ਭਾਗ 5 ਜਦੋਂ ਕੋਈ ਮਰ ਗਿਆ ਤਾਂ ਮਦਦ ਕਰਨ ਆ ਜਾਵਾਂਗੇ ਜ਼ਿੰਦਗੀ ਐਸੀ ਵੀ ਹੈ
ਜਦੋਂ ਕੋਈ ਮਰ ਗਿਆ ਤਾਂ ਮਦਦ ਕਰਨ ਆ ਜਾਵਾਂਗੇ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com 
ਸਿਮੀਂ ਕਈ ਦਿਨਾਂ ਤੋਂ ਸੌਂ ਨਹੀਂ ਸਕੀ ਸੀ। ਕੰਮ ਤੋਂ ਥੱਕੀ ਹੋਈ ਘਰ ਆਉਂਦੀ, ਤਾਂ ਉਸ ਦਾ ਪਤੀ ਸ਼ਰਾਬ ਨਾਲ ਰੱਜਿਆ ਬੈਠਾ ਹੁੰਦਾ ਸੀ। ਪਤੀ ਨੂੰ ਨਾਂ ਤਾਂ ਕੰਮ ਕਰਨ ਦਾ ਸ਼ੌਕ ਸੀ। ਨਾਂ ਹੀ ਘਰ ਦਿਆਂ ਖ਼ਰਚਿਆਂ ਦਾ ਫ਼ਿਕਰ ਸੀ। ਜਿਹੜਾ ਥੋੜ੍ਹਾ ਬਹੁਤ ਕੰਮ ਕਰਦਾ ਸੀ। ਉਸ ਦੀ ਸ਼ਰਾਬ ਪੀ ਜਾਂਦਾ ਸੀ। ਸਿੰਮੀ ਸੌਣ ਦੀ ਕੋਸ਼ਿਸ਼ ਕਰਦੀ ਤਾਂ ਉਸ ਦਾ ਪਤੀ ਸ਼ਰਾਬੀ ਹੋਣ ਕਰਕੇ ਉਸ ਨਾਲ ਗੱਲਾਂ ਕਰਨੀਆਂ ਚਾਹੁੰਦਾ ਗੱਲਾਂ ਕਰਨ ਲੱਗ ਜਾਂਦਾ,“ ਸਿੰਮੀ ਤੂੰ ਜਾਂ ਤਾਂ ਕੰਮ ਉੱਤੇ ਹੁੰਦੀ ਹੈ। ਜਾਂ ਸੁੱਤੀ ਰਹਿੰਦੀ ਹੈ। ਉੱਠ ਕੇ ਮੇਰੇ ਨਾਲ ਗੱਲਾਂ ਕਰ। “ ਸਿੰਮੀ ਨੇ ਕਿਹਾ,“ ਮੈਨੂੰ ਇਸ ਵਕਤ ਗੱਲਾਂ ਨਹੀਂ ਨੀਂਦ ਆਉਂਦੀ ਹੈ। ਤੁਹਾਡਾ ਤਾਂ ਹਰ ਰੋਜ਼ ਦਾ ਕੰਮ ਹੈ।“ “ ਤੂੰ ਸੁੱਤੀ ਰਹੀਂ। ਸਾਰੀ ਰਾਤ ਬਾਕੀ ਪਈ ਹੈ। ਨਾਲੇ ਮੈਨੂੰ ਕੁੱਝ ਖਾਣ ਲਈ ਬਣਾ ਕੇ ਦੇ। “ “ ਸਾਰੀ ਰਾਤ ਕਿਥੇ ਪਈ ਹੈ? ਰਾਤ ਦੇ ਦੋ ਵੱਜ ਗਏ ਹਨ। ਚਾਰ ਘੰਟੇ ਤਾਂ ਬੈਠੀ ਨੂੰ ਹੋ ਗਏ। ਹੁਣੇ ਤਾਂ ਪੀਜ਼ਾ ਮੰਗਾਇਆ ਹੈ। ਦੋ ਸਬਜ਼ੀਆਂ ਤੇ ਰੋਟੀਆਂ ਵੀ ਪਈਆਂ ਹਨ। ਜੋ ਮਰਜ਼ੀ ਖਾਵੋ। ਚਾਰ ਘੰਟਿਆਂ ਵਿੱਚ ਤਾਂ ਕੁੱਝ ਖਾਂਦਾ ਨਹੀਂ ਹੈ। ਮੇਰੇ ਕੋਲੋਂ ਹੋਰ ਨਹੀਂ ਉਡੀਕ ਕਰ ਹੁੰਦੀ । “ ਉਸ ਦੇ ਪਤੀ ਨੇ ਫਿਰ ਕਮਰੇ ਦੀ ਬੱਤੀ ਲੱਗਾ ਦਿੱਤੀ, ਸਿੰਮੀ ਨੂੰ ਕਿਹਾ, “ ਮੈ ਕਿਹਾ ਨਾਂ ਮੇਰੇ ਕੋਲ ਬੈਠ ਕੇ, ਮੇਰੇ ਨਾਲ ਟੈਲੀਵਿਜ਼ਨ ਦੇਖ, ਸਾਰੀ ਦਿਹਾੜੀ ਦਾ ਮੈਂ ਕੰਧਾ ਦੇਖੀ ਜਾਂਦਾ ਹਾਂ। ਜਦੋਂ ਮੈਨੂੰ ਨੀਂਦ ਆ ਗਈ ਉਦੋਂ ਸੌਂ ਜਾਵੀਂ। “ ਸਿੰਮੀ ਨੇ ਕਿਹਾ,“ ਮੇਰੇ ਉੱਤੇ ਕਿਰਪਾ ਕਰੋ। ਘੜੀ ਆਰਾਮ ਕਰ ਲੈਣ ਦੇਵੋ। ਜਦੋਂ ਨੀਂਦ ਆਉਂਦੀ ਹੈ। ਕਿਸੇ ਨੂੰ ਜਗਾਈਦਾ ਨਹੀਂ। ਮੇਰੀਆਂ ਅੱਖਾਂ ਵੀ ਖੁੱਲ ਨਹੀਂ ਰਹੀਆਂ। “ 
ਉਹ ਸਿੰਮੀ ਨੂੰ ਬਾਂਹਾਂ ਤੋਂ ਫੜ ਕੇ ਉਠਾਲਨ ਲੱਗ ਗਿਆ। ਸਿੰਮੀ ਨੂੰ ਨੀਂਦ ਦਾ ਜ਼ੋਰ ਚੜ੍ਹਾਇਆ ਸੀ। ਉਹ ਲੁੱਟਕ ਰਹੀ ਸੀ। ਉਸ ਦਾ ਹੱਥ ਲੈਂਪ ਵਿੱਚ ਜਾ ਵਜਾ। ਇਸ ਨਾਲ ਬਿਜਲੀ ਦਾ ਬਲਬ ਟੁੱਟ ਗਿਆ। ਸਿੰਮੀ ਨੇ ਝਟਕੇ ਨਾਲ ਆਪਣੀ ਬਾਂਹ ਛੁਡਾ ਲਈ। ਉਸ ਦੇ ਪਤੀ ਦਾ ਸਰੀਰ ਦਾ ਸੁਲਤੁਲਨ ਵਿਗੜ ਗਿਆ। ਡਿੱਗਣ ਨਾਲ ਉਸ ਦਾ ਹੱਥ ਬਿਜਲੀ ਦਾ ਬਲਬ ਟੁੱਟੇ ਉੱਤੇ ਜਾ ਵਜਾ। ਜਿਸ ਨਾਲ ਖ਼ੂਨ ਨਿਕਲਣ ਲੱਗ ਗਿਆ। ਗ਼ੁੱਸੇ ਵਿੱਚ  ਉਹ ਪਾਗਲ ਹੋ ਗਿਆ। ਉਹੀ ਲੈਂਪ ਉਸ ਨੇ ਸਿੰਮੀ ਦੇ ਮਾਰਿਆ। ਸਿਰ ਵਿੱਚ ਲੈਂਪ ਵੱਜਦੇ ਹੀ ਉਸ ਦਾ ਸਿਰ ਖ਼ੂਨ ਨਾਲ ਭਰ ਗਿਆ। ਸਿੰਮੀ ਨੇ ਆਪੇ ਹੀ ਐਂਬੂਲੈਂਸ ਨੂੰ ਫ਼ੋਨ ਕਰ ਦਿੱਤਾ। ਜਿਉਂ ਹੀ ਐਂਬੂਲੈਂਸ  ਦੇ ਅਧਿਕਾਰੀ ਉੱਥੇ ਆਏ। ਉਨ੍ਹਾਂ ਨੇ ਪੁੱਛ ਦੱਸ ਸ਼ੁਰੂ ਕਰ ਦਿੱਤੀ,“ ਸਿਰ ਵਿਚੋਂ ਖ਼ੂਨ ਕਿਵੇਂ ਨਿਕਲਣ ਲੱਗ ਗਿਆ। “ ਸਿੰਮੀ ਨੇ ਕਿਹਾ,“ ਮੈਂ ਲੈਂਪ ਉੱਪਰ ਡਿਗ ਗਈ। “ “ ਤੁਹਾਡੇ ਘਰ ਦੀਆਂ ਬਾਕੀ ਚੀਜ਼ਾਂ ਵੀ ਖਿੱਲਰੀਆਂ ਪਈਆਂ ਹਨ। ਕੀ ਇੱਥੇ ਕਿਸੇ ਨੇ ਲੜਾਈ ਕੀਤੀ ਹੈ? ਤੁਹਾਡੇ ਪਤੀ ਦੇ ਹੱਥ ਵਿਚੋਂ ਵੀ ਖ਼ੂਨ ਨਿਕਲਦਾ ਹੈ। “ ਉਸ ਨੇ ਕਿਹਾ,“ ਮੈਂ ਲੈਂਪ ਦੇ ਬਲਬ ਦੇ ਟੁਕੜੇ ਚੱਕ ਰਿਹਾ ਸੀ। ਤਾਂ ਥੋੜ੍ਹਾ ਖ਼ੂਨ ਨਿਕਲ ਆਇਆ।“ ਕਰਮਚਾਰੀ ਨੇ ਕਿਹਾ,“ ਤੁਸੀਂ ਦੋਨੇਂ ਹੀ ਜ਼ਖ਼ਮੀ ਹੋ। ਸੱਟ ਬਹੁਤੀ ਨਹੀਂ ਹੈ। ਸਿੰਮੀ ਨੂੰ ਹਸਪਤਾਲ ਲਿਜਾਣਾ ਪਵੇਗਾ। ਸੱਟ ਸਿਰ ਨੂੰ ਚੰਗੀ ਤਰਾਂ ਚੈਕ ਕਰਨਾ ਪਵੇਗਾ। “ ਸਵੇਰ ਹੁੰਦੇ ਹੀ ਸਿੰਮੀ ਨੂੰ ਘਰ ਭੇਜ ਦਿੱਤਾ ਗਿਆ, ਫਿਰ ਰਾਤ ਹੋਈ। ਉਹੀ ਡਰਾਮਾਂ ਫਿਰ ਉਸ ਦੇ ਪਤੀ ਨੇ ਸ਼ੁਰੂ ਕਰ ਦਿੱਤਾ। ਸਿਰ ਦਰਦ ਦਾ ਬਹਾਨਾ ਕਰਕੇ ਉਹ ਆਪਣੇ ਕਮਰੇ ਦਾ ਲੋਕ ਲੱਗਾ ਕੇ ਸੌ ਗਈ। 
ਉਹ ਇਸ ਨਿੱਤ ਦੇ ਕਲ਼ੇਸ ਰੌਲੇ-ਰੱਪੇ ਤੋਂ ਅੱਕ ਥੱਕ ਗਈ ਸੀ। ਸਵੇਰੇ ਉੱਠ ਕੇ ਉਸ ਨੇ ਸੋਸ਼ਲ ਸਰਵਿਸ ਤੇ ਪੁਲਿਸ ਸਟੇਸ਼ਨ ਫ਼ੋਨ ਕੀਤਾ। ਸਾਰਾ ਕੁੱਝ ਦੱਸਿਆ,“ ਮੇਰਾ ਪਤੀ ਸ਼ਰਾਬ ਬਹੁਤ ਪੀਂਦਾ ਹੈ। ਰਾਤ ਨੂੰ ਸੌਣ ਨਹੀਂ ਦਿੰਦਾ। ਮਾਰਦਾ-ਕੁੱਟਦਾ ਹੈ। ਘਰ ਵਿੱਚ ਖੱਲੜ ਮੱਚਿਆ ਰਹਿੰਦਾ ਹੈ। ਮੈਂ ਆਪਣੇ ਪਤੀ ਨੂੰ ਚਾਰਜ ਨਹੀਂ ਕਰਾਉਣਾ ਚਾਹੁੰਦੀ। ਕੀ ਕੋਈ ਹੋਰ ਇਲਾਜ ਹੈ?“ ਪੁਲਸ ਅਫ਼ਸਰ ਤੇ ਸੋਸ਼ਲ ਸਰਵਿਸ ਵਰਕਰ ਦਾ ਇੱਕੋ ਕਹਿਣਾ ਸੀ,“ ਜੇ ਹੋ ਸਕਦਾ ਹੈ। ਇਸ ਨੂੰ ਛੱਡ ਦੇ, ਆਪਣੀ ਜਾਨ ਬਚਾ ਲੈ। ਇਸ ਨੂੰ ਪੁਲਿਸ ਸੱਦ ਕੇ ਚਾਰਜ ਕਰਾ ਦੇ ਪਰ ਇਸ ਬੰਦੇ ਨੂੰ ਠੀਕ ਕਰਨ ਦਾ ਸਾਡੇ ਕੋਲ ਕੋਈ ਰਸਤਾ ਨਹੀਂ ਹੈ। ਇੱਕੋ ਰਸਤਾ ਹੈ, ਜੇ ਇਹ ਆਪੇ ਸ਼ਰਾਬ ਛੱਡ ਦੇਵੇ। ਸ਼ਰਾਬ ਛੱਡਣੀ ਹੋਵੇ 36 ਘੰਟੇ ਲੱਗਦੇ ਹਨ। ਹੋਰ ਨਾਂ ਪੀਤੀ ਜਾਵੇ, ਇਹ ਆਪੇ ਸਿਸਟਮ ਵਿਚੋਂ ਨਿਕਲ ਜਾਂਦੀ ਹੈ।“ “ ਮੈਂ ਤਾਂ ਚਾਹੁੰਦੀ ਸੀ। ਤੁਸੀਂ ਕੋਈ ਇਸ ਨੂੰ ਕਲਾਸਾਂ ਦੇ ਦੇਵੋ। ਜਿਸ ਨਾਲ ਇਸ ਨੂੰ ਦੁਨੀਆ ਦੀ ਸੁਰਤ ਆ ਜਾਵੇ। ਸੁਰਤ ਸੰਭਾਲਣ ਤੋਂ ਲੈ ਕੇ ਹੁਣ ਤੱਕ ਪੀ ਰਿਹਾ ਹੈ। ਸਿਰ ਦੇ ਸਾਰੇ ਵਾਲ ਚਿੱਟੇ ਹੋ ਗਏ। ਅਜੇ ਤੱਕ ਨਸ਼ੇ ਖਾਈ-ਪੀ ਹੀ ਜਾਂਦਾ ਹੈ। ਨਹੀਂ ਤਾਂ ਸਾਡੇ ਵਿੱਚੋਂ ਕੋਈ ਮਰ ਜਾਵੇਗਾ। “ ਪੁਲਿਸ ਅਫ਼ਸਰ ਤੇ ਸੋਸ਼ਲ ਸਰਵਿਸ ਵਰਕਰ ਨੇ ਕਿਹਾ,“ ਕਲਾਸਾਂ ਤਾਂ ਤੁਹਾਨੂੰ ਦੋਨਾਂ ਨੂੰ ਦੇਣੀਆਂ ਪੈਣਗੀਆਂ। ਇੱਕ ਨੂੰ ਸ਼ਰਾਬ ਛੱਡਣ ਦੀਆਂ, ਤੈਨੂੰ ਸ਼ਰਾਬੀ ਨਾਲ ਕਿਵੇਂ ਵਰਤਾਊ ਕਰਨਾ ਹੈ? ਇਸ ਤੋਂ ਵੱਧ ਅਸੀਂ ਤੁਹਾਡੇ ਲਈ ਕੁੱਝ ਨਹੀਂ ਕਰ ਸਕਦੇ। ਅਗਰ ਤੁਹਾਡੇ ਵਿੱਚੋਂ ਇੱਕ ਮਰ ਗਿਆ। ਜਦੋਂ ਕੋਈ ਮਰ ਗਿਆ ਤਾਂ ਦੂਜੇ ਨੂੰ ਜੇਲ ਵਿੱਚ ਬੰਦ ਕਰਨ ਲਈ ਆ ਜਾਵਾਂਗੇ। “
ਸਿੰਮੀ ਬੜੀ ਲਲਚਾਰ ਹੋ ਗਈ ਸੀ। ਉਹ ਬੁੜਬੁੜਾਈ, ਜਦੋਂ ਕੋਈ ਮਰ ਗਿਆ ਤਾਂ ਮਦਦ ਕਰਨ ਆ ਜਾਵੋਗੇ। ਕੀ ਇਹੀ ਕਾਨੂੰਨ ਇਨਸਾਨਾਂ ਦੀ ਰਾਖੀ ਕਰ ਰਿਹਾ ਹੈ? ਜਿਉਂਦੇ ਬੰਦੇ ਨੂੰ ਬਚਾ ਨਹੀਂ ਸਕਦੇ। ਇੱਕ ਨਸ਼ਿਆਂ ਨਾਲ ਮਰ ਰਿਹਾ ਹੈ। ਦੂਜਾ ਉਸ ਵੱਲੋਂ ਨਿੱਤ ਕੋਹ-ਕੋਹ ਕੇ ਸੰਤਾਪ ਸਹਿੰਦਾ ਮਰ ਰਿਹਾ ਹੈ। ਕਾਨੂੰਨ ਬੰਦੇ ਦੇ ਮਰਨ ਦੀ ਉਡੀਕ ਕਰ ਰਿਹਾ ਹੈ, ਤਾਂ ਕੇ ਇੰਨਾ ਦਾ ਬਿਜ਼ਨਸ ਅੱਗੇ ਹੋਰ ਵਧੇ ਫੁੱਲੇ।“

Comments

Popular Posts