਂ ਗੱਲਾਂ ਕਰਦੇ ਹਨ। ਜਿੰਨਾਂ ਦੇ ਚਿੱਤ ਵਿੱਚ ਮੈਲ ਖੋਟ ਹੈ। ਉਨਾਂ ਨੂੰ ਰੱਬ ਵਿਛੋੜ ਦਿੰਦਾ ਹੈ। ਮੈਲ ਤੇ ਜੂਆਂ ਨਾਲ ਭਰਿਆ, ਨੀਲਾ, ਕਾਲਾ, ਵਿਕਾਰਾਂ ਮਾੜੇ ਕੰਮ, ਪਾਪਾ ਦਾ ਚੋਲਾ ਹੁੰਦਾ ਹੈ। ਤਿਵੇਂ ਹੀ ਗੁਰੂ ਤੋਂ ਦੂਰ ਹੋਏ ਬੇਸਮਝ ਵੇਮੁਖੈ ਨੇ ਲਿਬਾਸ ਪਾਇਆ ਹੁੰਦਾ ਹੈ। ਕੋਈ ਉਸ ਗੰਦੇ ਨੂੰ ਕੋਲ ਬੈਠਣ ਨਹੀਂ ਦਿੰਦਾ। ਸਗੋਂ ਐਸੇ ਮਨਮੁਖੁ ਆਪਦੇ ਨਾਲ ਵਿਕਾਰ ਮਾੜੇ ਕੰਮ, ਪਾਪਾ ਦੀ ਮੈਲ ਗੰਦ ਲੈ ਕੇ ਦੁਨੀਆਂ 'ਤੇ ਜੰਮਿਆ ਹੈ।
ਚੁਗਲੀ ਦੋ ਬੰਦੇ ਰਲ ਕੇ ਕਰਕੇ ਜੋ ਦੂਜੇ ਕਿਸੇ ਹੋਰ ਨੇ ਨੀਚਾ ਦਿਖਾਉਣ ਭੰਡੀ, ਚੁਗਲੀ ਦੀਆਂ ਗੱਲਾਂ ਕਰਨ ਲਈ ਭੇਜਿਆ ਗਿਆ ਹੈ।ਚੁਗਲੀ ਰੱਬ ਵਲੋਂ ਦੁਰਕਾਰਿਆ ਵੇਮੁੱਖ ਹੁੰਦਾ ਹੈ। ਉਥੇ ਦਰਗਾਹ ਵਿੱਚ ਚੁਗਲੀ ਦੀਆਂ ਗੱਲ ਸੁਣਨ ਤੇ ਸਣਾਉਣ ਵਾਲੇ ਨੂੰ ਸਜ਼ਾ ਮਿਲਦੀ ਹੈ। ਚੁਗਲਖੋਰਾਂ ਦਾ ਮੂੰਹ ਸਿਰ ਕਾਲਾ ਹੁੰਦਾ ਹੈ। ਜਦੋਂ ਸਾਰੀ ਦੁਨੀਆਂ ਵਿੱਚ ਪਤਾ ਲੱਗ ਗਿਆ। ਵੇਮੁਖੁ ਬੇਸਮਝ ਚੱਜ ਦੀਆਂ ਗੱਲਾਂ ਨਹੀਂ ਕਰਦਾ। ਚੁਗਲਖੋਰ ਦੇ ਨਾਲ ਵਾਲੇ ਦੇ ਵੀ ਛਿੱਤਰ ਪਏ ਹਨ। ਹੌਲਾਂ ਹੋ ਕੇ ਘਰ ਆ ਕੇ ਬੈਠ ਗਿਆ। ਰਿਸਤੇਦਾਰਾਂ ਵਿੱਚ ਰਲ ਕੇ ਰਹਿਣਾਂ ਨਾਂ ਮਿਲਿਆ। ਤਾਂ ਉਸ ਦੇ ਆਪਦੇ ਖੂਨ ਨੇ ਭਤੀਜੇ ਤੇ ਉਸ ਦੀ ਪਤਨੀ ਨੇ ਘਰ ਵਿੱਚ ਰੱਖ ਲਿਆ।
ਰੱਬ ਬਹੁਤ ਮਹਾਨ ਪ੍ਰਸੰਸਾ ਕਰਾਉਣ ਦੇ ਕਾਬਲ ਹੈ, ਦੁਨੀਆਂ ਨੂੰ ਬੱਣਾਉਣ ਵਾਲਾ ਪ੍ਰਮਾਤਮਾਂ ਅਕਾਲ ਪੁਰਖ ਹੈ। ਜਿਸ ਨੇ ਸੱਚਾ ਪੱਖ ਬੈਠ ਕੇ ਕਰ ਦਿੱਤਾ ਹੈ। ਜੋ ਬੰਦਾ ਸਪੂਰਨ ਸਤਿਗੁਰ ਜੀ ਦੇ ਲਈ ਮਾੜੇ ਬੋਲ ਬੋਲਦਾ ਹੈ। ਉਸ ਨੂੰ ਪ੍ਰਭੂ ਅਸਲੀ ਭਗਤ ਦਾ ਜੀਵਨ ਜਿਉਣ ਤੋਂ ਪਰੇ ਕਰ ਦਿੰਦਾ ਹੈ। ਉਸ ਦੀ ਆਤਮਾਂ ਨੂੰ ਮਾਰ ਦਿੰਦਾ ਹੈ। ਇਹ ਰੱਬੀ ਗੁਰਬਾਣੀ ਉਸ ਨੇ ਕਹੀ ਹੈ। ਜਿਸ ਭਗਵਾਨ ਨੇ, ਸਾਰੀ ਦੁਨੀਆਂ ਨੂੰ ਪੈਦਾ ਕੀਤਾ ਹੈ। ਜਿਸ ਦੇ ਮਾਲਕ ਕੋਲ ਪਾਉਣ ਨੂੰ ਕੱਪੜਾ,ਖਾਂਣ ਰੋਟੀ ਨਾਂ ਹੋਵੇ। ਉਸ ਦਾ ਨੌਕਰ ਕਿਵੇਂ ਭੁੱਖ ਮਿਟਾ ਸਕਦਾ ਹੈ? ਨੌਕਰ ਨੂੰ ਉਹੀ ਮਾਲਕ ਦੇ ਸਕਦਾ ਹੈ, ਜੋ ਉਸ ਦੇ ਘਰ ਵਿੱਚ ਚੀਜ਼ ਹੋਵੇਗੀ। ਜਦੋਂ ਘਰ ਕੁੱਝ ਨਹੀਂ ਹੈ। ਉਹ ਕਿਥੋਂ, ਨੌਕਰ ਨੂੰ ਦੇਵੇਗਾ?
ਜੇ ਸੇਵਾ ਕਰਕੇ, ਹਿਸਾਬ ਮੰਗਣਾਂ ਹੈ। ਐਸੀ ਚਾਕਰੀ ਕਰਨੀ ਔਖੀ ਹੈ। ਫਿਰ ਐਸੀ ਸੇਵਾ ਕਰਨ ਦਾ ਕੀ ਫ਼ੈਇਦਾ ਹੈ? ਸਤਿਗੁਰ ਨਾਨਕ ਪ੍ਰਭੂ ਜੀ ਦੀ ਰੱਬੀ ਬਾਣੀ ਦੇ ਸਨਮੁੱਖ ਹੋ ਕੇ ਅੱਖੀ ਦੇਖ ਕੇ, ਪੜ੍ਹੋ, ਲਿਖੋ, ਗਾਵੋ ਚਾਕਰੀ ਕਰੋ। ਫਿਰ ਕੋਈ ਜੀਵਨ ਦਾ ਹਿਸਾਬ ਨਹੀਂ ਮੰਗੇਗਾ। ਸਤਿਗੁਰ ਨਾਨਕ ਜੀ ਦੇ ਭਗਤ ਰੱਬੀ ਬਾਣੀ ਦੀ ਵਿਆਖਿਆ ਕਰਦੇ ਹਨ। ਚਾਰ ਵੇਦ ਵੀ ਕਹਿੰਦੇ ਹਨ। ਜੋ ਰੱਬ ਦੇ ਪਿਆਰੇ, ਮੂੰਹ ਵਿਚੋਂ ਬੋਲਦੇ ਹਨ। ਉਹ ਸੱਚੇ ਹੁੰਦੇ ਹਨ। ਸੱਚ ਬੋਲਣ ਵਾਲੇ ਰੱਬ ਦਾ ਰੂਪ ਬੰਦੇ ਦੁਨੀਆਂ ਵਿੱਚ ਜਾਂਣੇ ਜਾਂਦੇ ਹਨ। ਸਾਰੇ ਲੋਕ ਉਨਾਂ ਦੀ ਗੱਲ ਸੁਣਦੇ ਹਨ। ਉਹ ਅੰਨਦ ਤੇ ਖੁਸ਼ੀਆਂ ਨਹੀਂ ਹਾਂਸਲ ਕਰ ਸਕਦੇ। ਜੋ ਲੋਕ ਭਗਤਾਂ ਨਾਲ ਝਗੜਾ ਪਾਉਂਦੇ ਹਨ। ਉਹ ਉਨਾਂ ਦੇ ਰੱਬੀ ਗੁਣ ਲੈਣੇ ਚਾਹੁੰਦੇ ਹਨ। ਦੇਖ-ਦੇਖ ਕੇ ਝੂਰਦੇ ਹਨ। ਝੂਰਨ ਵਾਲੇ ਬਿਚਾਰੇ ਕੀ ਕਰਨ? ਜਦੋਂ ਉਨਾਂ ਦੇ ਕਰਮ ਹੀ ਮਾੜੇ ਹਨ। ਜੋ ਪ੍ਰਮਾਤਮਾਂ ਵੱਲੋ ਕਰਮਾਂ ਵੱਲੋਂ ਮਾਰੇ ਜਾਂਦੇ ਹਨ। ਉਨਾਂ ਲਈ ਹੋਰ ਬੰਦਾ ਕੋਈ ਕੀ ਕਰ ਸਕਦਾ ਹੈ? ਉਹ ਕਿਸੇ ਦੇ ਕੀ ਲੱਗਦੇ ਹਨ? ਜੋ ਲੋਕ ਭਗਤਾਂ ਨਾਲ ਝਗੜਾ ਕਰਦੇ ਹਨ। ਭਗਤ ਕਿਸੇ ਨਾਲ ਦੁਸ਼ਮੱਣੀ ਨਹੀਂ ਕਰਦੇ। ਰੱਬ ਝਗੜਾਲੂ ਲੋਕਾਂ ਨੂੰ ਧਰਮ ਦੇ ਕਨੂੰਨ ਪੱਖੋ ਸਜ਼ਾ ਦਿੰਦਾ ਹੈ। ਜਿਸ ਨੂੰ ਭਗਤ ਮਾੜਾ ਬੋਲ ਦਿੰਦੇ ਹਨ। ਉਹ ਝੱਲੇ ਹੋਏ ਫਿਰਦੇ ਹਨ। ਜੋ ਦਰਖੱਤ ਜੜ ਤੋਂ ਪੁੱਟਿਆ ਜਾਂਦਾ ਹੈ। ਉਤੇ ਟਾਹਣੇ ਸੁੱਕ ਜਾਂਦੇ ਹਨ।


Comments

Popular Posts