ਭਾਗ 23 ਮਨ ਵਿੱਚ ਗੁਦਗਦੀ ਜਿਹੀ ਹੋਈ ਜਿੰਦਗੀ ਜੀਨੇ ਦਾ ਨਾਂਮ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com

ਕੁੜੀਆਂ ਨੂੰ ਜਿੰਨਾ ਵੀ ਮਾਪੇ ਬਗਾਨੀ ਕਹੀ ਜਾਣ। ਉਨ੍ਹਾਂ ਦਾ ਬਚਪਨ ਉੱਥੇ ਬੀਤਿਆ ਹੁੰਦਾ ਹੈ। ਉੱਥੇ ਹੀ ਸਾਰੀਆਂ ਯਾਦਾਂ ਤੇ ਪਿਆਰ ਹੁੰਦਾ ਹੈ। ਕੋਲੇ ਨੂੰ ਪੇਕੇ ਘਰ ਵਿੱਚ ਖ਼ੂਬ ਨੀਂਦ ਆਈ। ਪ੍ਰੇਮ ਸਾਰੀ ਰਾਤ ਦੰਦੀਆਂ ਪੀਹਿੰਦਾ ਰਿਹਾ। ਫਿਰ ਵੀ ਉਸ ਦੇ ਕੰਨਾਂ ਨੂੰ ਸਾਰੀ ਰਾਤ ਕੈਲੋ ਦੇ ਪੈਰਾਂ ਦੀ ਪੈੜ-ਚਾਲ ਦੀ ਵਿੱੜਕ ਆਉਂਦੀ ਰਹੀ। ਸਵੇਰੇ ਉੱਠ ਕੇ, ਕੈਲੋ ਸਬ ਨੂੰ ਚਾਹ ਫੜਾ ਰਹੀ ਸੀ। ਜਦੋਂ ਉਹ ਪ੍ਰੇਮ ਨੂੰ ਚਾਹ ਫੜਾਉਣ ਲੱਗੀ। ਉਸ ਨੇ ਚੋਰ ਅੱਖ ਨਾਲ ਪ੍ਰੇਮ ਵੱਲ ਦੇਖ਼ਿਆ। ਅੱਖਾਂ ਮਿਲਦਿਆਂ ਹੀ ਕੈਲੋ ਦੇ ਮਨ ਵਿੱਚ ਗੁਦਗੁਦੀ ਜਿਹੀ ਹੋਈ। ਪ੍ਰੇਮ ਦੀ ਸ਼ਕਲ ਦੇਖ ਕੇ, ਉਸ ਦਾ ਹਾਸਾ ਵੀ ਨਿਕਲ ਗਿਆ। ਕੈਲੋ ਨੂੰ ਲੱਗਾ, ਹੁਣ ਤੱਕ ਦਾ ਸਾਰਾ ਬਦਲਾ ਲਿਆ ਗਿਆ। ਉਹ ਕੈਲੋ ਨਾਲ ਇਤਰਾਜ਼ ਵੀ ਨਹੀਂ ਕਰ ਸਕਦਾ ਸੀ। ਜਿਸ ਦਿਨ ਦਾ ਵਿਆਹ ਹੋਇਆ ਸੀ। ਇੰਨਾ ਕੁ ਹੀ ਦੋਨਾਂ ਵਿੱਚ ਲਗਾਊ ਹੋਇਆ ਸੀ। ਪ੍ਰੇਮ ਨੇ ਆਲਾ-ਦੁਆਲਾ ਦੇਖਿਆ। ਕਮਰੇ ਵਿੱਚ ਕੋਈ ਨਹੀਂ ਸੀ। ਪ੍ਰੇਮ ਨੇ ਉੱਠ ਕੇ ਦਰਵਾਜ਼ੇ ਨੂੰ ਕੁੰਡੀ ਲਾ ਲਈ। ਉਸ ਨੇ ਕੈਲੋ ਦੀ ਬਾਂਹ ਘੁੱਟ ਕੇ ਫੜ ਲਈ। ਉਸ ਨੇ ਕਿਹਾ, " ਤੂੰ ਤਾਂ ਪੇਕਿਆਂ ਵਿੱਚੋਂ ਭਾਲੀ ਨਹੀਂ ਲੱਭਦੀ। ਮੈਂ ਅੱਜ ਆਪਦੇ ਪਿੰਡ ਨੂੰ ਚੱਲਿਆ ਜਾਣਾ ਹੈ। " " ਕਿਉਂ ਕੀ ਗੱਲ ਹੋ ਗਈ? ਕੀ ਮੰਮੀ-ਡੈਡੀ ਬਗੈਰ ਜੀਅ ਨਹੀਂ ਲੱਗਦਾ? " " ਮੈਨੂੰ ਰਾਤ ਡੈਡੀ ਕੋਲ ਪਾ ਦਿੱਤਾ। ਕੀ ਮੈਂ ਤੇਰੇ ਡੈਡੀ ਨਾਲ ਸੌਣ ਨੂੰ ਵਿਆਹ ਕਰਾਇਆ ਹੈ? ਜੇ ਮੇਰੇ ਨਾਲ ਇੰਝ ਕਰਨੀ ਹੈ। ਮੈਂ ਇੱਥੇ ਨਹੀਂ ਰਹਿਣਾ। " " ਸਾਹਿਬ ਜੀ ਜਿਸ ਘਰ ਵਿੱਚ ਜਾਈਦਾ ਹੈ। ਉਸ ਘਰ ਦੇ ਕਾਨੂੰਨ ਨੂੰ ਮੰਨਣਾ ਪੈਂਦਾ ਹੈ। " ਅਜੇ ਉਸ ਨੂੰ ਜੱਫੀ ਪਾਉਣ ਹੀ ਲੱਗਾ ਸੀ। ਕੈਲੋ ਦੇ ਡੈਡੀ ਨੇ ਦਰਾਂ ਨੂੰ ਖੜ੍-ਕਾਇਆ। ਡੈਡੀ ਨੂੰ ਪਤਾ ਨਹੀਂ ਸੀ। ਪ੍ਰੇਮ ਕੋਲ ਕੈਲੋ ਹੈ। ਉਸ ਨੇ ਸੋਚਿਆ ਸ਼ਾਇਦ ਪ੍ਰੇਮ ਕੱਪੜੇ ਬਦਲਦਾ ਹੋਣਾ ਹੈ। ਜਿਉਂ ਹੀ ਪ੍ਰੇਮ ਨੇ ਕੈਲੋ ਦਾ ਗੁੱਟ ਛੱਡਿਆ, ਉਸ ਦੀਆਂ ਕਈ ਚੂੜੀਆਂ ਟੁੱਟ ਕੇ ਭੁੰਜੇ ਧਰਤੀ ਉੱਤੇ ਖਿੱਲਰ ਗਈਆਂ। ਕੈਲੋ ਨੇ ਚੁੰਨੀ ਦੇ ਪੱਲੇ ਨਾਲ ਹੂੰਝਾ ਫੇਰ ਕੇ, ਚੂੜੀਆਂ ਮੰਜੇ ਥੱਲੇ ਕਰ ਦਿੱਤੀਆਂ। ਆਪ ਬਾਹਰ ਜੰਗਲੇ ਵੱਲ ਬਾਲਕੋਨੀ ਵਿੱਚ ਚਲੀ ਗਈ। ਕੋਲੇ ਦੀ ਬਾਂਹ ਤੇ ਚੂੜੀ ਖੁਬ ਗਈ ਸੀ। ਬਾਂਹ ਉਸ ਨੇ ਚੁੰਨੀ ਵਿੱਚ ਲਪੇਟ ਲਈ ਸੀ। ਪ੍ਰੇਮ ਨੇ ਬਾਰ ਖ਼ੋਲ ਦਿੱਤਾ। ਡੈਡੀ ਨੇ ਕਿਹਾ, " ਕੀ ਤੂੰ ਕੱਪੜੇ ਬਦਲ ਰਿਹਾ ਸੀ? ਤੂੰ ਤਾਂ ਯਾਰ ਕੁੜੀਆਂ ਵਾਂਗ ਸੰਗਦਾ ਹੈ। " ਪ੍ਰੇਮ ਮੁਸਕਰਾ ਰਿਹਾ ਸੀ। ਡੈਡੀ ਤੌਲੀਆਂ ਚੱਕ ਕੇ, ਨਹਾਉਣ ਚੱਲਿਆ ਗਿਆ। ਕੈਲੋ ਦੂਜੇ ਕਮਰੇ ਵਿੱਚੋਂ ਦੀ ਹੋ ਕੇ, ਕੋਠੇ ਦੀਆਂ ਪੌੜੀਆਂ ਉੱਤਰ ਕੇ, ਥੱਲੇ ਵਿੱਚ ਵਿਹੜੇ ਚਲੀ ਗਈ। ਉਹ ਸਾਹੋ-ਸਾਹ ਹੋਈ ਪਈ ਸੀ। ਕੈਲੋ ਇਸ ਤਰਾਂ ਪੌੜੀਆਂ ਉੱਤਰੀ ਸੀ, ਜਿਵੇਂ ਕਿਸੇ ਭੂਤ ਤੋਂ ਡਰ ਗਈ ਹੋਵੇ। ਪੌੜੀਆਂ ਕੋਲ ਉਸ ਨੂੰ ਕਾਲਜ ਦੀ ਸਹੇਲੀ ਤਾਰਾਂ ਮਿਲ ਗਈ। ਉਹ ਤਾਰਾਂ ਵਿੱਚ ਜ਼ੋਰ ਦੀ ਲੱਗੀ। ਤਾਰਾਂ ਭਮੀਰੀ ਵਾਂਗ ਘੁੰਮ ਗਈ। ਤਾਰਾਂ ਦੇ ਮੂੰਹ ਵਿੱਚੋਂ ਨਿਕਲਿਆ, " ਕੀ ਤੇਰੀ ਪੀਤੀ ਹੈ? ਦਿਨੇ ਹੀ ਵਿੱਚ ਵੱਜਦੀ ਫਿਰਦੀ ਹੈ। " ਕੋਲੇ ਨੇ ਚੁਬਾਰੇ ਵੱਲ ਨੂੰ ਉਂਗਲੀ ਕਰਕੇ ਕਿਹਾ, " ਉਸ ਨੇ ਤਾਂ ਮੇਰੀ ਜਾਨ ਕੱਢ ਦਿੱਤੀ। ਜੇ ਮੈਂ ਬਾਲਕੋਨੀ ਵਿੱਚ ਨਾਂ ਜਾਂਦੀ। ਡੈਡੀ ਨੇ ਸਾਨੂੰ ਉੱਤੋਂ ਫੜ ਲੈਣਾ ਸੀ। " " ਕਲ ਤੇਰਾ ਵਿਆਹ ਹੋਇਆ ਹੈ। ਹਾਏ ਜੇ ਪ੍ਰੇਮ ਨੂੰ ਪਤਾ ਲੱਗ ਗਿਆ। ਕੈਲੋ ਤੂੰ ਕੀਹਨੂੰ ਚੁਬਾਰੇ ਵਿੱਚ ਸੱਦਿਆ ਹੋਇਆ ਸੀ? ਉਹ ਕੌਣ ਹੈ? " " ਕਿਹੋ ਜਿਹੀਆਂ ਗੱਲਾਂ ਕਰਦੀ ਹੈ। ਪ੍ਰੇਮ ਹੀ ਤਾਂ ਚੁਬਾਰੇ ਵਿੱਚ ਹੈ। ਮੈਂ ਚਾਹ ਦੇਣ ਗਈ ਸੀ। ਉਸ ਨੇ ਅੰਦਰੋਂ ਕੁੰਡੀ ਲਾ ਲਈ। ਡੈਡੀ ਉੱਤੋਂ ਦੀ ਆ ਗਏ। ਮੈਂ ਭੱਜ ਕੇ ਜਾਨ ਬਚਾ ਕੇ ਆਈ ਹਾਂ। " " ਕੈਲੋ ਤੂੰ ਵੀ ਬੱਸ ਬੱਚਿਆਂ ਵਾਲੀਆਂ ਗੱਲਾਂ ਕਰਦੀ ਹੈ। ਕੀ ਡੈਡੀ ਨੂੰ ਪਤਾ ਨਹੀਂ ਲੱਗਿਆ ਹੋਣਾ, ਅੰਦਰੋਂ ਦਰਵਾਜ਼ਾ ਕਿਉਂ ਬੰਦ ਹੈ? ਤੂੰ ਤਾਂ ਇੰਝ ਹੋ ਗਈ ਹੈ। ਜਿਵੇਂ ਤੈਨੂੰ ਉਸ ਨੇ ਪਹਿਲੀ ਬਾਰ ਛੂਹਿਆ ਹੋਵੇ। ਆਪਦੇ ਖ਼ਾਸ ਬੰਦੇ ਦੇ ਹੱਥ ਲਗਾਉਣ ਨਾਲ ਇਸ ਤਰਾਂ ਛਾਲਾਂ ਮਾਰ ਕੇ ਨਹੀਂ ਭੱਜੀਦਾ। " " ਅੱਛਾ ਠੀਕ ਹੈ, ਮੈਨੂੰ ਬਹੁਤੀਆਂ ਮੱਤਾਂ ਨਾਂ ਦੇਹ, ਤੂੰ ਵੀ ਚਾਹ ਪੀ ਲੈ। " ਕੈਲੋ ਦੀ ਮੰਮੀ ਨੇ ਸਾਰੀ ਗੱਲ ਸੁਣ ਲਈ ਸੀ। ਉਸ ਨੇ ਕਿਹਾ, " ਤੂੰ ਹੁਣ ਵਿਆਹੀ ਗਈ ਹੈ। ਛੜੱਪੇ ਮਾਰਨੇ ਛੱਡਦੇ। " " ਮੰਮੀ ਪ੍ਰੇਮ ਨੇ ਕਿਹਾ," ਮੈਂ ਪਿੰਡ ਨੂੰ ਜਾਣਾ ਹੈ। ਮੈਂ ਡੈਡੀ ਨਾਲ ਨਹੀਂ ਸੌ ਸਕਦਾ। " ਅਸੀਂ ਕਲ ਨੂੰ ਸਵੇਰੇ ਆ ਜਾਵਾਂਗੇ। " " ਫ਼ਿਕਰ ਨਾਂ ਕਰ, ਬਾਕੀ ਤਾਂ ਸਬ ਕਿਤੇ ਵੀ ਸੌ ਜਾਣਗੇ। ਪ੍ਰੇਮ ਇਕੱਲੇ ਨੂੰ ਕਮਰਾ ਮਿਲ ਜਾਵੇਗਾ। ਕੰਮ ਕਰਨ ਦੇ ਮਾਰੇ, ਘਰ ਛੱਡ ਕੇ ਨਾਂ ਭੱਜੋ। " ਕੈਲੋ ਨੂੰ ਪਤਾ ਨਹੀਂ ਲੱਗ ਰਿਹਾ ਸੀ। ਕੀਹਦੀ ਗੱਲ ਸੁਣੇ? ਕੀਹਦੀ ਗੱਲ ਮੰਨੇ?

Comments

Popular Posts