311 ਭਾਗ 56 ਪ੍ਰਮਾਤਮਾ ਨਾਮ ਨਾਲ ਦੁਨੀਆ ਨੂੰ ਵਿਕਾਰ ਕੰਮਾਂ ਤੋਂ ਬਚਾ ਲੈਂਦੇ ਹਨ ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
26/06/2013. 311 ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ 311 Page 311 of 1430
ਸੱਚੇ ਸੁੱਚੇ ਪਵਿੱਤਰ ਰੱਬ ਦੇ ਨਾਮ ਦੇ ਮਿੱਠੇ ਅਨੰਦ ਦਾ ਸੁਆਦ ਜਿਸ ਨੇ ਅਨੁਭਵ ਕਰਕੇ ਜਾਣਿਆ, ਉਹ ਰੱਜੇ ਰਹਿੰਦੇ ਹਨ। ਇਹ ਪ੍ਰਭੂ ਦੇ ਨਾਮ ਦਾ ਮਿੱਠਾ ਅਨੰਦ ਉਹੀ ਜਾਣਦਾ ਹੈ। ਜੋ ਪੀਂਦਾ ਹੈ। ਜਿਵੇਂ ਗੁੰਗੇ ਨੂੰ ਮਿਠਿਆਈ ਦੇ ਮਿੱਠੇ ਦਾ ਸੁਆਦ ਆਉਂਦਾ ਹੈ। ਦੱਸ ਨਹੀਂ ਸਕਦਾ। ਸੰਪੂਰਨ ਸਤਿਗੁਰ ਜੀ ਨਾਲ ਰੱਬ ਦਾ ਨਾਮ ਸਿਮਰਨ ਕੀਤਾ ਹੈ। ਹਿਰਦਾ ਅਨੰਦ ਨਾਲ ਖਿੜ ਗਿਆ ਹੈ।
ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਜੀ ਦੀ ਬਾਣੀ ਹੈ। ਜਿੰਨਾ ਦੇ ਸਰੀਰ ਅੰਦਰ ਉਮਰਥਲ ਦਾ ਜ਼ਖ਼ਮ-ਫੋੜਾ ਹੈ। ਉਹੀ ਫੋੜੇ ਦਾ ਦਰਦ ਤਕਲੀਫ਼ ਨੂੰ ਜਾਣਦੇ ਹਨ। ਰੱਬ ਨੂੰ ਪਿਆਰ ਕਰਨ ਵਾਲੇ ਵਿਛੋੜੇ ਨੂੰ ਜਾਣਦੇ ਹਨ। ਮੈਂ ਉਨ੍ਹਾਂ ਤੋਂ ਜਾਨ ਵਾਰਦਾ ਹਾਂ। ਪ੍ਰਭੂ ਜੀ ਮੈਨੂੰ ਕੋਈ ਐਸਾ ਦੋਸਤ ਗੁਣਾਂ ਵਾਲ ਭਗਤ ਮਿਲ਼ਾਦੇ, ਮੈਂ ਉਨਾਂ ਦੀ ਬਹੁਤ ਸੇਵਾ ਕਰਦਾ ਪੈਰਾਂ ਵਿੱਚ ਰੁਲ ਜਾਵਾ। ਜੋ ਸਤਿਗੁਰ ਜੀ ਦੀ ਦੱਸੀ ਹੋਈ, ਸਿੱਖਿਆ ਉੱਤੇ ਜੀਵਨ ਬਤੀਤ ਕਰਦੇ ਹਨ। ਮੈਂ ਉਨ੍ਹਾਂ ਚਾਕਰ ਦਾ ਸੇਵਾਦਾਰ ਹਾਂ। ਜੋ ਰੱਬ ਦੇ ਗੂੜ੍ਹੇ ਪਿਆਰ ਵਿੱਚ ਰੰਗੇ ਹੋਏ ਹਨ ਸਰੀਰ ਪ੍ਰਭੂ ਪ੍ਰੇਮ ਦੇ ਰੰਗ ਨਾਲ ਮਸਤ ਰਹਿੰਦੇ ਹਨ। ਸਤਿਗੁਰ ਨਾਨਕ ਜੀ ਮਿਹਰਬਾਨੀ ਕਰਕੇ, ਸਤਿਗੁਰ ਜੀ ਨਾਲ ਮਿਲਾਵ। ਉਸ ਦਾ ਮੁੱਲ ਸਿਰ ਵਟੇ ਖ਼ਰੀਦ ਲਵਾਂ। ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਜੀ ਦੀ ਬਾਣੀ ਹੈ। ਸਰੀਰ ਦਾ ਤਨ-ਮਨ ਵਿੱਚ ਬਹੁਤ ਪਾਪ, ਮਾੜੇ ਕੰਮ, ਵਿਚਾਰ ਹਨ। ਕਿਵੇਂ ਭਗਤੋ ਪਵਿੱਤਰ ਹੋ ਸਕਦੇ ਹਾਂ। ਗੁਰੂ ਮੁਖਿ ਸਰੂਪ ਭਗਤ ਸਤਿਗੁਰ ਜੀ ਦੀ ਬਾਣੀ ਨਾਲ ਜੁੜ ਕੇ, ਗੁਣ ਹਾਸਲ ਕਰਕੇ ਹੰਕਾਰ, ਮੈਂ-ਮੈਂ ਦੀ ਮੈਲ-ਗੰਦ ਨੂੰ ਮਨ ਵਿੱਚੋਂ ਕੱਢ ਦਿੰਦੇ ਹਨ। ਜੋ ਸੱਚੇ ਰੱਬ ਨੂੰ ਪ੍ਰੇਮ ਦੇ ਸੌਦੇ ਨਾਲ ਹਾਸਲ ਕਰਦੇ ਹਨ। ਫਿਰ ਸੱਚੇ ਰੱਬ ਦੀ ਪ੍ਰਾਪਤੀ ਦੀ ਵਸਤੂ ਮਿਲਦੀ ਹੈ। 
ਭੋਰਾ ਵੀ ਹਾਨੀ ਨਹੀਂ ਹੁੰਦੀ, ਲਾਭ ਹੀ ਹੁੰਦਾ ਹੈ। ਭਗਵਾਨ ਪਿਆਰਾ ਲੱਗਣ ਲੱਗ ਜਾਂਦਾ ਹੈ। ਸਤਿਗੁਰ ਨਾਨਕ ਜੀ ਨਾਲ ਪ੍ਰੇਮ ਪਿਆਰ ਦਾ ਵਪਾਰ ਉਹੀ ਹਾਸਲ ਕਰਦੇ ਹਨ। ਜਿੰਨਾ ਦੇ ਸ਼ੁਰੂ ਪਿੱਛੇ ਤੋਂ ਜਨਮ ਤੋਂ ਲਿਖਿਆ ਉੱਕਰਿਆ ਹੋਇਆ ਹੈ। ਉਸੇ ਦੀ ਸਿਫ਼ਤ ਕਰਨੀ ਹੈ। ਸੱਚੇ ਦੀ ਪ੍ਰਸੰਸਾ ਕਰਨ ਨਾਲ, ਸਹੀ ਸੱਚਾ ਭਗਵਾਨ ਬਹੁਤ ਅਨੋਖਾ ਖ਼ਸਮ, ਮਾਲਕ ਹੈ। ਸੱਚੇ ਰੱਬ ਨੂੰ ਚੇਤੇ ਕਰੀਏ। ਸੱਚੇ ਰੱਬ ਮਨ ਵਿੱਚ ਰਹਿੰਦਾ ਹੈ। ਸਹੀ ਸੱਚਾ ਰੱਬ ਹੀ, ਸਬ ਕਾਸੇ ਦੀ ਸੰਭਾਲ ਕਰਦਾ ਹੈ। ਜਿੰਨਾ ਨੇ ਸਹੀ ਸੱਚਾ ਰੱਬ ਯਾਦ ਕੀਤਾ ਹੈ। ਉਹ ਸਹੀ ਸੱਚਾ ਰੱਬ ਨਾਲ ਮਿਲ ਗਏ ਹਨ। ਜਿੰਨਾ ਨੇ ਸਹੀ ਸੱਚਾ ਰੱਬ ਨੂੰ ਯਾਦ ਨਹੀਂ ਕੀਤਾ ਹੈ। ਉਹ ਮਨਮਤ, ਬੇਸਮਝ, ਭੂਤਨੇ ਹਨ। ਉਹ ਮੂੰਹ ਵਿੱਚੋਂ ਬਕਵਾਸ ਦੀਆਂ ਫ਼ਾਲਤੂ ਗੱਲਾਂ ਕਰਦੇ ਹਨ। ਜਿਵੇਂ ਸ਼ਰਾਬ ਪੀਤੀ ਵਾਲੇ ਬੇਹੋਸ਼ੀ ਵਿੱਚ ਕਰਦੇ ਹਨ। ਉਸੇ ਦੀ ਸਿਫ਼ਤ ਕਰਨੀ ਹੈ। ਸੱਚੇ ਦੀ ਪ੍ਰਸੰਸਾ ਕਰਨ ਨਾਲ, ਸਹੀ ਸੱਚਾ ਭਗਵਾਨ ਬਹੁਤ ਅਨੋਖਾਂ ਖ਼ਸਮ, ਮਾਲਕ ਹੈ। ਤੀਜੇ ਸਤਿਗੁਰੂ ਅਮਰ ਦਾਸ ਜੀ ਦੀ ਬਾਣੀ ਹੈ। ਜੀਵ, ਔਰਤਾਂ ਬੰਦੇ ਤਾਂ ਹੀ ਸੁਚੱਜੇ ਹੋ ਸਕਦੇ ਹਨ। ਜੇ ਪਤੀ ਪ੍ਰਭੂ ਨੂੰ ਭਾਅ ਜਾਵੇ। ਬੰਦਾ ਸਤਿਗੁਰੂ ਪ੍ਰਭੂ ਦੇ ਹੁਕਮ ਨੂੰ ਜੀਵਨ ਵਿੱਚ ਨਾਮ ਸਿੰਗਾਰ ਕਬੂਲ ਕਰ ਲਵੇ। ਰੱਬੀ ਗੁਰਬਾਣੀ ਦਾ ਨਾਮ ਸਾਥ ਦੇਣ ਵਾਲਾ ਖ਼ਸਮ ਹੈ। ਹਰ ਸਮੇਂ ਯਾਦ ਕਰੀਏ। ਜਿਵੇਂ ਮਜੀਠੇ ਨੂੰ ਉਬਾਲਣ ਨਾਲ, ਗੂੜ੍ਹਾ ਰੰਗ ਲੱਗਦਾ ਹੈ। ਉਹ ਸੱਚੇ ਰੱਬ ਨੂੰ ਪਿਆਰ ਵਿੱਚ ਆਪ ਦਾ ਮਨ ਦੇ ਦਿੰਦੇ ਹਨ। ਰੱਬ ਨਾਲ ਗੂੜ੍ਹਾ ਪ੍ਰੇਮ ਕਰਕੇ, ਉਸ ਦੀ ਯਾਦ ਵਿੱਚ ਘੁਲ ਮਿਲ ਜਾਂਦੇ ਹਨ। ਝੂਠ, ਧੋਖਾ, ਫ਼ਰੇਬ ਲੁਕੇ ਨਹੀਂ ਰਹਿੰਦੇ। ਭਾਵੇਂ ਸੱਚ ਦੇ ਨਾਲ ਲੱਗਾ ਕੇ ਰੱਖ ਦੇਈਏ। ਮਨ ਵਿੱਚ ਠੱਗੀਆਂ ਦੀ ਬੁੱਧੀ ਰੱਖਣ ਵਾਲੇ, ਝੂਠੀ ਪ੍ਰਸੰਸਾ ਕਰਦੇ ਹਨ। ਝੂਠ ਨਾਲ ਪਿਆਰ ਬਣਿਆ ਹੈ। ਸਤਿਗੁਰ ਨਾਨਕ ਜੀ ਆਪ ਹੀ ਸੱਚਾ ਪ੍ਰਮਾਤਮਾ ਹੈ। ਆਪ ਹੀ ਮਿਹਰ ਕਰਦਾ ਹੈ। ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਜੀ ਦੀ ਬਾਣੀ ਹੈ। ਸਤਿਗੁਰ ਦੇ ਭਗਤਾਂ ਵਿੱਚ ਰੱਬ ਦੀ ਪ੍ਰਸੰਸਾ ਹੁੰਦੀ ਹੈ। ਸਤਿਗੁਰ ਜੀ ਤੇ ਭਗਤਾਂ ਕੋਲੋਂ ਪਿਆਰ ਪੈਦਾ ਹੁੰਦਾ ਹੈ। ਉਹ ਬੰਦੇ, ਭਗਤ ਜੋ ਭਗਵਾਨ ਦੀ ਵਡਿਆਈ ਦੀ ਉਪਮਾ ਕਰਦੇ ਹਨ। ਧਨ ਹਨ, ਬਹੁਤ ਵੱਡਾ, ਅਹਿਸਾਨ ਦਾ ਕੰਮ ਕਰਦੇ ਹਨ। ਜੋ ਪ੍ਰਮਾਤਮਾ ਦਾ ਨਾਮ ਚੇਤੇ ਕਰਾਉਂਦੇ ਹਨ। ਜੋ ਪ੍ਰਮਾਤਮਾ ਦਾ ਨਾਮ ਸੁਣਾਉਂਦੇ ਹਨ। ਪ੍ਰਮਾਤਮਾ ਦੇ ਨਾਮ ਨਾਲ ਦੁਨੀਆ ਨੂੰ ਵਿਕਾਰ ਕੰਮਾਂ ਤੋਂ ਬਚਾ ਲੈਂਦੇ ਹਨ।
ਸਤਿਗੁਰ ਜੀ ਦੇ ਦਰਸ਼ਨ ਹਰ ਕੋਈ ਚਾਹੁੰਦਾ ਹੈ। ਨੌ ਖੰਡਾਂ ਦੇ ਜੀਵ, ਬੰਦੇ ਸਤਿਗੁਰ ਜੀ ਦੇ ਅੱਗੇ ਝੁਕਦੇ ਹਨ। ਤੂੰ ਰੱਬ ਜੀ ਆਪ ਨੂੰ ਸਤਿਗੁਰ ਜੀ ਵਿੱਚ ਹਾਜ਼ਰ ਕੀਤਾ ਹੈ। ਸਤਿਗੁਰ ਜੀ ਨੂੰ ਆਪ ਹੀ ਜ਼ਾਹਰ ਕੀਤਾ ਹੈ। ਪ੍ਰਭੂ ਜੀ ਤੂੰ ਆਪ ਹੀ ਆਪ ਦੀ ਪੂਜਾ, ਪ੍ਰਸੰਸਾ, ਮੰਨਤ ਕਰਾਉਂਦਾ ਹੈ, ਪ੍ਰਭੂ ਜੀ ਤੂੰ ਸਤਿਗੁਰ ਜੀ ਨੂੰ ਬਣਾਉਣ ਵਾਲਾ ਹੈਜੇ ਕੋਈ ਸਤਿਗੁਰ ਜੀ ਨੂੰ ਭੁੱਲਾ ਕੇ, ਦੂਰ ਹੋ ਜਾਂਦਾ ਹੈ। ਉਸ ਦਾ ਮੂੰਹ ਕਾਲਾ ਹੁੰਦਾ ਹੈ। ਜਮਦੂਤ ਤੋਂ ਮਾਰ ਪੈਂਦੀ ਹੈ। ਉਸ ਨੂੰ ਲੋਕ, ਪਰਲੋਕ ਵਿੱਚ ਥਾਂ, ਇੱਜ਼ਤ ਨਹੀਂ ਮਿਲਦੀ। ਸਤਿਗੁਰ ਜੀ ਦੇ ਭਗਤਾਂ ਨੇ ਦੱਸਿਆ ਹੈ।

ਪ੍ਰਸੰਸਾ ਸੱਚੇ-ਸੁੱਚੇ ਪ੍ਰਭੂ ਦੀ ਕਰੀਏ। ਉਸ ਦੇ ਗੁਣਾ ਦਾ ਕੋਈ ਮੁੱਲ ਨਹੀਂ ਦੇ ਸਕਦਾ।

Comments

Popular Posts